ਸੈਰ ਸਪਾਟਾ ਮੰਤਰਾਲਾ

ਸਲਾਨਾ ਸਮੀਖਿਆ: ਟੂਰਿਜ਼ਮ ਮੰਤਰਾਲਾ


ਭਾਰਤ ਦੇ 55 ਸਥਾਨਾਂ ‘ਤੇ 200 ਤੋਂ ਅਧਿਕ ਜੀ20 ਮੀਟਿੰਗਾਂ ਦੀ ਮੇਜਬਾਨੀ ਕਰਨ ਦੀ ਉਮੀਦ

ਟੂਰਿਜ਼ਮ ਮੰਤਰਾਲੇ ਨੇ 28 ਨਵੇਂ ਟੂਰਿਜ਼ਮ ਹਵਾਈ ਮਾਰਗਾਂ ਨੂੰ ਸ਼ਾਮਲ ਕਰਨ ਦੀ ਸਿਧਾਂਤਕ ਮੰਜ਼ੂਰੀ ਦਿੱਤੀ, ਟੂਰਿਜ਼ਮ ਆਰਸੀਐੱਸ ਹਵਾਈ ਮਾਰਗਾਂ ਦੀ ਕੁੱਲ ਸੰਖਿਆ ਹੁਣ 59

ਰਾਸ਼ਟਰੀ ਡਿਜੀਟਲ ਟੂਰਿਜ਼ਮ ਮਿਸ਼ਨ ਦਾ ਉਦੇਸ਼ ਰਾਸ਼ਟਰੀ ਸਿਹਤ ਮਿਸ਼ਨ ਦੀ ਤਰਜ ‘ਤੇ ਟੂਰਿਜ਼ਮ ਈਕੋ-ਸਿਸਟਮ ਨਾਲ ਹਿਤਧਾਰਕਾਂ ਨੂੰ ਡਿਜੀਟਲ ਰੂਪ ਨਾਲ ਜੋੜਣਾ

ਟੂਰਿਜ਼ਮ ਮੰਤਰਾਲੇ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹਾਂ ਦੇ ਤਹਿਤ ‘ਯੁਵਾ ਟੂਰਿਜ਼ਮ ਕਲਬ’ ਦੀ ਸਥਾਪਨਾ ਦੀ ਪਹਿਲ ਕੀਤੀ

ਵਿਸ਼ਵ ਦੇ ਲੋਕਪ੍ਰਿਯ ਟੂਰਿਜ਼ਮ ਸਥਾਨਾਂ ਦੇ ਰੂਪ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਭਾਰਤ ਦੇ ਤਿਉਹਾਰਾਂ, ਪ੍ਰੋਗਰਾਮਾਂ ਅਤੇ ਲਾਈਵ ਦਰਸ਼ਨ ਦਿਖਾਉਣ ਲਈ ਉਤਸਵ ਪੋਰਟਲ ਦੀ ਸ਼ੁਰੂਆਤ

ਟੂਰਿਜ਼ਮ ਮੰਤਰਾਲੇ ਨੇ ਯੂਨੀਫਾਰਮ ਟੂਰਿਸਟ ਪੁਲਿਸ ਸਕੀਮ ਦੇ ਲਾਗੂਕਰਨ ਦੇ ਸੰਬੰਧ ਵਿੱਚ ਸਾਰੇ ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਵਿਭਾਗ ਦੇ ਡਾਇਰੈਕਟਰ ਜਨਰਲ/ਇੰਸਪੈਕਟਰ ਜਨਰਲ ਦਾ ਇੱਕ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ

ਦੇਸ਼ ਵਿੱਚ ਟੂਰਿਜ਼ਮ ਦੇ ਵਿਕਾਸ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਲਈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਰਾਜ ਟੂਰਿਜ਼ਮ ਮੰਤਰੀਆਂ ਦਾ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਗਿਆ

ਵਿਦੇਸ਼ ਸਥਿਤ ਆਪਣੇ ਦਫਤਰ ਦੇ ਜ਼ਰੀਏ, ਮੰਤਰਾਲੇ ਨੇ ਅਰੇਬੀਅਨ ਟ੍ਰੈਵਲ ਮਾਰਟ, ਦੁਬਈ ਐਂਡ ਵਰ

Posted On: 22 DEC 2022 3:22PM by PIB Chandigarh

ਕੈਲੰਡਰ ਸਾਲ 2022 ਲਈ ਟੂਰਿਜ਼ਮ ਮੰਤਰਾਲੇ ਦੀ ਪ੍ਰਮੁੱਖ ਉਪਲਬਧੀਆਂ ਇਸ ਪ੍ਰਕਾਰ ਹਨ:

•   

1 ਦਸੰਬਰ 2022 ਨੂੰ, ਭਾਰਤ ਨੇ ਜੀ20 ਸਮੂਹ ਦੇ ਦੇਸ਼ਾਂ ਦੀ ਪ੍ਰਧਾਨਗੀ ਇੱਕ ਸਾਲ ਦੇ ਲਈ ਆਪਣੇ ਹੱਥ ਵਿੱਚ ਲੈ ਲਈ। ਪ੍ਰਧਾਨਗੀ  ਅਵਧੀ ਦੇ ਦੌਰਾਨ ਜੋ 30 ਨਵੰਬਰ 2023 ਨੂੰ ਸਮਾਪਤ ਹੋ ਰਹੀ ਹੈ ਦੇਸ ਦੇ 55 ਸਥਾਨਾਂ ‘ਤੇ 200 ਤੋਂ ਅਧਿਕ ਮੀਟਿੰਗਾਂ ਦੀ ਮੇਜਬਾਨੀ ਕਰਨ ਦੀ ਉਮੀਦ ਹੈ। ਇਨ੍ਹਾਂ ਵਿੱਚੋਂ 4 ਮੀਟਿੰਗਾਂ ਟੂਰਿਜ਼ਮ ਮੰਤਰਾਲੇ, ਭਾਰਤ ਸਰਕਾਰ ਦੁਆਰਾ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਇਸ ਦੇ ਇਲਾਵਾ ਟੂਰਿਜ਼ਮ ਮੰਤਰਾਲੇ ਆਪਣੇ ਵੱਖ-ਵੱਖ ਘਰੇਲੂ ਦਫ਼ਤਰ ਅਤੇ ਆਈਟੀਡੀਸੀ ਦੇ ਰਾਹੀਂ ਟੈਕਸੀ/ਕੈਬ ਚਾਲਣਾਂ, ਟੂਰਿਜ਼ਮ ਟ੍ਰਾਂਸਪੋਰਟ ਚਾਲਕਾਂ, ਹੋਟਲ ਫ੍ਰੰਟਲਾਈਨ ਕਰਮਚਾਰੀਆਂ, ਟੂਰਿਸਟ ਗਾਈਡ ਸਹਿਤ ਟੂਰਿਜ਼ਮ ਹਿਤਧਾਰਕਾਂ ਲਈ ਕੌਸ਼ਲ ਟ੍ਰੇਨਿੰਗ ਅਤੇ ਸੰਵੇਦੀਕਰਣ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ।

ਸਾਫਟ ਸਿਕਲ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਹੋਰ ਗੱਲਾਂ ਦੇ ਇਲਾਵਾ ਸ਼ਿਸ਼ਟਾਚਾਰ, ਕਾਰਜਸਥਾਲ ਅਤੇ ਵਿਅਕਤੀਗਤ ਸਵੱਛਤਾ, ਕੋਵਿਡ ਪ੍ਰੋਟੋਕਾਲ, ਵਿਦੇਸ਼ੀ ਭਾਸ਼ਾ ਆਦਿ ਸ਼ਾਮਲ ਹਨ। ਅਖਿਲ ਭਾਰਤੀ ਅਧਾਰ ‘ਤੇ ਜੀ20 ਮੀਟਿੰਗਾਂ ਦੇ ਸਥਾਨਾਂ ਤੇ ਹੁਣ ਤੱਕ 2000 ਤੋ ਅਧਿਕ ਕਮਚਾਰੀਆਂ  ਨੂੰ ਟ੍ਰੇਂਡ ਕੀਤਾ ਜਾ ਚੁੱਕਿਆ ਹੈ ਅਗਲੇ ਕੁਝ ਮਹੀਨਿਆਂ ਵਿੱਚ ਕੁਝ ਹੋਰ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

ਟੂਰਿਜ਼ਮ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਅਤੇ ਪੁਲਿਸ ਖੋਜ ਅਤੇ ਵਿਕਾਸ ਬਿਊਰੋ (ਬੀਪੀਆਰਐਂਡਡੀ) ਦੇ ਸਹਿਯੋਗ ਨਾਲ ਯੂਨੀਫਾਰ ਟੂਰਿਸਟ ਪੁਲਿਸ ਯੋਜਨਾ ਦੇ ਲਾਗੂਕਰਨ ਦੇ ਸੰਬੰਧ ਵਿੱਚ ਸਾਰੇ ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਵਿਭਾਗ ਦੇ ਡਾਇਰੈਕਟਰ ਜਨਰਲ/ਇੰਸਪੈਕਟਰ ਜਨਰਲ (ਡੀਜੀ/ਆਈਜੀ) ਦਾ 19 ਅਕਤੂਬਰ 2022 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ।

ਟੂਰਿਸਟ ਪੁਲਿਸ ਸਕੀਮ ‘ਤੇ ਰਾਸ਼ਟਰੀ ਸੰਮੇਲਨ ਦਾ ਉਦੇਸ਼ ਟੂਰਿਜ਼ਮ ਮੰਤਰਾਲੇ ਨੂੰ ਗ੍ਰਹਿ ਮੰਤਰਾਲੇ, ਪੁਲਿਸ ਖੋਜ ਅਤੇ ਵਿਕਾਸ ਬਿਊਰੋ ਦੇ ਨਾਲ ਰਾਜ ਸਰਕਾਰਾਂ/ਸੰਘ ਸ਼ਾਸਿਤ ਪ੍ਰਸ਼ਾਸਨਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ ਤਾਕਿ ਉਹ ਰਾਜ/ਸੰਘ ਸ਼ਾਸਿਤ ਪੁਲਿਸ ਵਿਭਾਗ ਦੇ ਨਾਲ ਮਿਲਕੇ ਕੰਮ ਕਰ ਸਕਣ ਅਤੇ ਅਖਿਲ ਭਾਰਤ ਪੱਧਰ ਤੇ ਸਮਾਨ ਟੂਰਿਸਟ ਪੁਲਿਸ ਯੋਜਨਾ ਦੇ ਪ੍ਰਭਾਵੀ ਲਾਗੂਕਰਨ ਲਈ ਵਿਦੇਸ਼ੀ ਅਤੇ ਘਰੇਲੂ ਟੂਰਿਸਟਆਂ ਦੀ ਖਾਸ ਜ਼ਰੂਰਤਾਂ ਬਾਰੇ ਸੰਵੇਦਨਸ਼ੀਲ ਬਣ ਸਕੇ।

ਰਾਸ਼ਟਰੀ ਡਿਜੀਟਲ ਟੂਰਿਜ਼ਮ ਮਿਸ਼ਨ (ਐੱਨਡੀਟੀਐੱਮ) ਦਾ ਉਦੇਸ਼ ਰਾਸ਼ਟਰੀ ਸਿਹਤ ਮਿਸ਼ਨ ਦੀ ਤਰਜ ‘ਤੇ ਟੂਰਿਜ਼ਮ ਈਕੋ-ਸਿਸਟਮ ਵਿੱਚ ਹਿਤਧਾਰਕਾਂ ਨੂੰ ਡਿਜੀਟਲ ਰੂਪ ਨਾਲ ਜੋੜਣਾ ਹੈ। ਟੂਰਿਜ਼ਮ ਗਤੀਵਿਧੀਆਂ ਨੰ ਇੱਕ ਏਕੀਕ੍ਰਿਤ ਪ੍ਰਣਾਲੀ ਦੇ ਤਹਿਤ ਲਿਆਉਣ ਲਈ ਡਿਜੀਟਲੀਕਰਣ ਮਹੱਤਵਪੂਰਨ ਹੈ ਅਤੇ ਇਸ ਤਰ੍ਹਾਂ ਮਹਿਮਾਨ ਅਤੇ ਟੂਰਿਜ਼ਮ ਖੇਤਰ ਦੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਹੈ। ਨਿਧੀ+ ਨੂੰ ਐੱਨਡੀਟੀਐੱਸ ਦੇ ਇੱਕ ਮਹੱਤਵਪੂਰਨ ਹਿੱਸਾ ਦੇ ਰੂਪ ਵਿੱਚ ਰੱਖਿਆ ਗਿਆ ਹੈ।

ਆਰਸੀਐੱਸ ਉਡਾਨ-3 ਟੂਰਿਜ਼ਮ ਦੇ ਤਿਹਤ ਟੂਰਿਜ਼ਮ ਮੰਤਰਾਲੇ ਨੇ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਨਾਗਰਿਕ ਹਵਾਬਾਜ਼ੀ ਮੰਤਰਾਲੇ ਨਾਲ ਸੰਪਰਕ ਕੀਤਾ ਅਤੇ ਪ੍ਰਤਿਸ਼ਠਿਤ ਸਥਾਨਾਂ ਸਿਹਤ ਮਹੱਤਵਪੂਰਨ ਟੂਰਿਜ਼ਮ ਸਥਾਨਾਂ ਦੀ ਬਿਹਤਰ ਕਨੈਕਟੀਵਿਟੀ ਲਈ ਟੂਰਿਜ਼ਮ ਮਾਰਗਾਂ ਨੂੰ ਸ਼ਾਮਿਲ ਕੀਤਾ। ਹੁਣ ਤੱਕ, 31 ਟੂਰਿਜ਼ਮ ਮਾਰਗਾਂ ਨੂੰ ਚਾਲੂ ਕੀਤਾ ਜਾ ਚੁੱਕਿਆ ਹੈ। ਇਸ ਦੇ ਇਲਾਵਾ ਟੂਰਿਜ਼ਮ ਮੰਤਰਾਲੇ ਨੇ 28 ਨਵੇਂ ਟੂਰਿਜ਼ਮ ਮਾਰਗਾਂ ਨੂੰ ਸ਼ਾਮਿਲ ਕਰਨ ਲਈ ਸਿਧਾਂਤਕ ਮੰਜ਼ੂਰੀ ਦੇ ਦਿੱਤੀ ਹੈ। ਇਸ ਲਈ ਸਵੀਕ੍ਰਿਤ ਟੂਰਿਜ਼ਮ ਆਰਸੀਐੱਸ ਹਵਾਈ ਮਾਰਗਾਂ ਦੀ ਕੁੱਲ ਸੰਖਿਆ ਹੁਣ 59 ਹੋ ਗਈ ਹੈ।

ਟੂਰਿਜ਼ਮ ਮੰਤਰਾਲੇ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੇ ਉੱਤਰ ਪੂਰਬ ਰਾਜਾਂ ਦੀ ਟੂਰਿਜ਼ਮ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਉਨ੍ਹਾਂ ਰਾਜਾਂ ਵਿੱਚ ਅੰਤਰਰਾਸ਼ਟਰੀ ਟੂਰਿਜ਼ਮ ਮਾਰਟ ਦਾ ਆਯੋਜਨ ਕੀਤਾ। ਮਿਜ਼ੋਰਮ ਸਰਕਾਰ ਦੇ ਸਹਿਯੋਗ ਨਾਲ ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਵਿੱਚ

17 ਤੋਂ 19 ਨਵੰਬਰ 2022 ਤੱਕ ਉੱਤਰ ਪੂਰਬ ਖੇਤਰ ਦੇ 10ਵੇਂ ਅੰਤਰਰਾਸ਼ਟਰੀ ਟੂਰਿਜ਼ਮ ਮਾਰਟ (ਆਈਟੀਐੱਮ) ਦਾ ਆਯੋਜਨ ਕੀਤਾ ਗਿਆ। ਮਾਰਟ 8 ਉੱਤਰ ਪੂਰਬੀ ਰਾਜਾਂ ਦੀ ਟੂਰਿਜ਼ਮ ਵਪਾਰਕ ਸਮੁਦਾਇ ਅਤੇ ਉੱਦਮੀਆਂ ਨੂੰ ਇੱਕ ਸਾਂਝੇ ਮੰਚ ਤੇ ਲਿਆਇਆ। ਆਈਟੀਐੱਮ ਮਿਜ਼ੋਰਮ ਅਤੇ ਹੋਰ ਉੱਤਰ ਪੂਰਬੀ ਰਾਜਾਂ ਦੇ ਟੂਰਿਜ਼ਮ ਹਿਤਧਾਰਕਾਂ ਨੂੰ ਖੇਤਰ ਦੇ ਅਗਿਯਾਤ ਯਾਤਰਾ ਸਥਾਨਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਅਵਸਰ ਪ੍ਰਦਾਨ ਕਰਦਾ ਹੈ।

ਟੂਰਿਜ਼ਮ ਮੰਤਰਾਲੇ ਨੇ ਦੇਸ਼ ਵਿੱਚ ਟੂਰਿਜ਼ਮ ਦੇ ਵਿਕਾਸ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ 18 ਤੋਂ 20 ਸਤੰਬਰ 2022 ਤੱਕ ਰਾਜ ਦੇ ਟੂਰਿਜ਼ਮ ਮੰਤਰੀਆਂ ਦਾ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ। ਸੰਮੇਲਨ ਵਿੱਚ ਵੱਖ-ਵੱਖ ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦੇ ਨਾਲ-ਨਾਲ ਕੇਂਦਰੀ ਮੰਤਰਾਲਿਆਂ, ਟੂਰਿਜ਼ਮ ਅਤੇ ਪ੍ਰਾਹੁਣਚਾਰੀ ਸੰਘਾਂ, ਮੀਡੀਆ ਆਦਿ ਨੇ ਹਿੱਸਾ ਲਿਆ।

ਸੰਮੇਲਨ ਦਾ ਉਦੇਸ਼ ਟੂਰਿਜ਼ਮ ਵਿਕਾਸ ਅਤੇ ਵਾਧੇ ‘ਤੇ ਭਾਰਤ ਦੇ ਸਾਰੇ ਰਾਜਾਂ ਅਤੇ  ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਵੱਖ-ਵੱਖ ਦ੍ਰਿਸ਼ਟੀਕੋਣ ਨੂੰ ਸਾਹਮਣੇ ਲਿਆਉਣਾ ਅਤੇ ਭਾਰਤ ਵਿੱਚ ਸਮੁੱਚੇ ਤੌਰ ‘ਤੇ ਟੂਰਿਜ਼ਮ ਸੁਧਾਰ ਲਈ ਰਾਸ਼ਟਰੀ ਪੱਧਰ ‘ਤੇ ਯੋਜਨਾਵਾਂ, ਨੀਤੀਆਂ ਅਤੇ ਉਠਾਏ ਜਾ ਰਹੇ ਕਦਮਾਂ ‘ਤੇ ਰਾਜਾਂ ਦੇ ਨਾਲ ਸਿੱਧਾ ਸੰਵਾਦ ਕਾਇਮ ਕਰਨਾ ਸੀ।

ਸੰਮੇਲਨ ਦੇ ਦੌਰਾਨ, ਟੂਰਿਜ਼ਮ ਖੇਤਰ ਵਿੱਚ ਦੇਸ਼ ਭਰ ਵਿੱਚ ਸਰਵਸ਼੍ਰੇਸ਼ਠ ਕਾਰਜ ਪ੍ਰਣਾਲੀਆਂ, ਸਫਲ ਪ੍ਰੋਜੈਕਟਾਂ ਅਤੇ ਟੂਰਿਜ਼ਮ ਉਤਪਾਦ ਦੇ ਅਵਸਰਾਂ ਨੂੰ ਪ੍ਰਤੀਨਿਧੀਆਂ ਅਤੇ ਮੀਡੀਆ ਦੇ ਨਾਲ ਸਾਂਝਾ ਕੀਤਾ ਗਿਆ। ਸੰਮੇਲਨ ਦੀਆਂ ਵੱਖ-ਵੱਖ ਨੀਤੀਆਂ ਅਤੇ ਪ੍ਰੋਗਰਾਮਾਂ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਜਿਸ ਵਿੱਚ ਟੂਰਿਜ਼ਮ ਬੁਨਿਆਦੀ ਢਾਂਚੇ ਦਾ ਵਿਕਾਸ, ਸੱਭਿਆਚਾਰਕ, ਵਿਰਾਸਤ ਅਤੇ ਅਧਿਆਤਮਿਕ ਟੂਰਿਜ਼ਮ, ਹਿਮਾਲਿਆਨ ਰਾਜਾਂ ਵਿੱਚ ਟੂਰਿਜ਼ਮ, ਜਿੰਮੇਦਾਰ ਅਤੇ ਦੀਰਘਕਾਲੀਕ ਟੂਰਿਜ਼ਮ ਅਤੇ ਜੀ-20 ਮੀਟਿੰਗਾਂ ਨਾਲ ਜੁੜੇ ਟੂਰਿਜ਼ਮ ਸੰਬੰਧੀ ਪਹਿਲੂ ਸ਼ਾਮਿਲ ਹਨ।

ਟੂਰਿਜ਼ਮ ਮੰਤਰਾਲੇ ਨੇ ਸੰਯੁਕਤ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਰਿਸਪੌਂਸੀਬਲ  ਟੂਰਿਜ਼ਮ ਸੋਸਾਇਟੀ ਆਵ੍ ਇੰਡੀਆ (ਆਰਟੀਐੱਸਓਆਈ) ਦੇ ਨਾਲ ਮਿਲਕੇ ਨਵੀਂ ਦਿੱਲੀ ਵਿੱਚ ਦੀਰਘਕਾਲੀ ਅਤੇ ਜ਼ਿੰਮੇਦਾਰ ਟੂਰਿਜ਼ਮ ਸਥਾਨਾਂ ਦੇ ਵਿਕਾਸ ‘ਤੇ ਰਾਸ਼ਟਰੀ ਸਿਖਰ ਸੰਮੇਲਨ ਦਾ ਆਯੋਜਨ ਕੀਤਾ।

ਇਸ ਅਵਸਰ ‘ਤੇ ਟੂਰਿਜ਼ਮ ਮੰਤਰਾਲੇ ਨੇ ਦੀਰਘਕਾਲੀ ਟੂਰਿਜ਼ਮ ਅਤੇ ਜ਼ਿੰਮੇਦਾਰ ਯਾਤਰੀ ਅਭਿਯਾਨ ਦੀ ਰਾਸ਼ਟਰੀ ਰਣਨੀਤੀ ਦਾ ਸ਼ੁਭਾਰੰਭ ਕੀਤਾ। ਰਣਨੀਤੀ ਦਸਤਾਵੇਜ ਵਿੱਚ ਦੀਰਘਕਾਲੀ ਟੂਰਿਜ਼ਮ ਦੇ ਵਿਕਾਸ ਲਈ ਵਾਤਾਵਰਣੀ ਸਥਿਰਤਾ ਨੂੰ ਹੁਲਾਰਾ ਦੇਣ ਜੈਵ ਵਿਵਿਧਤਾ ਦੀ ਰੱਖਿਆ ਕਰਨਾ, ਅਰਥਿਕ ਸਥਿਰਤਾ ਨੂੰ ਹੁਲਾਰਾ ਦੇਣਾ, ਸਮਾਜਿਕ-ਸੱਭਿਆਚਾਰਕ ਸਥਿਰਤਾ ਨੂੰ ਹੁਲਾਰਾ ਦੇਣ

ਦੀਰਘਕਾਲੀ ਟੂਰਿਜ਼ਮ ਦੇ ਪ੍ਰਮਾਣਨ ਦੇ ਲਈ ਯੋਜਨਾ, ਆਈਈਸੀ ਅਤੇ ਸਮਰੱਥਾ ਨਿਰਮਾਣ ਅਤੇ ਸ਼ਾਸਨ ਜਿਹੇ ਸਥਾਈ ਟੂਰਿਜ਼ਮ ਦੇ ਵਿਕਾਸ ਦੇ ਰਣਨੀਤਿਕ ਥੰਮ੍ਹ ਦੀ ਪਹਿਚਾਣ ਦੀ ਗਈ ਹੈ। ਅਭਿਯਾਨ ਦੀ ਸ਼ੁਰੂਆਤ ਕਰਦੇ ਹੋਏ ਸਕੱਤਰ (ਟੂਰਿਜ਼ਮ) ਨੇ ਸੰਕੇਤ ਦਿੱਤਾ ਕਿ ਸਵਦੇਸ਼ ਦਰਸ਼ਨ 2.0 ਦੇ ਰਾਹੀਂ ਵੱਖ-ਵੱਖ ਪ੍ਰੋਜੈਕਟਾਂ ਅਤੇ ਪਹਿਲਾਂ ਵਿੱਚ ਦੀਰਘਕਾਲੀ ਅਤੇ ਜ਼ਿੰਮੇਦਾਰ ਟੂਰਿਜ਼ਮ ਕਾਰਜ  ਪ੍ਰਣਾਲੀਆਂ ਨੂੰ ਲਾਗੂ ਕੀਤਾ ਜਾਵੇਗਾ।

ਮੰਤਰਾਲੇ ਨੇ 21 ਜੂਨ, 2022 ਨੂੰ ਪਰੇਡ ਗ੍ਰਾਉਂਡ, ਸਿਕੰਦਰਾਬਾਦ, ਤੇਲੰਗਾਨਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ -2022 (ਆਈਡੀਵਾਈ-2022) ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਭਾਰਤ  ਦੇ ਤਤਕਾਲੀਨ ਉਪ ਰਾਸ਼ਟਰਪਤੀ , ਸ਼੍ਰੀ ਐੱਮ. ਵੈਕਈਆ ਨਾਇਡੂ ਸਨ।

ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਮਸ਼ਹੂਰ ਹਸਤੀਆਂ, ਖਿਡਾਰੀਆਂ, ਤੇਲੰਗਾਨਾ ਸਰਕਾਰ ਅਤੇ ਭਾਰਤ ਸਰਕਾਰ ਦੇ ਵਿਭਾਗਾਂ ਦੇ ਪ੍ਰਮੁੱਖਾਂ ਅਤੇ ਟੂਰਿਜ਼ਮ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਲਗਭਗ 10,000 ਪ੍ਰਤੀਭਾਗੀਆਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਮੰਤਰਾਲੇ ਦੇ ਘਰੇਲੂ ਦਫਤਰ ਨੇ ਵੀ ਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਆਈਡੀਵਾਈ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਇਸ ਅਵਸਰ ਦਾ ਜਸ਼ਨ ਮਨਾਇਆ।

ਦੇਸ਼ ਭਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਟੂਰਿਜ਼ਮ ਮੰਤਰਾਲੇ ਨੇ 17 ਫਰਵਰੀ, 2022 ਨੂੰ ਨਵੀਂ ਦਿੱਲੀ ਵਿੱਚ ਮੈਸਰਸ ਅਲਾਇੰਸ ਏਅਰ ਏਵੀਏਸ਼ਨ ਲਿਮਿਟਿਡ (ਏਏਏਐੱਲ) ਦੇ ਨਾਲ ਇੱਕ ਸਹਿਮਤੀ ਪੱਤਰ‘ਤੇ ਹਸਤਾਖਰ ਕੀਤੇ। ਮੰਤਰਾਲੇ ਦਾ ਭਾਰਤ ਨੂੰ ਟੂਰਿਜ਼ਮ ਦੇ ਖੇਤਰ ਵਿੱਚ ਇੱਕ ਪਸੰਦੀਦਾ ਬਜ਼ਾਰ ਸਥਾਲ ਦੇ ਰੂਪ ਵਿੱਚ ਸਥਾਪਿਤ ਕਰਨ ਦਾ ਯਤਨ ਹੈ

ਜਦਕਿ ਮੈਸਰਸ ਅਲਾਇੰਸ ਏਅਰ ਏਵੀਏਸ਼ਨ ਲਿਮਿਟਿਡ ਆਪਣੇ ਘਰੇਲੂ ਨੈੱਟਵਰਕ ਦੇ ਨਾਲ ਭਾਰਤ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਸੰਯੁਕਤ ਘਰੇਲੂ ਪ੍ਰਚਾਰ ਦੇ ਸਮਾਨ ਉਦੇਸ਼ ਨੂੰ ਪ੍ਰਾਪਤ ਕਰਨ ਅਤੇ ਟੂਰਿਜ਼ਮ ਬਜ਼ਾਰਾਂ ਵਿੱਚ ਐੱਮਓਟੀ ਤੇ ਏਏਏਐੱਲ ਦੀਆਂ ਗਤੀਵਿਧੀਆਂ ਦੇ ਤਾਲਮੇਲ ਦੀ ਜ਼ਰੂਰਤ ‘ਤੇ ਵਿਚਾਰ ਕਰਨ ਦੇ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਸਨ।

ਟੂਰਿਜ਼ਮ ਮੰਤਰਾਲੇ ਨੇ ਵਿਦੇਸ਼ ਵਿੱਚ ਸਥਿਤ ਆਪਣੇ ਦਫ਼ਤਰ ਦੇ ਰਾਹੀਂ ਅਰੇਬੀਅਨ ਟ੍ਰੈਵਲ ਮਾਰਟ, ਦੁਬਈ ਐਂਡ ਵਰਲਡ ਟ੍ਰੈਵਲ ਮਾਰਕੀਟ, ਲੰਦਨ ਜਿਹੇ ਪ੍ਰਮੁੱਖ ਅੰਤਰਰਾਸ਼ਟਰੀ ਯਾਤਰਾ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ, ਜਿਸ ਵਿੱਚ ਹੋਰ ਲੋਕਾਂ ਦੇ ਇਲਾਵਾ ਡੀਐੱਮਸੀ, ਇਨਬਾਉਂਡ ਟੂਰ ਓਪਰੇਟਰਾਂ, ਹੋਟਲ ਕਾਰੋਬਾਰੀ ਦੇ ਇੱਕ ਪ੍ਰਤੀਨਿਧੀਮੰਡਲ ਨੇ ਹਿੱਸਾ ਲਿਆ। ਇਨ੍ਹਾਂ ਪ੍ਰਦਰਸਨੀਆਂ ਵਿੱਚ ਮੰਤਰਾਲੇ ਦੀ ਭਾਗੀਦਾਰੀ ਦੇ ਰਾਹੀਂ ਅੰਤਰਰਾਸ਼ਟਰੀ ਯਾਤਰਾ ਉਦਯੋਗ ਦੇ ਲਈ ਭਾਰਤ ਦਾ 360 ਡਿਗਰੀ ਦੇ ਮੰਜ਼ਿਲ ਦੇ ਰੂਪ ਇੱਕ ਪ੍ਰਚਾਰ ਕੀਤਾ ਗਿਆ।

ਟੂਰਿਜ਼ਮ ਮੰਤਰਾਲੇ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹਾਂ ਦੇ ਤਹਿਤ ਯੁਵਾ ਟੂਰਿਜ਼ਮ ਕਲਬਾਂ’ ਦੀ ਸਥਾਪਨਾ ਦੀ ਪਹਿਲ ਕੀਤੀ। ਯੁਵਾ ਟੂਰਿਜ਼ਮ ਕਲਬਾਂ ਦੀ ਪਰਿਕਲਪਨਾ ਭਾਰਤੀ ਟੂਰਿਜ਼ਮ ਦੇ ਯੁਵਾ ਰਾਜਦੂਤਾਂ ਨੂੰ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਵਧਾਉਣਾ ਹੈ ਜੋ ਭਾਰਤ ਵਿੱਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਤੋਂ ਜਾਗਰੂਕ ਹੋਣਗੇ ਅਤੇ ਸਾਡੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਦੀ ਸਰਾਹਨਾ ਕਰਨਗੇ ਅਤੇ ਟੂਰਿਜ਼ਮ ਲਈ ਰੁਚੀ ਅਤੇ ਜਨੂੰਨ ਵਿਕਸਿਤ ਕਰਨਗੇ।

ਇਹ ਯੁਵਾ ਰਾਜਦੂਤ ਭਾਰਤ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਉਤਪ੍ਰੇਰਕ ਦਾ ਕਾਰਜ ਕਰਨਗੇ। ਟੂਰਿਜ਼ਮ ਕਲਬਾਂ ਵਿੱਚ ਭਾਗੀਦਾਰੀ ਨਾਲ ਟੀਮ ਵਰਕ, ਪ੍ਰਬੰਧਨ, ਅਗਵਾਈ ਜਿਹੇ ਸਾਫਟ ਸਿਕਿਲਸ ਨੂੰ ਵਿਕਸਿਤ ਕਰਨ ਦੇ ਇਲਾਵਾ ਜ਼ਿੰਮੇਦਾਰ ਟੂਰਿਜ਼ਮ ਕਾਰਜ ਪ੍ਰਣਾਲੀਆਂ ਨੂੰ ਅਪਣਾਉਣ ਅਤੇ ਦੀਰਘਕਾਲੀ ਟੂਰਿਜ਼ਮ ਵਿੱਚ ਚਿਲਚਸਪੀ ਵਧਾਉਣ ਦੀ ਵੀ ਉਮੀਦ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਟੂਰਿਜ਼ਮ ਮੰਤਰਾਲੇ ਦੀ ਪਹਿਲ ਦਾ ਸਮਰਥਨ ਕਰਨ ਲਈ ਅੱਗੇ ਆਇਆ ਹੈ

ਅਤੇ ਸੀਬੀਐੱਸਈ ਨਾਲ ਸੰਬੰਧ ਸਾਰੇ ਸਕੂਲਾਂ ਨੂੰ ਯੁਵਾ ਟੂਰਿਜ਼ਮ ਕਲਬਾਂ ਦੇ ਗਠਨ ਦੇ ਸੰਬੰਧ ਵਿੱਚ ਨਿਰਦੇਸ਼ ਜਾਰੀ ਕੀਤੇ ਹਨ। ਯੁਵਾ ਟੂਰਿਜ਼ਮ ਮੰਤਰਾਲੇ ਨੇ ‘ਟੂਰਿਜ਼ਮ ਕਲਬਾਂ ਨੂੰ ਚਲਾਉਣ ਦੇ ਲਈ ਸਕੂਲਾਂ ਲਈ ਵੇਰਵਾ ਪੁਸਤਕਾ’ ਵੀ ਤਿਆਰ ਕੀਤੀ ਹੈ। ਵੇਰਵਾ ਪੁਸਤਕਾ ਵੱਖ-ਵੱਖ ਗਤੀਵਿਧੀਆਂ ਦੇ ਸੰਚਾਲਨ ਲਈ ਖਾਸ ਦਿਸ਼ਾ-ਨਿਰਦੇਸ਼ਾਂ ਅਤੇ ਸੁਝਾਵਾਂ ਦੇ ਨਾਲ ਉਦੇਸ਼ਾਂ, ਪਰਿਚਾਲਨ ਰਣਨੀਤੀਆਂ ਨੂੰ ਦੁਹਰਾਉਂਦੀ ਹੈ।

ਨਿਧੀ+ ਟੂਰਿਜ਼ਮ ਮੰਤਰਾਲੇ ਨੇ ਪ੍ਰਾਹੁਣਚਾਰੀ ਉਦਯੋਗ ਦੇ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ (ਜਾਂ ਨਿਧੀ) ਦੀ ਸਥਾਪਨਾ ਕੀਤੀ ਹੈ ਜੋ ਇੱਕ ਟੈਕਨੋਲੋਜੀ ਸੰਚਾਲਿਤ ਪ੍ਰਣਾਲੀ ਹੈ ਜੋ ਮਾਣਯੋਗ ਪ੍ਰਧਾਨ ਮੰਤਰੀ ਦੀ “ਆਤਮਨਿਰਭਰ ਭਾਰਤ” ਦੀ ਪਰਿਕਲਪਨਾ ਨਾਲ ਜੁੜੀ ਹੈ ਜੋ ਡਿਜੀਟਲੀਕਰਣ ਦੀ ਸੁਵਿਧਾ ਦਿੰਦੀ ਹੈ ਅਤੇ ਪ੍ਰਾਹੁਣਚਾਰੀ ਅਤੇ ਟੂਰਿਜ਼ਮ ਖੇਤਰ ਲਈ ਕਾਰੋਬਾਰ ਅਸਾਨ ਬਣਾਉਣ ਨੂੰ ਹੁਲਾਰਾ ਦਿੰਦੀ ਹੈ।

ਇਹ ਪ੍ਰਾਹੁਣਚਾਰੀ ਅਤੇ ਟੂਰਿਜ਼ਮ ਖੇਤਰ ਦੇ ਭੂਗੌਲਿਕ ਪ੍ਰਸਾਰ, ਇਸ ਦੇ ਆਕਾਰ, ਸੰਰਚਨਾ ਅਤੇ ਮੌਜੂਦਾ ਸਮਰੱਥਾ ‘ਤੇ ਸਪੱਸ਼ਟ ਤਸਵੀਰ ਪ੍ਰਦਾਨ ਕਰਦੀ ਹੈ ਤਾਕਿ ਉਦਯੋਗ ਨੂੰ ਮਹੱਤਵਪੂਰਨ ਸੇਵਾਵਾਂ ਜਿਹੇ ਪ੍ਰਦਰਸਨ ਮੰਜੂਸ਼ਾ, ਸਟਾਰ ਵਰਗੀਕਰਣ ਆਦਿ ਦੀ ਪੇਸ਼ਕਸ਼ ਕੀਤੀ ਜਾ ਸਕੇ। ਨਿਧੀ ਪੋਰਟਲ ਵੱਖ-ਵੱਖ ਮੰਜ਼ਿਲਾਂ ‘ਤੇ ਉਪਲਬਧ ਸੁਵਿਧਾਵਾਂ ਕੁਸ਼ਲ ਮਾਨਵ ਸੰਸਾਧਨਾਂ ਦੀਆਂ ਜ਼ਰੂਰਤਾਂ ਅਤੇ ਵੱਖ-ਵੱਖ ਸਥਾਨਾਂ ‘ਤੇ ਟੂਰਿਜ਼ਮ ਦੇ ਪ੍ਰਚਾਰ/ਵਿਕਾਸ ਲਈ ਨੀਤੀਆਂ ਅਤੇ ਰਣਨੀਤੀਆਂ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ। 

ਇਸ ਪਹਿਲ ਨੂੰ ਨਿਧੀ ਦੇ ਰੂਪ ਵਿੱਚ ਅਪਗ੍ਰੇਡ ਕੀਤਾ ਗਿਆ ਹੈ ਤਾਕਿ ਨ ਕੇਵਲ ਆਵਾਸ ਇਕਾਈਆਂ, ਬਲਕਿ ਟ੍ਰੈਵਲ ਏਜੰਟਾਂ, ਟੂਰ ਆਪਰੇਟਰਾਂ, ਟੂਰਿਜ਼ਮ ਟ੍ਰਾਂਸਪੋਰਟ ਆਪਰੇਟਰਾਂ, ਫੂਡ ਅਤੇ ਪੇਅ ਇਕਾਈਆਂ, ਔਨਲਾਈਨ ਯਾਤਰਾ ਐਗ੍ਰੀਗੇਟਰਸ ਕਨਵੇਸ਼ਨ ਕੇਂਦਰਾਂ ਅਤੇ ਟੂਰਿਸਟ ਫੈਸੀਲਿਟੇਟਰਾਂ ਦੇ ਮਾਮਲੇ ਤੋਂ ਅਧਿਕ ਸਮਾਵੇਸ਼ੀ ਦ੍ਰਿਸ਼ਟੀਕੋਣ ਅਪਣਾਇਆ ਜਾ ਸਕੇ।

ਨਵੀਂ ਪ੍ਰਣਾਲੀ ਵਿੱਚ ਸਾਡੇ ਉਦਯੋਗ ਸੰਘਾਂ ਅਤੇ ਹੋਰ ਹਿਤਧਾਰਕਾਂ ਦੇ ਇਲਾਵਾ ਰਾਜ ਸਰਕਾਰਾਂ ਅਤੇ ਸੰਘ ਸ਼ਾਸਿਤ ਪ੍ਰਦੇਸ਼ਾਂ ਦੀ ਇੱਕ ਵੱਡੀ ਭੂਮਿਕਾ ਦੀ ਵੀ ਪਰਿਕਲਪਨਾ ਕੀਤੀ ਗਈ ਹੈ। ਪੋਰਟਲ ਤੱਕ https://nidhi.tourism.gov.in ‘ਤੇ ਪਹੁੰਚਿਆ ਜਾ ਸਕਦਾ ਹੈ। ਨਿਧੀ+ ਨੂੰ ਰਾਸ਼ਟਰੀ ਡਿਜੀਟਲ ਟੂਰਿਜ਼ਮ ਮਿਸ਼ਨ ਦੀ ਪਰਿਕਲਪਨਾ ਦੇ ਨਾਲ ਜੋੜਕੇ ਇੱਕ ਤਕਨੀਕੀ-ਸੰਚਾਲਿਤ ਪਲੈਟਫਾਰਮ ‘ਤੇ ਬਣਾਇਆ ਜਾ ਰਿਹਾ ਹੈ ਅਤੇ ਇੱਕ ਸਕੇਲੇਬਲ ਅਤੇ ਸਥਿਰ ਈਕੋਸਿਸਟਮ ਪ੍ਰਾਪਤ ਕਰਨ ਲਈ ਵਾਧਾਸ਼ੀਲ ਅਪਗ੍ਰੇਡ ਦੀ ਅਨੁਮਤੀ ਦੇਵੇਗਾ।

ਕੋਵਿਡ-19 ਮਹਾਮਾਰੀ ਦੇ ਕਾਰਨ, ਟੂਰਿਜ਼ਮ ਖੇਤਰ ਨਾਲ ਜੋੜੇ ਲੋਕਾਂ ਦੀਆਂ ਦੇਣਦਾਰੀਆਂ ਨੂੰ ਪੂਰਾ ਕਰਨ ਅਤੇ ਪ੍ਰਭਾਵਿਤ ਕਾਰੋਬਾਰ ਨੂੰ ਫਿਰ ਤੋਂ ਸੁਰੂ ਕਰਨ ਲਈ ਕੋਵਿਡ ਪ੍ਰਭਾਵਿਤ ਟੂਰਿਜ਼ਮ ਸੇਵਾ ਖੇਤਰ (ਐੱਲਜੀਐੱਸਸੀਏਟੀਐੱਸਐੱਸ) ਲਈ ਲੋਨ ਗਾਰੰਟੀ ਯੋਜਨਾ ਦੇ ਤਹਿਤ ਕਾਰਜਸ਼ੀਲ ਪੂੰਜੀ/ਵਿਅਕਤੀਗਤ ਲੋਨ ਪ੍ਰਦਾਨ ਕੀਤਾ ਜਾਵੇਗਾ।

ਇਸ ਯੋਜਨਾ ਨਾਲ ਟੂਰਿਜ਼ਮ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ 10,700 ਖੇਤਰੀ ਪੱਧਰ ਦੇ ਟੂਰਿਸਟ ਗਾਈਡ ਅਤੇ ਰਾਜ ਸਰਕਾਰਾਂ/ਸੰਘ ਸ਼ਾਸਿਤ ਪ੍ਰਸ਼ਾਸਨ ਦੁਆਰਾ ਮਾਨਤਾ ਪ੍ਰਾਪਤ ਟੂਰਿਸਟ ਗਾਈਡ ਅਤੇ ਟੂਰਿਜ਼ਮ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਲਗਭਗ 1,000 ਯਾਤਰਾ ਅਤੇ ਟੂਰਿਜ਼ਮ ਹਿਤਧਾਰਕ (ਟੀਟੀਐੱਸ) ਸ਼ਾਮਿਲ ਹੋਣਗੇ। ਹਰੇਕ ਟੀਟੀਐੱਸ 10 ਲੱਖ ਰੁਪਏ ਤੱਕ ਦਾ ਜਦਕਿ ਹਰੇਕ ਟੂਰਿਸਟ ਗਾਈਡ 1 ਲੱਖ ਰੁਪਏ ਤੱਕ ਦੇ ਗਾਰੰਟੀ ਮੁਕਤ ਲੋਨ ਦਾ ਲਾਭ ਉਠਾ ਸਕਦੇ ਹਨ।

ਕਈ ਪ੍ਰੋਸੈੱਸਿੰਗ ਸ਼ੁਲਕ ਨਹੀਂ ਲੱਗੇਗਾ ਲੋਨ ਉਗਾਹੀ/ਪੂਰਵ ਭੁਗਤਾਨ ਨ ਹੋਣ ‘ਤੇ ਸ਼ੁਲਕ ਦੀ ਛੁਟ ਹੋਵੇਗੀ ਅਤੇ ਅਤਿਰਿਕਤ ਗਾਰੰਟਰ ਦੀ ਕਈ ਜ਼ਰੂਰਤ ਨਹੀਂ ਹੋਵੇਗੀ। ਯੋਜਨਾ ਨੂੰ ਟੂਰਿਜ਼ਮ ਮੰਤਰਾਲੇ ਦੁਆਰਾ ਨੈਸ਼ਨਲ ਕ੍ਰੈਡਿਟ ਗਾਰੰਟੀ ਟਰੱਸਟੀ ਕੰਪਨੀ  (ਐੱਨਸੀਜੀਟੀਸੀ) ਦੇ ਰਾਹੀਂ ਪ੍ਰਭਾਵ ਵਿੱਚ ਲਿਆਇਆ ਜਾਵੇਗਾ।

ਟੂਰਿਜ਼ਮ ਖੇਤਰ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਆਉਣ ਲਈ ਪਹਿਲੇ 5 ਲੱਖ ਟੂਰਿਸਟ ਵੀਜਾ ਦੀ ਘੋਸ਼ਣਾ ਕੀਤੀ ਗਈ ਜੋ 31.03.2022 ਤੱਕ ਜਾ 5 ਲੱਖ ਮੁਕਤ ਵੀਜਾ ਜਾਰੀ ਹੋਣ ਤੱਕ ਜੋ ਵੀ ਪਹਿਲੇ ਹੋਵੇ, ਲਾਗੂ ਸੀ। ਲਾਭ ਪ੍ਰਤੀ ਟੂਰਿਸਟ ਕੇਵਲ ਇੱਕ ਵਾਰ ਉਪਲਬਧ ਸੀ।

ਟੂਰਿਜ਼ਮ ਮੰਤਰਾਲੇ ਨੇ ਅੰਤਰਰਾਸ਼ਟਰੀ ਵਣਜਿਕ ਉਡਾਨਾਂ ਦੇ ਫਿਰ ਤੋ ਸ਼ੁਰੂ ਹੋਣ ਦੇ ਬਾਅਦ ਦੇਸ਼ ਵਿੱਚ ਵਿਦੇਸ਼ੀ ਟੂਰਿਸਟਆਂ ਦੇ ਸੁਆਗਤ ਲਈ ਨਵੀਂ ਅਤੁਲਯ ਭਾਰਤ ਬ੍ਰਾਂਡ ਫਿਲਮਾਂ ਤਿਆਰ ਕੀਤੀਆਂ ਹਨ। ਇਨ੍ਹਾਂ ਬ੍ਰਾਂਡ ਫਿਲਮਾਂ ਨੂੰ ਪ੍ਰਚਾਰ ਅਤੇ ਮਾਰਕੀਟਿੰਗ ਉਦੇਸ਼ਾਂ ਲਈ ਵਿਆਪਕ ਉਪਯੋਗ ਲਈ ਘਰੇਲੂ ਯਾਤਰਾ ਉਦਯੋਗ ਦੇ ਅੰਦਰ ਵਿਆਪਕ ਰੂਪ ਤੋਂ ਘੁਮਾਇਆ ਗਿਆ ਹੈ।

ਟੂਰਿਜ਼ਮ ਮੰਤਰਾਲੇ ਨੇ 27 ਸਤੰਬਰ 2022 ਨੂੰ ਭਾਰਤ ਯਾਤਰਾ ਉਦਯੋਗ ਵਿੱਚ ਉਪਲਬਧੀ ਹਾਸਿਲ ਕਰਨ ਵਾਲਿਆਂ ਲਈ ਰਾਸ਼ਟਰੀ ਟੂਰਿਜ਼ਮ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ। 2018-19 ਵਿੱਚ ਉਦਯੋਗ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਉਂਦੇ ਹੋਏ ਇਸ ਸਾਲ 81 ਪੁਰਸਕਾਰ ਦਿੱਤੇ ਗਏ। ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਇਹ ਪੁਰਸਕਾਰ ਪ੍ਰਦਾਨ ਕੀਤੇ।

ਟੂਰਿਜ਼ਮ ਮੰਤਰਾਲੇ ਨੇ ਉਤਸਵ ਪੋਰਟਲ ਦੀ ਸ਼ੁਰੂਆਤ ਕੀਤੀ ਹੈ ਜੋ ਟੂਰਿਜ਼ਮ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇੱਕ ਡਿਜੀਟਲ ਪਹਿਲ ਹੈ ਜਿਸ ਦਾ ਉਦੇਸ਼ ਦੁਨੀਆ ਭਰ ਵਿੱਚ ਲੋਕਪ੍ਰਿਯ ਟੂਰਿਜ਼ਮ ਸਥਾਨਾਂ ਦੇ ਰੂਪ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਹੁਲਾਰਾ ਦੇਣ ਲਈ ਭਾਰਤ ਭਰ ਦੇ ਤਿਉਹਾਰਾਂ, ਪ੍ਰੋਗਰਾਮਾਂ ਅਤੇ ਲਾਈਵ ਦਰਸ਼ਨਾਂ ਨੂੰ ਪ੍ਰਦਰਸ਼ਿਤ ਕਰਨਾ ਹੈ। ਇਸ ਦਾ ਉਦੇਸ ਗਲੋਬਲ ਮੰਚ ‘ਤੇ ਭਾਰਤ ਦੇ ਪ੍ਰੋਗਰਾਮਾਂ ਅਤੇ ਤਿਉਹਾਰਾਂ ਦੇ ਵੱਖ-ਵੱਖ ਤੱਤਾਂ, ਤਾਰੀਖਾਂ ਅਤ ਵੇਰਵਿਆਂ ਨੂੰ ਪ੍ਰਦਰਸ਼ਿਤ ਕਰਨਾ।

ਅਤੇ ਟੂਰਿਸਟਆਂ ਨੂੰ ਪ੍ਰਾਸੰਗਿਕ ਡਿਜੀਟਲ ਅਨੁਭਵ ਪ੍ਰਦਾਨ ਕਰਕੇ ਪ੍ਰੋਗਰਾਮਾਂ ਦੇ ਰਾਹੀਂ ਆਕਰਸ਼ਕ ਤਸਵੀਰਾਂ ਅਤੇ ਚਿੱਤਰਾਂ ਦੇ ਰੂਪ ਵਿੱਚ ਕਾਫੀ ਜਾਗਰੂਕਤਾ, ਆਕਰਸ਼ਣ ਅਤੇ ਅਵਸਰਾਂ ਨੂੰ ਵਧਾਉਣਾ ਹੈ। ਇਸ ਦੇ ਇਲਾਵਾ ਇਸ ਦਾ ਉਦੇਸ ਭਕਤਾਂ ਅਤੇ ਯਾਤਰੀਆਂ ਨੂੰ ਲਾਈਵ ਦਰਸ਼ਨ ਦੇ ਰੂਪ ਵਿੱਚ ਭਾਰਤ ਦੇ ਕੁੱਝ ਪ੍ਰਸਿੱਧ ਧਾਰਮਿਕ ਤੀਰਥਸਥਾਨਾਂ ਦਾ ਅਨੁਭਵ ਕਰਵਾਉਣਾ ਅਤੇ ਉਨ੍ਹਾਂ ਨੂੰ ਦਿਖਾਉਣਾ ਹੈ।

ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਸੰਭਾਵਨਾ ਰੱਖਣ ਵਾਲੇ ਮਹੱਤਵਪੂਰਨ ਖੇਤਰਾਂ ਦੇ ਰੂਪ ਵਿੱਚ ਮੈਡੀਕਲ ਮੁੱਲ ਟੂਰਿਜ਼ਮ ਅਤੇ ਸਿਹਤ ਟੂਰਿਜ਼ਮ ਨੂੰ ਮਾਨਤਾ ਦਿੰਦੇ ਹੋਏ ਟੂਰਿਜ਼ਮ ਮੰਤਰਾਲੇ ਨੇ ਭਾਰਤ ਨੂੰ ਮੈਡੀਕਲ ਅਤੇ ਸਿਹਤ ਟੂਰਿਜ਼ਮ ਮੰਜ਼ਿਲ ਦੇ ਰੂਪ ਵਿੱਚ ਹੁਲਾਰਾ ਦੇਣ ਲਈ ਅਨੇਕ ਕਦਮ ਉਠਾਏ ਹਨ।

ਇਸ ਉਦੇਸ਼ ਦੇ ਵਧਦੇ ਹੋਏ ਮੰਤਰਾਲੇ ਨੇ ਮੈਡੀਕਲ ਅਤੇ ਸਿਹਤ ਟੂਰਿਜ਼ਮ ਦੇ ਲਈ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਤਿਆਰ ਕੀਤਾ ਹੈ। ਇਸ ਤਰਜ ‘ਤੇ ਗਲੋਬਰ ਪੱਧਰ ‘ਤੇ ਭਾਰਤ ਨੂੰ ਸਾਹਸਿਕ ਟੂਰਿਜ਼ਮ ਦੇ ਇੱਕ ਪਸੰਦੀਦਾ ਮੰਜ਼ਿਲ ਦੇ ਰੂਪ ਵਿੱਚ ਸਥਾਨ ਦਿਲਾਉਣ ਲਈ ਵੀ ਮੰਤਰਾਲੇ ਨੇ ਵੀ ਇੱਕ ਰਾਸ਼ਟਰੀ ਰਣਨੀਤੀ ਤਿਆਰ ਕੀਤੀ ਹੈ। 

ਸਾਹਸਿਕ ਟੂਰਿਜ਼ਮ ਦੇ ਵਿਕਾਸ ਲਈ ਰਣਨੀਤੀ ਦਸਤਾਵੇਜ ਵਿੱਚ ਪਹੁੰਚਾਏ ਗਏ ਰਣਨੀਤਿਕ ਥੰਮ੍ਹਾਂ ਵਿੱਚ ਰਾਜ ਮੁਲਾਂਕਣ ਰੈਕਿੰਗ ਅਤੇ ਰਣਨੀਤੀ, ਕੌਸ਼ਲ, ਸਮਰੱਥਾ ਨਿਰਮਾਣ ਅਤੇ ਪ੍ਰਮਾਣਨ, ਮਾਰਕੀਟਿੰਗ ਅਤੇ ਪ੍ਰਚਾਰ, ਸਾਹਸਿਕ ਟੂਰਿਜ਼ਮ ਸੁਰੱਖਿਆ ਪ੍ਰਬੰਧਨ ਢਾਂਚੇ ਨੂੰ ਮਜ਼ਬੂਤ ਕਰਨਾ , ਰਾਸ਼ਟਰੀ ਅਤੇ ਰਾਜ-ਪੱਧਰੀ ਬਚਾਅ ਤੇ ਸੰਚਾਰ ਗ੍ਰਿਡ, ਮੰਜ਼ਿਲ ਅਤੇ ਉਤਪਾਦ ਵਿਕਾਸ ਅਤੇ ਸ਼ਾਸਨ ਅਤੇ ਸੰਸਥਾਗਤ ਢਾਂਚੇ ਸ਼ਾਮਲ ਹਨ।

ਸੰਬੰਧਿਤ ਸੰਪਰਕ:

https://www.pib.gov.in/PressReleasePage.aspx?PRID=1869257

https://www.pib.gov.in/PressReleasePage.aspx?PRID=1877003

https://www.pib.gov.in/PressReleasePage.aspx?PRID=1860161

https://www.pib.gov.in/PressReleasePage.aspx?PRID=1860974

https://pib.gov.in/PressReleasePage.aspx?PRID=1824684

 

*******

ਐੱਨਬੀ/ਓਏ(Release ID: 1888335) Visitor Counter : 131