ਸੱਭਿਆਚਾਰ ਮੰਤਰਾਲਾ

ਪ੍ਰਧਾਨ ਮੰਤਰੀ ਨੇ ਐੱਨਐੱਮਐੱਮਐੱਲ ਸੋਸਾਇਟੀ ਦੀ ਸਾਲਾਨਾ ਆਮ ਬੈਠਕ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਨੇ ਭਾਰਤ ਦੇ ਅਤੀਤ ਬਾਰੇ ਲੋਕਾਂ ਵਿੱਚ ਬਿਹਤਰ ਜਾਗਰੂਕਤਾ ਪੈਦਾ ਕਰਨ ਲਈ ਆਧੁਨਿਕ ਭਾਰਤੀ ਇਤਿਹਾਸ ’ਤੇ ਖੋਜ ਦੇ ਦਾਇਰੇ ਨੂੰ ਵਿਆਪਕ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਸ ਦੀ ਵਿਸ਼ਾ ਸਮੱਗਰੀ ਬਾਰੇ ਪ੍ਰਤੀਯੋਗਤਾਵਾਂ ਦਾ ਆਯੋਜਨ ਕਰਕੇ ਪ੍ਰਧਾਨ ਮੰਤਰੀ ਸੰਗ੍ਰਾਹਲਯ ਨੂੰ ਨੌਜਵਾਨਾਂ ਵਿੱਚ ਮਕਬੂਲ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ

ਸੁਆਮੀ ਦਯਾਨੰਦ ਸਰਸਵਤੀ ਦੀ ਆਗਾਮੀ 200ਵੀਂ ਜਯੰਤੀ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਸਿੱਖਿਆ ਅਤੇ ਸੱਭਿਆਚਾਰਕ ਸੰਸਥਾਨਾਂ ਨੂੰ ਉਨ੍ਹਾਂ ਦੇ ਯੋਗਦਾਨਾਂ ਬਾਰੇ ਖੋਜ ਕਰਨ ਦਾ ਸੱਦਾ ਦਿੱਤਾ

Posted On: 02 JAN 2023 6:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ’ਤੇ ਐੱਨਐੱਮਐੱਮਐੱਲ ਸੋਸਾਇਟੀ ਦੇ ਚੇਅਰਮੈਨ ਦੇ ਰੂਪ ਵਿੱਚ ਐੱਨਐੱਮਐੱਮਐੱਲ ਸੋਸਾਇਟੀ ਦੀ ਸਾਲਾਨਾ ਆਮ ਬੈਠਕ ਦੀ ਪ੍ਰਧਾਨਗੀ ਕੀਤੀ। 

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਵਿਅਕਤੀਆਂਸੰਸਥਾਨਾਂ ਅਤੇ ਵਿਸ਼ਿਆਂ ਦੋਹਾਂ ਦੇ ਸੰਦਰਭ ਵਿੱਚ ਆਧੁਨਿਕ ਭਾਰਤੀ ਇਤਿਹਾਸ ’ਤੇ ਖੋਜ ਦੇ ਦਾਇਰੇ ਨੂੰ ਵਿਆਪਕ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਕਿ ਭਾਰਤ ਦੇ ਅਤੀਤ ਦੇ ਬਾਰੇ ਲੋਕਾਂ ਵਿੱਚ ਬਿਹਤਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਪ੍ਰਧਾਨ ਮੰਤਰੀ ਨੇ ਵਰਤਮਾਨ ਦੇ ਨਾਲ ਨਾਲ ਭਵਿੱਖੀ ਪੀੜੀਆਂ ਦੇ ਲਾਭ ਲਈ ਆਪਣੀ ਚੰਗੀ ਤਰ੍ਹਾਂ ਨਾਲ ਲੇਖਾ ਪ੍ਰੀਖਿਆ ਕੀਤੀ ਅਤੇ ਖੋਜੀਆਂ ਹੋਈਆਂ ਯਾਦਾਂ ਰਿਕਾਰਡ ਕਰਨ ਲਈ ਆਮ ਰੂਪ ਨਾਲ ਦੇਸ਼ ਵਿੱਚ ਸੰਸਥਾਨਾਂ ਦੀ ਜ਼ਰੂਰਤ ’ਤੇ  ਜ਼ੋਰ ਦਿੱਤਾ। 

ਪ੍ਰਧਾਨ ਮੰਤਰੀ ਸੰਗ੍ਰਾਹਲਯ ਦੇ ਡਿਜ਼ਾਈਨ ਅਤੇ ਸਮੱਗਰੀ ’ਤੇ ਸੰਤੁਸ਼ਟੀ ਪ੍ਰਗਟਾਉਂਦੇ  ਹੋਏ ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਤੱਥ ਬਾਰੇ ਦੱਸਿਆ ਕਿ ਇਹ ਸੰਗ੍ਰਾਹਲਯ ਅਸਲ ਵਿੱਚ ਉਦੇਸ਼ਪੂਰਨ ਅਤੇ ਰਾਸ਼ਟਰ ਕੇਂਦ੍ਰਿਤ ਹੈਵਿਅਕਤੀ ਕੇਂਦ੍ਰਿਤ ਨਹੀਂ ਹੈ ਅਤੇ ਇਹ ਨਾ ਤਾਂ ਅਣਉਚਿਤ ਪ੍ਰਭਾਵ ਨਾਲ ਅਤੇ ਨਾ ਹੀ ਕਿਸੇ ਜ਼ਰੂਰੀ ਤੱਥਾਂ ਦੇ ਅਣਉਚਿਤ ਅਣਹੋਂਦ ਤੋਂ ਗ੍ਰਸਤ ਹੈ। ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੀਆਂ ਉਪਲਬਧੀਆਂ ਅਤੇ ਯੋਗਦਾਨਾਂ ਨੂੰ ਉਜਾਗਰ ਕਰਨ ਵਾਲੇ ਸੰਗ੍ਰਾਹਲਯ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਸ ਦੀ ਸਮੱਗਰੀ ਬਾਰੇ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਕੇ ਨੌਜਵਾਨਾਂ ਵਿਚਕਾਰ ਸੰਗ੍ਰਾਹਲਯ ਨੂੰ ਮਕਬੂਲ ਬਣਾਉਣ ਦੀ ਜ਼ਰੂਰਤ ’ਤੇ  ਜ਼ੋਰ ਦਿੱਤਾ। 

ਉਨ੍ਹਾਂ ਨੇ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਕਿ ਨਜ਼ਦੀਕ ਭਵਿੱਖ ਵਿੱਚ ਸੰਗ੍ਰਾਹਲਯ ਭਾਰਤ ਅਤੇ ਦੁਨੀਆ ਤੋਂ ਦਿੱਲੀ ਆਉਣ ਵਾਲੇ ਸੈਲਾਨੀਆਂ ਲਈ ਇੱਕ ਮੁੱਖ ਆਕਰਸ਼ਣ ਦੇ ਰੂਪ ਵਿੱਚ ਉੱਭਰੇਗਾ। ਇਹ ਦੱਸਦੇ ਹੋਏ ਕਿ 1875 ਵਿੱਚ ਆਰੀਆ ਸਮਾਜ ਦੇ ਸੰਸਥਾਪਕ ਅਤੇ ਆਧੁਨਿਕ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਸਮਾਜਿਕ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਵਿੱਚੋਂ ਇੱਕ ਸੁਆਮੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ 2024 ਵਿੱਚ ਆ ਰਹੀ ਹੈਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਇਸ ਮਹਾਨ ਦੂਰਦਰਸ਼ੀ ਅਤੇ ਸਮਾਜ ਸੁਧਾਰਕ ਦੇ ਯੋਗਦਾਨ ਦੇ ਨਾਲ ਨਾਲ 2025 ਵਿੱਚ ਆਪਣੀ ਹੋਂਦ ਦੇ 150 ਸਾਲ ਪੂਰੇ ਕਰਨ ਜਾ ਰਹੇ ਆਰੀਆ ਸਮਾਜ ਬਾਰੇ ਚੰਗੀ ਤਰ੍ਹਾਂ ਨਾਲ ਖੋਜ ਕਰਕੇ ਗਿਆਨ ਦੀ ਸਿਰਜਣਾ ਕਰਨ ਲਈ ਦੇਸ਼ ਭਰ ਦੇ ਸਿੱਖਿਆ ਅਤੇ ਸੱਭਿਆਚਾਰਕ ਸੰਸਥਾਨਾਂ ਨੂੰ ਸੱਦਾ ਦਿੱਤਾ। 

ਕਾਰਜਕਾਰੀ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਨਿਰਪੇਂਦਰ ਮਿਸ਼ਰਾ ਨੇ ਸੋਸਾਇਟੀ ਦੇ ਵਰਤਮਾਨ ਕੰਮਕਾਜ ਦੇ ਨਾਲ ਨਾਲ ਭਵਿੱਖ ਲਈ ਦ੍ਰਿਸ਼ਟੀਕੋਣ ਦੀ ਰੂਪਰੇਖਾ ’ਤੇ ਗੱਲ ਕੀਤੀ। ਵਿਸ਼ੇਸ਼ ਰੂਪ ਨਾਲ ਉਨ੍ਹਾਂ ਨੇ ਲਾਇਬ੍ਰੇਰੀ ਲਈ ਯੋਜਨਾਵਾਂ ’ਤੇ ਪ੍ਰਕਾਸ਼ ਪਾਇਆ ਜੋ ਆਧੁਨਿਕ ਅਤੇ ਸਮਕਾਲੀ ਭਾਰਤੀ ਇਤਿਹਾਸ ਦੇ ਖੇਤਰ ਵਿੱਚ ਮੋਹਰੀ ਸੰਸਥਾਨ ਦੇ ਨਾਲ ਨਾਲ ਪਿਛਲੇ ਸਾਲ ਅਪ੍ਰੈਲ ਵਿੱਚ ਖੋਲ੍ਹੇ ਗਏ ਪ੍ਰਧਾਨ ਮੰਤਰੀ ਸੰਗ੍ਰਾਹਲਯ ਲਈ ਵੀ ਹੈ। 

ਐੱਨਐੱਮਐੱਮਐੱਲ ਸੋਸਾਇਟੀ ਅਤੇ ਕਾਰਜਕਾਰੀ ਪਰਿਸ਼ਦ ਦੇ ਮੈਂਬਰਾਂ ਨੇ ਬੈਠਕ ਵਿੱਚ ਹਿੱਸਾ ਲਿਆ ਜਿਸ ਵਿੱਚ ਸੰਸਥਾਨ ਦੀ ਸਾਲਾਨਾ ਰਿਪੋਰਟ ਅਤੇ ਲੇਖਾ ਪਰੀਖਿਆ ਕੀਤੇ ਖਾਤਿਆਂ ਨੂੰ ਅਪਣਾਇਆ ਗਿਆ। 

***** 

ਐੱਨਬੀ/ਐੱਸਕੇ 



(Release ID: 1888272) Visitor Counter : 94