ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸੀਡੀਐੱਸਸੀਓ ਅਤੇ ਰਾਜ ਡਰੱਗ ਕੰਟਰੋਲ ਪ੍ਰਸ਼ਾਸਨ ਨੇ ਔਸ਼ਧੀ ਨਿਰਮਾਣ ਇਕਾਈਆਂ ਦਾ ਸੰਯੁਕਤ ਨਿਰੀਖਣ ਸ਼ੁਰੂ ਕੀਤਾ
ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ ਦੇਸ਼ ਭਰ ਵਿੱਚ ਕੀਤੇ ਜਾ ਰਹੇ ਹਨ
ਨਿਰੀਖਣ, ਰਿਪੋਰਟਿੰਗ ਅਤੇ ਉਸ ਦੇ ਬਾਅਦ ਦੀ ਕਾਰਵਾਈ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਸੀਡੀਐੱਸਸੀਓ (ਹੈੱਡਕੁਆਟਰ) ਵਿਖੇ ਦੋ ਸੰਯੁਕਤ ਡਰੱਗ ਕੰਟਰੋਲਰਾਂ ਦੀ ਇੱਕ ਕਮੇਟੀ ਗਠਿਤ ਕੀਤੀ ਗਈ ਹੈ।
प्रविष्टि तिथि:
27 DEC 2022 2:06PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵਿਯਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਜੋਖਿਮ ਅਧਾਰਿਤ ਦ੍ਰਿਸ਼ਟੀਕੋਣ ਦੇ ਅਨੁਸਾਰ, ਰਾਜ ਡਰੱਗ ਕੰਟਰੋਲ ਪ੍ਰਸ਼ਾਸਨ ਦੇ ਨਾਲ-ਨਾਲ ਪਛਾਣੀਆਂ ਗਈਆਂ ਔਸ਼ਧੀ ਨਿਰਮਾਣ ਇਕਾਈਆਂ ਦਾ ਸੰਯੁਕਤ ਨਿਰੀਖਣ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ ਦੇਸ਼ ਭਰ ਵਿੱਚ ਸਾਂਝਾ ਨਿਰੀਖਣ ਕੀਤਾ ਜਾ ਰਿਹਾ ਹੈ। ਨਿਰੀਖਣ, ਰਿਪੋਰਟਿੰਗ ਅਤੇ ਉਸ ਦੇ ਬਾਅਦ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਅਧੀਨ ਆਉਣ ਵਾਲੇ ਨਿਯਮਾਂ ਦਾ ਅਨੁਪਾਲਨ ਸੁਨਿਸ਼ਚਿਤ ਕਰਨ ਦੇ ਲਈ ਸੀਡੀਐੱਸਸੀਓ (ਹੈੱਡਕੁਆਟਰ) ਵਿੱਚ ਦੋ ਸੰਯੁਕਤ ਡਰੱਗ ਕੰਟਰੋਲਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਇਹ ਦੇਸ਼ ਵਿੱਚ ਨਿਰਮਿਤ ਦਵਾਈਆਂ ਦੇ ਸਬੰਧ ਵਿੱਚ ਗੁਣਵੱਤਾ ਅਨੁਪਾਲਨ ਦੇ ਉੱਚ ਮਿਆਰਾਂ ਨੂੰ ਸੁਨਿਸ਼ਚਿਤ ਕਰੇਗੀ।
ਨਿਰੀਖਣ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ, ਨਿਰਮਾਣ ਇਕਾਈਆਂ, ਜਿਨ੍ਹਾਂ ਦੀ ਪਹਿਚਾਣ ਗ਼ੈਰ ਮਾਨਕ ਗੁਣਵੱਤਾ (ਐੱਨਐੱਸਕਿਊ)/ਮਿਲਾਵਟ/ਨਕਲੀ ਦਵਾਈਆਂ ਦੇ ਨਿਰਮਾਣ ਦੇ ਜੋਖਿਮ ਵਜੋਂ ਕੀਤੀ ਗਈ ਹੈ, ਕਿ ਦੇਸ਼ਵਿਆਪੀ ਨਿਰੀਖਣ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਗਈ ਸੀ।
ਡਰੱਗ ਰੈਗੂਲੇਸ਼ਨ ਦਾ ਉਦੇਸ਼ ਦੇਸ਼ ਵਿੱਚ ਉਪਲਬਧ ਦਵਾਈਆਂ ਦੀ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਗੁਣਵੱਤਾ ਨੂੰ ਸੁਨਿਸ਼ਚਿਤ ਕਰਨਾ ਹੈ। ਡਰੱਗ ਕੰਟਰੋਲ ਐਡਮਿਐੱਸਸਟ੍ਰੇਸ਼ਨ ਨੂੰ ਇਹ ਸਨਿਸ਼ਚਿਤ ਕਰਨ ਦੀ ਲੋੜ ਹੈ ਕਿ ਨਿਰਮਾਣ ਇਕਾਈਆਂ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਦੇ ਤਹਿਤ ਆਉਣ ਵਾਲੇ ਨਿਯਮਾਂ, ਖਾਸ ਤੌਰ 'ਤੇ ਚੰਗੀਆਂ ਨਿਰਮਾਣ ਪ੍ਰਣਾਲੀਆਂ (ਜੀਐਮਪੀ) ਦਾ ਉਮੀਦਾਂ ਪਾਲਣਾ ਕਰਦੀਆਂ ਹਨ।
****
ਐੱਮਵੀ
(रिलीज़ आईडी: 1887085)
आगंतुक पटल : 181