ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਮਾਲ ਗੱਡੀ ਦੇ 9000 ਹਾਰਸ ਪਾਵਰ ਦੇ ਇਲੈਕਟ੍ਰਿਕ ਇੰਜਨ ਦੇ ਨਿਰਮਾਣ ਅਤੇ ਰੱਖ-ਰਖਾਅ ਠੇਕਾ ਸੀਮੇਂਸ ਇੰਡੀਆ ਨੂੰ ਪ੍ਰਦਾਨ ਕੀਤਾ


ਭਾਰਤ ਦੇ ਮਾਣਯੋਗ ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਨੇ ਦਾਹੋਦ ਵਿੱਚ ਰੇਲਵੇ ਦੇ ਕਾਰਖਾਨੇ ਵਿੱਚ 20 ਅਪ੍ਰੈਲ 2022 ਨੂੰ ਇਸ ਦਾ ਨੀਂਹ ਪੱਥਰ ਰੱਖਿਆ ਸੀ

ਇਹ ਕਦਮ ֹ‘ਮੇਕ ਇਨ ਇੰਡੀਆ’ ਅਭਿਯਾਨ ਅਤੇ ‘ਮੇਕ ਫਾਰ ਦਿ ਵਲਰਡ’ ਵਿੱਚ ਇੱਕ ਵੱਡੀ ਛਲਾਂਗ ਦਾ ਪ੍ਰਤੀਕ ਹੈ

ਦਾਹੋਦ ਕਾਰਖਾਨਾ ਭਾਰਤੀ ਰੇਲਵੇ ਦੇ ਨਾਲ-ਨਾਲ ਨਿਰਯਾਤ ਬਜ਼ਾਰ ਦੇ ਲਈ ਉੱਚ ਹਾਰਸ ਪਾਵਰ ਦੇ ਇਲੈਕਟ੍ਰਿਕ ਇੰਜਨ ਦਾ ਨਿਰਮਾਣ ਕਰੇਗਾ

ਇਹ ਕਾਰਖਾਨਾ ਰੇਲਵੇ ਦੀ ਉਤਪਾਦਨ ਇਕਾਈ ਅਤੇ ਰੱਖ-ਰਖਾਅ ਡਿਪੋ ਵਿੱਚ ਕਾਰਜਸ਼ੀਲ ਰੇਲਵੇ ਕਰਮਚਾਰੀਆਂ ਦੇ ਕੌਸ਼ਲ ਵਿਕਾਸ ਵਿੱਚ ਮਦਦ ਕਰੇਗਾ
ਇਸ ਵਿੱਚ 11 ਵਰ੍ਹਿਆਂ ਦੀ ਅਵਧੀ ਵਿੱਚ 1200 ਇਲੈਕਟ੍ਰਿਕ ਇੰਜਨਾਂ ਦਾ ਨਿਰਮਾਣ ਕੀਤਾ ਜਾਵੇਗਾ

ਨਿਰਮਾਣ ਇਕਾਈ ਖੇਤਰ ਵਿੱਚ ਸਹਾਇਕ ਨਿਰਮਾਣ ਇਕਾਈਆਂ ਦੀ ਸਥਾਪਨਾ , ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਸ੍ਰਿਜਣ ਅਤੇ ਵਿਕਾਸ ਨੂੰ ਗਤੀ ਪ੍ਰਦਾਨ ਕਰੇਗੀ

ਇਹ ਪ੍ਰੋਜੈਕਟ ਤੇਜ਼ ਗਤੀ ਨਾਲ ਸਵਦੇਸ਼ੀਕਰਣ ਦੇ ਰਾਹੀਂ ਭਾਰਤ ਵਿੱਚ ਕਈ ਟੈਕਨੋਲੋਜੀਆਂ ਦੇ ਵਿਕਾਸ ਦੀ ਸ਼ੁਰੂਆਤ ਕਰੇਗਾ

ਤਕਨੀਕੀ ਭਾਗੀਦਾਰ ਦੀ ਚੋਣ ਵਿੱਚ ਨਿਰਪੱਖ, ਪਾਰਦਰਸ਼ੀ ਅਤੇ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਅਪਣਾਈ ਗਈ

Posted On: 24 DEC 2022 11:12AM by PIB Chandigarh

ਭਾਰਤੀ ਰੇਲਵੇ ਨੇ ਸੀਮੇਂਸ, ਇੰਡੀਆ ਨੂੰ ਮਾਲਗੱਡੀ ਦੇ 9000 ਹਾਰਸ ਪਾਵਰ ਦੇ ਇਲੈਕਟ੍ਰਿਕ ਇੰਜਨ ਦੇ ਨਿਰਮਾਣ ਅਤੇ ਰੱਖ-ਰਖਾਅ ਦੇ ਲਈ ਠੇਕਾ ਪ੍ਰਦਾਨ ਕੀਤਾ ਹੈ। ਦਾਹੋਦ ਵਿੱਚ ਰੇਲਵੇ ਕਾਰਖਾਨਾ 11 ਵਰ੍ਹਿਆਂ ਦੀ ਅਵਧੀ ਵਿੱਚ 1200 ਉੱਚ ਹਾਰਸ ਪਾਵਰ (9000 ਐੱਚਪੀ) ਦੇ ਇਲੈਕਟ੍ਰਿਕ ਇੰਜਨ ਦਾ ਨਿਰਮਾਣ ਕਰੇਗਾ। ਇਸ ਕਾਰਖਾਨੇ ਵਿੱਚ 1200 ਲੋਕੋਮੋਟਿਵ ਦਾ ਨਿਰਮਾਣ ਅਤੇ 35 ਵਰ੍ਹਿਆਂ ਤੱਕ ਇਨ੍ਹਾਂ ਇੰਜਨਾਂ ਦਾ ਰੱਖ-ਰਖਾਅ ਕੀਤਾ ਜਾਵੇਗਾ। ਟੈਕਸਾਂ ਅਤੇ ਮੁੱਲ  ਭਿੰਨਤਾ ਨੂੰ ਛੱਡ ਕੇ, ਅਨੁਬੰਧ ਦਾ ਅਨੁਮਾਨਿਤ ਮੁੱਲ ਲਗਭਗ 26000 ਕਰੋੜ ਰੁਪਏ (ਲਗਭਗ 3.2 ਬਿਲੀਅਨ ਅਮੀਰੀਕ ਡਾਲਰ) ਹੈ।

ਠੇਕਾ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਸੀਮੇਂਸ ਇੰਡੀਆ ਦੇ ਨਾਲ ਸਮਝੌਤੇ ’ਤੇ ਦਸਤਖਤ ਕੀਤੇ ਜਾਣਗੇ। ਆਉਣ ਵਾਲੇ ਦੋ ਸਾਲਾਂ ਵਿੱਚ ਪ੍ਰੋਟੋ-ਟਾਈਪ ਇੰਜਨ ਵੰਡੇ ਜਾਣੇ ਹਨ। ਇਨ੍ਹਾਂ ਇੰਜਨਾਂ ਦੇ ਨਿਰਮਾਣ ਦੇ ਲਈ ਦਾਹੋਦ ਇਕਾਈ ਦੋ ਸਾਲ ਦੀ ਅਵਧੀ ਦੇ ਅੰਦਰ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਵੇਗਾ। ਤਕਨੀਕੀ ਭਾਗੀਦਾਰ ਦੇ ਰੂਪ ਵਿੱਚ ਚੁਣੀ ਗਈ ਸੀਮੇਂਸ ਇੰਡੀਆ ਦਾਹੋਦ ਵਿੱਚ ਇਨ੍ਹਾਂ ਇੰਜਨਾਂ ਦਾ ਨਿਰਮਾਣ ਕਰੇਗੀ ਅਤੇ ਰੇਲਵੇ ਕਰਮਚਾਰੀਆਂ ਦਾ ਉਪਯੋਗ ਕਰਦੇ ਹਏ 35 ਸਾਲਾਂ ਦੀ ਅਵਧੀ ਦੇ ਲਈ ਚਾਰ ਰੱਖ-ਰਖਾਅ ਡਿਪੋ- ਵਿਸ਼ਾਖਾਪਟਨਮ, ਰਾਏਪੁਰ, ਖੜਗਪੁਰ ਅਤੇ ਪੁਣੇ ਵਿੱਚ ਇਨ੍ਹਾਂ ਇੰਜਨਾਂ ਦਾ ਰੱਖ-ਰਖਾਅ ਕਰਨਗੇ।

ਇਹ ਕਾਰਖਾਨਾ ਉਪਯੁਕਤ ਆਰਥਿਕ ਸੰਚਾਲਨ ਨਿਰਮਾਣ ਦੇ ਪੂਰਨ ਸਵਦੇਸ਼ੀਕਰਣ ਨੂੰ ਸੁਨਿਸ਼ਚਿਤ ਕਰਨਗੇ ਜੋ ਬਦਲੇ ਵਿੱਚ ਸਹਾਇਕ ਨਿਰਮਾਣ ਇਕਾਈਆਂ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ, ਜਿਸ ਨਾਲ ਇਹ ਸਹੀ ਮਾਇਨੇ ਵਿੱਚ ‘ਮੇਕ ਇਨ ਇੰਡੀਆ’ ਪਹਿਲ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰੇਗੀ। ਇਸ ਪ੍ਰੋਜੈਕਟ ਨਾਲ ਦਾਹੋਦ ਖੇਤਰ ਦਾ ਵਿਕਾਸ ਵੀ ਹੋਵੇਗਾ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਅਵਸਰ ਵੀ ਸ੍ਰਜਿਤ ਹੋਣਗੇ।

ਇਹ ਉੱਚ ਹਾਰਸ ਪਾਵਰ (9000 ਐੱਚਪੀ) ਦੇ ਇੰਜਨ ਭਾਰਤੀ ਰੇਲਵੇ ਦੀ ਮਾਲ ਢੁਆਈ ਦੇ ਲਈ ਭਵਿੱਖ ਦੇ ਵਰਕਹਾਰਸ ਸਾਬਿਤ ਹੋਣਗੇ। ਇਨ੍ਹਾਂ ਇੰਜਨਾਂ ਨੂੰ ਮੁੱਖ ਰੂਪ ਨਾਲ ਪੱਛਮੀ ਸਮਰਪਿਤ ਮਾਲ ਢੁਆਈ ਕੌਰੀਡੋਰ –ਡੀਐੱਫਸੀ ਅਤੇ ਰੇਲਵੇ ਦੇ ਗ੍ਰੇਡਿਡ ਸੈਕਸ਼ਨ ’ਤੇ 4500 ਟਨ ਦੇ ਡਬਲ ਸਟੈਕ ਕਨਫੀਗ੍ਰੇਸ਼ਨ ਵਿੱਚ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 200 ਗ੍ਰੇਡੀਐਂਟ ਵਿੱਚ ਕੰਟੇਨਰ ਮਾਲ ਗੱਡੀਆਂ ਨੂੰ ਖਿੱਚਣ ਦੇਲਈ ਉਪਯੋਗ ਕਰਨ ਦੀ ਯੋਜਨਾ ਹੈ ਅਤੇ ਅਜਿਹੀਆਂ ਰੇਲਗੱਡੀਆਂ  ਦੀ ਔਸਤ ਗਤੀ ਨੂੰ ਮੌਜੂਦਾ 20-25 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧਾ ਕੇ ਲਗਭਗ 50-60 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਾਉਣਾ ਹੈ। ਸੰਚਾਲਨ ਮਾਨਕਾਂ ਵਿੱਚ ਕਵਾਂਟਮ ਜੰਪ ਰਾਹੀਂ ਥਰੂਪੁੱਟ ਵਿੱਚ ਵਾਧਾ ਹੋਵੇਗਾ ਅਤੇ ਲਾਈਨ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ। ਅਤਿਆਧੁਨਿਕ ਆਈਜੀਬੀਟੀ ਅਧਾਰਿਤ ਈਧਨ ਤਕਨੀਕ ਨਾਲ ਸੁਸਜਿਤ ਇਹ ਇੰਜਨ ਰੀਜੇਨਰੇਟਿਵ ਬ੍ਰੇਕਿੰਗ ਤਕਨੀਕ ਦੇ ਕਾਰਨ ਊਰਜਾ ਦੀ ਖਪਤ ਵਿੱਚ ਬਚਤ ਕਰਨਗੇ।

ਇਹ ਕਾਰਖਾਨੇ ਵਿੱਚ ਨਿਰਯਾਤ ਬਜ਼ਾਰ ਦੇ ਲਈ ਸਟੈਂਡਰਡ ਗੇਜ ਇੰਜਨ ਦੇ ਨਿਰਮਾਣ ਅਤੇ ਸਪਲਾਈ ਦਾ ਪ੍ਰਾਵਧਾਨ ਹੈ।

ਭਾਰਤੀ ਰੇਲਵੇ ਨੇ ਤਕਨੀਕੀ ਸਾਂਝੇਦਾਰ ਦੀ ਦੇਖ-ਰੇਖ ਵਿੱਚ ਰੇਲਵੇ ਕਰਮਚਾਰੀਆਂ ਦਾ ਉਪਯੋਗ ਕਰਦੇ ਹੋਏ ਇਨ੍ਹਾਂ ਇੰਜਨਾਂ ਦੇ ਨਿਰਮਾਣ ਅਤੇ ਰੱਖ-ਰਖਾਅ ਦੇ ਲਈ ਟੈਕਨੋਲੋਜੀ ਭਾਗੀਦਾਰ ਦੇ ਰੂਪ ਵਿੱਚ ਇੱਕ ਨਿਰਪੱਖ, ਪਾਰਦਰਸ਼ੀ, ਅਤੇ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਰਾਹੀਂ ਸੀਮੇਂਸ ਇੰਡੀਆ ਦੀ ਚੋਣ ਕੀਤੀ ਹੈ।

ਪਿਛੋਕੜ

ਤਕਨੀਕੀ ਭਾਗੀਦਾਰੀ ਦੀ ਚੁਣ ਨਿਰਪੱਖ, ਪਾਰਦਰਸ਼ੀ ਅਤੇ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਦੇ ਰਾਹੀਂ ਕੀਤਾ ਗਿਆ ਹੈ। ਟੈਕਨੋਲੋਜੀ ਸਾਂਝੇਦਾਰ ਦਾਹੋਦ ਵਿੱਚ 9000 ਹਾਰਸ ਪਾਵਰ ਇੰਜਨ ਦੇ ਨਿਰਮਾਣ ਦੇ ਲਈ ਅਤੇ 35 ਸਾਲ ਦੇ ਡਿਜਾਇਨ ਚੱਕਰ ਵਿੱਚ ਇੰਜਨ ਦੇ ਰੱਖ-ਰਖਾਅ ਦੇ ਲਈ ਵਿਸ਼ਾਖਾਪਟਨਮ, ਰਾਏਪੁਰ, ਖੜਗਪੁਰ ਅਤੇ ਪੁਣੇ ਵਿੱਚ ਚਾਰ ਡਿਪੋ ਵਿੱਚ ਰੇਲਵੇ ਕਰਮਚਾਰੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰੇਗਾ। ਇਨ੍ਹਾਂ 1200 ਇੰਜਨਾਂ ਦਾ ਨਿਰਮਾਣ 11 ਵਰ੍ਹਿਆਂ ਵਿੱਚ ਕੀਤਾ ਜਾਵੇਗਾ। ਟੈਕਨੋਲੋਜੀ ਸਾਂਝੇਦਾਰ 95 ਪ੍ਰਤੀਸ਼ਤ ਉਪਲਬਧਤਾ ਅਤੇ ਲੋਕੋਮੋਟਿਵ ਦੇ 1,50,000 ਕਿਲੋਮੀਟਰ ਦੇ ਰੁਕਾਵਟ-ਮੁਕਤ ਸੰਚਾਲਨ ਨੂੰ ਸੁਨਿਸ਼ਚਿਤ ਕਰੇਗਾ, ਇਸ ਤੋਂ ਪਹਿਲਾਂ ਕਿ ਗਾਰੰਟੀਕ੍ਰਿਤ ਪ੍ਰਮੁਖ ਪ੍ਰਦਰਸ਼ਨ ਸੰਕੇਤਕ (ਕੇਪੀਆਈ) ਦੇ ਰੂਪ ਵਿੱਚ ਕੋਈ ਗੜਬੜੀ ਹੋ ਸਕਦੀ ਹੈ।

ਸੰਪੂਰਨ ਬੋਲੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਪ੍ਰਤੀਯੋਗੀ ਤਰੀਕੇ ਨਾਲ ਆਯੋਜਿਤ ਕੀਤੀ ਗਈ ਹੈ ਅਤੇ ਇਲੈਕਟ੍ਰੌਨਿਕ ਬੋਲੀ ਰਾਹੀਂ ਰਿਕਾਰਡ ਸਮੇਂ ਵਿੱਚ ਪ੍ਰਦਾਨ ਕੀਤੀ ਗਈ ਹੈ। ਰੇਲ ਮੰਤਰਾਲੇ ਨੇ ਇੱਕ ਉਪਯੁਕਤ ਤਕਨੀਕੀ ਭਾਗੀਦਾਰ ਦੀ ਚੋਣ ਦੇ ਲਈ ਤਕਨੀਕੀ ਅਤੇ ਵਿੱਤੀ ਬੋਲੀ ਪ੍ਰਾਪਤ ਕਰਨ ਦੇ ਲਈ ਸਿੰਗਲ ਸਟੇਜ ਵਿੱਚ ਦੋ ਪੈਕਿਟ ਬੋਲੀ ਪ੍ਰਕਿਰਿਆ ਆਯੋਜਿਤ ਕਰਨ ਦਾ ਫੈਸਲਾ ਕੀਤਾ ਸੀ। ਤਕਨੀਕੀ ਭਾਗੀਦਾਰ ਦੀ ਚੋਣ ਦੇ ਲਈ ਬੋਲੀ ਸੱਦੇ ਦੀ ਸੂਚਨਾ 20 ਅਪ੍ਰੈਲ 2022 ਨੂੰ ਜਾਰੀ ਕੀਤੀ ਗਈ ਸੀ। ਵਿੱਤੀ ਟੈਂਡਰ 6 ਦਸੰਬਰ 2022  ਨੂੰ ਖੋਲਿਆ ਗਿਆ ਸੀ। ਟੈਂਡਰਾਂ ਦੇ ਵਿਸਤ੍ਰਿਤ ਮੁਲਾਂਕਣ ਦੇ ਬਾਅਦ, ਰੇਲ ਮੰਤਰਾਲੇ ਨੇ ਸੀਮੇਂਸ ਇੰਡੀਆ ਲਿਮਿਟੇਡ ਦੀ ਚੋਣ ਤਕਨੀਕੀ ਭਾਗੀਦਾਰ ਘੋਸ਼ਿਤ ਕੀਤਾ ਹੈ।

 

*****

ਵਾਈਬੀ


(Release ID: 1887076) Visitor Counter : 147