ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਸੰਸਥਾਨ ਦੇ 75ਵੇਂ ਅੰਮ੍ਰਿਤ ਮਹੋਤਸਵ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 DEC 2022 2:32PM by PIB Chandigarh

ਜੈ ਸਵਾਮੀਨਾਰਾਇਣ।

ਇਸ ਪਵਿੱਤਰ ਕਾਰਜਕ੍ਰਮ ਨੂੰ ਦਿਸ਼ਾ ਦੇ ਰਹੇ ਪੂਜਯ ਸ਼੍ਰੀ ਦੇਵਕ੍ਰਿਸ਼ਣ ਦਾਸਜੀ ਸਵਾਮੀ, ਮਹੰਤ ਸ਼੍ਰੀ ਦੇਵਪ੍ਰਸਾਦ ਦਾਸ ਜੀ ਸਵਾਮੀ, ਪੂਜਯ ਧਰਮਵੱਲਭ ਸਵਾਮੀ ਜੀ, ਕਾਰਜਕ੍ਰਮ ਵਿੱਚ ਉਪਸਥਿਤ ਸਾਰੇ ਪੂਜਯ ਸੰਤਗਣ ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਨੌਜਵਾਨ ਸਾਥੀਓ !

ਆਪ ਸਾਰਿਆਂ ਨੂੰ ਜੈ ਸਵਾਮੀਨਾਰਾਇਣ।

ਪੂਜਯ ਸ਼ਾਸਤਰੀ ਜੀ ਮਹਾਰਾਜ ਸ਼੍ਰੀ ਧਰਮਜੀਵਨ ਦਾਸ ਜੀ ਸਵਾਮੀ ਦੀ ਪ੍ਰੇਰਣਾ ਨਾਲ, ਉਨ੍ਹਾਂ ਦੇ ਅਸ਼ੀਰਵਾਦ ਨਾਲ ਰਾਜਕੋਟ ਗੁਰੂਕੁਲ ਦੇ 75 ਵਰ੍ਹੇ ਹੋ ਰਹੇ ਹਨ। ਮੈਂ ਰਾਜਕੋਟ ਗੁਰੂਕੁਲ ਦੇ 75 ਵ੍ਹਰਿਆਂ ਦੀ ਇਸ ਯਾਤਰਾ ਦੇ ਲਈ ਆਪ ਸਾਰਿਆਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਭਗਵਾਨ ਸ਼੍ਰੀ ਸਵਾਮੀ ਨਾਰਾਇਣ ਉਨ੍ਹਾਂ ਦੇ ਨਾਮ ਸਿਮਰਣ ਨਾਲ ਹੀ ਇੱਕ ਨਵਚੇਤਨਾ ਦਾ ਸੰਚਾਰ ਹੁੰਦਾ ਹੈ ਅਤੇ ਅੱਜ ਆਪ ਸਭ ਸੰਤਾਂ ਦਾ ਸਾਨਿਧਯ(ਨਿਕਟਤਾ) ਵਿੱਚ ਸਵਾਮੀਨਾਰਾਇਣ ਦਾ ਨਾਮ ਸਿਮਰਣ ਇੱਕ ਅਲੱਗ ਹੀ ਸੁਭਾਗ ਦਾ ਅਵਸਰ ਹੈ। ਮੈਨੂੰ ਵਿਸ਼ਵਾਸ ਹੈ ਇਸ ਇਤਿਹਾਸਿਕ ਸੰਸਥਾਨ ਦਾ ਆਉਣ ਵਾਲਾ ਭਵਿੱਖ ਹੋਰ ਵੀ ਯਸ਼ਸਵੀ ਹੋਵੇਗਾ। ਇਸ ਦੇ ਯੋਗਦਾਨ ਹੋਰ ਵੀ ਅਪ੍ਰਤਿਮ ਹੋਣਗੇ।

ਸਾਥੀਓ,

ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਰਾਜਕੋਟ ਦੀ ਯਾਤਰਾ ਦੇ 75 ਵਰ੍ਹੇ, ਐਸੇ ਕਾਲਖੰਡ ਵਿੱਚ ਪੂਰੇ ਹੋ ਰਹੇ ਹਨ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ਮਨਾ ਰਿਹਾ ਹੈ। ਇਹ ਸੁਖਦ ਸੰਯੋਗ ਤਾਂ ਹੈ ਹੀ, ਸੁਖਦ ਸੁਯੋਗ ਵੀ ਹੈ। ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਆਜ਼ਾਦ ਭਾਰਤ ਦੀ ਜੀਵਨਯਾਤਰਾ, ਐਸੇ ਸੁਯੋਗਾਂ ਨਾਲ ਹੀ ਅਤੇ ਹਜ਼ਾਰਾਂ ਸਾਲ ਦੀ ਸਾਡੀ ਮਹਾਨ ਪਰੰਪਰਾ ਵੀ ਐਸੇ ਹੀ ਸੁਯੋਗਾਂ ਨਾਲ ਹੀ ਗਤੀਮਾਨ ਰਹੀ ਹੈ। ਇਹ ਸੁਯੋਗ ਹੈ, ਕਰਮਠਤਾ ਅਤੇ ਕਰਤੱਵ ਦੇ ਸੁਯੋਗ! ਇਹ ਸੁਯੋਗ ਹਨ, ਸੰਸਕ੍ਰਿਤੀ ਅਤੇ ਸਮਰਪਣ ਦੇ ਸੁਯੋਗ! ਇਹ ਸੁਯੋਗ ਹੈ, ਅਧਿਆਤਮ ਅਤੇ ਆਧੁਨਿਕਤਾ ਦੇ ਸੁਯੋਗ! ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਾਡੇ ਉੱਪਰ ਇਹ ਜ਼ਿੰਮੇਦਾਰੀ ਸੀ ਕਿ ਅਸੀਂ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੇ ਪ੍ਰਾਚੀਨ ਵੈਭਵ ਅਤੇ ਸਾਡੇ ਮਹਾਨ ਗੌਰਵ ਨੂੰ ਪੁਨਰਜੀਵਿਤ ਕਰੀਏ। ਲੇਕਿਨ ਗ਼ੁਲਾਮੀ ਦੀ ਮਾਨਸਿਕਤਾ ਦੇ ਦਬਾਅ ਵਿੱਚ ਸਰਕਾਰਾਂ ਉਸ ਦਿਸ਼ਾ ਵਿੱਚ ਵਧੀਆਂ ਨਹੀਂ। ਅਤੇ ਕੁਝ ਗੱਲਾਂ ਵਿੱਚ ਤਾਂ ਉਲਟ ਪੈਰ ਚਲੀਆਂ। ਅਤੇ ਇਨ੍ਹਾਂ ਪਰਿਸਥਿਤੀਆਂ ਵਿੱਚ, ਇੱਕ ਵਾਰ ਫਿਰ ਸਾਡੇ ਸੰਤਾਂ ਨੇ, ਆਚਾਰੀਆਂ ਨੇ ਦੇਸ਼ ਦੇ ਪ੍ਰਤੀ ਇਸ ਕਰਤੱਵ ਨੂੰ ਨਿਭਾਉਣ ਦਾ ਬੀੜਾ ਉਠਾਇਆ। ਸਵਾਮੀਨਾਰਾਇਣ ਗੁਰੂਕੁਲ ਇਸੇ ਸੁਯੋਗ ਦੀ ਇੱਕ ਜੀਵੰਤ ਉਦਾਹਰਣ ਹੈ। ਆਜ਼ਾਦੀ ਦੇ ਤੁਰੰਤ ਬਾਅਦ ਭਾਰਤੀ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੀ ਨੀਂਹ ’ਤੇ ਇਸ ਅੰਦੋਲਨ ਨੂੰ, ਇਹ ਸੰਸਥਾਨ ਨੂੰ ਨਿਰਮਿਤ ਕੀਤਾ ਗਿਆ। ਪੂਜਯ ਧਰਮਜੀਵਨਦਾਸ ਸਵਾਮੀ ਜੀ ਦਾ ਰਾਜਕੋਟ ਗੁਰੂਕੁਲ ਦੇ ਲਈ ਜੋ ਵਿਜ਼ਨ ਸੀ, ਉਸ ਵਿੱਚ ਅਧਿਆਤਮ ਅਤੇ ਆਧੁਨਿਕਤਾ ਤੋਂ ਲੈ ਕੇ ਸੰਸਕ੍ਰਿਤੀ ਅਤੇ ਸੰਸਕਾਰ ਤੱਕ ਸਭ ਕੁਝ ਸਮਾਹਿਤ ਸੀ। ਅੱਜ ਉਹ ਵਿਚਾਰ-ਬੀਜ ਇਸ ਵਿਸ਼ਾਲ ਵਟਵ੍ਰਿਕਸ਼ (ਬੋਹੜ ਦੇ ਰੁੱਖ) ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਮੈਂ ਗੁਜਰਾਤ ਵਿੱਚ ਆਪ ਸਭ ਦੇ ਦਰਮਿਆਨ ਹੀ ਰਿਹਾ ਹਾਂ, ਆਪ ਹੀ ਦੇ ਦਰਮਿਆਨ ਵਿੱਚ ਪਲਿਆ-ਬੜਾ ਹੋਇਆ ਹਾਂ। ਅਤੇ ਇਹ ਮੇਰਾ ਸੁਭਾਗ ਰਿਹਾ ਹੈ ਕਿ ਮੈਨੂੰ ਇਸ ਵਟਵ੍ਰਿਕਸ਼ (ਬੋਹੜ) ਨੂੰ ਆਕਾਰ ਲੈਂਦੇ ਹੋਏ ਆਪਣੀਆਂ ਅੱਖਾਂ ਨਾਲ ਕਰੀਬ ਤੋਂ ਦੋਖਣ ਦਾ ਸੁਅਵਸਰ ਮਿਲਿਆ ਹੈ।

ਇਸ ਗੁਰੂਕੁਲ ਦੇ ਮੂਲ ਵਿੱਚ ਭਗਵਾਨ ਸਵਾਮੀਨਾਰਾਇਣ ਦੀ ਪ੍ਰੇਰਣਾ ਰਹੀ ਹੈ- ''ਪ੍ਰਵਰਤਨੀਯਾ ਸਦ੍ ਵਿਦਯਾ ਭੁਵਿ ਯਤ੍ ਸੁਕ੍ਰਿਤੰ ਮਹਤ੍''! (''प्रवर्तनीया सद् विद्या भुवि यत् सुकृतं महत्''!) ਅਰਥਾਤ, ਸਤ ਵਿੱਦਿਆ ਦਾ ਪ੍ਰਸਾਰ ਸੰਸਾਰ ਦਾ ਸਭ ਤੋਂ ਪਵਿੱਤਰ, ਸਭ ਤੋਂ ਮਹੱਤਵਪੂਰਨ ਕਾਰਜ ਹੈ। ਇਹੀ ਤਾਂ ਗਿਆਨ ਅਤੇ ਸਿੱਖਿਆ ਦੇ ਪ੍ਰਤੀ ਭਾਰਤ ਦਾ ਉਹ ਸ਼ਾਸ਼ਵਤ(ਸਦੀਵੀ) ਸਮਰਪਣ ਹੈ, ਜਿਸ ਨੇ ਸਾਡੀ ਸੱਭਿਅਤਾ ਦੀ ਨੀਂਹ ਰੱਖੀ ਹੈ। ਇਸੇ ਦਾ ਪ੍ਰਭਾਵ ਹੈ ਕਿ ਕਦੇ ਰਾਜਕੋਟ ਵਿੱਚ ਸਿਰਫ਼ 7 ਵਿਦਿਆਰਥੀਆਂ ਦੇ ਨਾਲ ਪ੍ਰਾਰੰਭ (ਸ਼ੁਰੂ) ਹੋਏ ਗੁਰੂਕੁਲ ਵਿੱਦਿਆ ਪ੍ਰਤਿਸ਼ਠਾਨਮ੍ ਦੀਆਂ ਅੱਜ ਦੇਸ਼-ਵਿਦੇਸ਼ ਵਿੱਚ ਕਰੀਬ 40 ਸ਼ਾਖਾਵਾਂ ਹਨ। ਹਰ ਵਰ੍ਹੇ ਇੱਥੇ ਹਜ਼ਾਰਾਂ ਦੀ ਸੰਖਿਆ ਵਿੱਚ ਵਿਦਿਆਰਥੀ ਆਉਂਦੇ ਹਨ। ਪਿਛਲੇ 75 ਵਰ੍ਹਿਆਂ ਵਿੱਚ ਗੁਰੂਕੁਲ ਨੇ ਵਿਦਿਆਰਥੀਆਂ ਦੇ ਮਨ-ਮਸਤਕ ਨੂੰ ਅੱਛੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ਨਾਲ ਸਿੰਚਿਆ ਹੈ, ਤਾਕਿ ਉਨ੍ਹਾਂ ਦਾ ਸਮਗ੍ਰ(ਸੰਪੂਰਨ) ਵਿਕਾਸ ਹੋ ਸਕੇ। ਆਧਿਆਤਮ ਦੇ ਖੇਤਰ ਵਿੱਚ ਸਮਰਪਿਤ ਨੌਜਵਾਨਾਂ ਤੋਂ ਲੈ ਕੇ ISRO ਅਤੇ BARC ਵਿੱਚ ਵਿਗਿਆਨੀਆਂ ਤੱਕ, ਅਸੀਂ ਗੁਰੂਕੂਲ ਪਰੰਪਰਾ ਨੇ ਹਰ ਖੇਤਰ ਵਿੱਚ ਦੇਸ਼ ਦੀ ਮੇਧਾ ਨੂੰ ਪੋਸ਼ਿਤ ਕੀਤਾ ਹੈ। ਅਤੇ ਗੁਰੂਕੁਲ ਦੀ ਇੱਕ ਵਿਸ਼ੇਸ਼ਤਾ ਅਸੀਂ ਸਭ ਜਾਣਦੇ ਹਾਂ ਅਤੇ ਅੱਜ ਦੇ ਯੁਗ ਵਿੱਚ ਹਰ ਕਿਸੇ ਨੂੰ ਉਹ ਪ੍ਰਭਾਵਿਤ ਕਰਦੀ ਹੈ। ਬਹੁਤ ਘੱਟ ਲੋਕਾਂ ਨੂੰ ਮਾਲੂਮ ਹੈ ਕਿ ਉਸ ਕਠਿਨ ਕਾਲ ਵਿੱਚ ਵੀ ਅਤੇ ਅੱਜ ਵੀ ਇਹ ਗੁਰੂਕੁਲ ਇੱਕ ਐਸਾ ਸੰਸਥਾਨ ਹੈ ਜੋ ਹਰ ਗ਼ਰੀਬ ਵਿਦਿਆਰਥੀ ਤੋਂ ਸਿੱਖਿਆ ਦੇ ਲਈ ਇੱਕ ਦਿਨ ਦਾ ਸਿਰਫ਼ ਇੱਕ ਰੁਪਇਆ ਫੀਸ ਲੈਂਦਾ ਹੈ। ਇਸ ਨਾਲ ਗ਼ਰੀਬ ਵਿਦਿਆਰਥੀਆਂ ਦੇ ਲਈ ਸਿੱਖਿਆ ਪਾਉਣ ਦਾ ਰਸਤਾ ਅਸਾਨ ਹੋ ਰਿਹਾ ਹੈ।

ਸਾਥੀਓ,

ਆਪ ਸਾਰੇ ਜਾਣਦੇ ਹੋ ਕਿ ਭਾਰਤ ਵਿੱਚ ਗਿਆਨ ਹੀ ਜੀਵਨ ਦਾ ਸਰਬਉੱਚ ਉਦੇਸ਼ ਰਿਹਾ ਹੈ। ਇਸੇ ਲਈ, ਜਿਸ ਕਾਲਖੰਡ ਵਿੱਚ ਦੁਨੀਆ ਦੇ ਦੂਸਰੇ ਦੇਸ਼ਾਂ ਦੀ ਪਹਿਚਾਣ ਉੱਥੋਂ ਦੇ ਰਾਜਾਂ ਅਤੇ ਰਾਜਕੁਲਾਂ ਤੋਂ ਹੁੰਦੀ ਸੀ, ਤਦ ਭਾਰਤ ਨੂੰ, ਭਾਰਤਭੂਮੀ ਦੇ ਗੁਰੂਕੁਲਾਂ ਤੋਂ ਜਾਣਿਆ ਜਾਂਦਾ ਸੀ। ਗੁਰੂਕੁਲ ਯਾਨੀ, ਗੁਰੂ ਕਾ ਕੁਲ, ਗਿਆਨ ਕਾ ਕੁਲ! ਸਾਡੇ ਗੁਰੂਕੁਲ ਸਦੀਆਂ ਤੋਂ ਸਮਤਾ, ਮਮਤਾ, ਸਮਾਨਤਾ ਅਤੇ ਸੇਵਾਭਾਵ ਦੀ ਵਾਟਿਕਾ ਦੀ ਤਰ੍ਹਾਂ ਰਹੇ ਹਨ। ਨਾਲੰਦਾ ਅਤੇ ਤਕਸ਼ਸ਼ਿਲਾ ਜਿਹੇ ਵਿਸ਼ਵਵਿਦਿਆਲਾ ਭਾਰਤ ਦੀ ਇਸ ਗੁਰੂਕੁਲ ਪਰੰਪਰਾ ਦੇ ਵੈਸ਼ਵਿਕ ਵੈਭਵ ਦੇ ਸਮਾਨਾਰਥੀ ਹੋਇਆ ਕਰਦੇ ਸਨ। ਖੋਜ ਅਤੇ ਸ਼ੋਧ, ਇਹ ਭਾਰਤ ਦੀ ਜੀਵਨ ਪੱਧਤੀ ਦਾ ਹਿੱਸਾ ਸਨ। ਅੱਜ ਅਸੀਂ ਭਾਰਤ ਦੇ ਕਣ-ਕਣ ਵਿੱਚ ਜੋ ਵਿਵਿਧਤਾ ਦੇਖਦੇ ਹਾਂ, ਜੋ ਸੱਭਿਆਚਾਰਕ ਸਮ੍ਰਿੱਧੀ ਦੇਖਦੇ ਹਾਂ, ਇਹ ਉਨ੍ਹਾਂ ਹੀ ਸ਼ੋਧਾਂ (ਖੋਜਾਂ) ਅਤੇ ਅਨਵੇਸ਼ਣਾਂ ਦੇ ਪਰਿਣਾਮ ਹਨ। ਆਤਮ ਤੱਤ ਤੋਂ ਪਰਮਾਤਮ ਤੱਤ ਤੱਕ, ਆਧਿਆਤਮ ਤੋਂ ਆਯੁਰਵੇਦ ਤੱਕ, ਸੋਸ਼ਲ ਸਾਇੰਸ ਤੋਂ ਸੋਲਰ ਸਾਇੰਸ ਤੱਕ ਮੈਥਸ ਤੋਂ ਮੈਟਲਰਜੀ ਤੱਕ, ਅਤੇ ਸ਼ੂਨਯ(ਜ਼ੀਰੋ) ਤੋਂ ਅਨੰਤ ਤੱਕ, ਅਸੀਂ ਹਰ ਖੇਤਰ ਵਿੱਚ ਸ਼ੋਧ ਕੀਤੇ, ਨਵੇਂ ਨਿਸ਼ਕਰਸ਼ (ਸਿੱਟੇ) ਕੱਢੇ। ਭਾਰਤ ਨੇ ਅੰਧਕਾਰ ਨਾਲ ਭਰੇ ਉਨ੍ਹਾਂ ਯੁਗਾਂ ਵਿੱਚ ਮਾਨਵਤਾ ਨੂੰ ਪ੍ਰਕਾਸ਼ ਦੀਆਂ ਉਹ ਕਿਰਨਾਂ ਦਿੱਤੀਆਂ ਜਿਨ੍ਹਾਂ ਤੋਂ ਆਧੁਨਿਕ ਵਿਸ਼ਵ ਅਤੇ ਆਧੁਨਿਕ ਵਿਗਿਆਨ ਦੀ ਯਾਤਰਾ ਸ਼ੁਰੂ ਹੋਈ। ਅਤੇ ਇਨ੍ਹਾਂ ਉਪਲਬਧੀਆਂ ਦੇ ਦਰਮਿਆਨ, ਸਾਡੇ ਗੁਰੂਕੁਲਾਂ ਦੀ ਇੱਕ ਹੋਰ ਸ਼ਕਤੀ ਨੇ ਵਿਸ਼ਵ ਦਾ ਮਾਰਗ ਖੋਲ੍ਹਿਆ। ਜਿਸ ਕਾਲਖੰਡ ਵਿੱਚ ਵਿਸ਼ਵ ਵਿੱਚ gender equality ਜਿਹੇ ਸ਼ਬਦਾਂ ਦਾ ਜਨਮ ਵੀ ਨਹੀਂ ਹੋਇਆ ਸੀ, ਤਦ ਸਾਡੇ ਇੱਥੇ ਗਾਰਗੀ-ਮੈਤ੍ਰੇਯੀ ਜਿਹੀਆਂ ਵਿਦੂਸ਼ੀਆਂ ਸ਼ਾਸਤਰ-ਅਰਥ ਕਰਦੀਆਂ ਸਨ। ਮਹਾਰਿਸ਼ੀ ਵਾਲਮੀਕਿ ਦੇ ਆਸ਼ਰਮ ਵਿੱਚ ਲਵ-ਕੁਸ਼ ਦੇ ਨਾਲ ਹੀ ਆਤ੍ਰੇਯੀ ਵੀ ਪੜ੍ਹ ਰਹੀ ਸੀ। ਮੈਨੂੰ ਖੁਸ਼ੀ ਹੈ ਕਿ ਸਵਾਮੀਨਾਰਾਇਣ ਗੁਰੂਕੁਲ ਇਸ ਪੁਰਾਤਨ ਪਰੰਪਰਾ ਨੂੰ, ਆਧੁਨਿਕ ਭਾਰਤ ਨੂੰ ਅੱਗੇ ਵਧਾਉਣ ਦੇ ਲਈ 'ਕੰਨਿਆ ਗੁਰੂਕੁਲ' ਦੀ ਸ਼ੁਰੂਆਤ ਕਰ ਰਿਹਾ ਹੈ। 75 ਵਰ੍ਹੇ ਦੇ ਅੰਮ੍ਰਿਤ ਮਹੋਤਸਵ ਵਿੱਚ, ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਇਹ ਸੰਸਥਾਨ ਦੀ ਸ਼ਾਨਦਾਰ ਉਪਲਬਧੀ ਹੋਵੇਗੀ, ਅਤੇ ਦੇਸ਼ ਦੇ ਲਈ ਮਹੱਤਵਪੂਰਨ ਯੋਗਦਾਨ ਵੀ ਹੋਵੇਗਾ।

ਸਾਥੀਓ,

ਆਪ ਸਾਰੇ ਬਿਹਤਰ ਤਰੀਕੇ ਨਾਲ ਜਾਣਦੇ ਹੋ ਕਿ ਭਾਰਤ ਦੇ ਉੱਜਵਲ ਭਵਿੱਖ ਵਿੱਚ ਸਾਡੀ ਅੱਜ ਦੀ ਸਿੱਖਿਆ ਵਿਵਸਥਾ ਅਤੇ ਵਿੱਦਿਅਕ ਸੰਸਥਾਵਾਂ ਦੀ ਕਿਤਨੀ ਬੜੀ ਭੂਮਿਕਾ ਹੈ। ਇਸੇ ਲਈ, ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਦੇਸ਼, ਐਜੂਕੇਸ਼ਨ ਇਨਫ੍ਰਾਸਟ੍ਰਕਚਰ ਹੋਵੇ ਜਾਂ ਐਜੂਕੇਸ਼ਨ ਪਾਲਿਸੀ, ਅਸੀਂ ਹਰ ਪੱਧਰ 'ਤੇ ਅਧਿਕ ਗਤੀ ਨਾਲ ਅਧਿਕ ਵਿਸਤਾਰ ਨਾਲ ਕੰਮ ਵਿੱਚ ਜੁਟੇ ਰਹਿੰਦੇ ਹਨ। ਅੱਜ ਦੇਸ਼ ਵਿੱਚ ਬੜੇ ਵਿੱਦਿਅਕ ਸੰਸਥਾਨਾਂ – IIT, ਟ੍ਰਿਪਲ ਆਈਟੀ, IIM, ਏਮਸ ਜਿਹੇ ਸੰਸਥਾਨਾਂ ਦੀ ਸੰਖਿਆ ਵਿੱਚ ਬੜਾ ਵਾਧਾ ਹੋ ਰਿਹਾ ਹੈ। 2014 ਦੇ ਬਾਅਦ ਤੋਂ ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ 65 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਨਵੀਂ 'ਰਾਸ਼ਟਰੀ ਸਿੱਖਿਆ ਨੀਤੀ' ਦੇ ਜ਼ਰੀਏ ਦੇਸ਼ ਪਹਿਲੀ ਵਾਰ ਉਸ ਸਿੱਖਿਆ ਵਿਵਸਥਾ ਨੂੰ ਤਿਆਰ ਕਰ ਰਿਹਾ ਹੈ ਜੋ Forward looking ਹੈ, futuristic ਹੈ। ਜਦੋਂ ਨਵੀਂ ਪੀੜ੍ਹੀ ਬਚਪਨ ਤੋਂ ਹੀ ਇੱਕ ਬਿਹਤਰ ਸਿੱਖਿਆ ਵਿਵਸਥਾ ਵਿੱਚ ਪਲੇਗੀ ਅਤੇ ਵਧੇਗੀ, ਤਾਂ ਦੇਸ਼ ਦੇ ਲਈ ਆਦਰਸ਼ ਨਾਗਰਿਕਾਂ ਦਾ ਨਿਰਮਾਣ ਵੀ ਆਪਣੇ ਆਪ ਹੁੰਦਾ ਚਲਾ ਜਾਵੇਗਾ। ਇਹੀ ਆਦਰਸ਼ ਨਾਗਰਿਕ, ਆਦਰਸ਼ ਯੁਵਾ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਉਂਦਾ ਹੋਵੇਗਾ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਿੱਧੀ ਤੱਕ ਲੈ ਕੇ ਜਾਣਗੇ। ਅਤੇ ਇਸ ਵਿੱਚ ਨਿਸ਼ਚਿਤ ਤੌਰ 'ਤੇ ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਜਿਹੇ ਸਿੱਖਿਆ ਸੰਸਥਾਨਾਂ ਦਾ ਪ੍ਰਯਾਸ ਬਹੁਤ ਅਹਿਮ ਹੋਵੇਗਾ।

ਸਾਥੀਓ,

ਅੰਮ੍ਰਿਤ ਕਾਲ ਦੀ ਅਗਲੇ 25 ਵਰ੍ਹਿਆਂ ਦੀ ਯਾਤਰਾ ਵਿੱਚ ਆਪ ਸੰਤਾਂ ਦਾ ਅਸ਼ੀਰਵਾਦ ਅਤੇ ਆਪ ਸਾਰਿਆਂ ਦਾ ਸਾਥ ਬਹੁਤ ਮਹੱਤਵਪੂਰਨ ਹੈ। ਅੱਜ ਭਾਰਤ ਵਿੱਚ ਅਤੇ ਭਾਰਤ ਦੇ ਸੰਕਲਪ ਵੀ ਨਵੇਂ ਹਨ, ਉਨ੍ਹਾਂ ਸੰਕਲਪਾਂ ਦੀ ਸਿੱਧੀ ਦੇ ਪ੍ਰਯਾਸ ਵੀ ਨਵੇਂ ਹਨ। ਅੱਜ ਦੇਸ਼ ਡਿਜੀਟਲ ਇੰਡੀਆ, ਆਤਮਨਿਰਭਰ ਭਾਰਤ, ਵੋਕਲ ਫੌਰ ਲੋਕਲ, ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ, ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਵਿਜ਼ਨ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਸਮਾਜਿਕ ਬਦਲਾਅ ਅਤੇ ਸਮਾਜ ਸੁਧਾਰ ਦੇ ਇਨ੍ਹਾਂ ਕਾਰਜਾਂ ਵਿੱਚ ਵੀ ਸਬਕਾ ਪ੍ਰਯਾਸ ਕਰੋੜਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇਗਾ। ਮੈਨੂੰ ਵਿਸ਼ਵਾਸ ਹੈ, ਸਵਾਮੀਨਾਰਾਇਣ ਗੁਰੂਕੁਲ ਵਿੱਦਿਆ ਪ੍ਰਤਿਸ਼ਠਾਨਮ੍ ਜਿਹੇ ਸੰਸਥਾਨ ਇਸ ਸੰਕਲਪ ਯਾਤਰਾ ਨੂੰ ਇਸੇ ਤਰ੍ਹਾਂ ਊਰਜਾ ਦਿੰਦੇ ਰਹਿਣਗੇ। ਅਤੇ ਜਦੋਂ ਮੈਂ ਅੱਜ ਆਪ ਸਭ ਸੰਤਾਂ ਦੇ ਦਰਮਿਆਨ ਆਇਆ ਹਾਂ, 75 ਸਾਲ ਦੀ ਇੱਕ ਬਹੁਤ ਬੜੀ ਯਾਤਰਾ ਜਿਸ ਨੂੰ ਤੁਸੀਂ ਸਫ਼ਲਤਾਪੂਰਵਕ ਅੱਗੇ ਵਧਾਇਆ ਹੈ। ਹੁਣ ਇਸ ਦਾ ਵਿਸਤਾਰ ਦੇਸ਼ ਦੇ ਨੌਜਵਾਨਾਂ ਦੇ ਲਾਭ ਵਿੱਚ ਵੀ ਹੋਣਾ ਚਾਹੀਦਾ ਹੈ। ਕੀ ਮੈਂ ਸਵਾਮੀਨਾਰਾਇਣ ਗੁਰੂਕੁਲਾਂ ਨੂੰ ਅੱਜ ਇੱਕ ਪ੍ਰਾਰਥਨਾ ਕਰ ਸਕਦਾ ਹਾਂ? ਸਾਡਾ ਜੋ ਨੌਰਥ-ਈਸਟ ਹੈ ਆਪ ਤੈਅ ਕਰੋ ਕਿ ਹਰ ਸਾਲ ਘੱਟ ਤੋਂ ਘੱਟ 100 ਯੁਵਕ 15 ਦਿਨ ਦੇ ਲਈ ਨੌਰਥ-ਈਸਟ ਜਾਣਗੇ ਨਾਗਾਲੈਂਡ ਹੈ, ਮਿਜ਼ੋਰਮ ਹੈ, ਅਰੁਣਾਚਲ ਪ੍ਰਦੇਸ਼ ਹੈ, ਤ੍ਰਿਪੁਰਾ ਹੈ, ਸਿੱਕਿਮ ਹੈ। 15 ਦਿਨ ਉੱਥੇ ਜਾਣਾ, ਉੱਥੋਂ ਦੇ ਯੁਵਕਾਂ ਨੂੰ ਮਿਲਣਾ, ਉਨ੍ਹਾਂ ਨਾਲ ਪਰੀਚੈ ਵਧਾਉਣਾ, ਉੱਥੋਂ ਦੀਆਂ ਚੀਜ਼ਾਂ ਨੂੰ ਜਾਣਨਾ, ਆ ਕੇ ਉਸ ਦੇ ਉੱਪਰ ਲਿਖਣਾ ਹਰ ਸਾਲ ਘੱਟ ਤੋਂ ਘੱਟ 150 ਯੁਵਕ 15 ਦਿਨਾਂ ਦੇ ਲਈ ਉੱਥੇ ਜਾਣ। ਤੁਸੀਂ ਦੇਖੋ 75 ਸਾਲ ਪਹਿਲਾਂ ਸਾਡੇ ਸੰਤਾਂ ਨੇ ਕਿਤਨੀਆਂ ਕਠਿਨਾਈਆਂ ਵਿੱਚ ਇਸ ਯਾਤਰਾ ਨੂੰ ਆਰੰਭ (ਸ਼ੁਰੂ) ਕੀਤਾ ਹੋਵੇਗਾ ਤੁਹਾਨੂੰ ਉੱਥੇ ਜਾ ਕੇ ਲਗੇਗਾ ਕਿ ਕਿਤਨੇ ਹੋਣਹਾਰ ਯੁਵਕ ਸਾਡੇ ਨੌਰਥ-ਈਸਟ ਵਿੱਚ ਹਨ। ਅਗਰ ਉਨ੍ਹਾਂ ਦੇ ਨਾਲ ਸਾਡਾ ਨਾਤਾ ਜੁੜ ਜਾਂਦਾ ਹੈ ਤਾਂ ਦੇਸ਼ ਦੇ ਲਈ ਉਹ ਇੱਕ ਨਵੀਂ ਤਾਕਤ ਜੁੜ ਜਾਵੇਗੀ ਆਪ ਕੋਸ਼ਿਸ਼ ਕਰੋ।

ਉਸੇ ਪ੍ਰਕਾਰ ਨਾਲ ਕੀ ਸਾਡੇ ਸੰਤ ਸਮੁਦਾਇ ਵਿੱਚ ਮੈਨੂੰ ਯਾਦ ਹੈ ਜਦੋਂ ਬੇਟੀ ਬਚਾਓ ਅਭਿਯਾਨ ਅਸੀਂ ਕਰ ਰਹੇ ਸਾਂ ਤਾਂ ਛੋਟੀਆਂ-ਛੋਟੀਆਂ ਬਾਲਿਕਾਵਾਂ ਮੰਚ 'ਤੇ ਆ ਕੇ 7 ਮਿੰਟ, 8 ਮਿੰਟ, 10 ਮਿੰਟ ਦਾ ਬੜਾ ਹਿਰਦੇਦ੍ਰਾਵਕ ਅਤੇ ਬੜੇ ਅਭਿਨੈ ਦੇ ਨਾਲ ਭਾਸ਼ਣ ਕਰਦੀਆਂ ਸਨ। ਸਾਰੇ ਔਡਿਅੰਸ ਨੂੰ ਰੁਆ ਦਿੰਦੀਆਂ ਸਨ। ਅਤੇ ਉਹ ਕਹਿੰਦੀਆਂ ਸਨ ਮਾਂ ਦੇ ਗਰਭ ਵਿੱਚੋਂ ਉਹ ਬੋਲਦੀਆਂ ਸਨ ਕਿ ਮਾਂ ਮੈਨੂੰ ਮਤ ਮਾਰੋ। ਭਰੂਣ ਹੱਤਿਆ ਦੇ ਖ਼ਿਲਾਫ਼ ਅੰਦੋਲਨ ਦੀ ਬਹੁਤ ਬੜੀ ਅਗਵਾਈ ਸਾਡੀਆਂ ਬੇਟੀਆਂ ਨੇ ਗੁਜਰਾਤ ਵਿੱਚ  ਕੀਤੀ ਸੀ। ਕੀ ਸਾਡੇ ਗੁਰੂਕੁਲ ਦੇ ਵਿਦਿਆਰਥੀ ਧਰਤੀ ਮਾਤਾ ਦੇ ਰੂਪ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਕਿ ਮੈਂ ਤੁਹਾਡੀ ਮਾਂ ਹਾਂ। ਮੈਂ ਤੁਹਾਡੇ ਲਈ ਅੰਨ, ਫ਼ਲ, ਫੁੱਲ ਸਭ ਪੈਦਾ ਕਰਦੀ ਹਾਂ। ਮੁਝੇ ਮਤ ਮਾਰੋ ਇਹ ਫਰਟੀਲਾਇਜ਼ਰ, ਇਹ ਕੈਮੀਕਲ, ਇਹ ਦਵਾਈਆਂ, ਮੈਨੂੰ ਉਸ ਤੋਂ ਮੁਕਤੀ ਦਿਓ। ਅਤੇ ਕੁਦਰਤੀ ਖੇਤੀ ਦੀ ਤਰਫ਼ ਪ੍ਰੇਰਿਤ ਕਰਨ ਦੇ ਲਈ ਕਿਸਾਨਾਂ ਦੇ ਦਰਮਿਆਨ ਮੇਰੇ ਗੁਰੂਕੁਲ ਦੇ ਵਿਦਿਆਰਥੀ ਇਸ ਪ੍ਰਕਾਰ ਨਾਲ ਸਟ੍ਰੀਟ ਪਲੇ ਕਰਨ, ਸ਼ਹਿਰੀ ਨਾਟਕ ਕਰਨ। ਬਹੁਤ ਬੜਾ ਅਭਿਯਾਨ ਗੁਰੂਕੁਲ ਸਾਡੇ ਚਲਾ ਸਕਦੇ ਹਨ। ਅਤੇ ਮੈਨੂੰ ਖੁਸ਼ੀ ਹੈ ਕਿ ਗੁਜਰਾਤ ਦੇ ਸਾਡੇ ਗਵਰਨਰ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ ਦੀ ਅਗਵਾਈ ਵਿੱਚ ਕੁਦਰਤੀ ਖੇਤੀ ਦਾ ਇੱਕ ਬਹੁਤ ਬੜਾ ਅਭਿਯਾਨ ਚਲਿਆ ਹੈ। ਤੁਸੀਂ ਵੀ ਜਿਵੇਂ ਮਨੁੱਖ ਨੂੰ ਵਿਅਸਨ ਤੋਂ ਮੁਕਤੀ ਦਾ ਅਭਿਯਾਨ ਚਲਾ ਰਹੇ ਹੋ ਵੈਸੇ ਹੀ ਧਰਤੀ ਮਾਤਾ ਨੂੰ ਇਸ ਪ੍ਰਕਾਰ ਦੇ ਜ਼ਹਿਰ ਤੋਂ ਮੁਕਤੀ ਦਾ ਪ੍ਰਣ ਲੈਣ ਦੇ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰ ਸਕਦੇ ਹੋ।  ਕਿਉਂਕਿ ਗੁਰੂਕੁਲਾਂ ਵਿੱਚ ਜੋ ਲੋਕ ਆਉਂਦੇ ਹਨ ਉਹ ਮੂਲ ਪਿੰਡ ਤੋਂ, ਕਿਸਾਨੀ ਪਰਿਵਾਰ ਤੋਂ ਆਉਂਦੇ ਹਨ। ਉਨ੍ਹਾਂ ਦੇ ਮਾਧਿਅਮ ਨਾਲ ਬਾਤ ਬੜੀ ਸਰਲਤਾ ਨਾਲ ਪਹੁੰਚ ਸਕਦੀ ਹੈ। ਤਾਂ ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਸਾਡੇ ਗੁਰੂਕੁਲ, ਸਾਡੇ ਸੰਸਕਾਰੀ ਸਿੱਖਿਅਤ ਯੁਵਕ ਉੱਜਵਲ ਭਵਿੱਖ ਦੇ ਲਈ, ਵਾਤਾਵਰਣ ਦੀ ਰੱਖਿਆ ਦੇ ਲਈ, ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਅਨੇਕ ਨਵੇਂ ਵਿਚਾਰਾਂ, ਆਦਰਸ਼ਾਂ, ਸੰਕਲਪਾਂ ਨੂੰ ਲੈ ਕੇ ਚਲ ਸਕਦੇ ਹਨ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸਵਾਮੀਨਾਰਾਇਣ ਪਰੰਪਰਾ ਦਾ ਮੇਰੇ ਲਈ ਸਭ ਤੋਂ ਬੜਾ ਸੁਭਾਗ ਰਿਹਾ ਹੈ ਕਿ ਸਵਾਮੀਨਾਰਾਇਣ ਪਰੰਪਰਾ ਵਿੱਚ ਜਦੋਂ ਵੀ ਮੈਂ ਤੁਹਾਨੂੰ ਮਿਲਿਆ ਹਾਂ, ਜੋ ਵੀ ਮੰਗਿਆ ਹੈ ਆਪ ਸਭ ਨੇ ਪੂਰਾ ਕੀਤਾ ਹੈ। ਅੱਜ ਜਦੋਂ ਮੈਂ ਇਨ੍ਹਾਂ ਚੀਜ਼ਾਂ ਨੂੰ ਮੰਗ ਰਿਹਾ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਆਪ ਵੀ ਇਸ ਨੂੰ ਪੂਰਾ ਕਰੋਗੇ। ਅਤੇ ਗੁਜਰਾਤ ਦਾ ਨਾਮ ਤਾਂ ਰੋਸ਼ਨ ਹੋਵੇਗਾ ਹੀ ਭਾਵੀ ਪੀੜ੍ਹੀ ਦਾ ਜੀਵਨ ਅਸਾਨ ਹੋਵੇਗਾ। ਫਿਰ ਇਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

ਜੈ ਸਵਾਮੀਨਾਰਾਇਣ।

 

*****

ਡੀਐੱਸ/ਐੱਲਪੀ/ਆਰਕੇ/ਏਕੇ


(Release ID: 1886613) Visitor Counter : 143