ਸਿੱਖਿਆ ਮੰਤਰਾਲਾ

ਕੇਂਦਰ ਨੇ ਰਾਜਾਂ ਨੂੰ ਕਿਹਾ ਕਿ ਸਾਰੇ ਸਕੂਲਾਂ ਵਿੱਚ ਹੱਥ ਧੋਣ ਦੀਆਂ ਸੁਵਿਧਾਵਾਂ ਤਿਆਰ ਕੀਤੀ ਜਾਵੇ ਅਤੇ ਵਿਦਿਆਰਥੀਆਂ ਨੂੰ ਸਵੱਛਤਾ ਦੀ ਸਿੱਖਿਆ ਦੇਣ ਲਈ ਅਧਿਆਪਕਾਂ ਨੂੰ ਟ੍ਰੇਂਡ ਕੀਤਾ ਜਾਵੇ


ਸੁਨਿਸ਼ਚਿਤ ਕੀਤਾ ਜਾਵੇ ਕਿ ਸਕੂਲਾਂ ਦੇ ਸਾਰੇ ਸ਼ੌਚਾਲਏ ਇਸਤੇਮਾਲ ਕਰਨ ਲਾਈਕ ਰਹੇ: ਕੇਂਦਰ ਨੇ ਰਾਜਾਂ ਨੂੰ ਕਿਹਾ

ਪਿੰਡਾਂ ਅਤੇ ਸਕੂਲਾਂ ਵਿੱਚ ਕੁਦਰਤੀ ਰੂਪ ਤੋਂ ਪ੍ਰਿਥਵੀ ਵਿੱਚ ਘੁਲ-ਮਿਲ ਜਾਣ ਵਾਲੇ ਰਹਿੰਦ-ਖੂਹੰਦ ਅਤੇ ਗੰਦਲੇ ਪਾਣੀ ਦਾ ਪ੍ਰਬੰਧ ਸੁਨਿਸ਼ਚਿਤ ਕੀਤਾ ਜਾਵੇ

Posted On: 22 DEC 2022 9:27AM by PIB Chandigarh

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਸੁਤੰਤਰ ਰੂਪ ਤੋਂ ਕੰਮ ਕਰਨ ਨਲ ਸੇ ਜਲ ਸਪਲਾਈ ਸਮਾਧਾਨਾਂ ਅਤੇ ਸਰਲ, ਟਿਕਾਊ ਸੌਰ ਸਮਾਧਾਨਾਂ ਦੇ ਪ੍ਰਾਵਧਾਨਾਂ ਵਿੱਚ ਤੇਜ਼ੀ ਲਿਆਏ

ਮੁੱਖ ਵਿਸ਼ੇਸ਼ਤਾਵਾਂ

ਸਰਕਾਰੀ ਸਕੂਲਾਂ ਵਿੱਚ ਸਵੱਛਤਾ ਸੁਵਿਧਾਵਾਂ ਵਿੱਚ ਸੁਧਾਰ ਸੁਰੱਖਿਅਤ ਪੇਅਜਲ ਦਾ ਪ੍ਰਾਵਧਾਨ ਅਤੇ ਸੰਪੂਰਨਤਾ ਦੇ ਨਾਲ ਪੁਰੀ ਤਰ੍ਹਾਂ ਸਾਫ-ਸਫਾਈ ਨੂੰ ਕਾਇਮ ਰੱਖਣਾ ਸਰਕਾਰ ਦੀਆਂ ਪ੍ਰਾਥਮਿਕਤਾਵਾਂ

ਸਾਫ-ਸਫਾਈ ਦੀ ਆਦਤ ਪਾਉਣ ਲਈ ਪ੍ਰਾਥਮਿਕ ਸਕੂਲ ਪੱਧਰ ‘ਤੇ ਪੂਰਕ ਕੋਰਸ ਸਮਗੱਰੀ ਨੂੰ ਸਵੱਛਤਾ ਸੰਬੰਧੀ ਅਧਿਐਨ ਨੂੰ ਜੋੜਣਾ

ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਦੇਸ਼ਭਰ ਦੇ ਸਕੂਲਾਂ ਵਿੱਚ ਹੱਥ ਧੋਣ ਦੀਆਂ ਸੁਵਿਧਾਵਾਂ ਤਿਆਰ ਕਰਨ ਜਿੱਥੇ ਸਾਬਨ ਵੀ ਉਪਲਬਧ ਹੋਵੇ। ਇਸ ਦੇ ਨਾਲ ਵਿਦਿਆਰਥੀਆਂ ਨੂੰ ਸਵੱਛਤਾ ਦੀ ਸਿੱਖਿਆ ਦੇਣ ਲਈ ਅਧਿਆਪਕਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਸੁਤੰਤਰ ਰੂਪ ਤੋਂ ਕਾਰਜਕਤ ਨਲ ਸੇ ਜਲ ਸਪਲਾਈ ਸਮਾਧਾਨਾਂ ਅਤੇ ਸਰਲ, ਟਿਕਾਊ ਸੌਰ ਸਮਾਧਾਨਾਂ ਦੇ ਪ੍ਰਾਵਧਾਨਾਂ ਵਿੱਚ ਤੇਜ਼ੀ ਲਿਆਈ।

ਸਿੱਖਿਆ ਮੰਤਰਾਲੇ ਦੇ ਅਧੀਨ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਜਲ ਸ਼ਕਤੀ ਮੰਤਰਾਲੇ, ਨੀਤੀ ਆਯੋਗ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਸੰਯੁਕਤ ਸਲਾਹ-ਮਸ਼ਵਰਾ-ਪੱਤਰ ਵਿੱਚ ਕਿਹਾ  ਗਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਾਫ-ਸਫਾਈ ਦੀਆਂ ਸੁਵਿਧਾਵਾਂ ਵਿੱਚ ਸੁਧਾਰ, ਸੁਰੱਖਿਅਤ ਪੇਅਜਲ ਦੇ ਪ੍ਰਾਵਧਾਨ ਅਤੇ ਸਾਫ-ਸਫਾਈ ਨੂੰ ਕਾਇਮ ਰੱਖਣ ਸਹਿਤ ਬੁਨਿਆਦੀ ਢਾਂਚੇ ਨੂੰ ਦੁਬਾਰਾ ਕਾਰਜਸ਼ੀਲ ਬਣਾਉਣਾ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। 

ਕੁਝ ਪ੍ਰੋਗਰਾਮਾਂ ਨੂੰ ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਅਤੇ ਜਲ ਜੀਵਨ ਮਿਸ਼ਨ ਨੂੰ ਅਭਿਯਾਨ-ਸਵਰੂਪ ਵਿੱਚ ਲਾਗੂਕਰਣ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਇਹ ਪ੍ਰੋਗਰਾਮ ਲੋਕਾਂ ਦੇ ਜੀਵਨਪੱਧਰ ਵਿੱਚ ਸੁਧਾਰ ਲਿਆ ਰਹੇ ਹਨ। ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੇ ਸਵੱਛਤਾ ਨੂੰ ਜਨ ਅੰਦੋਲਨ ਵਿੱਚ ਬਦਲਕੇ  ਗ੍ਰਾਮੀਣ ਭਾਰਤ ਦੀ ਤਸਵੀਰ ਬਦਲ ਦਿੱਤੀ ਹੈ।

ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਦੂਜੇ ਚਰਣ ਵਿੱਚ ਖੁੱਲੇ ਵਿੱਚ ਸ਼ੌਚ ਤੋਂ ਮੁਕਤੀ ਅਤੇ ਠੋਸ ਅਤੇ ਤਰਲ ਰਹਿੰਦ-ਖੂਹੰਦ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਕਾਰਜ ਨੂੰ ਅੰਤਿਮ ਸਿਖਰ ਤੱਕ ਪਹੁੰਚਾਉਣ ਦੇ ਕ੍ਰਮ ਵਿੱਚ ਟੀਚਾ ਤੈਅ ਕੀਤਾ ਗਿਆ ਹੈ ਕਿ ਕੋਈ ਵੀ ਸਕੂਲ ਇਸ ਘੇਰੇ ਤੋਂ ਬਾਹਰ ਨ ਛੁਟਣ ਪਾਏ।

ਇਹ ਵੀ ਜਿਕਰਯੋਗ ਹੈ ਕਿ ਓਡੀਐੱਫ ਪਲਸ ਦੇ ਤਹਿਤ ਇਹ ਵੀ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਪਿੰਡਾਂ ਦੇ ਸਾਰੇ ਸਕੂਲਾਂ ਵਿੱਚ ਕੁਦਰਤੀ ਰੂਪ ਤੋਂ ਪ੍ਰਿਥਵੀ ਵਿੱਚ ਘੁਲ-ਮਿਲ ਜਾਣ ਵਾਲੇ (ਬਾਈਓ-ਡੀਗ੍ਰੇਡੇਬਲ) ਰਹਿੰਦ-ਖੂਹੰਦ ਅਤੇ ਗੰਦਲੇ ਪਾਣੀ (ਰਸੋਈ ਜਾਂ ਘਰ ਦੇ ਹੋਰ ਕੰਮਾਂ ਵਿੱਚ ਇਸਤੇਮਾਲਸ਼ੁਦਾ ਪਾਣੀ) ਦੇ ਪ੍ਰਬੰਧਨ ਦੀ ਵਿਵਸਥਾ ਕੀਤੀ ਜਾਵੇ। ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਸਕੂਲਾਂ ਵਿੱਚ ਸਾਰੇ ਸ਼ੌਚਾਲਏ ਕੰਮ ਕਰਨ ਦੀ ਸਥਿਤੀ ਵਿੱਚ ਹੋਵੇ। ਬਹਰਹਾਲ, ਇਨ੍ਹਾਂ ਵਿੱਚੋਂ ਕਈ ਸ਼ੌਚਲਿਆਂ ਨੂੰ ਸਿੰਗਲ ਪਿਟ ਤੋਂ ਡਬਲ ਪਿਟ ਵਿੱਚ ਬਦਲਿਆ ਜਾਵੇ।

ਯੂਨੀਫਾਈਡ ਡਿਸਟ੍ਰਿਕਟ ਇੰਫਰਮੈਸ਼ਨ ਸਿਸਟਮ ਫਾਰ ਐਜੂਕੈਸ਼ਨ (ਯੂਡਾਇਸ) ਰਿਪੋਰਟ 2021-22 ਵਿੱਚ ਦਰਜ ਹੈ ਕਿ ਸੌਚਾਲਿਆਂ ਅਤੇ ਹੱਥ ਸਾਫ ਕਰਨ ਦੀਆਂ ਸੁਵਿਧਾਵਾਂ ਵਿੱਚ ਕੁਝ ਖਾਮਿਆ ਹਨ। ਕੇਂਦਰ ਨੇ ਸਾਰੇ ਰਾਜਾਂ ਨੂੰ ਕਿਹਾ ਕਿ ਇਨ੍ਹਾਂ ਸਾਰੀਆਂ ਖਾਮਿਆਂ ਨੂੰ ਅੰਤਿਮ ਸੀਮਾ ਤੱਕ ਦੁਰੂਸਤ ਕੀਤਾ ਜਾਵੇ। ਇਸ ਦੇ ਇਲਾਵਾ ਸਾਬਨ ਸਹਿਤ ਹੱਥ ਧੋਣ ਦੀਆਂ ਸੁਵਿਧਾਵਾਂ ਸਾਰੇ ਸਕੂਲਾਂ ਵਿੱਚ ਤਿਆਰ ਕੀਤੀ ਜਾਵੇ। ਇਹ ਵੀ ਜ਼ਰੂਰੀ ਹੈ ਕਿ ਸਵੱਛਤਾ ਦੇ ਸੰਬੰਧ ਵਿੱਚ ਸਾਰੇ ਬੱਚਿਆਂ ਨੂੰ ਟ੍ਰੇਂਡ ਕੀਤਾ ਜਾਵੇ।

ਇਸ ਉਦੇਸ ਲਈ ਹਰ ਸਕੂਲ ਵਿੱਚ ਕੰਮ ਤੋਂ ਇੱਕ  ਅਧਿਆਪਕ ਨੂੰ ਸਵੱਛਤਾ ਸਿੱਖਿਆ ਨੂੰ ਟ੍ਰੇਂਡ ਕੀਤਾ ਜਾਵੇ ਜੋ ਦਿਲਚਸਪ ਗਤੀਵਿਧੀਆਂ ਦੇ ਜ਼ਰੀਏ ਬੱਚਿਆਂ ਨੂੰ ਟ੍ਰੇਂਡ ਕਰਨ। ਨਾਲ ਹੀ ਸਾਫ-ਸਫਾਈ ਦੀਆਂ ਆਦਤਾਂ ‘ਤੇ ਜੋਰ ਦਿੰਦੇ ਹੋਏ ਸਾਮੁਦਾਇਕ ਪ੍ਰੋਜੈਕਟ ਚਲਾਏ ਜਾਵੇ। ਸਕੂਲਾਂ ਵਿੱਚ ਪ੍ਰਾਥਮਿਕ ਕਲਾਸਾਂ ਵਿੱਚ ਸਾਫ-ਸਫਾਈ ਦੀਆਂ ਵਧੀਆਂ ਆਦਤਾਂ ਪਾਉਣ ਲਈ ਐੱਨਸੀਈਆਰਟੀ ਨੇ ਪੁਰਕ ਕੋਰਸ ਵਿੱਚ ਸਵੱਛਤਾ ‘ਤੇ ਇੱਕ ਅਧਿਆਏ ਜੋੜਿਆ ਹੈ।

ਸਲਾਹ-ਮਸ਼ਵਰਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਸਕੂਲਾਂ, ਆਗਨਵਾੜੀ ਕੇਂਦਰਾਂ, ਆਸ਼ਰਮ ਸ਼ਾਲਾਵਾਂ ਵਿੱਚ ਸੁਰੱਖਿਅਤ ਪੇਅਜਲ ਸਲਪਾਈ ਦਾ ਪ੍ਰਾਵਧਾਨ ਕਰਨਾ ਸਰਕਾਰ ਦੀ ਉੱਚ ਪ੍ਰਾਥਮਿਕਤਾ ਹੈ ਤਾਕਿ ਸਾਡੇ ਬੱਚਿਆਂ ਦਾ ਵਧੀਆ ਸਿਹਤ ਅਤੇ ਆਰੋਗੀਆ ਸੁਨਿਸ਼ਚਿਤ ਹੋ ਸਕੇ। ਇਸ ਮਹੱਤਵਪੂਰਨ ਪਹਿਲ ਨੂੰ ਅਭਿਯਾਨ ਸਵਰੂਪ ਵਿੱਚ 2 ਅਕਤੂਬਰ, 2020 ਨੂੰ ਸ਼ੁਰੂ ਕੀਤਾ ਗਿਆ ਸੀ।  

ਇਸ ਦਾ ਟੀਚਾ ਸੀ ਸੁਰੱਖਿਅਤ ਪੇਅਜਲ ਸਪਲਾਈ ਨੂੰ ਖਾਸਤੌਰ ‘ਤੇ ਮਹਾਮਾਰੀ ਦੇ ਦੌਰ ਵਿੱਚ ਸੁਨਿਸ਼ਚਿਤ ਕਰਕੇ ਵੱਡੇ ਬੱਚਿਆਂ ਦੇ ਸਵੱਸਥ ‘ਤੇ ਧਿਆਨ ਕੇਂਦ੍ਰਿਤ ਕਰਨਾ। ਹੁਣ ਤੱਕ ਯੂਡਾਇਸ+ 2021-22 ਦੇ ਅਨੁਸਾਰ ਲਗਭਗ 1.022 ਲੱਖ ਸਰਕਾਰੀ ਸਕੂਲਾਂ ਵਿੱਚੋਂ ਪੇਅਜਲ ਸੁਵਿਧਾ 9.83 ਲੱਖ (ਲਗਭਗ 96%) ਸਕੂਲਾਂ ਵਿੱਚ ਉਪਲਬਧ ਕਰਾ ਦਿੱਤੀ ਗਈ ਹੈ।

ਐਡਵਾਈਜ਼ਰੀ ਵਿੱਚ ਜ਼ਿਕਰ ਹੈ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਛੁਟ ਦਿੱਤੀ ਗਈ ਹੈ ਕਿ ਉਹ ਸਕੂਲਾਂ ਲਈ ਗ੍ਰਾਮੀਣ ਜਲ ਸਪਲਾਈ ਬੁਨਿਆਦੀ ਢਾਂਚਾ ਤਿਆਰ ਹੋਣ ਦਾ ਇੰਤਜਾਰ ਕੀਤੇ ਬਿਨਾ ਸੁਤੰਤਰ ਰੂਪ ਤੋਂ ਨਲ ਤੋਂ ਜਲ ਸਪਲਾਈ ਸਮਾਧਾਨ ਉਪਲਬਧ ਕਰਾ ਦਿੱਤਾ। ਨਾਲ ਹੀ ਸਰਲ ਅਤੇ ਟਿਕਾਊ ਸੌਰ ਸਮਾਧਾਨ ਵੀ ਉਪਲਬਧ ਕਰਵਾਏ ਜਾ ਸਕਦੇ ਹਨ।

ਕੇਂਦਰ ਨੇ ਰਾਜਾਂ ਨੂੰ ਕਿਹਾ ਕਿ ਸਾਡੇ ਬੱਚਿਆਂ ਦੇ ਸਮੁੱਚੇ ਸਿਹਤ ਅਤੇ ਆਰੋਗੀਆਂ ਲਈ ਸੁਰੱਖਿਅਤ ਪਾਣੀ ਦੇ ਮਹੱਤਵ ਨੂੰ ਧਿਆਨ ਵਿੱਚ ਰਖਦੇ ਹੋਏ ਇਨ੍ਹਾਂ ਪ੍ਰੋਜੈਕਟਾਂ ਵਿੱਚ ਤੇਜ਼ੀ ਆਵੇਗੀ।

ਸ਼ੌਚਾਲਿਆਂ ਹੱਥ ਧੋਣ ਦੀਆਂ ਸੁਵਿਧਾਵਾਂ ਜਾਂ ਪੇਅਜਲ ਸੁਵਿਧਾਵਾਂ ਦੀ ਮੁਰੰਮਤ ਜਾ ਨਿਰਮਾਣ ਲਈ ਜ਼ਰੂਰੀ ਖਰਚ ਨੂੰ 15ਵੇਂ ਵਿੱਤ ਆਯੋਗ, ਰਾਜ ਵਿੱਤ ਕਮਿਸ਼ਨਰ, ਮਨਰੇਗਾ, ਜ਼ਿਲ੍ਹਾ ਖਨਿਜ ਨਿਧੀਆਂ ਦੇ ਤਹਿਤ ਜਾਰੀ ਧਨਰਾਸ਼ੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਦੇ ਲਈ ਇਨ੍ਹਾਂ ਪ੍ਰੋਜੈਕਟਾਂ/ਸ੍ਰੋਤਾਂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕੀਤੀ ਜਾਵੇ।

*****

ਐੱਨਬੀ/ਏਕੇ



(Release ID: 1885780) Visitor Counter : 126