ਪ੍ਰਧਾਨ ਮੰਤਰੀ ਦਫਤਰ

ਤ੍ਰਿਪੁਰਾ ਦੇ ਅਗਰਤਲਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 18 DEC 2022 7:36PM by PIB Chandigarh

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਕਾਰਜਕ੍ਰਮ ਵਿੱਚ ਉਪਸਥਿਤ ਤ੍ਰਿਪੁਰਾ ਦੇ ਰਾਜਪਾਲ ਸ਼੍ਰੀ ਸਤਯਦੇਵ ਨਾਰਾਇਣ ਆਰੀਆ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਮਾਣਿਕ ਸਾਹਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੀ ਸਹਿਯੋਗੀ ਪ੍ਰਤਿਮਾ ਭੌਮਿਕ ਜੀ, ਤ੍ਰਿਪੁਰਾ ਵਿਧਾਨਸਭਾ ਦੇ ਸਪੀਕਰ ਸ਼੍ਰੀ ਰਤਨ ਚੱਕਰਵਰਤੀ ਜੀ, ਉਪ ਮੁੱਖ ਮੰਤਰੀ ਸ਼੍ਰੀ ਜਿਸ਼ਣੂ ਦੇਵ ਵਰਮਾ ਜੀ, ਮੇਰੇ ਮਿੱਤਰ ਸਾਂਸਦ ਸ਼੍ਰੀ ਬਿਪਲਬ ਦੇਵ ਜੀ, ਤ੍ਰਿਪੁਰਾ ਸਰਕਾਰ ਦੇ ਸਾਰੇ ਸਨਮਾਨਿਤ ਮੰਤਰੀਗਣ ਅਤੇ ਮੇਰੇ ਪਿਆਰੇ ਤ੍ਰਿਪੁਰਾ ਵਾਸੀਓ!

ਨਾਮਾਸ਼ਕਾਰ! (ਨਮਸਕਾਰ!)

ਖੁਲੁਮਖਾ!

ਮਾਤਾ ਤ੍ਰਿਪੁਰਾਸੁੰਦਰੀਰ ਪੁਨਯੋ ਭੂਮਿਤੇ (माता त्रिपुरासुन्दरीर पून्यो भुमिते)

ਏਸ਼ੇ ਆਮਿ ਨਿਜੇਕੇ ਧੋਂਨਯੋ ਮੋਨੇ ਕੋਰਛੀ। (एशे आमि निजेके धोंनयो मोने कोरछी।)

ਮਾਤਾ ਤ੍ਰਿਪੁਰਾਸੁੰਦਰਰੀਰ ਐਇ ਪੁਣਯੋ ਭੂਮਿਕੇ ਅਮਾਰ ਪ੍ਰੋਨਾਮ ਜਾਨਾਇ।। (माता त्रिपुरासुन्दरीर ऐइ पून्यो भूमिके अमार प्रोनाम जानाइ॥)

ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਤੋਂ ਸਿਰ ਝੁਕਾ ਕੇ ਮਾਫੀ ਮੰਗਦਾ ਹਾਂ, ਕਿਉਂਕਿ ਮੈਨੂੰ ਕਰੀਬ ਦੋ ਘੰਟੇ ਆਉਣ ਵਿੱਚ ਦੇਰੀ ਹੋ ਗਈ। ਮੈਂ ਮੇਘਾਲਿਆ ਵਿੱਚ ਸਾਂ, ਉੱਥੇ ਸਮਾਂ ਜਰਾ ਜ਼ਿਆਦਾ ਗਿਆ ਅਤੇ ਮੈਨੂੰ ਦੱਸਿਆ ਗਿਆ ਕਿ ਕੁਝ ਲੋਕ ਤਾਂ ਗਿਆਰ੍ਹਾਂ- ਬਾਰ੍ਹਾਂ ਵਜੇ ਤੋਂ ਬੈਠੇ ਹਨ। ਆਪ ਲੋਕਾਂ ਨੇ ਇਹ ਜੋ ਕਸ਼ਟ ਉਠਾਇਆ ਅਤੇ ਇਤਨੇ ਅਸ਼ੀਰਵਾਦ ਦੇਣ ਦੇ ਲਈ ਰੁਕੇ ਰਹੇ, ਮੈਂ ਤੁਹਾਡਾ ਜਿਤਨਾ ਆਭਾਰ ਵਿਅਕਤ ਕਰਾਂ, ਉਤਨਾ ਘੱਟ ਹੈ।

ਮੈਂ ਸਭ ਤੋਂ ਪਹਿਲਾਂ ਤ੍ਰਿਪੁਰਾ ਦੇ ਲੋਕਾਂ ਦਾ ਅਭਿਨੰਦਨ ਕਰਦਾ ਹਾਂ ਕਿ ਆਪ ਸਭ ਦੇ ਪ੍ਰਯਾਸ ਨਾਲ ਇੱਥੇ ਸਵੱਛਤਾ ਨਾਲ ਜੁੜਿਆ ਬਹੁਤ ਬੜਾ ਅਭਿਯਾਨ ਤੁਸੀਂ ਚਲਾਇਆ ਹੈ। ਬੀਤੇ 5 ਵਰ੍ਹਿਆਂ ਵਿੱਚ ਤੁਸੀਂ ਸਵੱਛਤਾ ਨੂੰ ਜਨ ਅੰਦੋਲਨ ਬਣਾਇਆ ਹੈ। ਇਸੇ ਦਾ ਪਰਿਣਾਮ ਹੈ ਕਿ ਇਸ ਵਾਰ ਤ੍ਰਿਪੁਰਾ  ਛੋਟੇ ਰਾਜਾਂ ਵਿੱਚ ਦੇਸ਼ ਦਾ ਸਭ ਤੋਂ ਸਵੱਛ ਰਾਜ ਬਣ ਕੇ ਉੱਭਰਿਆ ਹੈ।

ਸਾਥੀਓ,

ਮਾਂ ਤ੍ਰਿਪੁਰਾ ਸੁੰਦਰੀ ਦੇ ਅਸ਼ੀਰਵਾਦ ਨਾਲ ਤ੍ਰਿਪੁਰਾ ਦੀ ਵਿਕਾਸ ਯਾਤਰਾ ਨੂੰ ਅੱਜ ਨਵੀਂ ਬੁਲੰਦੀ ਮਿਲ ਰਹੀ ਹੈ। ਕਨੈਕਟੀਵਿਟੀ, ਸਕਿੱਲ ਡਿਵੈਲਪਮੈਂਟ  ਅਤੇ ਗ਼ਰੀਬਾਂ ਦੇ ਘਰ ਨਾਲ ਜੁੜੀਆਂ ਸਾਰੀਆਂ ਯੋਜਨਾਵਾਂ ਦੇ ਲਈ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਅੱਜ ਤ੍ਰਿਪੁਰਾ ਨੂੰ ਆਪਣਾ ਪਹਿਲਾ ਡੈਂਟਲ ਕਾਲਜ ਮਿਲਿਆ ਹੈ। ਇਸ ਨਾਲ ਤ੍ਰਿਪੁਰਾ ਦੇ ਨੌਜਵਾਨਾਂ ਨੂੰ ਇੱਥੇ ਹੀ ਡਾਕਟਰ ਬਣਨ ਦਾ ਅਵਸਰ ਮਿਲੇਗਾ।

ਅੱਜ ਤ੍ਰਿਪੁਰਾ ਦੇ 2 ਲੱਖ ਤੋਂ ਅਧਿਕ ਗ਼ਰੀਬ ਪਰਿਵਾਰ ਆਪਣੇ ਪੱਕੇ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰ ਰਹੇ ਹਨ। ਇਨ੍ਹਾਂ ਵਿੱਚੋਂ ਅਧਿਕਤਰ ਘਰਾਂ ਦੀਆਂ ਮਾਲਕਿਣ ਸਾਡੀਆਂ ਮਾਤਾਵਾਂ-ਭੈਣਾਂ ਹਨ। ਅਤੇ ਆਪ ਸਾਰਿਆਂ ਨੂੰ ਪਤਾ ਹੈ ਕਿ ਇਹ ਇੱਕ-ਇੱਕ ਘਰ ਲੱਖਾਂ ਰੁਪਇਆ ਦਾ ਬਣਿਆ ਹੈ। ਬਹੁਤ ਸਾਰੀਆਂ ਭੈਣਾਂ ਅਜਿਹੀਆਂ ਹਨ, ਜਿਨ੍ਹਾਂ ਦੇ ਨਾਮ ’ਤੇ ਪਹਿਲੀ ਵਾਰ ਕੋਈ ਸੰਪਤੀ ਦਰਜ ਹੋਈ ਹੈ। ਲੱਖਾਂ ਰੁਪਇਆਂ ਦੇ ਮਕਾਨ ਦੀਆਂ ਮਾਲਕਿਣਾਂ, ਮੈਂ ਇਨ੍ਹਾਂ ਸਾਰੀਆਂ ਭੈਣਾਂ ਨੂੰ ਅੱਜ ਤ੍ਰਿਪੁਰਾ ਦੀ ਧਰਤੀ ਤੋਂ, ਅਗਰਤਲਾ ਦੀ ਧਰਤੀ ਤੋਂ, ਮੇਰੇ ਤ੍ਰਿਪੁਰਾ ਦੀਆਂ ਮਾਤਾਵਾਂ-ਭੈਣਾਂ ਨੂੰ ਲਖਪਤੀ ਬਣਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਗ਼ਰੀਬਾਂ ਦੇ ਘਰ ਬਣਾਉਣ ਵਿੱਚ ਤ੍ਰਿਪੁਰਾ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਹੈ। ਮਾਣਿਕ ​​ਜੀ ਅਤੇ ਉਨ੍ਹਾਂ ਦੀ ਟੀਮ ਬਹੁਤ ਪ੍ਰਸ਼ੰਸਾਯੋਗ ਕੰਮ ਕਰ ਰਹੀ ਹੈ। ਅਤੇ ਅਸੀਂ ਤਾਂ ਜਾਣਦੇ ਹਾਂ, ਸਾਡੇ ਇੱਥੇ ਤਾਂ ਕੋਈ ਰਾਤ ਨੂੰ ਇੱਕ ਆਸਰਾ ਵੀ ਦੇ ਦਿੰਦਾ ਹੈ ਤਾਂ ਵੀ ਜ਼ਿੰਦਗੀ ਭਰ ਅਸ਼ੀਰਵਾਦ ਮਿਲਦੇ ਹਨ। ਇੱਥੇ ਤਾਂ ਹਰ ਇੱਕ ਨੂੰ ਸਿਰ ’ਤੇ ਪੱਕੀ ਛੱਤ ਮਿਲੀ ਹੈ। ਇਸ ਲਈ ਤ੍ਰਿਪੁਰਾ ਦਾ ਭਰਪੂਰ ਅਸ਼ੀਰਵਾਦ ਸਾਨੂੰ ਸਾਰਿਆਂ ਨੂੰ ਮਿਲ ਰਿਹਾ ਹੈ।

ਅਤੇ ਮੈਂ ਏਅਰਪੋਰਟ ਤੋਂ ਇੱਥੇ ਆਇਆ, ਥੋੜ੍ਹੀ ਦੇਰ ਇਸ ਲਈ ਵੀ ਜ਼ਿਆਦਾ ਹੋ ਗਈ, ਪੂਰੇ ਰਸਤੇ ’ਤੇ ਏਅਰਪੋਰਟ ਕਿਤਨਾ ਦੂਰ ਹੈ, ਉਹ ਤੁਸੀਂ ਜਾਣਦੇ ਹੋ। ਰਸਤੇ ਭਰ ਦੋਨੋਂ ਤਰਫ਼ ਜਿਸ ਪ੍ਰਕਾਰ ਨਾਲ ਜਨਸੈਲਾਬ ਉੜਿਆ ਸੀ, ਲੋਕ ਭਾਰੀ ਮਾਤਰਾ ਵਿੱਚ ਆ ਕੇ ਅਸ਼ੀਰਵਾਦ ਦੇ ਰਹੇ ਸਨ। ਜਿਤਨੇ ਲੋਕ ਇੱਥੇ ਹਨ, ਸ਼ਾਇਦ ਉਸ ਤੋਂ ਦਸ ਗੁਣਾ ਤੋਂ ਜ਼ਿਆਦਾ ਲੋਕ ਰੋਡ ’ਤੇ ਅਸ਼ੀਰਵਾਦ ਦੇਣ ਦੇ ਲਈ ਆਏ ਸਨ। ਮੈਂ ਉਨ੍ਹਾਂ ਨੂੰ ਵੀ ਪ੍ਰਣਾਮ ਕਰਦਾ ਹਾਂ। 

ਜੈਸਾ ਮੈਂ ਪਹਿਲਾਂ ਕਿਹਾ, ਮੈਂ ਇਸ ਤੋਂ ਪਹਿਲਾਂ ਮੇਘਾਲਿਆ ਵਿੱਚ ਨੌਰਥ ਈਸਟਰਨ ਕੌਂਸਿਲ ਦੀ ਗੋਲਡਨ ਜੁਬਲੀ, ਉਸ ਦੀ ਮੀਟਿੰਗ ਵਿੱਚ ਸਾਂ। ਇਸ ਬੈਠਕ ਵਿੱਚ ਅਸੀਂ ਆਉਣ ਵਾਲੇ ਵਰ੍ਹਿਆਂ ਵਿੱਚ ਤ੍ਰਿਪੁਰਾ ਸਹਿਤ, ਨੌਰਥ ਈਸਟ ਦੇ ਵਿਕਾਸ ਨਾਲ ਜੁੜੇ ਰੋਡਮੈਪ ’ਤੇ ਚਰਚਾ ਕੀਤੀ। ਮੈਂ ਉੱਥੇ ਅਸ਼ਟਲਕਸ਼ਮੀ 

ਯਾਨੀ ਨੌਰਥ ਈਸਟ ਦੇ 8 ਰਾਜਾਂ ਦੇ ਵਿਕਾਸ ਦੇ ਲਈ ਅਸ਼ਟ ਅਧਾਰ, ਅੱਠ ਬਿੰਦੂਆਂ ਦੀ ਚਰਚਾ ਕੀਤੀ। ਤ੍ਰਿਪੁਰਾ ਵਿੱਚ ਤਾਂ ਡਬਲ ਇੰਜਣ ਸਰਕਾਰ ਹੈ। ਐਸੇ ਵਿੱਚ ਵਿਕਾਸ ਦਾ ਇਹ ਰੋਡਮੈਪ ਇੱਥੇ ਤੇਜ਼ੀ ਨਾਲ ਮੈਦਾਨ ਵਿੱਚ ਉਤਰ ਰਿਹਾ ਹੈ, ਇਸ ਵਿੱਚ ਹੋਰ ਅਧਿਕ ਗਤੀ ਆਵੇ, ਇਹ ਪ੍ਰਯਾਸ ਅਸੀਂ ਕਰ ਰਹੇ ਹਾਂ।

ਸਾਥੀਓ,

ਡਬਲ ਇੰਜਣ ਸਰਕਾਰ ਬਣਨ ਤੋਂ ਪਹਿਲਾਂ ਤੱਕ ਸਿਰਫ਼ 2 ਵਾਰ ਤ੍ਰਿਪੁਰਾ ਦੀ, ਨੌਰਥ ਈਸਟ ਦੀ ਚਰਚਾ ਹੁੰਦੀ ਸੀ। ਇੱਕ ਜਦੋਂ ਚੋਣਾਂ ਹੁੰਦੀਆਂ ਸਨ, ਤਾਂ ਚਰਚਾ ਹੁੰਦੀ ਸੀ ਅਤੇ ਦੂਸਰਾ ਜਦੋਂ ਹਿੰਸਾ ਦੀ ਘਟਨਾ ਹੁੰਦੀ ਸੀ, ਤਦ ਚਰਚਾ ਹੁੰਦੀ ਸੀ। ਹੁਣ ਵਕਤ ਬਦਲ ਚੁੱਕਿਆ ਹੈ, ਅੱਜ ਤ੍ਰਿਪੁਰਾ ਦੀ ਚਰਚਾ ਸਵੱਛਤਾ ਦੇ ਲਈ ਹੋ ਰਹੀ ਹੈ, ਇਨਫ੍ਰਾਸਟ੍ਰਕਚਰ  ਦੇ ਵਿਕਾਸ ਦੇ ਲਈ ਹੋ ਰਹੀ ਹੈ। ਗ਼ਰੀਬਾਂ ਨੂੰ ਲੱਖਾਂ ਘਰ ਮਿਲ ਰਹੇ ਹਨ, ਇਸ ਦੀ ਚਰਚਾ ਹੋ ਰਹੀ ਹੈ।

ਤ੍ਰਿਪੁਰਾ ਦੇ ਕਨੈਕਟੀਵਿਟੀ ਨਾਲ ਜੁੜੇ ਇਨਫ੍ਰਾਸਟ੍ਰਕਚਰ  ਦੇ ਲਈ ਕੇਂਦਰ ਸਰਕਾਰ ਹਜ਼ਾਰਾਂ ਕਰੋੜ ਰੁਪਏ ਦੇ ਰਹੀ ਹੈ ਅਤੇ ਇੱਥੋਂ ਦੀ ਸਰਕਾਰ ਉਸ ਨੂੰ ਤੇਜ਼ੀ ਨਾਲ ਜ਼ਮੀਨ ’ਤੇ ਉਤਾਰ ਕੇ ਸਾਕਾਰ ਕਰ ਰਹੀ ਹੈ। ਅੱਜ ਦੇਖੋ, ਤ੍ਰਿਪੁਰਾ ਵਿੱਚ ਨੈਸ਼ਨਲ ਹਾਈਵੇ ਦਾ ਕਿਤਨਾ ਵਿਸਤਾਰ ਹੋ ਚੁੱਕਿਆ ਹੈ। ਪਿਛਲੇ 5 ਵਰ੍ਹਿਆਂ ਵਿੱਚ ਕਿਤਨੇ ਨਵੇਂ ਪਿੰਡ ਸੜਕਾਂ ਨਾਲ ਜੁੜੇ ਹਨ। ਅੱਜ ਤ੍ਰਿਪੁਰਾ ਦੇ ਹਰ ਪਿੰਡ ਨੂੰ ਸੜਕਾਂ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਅੱਜ ਵੀ ਜਿਨ੍ਹਾਂ ਸੜਕਾਂ ਦਾ ਨੀਂਹ ਪੱਥਰ (ਰੱਖਿਆ ਗਿਆ) ਹੋਇਆ ਹੈ, ਉਸ ਨਾਲ ਤ੍ਰਿਪੁਰਾ ਦਾ ਸੜਕ ਨੈੱਟਵਰਕ ਹੋਰ ਸਸ਼ਕਤ ​​ਹੋਣ ਵਾਲਾ ਹੈ। ਅਗਰਤਲਾ ਬਾਈਪਾਸ ਬਣਨ ਨਾਲ ਰਾਜਧਾਨੀ ਵਿੱਚ ਟ੍ਰੈਫਿਕ ਦੀ ਵਿਵਸਥਾ ਹੋਰ ਬਿਹਤਰ ਹੋਵੇਗੀ, ਜੀਵਨ ਅਸਾਨ ਹੋਵੇਗਾ।

ਸਾਥੀਓ,

ਹੁਣ ਤਾਂ ਤ੍ਰਿਪੁਰਾ ਦੇ ਜ਼ਰੀਏ ਨੌਰਥ ਈਸਟ ਇੰਟਰਨੈਸ਼ਨਲ ਟ੍ਰੇਡ ਦਾ ਵੀ ਇੱਕ ਗੇਟ-ਵੇਅ ਬਣ ਰਿਹਾ ਹੈ। ਅਗਰਤਲਾ-ਅਖੌਰਾ ਰੇਲਵੇ ਲਾਈਨ ਨਾਲ ਵਪਾਰ ਦਾ ਨਵਾਂ ਰਸਤਾ ਖੁਲ੍ਹੇਗਾ। ਇਸੇ ਤਰ੍ਹਾਂ, ਭਾਰਤ-ਥਾਈਲੈਂਡ-ਮਿਆਂਮਾਰ ਹਾਈਵੇਅ ਜਿਹੇ ਰੋਡ ਇਨਫ੍ਰਾਸਟ੍ਰਕਚਰ  ਦੇ ਜ਼ਰੀਏ ਨੌਰਥ ਈਸਟ ਦੂਸਰੇ ਦੇਸ਼ਾਂ ਦੇ ਨਾਲ ਸਬੰਧਾਂ ਦਾ ਦੁਆਰ ਵੀ ਬਣ ਰਿਹਾ ਹੈ।

ਅਗਰਤਲਾ ਵਿੱਚ ਮਹਾਰਾਜਾ ਬੀਰ ਬਿਕਰਮ ਏਅਰਪੋਰਟ 'ਤੇ ਵੀ ਇੰਟਰਨੈਸ਼ਨਲ ਟਰਮੀਨਲ ਬਨਣ ਨਾਲ ਦੇਸ਼-ਵਿਦੇਸ਼ ਦੇ ਲਈ ਕਨੈਕਟੀਵਿਟੀ ਅਸਾਨ ਹੋਈ ਹੈ। ਇਸ ਨਾਲ ਤ੍ਰਿਪੁਰਾ, ਨੌਰਥ ਈਸਟ ਦੇ ਲਈ ਇੱਕ ਮਹੱਤਵਪੂਰਨ ਲੌਜਿਸਟਿਕਸ ਹਬ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ। ਤ੍ਰਿਪੁਰਾ ਵਿੱਚ ਇੰਟਰਨੈੱਟ ਪਹੁੰਚਾਉਣ ਦੇ ਲਈ ਜੋ ਪਰਿਸ਼੍ਰਮ ਅਸੀਂ ਕੀਤਾ ਹੈ, ਉਸ ਦਾ ਲਾਭ ਅੱਜ ਲੋਕਾਂ ਨੂੰ ਮਿਲ ਰਿਹਾ ਹੈ, ਵਿਸ਼ੇਸ਼ ਕਰਕੇ ਮੇਰੇ ਨੌਜਵਾਨਾਂ ਨੂੰ ਮਿਲ ਰਿਹਾ ਹੈ। ਡਬਲ ਇੰਜਣ ਸਰਕਾਰ ਬਣਨ ਦੇ ਬਾਅਦ ਤ੍ਰਿਪੁਰਾ ਦੀਆਂ ਅਨੇਕ ਪੰਚਾਇਤਾਂ ਤੱਕ ਆਪਟੀਕਲ ਫਾਈਬਰ ਪਹੁੰਚਿਆ ਹੈ।

 

ਸਾਥੀਓ,

ਭਾਜਪਾ ਦੀ ਡਬਲ ਇੰਜਣ ਸਰਕਾਰ ਸਿਰਫ਼ ਫਿਜੀਕਲ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ  'ਤੇ ਹੀ ਨਹੀਂ,   ਬਲਕਿ ਸੋਸ਼ਲ ਇਨਫ੍ਰਾਸਟ੍ਰਕਚਰ  ’ਤੇ ਵੀ ਬਲ ਦੇ ਰਹੀ ਹੈ। ਅੱਜ ਭਾਜਪਾ ਸਰਕਾਰ ਦੀ ਬਹੁਤ ਬੜੀ ਪ੍ਰਾਥਮਿਕਤਾ ਇਹ ਹੈ ਕਿ ਇਲਾਜ ਘਰ ਦੇ ਨਜ਼ਦੀਕ ਹੋਵੇ, ਸਸਤਾ ਹੋਵੇ, ਸਭ ਦੀ ਪਹੁੰਚ ਵਿੱਚ ਹੋਵੇ। ਇਸ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਬਹੁਤ ਕੰਮ ਆ ਰਹੀ ਹੈ।

ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਨੌਰਥ ਈਸਟ ਦੇ ਪਿੰਡਾਂ ਵਿੱਚ 7 ​​ਹਜ਼ਾਰ ਤੋਂ ਅਧਿਕ ਹੈਲਥ ਐਂਡ ਵੈੱਲਨੈੱਸ ਸੈਂਟਰ ਸਵੀਕ੍ਰਿਤ (ਮਨਜ਼ੂਰ) ਹੋ ਚੁੱਕੇ ਹਨ। ਇਸ ਵਿੱਚੋਂ ਲਗਭਗ 1 ਹਜ਼ਾਰ ਸੈਂਟਰ ਇੱਥੇ ਹੀ ਤ੍ਰਿਪੁਰਾ ਵਿੱਚ ਬਣਾਏ ਜਾ ਰਹੇ ਹਨ। ਇਨ੍ਹਾਂ ਸੈਂਟਰਾਂ ਵਿੱਚੋਂ ਹਜ਼ਾਰਾਂ ਮਰੀਜ਼ਾਂ ਦੀ ਕੈਂਸਰ, ਡਾਇਬਿਟੀਜ਼ ਜਿਹੀਆਂ ਅਨੇਕ ਗੰਭੀਰ ਬਿਮਾਰੀਆਂ ਦੇ ਲਈ ਸਕ੍ਰੀਨਿੰਗ ਹੋ ਚੁੱਕੀ  ਹੈ। ਇਸੇ ਪ੍ਰਕਾਰ ਆਯੁਸ਼ਮਾਨ ਭਾਰਤ-PM Jay ਯੋਜਨਾ ਦੇ ਤਹਿਤ ਤ੍ਰਿਪੁਰਾ ਦੇ ਹਜ਼ਾਰਾਂ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਮਿਲੀ ਹੈ।

 ਸਾਥੀਓ,

ਟਾਇਲਟ ਹੋਵੇ, ਬਿਜਲੀ ਹੋਵੇ, ਗੈਸ ਕਨੈਕਸ਼ਨ ਹੋਵੇ, ਇਨ੍ਹਾਂ 'ਤੇ ਪਹਿਲੀ ਵਾਰ ਇਤਨਾ ਵਿਆਪਕ ਕੰਮ ਹੋਇਆ ਹੈ। ਹੁਣ  ਤਾਂ ਗੈਸ ਗ੍ਰਿੱਡ ਵੀ ਬਣਿਆ ਹੈ। ਤ੍ਰਿਪੁਰਾ ਦੇ ਘਰਾਂ ਵਿੱਚ ਪਾਈਪ ਤੋਂ ਸਸਤੀ ਗੈਸ ਆਵੇ, ਇਸ ਦੇ ਲਈ ਡਬਲ ਇੰਜਣ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਹਰ ਘਰ ਪਾਈਪ ਰਾਹੀਂ ਪਾਣੀ ਪਹੁੰਚਾਉਣ ਦੇ ਲਈ ਵੀ ਡਬਲ ਇੰਜਣ ਸਰਕਾਰ ਡਬਲ ਸਪੀਡ ਨਾਲ ਕੰਮ ਕਰ ਰਹੀ ਹੈ।

 

ਸਿਰਫ਼ 3 ਵਰ੍ਹਿਆਂ ਵਿੱਚ ਹੀ ਤ੍ਰਿਪੁਰਾ ਦੇ 4 ਲੱਖ ਨਵੇਂ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸੁਵਿਧਾ ਨਾਲ ਜੋੜਿਆ ਗਿਆ ਹੈ। 2017 ਤੋਂ ਪਹਿਲਾਂ ਤ੍ਰਿਪੁਰਾ ਵਿੱਚ ਗ਼ਰੀਬਾਂ ਦੇ ਰਾਸ਼ਨ ਵਿੱਚ ਵੀ ਲੁੱਟ ਹੁੰਦੀ ਸੀ। ਅੱਜ ਡਬਲ ਇੰਜਣ ਸਰਕਾਰ ਹਰ ਗ਼ਰੀਬ ਤੱਕ ਉਸ ਦੇ ਹਿੱਸੇ ਦਾ ਰਾਸ਼ਨ ਵੀ ਪਹੁੰਚਾ ਰਹੀ ਹੈ ਅਤੇ ਬੀਤੇ 3 ਵਰ੍ਹਿਆਂ ਤੋਂ ਮੁਫ਼ਤ ਰਾਸ਼ਨ ਵੀ ਉਪਲਬਧ ਕਰਾ ਰਹੀ ਹੈ।

ਸਾਥੀਓ,

ਅਜਿਹੀਆਂ ਸਾਰੀਆਂ ਯੋਜਨਾਵਾਂ ਦੀ ਸਭ ਤੋਂ ਬੜੀਆਂ ਲਾਭਾਰਥੀ ਸਾਡੀਆਂ ਮਾਤਾਵਾਂ-ਭੈਣਾਂ ਹਨ। ਤ੍ਰਿਪੁਰਾ ਦੀਆਂ 1 ਲੱਖ ਤੋਂ ਅਧਿਕ ਗਰਭਵਤੀ ਮਾਤਾਵਾਂ ਨੂੰ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦਾ ਵੀ ਲਾਭ ਮਿਲ ਰਿਹਾ ਹੈ। ਇਸ ਦੇ ਤਹਿਤ ਹਰ ਮਾਤਾ ਦੇ ਬੈਂਕ ਖਾਤੇ ਵਿੱਚ ਪੋਸ਼ਕ ਆਹਾਰ ਦੇ ਲਈ ਹਜ਼ਾਰਾਂ ਰੁਪਏ ਸਿੱਧੇ ਜਮ੍ਹਾਂ ਕੀਤੇ ਗਏ ਹਨ। ਅੱਜ ਅਧਿਕ ਤੋਂ ਅਧਿਕ ਡਿਲਿਵਰੀਆਂ ਹਸਪਤਾਲਾਂ ਵਿੱਚ ਹੋ ਰਹੀਆਂ ਹਨ, ਜਿਸ ਨਾਲ ਮਾਂ ਅਤੇ ਬੱਚਿਆਂ ਦੋਹਾਂ ਦਾ ਜੀਵਨ ਬਚ ਰਿਹਾ ਹੈ।

 ਤ੍ਰਿਪੁਰਾ ਵਿੱਚ ਭੈਣਾਂ-ਬੇਟੀਆਂ ਨੂੰ ਆਤਮਨਿਰਭਰ ਬਣਾਉਣ ਦੇ ਲਈ ਜਿਸ ਪ੍ਰਕਾਰ ਇੱਥੇ ਸਰਕਾਰ ਕਦਮ ਉਠਾ ਰਹੀ ਹੈ, ਉਹ ਵੀ ਬਹੁਤ ਪ੍ਰਸ਼ੰਸਾਯੋਗ ਹੈ। ਮੈਨੂੰ ਦੱਸਿਆ ਗਿਆ ਹੈ ਕਿ ਮਹਿਲਾਵਾਂ ਦੇ ਰੋਜ਼ਗਾਰ ਦੇ ਲਈ ਸੈਂਕੜੇ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਸਰਕਾਰ ਨੇ ਦਿੱਤਾ ਹੈ। ਡਬਲ ਇੰਜਣ ਸਰਕਾਰ ਦੇ ਆਉਣ ਨਾਲ ਤ੍ਰਿਪੁਰਾ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਸ ਦੀ ਸੰਖਿਆ ਵਿੱਚ 9 ਗੁਣਾ ਵਾਧਾ ਹੋਇਆ ਹੈ।

ਭਾਈਓ ਅਤੇ ਭੈਣੋਂ,

ਦਹਾਕਿਆਂ ਤੱਕ ਤ੍ਰਿਪੁਰਾ ਵਿੱਚ ਐਸੇ ਦਲਾਂ ਨੇ ਸ਼ਾਸਨ ਕੀਤਾ ਹੈ, ਜਿਨ੍ਹਾਂ ਦੀ ਵਿਚਾਰਧਾਰਾ ਮਹੱਤਵ ਖੋ ਚੁੱਕੀ ਹੈ ਅਤੇ ਜੋ ਅਵਸਰਵਾਦ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਨੇ ਤ੍ਰਿਪੁਰਾ ਨੂੰ ਵਿਕਾਸ ਤੋਂ ਵੰਚਿਤ ਰੱਖਿਆ। ਤ੍ਰਿਪੁਰਾ ਦੇ ਪਾਸ ਜੋ ਸੰਸਾਧਨ ਸਨ, ਉਨ੍ਹਾਂ ਦਾ ਆਪਣੇ ਸੁਆਰਥ ਦੇ ਲਈ ਉਪਯੋਗ ਕੀਤਾ। ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਗ਼ਰੀਬ ਨੂੰ ਹੋਇਆ, ਨੌਜਵਾਨਾਂ ਨੂੰ ਹੋਇਆ, ਕਿਸਾਨਾਂ ਨੂੰ ਹੋਇਆ ਅਤੇ ਮੇਰੀਆਂ ਮਾਤਾਵਾਂ-ਭੈਣਾਂ ਨੂੰ ਹੋਇਆ।

ਇਸ ਪ੍ਰਕਾਰ ਦੀ ਵਿਚਾਰਧਾਰਾ, ਇਸ ਪ੍ਰਕਾਰ ਦੀ ਮਾਨਸਿਕਤਾ ਨਾਲ ਜਨਤਾ ਦਾ ਵੀ ਲਾਭ ਨਹੀਂ ਹੋ ਸਕਦਾ। ਇਹ ਕੇਵਲ ਨੈਗੇਟਿਵਿਟੀ ਫੈਲਾਉਣਾ ਜਾਣਦੇ ਹਨ। ਇਨ੍ਹਾਂ ਦੇ ਪਾਸ ਕੋਈ ਪਾਜਿਟਿਵ ਏਜੰਡਾ ਨਹੀਂ ਹੈ। ਇਹ ਡਬਲ ਇੰਜਣ ਸਰਕਾਰ ਹੀ ਹੈ, ਜਿਸ  ਦੇ ਪਾਸ ਸੰਕਲਪ ਵੀ  ਹੈ ਅਤੇ ਸਿੱਧੀ ਦੇ ਲਈ ਸਕਾਰਾਤਮਕ ਰਸਤਾ ਵੀ ਹੈ। ਜਦਕਿ ਨਿਰਾਸ਼ਾ ਫੈਲਾਉਣ ਵਾਲੇ ਲੋਕ ਰਿਵਰਸ ਗਿਅਰ ਵਿੱਚ ਚਲਦੇ ਹਨ, ਜਦੋਂ ਤ੍ਰਿਪੁਰਾ ਵਿੱਚ accelerator ਦੀ ਜ਼ਰੂਰਤ ਹੈ।

ਸਾਥੀਓ,

ਸੱਤਾਭਾਵ ਦੀ ਇਸ ਰਾਜਨੀਤੀ ਨੇ ਸਾਡੇ ਜਨਜਾਤੀਯ ਸਮਾਜ ਦਾ ਬਹੁਤ ਬੜਾ ਨੁਕਸਾਨ ਕੀਤਾ। ਆਦਿਵਾਸੀ  ਸਮਾਜ ਨੂੰ, ਜਨਜਾਤੀਯ ਖੇਤਰਾਂ ਨੂੰ ਵਿਕਾਸ ਤੋਂ ਦੂਰ ਰੱਖਿਆ ਗਿਆ। ਭਾਜਪਾ ਨੇ ਇਸ ਰਾਜਨੀਤੀ ਨੂੰ ਬਦਲਿਆ ਹੈ। ਇਹੀ ਕਾਰਨ ਹੈ ਕਿ ਅੱਜ ਭਾਜਪਾ ਆਦਿਵਾਸੀ  ਸਮਾਜ ਦੀ ਪਹਿਲੀ ਪਸੰਦ ਹੈ। ਹੁਣੇ-ਹੁਣੇ ਗੁਜਰਾਤ ਵਿੱਚ ਚੋਣਾਂ ਹੋਈਆਂ ਹਨ। ਗੁਜਰਾਤ ਵਿੱਚ ਭਾਜਪਾ ਨੂੰ ਜੋ 27 ਸਾਲ ਬਾਅਦ ਵੀ ਪ੍ਰਚੰਡ ਜਿੱਤ ਮਿਲੀ ਹੈ, ਉਸ ਵਿੱਚ ਜਨਜਾਤੀਯ ਸਮਾਜ ਦਾ ਬਹੁਤ ਬੜਾ ਯੋਗਦਾਨ ਹੈ। ਆਦਿਵਾਸੀਆਂ ਦੇ ਲਈ ਰਾਖਵੀਆਂ 27 ਸੀਟਾਂ ਵਿੱਚੋਂ 24 ਸੀਟਾਂ ਬੀਜੇਪੀ ਨੇ ਜਿੱਤੀਆਂ ਹਨ।

 ਸਾਥੀਓ,

ਅਟਲ ਜੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਆਦਿਵਾਸੀਆਂ ਦੇ ਲਈ ਅਲੱਗ ਮੰਤਰਾਲੇ, ਅਲੱਗ ਬਜਟ ਦੀ ਵਿਵਸਥਾ ਕੀਤੀ। ਜਦੋਂ ਤੋਂ ਤੁਸੀਂ ਦਿੱਲੀ ਵਿੱਚ ਸਾਨੂੰ ਅਵਸਰ ਦਿੱਤਾ ਹੈ, ਤਦ ਤੋਂ ਜਨਜਾਤੀਯ ਸਮੁਦਾਇ ਨਾਲ ਜੁੜੇ ਹਰ ਮੁੱਦੇ ਨੂੰ ਅਸੀਂ ਪ੍ਰਾਥਮਿਕਤਾ ਦਿੱਤੀ ਹੈ। ਜਨਜਾਤੀਯ ਸਮੁਦਾਇ ਦੇ ਲਈ ਜੋ ਬਜਟ 21 ਹਜ਼ਾਰ ਕਰੋੜ ਰੁਪਏ ਸੀ, ਉਹ ਅੱਜ 88 ਹਜ਼ਾਰ ਕਰੋੜ ਰੁਪਏ ਹੈ। ਇਸੇ ਪ੍ਰਕਾਰ ਆਦਿਵਾਸੀ ਵਿਦਿਆਰਥੀ-ਵਿਦਿਆਰਥਣਾਂ ਵੀ ਦੁੱਗਣੇ ਤੋਂ ਅਧਿਕ ਕੀਤੀਆਂ ਗਈਆਂ ਹਨ। ਇਸ ਦਾ ਲਾਭ ਤ੍ਰਿਪੁਰਾ ਦੇ ਜਨਜਾਤੀਯ ਸਮਾਜ ਨੂੰ ਵੀ ਹੋਇਆ ਹੈ।

2014 ਤੋਂ ਪਹਿਲਾਂ ਜਿੱਥੇ ਆਦਿਵਾਸੀ ਖੇਤਰਾਂ ਵਿੱਚ 100 ਤੋਂ ਘੱਟ ਏਕਲਵਯ ਮਾਡਲ ਸਕੂਲ ਸਨ। ਉੱਥੇ ਹੀ ਅੱਜ ਇਹ ਸੰਖਿਆ 500 ਤੋਂ ਅਧਿਕ ਪਹੁੰਚ ਰਹੀ ਹੈ। ਤ੍ਰਿਪੁਰਾ ਦੇ ਲਈ ਵੀ 20 ਤੋਂ ਅਧਿਕ ਐਸੇ ਸਕੂਲ ਸਵੀਕ੍ਰਿਤ (ਮਨਜ਼ੂਰ) ਹੋਏ ਹਨ। ਪਹਿਲਾਂ ਦੀਆਂ ਸਰਕਾਰਾਂ ਸਿਰਫ਼ 8-10 ਵਣ ਉਤਪਾਦਾਂ 'ਤੇ ਹੀ MSP ਦਿੰਦੀਆਂ ਸਨ।

ਭਾਜਪਾ ਸਰਕਾਰ 90 ਵਣ ਉਪਜਾਂ ’ਤੇ MSP ਦੇ ਰਹੀ ਹੈ। ਅੱਜ ਆਦਿਵਾਸੀ ਖੇਤਰਾਂ ਵਿੱਚ 50 ਹਜ਼ਾਰ ਤੋਂ ਅਧਿਕ ਵਣ ਕੇਂਦਰ ਹਨ, ਜਿਨ੍ਹਾਂ ਤੋਂ ਲਗਭਗ 9 ਲੱਖ ਆਦਿਵਾਸੀਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਇਸ ਵਿੱਚੋਂ ਅਧਿਕਤਰ ਸਾਡੀਆਂ ਭੈਣਾਂ ਹਨ। ਇਹ ਭਾਜਪਾ ਦੀ ਹੀ ਸਰਕਾਰ ਹੈ, ਜਿਸ ਨੇ ਬਾਂਸ ਦੇ ਉਪਯੋਗ ਨੂੰ, ਵਪਾਰ ਨੂੰ ਜਨਜਾਤੀਯ ਸਮਾਜ ਦੇ ਲਈ ਸੁਲਭ ਬਣਾਇਆ।

ਸਾਥੀਓ,

ਇਹ ਭਾਜਪਾ ਸਰਕਾਰ ਹੈ ਜਿਸ ਨੇ ਪਹਿਲੀ ਵਾਰ ਜਨਜਾਤੀਯ ਗੌਰਵ ਦਿਵਸ ਦੇ ਮਹੱਤਵ ਨੂੰ ਸਮਝਿਆ ਹੈ। 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਮਨਾਉਣ ਦੀ ਸ਼ੁਰੂਆਤ ਭਾਜਪਾ ਸਰਕਾਰ ਨੇ ਕੀਤੀ। ਦੇਸ਼ ਦੀ ਆਜ਼ਾਦੀ ਵਿੱਚ ਜਨਜਾਤੀਯ ਸੁਮਦਾਇ ਦੇ ਯੋਗਦਾਨ ਨੂੰ ਵੀ ਅੱਜ ਦੇਸ਼-ਦੁਨੀਆ ਤੱਕ ਪਹੁੰਚਾਇਆ ਜਾ ਰਿਹਾ ਹੈ।

ਅੱਜ ਦੇਸ਼ ਭਰ ਵਿੱਚ 10 ਟ੍ਰਾਇਬਲ  ਫ੍ਰੀਡਮ ਫਾਈਟਰ ਮਿਊਜ਼ੀਅਮ ਬਣਾਏ ਜਾ ਰਹੇ ਹਨ। ਇੱਥੇ ਤ੍ਰਿਪੁਰਾ ਵਿੱਚ ਹੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੇ ਮਹਾਰਾਜਾ ਬੀਰੇਂਦਰ ਕਿਸ਼ੋਰ ਮਾਣਿਕਯ ਸੰਗ੍ਰਹਾਲਯ (ਮਿਊਜ਼ੀਅਮ) ਅਤੇ ਸੱਭਿਆਚਾਰਕ ਕੇਂਦਰ ਦਾ ਨੀਂਹ ਪੱਥਰ ਰੱਖਿਆ ਹੈ। ਤ੍ਰਿਪੁਰਾ ਸਰਕਾਰ ਵੀ ਜਨਜਾਤੀਯ ਯੋਗਦਾਨ ਅਤੇ ਸੱਭਿਆਚਾਰ ਦੇ ਪ੍ਰਸਾਰ ਦੇ ਲਈ ਨਿਰੰਤਰ ਪ੍ਰਯਾਸ ਕਰ ਰਹੀ ਹੈ। 

 ਤ੍ਰਿਪੁਰਾ ਦੀ ਜਨਜਾਤੀਯ ਕਲਾ-ਸੰਸਕ੍ਰਿਤੀ ਨੂੰ ਅੱਗੇ ਵਧਾਉਣ ਵਾਲੀਆਂ ਵਿਭੂਤੀਆਂ ਨੂੰ ਪਦਮ ਸਨਮਾਨ ਦੇਣ ਦਾ ਸੁਭਾਗ ਵੀ ਭਾਜਪਾ ਸਰਕਾਰ ਨੂੰ ਹੀ ਮਿਲਿਆ ਹੈ। ਐਸੇ ਹੀ ਅਨੇਕ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਤ੍ਰਿਪੁਰਾ ਸਮੇਤ ਪੂਰੇ ਦੇਸ਼ ਵਿੱਚ ਜਨਜਾਤੀਯ ਸਮੁਦਾਇ ਦਾ ਵਿਸ਼ਵਾਸ ਭਾਜਪਾ ’ਤੇ ਸਭ ਤੋਂ ਅਧਿਕ ਹੈ।

ਭਾਈਓ ਅਤੇ ਭੈਣੋਂ,

ਡਬਲ ਇੰਜਣ ਸਰਕਾਰ ਦਾ ਪ੍ਰਯਾਸ ਹੈ ਕਿ ਤ੍ਰਿਪੁਰਾ ਦੇ ਛੋਟੇ ਕਿਸਾਨਾਂ, ਛੋਟੇ ਉੱਦਮੀਆਂ, ਉਨ੍ਹਾਂ ਨੂੰ ਸਭ ਤੋਂ ਬਿਹਤਰ ਅਵਸਰ ਮਿਲੇ। ਇੱਥੋਂ ਦਾ ਲੋਕਲ ਕਿਵੇਂ ਗਲੋਬਲ ਬਣੇ ਇਸ ਦੇ ਲਈ ਪ੍ਰਯਾਸ ਕੀਤੇ ਜਾ ਰਹੇ ਹਨ। ਅੱਜ ਤ੍ਰਿਪੁਰਾ ਦਾ ਪਾਇਨ-ਐਪਲ (ਅਨਾਨਾਸ) ਵਿਦੇਸ਼ਾਂ ਤੱਕ ਪਹੁੰਚ ਰਿਹਾ ਹੈ। ਇਹੀ ਨਹੀਂ ਸੈਂਕੜੇ ਮੀਟ੍ਰਿਕ ਟਨ ਹੋਰ ਫ਼ਲ-ਸਬਜ਼ੀਆਂ ਵੀ ਅੱਜ ਬੰਗਲਾਦੇਸ਼, ਜਰਮਨੀ, ਦੁਬਈ ਦੇ ਲਈ ਇੱਥੋਂ ਐਕਸਪੋਰਟ ਹੋਏ ਹਨ।

 

ਇਸ ਨਾਲ ਕਿਸਾਨਾਂ ਨੂੰ ਉਪਜ ਦਾ ਅਧਿਕ ਭਾਅ (ਦਾਮ) ਮਿਲ ਪਾ ਰਿਹਾ ਹੈ। ਤ੍ਰਿਪੁਰਾ ਦੇ ਲੱਖਾਂ ਕਿਸਾਨਾਂ ਨੂੰ ਪੈਐੱਮ ਕਿਸਾਨ ਸਨਮਾਨ ਨਿਧੀ ਤੋਂ ਵੀ ਹੁਣ ਤੱਕ 500 ਕਰੋੜ ਰੁਪਏ ਤੋਂ ਅਧਿਕ ਮਿਲ ਚੁਕੇ ਹਨ। ਅੱਜ ਜਿਸ ਪ੍ਰਕਾਰ ਤ੍ਰਿਪੁਰਾ ਵਿੱਚ ਭਾਜਪਾ ਸਰਕਾਰ Agar-wood industry ਨੂੰ ਬਲ ਦੇ ਰਹੀ ਹੈ, ਉਸ ਦੇ ਸਾਰਥਕ ਪਰਿਣਾਮ ਆਉਣ ਵਾਲੇ ਕੁਝ ਸਾਲਾਂ ਵਿੱਚ ਆਉਣਗੇ। ਇਸ ਨਾਲ ਤ੍ਰਿਪੁਰਾ ਦੇ ਨੌਜਵਾਨਾਂ ਨੂੰ ਨਵੇਂ ਅਵਸਰ ਮਿਲਣਗੇ, ਕਮਾਈ ਦਾ ਨਵਾਂ ਮਾਧਿਅਮ ਮਿਲੇਗਾ।

ਸਾਥੀਓ,

ਸਭ ਤੋਂ ਬੜੀ ਬਾਤ ਇਹ ਹੈ ਕਿ ਤ੍ਰਿਪੁਰਾ ਹੁਣ ਸ਼ਾਂਤੀ ਅਤੇ ਵਿਕਾਸ ਦੇ ਰਸਤੇ 'ਤੇ ਚਲ ਰਿਹਾ ਹੈ। ਹੁਣ ਤ੍ਰਿਪੁਰਾ ਵਿੱਚ ਵਿਕਾਸ ਦਾ ਡਬਲ ਇੰਜਣ ਪਰਿਣਾਮ ਦੇ ਰਿਹਾ ਹੈ। ਮੈਨੂੰ ਤ੍ਰਿਪੁਰਾ ਦੀ ਜਨਤਾ ਦੀ ਸਮਰੱਥਾ 'ਤੇ ਪੂਰਾ ਭਰੋਸਾ ਹੈ। ਵਿਕਾਸ ਦੀ ਗਤੀ ਨੂੰ ਅਸੀਂ ਹੋਰ ਤੇਜ਼ ਕਰਾਂਗੇ, ਇਸੇ ਵਿਸ਼ਵਾਸ ਦੇ ਨਾਲ ਅੱਜ ਤ੍ਰਿਪੁਰਾ ਦੇ ਉੱਜਵਲ ਭਵਿੱਖ ਦੇ ਲਈ ਜਿਨ੍ਹਾਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ, ਮੈਂ ਫਿਰ ਤੋਂ ਇੱਕ ਵਾਰ ਤ੍ਰਿਪੁਰਾ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਵਧਾਈ ਦਿੰਦਾ ਹਾਂ ਅਤੇ ਆਉਣ ਵਾਲੇ ਕਾਲ-ਕਾਲ ਵਿੱਚ ਤ੍ਰਿਪੁਰਾ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੇ, ਇਸੇ ਅਪੇਖਿਆ (ਉਮੀਦ)  ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

*****

 

ਡੀਐੱਸ/ਐੱਸਟੀ/ਏਵੀ



(Release ID: 1884840) Visitor Counter : 117