ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਮਾਲਦੀਵ ਅਤੇ ਬੰਗਲਾਦੇਸ਼ ਦੇ ਸਿਵਿਲ ਸੇਵਕਾਂ ਲਈ ਦੋ ਹਫਤੇ ਦੀ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਨੈਸ਼ਨਲ ਸੈਂਟਰ ਫਾਰ ਗੁਡ ਗਵਰਨੈਂਸ (ਐੱਨਸੀਜੀਜੀ) ਮਸੂਰੀ ਵਿੱਚ ਪ੍ਰਾਰੰਭ ਇਨ੍ਹਾਂ ਦੋ ਪ੍ਰੋਗਰਾਮਾਂ ਵਿੱਚ ਮਾਲਦੀਵ ਦੇ 27 ਸਿਵਿਲ ਸੇਵਕ ਅਤੇ ਬੰਗਲਾਦੇਸ਼ ਦੇ 39 ਸਿਵਿਲ ਸੇਵਕ ਹਿੱਸਾ ਲੈ ਰਹੇ ਹਨ
ਪ੍ਰੋਗਰਾਮ ਦੀ ਸੰਕਲਪਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵਸੂਧੈਵ ਕੁਟੰਬਕਮ੍’ ਦੇ ਵਿਜ਼ਨ ਅਤੇ ‘ਗੁਆਢੀ ਪਹਿਲਾ’ ਦੀ ਨੀਤੀ ਦੇ ਅਨੁਰੂਪ ਕੀਤੀ ਗਈ ਹੈ
ਨਾਗਰਿਕਾਂ ਲਈ ਜੀਵਨ ਦੀ ਬਿਹਤਰ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਸਿਵਿਲ ਸੇਵਕਾਂ ਨੂੰ ਗੁਡ ਗਵਰਨੈਂਸ ਅਭਿਆਸ ਨੂੰ ਅਪਣਾਉਣਾ ਚਾਹੀਦਾ ਹੈ: ਡਾਇਰੈਕਟਰ ਜਨਰਲ ਐੱਨਸੀਜੀਜੀ ਸ਼੍ਰੀ ਭਰਤ ਲਾਲ
ਭਾਰਤ ਗੁਆਢੀ ਦੇਸ਼ਾਂ ਨੂੰ ਸ਼ਾਸਨ ਸੰਚਾਲਨ ਵਿੱਚ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਈ ਭਰੋਸਾ ਜਨਤਕ ਸੇਵਾ ਵੰਡ ਲਈ ਉਨ੍ਹਾਂ ਦੇ ਸਿਵਿਲ ਸੇਵਕਾਂ ਦੀ ਸਮਰੱਥਾ ਨਿਰਮਾਣ ਵਿੱਚ ਮਦਦ ਕਰ ਰਿਹਾ ਹੈ
ਨੈਸ਼ਨਲ ਸੈਂਟਰ ਫਾਰ ਗੁਡ ਗਵਰਨੈਂਸ ਨੇ ਹੁਣ ਤੱਕ 15 ਦੇਸ਼ਾਂ ਦੇ ਸਿਵਿਲ ਸੇਵਕਾਂ ਨੂੰ ਟ੍ਰੇਨਿੰਗ ਦਿੱਤੀ ਹੈ ਐੱਨਸੀਜੀਜੀ ਅਤੇ ਅਧਿਕ ਦੇਸ਼ਾਂ ਦੇ ਸਿਵਿਲ ਸੇਵਕਾਂ ਦੀ ਵੱਡੀ ਸੰਖਿਆ ਨੂੰ ਸਮਾਹਿਤ ਕਰਨ ਲਈ ਵਧਦੀ ਮੰਗ ਦੇ ਅਨੁਸਾਰ ਆਪਣੀ ਸਮਰੱਥਾ ਦਾ ਵਿਸਤਾਰ ਕਰ ਰਿਹਾ ਹੈ
Posted On:
13 DEC 2022 1:41PM by PIB Chandigarh
ਮਾਲਦੀਵ ਅਤੇ ਬੰਗਲਾਦੇਸ਼ ਦੇ ਸਿਵਿਲ ਸੇਵਕਾਂ ਲਈ ਦੋ ਹਫਤੇ ਦੀ ਸਮਰੱਥਾ ਨਿਰਮਾਣ ਪ੍ਰੋਗਰਾਮ ਨੈਸ਼ਨਲ ਸੈਂਟਰ ਫਾਰ ਗੁਡ ਗਵਰਨੈਂਸ (ਐੱਨਸੀਜੀਜੀ) ਮਸੂਰੀ ਵਿੱਚ ਪ੍ਰਾਰੰਭ ਹੋਇਆ। ਇਨ੍ਹਾਂ ਦੋ ਪ੍ਰੋਗਰਾਮਾਂ ਵਿੱਚ ਮਾਲਦੀਵ ਦੇ 27 ਸਿਵਿਲ ਸੇਵਕ ਅਤੇ ਬੰਗਲਾਦੇਸ਼ ਦੇ 39 ਸਿਵਿਲ ਸੇਵਕ ਹਿੱਸਾ ਲੈ ਰਹੇ ਹਨ।
ਪ੍ਰੋਗਰਾਮ ਦੀ ਧਾਰਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵਸੂਧੈਵ ਕੁਟੰਬਕਮ੍’ ਦੇ ਵਿਜ਼ਨ ਅਤੇ ‘ਗੁਆਢੀ ਪਹਿਲ’ ਦੀ ਨੀਤੀ ਦੇ ਅਨੂਰੂਪ ਹੈ ਅਤੇ ਭਾਰਤ ਗੁਆਢੀ ਦੇਸ਼ਾਂ ਨੂੰ ਸ਼ਾਸਨ ਸੰਚਾਲਨ ਵਿੱਚ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਈ ਭਰੋਸਾ ਜਨਤਕ ਸੇਵਾ ਵੰਡ ਲਈ ਉਨ੍ਹਾਂ ਦੇ ਸਿਵਿਲ ਸੇਵਕਾਂ ਦੀ ਸਮਰੱਥਾ ਨਿਰਮਾਣ ਵਿੱਚ ਮਦਦ ਕਰ ਰਿਹਾ ਹੈ।
ਇਹ ਸਮਰੱਥਾ ਨਿਰਮਾਣ ਪ੍ਰੋਗਰਾਮ ਸਿਵਿਲ ਸੇਵਕਾਂ ਨੂੰ ਨੀਤੀਆਂ ਅਤੇ ਉਨ੍ਹਾਂ ਦੇ ਲਾਗੂਕਰਣ ਦਰਮਿਆਨ ਖਾਈ ਨੂੰ ਪੁੱਟਣ ਲਈ ਸਮਰਪਿਤ ਯਤਨ ਕਰਨ ਵਿੱਚ ਸਹਾਇਕ ਹੋਵੇਗਾ। ਵਿਗਿਆਨਿਕ ਰੂਪ ਨਾਲ ਲੋਕਾਂ ਨੂੰ ਮਜ਼ਬੂਤ ਅਤੇ ਰੁਕਾਵਟ ਰਹਿਤ ਸੇਵਾਵਾਂ ਦੇਣ ਲਈ ਉਨ੍ਹਾਂ ਨੂੰ ਲੈਸ ਕਰਨ ਲਈ ਤਿਆਰ ਕੀਤਾ ਗਿਆ ਹੈ।
ਸਮਰੱਥਾ ਨਿਰਮਾਣ ਪ੍ਰੋਗਰਾਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਗੁਡ ਗਵਰਨੈਂਸ ਮੰਤਰ ਦੇ ਅਨੁਰੂਪ ਹੈ ਜੋ ਵਿਕਾਸ ਰਣਨੀਤੀ ਵਿੱਚ ਨਾਗਰਿਕ ਪਹਿਲਾ ਨੂੰ ਸਭ ਤੋਂ ਅੱਗੇ ਰੱਖਕੇ ਜਨ ਹਿਤੈਸ਼ੀ ਹੈ। ਪ੍ਰੋਗਰਾਮ ਦਾ ਉਦੇਸ਼ ਸੂਚਨਾ, ਗਿਆਨ ਦੇ ਆਦਾਨ-ਪ੍ਰਦਾਨ ਨੂੰ ਪ੍ਰੋਤਸਾਹਿਤ ਕਰਨਾ ਸੰਵੇਦਨਸ਼ੀਲਤਾ, ਉੱਤਰਦਾਇਤਵ ਵਧਾਉਣ ਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਸਿਵਿਲ ਸੇਵਕਾਂ ਵਿੱਚ ਕੁਸ਼ਲਤਾ ਲਿਆਉਣ ਲਈ ਨਵੇਂ ਵਿਚਾਰਾਂ ਅਤੇ ਸ੍ਰੇਸ਼ਠ ਵਿਵਹਾਰ ਨੂੰ ਸਾਂਝਾ ਕਰਨਾ ਹੈ।
ਸੰਯੁਕਤ ਉਦਘਾਟਨ ਸੈਸ਼ਨ ਦੀ ਪ੍ਰਧਾਨ ਐੱਨਸੀਜੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਭਰਤ ਲਾਲ ਨੇ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਭਾਵੀ ਜਨਤਕ ਸੇਵਾ ਵੰਡ ਪ੍ਰਦਾਨ ਕਰਨ ‘ਤੇ ਬਲ ਦਿੱਤਾ ਅਤੇ ਇੱਕ ਸਮਰੱਥ ਵਾਤਾਵਰਣ ਬਣਾਉਣ ਲਈ ਸਿਵਿਲ ਸੇਵਕਾਂ ਦੀ ਭੂਮਿਕਾ ਦਾ ਵਿਸਤਾਰ ਨਾਲ ਚਰਚਾ ਕੀਤੀ ਜਿੱਥੇ ਹਰੇਕ ਨਾਗਰਿਕ ਦੇ ਨਾਲ ਸਮਾਨ ਵਿਵਹਾਰ ਕੀਤਾ ਜਾਂਦਾ ਹੈ ਅਤੇ ਗੁਣਵੱਤਾ ਸੰਪੰਨ ਜਨਤਕ ਸੇਵਾਵਾਂ ਤੱਕ ਪਹੁੰਚ ਹੁੰਦੀ ਹੈ। ਉਨ੍ਹਾਂ ਨੇ ਸਿਵਿਲ ਸੇਵਕਾਂ ਨਾਲ ਜੀਵਨ ਦੀ ਬਿਹਤਰ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਗੁਡ ਗਵਰਨੈਂਸ ਦੇ ਵਿਵਹਾਰਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਡਾਇਰੈਕਟਰ ਜਨਰਲ ਨੇ ਉੱਜਵਲਾ ਯੋਜਨਾ ਜਿਵੇਂ ਭਾਰਤ ਦੇ ਗੁਡ ਗਵਰਨੈਂਸ ਮਾਡਲ ਦੀ ਵੀ ਉਦਾਹਰਣ ਦਿੱਤੀ ਜਿਸ ਨੇ 100 ਮਿਲੀਅਨ ਨਾਲ ਅਧਿਕ ਪਰਿਵਾਰਾਂ ਨੂੰ ਲਾਭਾਂਵਿਤ ਕੀਤਾ ਹੈ ਜਿਨ੍ਹਾਂ ਦੇ ਕੋਲ ਸਵੱਛ ਰਸੋਈ ਗੈਸ ਕਨੈਕਸ਼ਨ ਹਨ ਇਸੇ ਪ੍ਰਕਾਰ ਉਨ੍ਹਾਂ ਨੇ ਜਲਾਓ ਲਕੜੀ ਸੰਯੁਕਤ ਕਰਨ ਅਤੇ ਖਾਣਾ ਪਕਾਉਣ ਦੇ ਦੌਰਾਨ ਧੁੰਏ ਦਾ ਸਾਹ ਲੈਣ ਦੀ ਕਠਿਨ ਮਿਹਨਤ ਤੋਂ ਬਚਾਇਆ ਗਿਆ ਹੈ। ਡਬਲਿਊਆਰਆਈ ਰਿਪੋਰਟ ਦੇ ਉੱਜਵਲਾ ਯੋਜਨਾ ਨਾਲ ਹਰ ਸਾਲ 1.5 ਲੱਖ ਤੋਂ ਅਧਿਕ ਲੋਕਾਂ, ਖਾਸ ਮਹਿਲਾਵਾਂ ਨੂੰ ਫੇਫੜਿਆਂ ਨਾਲ ਸੰਬੰਧਿਤ ਜਟਿਲਤਾਵਾਂ ਤੋਂ ਬਚਾਇਆ ਜਾਂਦਾ ਹੈ।
ਉਨ੍ਹਾਂ ਨੇ ਹਰੇਕ ਗ੍ਰਾਮੀਣ ਪਰਿਵਾਰ ਲਈ ਸਵੱਛ ਨਲ ਦਾ ਪਾਣੀ ਸੁਨਿਸ਼ਚਿਤ ਕਰਨ ਲਈ ਜਲ ਜੀਵਨ ਮਿਸ਼ਨ ਤੇ ਵੀ ਚਾਨਣਾ ਪਾਇਆ। ਅਮਰੀਕਾ ਦੇ ਸ਼ਿਕਾਗੋ ਯੂਨੀਵਰਸਿਟੀ ਦੇ ਨੋਬੇਲ ਪੁਰਸਕਾਰ ਵਿਜੇਤਾ ਪ੍ਰੋ. ਕ੍ਰੇਮਰ ਦੇ ਇੱਕ ਹੋਰ ਅਧਿਐਨ ਦੇ ਅਨੁਸਾਰ ਹਰ ਸਾਲ 1.36 ਲੱਖ ਤੋਂ ਅਧਿਕ ਸ਼ਿਸ਼ੂਆਂ ਦੇ ਜੀਵਨ ਨੂੰ ਮੋਤ ਦਰ ਤੋਂ ਬਚਾਇਆ ਜਾਂਦਾ ਹੈ ਇਸ ਪ੍ਰਕਾਰ ਉਨ੍ਹਾਂ ਨੇ ਪੂਰਾ ਜੀਵਨ ਜੀਣ ਅਤੇ ਸਮਾਜ ਵਿੱਚ ਯੋਗਦਾਨ ਕਰਨ ਵਿੱਚ ਸਮਰੱਥ ਬਣਾਇਆ ਜਾਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਿਵਿਲ ਸਰਵਿਸ ਇੱਕ ਸਮਰੱਥ ਵਾਤਾਵਰਣ ਬਣਾਉਣ ਅਤੇ ਪਰਿਵਤਨਕਾਰੀ ਪ੍ਰਭਾਵ ਲਿਆਉਣ ਬਾਰੇ ਹੈ ਜਿੱਥੇ ਕਿਸੇ ਵੀ ਵਿਅਕਤੀ ਨੂੰ ਛੱਡਿਆ ਨਹੀਂ ਜਾਂਦਾ ਹੈ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਪ੍ਰੋਗਰਾਮ ਵਿੱਚ ਮਿਲੀ ਸੀਖ ਦਾ ਉਪਯੋਗ ਕਰੇ ਅਤੇ ਇੱਕ ਕਾਰਜ ਯੋਜਨਾ ਜਾਂ ਵਿਚਾਰ ਵਿਕਸਿਤ ਕਰੇ ਜਿਸ ਨੂੰ ਉਨ੍ਹਾਂ ਦੇ ਦੇਸ਼ ਵਿੱਚ ਲਾਗੂ ਕਰਨ ‘ਤੇ ਵਿਚਾਰ ਕੀਤਾ ਜਾ ਸਕੇ।
2019 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਾਲਦੀਵ ਯਾਤਰਾ ਦੇ ਦੌਰਾਨ ਨੈਸ਼ਨਲ ਸੈਂਟਰ ਫਾਰ ਗੁਡ ਗਵਰਨੈਂਸ (ਐੱਨਸੀਜੀਜੀ) ਨੇ 2014 ਤੱਕ ਮਾਲਦੀਵ ਦੇ 1,000 ਸਿਵਿਲ ਸੇਵਕਾਂ ਦੀ ਸਮਰੱਥਾ ਨਿਰਮਾਣ ਲਈ ਸਿਵਿਲ ਸਰਵਿਸ ਕਮਿਸ਼ਨ ਮਾਲਦੀਵ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ। ਇਸੀ ਪ੍ਰਕਾਰ 2024 ਤੱਕ 1,800 ਸਿਵਿਲ ਸੇਵਕਾਂ ਦੇ ਸਮਰੱਥਾ ਨਿਰਮਾਣ ਲਈ ਬੰਗਲਾਦੇਸ਼ ਸਰਕਾਰ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਸਨ।
ਨੈਸ਼ਨਲ ਸੈਂਟਰ ਫਾਰ ਗੁਡ ਗਵਰਨੈਂਸ ਦੀ ਸਥਾਪਨਾ 2014 ਵਿੱਚ ਭਾਰਤ ਸਰਕਾਰ ਦੁਆਰਾ ਦੇਸ਼ ਵਿੱਚ ਇੱਕ ਸ਼ਿਖਰ ਸੰਸਥਾ ਦੇ ਰੂਪ ਵਿੱਚ ਦੇਸ਼ ਦੇ ਨਾਲ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਸਿਵਿਲ ਸੇਵਕਾਂ ਦੇ ਸੁਸ਼ਾਸਨ, ਨੀਤੀਗਤ ਸੁਧਾਰਾਂ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ‘ਤੇ ਕੰਮ ਕਰਨ ਦੇ ਅਧਿਆਦੇਸ਼ ਦੇ ਨਾਲ ਕੀਤੀ ਗਈ ਸੀ ਇਹ ਇੱਕ ਥਿੰਕ ਟੈਂਕ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ। ਇਸ ਨੇ ਵਿਦੇਸ਼ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ ਕਈ ਵਿਕਾਸਸ਼ੀਲ ਦੇਸ਼ਾਂ ਦੇ ਸਿਵਿਲ ਸੇਵਕਾਂ ਦੀ ਸਮਰੱਥਾ ਨਿਰਮਾਣ ਦਾ ਕਾਰਜ ਸ਼ੁਰੂ ਕੀਤਾ ਹੈ।
ਕੇਂਦਰ ਨੇ ਹੁਣ ਤੱਕ 15 ਦੇਸ਼ਾਂ ਜਿਵੇਂ ਬੰਗਲਾਦੇਸ਼, ਕੀਨੀਆ, ਤੰਜ਼ਾਨੀਆ, ਟਿਊਨੀਸ਼ੀਆ, ਸੇਸ਼ੇਲਸ, ਗੈਂਬੀਆ, ਮਾਲਦੀਵ, ਸ਼੍ਰੀਲੰਕਾ, ਅਫਗਾਨਿਸਤਾਨ, ਲਾਓਸ, ਵਿਯਤਨਾਮ, ਭੂਟਾਨ, ਮਿਆਂਮਾਰ ਅਤੇ ਕੰਬੋਡੀਆ ਦੇ ਸਿਵਿਲ ਸੇਵਾਕਾਂ ਦੀ ਟ੍ਰੇਨਿੰਗ ਦਿੱਤੀ ਹੈ। ਇਨ੍ਹਾਂ ਟ੍ਰੇਨਿੰਗਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਹਿੱਸਾ ਲੈਣ ਵਾਲੇ ਅਧਿਕਾਰੀਆਂ ਦੁਆਰਾ ਕਾਫੀ ਉਪਯੋਗੀ ਪਾਏ ਗਏ। ਇਨ੍ਹਾਂ ਪ੍ਰੋਗਰਾਮ ਦੀ ਮੰਗ ਬਹੁਤ ਹੈ ਅਤੇ ਐੱਨਸੀਜੀਜੀ ਅਧਿਕ ਦੇਸ਼ਾਂ ਦੇ ਸਿਵਿਲ ਸੇਵਕਾਂ ਦੀ ਅਧਿਕ ਸੰਖਿਆ ਨੂੰ ਸਮਾਯੋਜਿਤ ਕਰਨ ਲਈ ਆਪਣੀ ਸਮਰੱਥਾ ਦਾ ਵਿਸਤਾਰ ਕਰ ਰਿਹਾ ਹੈ ਕਿਉਂਕਿ ਮੰਗ ਵਧ ਰਹੀ ਹੈ।
ਸਮਰੱਥਾ ਨਿਰਮਾਣ ਪ੍ਰੋਗਰਾਮ ਵਿੱਚ ਲੋਕ ਪ੍ਰਸ਼ਾਸਨ, ਕੁੱਲ ਗੁਣਵੱਤਾ ਪ੍ਰਬੰਧਨ, ਲਿੰਗ ਅਤੇ ਵਿਕਾਸ ਭਾਰਤ ਵਿੱਚ ਵਿਕੇਂਦ੍ਰੀਕਰਣ, ਜਨਤਕ ਨੀਤੀ ਅਤੇ ਲਾਗੂਕਰਣ, ਲੀਡਰਸ਼ਿਪ ਅਤੇ ਸੰਚਾਰ, ਸਿਹਤ ਸੇਵਾ, ਜਲ ਅਤੇ ਸਵੱਛਤਾ, ਈ-ਗਵਰਨੈਂਸ ਅਤੇ ਡਿਜੀਟਲ ਇੰਡੀਆ ਦੇ ਖੇਤਰ ਵਿੱਚ ਵਿਸਤ੍ਰਿਤ ਗਿਆਨ ਸਾਂਝਾ ਕਰਨਾ ਹੈ।
ਪ੍ਰੋਗਰਾਮ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਸਮਾਰਟਸਿਟੀ, ਇੰਦਰਾ ਵਾਤਾਵਰਣ ਭਵਨ, ਜ਼ੀਰੋ ਊਰਜਾ ਭਵਨ, ਭਾਰਤ ਦੀ ਸੰਸਦ, ਨਵੀਂ ਦਿੱਲੀ ਨਗਰ ਪਾਲਿਕਾ ਪਰਿਸ਼ਦ, ਪ੍ਰਧਾਨ ਮੰਤਰੀ ਮਿਊਜ਼ੀਅਮ ਆਦਿ ਵੱਖ-ਵੱਖ ਵਿਕਾਸ ਕਾਰਜਾਂ ਅਤੇ ਸੰਸਥਾਨਾਂ ਨੂੰ ਦੇਖਣ ਲਈ ਐਕਸਪੋਜਰ ਵਿਜ਼ਿਟ ਲਈ ਲੈ ਜਾਇਆ ਜਾਵੇਗਾ।
ਉਦਘਾਟਨ ਸੈਸ਼ਨ ਦੇ ਦੌਰਾਨ ਪ੍ਰੋਗਰਾਮ ਡਾ. ਪੁਨਮ ਸਿੰਘ, ਡਾ. ਆਸ਼ੂਤੋਸ਼ ਸਿੰਘ ਅਤੇ ਡਾ. ਸੰਜੀਵ ਸ਼ਰਮਾ ਪ੍ਰੋਗਰਾਮ ਦੇ ਆਯੋਜਨ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਐੱਨਸੀਜੀਜੀ ਦੁਆਰ ਆਯੋਜਿਤ ਗੁਡ ਗਵਰਨੈਂਸ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ‘ਤੇ ਆਪਣੇ ਵਿਚਾਰ ਰੱਖੇ।
<><><>
ਐਸਐੱਨਸੀ/ਆਰਆਰ
(Release ID: 1883625)
Visitor Counter : 101