ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav g20-india-2023

ਭਾਰਤ ਡ੍ਰੋਨ ਤਕਨੀਕ ਦਾ ਹਬ ਬਣੇਗਾ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ


ਮੰਤਰੀ ਨੇ ਕਿਹਾ, ਭਾਰਤ ਨੂੰ ਅਗਲੇ ਸਾਲ ਤੱਕ ਘੱਟ ਤੋਂ ਘੱਟ ਇੱਕ ਲੱਖ ਡ੍ਰੋਨ ਪਾਇਲਟਾਂ ਦੀ ਜ਼ਰੂਰਤ ਹੋਵੇਗੀ

ਡ੍ਰੋਨ ਸੈਕਟਰ ਵਿੱਚ ਸਾਲਾਨਾ 6000 ਕਰੋੜ ਰੁਪਏ ਦਾ ਰੋਜ਼ਗਾਰ ਸਿਰਜਣ ਹੋ ਸਕਦਾ ਹੈ

ਚੇਨਈ ਸਥਿਤ ਅਗਨੀ ਕਾਲਜ ਆਵ੍ ਟੈਕਨੋਲੋਜੀ ਦੇ ਗਰੂੜ ਏਅਰੋਸਪੇਸ ਵਿੱਚ ਪਹਿਲੇ ਡ੍ਰੋਨ ਕੌਸ਼ਲ ਅਤੇ ਟ੍ਰੇਨਿੰਗ ਸੰਮੇਲਨ ਲਾਂਚ ਹੋਇਆ ਅਤੇ ਡ੍ਰੋਨ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ

ਡ੍ਰੋਨ ਸੈਕਟਰ 2023 ਵਿੱਚ ਖੇਤੀਬਾੜੀ ਖੇਤਰ ਵਿੱਚ 3 ਅਰਬ ਡਾਲਰ ਦੀ ਵਾਧਾ ਕਰੇਗਾ, 10 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ: ਅਨੁਰਾਗ ਸਿੰਘ ਠਾਕੁਰ

Posted On: 06 DEC 2022 5:15PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਭਾਰਤ ਡ੍ਰੋਨ ਤਕਨੀਕ ਦਾ ਹਬ ਬਣੇਗਾ ਅਤੇ ਭਾਰਤ ਨੂੰ ਅਗਲੇ ਸਾਲ ਤੱਕ ਘੱਟ ਤੋਂ ਘੱਟ 1 ਲੱਖ ਡ੍ਰਨ ਪਾਇਲਟਾਂ ਦੀ ਜ਼ਰੂਰਤ ਹੋਵੇਗੀ। ਉਹ ਅੱਜ ਚੇਨਈ ਵਿੱਚ ‘ਡ੍ਰੋਨ ਯਾਤਰਾ 2.0’ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਬਾਅਦ ਉਪਸਥਿਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਅਸਲ ਵਿੱਚ ਦੁਨੀਆ ਨੂੰ ਤੀਬਰ ਗਤੀ ਨਾਲ ਬਦਲ ਰਹੀ ਹੈ ਅਤੇ ਇਹ ਹੁਣ ਤੋਂ ਅਧਿਕ ਪ੍ਰਾਸੰਗਿਕ ਕਦੀ ਨਹੀਂ ਰਹੀ ਹੈ, ਕਿਉਂਕਿ ਇਸ ਦੇ ਅਨੁਪ੍ਰਯੋਗ ਦੁਨੀਆ ਦੇ ਕੁਝ ਸਰਬਅਧਿਕ ਮਹੱਤਵਪੂਰਨ ਸਮੱਸਿਆਵਾਂ ਨੂੰ ਹਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਕਿਹਾ ਸੀ ਕਿ ‘ਭਾਰਤ ਦੇ ਕੋਲ ਇੱਕ ਲੱਖ ਸਮੱਸਿਆਵਾਂ ਦਾ ਇੱਕ ਅਰਬ ਸਮਾਧਾਨ ਹੈ।” ਇੱਕ ਅਰਬ ਤੋਂ ਅਧਿਕ ਲੋਕਾਂ ਦੇ ਦੇਸ਼ ਦੇ ਰੂਪ ਵਿੱਚ ਭਾਰਤ ਅੱਗੇ ਰਹਿਣ ਦੇ ਲਈ ਬੜੇ ਪੈਮਾਨੇ ’ਤੇ ਟੈਕਨੋਲੋਜੀ ਦਾ ਲਾਭ ਉਠਾ ਰਿਹਾ ਹੈ।”

C:\Users\user\Desktop\narinder\2022\June\8 June\WhatsAppImage2022-12-06at17.12.08(2)YK4Z.jpeg

ਭਾਰਤ ਵਿੱਚ ਡ੍ਰੋਨ ਤਕਨੀਕ ਵਿੱਚ ਹੋਈ ਪ੍ਰਗਤੀ ਦਾ ਬਿਓਰਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੀਟਿੰਗ ਰਿਟ੍ਰੀਟ ਦੇ ਦੌਰਾਨ ਭਾਰਤੀ ਸਟਾਰਟ-ਅੱਪ ‘ਬੋਟਲੈਬ ਡਾਇਨੌਮਿਕਸ’ ਦੁਆਰਾ   1000 ‘ਮੇਡ ਇਨ ਇੰਡੀਆ’ ਡ੍ਰੋਨ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਮੰਤਰਮੁਗਧ ਹੋ ਗਿਆ। ‘ਬੋਟਲੈਬ ਡਾਇਨੌਮਿਕਸ ਦੀ ਅਗਵਾਈ ਆਈਆਈਟੀ ਦੇ ਪੁਰਾਣੇ ਵਿਦਿਆਰਥੀ ਕਰ ਰਹੇ ਹਨ। ਸਵਾਮਿਤਵ ਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ, (ਪਿੰਡਾਂ ਦਾ ਸਰਵੇਖਣ  ਅਤੇ ਗ੍ਰਾਮੀਣ ਇਲਾਕਿਆਂ ਵਿੱਚ ਤਤਕਾਲੀਕ ਤਕਨੀਕ ਦੇ ਨਾਲ ਮੈਪਿੰਗ) ਪਿੰਡਾਂ ਵਿੱਚ ਜ਼ਮੀਨਾਂ ਅਤੇ ਘਰਾਂ ਦਾ ਸਰਵੇਖਣ ਡ੍ਰੋਨ ਦੇ ਜ਼ਰੀਏ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਖੇਤਾਂ ਵਿੱਚ ਕੀਟਨਾਸ਼ਕਾਂ ਅਤੇ ਨੈਨੋ ਖਾਦਾਂ ਦੇ ਛਿਕੜਾਅ ਦੇ ਲਈ ਡ੍ਰੋਨ ਦੇ ਉਪਯੋਗ ਵਿੱਚ ਤੇਜ਼ੀ ਆ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਹਾਲ ਵਿੱਚ ਹੀ ਨਾਗਰਿਕ ਹਵਾਬਾਜ਼ੀ ਮੰਤਰਾਲੇ (ਐੱਮਓਸੀਏ) ਅਤੇ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੇ ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ (ਬੀਸੀਸੀਆਈ) ਨੂੰ 2021 ਵਿੱਚ ਭਾਰਤ ਕ੍ਰਿਕੇਟ ਸੀਜ਼ਨ ਦੀ ਲਾਈਵ ਏਰੀਅਲ ਸਿਨੇਮੈਟੋਗ੍ਰਾਫੀ ਦੇ ਲਈ ਡ੍ਰੋਨ ਦੀ ਤੈਨਾਤੀ ਕੀਤੀ ਸ਼ਰਤੀਆ ਛੂਟ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ “ਕਿਸਾਨ ਡ੍ਰੋਨ ਯਾਤਰਾ” ਦਾ ਉਦਘਾਟਨ ਕੀਤਾ ਸੀ। ਇਸ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ, ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੇ ਲਈ ਦੇਸ਼ ਭਰ ਦੇ ਪਿੰਡਾਂ ਵਿੱਚ 100 ਕਿਸਾਨ ਡ੍ਰੋਨ ਭੇਜੇ ਗਏ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦੀ ਉਦਹਾਰਨ ਦਿੱਤੀ, “ਕਿਸਾਨ ਡ੍ਰੋਨ ਹੁਣ ਇਸ ਦਿਸ਼ਾ ਵਿੱਚ ਇੱਕ ਨਵੇਂ ਯੁਗ ਦੀ ਕ੍ਰਾਂਤੀ ਦੀ ਸ਼ੁਰੂਆਤ ਹੈ।”

 

C:\Users\user\Desktop\narinder\2022\June\8 June\WhatsAppImage2022-12-06at17.12.08(1)TWY9.jpeg

ਉਨ੍ਹਾਂ ਨੇ ਭਾਰਤ ਦੀ ਸਭ ਤੋਂ ਬੜੀ ਡ੍ਰੋਨ ਨਿਰਮਾਣ ਸੁਵਿਧਾ, ਗਰੂੜ ਏਅਰੋਸਪੇਸ ਦੁਆਰਾ ਕੀਤੇ ਗਏ ਮਹੱਤਵਪੂਰਨ ਪ੍ਰਯਾਸਾਂ ਦੀ ਸਰਾਹਨਾ ਕੀਤੀ। ਨਿਰਮਾਣ ਸੁਵਿਧਾ ਕੇਂਦਰ ਨੂੰ ਦੇਖਣ ਦੇ ਕ੍ਰਮ ਵਿੱਚ ਮੰਤਰੀ ਨੇ ਗਰੂੜ ਕਿਸਾਨ ਡ੍ਰੋਨ ਦੇ ਉਨਤ ਉਪਕਰਨ ਅਤੇ ਨਿਰਮਾਣ ਪ੍ਰਕਿਰਿਆ ਦੇਖੀ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਦੁਆਰਾ ਇਸ ਸਾਲ ਦੇ ਸ਼ੁਰੂਆਤ ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਨਿਰਮਾਣ ਸੁਵਿਧਾ ਕੇਂਦਰ ਦੁਆਰਾ ਇਤਨੇ ਘੱਟ ਸਮੇਂ ਵਿੱਚ ਹਾਸਲ ਕੀਤੀ ਗਈ ਉਪਲਬਧੀ ’ਤੇ ਪ੍ਰਸੰਨਤਾ ਵਿਅਕਤ ਕੀਤੀ। ਸੁਵਿਧਾ ਕੇਂਦਰ ਵਿੱਚ ਇੰਜੀਨੀਅਰਾਂ ਨੇ ਮੰਤਰੀ ਨੂੰ ਉੱਨਤ ‘ਮੇਕ ਇਨ ਇੰਡੀਆ’ ਡ੍ਰੋਨ ਦੇ ਕੰਮਕਾਜ ਬਾਰੇ ਵਿਸਤਾਰ ਨਾਲ ਦੱਸਿਆ।

ਉਨ੍ਹਾਂ ਨੇ ਖੇਤੀ ਉਤਪਾਦਨ ਵਧਾਉਣ ਦੇ ਲਈ ਖੇਤੀ ਖੇਤਰ ਵਿੱਚ ਟੈਕਨੋਲੋਜੀ ਦੇ ਉਪਯੋਗ ਨੂੰ ਹੁਲਾਰਾ ਦੇਣ ਦੀ ਸਰਕਾਰ ਦੀ ਪ੍ਰਤੀਬਧਤਾ ਨੂੰ ਦੁਹਰਾਇਆ। ਇਹ ਪਰਿਕਲਪਨਾ ਕੀਤੀ ਗਈ ਕਿ ਇਹ ਡ੍ਰੋਨ ਖੇਤਾਂ ਵਿੱਚ ਕੀਟਨਾਸ਼ਕਾਂ ਦੇ ਉਪਯੋਗ ਨੂੰ ਸਵਿਵਸਥਿਤ ਕਰਨ ਵਿੱਚ ਮਦਦ ਕਰਨਗੇ, ਜਿਸ ਨਾਲ ਸਾਡੇ ਕਿਸਾਨਾਂ ਦੀ ਲਾਭ-ਪ੍ਰਾਪਤੀ ਵਿੱਚ ਹੋਰ ਸੁਧਾਰ ਹੋਵੇਗਾ।

 

ਇਸ ਸਾਲ ਮਈ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਸਭ ਤੋਂ ਵੱਡੇ ਡ੍ਰੋਨ ਮਹੋਤਸਵ- ਭਾਰਤ ਡ੍ਰੋਨ ਮਹੋਤਸਵ 2022 ਦਾ ਉਦਘਾਟਨ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਿਸਾਨ ਡ੍ਰੋਨ ਪਾਇਲਟਾਂ ਦੇ ਨਾਲ ਗੱਲਬਾਤ ਕੀਤੀ ਸੀ। ਡ੍ਰੋਨ ਤਕਨੀਕ ਨੂੰ ਹੁਲਾਰਾ ਦੇਣਾ, ਸੁਸ਼ਾਸਨ ਅਤੇ ਜੀਵਨ ਜੀਉਣ ਵਿੱਚ ਅਸਾਨੀ ਨਾਲ ਜੁੜੀ ਸਾਡੀ ਪ੍ਰਤੀਬਧਤਾ ਨੂੰ ਅੱਗੇ ਵਧਾਉਣ ਦਾ ਇੱਕ ਹੋਰ ਮਾਧਿਅਮ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਰੱਖਿਆ ਤੋਂ ਲੈ ਕੇ ਖੇਤੀ ਅਤੇ ਸਿਹਤ ਤੋਂ ਲੈ ਕੇ ਮਨੋਰੰਜਨ ਤੱਕ-ਵਿਭਿੰਨ ਖੇਤਰਾਂ ਦੇ ਲਈ ਡ੍ਰੋਨ ਤਕਨੀਕ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਉਤਪਾਦਨ  ਨਾਲ ਜੁੜੀ ਯੋਜਨਾ (ਪੀਐੱਲਆਈ) ਜਿਹੀਆਂ ਹੋਰ ਯੋਜਨਾਵਾਂ ਦੇ ਮਾਧਿਅਮ ਨਾਲ ਦੇਸ਼, ਇੱਕ ਮਜ਼ਬੂਤ ਡ੍ਰੋਨ ਨਿਰਮਾਣ ਈਕੋਸਿਸਟਮ ਬਣਾਉਣ ਦੀ ਦਿਸ਼ਾ ਵਿੱਚ ਵੀ ਅੱਗੇ ਵਧ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਤਿੰਨ ਆਯਾਮੀ ਦ੍ਰਿਸ਼ਟੀਕੋਣ ਤੋਂ ਅਤਿਆਧੁਨਿਕ ਡ੍ਰੋਨ ਟੈਕਨੋਲੋਜੀ ਅਤੇ ਸੇਵਾਵਾਂ ਦੀ ਮੰਗ ਨੂੰ ਹੁਲਾਰਾ ਦੇਣ ਦਾ ਪ੍ਰਯਾਸ ਕਰ ਰਹੀ ਹੈ। ਪ੍ਰਭਾਵੀ ਨੀਤੀ ਯਾਨੀ ਨਵੇਂ ਡ੍ਰੋਨ ਨਿਯਮ, 2021; ਡ੍ਰੋਨ ਅਤੇ ਡ੍ਰੋਨ ਘਟਕਾਂ ਦੇ ਲਈ ਪੀਐੱਲਆਈ ਦੇ ਰੂਪ ਵਿੱਚ ਪ੍ਰੋਤਸਾਹਨ ਪ੍ਰਦਾਨ ਕਰਨਾ; ਅਤੇ ਸਵਦੇਸ਼ੀ ਮੰਗ ਪੈਦਾ ਕਰਨਾ, ਜਿਸ ਦੇ ਲਈ ਕੇਂਦਰ ਸਰਕਾਰ ਦੇ 12 ਮੰਤਰਾਲਿਆਂ ਨੂੰ ਇਸ ਨੂੰ ਅੱਗੇ ਵਧਾਉਣ ਦਾ ਕੰਮ ਦਿੱਤਾ ਗਿਆ ਹੈ।

 

C:\Users\user\Desktop\narinder\2022\June\8 June\WhatsAppImage2022-12-06at17.12.08L460.jpeg

ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ 2023 ਵਿੱਚ ਘੱਟ ਤੋਂ ਘੱਟ 1 ਲੱਖ ਪਾਇਲਟਾਂ ਦੀ ਜ਼ਰੂਰਤ ਹੋਵੇਗੀ, ਹਰੇਕ ਪਾਇਲਟ ਘੱਟ ਤੋਂ ਘੱਟ 50-80 ਹਜ਼ਾਰ ਰਪੁਏ ਪ੍ਰਤੀ ਮਹੀਨਾ ਕਮਾਏਗਾ। 50,000  ਰੁਪਏ ਦਾ ਔਸਤ ਵੀ ਲਓ ਤਾਂ ਡ੍ਰੋਨ ਖੇਤਰ ਵਿੱਚ 50,000 ਰੁਪਏ × 1 ਲੱਖ ਯੁਵਾ  × 12 ਮਹੀਨੇ = 6000 ਕਰੋੜ ਰੁਪਏ ਸਾਲਾਨਾ ਦਾ ਰੋਜ਼ਗਾਰ ਸਿਰਜਤ ਕੀਤਾ ਜਾ ਸਕਦਾ ਹੈ।

ਇਸ ਦੇ ਇਲਾਵਾ ਡ੍ਰੋਨ ਦਾ ਇਸਤੇਮਾਲ ਕਰਨ ਵਾਲੇ ਉਦਯੋਗ ਅਤੇ ਸਰਕਾਰ ਏਜੰਸੀਆਂ ’ਤੇ ਵੀ ਪ੍ਰਭਾਵ ਪਏਗਾ। ਉਨ੍ਹਾਂ ਨੇ ਇਸ ਗੱਲ ਦੀ ਸਰਾਹਨਾ ਕੀਤੀ ਕਿ ਗਰੂੜ ਏਅਰੋਸਪੇਸ ਦੀ ਅਗਲੇ ਦੋ ਸਾਲਾਂ ਵਿੱਚ ਇੱਕ ਲੱਖ ‘ਮੇਡ ਇਨ ਇੰਡੀਆ’ ਡ੍ਰੋਨ ਬਣਾਉਣ ਦੀ ਯੋਜਨਾ ਹੈ।

ਗਰੂੜ ਦੇ ਡ੍ਰੋਨ ਕੌਸ਼ਲ ਅਤੇ ਟ੍ਰੇਨਿੰਗ ਸੰਮੇਲਨ ਨੂੰ ਦੇਸ਼ ਭਰ ਦੇ 775 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ 10 ਲੱਖ ਨੌਜਵਾਨਾਂ ਤੱਕ ਪਹੁੰਚਣ ਦੀ ਉਮੀਦ ਹੈ। ਇੱਕ ਲੱਖ ਨੌਜਵਾਨਾਂ ਨੂੰ ਟ੍ਰੇਂਡ ਕਰਨ ਦਾ ਉਦੇਸ਼, ਨਾ ਕੇਵਲ ਡ੍ਰੋਨ ਈਕੋਸਿਸਟਮ ਨੂੰ ਪ੍ਰਭਾਵਿਤ ਕਰਨਾ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਪੈਦਾ ਕਰਨਾ ਹੈ, ਬਲਕਿ ਇਸ ਨਾਲ ਖੇਤੀ ਮਾਈਨਿੰਗ, ਸਰਕਾਰੀ ਵਿਭਾਗਾਂ ਅਤੇ ਹੋਰ ਉਦਯੋਗਾਂ ’ਤੇ ਵੀ ਪ੍ਰਭਾਵ ਪਵੇਗਾ।

ਇਹ ਦੇਖਦੇ ਹੋਏ ਕਿ ਵਰਤਮਾਨ ਵਿੱਚ ਦੇਸ਼ ਵਿੱਚ 200 ਤੋਂ ਅਧਿਕ ਡ੍ਰੋਨ ਸਟਾਰਟ-ਅੱਪ ਘੱਟ ਕਰ ਰਹੇ ਹਨ, ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਲਈ ਲੱਖਾਂ ਨਵੇਂ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ ਦੇ ਲਈ ਇਸ ਸੰਖਿਆ ਵਿੱਚ ਵੀ ਵਾਧਾ ਹੋਵੇਗਾ।

ਮੰਤਰੀ ਨੇ ਕਿਹਾ ਕਿ ਪ੍ਰਭਾਵੀ ਨੀਤੀਆਂ, ਉਦਯੋਗ ਨੂੰ ਪ੍ਰੋਤਸਾਹਨ ਅਤੇ ‘ਕਾਰੋਬਾਰ ਕਰਨ ਵਿੱਚ ਅਸਾਨੀ’ ਡ੍ਰੋਨ ਖੇਤਰ ਨੂੰ ਜ਼ਰੂਰੀ ਗਤੀ ਪ੍ਰਦਾਨ ਕਰ ਰਹੇ ਹਨ, ਜੋ ਭਾਰਤ ਵਿੱਚ ਇਸ ਦੀਆਂ ਅਪਾਰ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਨੇ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ  ਦੇ ਅਨੁਰੂਪ, ਮੈਨੂੰ ਵਿਸ਼ਵਾਸ ਹੈ ਕਿ ਵਧਦਾ ਇਨੋਵੇਸ਼ਨ ਅਤੇ ਅਤਿਆਧੁਨਿਕ ਡ੍ਰੋਨ ਟੈਕਨੋਲੋਜੀ ਈਕੋਸਿਸਟਮ: ਅੰਮ੍ਰਿਤ ਕਾਲ ਵਿੱਚ ਇੱਕ ਆਤਮਨਿਰਭਰ ਨਿਊ ਇੰਡੀਆ ਸੁਨਿਸ਼ਚਿਤ ਕਰੇਗਾ।”

ਮੰਤਰੀ ਨੇ ਪਹਿਲਾਂ ਡ੍ਰੋਨ ਕੌਸ਼ਲ ਅਤੇ ਟ੍ਰੇਨਿੰਗ ਸੰਮੇਲਨ ਦੇ ਉਦਘਾਟਨ ਦੇ ਅਵਸਰ ‘ਤੇ ਇੱਕ ਡ੍ਰੋਨ ਦਾ ਪਰਿਚਾਲਨ ਕੀਤਾ। ਮੰਤਰੀ ਨੇ ਡ੍ਰੋਨ ਪਾਇਲਟ ਟ੍ਰੇਨਿੰਗ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।

 

******

ਸੌਰਭ ਸਿੰਘ(Release ID: 1882131) Visitor Counter : 74