ਪ੍ਰਧਾਨ ਮੰਤਰੀ ਦਫਤਰ

ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ 'ਤੇ ਪ੍ਰਧਾਨ ਮੰਤਰੀ ਨੇ ਰਾਜ ਸਭਾ ਨੂੰ ਸੰਬੋਧਨ ਕੀਤਾ



ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ ਦਾ ਸੰਸਦ ਦੇ ਉਪਰਲੇ ਸਦਨ ਵਿੱਚ ਸੁਆਗਤ ਕੀਤਾ



"ਮੈਂ ਹਥਿਆਰਬੰਦ ਬਲ ਝੰਡਾ ਦਿਵਸ (ਆਰਮਡ ਫੋਰਸਿਜ਼ ਫਲੈਗ ਡੇਅ) ਦੇ ਮੌਕੇ 'ਤੇ ਸਦਨ ਦੇ ਸਾਰੇ ਮੈਂਬਰਾਂ ਦੀ ਤਰਫ਼ੋਂ ਹਥਿਆਰਬੰਦ ਬਲਾਂ ਨੂੰ ਸਲਾਮ ਕਰਦਾ ਹਾਂ"



“ਸਾਡੇ ਉਪ ਰਾਸ਼ਟਰਪਤੀ ਇੱਕ ਕਿਸਾਨ ਪੁੱਤਰ ਹਨ ਅਤੇ ਉਹ ਸੈਨਿਕ ਸਕੂਲ ਵਿੱਚ ਪੜ੍ਹੇ ਹਨ; ਉਹ ਜਵਾਨਾਂ ਅਤੇ ਕਿਸਾਨਾਂ ਨਾਲ ਨੇੜਿਓਂ ਜੁੜ੍ਹੇ ਹਨ



“ਅੰਮ੍ਰਿਤ ਕਾਲ ਦੀ ਇਸ ਯਾਤਰਾ ਵਿੱਚ ਸਾਡੇ ਲੋਕਤੰਤਰ, ਸਾਡੀ ਸੰਸਦ ਅਤੇ ਸਾਡੀ ਸੰਸਦੀ ਪ੍ਰਣਾਲੀ ਦੀ ਅਹਿਮ ਭੂਮਿਕਾ ਹੋਵੇਗੀ”



"ਤੁਹਾਡਾ ਜੀਵਨ ਇਸ ਗੱਲ ਦਾ ਪ੍ਰਮਾਣ ਹੈ ਕਿ ਕੋਈ ਵੀ ਵਿਅਕਤੀ ਸਿਰਫ਼ ਸਾਧਨਾਂ ਨਾਲ ਹੀ ਨਹੀਂ ਬਲਕਿ ਅਭਿਆਸ ਅਤੇ ਅਨੁਭਵ ਨਾਲ ਕੁਝ ਵੀ ਪ੍ਰਾਪਤ ਕਰ ਸਕਦਾ ਹੈ"



"ਅਗਵਾਈ ਕਰਨਾ ਹੀ ਲੀਡਰਸ਼ਿਪ ਦੀ ਅਸਲ ਪਰਿਭਾਸ਼ਾ ਹੈ ਅਤੇ ਇਹ ਰਾਜ ਸਭਾ ਦੇ ਸੰਦਰਭ ਵਿੱਚ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ"



ਸਦਨ ਵਿੱਚ ਗੰਭੀਰ ਲੋਕਤਾਂਤਰਿਕ ਵਿਚਾਰ-ਵਟਾਂਦਰੇ 'ਲੋਕਤੰਤਰ ਦੀ ਜਨਨੀ' ਵਜੋਂ ਸਾਡੇ ਮਾਣ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ

Posted On: 07 DEC 2022 1:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਵਿੱਚ ਰਾਜ ਸਭਾ ਨੂੰ ਸੰਬੋਧਨ ਕੀਤਾ ਅਤੇ ਉਪ ਰਾਸ਼ਟਰਪਤੀ ਦਾ ਅੱਜ ਸੰਸਦ ਦੇ ਉਪਰਲੇ ਸਦਨ ਵਿੱਚ ਸੁਆਗਤ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਜਗਦੀਪ ਧਨਖੜ ਨੂੰ ਸੰਸਦ ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਦੇਸ਼ ਦੇ ਸਾਰੇ ਨਾਗਰਿਕਾਂ ਦੀ ਤਰਫ਼ੋਂ ਵਧਾਈ ਦੇ ਕੇ ਕੀਤੀ। ਦੇਸ਼ ਦੇ ਉਪ ਰਾਸ਼ਟਰਪਤੀ ਦੇ ਵੱਕਾਰੀ ਅਹੁਦੇ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਅਹੁਦਾ ਆਪਣੇ ਆਪ ਵਿੱਚ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ।

ਰਾਜ ਸਭਾ ਦੇ ਚੇਅਰਮੈਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਅੱਜ ਹਥਿਆਰਬੰਦ ਬਲ ਝੰਡਾ ਦਿਵਸ ਵੀ ਹੈ ਅਤੇ ਸਦਨ ਦੇ ਸਾਰੇ ਮੈਂਬਰਾਂ ਦੀ ਤਰਫ਼ੋਂ ਹਥਿਆਰਬੰਦ ਬਲਾਂ ਨੂੰ ਸਲਾਮੀ ਦਿੱਤੀ। ਉਪ ਰਾਸ਼ਟਰਪਤੀ ਦੀ ਜਨਮ ਭੂਮੀ ਝੁੰਝਨੂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਝੁੰਝਨੂ ਦੇ ਕਈ ਪਰਿਵਾਰਾਂ ਦੇ ਯੋਗਦਾਨ ਨੂੰ ਪ੍ਰਮਾਣਿਤ ਕੀਤਾਜਿਨ੍ਹਾਂ ਨੇ ਰਾਸ਼ਟਰ ਦੀ ਸੇਵਾ ਲਈ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਉਪ ਰਾਸ਼ਟਰਪਤੀ ਦੇ ਜਵਾਨਾਂ ਅਤੇ ਕਿਸਾਨਾਂ ਨਾਲ ਨਜ਼ਦੀਕੀ ਸਬੰਧਾਂ ਨੂੰ ਉਜਾਗਰ ਕੀਤਾ ਅਤੇ ਕਿਹਾ, “ਸਾਡੇ ਉਪ ਰਾਸ਼ਟਰਪਤੀ ਇੱਕ ਕਿਸਾਨ ਪੁੱਤਰ ਹਨ ਅਤੇ ਉਨ੍ਹਾਂ ਨੇ ਸੈਨਿਕ ਸਕੂਲ ਵਿੱਚ ਪੜ੍ਹਾਈ ਕੀਤੀ ਹੈ। ਇਸ ਤਰ੍ਹਾਂ ਉਹ ਜਵਾਨਾਂ ਅਤੇ ਕਿਸਾਨਾਂ ਨਾਲ ਨੇੜਿਓਂ ਜੁੜੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਸੰਸਦ ਦਾ ਉਪਰਲਾ ਸਦਨ ਉਪ ਰਾਸ਼ਟਰਪਤੀ ਦਾ ਸੁਆਗਤ ਅਜਿਹੇ ਸਮੇਂ ਵਿੱਚ ਕਰ ਰਿਹਾ ਹੈ ਜਦੋਂ ਭਾਰਤ ਦੋ ਯਾਦਗਾਰੀ ਘਟਨਾਵਾਂ ਦਾ ਗਵਾਹ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਚਿੰਨ੍ਹਤ ਕੀਤਾ ਕਿ ਭਾਰਤ ਨੇ ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਲਿਆ ਹੈ ਅਤੇ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਅਤੇ ਪ੍ਰਧਾਨਗੀ ਕਰਨ ਦਾ ਮਾਣਮੱਤਾ ਮੌਕਾ ਵੀ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨਿਊ ਇੰਡੀਆ ਲਈ ਵਿਕਾਸ ਦੇ ਨਵੇਂ ਯੁੱਗ ਦੀ ਨਿਸ਼ਾਨਦੇਹੀ ਕਰਨ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਅੱਗੇ ਕਿਹਾ, "ਸਾਡਾ ਲੋਕਤੰਤਰਸਾਡੀ ਸੰਸਦ ਅਤੇ ਸਾਡੀ ਸੰਸਦੀ ਪ੍ਰਣਾਲੀ ਦੀ ਇਸ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਹੋਵੇਗੀ।"

ਰਾਜ ਸਭਾ ਦੇ ਚੇਅਰਮੈਨ ਵਜੋਂ ਅੱਜ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੀ ਰਸਮੀ ਸ਼ੁਰੂਆਤ ਹੋਣ 'ਤੇ ਜ਼ੋਰ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਪਰਲੇ ਸਦਨ ਦੇ ਮੋਢਿਆਂ 'ਤੇ ਨਿਸ਼ਚਿਤ ਜ਼ਿੰਮੇਵਾਰੀ ਆਮ ਆਦਮੀ ਦੀਆਂ ਚਿੰਤਾਵਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ, "ਭਾਰਤ ਇਸ ਸਮੇਂ ਦੌਰਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ ਅਤੇ ਇਸ ਦੀ ਪਾਲਣਾ ਕਰ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਰੂਪ ਵਿੱਚ ਭਾਰਤ ਦਾ ਵੱਕਾਰੀ ਆਦਿਵਾਸੀ ਸਮਾਜ ਇਸ ਮਹੱਤਵਪੂਰਨ ਮੋੜ 'ਤੇ ਰਾਸ਼ਟਰ ਦਾ ਮਾਰਗਦਰਸ਼ਨ ਕਰ ਰਿਹਾ ਹੈ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਵੀ ਜ਼ਿਕਰ ਕੀਤਾਜੋ ਇੱਕ ਹਾਸ਼ੀਏ 'ਤੇ ਰਹਿ ਰਹੇ ਸਮਾਜ ਵਿਚੋਂ ਦੇਸ਼ ਦੇ ਸਿਖਰਲੇ ਅਹੁਦੇ 'ਤੇ ਪਹੁੰਚੇ ਸਨ।

ਕੁਰਸੀ ਵੱਲ ਸਤਿਕਾਰ ਨਾਲ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਤੁਹਾਡਾ ਜੀਵਨ ਇਸ ਗੱਲ ਦਾ ਸਬੂਤ ਹੈ ਕਿ ਕੋਈ ਵੀ ਸਿਰਫ਼ ਸਾਧਨਾਂ ਨਾਲ ਨਹੀਂ ਬਲਕਿ ਅਭਿਆਸ ਅਤੇ ਅਨੁਭਵ ਨਾਲ ਕੁਝ ਵੀ ਪ੍ਰਾਪਤ ਕਰ ਸਕਦਾ ਹੈ।" ਤਿੰਨ ਦਹਾਕਿਆਂ ਤੋਂ ਵੱਧ ਦੇ ਸੀਨੀਅਰ ਵਕੀਲ ਵਜੋਂ ਉਪ ਰਾਸ਼ਟਰਪਤੀ ਦੇ ਅਨੁਭਵ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਦਨ ਵਿੱਚ ਅਦਾਲਤ ਦੀ ਘਾਟ ਮਹਿਸੂਸ ਨਹੀਂ ਕਰਨਗੇ ਕਿਉਂਕਿ ਰਾਜ ਸਭਾ ਵਿੱਚ ਵੱਡੀ ਗਿਣਤੀ ਵਿੱਚ ਉਹ ਲੋਕ ਹਨ ਜੋ ਉਨ੍ਹਾਂ ਨੂੰ ਸੁਪਰੀਮ ਕੋਰਟ ਵਿੱਚ ਮਿਲਦੇ ਸਨ। ਉਨ੍ਹਾਂ ਨੇ ਅੱਗੇ ਕਿਹਾ, "ਤੁਸੀਂ ਵਿਧਾਇਕ ਤੋਂ ਲੈ ਕੇ ਸੰਸਦ ਮੈਂਬਰਕੇਂਦਰੀ ਮੰਤਰੀ ਅਤੇ ਰਾਜਪਾਲ ਤੱਕ ਦੀ ਭੂਮਿਕਾ ਵਿੱਚ ਵੀ ਕੰਮ ਕੀਤਾ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਸਾਰੀਆਂ ਭੂਮਿਕਾਵਾਂ ਵਿੱਚ ਸਾਂਝਾ ਕਾਰਕ ਦੇਸ਼ ਦੇ ਵਿਕਾਸ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਪ੍ਰਤੀ ਸਮਰਪਣ ਹੈ। ਪ੍ਰਧਾਨ ਮੰਤਰੀ ਨੇ ਉਪ-ਰਾਸ਼ਟਰਪਤੀ ਦੀਆਂ ਚੋਣਾਂ ਵਿੱਚ 75% ਵੋਟ ਸ਼ੇਅਰ ਨੂੰ ਵੀ ਯਾਦ ਕੀਤਾਜੋ ਉਪ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਮਿਲਿਆ ਸੀਜੋ ਹਰ ਕਿਸੇ ਦੇ ਉਨ੍ਹਾਂ ਪ੍ਰਤੀ ਸਨੇਹ ਦਾ ਸਬੂਤ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਅਗਵਾਈ ਕਰਨਾ ਲੀਡਰਸ਼ਿਪ ਦੀ ਅਸਲ ਪਰਿਭਾਸ਼ਾ ਹੈ ਅਤੇ ਇਹ ਰਾਜ ਸਭਾ ਦੇ ਸੰਦਰਭ ਵਿੱਚ ਵਧੇਰੇ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਸਦਨ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਤੰਤਰੀ ਫ਼ੈਸਲਿਆਂ ਨੂੰ ਬੇਹਤਰ ਢੰਗ ਨਾਲ ਅੱਗੇ ਵਧਾਵੇ।"

ਇਸ ਸਦਨ ਦੀ ਮਾਣ-ਮਰਯਾਦਾ ਨੂੰ ਬਰਕਰਾਰ ਰੱਖਣ ਅਤੇ ਇਸ ਨੂੰ ਵਧਾਉਣ ਲਈ ਇਸ ਦੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਦਾ ਜ਼ਿਕਰ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਦਨ ਦੇਸ਼ ਦੀ ਮਹਾਨ ਲੋਕਤਾਂਤਰਿਕ ਵਿਰਾਸਤ ਦਾ ਸੰਚਾਲਕ ਰਿਹਾ ਹੈ ਅਤੇ ਇਸ ਦੀ ਤਾਕਤ ਵੀ ਰਿਹਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕਈ ਸਾਬਕਾ ਪ੍ਰਧਾਨ ਮੰਤਰੀਆਂ ਨੇ ਕਿਸੇ ਸਮੇਂ ਰਾਜ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਪ ਰਾਸ਼ਟਰਪਤੀ ਦੀ ਅਗਵਾਈ ਹੇਠ ਇਹ ਸਦਨ ਆਪਣੀ ਵਿਰਾਸਤ ਅਤੇ ਮਾਣ-ਸਨਮਾਨ ਨੂੰ ਅੱਗੇ ਵਧਾਏਗਾ। ਉਨ੍ਹਾਂ ਕਿਹਾ ਕਿ ਸਦਨ ਵਿੱਚ ਗੰਭੀਰ ਲੋਕਤਾਂਤਰਿਕ ਵਿਚਾਰ-ਵਟਾਂਦਰੇ 'ਲੋਕਤੰਤਰ ਦੀ ਜਨਨੀਵਜੋਂ ਸਾਡੇ ਮਾਣ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ।

ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਪਿਛਲੇ ਸੈਸ਼ਨ ਨੂੰ ਯਾਦ ਕੀਤਾ ਜਿੱਥੇ ਸਾਬਕਾ ਉਪ ਰਾਸ਼ਟਰਪਤੀ ਅਤੇ ਸਾਬਕਾ ਚੇਅਰਮੈਨ ਦੇ ਵਾਕਾਂਸ਼ ਅਤੇ ਤੁਕਾਂਤ ਮੈਂਬਰਾਂ ਲਈ ਖੁਸ਼ੀ ਅਤੇ ਹਾਸੇ ਦਾ ਸਰੋਤ ਸਨ। ਪ੍ਰਧਾਨ ਮੰਤਰੀ ਨੇ ਕਿਹਾ, "ਮੈਨੂੰ ਯਕੀਨ ਹੈ ਕਿ ਤੁਹਾਡਾ ਤੀਬਰ ਬੁੱਧੀ ਵਾਲਾ ਸੁਭਾਅ ਕਦੇ ਵੀ ਇਸ ਕਮੀ ਨੂੰ ਮਹਿਸੂਸ ਨਹੀਂ ਹੋਣ ਦੇਵੇਗਾ ਅਤੇ ਤੁਸੀਂ ਸਦਨ ਨੂੰ ਇਹ ਲਾਭ ਦਿੰਦੇ ਰਹੋਗੇ।"

 

 

 

*****************

ਐੱਸਸੀਐੱਨ/ਵੀਜੇ/ਟੀਐੱਸ



(Release ID: 1881645) Visitor Counter : 142