ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸਾਲ 2021 ਅਤੇ 2022 ਦੇ ਲਈ ਰਾਸ਼ਟਰੀ ਦਿੱਵਯਾਂਗਜਨ ਸਸ਼ਕਤੀਕਰਣ ਪੁਰਸਕਾਰ ਪ੍ਰਦਾਨ ਕੀਤੇ


ਦਿੱਵਯਾਂਗਜਨਾਂ ਵਿੱਚ ਆਤਮ-ਵਿਸ਼ਵਾਸ ਦਾ ਸੰਚਾਰ ਕਰਨਾ ਉਨ੍ਹਾਂ ਦੇ ਸਸ਼ਕਤੀਕਰਣ ਦੇ ਲਈ ਅਤਿਅੰਤ ਮਹੱਤਵਪੂਰਨ: ਰਾਸ਼ਟਰਪਤੀ ਮੁਰਮੂ

Posted On: 03 DEC 2022 2:16PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੰਤਰਰਾਸ਼ਟਰੀ ਦਿੱਵਯਾਂਗਜਨ ਦਿਵਸ ਦੇ ਅਵਸਰ ‘ਤੇ ਅੱਜ (ਤਿੰਨ ਦਸੰਬਰ, 2022) ਨਵੀਂ ਦਿੱਲੀ ਵਿੱਚ ਸਾਲ 2021 ਅਤੇ 2022 ਦੇ ਲਈ ਰਾਸ਼ਟਰੀ ਦਿੱਵਯਾਂਗਜਨ ਸਸ਼ਕਤੀਕਰਣ ਪੁਰਸਕਾਰ ਪ੍ਰਦਾਨ ਕੀਤੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਇੱਕ ਅਨੁਮਾਨ ਦੇ ਅਨੁਸਾਰ ਪੂਰੇ ਵਿਸ਼ਵ ਵਿੱਚ ਇੱਕ ਅਰਬ ਤੋਂ ਵੀ ਅਧਿਕ ਦਿੱਵਯਾਂਗਜਨ ਹਨ। ਇਸ ਦਾ ਅਰਥ ਇਹ ਹੋਇਆ ਕਿ ਵਿਸ਼ਵ ਵਿੱਚ ਹਰ ਅੱਠਵਾਂ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੀ ਦਿੱਵਯਾਂਗਤਾ ਵਿੱਚ ਹੈ। ਭਾਰਤ ਦੀ ਦੋ ਪ੍ਰਤੀਸ਼ਤ ਤੋਂ ਅਧਿਕ ਦੀ ਆਬਾਦੀ ਦਿੱਵਯਾਂਗ ਹੈ। ਇਸ ਲਈ, ਇਹ ਸਾਡੇ ਸਭ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਦਿੱਵਯਾਂਗਜਨ ਸਨਮਾਨਪੂਰਵਕ ਮੁਕਤ ਜੀਵਨ ਜੀ ਸਕਣ। ਸਾਡਾ ਇਹ ਵੀ ਕਰਤੱਵ ਹੈ ਕਿ ਅਸੀਂ ਸੁਨਿਸ਼ਚਿਤ ਕਰੀਏ ਕਿ ਦਿੱਵਯਾਂਗਜਨਾਂ ਨੂੰ ਚੰਗੀ ਸਿੱਖਿਆ ਮਿਲੇ, ਉਹ ਆਪਣੇ ਘਰਾਂ ਅਤੇ ਸਮਾਜ ਵਿੱਚ ਸੁਰੱਖਿਅਤ ਰਹਿਣਉਨ੍ਹਾਂ ਨੂੰ ਆਪਣਾ ਕਰੀਅਰ ਚੁਣਨ ਦੀ ਆਜ਼ਾਦੀ ਹੋਵੇ ਅਤੇ ਰੋਜ਼ਗਾਰ ਦੇ ਸਮਾਨ ਅਵਸਰ ਮਿਲਣ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ ਵਿੱਚ, ਦਿੱਵਯਾਂਗਤਾ ਨੂੰ ਕਦ ਵੀ ਗਿਆਨ ਅਤੇ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੇ ਮਾਰਗ ਵਿੱਚ ਅਵਰੋਧ ਨਹੀਂ ਸਮਝਿਆ ਗਿਆ ਹੈ। ਅਕਸਰ ਦਖਿਆ ਗਿਆ ਹੈ ਕਿ ਦਿੱਵਯਾਂਗਜਨਾਂ ਵਿੱਚ ਕੁਦਰਤੀ ਤੌਰ ਤੇ ਦੈਵੀ-ਗੁਣ ਹੁੰਦੇ ਹਨ। ਅਜਿਹੇ ਅਨੇਕ ਉਦਾਹਰਣ ਹਨ, ਜਿੱਥੇ ਸਾਡੇ ਦਿੱਵਯਾਂਗ ਭਾਈਆਂ ਅਤੇ ਭੈਣਾਂ ਨੇ ਆਪਣੇ ਅਜਿੱਤ ਸਾਹਸ, ਪ੍ਰਤਿਭਾ ਅਤੇ ਸੰਕਲਪ ਦੇ ਬਲ ‘ਤੇ ਅਨੇਕ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਉਪਲਬਧੀਆਂ ਹਾਸਲ ਕੀਤੀਆਂ ਹਨ। ਜੇਕਰ ਉਨ੍ਹਾਂ ਨੂੰ ਸਹੀ ਮਾਹੌਲ ਵਿੱਚ ਉਚਿਤ ਅਵਸਰ ਦਿੱਤੇ ਜਾਣ, ਤਾਂ ਉਹ ਹਰ ਖੇਤਰ ਵਿੱਚ ਨਿੱਖਰਨਗੇ। 

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਹੀ ਹਰ ਵਿਅਕਤੀ ਦੇ ਸਸ਼ਕਤੀਕਰਣ ਦੀ ਕੁੰਜੀ ਹੈ। ਇਨ੍ਹਾਂ ਵਿੱਚ ਦਿੱਵਯਾਂਗਜਨ ਵੀ ਸ਼ਾਮਲ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਵਿੱਚ ਭਾਸ਼ਾਈ ਅਵਰੋਧਾਂ ਨੂੰ ਹਟਾਉਣ ਲਈ ਟੈਕਨੋਲੋਜੀ ਦਾ ਅਧਿਕਤਮ ਉਪਯੋਗ ਕੀਤਾ ਜਾਣਾ ਚਾਹੀਦਾ ਹੈ ਅਤੇ ਸਿੱਖਿਆ ਨੂੰ ਦਿੱਵਯਾਂਗ ਬੱਚਿਆਂ ਦੇ ਲਈ ਅਧਿਕ ਸੁਗਮ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਵੀ ਦਿੱਵਯਾਂਗ ਬੱਚਿਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਦੇ ਸਮਾਨ ਅਵਸਰ ਪ੍ਰਾਪਤ ਹੋਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ ਹੈ। ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪਹਿਲੀ ਤੋਂ ਛੇਵੀਂ ਕਲਾਸ ਦੇ ਸੁਣਨ ਵਿੱਚ ਕਮਜ਼ੋਰ ਦਿੱਵਯਾਂਗ ਬੱਚਿਆਂ ਲਈ ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ ਨੂੰ ਭਾਰਤੀ ਸੰਕੇਤਕ ਭਾਸ਼ਾ ਵਿੱਚ ਬਦਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਣਨ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਸਿੱਖਿਆ ਦੀ ਮੁੱਖਧਾਰਾ ਵਿੱਚ ਲਿਆਉਣ ਦੇ ਲਈ ਇਹ ਮਹੱਤਵਪੂਰਨ ਪਹਿਲ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਦਿੱਵਯਾਂਗਜਨਾਂ ਦੇ ਸਸ਼ਕਤੀਕਰਣ ਲਈ ਸਰਕਾਰ ਅਨੇਕ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਵਯਾਂਗਜਨਾਂ ਵਿੱਚ ਆਤਮ-ਵਿਸ਼ਵਾਸ ਦਾ ਸੰਚਾਰ ਕਰਨਾ ਉਨ੍ਹਾਂ ਨੂੰ ਅਧਿਕਾਰ-ਸੰਪੰਨ ਬਣਾਉਣ ਦੇ ਲਈ ਬਹੁਤ ਮਹੱਤਵਪੂਰਨ ਹੈ। ਦਿੱਵਯਾਂਗਜਨਾਂ ਦੇ ਪਾਸ ਵੀ ਉਤਨੀ ਹੀ ਪ੍ਰਤਿਭਾ ਅਤੇ ਸਮਰੱਥਾ ਹੁੰਦੀ ਹੈਜਿਤਨੀ ਆਮ ਲੋਕਾਂ ਦੇ ਪਾਸ ਕਦੇ-ਕਦੇ ਤਾਂ ਉਨ੍ਹਾਂ ਤੋਂ ਜ਼ਿਆਦਾ ਪ੍ਰਤਿਭਾ ਹੁੰਦੀ ਹੈ। ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈਜ਼ਰੂਰੀ ਹੈ ਕਿ ਉਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਦਾ ਸੰਚਾਰ ਕੀਤਾ ਜਾਵੇ। ਰਾਸ਼ਟਰਪਤੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਤਾਕੀਦ ਕੀਤੀ ਕਿ ਉਹ ਆਤਮਨਿਰਭਰ ਬਣਨ ਅਤੇ ਜੀਵਨ ਵਿੱਚ ਅੱਗੇ ਵਧਣ ਲਈ ਦਿੱਵਯਾਂਗਜਨਾਂ ਨੂੰ ਪ੍ਰੇਰਿਤ ਕਰਨ। ਉਨ੍ਹਾਂ ਨੇ ਕਿਹਾ ਕਿ ਸਾਡੇ ਦਿੱਵਯਾਂਗ ਭਾਈ ਅਤੇ ਭੈਣ ਮੁੱਖਧਾਰਾ ਵਿੱਚ ਸ਼ਾਮਲ ਹੋ ਕੇ ਪ੍ਰਭਾਵਸ਼ਾਲੀ ਯੋਗਦਾਨ ਕਰਨਗੇ। ਐਸੀ ਸਥਿਤੀ ਵਿੱਚ ਸਾਡਾ ਦੇਸ਼ ਪ੍ਰਗਤੀ-ਪਥ ‘ਤੇ ਹੋਰ ਤੇਜ਼ੀ ਨਾਲ ਅੱਗੇ ਵਧੇਗਾ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਅਧੀਨ ਦਿੱਵਯਾਂਗਜਨ ਸਸ਼ਕਤੀਕਰਣ ਵਿਭਾਗ ਹਰ ਸਾਲ ਵਿਅਕਤੀਆਂ, ਸੰਸਥਾਵਾਂ, ਸੰਗਠਨਾਂ, ਰਾਜਾਂ/ਜ਼ਿਲ੍ਹਿਆਂ ਆਦਿ ਨੂੰ ਦਿੱਵਯਾਂਗਜਨਾਂ ਦੇ ਸਸ਼ਕਤੀਕਰਣ ਦੇ ਖੇਤਰ ਵਿੱਚ ਕੀਤੇ ਗਏ ਸ਼ਾਨਦਾਰ ਕੰਮਾਂ ਦੇ ਲਈ ਰਾਸ਼ਟਰੀ ਦਿੱਵਯਾਂਗਜਨ ਸਸ਼ਕਤੀਕਰਣ ਪੁਰਸਕਾਰ ਦਿੰਦਾ ਹੈ।

 

ਰਾਸ਼ਟਰਪਤੀ ਦੇ ਭਾਸ਼ਣ ਦੇ ਲਈ ਇੱਥੇ ਕਲਿਕ ਕਰੋ

 

****

ਡੀਐੱਸ/ਐੱਸਐੱਚ


(Release ID: 1880747) Visitor Counter : 124