ਪ੍ਰਧਾਨ ਮੰਤਰੀ ਦਫਤਰ

ਮਣੀਪੁਰ ਸੰਗਈ ਫੈਸਟੀਵਲ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ ਪਾਠ

Posted On: 30 NOV 2022 5:36PM by PIB Chandigarh

ਖੁਰਮ ਜਰੀ (खुरम जरी)। ਸੰਗਈ ਫੈਸਟੀਵਲ ਦੇ ਸਫ਼ਲ ਆਯੋਜਨ ਦੇ ਲਈ ਮਣੀਪੁਰ ਦੇ ਸਾਰੇ ਲੋਕਾਂ ਨੂੰ ਢੇਰ ਸਾਰੀ ਵਧਾਈ

ਕੋਰੋਨਾ ਦੇ ਚਲਦੇ ਇਸ ਵਾਰ ਦੋ ਸਾਲ ਬਾਅਦ ਸੰਗਈ ਫੈਸਟੀਵਲ ਦਾ ਆਯੋਜਨ ਹੋਇਆ। ਮੈਨੂੰ ਖੁਸ਼ੀ ਹੈ ਕਿ, ਇਹ ਆਯੋਜਨ ਪਹਿਲਾਂ ਤੋਂ ਹੋਰ ਵੀ ਅਧਿਕ ਸ਼ਾਨਦਾਰ ਸਰੂਪ ਵਿੱਚ ਸਾਹਮਣੇ ਆਇਆ। ਇਹ ਮਣੀਪੁਰ ਦੇ ਲੋਕਾਂ ਦੀ ਸਪਿਰਿਟ ਅਤੇ ਜਜ਼ਬੇ ਨੂੰ ਦਿਖਾਉਂਦਾ ਹੈ। ਵਿਸ਼ੇਸ਼ ਤੌਰ ’ਤੇ, ਮਣੀਪੁਰ ਸਰਕਾਰ ਨੇ ਜਿਸ ਤਰ੍ਹਾਂ ਇੱਕ ਵਿਆਪਕ ਵਿਜ਼ਨ ਦੇ ਨਾਲ ਇਸ ਦਾ ਆਯੋਜਨ ਕੀਤਾ, ਉਹ ਵਾਕਈ ਸ਼ਲਾਘਾਯੋਗ ਹੈ। ਮੈਂ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਜੀ ਅਤੇ ਪੂਰੀ ਸਰਕਾਰ ਦੀ ਇਸ ਦੇ ਲਈ ਸ਼ਲਾਘਾ ਕਰਦਾ ਹਾਂ।

साथियों,

ਸਾਥੀਓ,

ਮਣੀਪੁਰ ਇਤਨੀ ਪ੍ਰਾਕ੍ਰਿਤਿਕ (ਕੁਦਰਤੀ) ਸੁੰਦਰਤਾਸੱਭਿਆਚਾਰਕ ਸਮ੍ਰਿੱਧੀ ਅਤੇ ਵਿਵਿਧਤਾ ਨਾਲ ਭਰਿਆ ਰਾਜ ਹੈ ਕਿ ਹਰ ਕੋਈ ਇੱਥੇ ਇੱਕ ਵਾਰ ਜ਼ਰੂਰ ਆਉਣਾ ਚਾਹੁੰਦਾ ਹੈ। ਜਿਵੇਂ ਅਲੱਗ-ਅਲੱਗ ਮਣੀਆਂ ਇੱਕ ਸੂਤਰ ਵਿੱਚ ਇੱਕ ਸੁੰਦਰ ਮਾਲਾ ਬਣਾਉਂਦੀਆਂ ਹਨ, ਮਣੀਪੁਰ ਵੀ ਵੈਸਾ ਹੀ ਹੈ। ਇਸੇ ਲਈਮਣੀਪੁਰ ਵਿੱਚ ਸਾਨੂੰ ਮਿੰਨੀ ਇੰਡੀਆ ਦੇ ਦਰਸ਼ਨ ਹੁੰਦੇ ਹਨ

ਅੱਜ ਅੰਮ੍ਰਿਤਕਾਲ ਵਿੱਚ ਦੇਸ਼ ਏਕ ਭਾਰਤਸ਼੍ਰੇਸ਼ਠ ਭਾਰਤ’ ਦੀ ਭਾਵਨਾ ਦੇ ਨਾਲ ਵਧ ਰਿਹਾ ਹੈ। ਅਜਿਹੇ  ਵਿੱਚ ''Festival of One-ness'' ਦੇ ਥੀਮ 'ਤੇ ਸੰਗਈ ਫੈਸਟੀਵਲ ਦਾ ਸਫ਼ਲ ਆਯੋਜਨ ਭਵਿੱਖ ਦੇ ਲਈ ਸਾਨੂੰ ਹੋਰ ਊਰਜਾ ਦੇਵੇਗਾ, ਨਵੀਂ ਪ੍ਰੇਰਣਾ ਦੇਵੇਗਾ। ਸੰਗਈ, ਮਣੀਪੁਰ ਦਾ ਸਟੇਟ ਐਨੀਮਲ ਤਾਂ ਹੈ ਹੀ, ਨਾਲ ਹੀ ਭਾਰਤ ਦੀ ਆਸਥਾ ਅਤੇ ਮਾਨਤਾਵਾਂ ਵਿੱਚ ਵੀ ਇਸ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਇਸ ਲਈਸੰਗਈ ਫੈਸਟੀਵਲ ਭਾਰਤ ਦੀ ਜੈਵਿਕ ਵਿਵਿਧਤਾ ਨੂੰ celebrate ਕਰਨ ਦਾ ਇੱਕ ਉੱਤਮ ਫੈਸਟੀਵਲ ਵੀ ਹੈ।

ਇਹ ਪ੍ਰਕ੍ਰਿਤੀ (ਕੁਦਰਤ) ਦੇ ਨਾਲ ਭਾਰਤ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਵੀ celebrate ਕਰਦਾ ਹੈ। ਅਤੇ ਨਾਲ ਹੀ, ਇਹ ਫੈਸਟੀਵਲ sustainable lifestyle ਦੇ ਲਈ ਜ਼ਰੂਰੀ ਸਮਾਜਿਕ ਸੰਵੇਦਨਾ ਦੀ ਪ੍ਰੇਰਣਾ ਵੀ ਦਿੰਦਾ ਹੈ। ਜਦੋਂ ਅਸੀਂ ਪ੍ਰਕ੍ਰਿਤੀ (ਕੁਦਰਤ) ਨੂੰਜੀਵ-ਜੰਤੂਆਂ ਅਤੇ ਪੇੜ-ਪੌਦਿਆਂ ਨੂੰ ਵੀ ਆਪਣੇ ਪੁਰਬਾਂ ਅਤੇ ਉੱਲਾਸਾਂ (ਜਸ਼ਨਾਂ) ਦਾ ਹਿੱਸਾ ਬਣਾਉਂਦੇ ਹਾਂਤਾਂ co-existence ਸਾਡੇ ਜੀਵਨ ਦਾ ਸਹਿਜ ਅੰਗ ਬਣ ਜਾਂਦਾ ਹੈ।

ਭਾਈਓ ਭੈਣੋਂ,

ਮੈਨੂੰ ਦੱਸਿਆ ਗਿਆ ਹੈ ਕਿ ''Festival of One-ness'' ਦੀ ਭਾਵਨਾ ਨੂੰ ਵਿਸਤਾਰ ਦਿੰਦੇ ਹੋਏ ਇਸ ਵਾਰ ਸੰਗਈ ਫੈਸਟੀਵਲ ਕੇਵਲ ਰਾਜਧਾਨੀ ਨਹੀਂ ਬਲਕਿ ਪੂਰੇ ਰਾਜ ਵਿੱਚ ਆਯੋਜਿਤ ਹੋਇਆ।  ਨਾਗਾਲੈਂਡ ਬਾਰਡਰ ਤੋਂ ਮਿਆਂਮਾਰ ਬਾਰਡਰ ਤੱਕ, ਕਰੀਬ 14 ਲੋਕਸ਼ਨਸ 'ਤੇ ਇਸ ਪੁਰਬ ਦੇ ਅਲੱਗ-ਅਲੱਗ ਰੰਗ ਦਿਖਾਈ ਦਿੱਤੇ ਇਹ ਇੱਕ ਬਹੁਤ ਸ਼ਲਾਘਾਯੋਗ ਪਹਿਲ ਰਹੀ। ਜਦੋਂ ਅਸੀਂ ਐਸੇ ਆਯੋਜਨਾਂ  ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਜੋੜਦੇ ਹਾਂ ਤਦੇ ਇਸ ਦਾ ਪੂਰਾ potential ਸਾਹਮਣੇ ਆ ਪਾਉਂਦਾ ਹੈ।

ਸਾਥੀਓ,

ਸਾਡੇ ਦੇਸ਼ ਵਿੱਚ ਪੁਰਬਾਂ ਉਤਸਵਾਂ ਅਤੇ ਮੇਲਿਆਂ ਦੀ ਸਦੀਆਂ ਪੁਰਾਣੀ ਪਰੰਪਰਾ ਹੈ। ਇਨ੍ਹਾਂ ਦੇ ਜ਼ਰੀਏ ਸਾਡੀ ਸੰਸਕ੍ਰਿਤੀ ਤਾਂ ਸਮ੍ਰਿੱਧ ਹੁੰਦੀ ਹੀ ਹੈ, ਨਾਲ ਹੀ ਲੋਕਲ ਇਕੌਨਮੀ ਨੂੰ ਵੀ ਬਹੁਤ ਤਾਕਤ ਮਿਲਦੀ ਹੈ। ਸੰਗਈ ਫੈਸਟੀਵਲ ਜਿਹੇ ਆਯੋਜਨ, ਨਿਵੇਸ਼ਕਾਂ ਨੂੰਉਦਯੋਗਾਂ ਨੂੰ ਵੀ ਆਕਰਸ਼ਿਤ ਕਰਦੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ, ਇਹ ਫੈਸਟੀਵਲ, ਭਵਿੱਖ ਵਿੱਚ ਵੀ, ਐਸੇ ਹੀ ਉੱਲਾਸ ਅਤੇ ਰਾਜ ਦੇ ਵਿਕਾਸ ਦਾ ਇੱਕ ਸਸ਼ਕਤ ਮਾਧਿਅਮ ਬਣੇਗਾ।

ਇਸੇ ਭਾਵਨਾ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

*****

ਡੀਐੱਸ/ਟੀਐੱਸ



(Release ID: 1880260) Visitor Counter : 128