ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ, ਕੁਰੂਕਸ਼ੇਤਰ ਦੀ 18ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ


ਰਾਸ਼ਟਰਪਤੀ ਮੁਰਮੂ ਨੇ ਵਿਦਿਆਰਥੀਆਂ ਨੂੰ ਅਜਿਹਾ ਕਰੀਅਰ ਚੁਣਨ ਦੀ ਤਾਕੀਦ ਕੀਤੀ ਜੋ ਉਨ੍ਹਾਂ ਨੂੰ ਸੰਤੁਸ਼ਟੀ ਅਤੇ ਜੀਵਨ ਵਿੱਚ ਅਰਥ ਦੀ ਭਾਵਨਾ ਪ੍ਰਦਾਨ ਕਰੇ

Posted On: 29 NOV 2022 5:03PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (29 ਨਵੰਬਰ, 2022) ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ (ਐੱਨਆਈਟੀ) ਕੁਰੂਕਸ਼ੇਤਰ ਦੀ 18ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਤੇਜ਼ੀ ਨਾਲ ਬਦਲਾਅ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਤਕਨੀਕੀ ਕ੍ਰਾਂਤੀ ਕਾਰਨ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਦੇ ਨਾਲ-ਨਾਲ ਨੌਕਰੀਆਂ ਦਾ ਸਰੂਪ ਵੀ ਬਦਲ ਰਿਹਾ ਹੈ। ਇਹ ਬਦਲਾਅ ਇੰਜੀਨੀਅਰਿੰਗ ਦੇ ਮੌਜੂਦਾ ਢੰਗ-ਤਰੀਕਿਆਂ ਨੂੰ ਵੀ ਚੁਣੌਤੀ ਦੇ ਰਹੇ ਹਨ। ਤਕਨੀਕੀ ਤਬਦੀਲੀ ਦੇ ਕਾਰਨ ਹੋ ਰਹੇ ਬਦਲਾਅ ਦੇ ਮੱਦੇਨਜ਼ਰਇਹ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿ ਸਾਡੀਆਂ ਤਕਨੀਕੀ ਸੰਸਥਾਵਾਂ ਜਿਨ੍ਹਾਂ ਵਿੱਚ ਐੱਨਆਈਟੀ ਕੁਰੂਕਸ਼ੇਤਰ ਵੀ ਸ਼ਾਮਲ ਹੈ, 'ਭਵਿੱਖ ਲਈ ਤਿਆਰਬਣਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਨਆਈਟੀ ਕੁਰੂਕਸ਼ੇਤਰ ਬਨਾਉਟੀ ਬੁੱਧੀ ਅਤੇ ਡੇਟਾ ਵਿਗਿਆਨਰੋਬੋਟਿਕਸ ਅਤੇ ਆਟੋਮੇਸ਼ਨ ਅਤੇ ਵਸਤਾਂ ਦੇ ਉਦਯੋਗਿਕ ਇੰਟਰਨੈੱਟ ਵਰਗੇ ਭਵਿੱਖ ਦੇ ਕੋਰਸ ਸ਼ੁਰੂ ਕਰਨ ਵੱਲ ਵਧ ਰਿਹਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਐੱਨਆਈਟੀ ਕੁਰੂਕਸ਼ੇਤਰ ਨੇ ਇੱਕ ਅਤਿ-ਆਧੁਨਿਕ 'ਸੀਮੈਂਸ ਸੈਂਟਰ ਆਵ੍ ਐਕਸੀਲੈਂਸਦੀ ਸਥਾਪਨਾ ਕੀਤੀ ਹੈਜਿਸ ਵਿੱਚ ਸਮਾਰਟ ਨਿਰਮਾਣ ਅਤੇ ਆਟੋਮੇਸ਼ਨ ਡਿਜ਼ਾਈਨ ਅਤੇ ਈ-ਮੋਬਿਲਿਟੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਐੱਨਆਈਟੀ ਕੁਰੂਕਸ਼ੇਤਰ ਅਜਿਹਾ ਕੇਂਦਰ ਸਥਾਪਤ ਕਰਨ ਵਾਲਾ ਉੱਤਰੀ ਭਾਰਤ ਵਿੱਚ ਪਹਿਲਾ ਅਤੇ ਦੇਸ਼ ਵਿੱਚ ਦੂਜਾ ਐੱਨਆਈਟੀ ਹੈ। ਉਨ੍ਹਾਂ ਜਾਣਿਆ ਕਿ ਇਸ ਕੇਂਦਰ ਦੀ ਸਥਾਪਨਾ ਨਾਲ ਉਦਯੋਗਅਕਾਦਮਿਕ ਅਤੇ ਖੋਜ ਅਤੇ ਵਿਕਾਸ ਸੰਸਥਾਵਾਂ ਜਿਵੇਂ ਕਿ ਡੀਆਰਡੀਓ ਅਤੇ ਬੀਐੱਚਈਐੱਲ ਨਾਲ ਸਹਿਯੋਗ ਵਧਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਖੇਤਰ ਨੇ ਭਾਰਤੀ ਖੇਤੀ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਖੇਤਰ ਦੇ ਅਗਾਂਹਵਧੂ ਕਿਸਾਨਾਂ ਨੇ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਹਰੀ ਕ੍ਰਾਂਤੀ ਨੂੰ ਸੰਭਵ ਬਣਾਇਆ ਹੈ ਅਤੇ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕੀਤੀ ਹੈ। ਪਰ ਅੱਜ ਇਸ ਖਿੱਤੇ ਵਿੱਚ ਵਧ ਰਿਹਾ ਹਵਾ ਅਤੇ ਜ਼ਮੀਨੀ ਪ੍ਰਦੂਸ਼ਣ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣਾ ਇੱਕ ਬੜੀ ਸਮੱਸਿਆ ਬਣ ਕੇ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਤਕਨੀਕੀ ਹੱਲ ਲੱਭਣਾ ਐੱਨਆਈਟੀ ਕੁਰੂਕਸ਼ੇਤਰ ਦੀ ਜ਼ਿੰਮੇਵਾਰੀ ਹੈ। ਮਹਾਮਾਰੀ ਦੇ ਦੌਰਾਨਇਹ ਸਪਸ਼ਟ ਹੋ ਗਿਆ ਹੈ ਕਿ ਭਾਰਤ ਦਾ ਆਮ ਨਾਗਰਿਕ ਟੈਕਨੋਲੋਜੀ ਦੇ ਅਨੁਕੂਲ ਹੈ। ਜੇਕਰ ਟੈਕਨੋਲੋਜੀ ਸਮਾਜ ਦੀ ਬਿਹਤਰੀ ਲਈ ਹੋਵੇ ਤਾਂ ਇਸ ਨੂੰ ਜਨਤਾ ਦਾ ਪੂਰਾ ਸਹਿਯੋਗ ਮਿਲਦਾ ਹੈ। ਡਿਜੀਟਲ ਭੁਗਤਾਨ ਦੀ ਸਫ਼ਲਤਾ ਇਸ ਦੀ ਇੱਕ ਉਦਾਹਰਣ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਨਾ ਸਿਰਫ਼ ਵਿਗਿਆਨ ਅਤੇ ਇੰਜੀਨੀਅਰਿੰਗ ਦਾ ਉਪ-ਉਤਪਾਦ ਹੈਬਲਕਿ ਇਸ ਦਾ ਸਮਾਜਿਕ ਅਤੇ ਰਾਜਨੀਤਕ ਸੰਦਰਭ ਵੀ ਹੈ। ਸਾਨੂੰ ਸਾਰਿਆਂ ਨੂੰ 'ਸਮਾਜਿਕ ਨਿਆਂ ਲਈ ਟੈਕਨੋਲੋਜੀਦੀ ਸੋਚ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਵਾਂਝਾ ਵਰਗ ਇਸ ਵਿੱਚ ਪਿੱਛੇ ਨਾ ਰਹੇ। ਇੱਕ ਸਮਾਨਤਾਵਾਦੀ ਸਮਾਜ ਦੀ ਉਸਾਰੀ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਤਨਖ਼ਾਹ ਪੈਕੇਜਾਂ ਨੂੰ ਸਿੱਖਿਆ ਵਿੱਚ ਸਫ਼ਲਤਾ ਦਾ ਮਾਪਦੰਡ ਬਣਾਉਣ ਦੇ ਰੁਝਾਨ ਵੱਲ ਇਸ਼ਾਰਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਵੱਧ ਤਨਖ਼ਾਹ ਪੈਕੇਜ ਮਿਲਣਾ ਚੰਗੀ ਗੱਲ ਹੈਪਰ ਇਸ ਦਾ ਇਹ ਮਤਲਬ ਨਹੀਂ ਕਿ ਜਿਸ ਵਿਦਿਆਰਥੀ ਨੂੰ ਚੰਗੀ ਤਨਖ਼ਾਹ ਦਾ ਪੈਕੇਜ ਨਹੀਂ ਮਿਲਦਾ ਉਹ ਘੱਟ ਯੋਗਤਾ ਵਾਲਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਕਦੇ ਵੀ ਪੈਕੇਜ ਦੇ ਅਧਾਰ 'ਤੇ ਆਪਣੀ ਸਫ਼ਲਤਾ ਦਾ ਨਿਰਣਾ ਨਾ ਕਰਨ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਸਫ਼ਲਤਾ ਦੀਆਂ ਰਵਾਇਤੀ ਧਾਰਨਾਵਾਂ ਅਤੇ ਸਮਾਜਿਕ ਦਬਾਅ ਦੁਆਰਾ ਸੀਮਤ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਫੈਸਲਾ ਕਰਨਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹਨ। ਰਾਸ਼ਟਰਪਤੀ ਮੁਰਮੂ ਨੇ ਵਿਦਿਆਰਥੀਆਂ ਨੂੰ ਅਜਿਹਾ ਕੈਰੀਅਰ ਚੁਣਨ ਦੀ ਤਾਕੀਦ ਕੀਤੀਜੋ ਉਨ੍ਹਾਂ ਨੂੰ ਸੰਤੁਸ਼ਟੀ ਅਤੇ ਜੀਵਨ ਦੇ ਅਰਥ ਸਮਝਣ ਦੀ ਭਾਵਨਾ ਪ੍ਰਦਾਨ ਕਰੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਉੱਤਮਤਾ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਉੱਤਮਤਾ ਲਈ ਯਤਨ ਕਰਨ ਨਾਲ ਪ੍ਰਾਪਤੀਆਂ ਆਪਣੇ ਆਪ ਹੀ ਉਨ੍ਹਾਂ ਨੂੰ ਮਿਲ ਜਾਣਗੀਆਂ।

ਰਾਸ਼ਟਰਪਤੀ ਨੇ ਕਿਹਾ ਕਿ ਐੱਨਆਈਟੀ ਕੁਰੂਕਸ਼ੇਤਰਜਿਸ ਦੀ ਸਥਾਪਨਾ 1963 ਵਿੱਚ ਹੋਈ ਸੀਭਾਰਤ ਵਿੱਚ ਪਹਿਲੀਆਂ ਐੱਨਆਈਟੀਜ਼ ਵਿੱਚੋਂ ਇੱਕ ਹੈ। ਇਸ ਨੇ ਖੇਤਰ ਵਿੱਚ ਵਿਗਿਆਨਕ ਸੋਚ ਨੂੰ ਫੈਲਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਿਛਲੇ ਛੇ ਦਹਾਕਿਆਂ ਵਿੱਚਇਸ ਨੇ ਦੇਸ਼ ਅਤੇ ਵਿਦੇਸ਼ ਵਿੱਚ ਉੱਚ-ਸਿਖਲਾਈ ਦੀਆਂ ਤਕਨੀਕੀ ਸੰਸਥਾਵਾਂ ਵਿੱਚ ਆਪਣੇ ਲਈ ਇੱਕ ਸਥਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ 40,000 ਤੋਂ ਵੱਧ ਸਾਬਕਾ ਵਿਦਿਆਰਥੀਆਂ ਨੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਇਆ ਹੈ ਅਤੇ ਵਿਸ਼ਵ ਭਰ ਵਿੱਚ ਭਾਰਤ ਦੀ ਸਾਖ ਨੂੰ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਜਾਣਿਆ ਕਿ ਐੱਨਆਈਟੀ ਕੁਰੂਕਸ਼ੇਤਰ ਦੇ ਵਿਦਿਆਰਥੀਆਂ ਨੇ ਸਿੰਗਾਪੁਰ ਤੋਂ ਲੈ ਕੇ ਸਿਲੀਕੌਨ ਵੈਲੀ ਤੱਕਸਿਵਲ ਸੋਸਾਇਟੀ ਤੋਂ ਲੈ ਕੇ ਸਿਵਲ ਸੇਵਾਵਾਂ ਤੱਕ ਸਾਰੇ ਖੇਤਰਾਂ ਵਿੱਚ ਆਪਣਾ ਸਥਾਨ ਬਣਾਇਆ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

 

  *** *** ***

ਡੀਐੱਸ/ਏਕੇ


(Release ID: 1879831) Visitor Counter : 140