ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮੈਗਾਸਟਾਰ ਚਿਰੰਜੀਵੀ ਨੂੰ ਇੱਫੀ-53 ਦੇ ਸਮਾਪਤੀ ਸਮਾਰੋਹ ਵਿੱਚ ‘2022 ਦਾ ਇੰਡੀਅਨ ਫਿਲਮ ਪਰਸਨੈਲਿਟੀ ਪੁਰਸਕਾਰ’ ਮਿਲਿਆ
ਟੌਲੀਵੁੱਡ ਦੇ ਮੈਗਾਸਟਾਰ ਅਤੇ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਸ਼੍ਰੀ ਕੋਨਿਦੇਲਾ ਸ਼ਿਵ ਸ਼ੰਕਰ ਵਰਾ ਪ੍ਰਸਾਦ, ਜਿਨ੍ਹਾਂ ਨੇ ਲੋਕਪ੍ਰਿਯ ਰੂਪ ਨਾਲ ਚਿਰੰਜੀਵੀ ਦੇ ਨਾਲ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਗੋਆ ਵਿੱਚ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਦੇ 53ਵੇਂ ਸੰਸਕਰਣ ਦੇ ਸਮਾਪਤੀ ਸਮਾਰਹੋ ਵਿੱਚ ਅੱਜ ‘2022 ਦਾ ਇੰਡੀਅਨ ਫਿਲਮ ਪਰਸਨੈਲਿਟੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ।

ਇਸ ਸਨਮਾਨ ਦੇ ਲਈ ਇੱਫੀ, ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਦੇ ਇਲਾਵਾ ਚਿਰੰਜੀਵੀ ਨੇ ਆਪਣੇ ਮਾਤਾ-ਪਿਤਾ ਅਤੇ ਤੇਲਗੂ ਫਿਲਮ ਉਦਯੋਗ ਦੇ ਪ੍ਰਤੀ ਵੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ, ਮੈਂ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਆਭਾਰੀ ਰਹਾਂਗਾ ਜਿਨ੍ਹਾਂ ਨੇ ਮੈਨੂੰ ਕੋਨਿਦੇਲਾ ਸ਼ਿਵ ਸ਼ੰਕਰ ਵਰਾ ਪ੍ਰਸਾਦ ਦੇ ਰੂਪ ਵਿੱਚ ਜਨਮ ਦਿੱਤਾ ਅਤੇ ਤੇਲੁਗੂ ਫਿਲਮ ਉਦਯੋਗ ਦਾ ਵੀ, ਜਿਸ ਨੇ ਮੈਨੂੰ ਚਿਰੰਜੀਵੀ ਦੇ ਰੂਪ ਵਿੱਚ ਪੁਨਰਜਨਮ ਦਿੱਤਾ। ਮੈਂ ਇਸ ਉਦਯੋਗ ਦੇ ਪ੍ਰਤੀ ਆਜੀਵਨ ਰਿਣੀ ਹਾਂ।’

ਇਸ ਪ੍ਰਤਿਸ਼ਠਿਤ ਪੁਰਸਕਾਰ ਨੂੰ ਪ੍ਰਾਪਤ ਕਰਦੇ ਹੋਏ ਚਿਰੰਜੀਵੀ ਨੇ ਆਪਣੇ ਪ੍ਰਸ਼ੰਸਕਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਰਾਜਨੀਤੀ ਤੋਂ ਵਾਪਿਸ ਆਉਣ ਦੇ ਬਾਅਦ ਵੀ ਸਵੀਕਾਰ ਕੀਤਾ। ਇਨ੍ਹਾਂ ਮੰਨੇ-ਪ੍ਰਮੰਨੇ ਅਭਿਨੇਤਾ ਨੇ ਕਿਹਾ, “ਮੇਰੇ ’ਤੇ ਬਰਸਾਇਆਂ ਗਿਆ ਇਹ ਪਿਆਰ ਅਤੇ ਸਨੇਹ ਬਹੁਤ ਵੱਡਾ ਹੈ। ਮੈਂ ਇਸ ਇੰਡਸਟਰੀ ਵਿੱਚ 45 ਸਾਲ ਤੋਂ ਜ਼ਿਆਦਾ ਵਕਤ ਤੋਂ ਹਾਂ, ਇਨ੍ਹਾਂ ਵਿੱਚ ਇੱਕ ਦਹਾਕੇ ਮੈਂ ਰਾਜਨੀਤੀ ਵਿੱਚ ਬਿਤਾ ਦਿੱਤਾ। ਜਦੋਂ ਮੈਂ ਫਿਲਮ ਉਦਯੋਗ ਵਿੱਚ ਵਾਪਿਸ ਆਇਆ, ਤਾਂ ਮੈਨੂੰ ਸੰਦੇਹ ਸੀ ਕਿ ਲੋਕ ਮੈਨੂੰ ਕਿਵੇਂ ਸਵੀਕਾਰ ਕਰਨਗੇ। ਲੇਕਿਨ ਮੇਰੇ ਪ੍ਰਸ਼ੰਸਕਾਂ ਵੱਲੋਂ ਮਿਲਣ ਵਾਲੇ ਪਿਆਰ ਅਤੇ ਸਨੇਹ ਦੀ ਮਾਤਰਾ ਕਦੇ ਨਹੀਂ ਬਦਲੀ ਹੈ। ਉਨ੍ਹਾਂ ਦੇ ਦਿਲਾਂ ਵਿੱਚ ਮੇਰਾ ਵਜੂਦ ਹੂਬਹੂ ਬਰਕਰਾਰ ਸੀ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਨੂੰ ਫਿਰ ਕਦੇ ਨਹੀਂ ਛੱਡਾਂਗਾ, ਮੈਂ ਇੱਥੇ ਤੁਹਾਡੇ ਨਾਲ ਰਹਾਂਗਾ।
ਚਿਰੰਜੀਵੀ ਨੇ ਇਹ ਪੁਰਸਕਾਰ ਪ੍ਰਾਪਤ ਕਰਨ ਦੇ ਬਾਅਦ ਉਨ੍ਹਾਂ ਨੂੰ ਮਿਲੇ ਸਮਰਥਨ ਅਤੇ ਜੀਵਨ ਭਰ ਦੇ ਅਨੁਭਵ ਦੇ ਲਈ ਸਰਕਾਰ ਅਤੇ ਫਿਲਮ ਉਦਯੋਗ ਦਾ ਆਭਾਰ ਵਿਅਕਤ ਕੀਤਾ । ਉਨ੍ਹਾਂ ਨੇ ਕਿਹਾ, “ਮੈਂ ਆਪਣਾ ਸਿਰ ਝੁਕਾਉਂਦਾ ਹਾਂ ਅਤੇ ਤੁਹਾਡੇ ਵਿੱਚੋਂ ਹਰ ਇੱਕ ਦਾ ਧੰਨਵਾਦ ਕਰਦਾ ਹਾਂ। ਜੇ ਕਿਸੇ ਦੇ ਮਨ ਵਿੱਚ ਸਿਨੇਮਾ ਉਦਯੋਗ ਵਿੱਚ ਆਉਣ ਦੀ ਖਾਹਿਸ਼ ਹੈ ਤਾਂ ਇਸ ਵਿੱਚ ਜ਼ਰੂਰ ਆਓ। ਇਹ ਇੱਕ ਭ੍ਰਿਸ਼ਟਚਾਰ ਰਹਿਤ ਪੇਸ਼ਾ ਹੈ । ਤੁਹਾਡੀ ਅੰਤਰਆਤਮਾ ਨੂੰ ਕਦੇ ਕੋਈ ਅਪਰਾਧ ਬੋਝ ਨਹੀਂ ਹੋਵੇਗਾ। ਜੇ ਤੁਹਾਡੇ ਕੋਲ ਪ੍ਰਤਿਭਾ ਹੈ, ਤਾਂ ਤੁਸੀਂ ਇੱਥੇ ਦਿਖਾ ਸਕਦੇ ਹੋ ਅਤੇ ਤੁਸੀਂ ਆਸਮਾਨ ਦੀ ਉਚਾਈ ’ਤੇ ਪਹੁੰਚੋਗੇ।“

ਚਾਰ ਦਹਾਕਿਆਂ ਤੋਂ ਜ਼ਿਆਦਾ ਦੇ ਇੱਕ ਸ਼ਾਨਦਾਰ ਫਿਲਮੀ ਕਰੀਅਰ ਵਿੱਚ, ਚਿੰਰਜੀਵੀ ਨੇ ਤੇਲੁਗੂ ਵਿੱਚ 150 ਤੋਂ ਜ਼ਿਆਦਾ ਫੀਚਰ ਫਿਲਮਾਂ ਦੇ ਨਾਲ-ਨਾਲ ਹਿੰਦੀ, ਤਮਿਲ ਅਤੇ ਕੰਨੜ ਦੀਆਂ ਕੁੱਲ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ।
* * *
ਪੀਆਈਬੀ ਇੱਫੀਕਾਸਟ ਅਤੇ ਕਰੂ | ਮਾਨਸ/ਪੰਥੋਬੀ/ਦਰਸ਼ਨ | ਇੱਫੀ 53 - 161
Follow us on social media:@PIBMumbai /PIBMumbai /pibmumbai pibmumbai[at]gmail[dot]com /PIBMumbai /pibmumbai
(Release ID: 1879754)
Visitor Counter : 181