ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਫੌਦਾ ਸੀਜਨ-4 ਦਾ ਪ੍ਰੀਮੀਅਰ ਹੋਵੇਗਾ
53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਫੌਦਾ ਸੀਜਨ-4 ਦਾ ਪ੍ਰੀਮੀਅਰ ਹੋਵੇਗਾ। ਰਚਨਾਤਮਕ ਅਤੇ ਕਾਰਜਕਾਰੀ ਨਿਰਮਾਤਾ ਲੀਯੋਰ ਰਜ਼ ਅਤੇ ਏਵੀ ਇਸਸਾਫਾਰੌਫ ਪਹਿਲੇ ਐਪੀਸੋਡ ਦੇ ਪ੍ਰੀਮੀਅਰ ਦੇ ਦੌਰਾਨ ਇੱਫੀ ਵਿੱਚ ਉਪਸਥਿਤ ਰਹਿਣਗੇ।
ਸਾਲ 2023 ਵਿੱਚ ਨੈਟਫਿਲਕਸ ’ਤੇ ਵਿਸ਼ਵ ਪੱਧਰ ’ਤੇ ਲਾਂਚ ਹੋਣ ਵਾਲੀ ਸੀਰੀਜ਼ ਦਾ ਪ੍ਰੀਮੀਅਪ ਐਤਵਾਰ, 27 ਨਵੰਬਰ ਨੂੰ ਫਿਲਮੀ ਸਿਤਾਰਿਆਂ ਨਾਲ ਸਜੇ ਇੱਕ ਪ੍ਰਮੁਖ ਪ੍ਰੋਗਰਾਮ ਵਿੱਚ ਕੀਤਾ ਜਾਵੇਗਾ।
ਰਚਨਾਤਮਕ ਅਤੇ ਕਾਰਜਕਾਰੀ ਨਿਰਮਾਤਾ ਲੀਯੋਰ ਰਜ਼ ਅਤੇ ਏਵੀ ਇਸਸਾਕਾਰੌਫ ਨੇ ਕਿਹਾ ਕਿ ਅਸੀਂ ਫੌਦਾ ਸੀਜਨ 4 ਦੇ ਏਸ਼ੀਅਨ ਪ੍ਰੀਮੀਅਰ ਦੇ ਲਈ ਭਾਰਤ ਆਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਸਭ ਬਹੁਤ ਹੀ ਅਵਿਸ਼ਵਾਸਯੋਗ ਹੈ ਅਤੇ ਇਹ ਕਹਾਣੀ ਭਾਰਤ ਵਿੱਚ ਪ੍ਰਸ਼ੰਸਕਾਂ ਦੇ ਨਾਲ ਬੇਹਦ ਮਜ਼ਬੂਤੀ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਸਲ ਵਿੱਚ ਪਿਛਲੇ ਸਾਰੇ ਸੀਜਨ ਵਿੱਚ ਇਸ ਦੇ ਦਹਾਕਿਆਂ ਦੇ ਪ੍ਰੇਮ ਅਤੇ ਇਸ ਨੂੰ ਪਸੰਦ ਕਰਨ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਾਂ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਕਲਾਤਮਕ ਕਾਰਜ ਨੂੰ ਸਫ਼ਲ ਬਣਾਉਣ ਦੇ ਕੋਈ ਗੁਪਤ ਰਹੱਸ ਨਹੀਂ ਹੈ। ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਸਭ ਖੇਤਰਾਂ, ਜਾਤੀਅਤਾ ਅਤੇ ਸੱਭਿਆਚਾਰਾਂ ਤੋਂ ਵਿਵਿਧ ਭਾਸ਼ਾਵਾਂ ਵਿੱਚ ਅਨੌਖੀ ਕਹਾਣੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਮਹੋਤਸਵ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਉਨ੍ਹਾਂ ਨੇ ਕਿਹਾ ਕਿ ਇੱਫੀ ਓਟੀਟੀ ਪ੍ਰੀਮੀਅਰ ਦੇ ਲਈ ਅੱਗੇ ਆ ਰਿਹਾ ਹੈ ਅਤੇ ਫਿਲਮ ਮਹੋਤਸਵ ਵਿੱਚ ਉਨ੍ਹਾਂ ਦੀ ਫਿਲਮ ਸਮੱਗਰੀ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਹ ਪਲੈਟਫਾਰਮ ਦੁਨੀਆ ਵਿੱਚ ਨਵੀਆਂ ਕਹਾਣੀਆਂ, ਰਚਨਾਤਮਕ ਵਿਚਾਰਾਂ ਅਤੇ ਨਵੇਂ ਦ੍ਰਿਸ਼ਟੀਕੋਣਾਂ ਨੂੰ ਦਰਸ਼ਕਾਂ ਦੇ ਸਾਹਮਣੇ ਰੱਖਣ ਦੇ ਸਾਡੇ ਪ੍ਰਯਾਸਾਂ ਨੂੰ ਸਫਲ ਬਣਾਉਂਦਾ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡਾ ਇਜ਼ਰਾਇਲ ਦੇ ਨਾਲ ਇੱਕ ਪ੍ਰਭਾਵੀ ਆਡਿਓ ਵਿਯੂਅਲ ਟ੍ਰੀਟੀ ਸਿਤਾਰਿਆਂ ਹੈ ਅਤੇ ਇਸ ਸਾਲ ਇੱਫੀ ਦੇ 53ਵੇਂ ਸੰਸਕਰਣ ਵਿੱਚ ਇਸ ਖੇਤਰ ਦੇ ਅੰਤਰਰਾਸ਼ਟਰੀ ਪੱਧਰ ’ਤੇ ਜਾਣ-ਪ੍ਰਮੰਨੇ ਸਿਤਾਰਾਂ ਦੀ ਮੇਜ਼ਬਾਨੀ ਕਰਕੇ ਅਤਿਅਧਿਕ ਪ੍ਰਸੰਨਤਾ ਹੋ ਰਹੀ ਹੈ!
ਫੌਦਾ ਸੀਜਨ 4 ਕਹਾਣੀ ਇਜ਼ਰਾਇਲ ਨਾਲ ਅੱਗੇ ਵਧਦੀ ਹੈ, ਜਿੱਥੇ ਡੋਰੋਨ (ਲੀਯੋਰ ਰੇਜ਼) ਇੱਕ ਅਜਿਹੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੇ ਉਸ ਨੂੰ ਹੁਣ ਤੱਕ ਦੇ ਆਪਣੇ ਸਭ ਤੋਂ ਖਤਰਨਾਕ ਮਿਸ਼ਨ ਵਿੱਚ ਮਹਾਦ੍ਵੀਪਾਂ ਨੂੰ ਪਾਰ ਕਰਨ ਦੇ ਲਈ ਮਜ਼ਬੂਤ ਕਰ ਦਿੱਤਾ ਹੈ।
ਭਾਰਤ ਉਨ੍ਹਾਂ ਨੇ ਸਿਖਰਲੇ 20 ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੋਂ ਇਜ਼ਰਾਇਲ ਦੀ ਫਿਲਮ ਸਮੱਗਰੀ ਨੂੰ ਨੈਟਫਿਲਕਸ ਦੇ ਮੈਂਬਰਾਂ ਦੁਆਰਾ ਸਭ ਤੋਂ ਅਧਿਕ ਪਸੰਦ ਕੀਤਾ ਜਾਂਦਾ ਹੈ। ਇਜ਼ਰਾਇਲ ਦੀਆਂ ਕਹਾਣੀਆਂ ਵਿਸ਼ਵ ਪੱਧਰ ’ਤੇ ਲੋਕਪ੍ਰਿਯ ਹਨ, ਜਿਨ੍ਹਾਂ ਵਿੱਚੋਂ ਫੈਦਾ (ਸੀਜਨ1-ਸੀਜਨ3) ਦੇ 90% ਦਰਸ਼ਕ ਇਜ਼ਰਾਇਲ ਦੇ ਬਾਹਰੋਂ ਹਨ।
ਲੀਯੋਰ ਰਜ਼ ਅਤੇ ਏਵੀ ਇਸਸਾਕਾਰੌਫ “ਸਟੋਰੀਟੇਲਿੰਗ ਇਨ ਦਿ ਏਰਾ ਆਵ੍ ਗਲੋਬਲ ਇੰਟਰਟੇਨਮੈਂਟ” ਵਿਸ਼ੇ ’ਤੇ ਨੇਟਫਿਲਕਸ ਦੀ ਫਿਲਮ ਮੋਨਿਕਾ ਓ ਮਾਈ ਡਾਲਲਿੰਗ ਦੇ ਅਭਿਨੇਤਾ ਰਾਜਕੁਮਾਰ ਰਾਓ ਅਤੇ ਨੇਟਫਿਲਕਸ ਇੰਡੀਆ ਦੀ ਕਨਟੈਂਟ ਦੀ ਵਾਈਸ ਪ੍ਰੇਜੀਡੈਂਟ ਮੋਨਿਕਾ ਸ਼ੇਰਗਿਲ ਦੇ ਨਾਲ ਇੱਕ ਫਾਈਰਸਾਈਡ ਚੈਟ ਵਿੱਚ ਹਿੱਸਾ ਲੈਣਗੇ।
ਭਾਰਤ ਵਿੱਚ ਫੌਦਾ ਦੀ ਆਲਮੀ ਸਫ਼ਲਤਾ ਇਸ ਗੱਲ ’ਤੇ ਚਾਨਣਾ ਪਾਉਂਦੀ ਹੈ ਕਿ ਕਿਵੇਂ ਨੇਟਫਿਲਕਸ ਸਥਾਨਕ ਕਹਾਣੀਆਂ ਨੂੰ ਗਲੋਬਲ ਦਰਸ਼ਕਾਂ ਤੱਕ ਪਹੁੰਚਾਉਂਦਾ ਹੈ। ਨੇਟਫਿਲਕਸ ਵੀ ਇਸ ਫਿਲਮ ਮਹੋਤਸਵ ਵਿੱਚ ਖਾਕੀ: ਦਿ ਬਿਹਾਰ ਚੈਪਟਰ, ਕਲਾ ਅਤੇ ਗੁਈਲੇਰਮੋ ਡੇਲ ਟੋਰੋ ਕੇ ਪਿਨੋਚਿਯੋ ਦਾ ਪ੍ਰੀਮੀਅਰ ਕਰੇਗਾ।
ਨੇਫਫਿਲਕਸ ਬਾਰੇ:
ਨੇਟਫਿਲਕਸ ਦੁਨੀਆ ਦੀ ਮੋਹਰੀ ਸਟ੍ਰੀਮਿੰਗ ਮਨੋਰੰਜਨ ਸੇਵਾ ਹੈ, ਜਿਸ ਦੇ 190 ਤੋਂ ਅਧਿਕ ਦੇਸ਼ਾਂ ਵਿੱਚ 223 ਮਿਲੀਅਨ ਸਸ਼ੁਲਕ ਮੈਂਬਰ ਵਿਭਿੰਨ ਪ੍ਰਕਾਰ ਦੀਆਂ ਸ਼ੈਲੀਆਂ ਅਤੇ ਭਾਸ਼ਾਵਾਂ ਵਿੱਚ ਟੀਵੀ ਸੀਰੀਜ਼, ਡਾਕੂਮੈਂਟਰੀਆਂ, ਫੀਚਰ ਫਿਲਮਾਂ ਅਤੇ ਮੋਬਾਇਲ ਗੇਮ ਦਾ ਆਨੰਦ ਲੈ ਰਹੇ ਹਨ। ਇਹ ਮੈਂਬਰ ਕਿਸੇ ਵੀ ਮੈਂਬਰ, ਕਿਤੇ ਵੀ, ਜਿਤਨਾ ਚਾਹੇ ਦੇਖ ਸਕਦੇ ਹਨ, ਉਸ ਨੂੰ ਕੁਝ ਸਮੇਂ ਦੇ ਲਈ ਰੋਕ ਸਕਦੇ ਹਨ ਅਤੇ ਦੇਖਣਾ ਫਿਰ ਤੋਂ ਸ਼ੁਰੂ ਕਰ ਸਕਦੇ ਹਨ ਅਤੇ ਕਿਸੇ ਵੀ ਸਮੇਂ ਆਪਣੇ ਯੂਜਰ ਪਲਾਨ ਨੂੰ ਬਦਲ ਸਕਦੇ ਹਨ।
* * *
ਪੀਆਈਬੀ ਇੱਫੀ ਕਾਸਟ ਅਤੇ ਕਰੂ | ਨਦੀਮ/ਸ਼੍ਰੀਅੰਕਾ/ਦਰਸ਼ਨਾ | ਇੱਫੀ 53 -41
(Release ID: 1877772)
Visitor Counter : 158