ਪ੍ਰਧਾਨ ਮੰਤਰੀ ਦਫਤਰ

ਅਰੁਣਾਚਲ ਪ੍ਰਦੇਸ਼ ਵਿੱਚ ਗ੍ਰੀਨਫੀਲਡ ਹਵਾਈ ਅੱਡੇ ‘ਡੋਨੀ ਪੋਲੋ’ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 19 NOV 2022 2:47PM by PIB Chandigarh

ਜੈ ਹਿੰਦ।

ਜੈ ਹਿੰਦ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ ਸ਼੍ਰੀ ਬੀਡੀ ਮਿਸ਼੍ਰਾ ਜੀ, ਇੱਥੇ ਦੇ ਲੋਕਪ੍ਰਿਯ ਯੁਵਾ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਜੀ, ਕੈਬਨਿਟ ਵਿੱਚ ਮੇਰੇ ਸਾਥੀ ਕਿਰਣ ਰਿਜਿਜੂ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਚੌਨਾ ਮੀਨ ਜੀ, ਸਨਮਾਨਿਤ ਸਾਂਸਦਗਣ, ਵਿਧਾਇਕਗਣ, ਮੇਅਰ, ਹੋਰ ਸਾਰੇ ਮਹਾਨੁਭਾਵ ਅਤੇ ਅਰੁਣਾਚਲ ਪ੍ਰਦੇਸ਼ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

 

ਅਰੁਣਾਚਲ ਆਉਣਾ ਮੇਰਾ ਬਹੁਤ ਵਾਰ ਹੋਇਆ ਹੈ। ਜਦੋਂ ਵੀ ਆਉਂਦਾ ਹਾਂ ਇੱਕ ਨਵੀਂ ਊਰਜਾ, ਨਵੀਂ ਉਮੰਗ, ਨਵਾਂ ਉਤਸਾਹ ਲੈ ਕੇ ਜਾਂਦਾ ਹਾਂ। ਲੇਕਿਨ ਮੈਨੂੰ ਕੁਝ ਕਹਿਣਾ ਹੋਵੇਗਾ ਕਿ ਮੈਂ ਇੰਨੀ ਵਾਰ ਅਰੁਣਾਚਲ ਆਇਆ, ਸ਼ਾਇਦ ਗਿਣਤੀ ਕਰਾਂਗਾ ਵੀ ਤਾਂ ਕੁਝ ਗਲਤੀ ਹੋ ਜਾਵੇਗੀ, ਇੰਨੀ ਵਾਰ ਆਇਆ ਹਾਂ। ਲੇਕਿਨ ਇੰਨਾ ਵੱਡਾ ਪ੍ਰੋਗਰਾਮ ਪਹਿਲੀ ਵਾਰ ਦੇਖਿਆ ਅਤੇ ਉਹ ਵੀ ਸਵੇਰੇ 9.30 ਵਜੇ। ਅਰੁਣਾਚਲ ਵਿੱਚ ਪਹਾੜਾਂ ਤੋਂ ਲੋਕਾਂ ਦਾ ਆਉਣਾ, ਇਸ ਦਾ ਮਤਲਬ ਇਹ ਹੋਇਆ ਹੈ ਕਿ ਵਿਕਾਸ ਦੇ ਕੰਮਾਂ ਨੂੰ ਤੁਹਾਡੇ ਜੀਵਨ ਵਿੱਚ ਕਿੰਨਾ ਮਹੱਤਵ ਹੈ, ਇਹ ਦਰਸਾਉਂਦਾ ਹੈ ਅਤੇ ਇਸ ਲਈ ਤੁਸੀਂ ਇੰਨੀ ਵੱਡੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਦੇ ਲਈ ਆਏ ਹਨ।

 

ਭਾਈਓ-ਭੈਣੋਂ,

ਅਰੁਣਾਚਲ ਦੇ ਲੋਕਾਂ ਨੂੰ, ਅਰੁਣਾਚਲ ਦੇ ਲੋਕਾਂ ਦੀ ਆਤਮੀਯਤਾ, ਕਦੇ ਵੀ ਅਰੁਣਾਚਲ ਦੇ ਲੋਕਾਂ ਨੂੰ ਦੇਖੋ, ਉਹ ਹੱਸਦੇ ਹੀ ਹਨ, ਚੇਹਰਾ ਮੁਸਕੁਰਾਉਂਦਾ ਰਹਿੰਦਾ ਹੈ। ਕਦੇ ਉਦਾਸੀਨਤਾ, ਨਿਰਾਸ਼ਾ ਅਰੁਣਚਾਲ ਦੇ ਲੋਕਾਂ ਦੇ ਚੇਹਰੇ ‘ਤੇ ਝਲਕਦੀ ਨਹੀਂ ਹੈ। ਅਤੇ ਅਨੁਸ਼ਾਸਨ, ਮੈਨੂੰ ਲਗਦਾ ਹੈ ਕਿ ਸੀਮਾ ‘ਤੇ ਅਨੁਸ਼ਾਸਨ ਕੀ ਹੁੰਦਾ ਹੈ, ਇਹ ਮੇਰੇ ਅਰੁਣਾਚਲ ਦੇ ਹਰ ਘਰ ਵਿੱਚ, ਹਰ ਪਰਿਵਾਰ ਵਿੱਚ, ਹਰ ਵਿਅਕਤੀ ਦੇ ਜੀਵਨ ਵਿੱਚ ਨਜ਼ਰ ਆਉਂਦਾ ਹੈ।

 

ਸਾਡੇ ਮੁੱਖ ਮੰਤਰੀ ਪੇਮਾ ਜੀ ਦੀ ਅਗਵਾਈ ਵਿੱਚ ਇਹ ਡਬਲ ਇੰਜਣ ਦੀ ਸਰਕਾਰ ਦੀ ਮਿਹਨਤ, ਵਿਕਾਸ ਦੇ ਲਈ ਪ੍ਰਤੀਬੱਧਤਾ, ਉਹ ਅੱਜ ਅਰੁਣਾਚਲ ਨੂੰ ਇਸ ਨਵੀਂ ਉਚਾਈ ‘ਤੇ ਪਹੁੰਚਾ ਰਹੀ ਹੈ। ਮੈਂ ਪੇਮਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਤੁਹਾਨੂੰ ਯਾਦ ਹੋਵੇਗਾ, ਅਤੇ ਹਾਲੇ ਪੇਮਾ ਜੀ ਨੇ ਜ਼ਿਕਰ ਵੀ ਕੀਤਾ ਕਿ ਫਰਵਰੀ 2019 ਵਿੱਚ ਇਸ ਏਅਰਪੋਰਟ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਇਹ ਸੁਭਾਗ ਮੈਨੂੰ ਮਿਲਿਆ ਸੀ। ਅਤੇ ਤੁਸੀਂ ਤਾਂ ਜਾਣਦੇ ਹੋ, ਅਸੀਂ ਇੱਕ ਅਜਿਹਾ ਵਰਕ ਕਲਚਰ ਲਿਆਏ ਹਾਂ, ਜਿਸ ਦਾ ਨੀਂਹ ਪੱਥਰ ਅਸੀਂ ਰੱਖਦੇ ਹਾਂ, ਉਦਘਾਟਨ ਵੀ ਅਸੀਂ ਹੀ ਕਰਦੇ ਹਾਂ। ਅਟਕਾਨਾ, ਲਟਕਾਨਾ, ਭਟਕਾਨਾ, ਉਹ ਸਮਾਂ ਚਲਿਆ ਗਿਆ। ਹੁਣ 2019 ਮਈ ਵਿੱਚ ਚੋਣਾਂ ਆਉਣ ਵਾਲੀਆਂ ਸਨ। ਇਹ ਜਿੰਨਾ ਪੌਲਿਟਿਕਲ ਕਮੈਂਟੇਟਰਸ ਹੁੰਦੇ ਹਨ, ਜਿਨ੍ਹਾਂ ਦੀਆਂ ਅੱਖਾਂ ‘ਤੇ ਪੁਰਾਣੇ ਜ਼ਮਾਨੇ ਦੇ ਚਸ਼ਮੇ ਟੰਗੇ ਹੋਏ ਹਨ, ਇਨ੍ਹਾਂ ਲੋਕਾਂ ਨੇ ਚਿੱਲਾਉਣਾ ਸ਼ੁਰੂ ਕਰ ਦਿੱਤਾ, ਲਿਖਣਾ ਸ਼ੁਰੂ ਕਰ ਦਿੱਤਾ, ਬੋਲਣਾ ਸ਼ੁਰੂ ਕਰ ਦਿੱਤਾ, ਏਅਰਪੋਰਟ-ਵੇਅਰਪੋਰਟ ਕੁਝ ਬਣਨ ਵਾਲਾ ਨਹੀਂ ਹੈ, ਇਹ ਤਾਂ ਚੋਣਾਂ ਹਨ ਨਾ ਇਸ ਲਈ ਮੋਦੀ ਇੱਥੇ ਪੱਥਰ ਖੜਾ ਕਰਨ ਆ ਗਿਆ ਹੈ। ਅਤੇ ਇੱਥੇ ਹੋ ਰਿਹਾ ਹੈ ਨਹੀਂ, ਹਰ ਚੀਜ਼ ਵਿੱਚ, ਹਰ ਚੀਜ਼ ਵਿੱਚ ਉਨ੍ਹਾਂ ਨੂੰ ਚੋਣਾਂ ਨਜ਼ਰ ਆਉਂਦੀਆਂ ਹਨ। ਹਰ ਚੀਜ਼ ਦੇ ਅੰਦਰ, ਕਿਸੇ ਵੀ ਚੰਗੇ ਕੰਮ ਨੂੰ ਚੋਣਾਂ ਦੇ ਰੰਗ ਨਾਲ ਰੰਗ ਦੇਣ ਦਾ ਫੈਸ਼ਨ ਹੋ ਗਿਆ ਹੈ।

 

ਇਨ੍ਹਾਂ ਸਭ ਲੋਕਾਂ ਨੂੰ ਅੱਜ ਇਸ ਏਅਰਪੋਰਟ ਦਾ ਉਦਘਾਟਨ ਇਹ ਕਰਾਰਾ ਜਵਾਬ ਹੈ, ਉਨ੍ਹਾਂ ਦੇ ਮੁੰਹ ‘ਤੇ ਤਮਾਚਾ ਹੈ। ਅਤੇ ਮੇਰਾ ਇਨ੍ਹਾਂ ਪੌਲਿਟਿਕਲ ਕਮੈਂਟੇਟਰਸ ਨੂੰ ਤਾਕੀਦ ਹੈ, ਕਰਬੱਧ ਪ੍ਰਾਰਥਨਾ ਹੈ ਕਿ ਭਾਈ ਹੁਣ ਪੁਰਾਣੇ ਚਸ਼ਮੇ ਉਤਾਰ ਦਵੋ, ਇਹ ਦੇਸ਼ ਨਵੇਂ ਉਮੰਗ ਅਤੇ ਉਤਸਾਹ ਦੇ ਨਾਲ ਚਲ ਪਿਆ ਹੈ, ਰਾਜਨੀਤੀ ਦੇ ਤਰਾਜੂ ਨਾਲ ਤੋਲਣਾ ਬੰਦ ਕਰੋ। ਜੋ ਕਮੈਂਟੇਟਰਸ ਇਸ ਨੂੰ ਚੋਣਵੀ ਐਲਾਨ ਕਹਿੰਦੇ ਸਨ, ਅੱਜ ਤਿੰਨ ਸਾਲ ਦੇ ਅੰਦਰ ਹੀ ਉਹ ਇਸ ਆਧੁਨਿਕ ਸ਼ਾਨਦਾਰ ਰੂਪ ਤੋਂ ਆਕਾਰ ਲਏ ਹੋਏ ਸਾਡੇ ਏਅਰਪੋਰਟ ਨੂੰ ਦੇਖ ਰਹੇ ਹਨ। ਅਤੇ ਇਹ ਮੇਰਾ ਸੁਭਾਗ ਹੈ ਕਿ ਮੈਨੂੰ ਤੁਹਾਡੀ ਹਾਜਰੀ ਵਿੱਚ, ਲੱਖਾਂ ਲੋਕਾਂ ਦੇ ਸਾਖ ਵਿੱਚ ਪੂਰਾ ਅਰੁਣਾਚਲ ਅੱਜ ਔਨਲਾਈਨ ਜੁੜਿਆ ਹੋਇਆ ਹੈ, ਪੂਰਾ ਅਰੁਣਾਚਲ ਜੁੜਿਆ ਹੋਇਆ ਹੈ। ਇਹ ਵੀ ਇੱਕ ਵੱਡੇ ਮਾਣ ਦੀ ਬਾਤ ਹੈ।

 

ਅੱਜ ਨਾ ਕਦੇ ਇੱਥੇ ਕੋਈ ਚੋਣਾਂ ਹਨ, ਨਾ ਕੋਈ ਚੋਣਾਂ ਆਉਣ ਵਾਲੀਆਂ ਹਨ। ਉਸ ਦੇ ਬਾਵਜੂਦ ਵੀ ਹੋ ਰਿਹਾ ਹੈ, ਕਿਉਂਕਿ ਅੱਜ ਦੇਸ਼ ਵਿੱਚ ਜੋ ਸਰਕਾਰ ਹੈ, ਉਸ ਦੀ ਪ੍ਰਾਥਮਿਕਤਾ ਦੇਸ਼ ਦੇ ਵਿਕਾਸ ਹੈ, ਦੇਸ਼ ਦੇ ਲੋਕਾਂ ਦਾ ਵਿਕਾਸ ਹੈ। ਸਾਲ ਵਿੱਚ 365 ਦਿਨ, ਚੌਬੀਸੋਂ ਘੰਟੇ, ਅਸੀਂ ਦੇਸ਼ ਦੇ ਵਿਕਾਸ ਦੇ ਲਈ ਹੀ ਕੰਮ ਕਰਦੇ ਹਾਂ। ਅਤੇ ਤੁਸੀਂ ਦੇਖੋ, ਹਾਲੇ ਵਿੱਚ ਜਿੱਥੇ ਸੂਰਜ ਉਗਦਾ ਹੈ, ਉਸ ਅਰੁਣਾਚਲ ਵਿੱਚ ਹਾਂ ਅਤੇ ਸ਼ਾਮ ਨੰ ਜਿੱਥੇ ਸੂਰਜ ਡੂਬਦਾ ਹੈ, ਉਹ ਦਮਨ ਵਿੱਚ ਮੈਂ ਜਾ ਕਰਕੇ ਲੈਂਡ ਕਰਾਂਗਾ ਜੀ ਅਤੇ ਦਰਮਿਆਨ ‘ਚੇ ਕਾਸ਼ੀ ਜਾਵਾਂਗਾ। ਇਹ ਮਿਹਨਤ ਇੱਕ ਹੀ ਸੁਪਨੇ ਨੂੰ ਲੈ ਕੇ ਚਲ ਰਹੀ ਹੈ, ਜੀ-ਜਾਨ ਨਾਲ ਜੁਟੇ ਹਨ- ਮੇਰਾ ਦੇਸ਼ ਅੱਗੇ ਵਧੇ। ਅਸੀਂ ਨਾ ਚੋਣਾਂ ਦੇ ਫਾਇਦੇ-ਨੁਕਸਾਨ ਸਾਹਮਣੇ ਰੱਖ ਕੇ ਕੰਮ ਕਰਦੇ ਹਾਂ ਨਾ ਚੋਣਾਂ ਦੇ ਲਾਭ ਪਾਉਣ ਦੇ ਲਈ ਛੋਟੇ-ਛੋਟੇ ਇਰਾਦਿਆਂ ਨਾਲ ਕੰਮ ਕਰਨ ਵਾਲੇ ਲੋਕ ਹਾਂ। ਸਾਡਾ ਤਾਂ ਸੁਪਨਾ ਸਿਰਫ ਅਤੇ ਸਿਰਫ ਮਾਂ ਭਾਰਤੀ ਹੈ, ਹਿੰਦੁਸਤਾਨ ਹੈ, 130 ਕਰੋੜ ਨਾਗਰਿਕ ਹਨ।

 

ਅੱਜ ਇਸ ਏਅਰਪੋਰਟ ਦੇ ਨਾਲ ਹੀ 600 ਮੈਗਾਵਾਦ ਦੇ ਕਾਮੇਂਗ ਹਾਈਡ੍ਰੋ ਪ੍ਰੋਜੈਕਟ ਦਾ ਵੀ ਲੋਕਾਰਪਣ ਹੋਇਆ ਹੈ। ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਹੈ। ਵਿਕਾਸ ਦੀ ਉਡਾਨ ਅਤੇ ਵਿਕਾਸ ਦੇ ਲਈ ਊਰਜਾ ਦਾ ਇਹ ਗਠਬੰਧਨ ਅਰੁਣਾਚਲ ਨੂੰ ਇੱਕ ਨਵੀਂ ਗਤੀ ਨਾਲ ਨਵੀਂ ਉਚਾਈ ‘ਤੇ ਲੈ ਕੇ ਜਾਵੇਗਾ। ਮੈਂ ਇਸ ਉਪਲਬਧੀ ਦੇ ਲਈ ਅਰੁਣਾਚਲ ਦੇ ਮੇਰੇ ਪਿਆਰੇ ਭਾਈ-ਭੈਣਾਂ ਨੂੰ, ਸਾਰੇ ਉੱਤਰ-ਪੂਰਬ ਦੇ ਰਾਜ ਦੇ ਭਾਈ-ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਆਜ਼ਾਦੀ ਦੇ ਬਾਅਦ ਨੌਰਥ ਈਸਟ ਬਿਲਕੁਲ ਅਲੱਗ ਤਰ੍ਹਾਂ ਦੇ ਦੌਰ ਦਾ ਗਵਾਹ ਰਿਹਾ ਹੈ। ਦਹਾਕਿਆਂ ਤੱਕ ਇਹ ਖੇਤਰ ਉਪੇਕਸ਼ਾ ਅਤੇ ਉਦਾਸੀਨਤਾ ਦਾ ਸ਼ਿਕਾਰ ਰਿਹਾ ਹੈ। ਤਦ ਦਿੱਲੀ ਵਿੱਚ ਬੈਠ ਕੇ ਪੌਲਿਸੀ ਬਣਾਉਣ ਵਾਲਿਆਂ ਨੂੰ ਸਿਰਫ ਇੰਨੇ ਭਰ ਤੋਂ ਮਤਲਬ ਸੀ ਕਿ ਕਿਸੇ ਤਰ੍ਹਾਂ ਇੱਥੇ ਚੋਣਾਂ ਜਿੱਤੀਆਂ ਜਾਣ। ਤੁਸੀਂ ਜਾਣਦੇ ਹੋ ਇਹ ਸਥਿਤੀ ਕਈ ਦਹਾਕਿਆਂ ਤੱਕ ਬਣੀ ਰਹੀ। ਜਦੋਂ ਅਟਲ ਜੀ ਦੀ ਸਰਕਾਰ ਬਣੀ, ਉਸ ਦੇ ਬਾਅਦ ਪਹਿਲੀ ਵਾਰ ਇਸ ਨੂੰ ਬਦਲਣ ਦਾ ਪ੍ਰਯਤਨ ਕੀਤਾ ਗਿਆ। ਉਹ ਪਹਿਲੀ ਸਰਕਾਰ ਸੀ, ਜਿਸ ਨੇ ਨੌਰਥ ਈਸਟ ਦੇ ਵਿਕਾਸ ਦੇ ਲਈ ਅਲੱਗ ਮੰਤਰਾਲਾ ਬਣਾਇਆ।

 

ਲੇਕਿਨ ਉਨ੍ਹਾਂ ਦੇ ਬਾਅਦ ਆਈ ਸਰਕਾਰ ਨੇ ਉਸ momentum ਨੂੰ ਅੱਗੇ ਨਹੀਂ ਵਧਾਇਆ। ਇਸ ਦੇ ਬਾਅਦ ਬਦਲਾਵ ਦਾ ਨਵਾਂ ਦੌਰ 2014 ਦੇ ਬਾਅਦ ਸ਼ੁਰੂ ਹੋਇਆ, ਜਦੋਂ ਤੁਸੀਂ ਮੈਨੂੰ ਸੇਵਾ ਕਰਨ ਦਾ ਅਵਸਰ ਦਿੱਤਾ। ਪਹਿਲਾਂ ਦੀਆਂ ਸਰਕਾਰਾਂ ਸੋਚਦੀਆਂ ਸਨ ਕਿ ਅਰੁਣਾਚਲ ਪ੍ਰਦੇਸ਼ ਇੰਨਾ ਦੂਰ ਹੈ, ਨੌਰਥ ਇੰਨਾ ਦੂਰ ਹੈ। ਦੂਰ-ਸੁਦੂਰ ਸੀਮਾ ‘ਤੇ ਬਸੇ ਲੋਕਾਂ ਨੂੰ ਪਹਿਲਾਂ ਆਖਰੀ ਪਿੰਡ ਮੰਨਿਆ ਜਾਂਦਾ ਸੀ। ਲੇਕਿਨ ਸਾਡੀ ਸਰਕਾਰ ਨੇ ਉਨ੍ਹਾਂ ਨੂੰ ਆਖਰੀ ਪਿੰਡ ਨਹੀਂ, ਆਖਰੀ ਛੋਰ ਨਹੀਂ, ਬਲਕਿ ਦੇਸ਼ ਦਾ ਪਹਿਲਾ ਪਿੰਡ ਮੰਨਣ ਦਾ ਕੰਮ ਕੀਤਾ ਹੈ। ਨਤੀਜਾ ਇਹ ਕਿ ਨੌਰਥ ਈਸਟ ਦੀ ਵਿਕਾਸ ਦੇਸ਼ ਦੀ ਪ੍ਰਾਥਮਿਕਤਾ ਬਣ ਗਿਆ।

 

ਹੁਣ ਕਲਚਰ ਹੋਵੇ ਜਾਂ ਐਗ੍ਰੀਕਲਚਰ, ਕੌਮਰਸ ਹੋਵੇ ਜਾਂ ਕਨੈਕਟੀਵਿਟੀ ਉੱਤਰ-ਪੂਰਬ ਨੂੰ ਆਖਿਰੀ ਨਹੀਂ ਬਲਕਿ ਸਰਵਉੱਚ ਪ੍ਰਾਥਮਿਕਤਾ ਮਿਲਦੀ ਹੈ। ਬਾਤ ਟ੍ਰੇਡ ਦੀ ਹੋਵੇ ਜਾਂ ਟੂਰਿਜ਼ਮ ਦੀ ਹੋਵੇ, ਟੈਲੀਕੌਮ ਦੀ ਹੋਵੇ ਜਾਂ ਟੈਕਸਟਾਈਲਸ ਦੀ ਹੋਵੇ- ਉੱਤਰ-ਪੂਰਬ ਨੂੰ ਆਖਰੀ ਨਹੀਂ ਬਲਕਿ ਸਰਵਉੱਚ ਪ੍ਰਾਥਮਿਕਤਾ ਮਿਲਦੀ ਹੈ। ਡ੍ਰੋਨ ਟੈਕਨੋਲੋਜੀ ਤੋਂ ਲੈ ਕੇ ਖੇਤੀਬਾੜੀ ਉਡਾਨ ਤੱਕ, ਏਅਰਪੋਰਟ ਤੋਂ ਲੈ ਕੇ ਪੋਰਟ ਤੋਂ ਕਨੈਕਟੀਵਿਟੀ ਤੱਕ –ਉੱਤਰ-ਪੂਰਬ ਦੇਸ਼ ਦੀ ਪ੍ਰਾਥਮਿਕਤਾ ਹੈ।

 

ਭਾਰਤ ਦਾ ਸਭ ਤੋਂ ਲੰਬਾ ਬ੍ਰਿਜ ਹੋਵੇ ਜਾਂ ਸਭ ਤੋਂ ਲੰਬਾ ਰੇਲਰੋਡ ਬ੍ਰਿਜ ਹੋਵੇ, ਰੇਲ ਲਾਈਨ ਵਿਛਾਉਣੀ ਹੋਵੇ ਜਾਂ ਰਿਕਾਰਡ ਤੇਜ਼ੀ ਨਾਲ ਹਾਈਵੇਅ ਬਣਾਉਣਾ ਹੋਵੇ- ਦੇਸ਼ ਦੇ ਲਈ ਉੱਤਰ-ਪੂਰਬ ਸਭ ਤੋਂ ਪਹਿਲਾਂ ਹੈ। ਇਸੇ ਦਾ ਪਰਿਣਾਮ ਹੈ ਕਿ ਅੱਜ ਨੌਰਥ-ਈਸਟ ਵਿੱਚ ਅਪੇਕਸ਼ਾ ਅਤੇ ਅਵਸਰਾਂ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਿਆ ਹੈ, ਨਵਾਂ ਯੁੱਗ ਸ਼ੁਰੂ ਹੋ ਚੁੱਕਿਆ ਹੈ।

 

ਅੱਜ ਦਾ ਇਹ ਆਯੋਜਨ, ਨਵੇਂ ਭਾਰਤ ਦੀ ਇਸ ਅਪ੍ਰੋਚ ਦਾ ਬਹੁਤ ਸ਼ਾਨਦਾਰ ਉਦਾਹਰਣ ਹੈ। ਡੋਨੀ-ਪੋਲੋ ਏਅਰਪੋਰਟ, ਅਰੁਣਾਚਲ ਦਾ ਚੌਥਾ ਓਪਰੇਸ਼ਨਲ ਏਅਰਪੋਰਟ ਹੈ। ਆਜ਼ਾਦੀ ਦੇ ਬਾਅਦ ਤੋਂ ਸੱਤ ਦਹਾਕਿਆਂ ਵਿੱਚ ਪੂਰੇ ਨੌਰਥ ਈਸਟ ਵਿੱਚ ਕੇਵਲ 9 ਏਅਰਪੋਰਟ ਸਨ। ਜਦਕਿ ਸਾਡੀ ਸਰਕਾਰ ਨੇ ਸਿਰਫ ਅੱਠ ਵਰ੍ਹਿਆਂ ਵਿੱਚ ਸੱਤ ਨਵੇਂ ਏਅਰਪੋਰਟ ਬਣਾ ਦਿੱਤੇ ਹਨ। ਇੱਥੇ ਕਿੰਨੇ ਹੀ ਅਜਿਹੇ ਖੇਤਰ ਹਨ, ਜੋ ਆਜ਼ਾਦੀ ਦੇ 75 ਵਰ੍ਹੇ ਬਾਅਦ ਹੁਣ ਏਅਰ ਕਨੈਕਟੀਵਿਟੀ ਨਾਲ ਜੁੜੇ ਹਨ। ਇਸ ਵਜ੍ਹਾ ਨਾਲ ਹੁਣ ਨੌਰਥ ਈਸਟ ਆਉਣ-ਜਾਣ ਵਾਲੀਆਂ ਉਡਾਨਾਂ ਦੀ ਸੰਖਿਆ ਵੀ ਦੁੱਗਣੀ ਤੋਂ ਜ਼ਿਆਦਾ ਹੋ ਚੁੱਕੀ ਹੈ।

 

ਸਾਥੀਓ,

ਈਟਾਨਗਰ ਦਾ ਇਹ ਡੋਨੀ-ਪੋਲੋ ਏਅਰਪੋਰਟ, ਅਰੁਣਾਚਲ ਪ੍ਰਦੇਸ਼ ਦੇ ਅਤੀਤ ਅਤੇ ਸੱਭਿਆਚਾਰ ਦਾ ਵੀ ਗਵਾਹ ਬਣ ਰਿਹਾ ਹੈ। ਅਤੇ ਮੈਨੂੰ ਦੱਸਿਆ ਗਿਆ, ਪੇਮਾ ਜੀ ਦੱਸ ਰਹੇ ਸਨ ਕਿ ਡੋਨੀ ਯਾਨੀ ਸੂਰਯ ਅਤੇ ਪੋਲੋ, ਚੰਦ੍ਰਮਾ ਨੂੰ ਕਹਿੰਦੇ ਹਨ। ਅਤੇ ਮੈਂ ਅਰੁਣਾਚਲ ਦੀ ਡੋਨੀ-ਪੋਲੋ ਸੱਭਿਆਚਾਰ ਵਿੱਚ ਵੀ ਵਿਕਾਸ ਦੇ ਲਈ ਇੱਕ ਸਬਕ ਦੇਖਦਾ ਹਾਂ। ਪ੍ਰਕਾਸ਼ ਇੱਕ ਹੀ ਹੈ ਪਰ ਸੂਰਜ ਦੀ ਰੋਸ਼ਨੀ ਅਤੇ ਚੰਦ੍ਰਮਾ ਦੀ ਪ੍ਰਕਾਸ਼ ਸ਼ੀਤਲਤਾ, ਦੋਨੋਂ ਦੀ ਹੀ ਤਾਂ ਆਪਣੀ-ਆਪਣੀ ਇੱਕ ਅਹਿਮੀਅਤ ਹੈ, ਆਪਣਾ-ਆਪਣਾ ਸਮਰੱਥ ਹੈ। ਠੀਕ ਇਸੇ ਪ੍ਰਕਾਰ, ਜਦੋਂ ਅਸੀਂ ਵਿਕਾਸ ਦੀ ਬਾਤ ਕਰਦੇ ਹਾਂ, ਤਾਂ ਵੱਡੇ-ਵੱਡੇ ਪ੍ਰੋਜੈਕਟਸ ਹੋਣ, ਜਾਂ ਗ਼ਰੀਬ ਤੱਕ ਪਹੁੰਚਣ ਵਾਲੀ ਜਨ-ਕਲਿਆਣ ਦੀਆਂ ਯੋਜਨਾਵਾਂ ਦੋਨੋਂ ਹੀ ਵਿਕਾਸ ਦੇ ਜ਼ਰੂਰੀ ਆਯਾਮ ਹਨ।

 

ਅੱਜ ਜਿੰਨੀ ਅਹਿਮੀਅਤ ਏਅਰਪੋਰਟ ਜਿਹੇ ਵੱਡੇ ਇਨਫ੍ਰਾਸਟ੍ਰਕਚਰ ਦੀ ਹੈ, ਓਨੀ ਹੀ ਅਹਿਮੀਅਤ ਗਰੀਬ ਦੀ ਸੇਵਾ ਨੂੰ, ਉਸ ਦੇ ਸੁਪਨਿਆਂ ਨੂੰ ਵੀ ਦਿੱਤੀ ਜਾਂਦੀ ਹੈ। ਅੱਜ ਜੇਕਰ ਏਅਰਪੋਰਟ ਬਣਦਾ ਹੈ, ਤਾਂ ਉਸ ਦਾ ਲਾਭ ਸਾਧਾਰਣ ਮਾਨਵੀ ਨੂੰ ਕਿਵੇਂ ਮਿਲੇ, ਇਸ ਦੇ ਲਈ ਉਡਾਨ ਯੋਜਨਾ ‘ਤੇ ਵੀ ਕੰਮ ਹੁੰਦਾ ਹੈ। ਫਲਾਈਟ ਸੇਵਾ ਸ਼ੁਰੂ ਹੋਣ ਦੇ ਬਾਅਦ, ਟੂਰਿਸਟਾਂ ਦੀ ਸੰਖਿਆ ਕਿਵੇਂ ਵਧੇ, ਕਿਵੇਂ ਉਸ ਦਾ ਲਾਭ ਛੋਟੇ ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ, ਟੈਕਸੀ ਡ੍ਰਾਈਵਰਸ ਨੂੰ ਮਿਲੇ, ਇਸ ਦੇ ਲਈ ਅਸੀਂ ਕੰਮ ਕਰਦੇ ਹਾਂ।

 

ਸਾਥੀਓ,

ਅਰੁਣਾਚਲ ਪ੍ਰਦੇਸ਼ ਵਿੱਚ ਅੱਜ ਦੁਰਗਮ ਤੋਂ ਦੁਰਗਮ ਉਚਾਈ ‘ਤੇ, ਬੌਰਡਰ ਏਰੀਆਜ਼ ਵਿੱਚ ਸੜਕਾਂ ਅਤੇ ਹਾਈਵੇਅ ਬਣ ਰਹੇ ਹਨ। ਕੇਂਦਰ ਸਰਕਾਰ ਸੜਕਾਂ ਦੇ ਨਿਰਮਾਣ ਦੇ ਲਈ ਕਰੀਬ-ਕਰੀਬ 50 ਹਜ਼ਾਰ ਕਰੋੜ ਰੁਪਏ ਹੋਰ ਖਰਚ ਕਰਨ ਦੇ ਲਈ ਜਾ ਰਹੀ ਹੈ। ਜਦੋਂ ਇੰਨਾ ਇਨਫ੍ਰਾਸਟ੍ਰਕਚਰ ਹੋਵੇਗਾ, ਤਾਂ ਵੱਡੀ ਸੰਖਿਆ ਵਿੱਚ ਟੂਰਿਸਟ ਵੀ ਆਉਣਗੇ। ਅਰੁਣਾਚਲ ਦੇ ਕੋਨੇ-ਕੋਨੇ ਵਿੱਚ ਕੁਦਰਤ ਨੇ ਇੰਨੀ ਖੂਬਸੂਰਤੀ ਦਿੱਤੀ ਹੈ। ਹਰ ਪਿੰਡ ਵਿੱਚ ਟੂਰਿਜ਼ਮ ਦੀ ਅਪਾਰ ਸੰਭਾਵਨਾਵਾਂ ਹਨ। ਹੋਮ ਸਟੇ ਅਤੇ ਲੋਕਲ ਉਤਪਾਦਾਂ ਦੇ ਜ਼ਰੀਏ ਹਰ ਪਰਿਵਾਰ ਦੀ ਆਮਦਨ ਵਧ ਸਕਦੀ ਹੈ। ਉਸ ਦੇ ਲਈ ਜ਼ਰੂਰੀ ਹੈ ਕਿ ਪਿੰਡ-ਪਿੰਡ ਤੱਕ ਪਹੁੰਚਣ ਦੀ ਵਿਵਸਥਾ ਵੀ ਹੋਵੇ। ਇਸ ਲਈ, ਅੱਜ ਅਰੁਣਾਚਲ ਦੇ 85 ਪ੍ਰਤੀਸ਼ਤ ਤੋਂ ਜ਼ਿਆਦਾ ਪਿੰਡਾਂ ਤੱਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਬਣਾਈ ਜਾ ਚੁੱਕੀ ਹੈ।

 

ਸਾਥੀਓ,

ਏਅਰਪੋਰਟ ਹੋਰ ਬਿਹਤਰ ਇਨਫ੍ਰਾਸਟ੍ਰਕਚਰ ਬਣਨ ਦੇ ਬਾਅਦ ਅਰੁਣਾਚਲ ਵਿੱਚ ਕਾਰਗੋ ਸੁਵਿਧਾਵਾਂ ਦੀ ਵੱਡੀ ਸੰਭਾਵਨਾ ਬਣ ਰਹੀ ਹੈ। ਇਸ ਨਾਲ ਇੱਥੇ ਦੇ ਕਿਸਾਨ ਆਪਣੀ ਪੈਦਾਵਾਰ ਅਰੁਣਾਚਲ ਦੇ ਬਾਹਰ ਵੱਡੇ ਬਜ਼ਾਰਾਂ ਵਿੱਚ ਅਸਾਨੀ ਨਾਲ ਵੇਚ ਸਕਣਗੇ, ਉਨ੍ਹਾਂ ਨੂੰ ਅੱਜ ਦੀ ਤੁਲਨਾ ਵਿੱਚ ਕਈ ਗੁਣਾ ਜ਼ਿਆਦਾ ਪੈਸੇ ਮਿਲਣਗੇ। ਅਰੁਣਾਚਲ ਦੇ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਵੀ ਵੱਡਾ ਲਾਭ ਮਿਲ ਰਿਹਾ ਹੈ।

 

ਸਾਥੀਓ,

ਉੱਤਰ-ਪੂਰਬ ਨੂੰ ਲੈ ਕੇ ਸਾਡੀ ਸਰਕਾਰ ਕਿਵੇਂ ਕੰਮ ਕਰ ਰਹੀ ਹੈ, ਉਸ ਦਾ ਇੱਕ ਉਦਾਹਰਣ, ਬਾਂਸ ਦੀ ਖੇਤੀ ਵੀ ਹੈ। ਬੈਂਬੂ ਇੱਥੇ ਦੀ ਜੀਵਨਸ਼ੈਲੀ ਦਾ ਇੱਕ ਅਹਿਮ ਹਿੱਸਾ ਹੈ। ਅੱਜ ਬੈਂਬੂ ਪ੍ਰੌਡਕਟਸ ਪੂਰੇ ਦੇਸ਼ ਅਤੇ ਦੁਨੀਆ ਵਿੱਚ ਪੌਪੁਲਰ ਹੋ ਰਹੇ ਹਨ। ਲੇਕਿਨ ਅੰਗ੍ਰੇਜ਼ਾਂ ਦੇ ਜ਼ਮਾਨੇ ਤੋਂ, ਉਸ ਸਮੇਂ ਤੋਂ ਬੈਂਬੂ ਕੱਟਣ ‘ਤੇ ਅਜਿਹੇ ਕਾਨੂੰਨੀ ਬੰਧਨ ਲਗਾਏ ਹੋਏ ਸਨ ਕਿ ਸਾਡੇ ਆਦਿਵਾਸੀ ਭਾਈ-ਭੈਣਾਂ ਨੂੰ, ਸਾਡੇ ਉੱਤਰ-ਪੂਰਬੀ ਇਲਾਕੇ ਦੇ ਲੋਕਾਂ ਨੂੰ ਜੀਵਨ ਵਿੱਚ ਉਹ ਰੁਕਾਵਟ ਬਣ ਗਿਆ ਸੀ। ਇਸ ਲਈ ਅਸੀਂ ਉਸ ਕਾਨੂੰਨ ਨੂੰ ਬਦਲਿਆ, ਅਤੇ ਹੁਣ ਬੈਂਬੂ ਤੁਸੀਂ ਉਗਾ ਸਕਦੇ ਹੋ, ਬੈਂਬੂ ਕੱਟ ਸਕਦੇ ਹੋ, ਬੈਂਬੂ ਵੇਚ ਸਕਦੇ ਹੋ, ਬੈਂਬੂ ਦਾ ਵੈਲਿਊ ਐਡੀਸ਼ਨ ਕਰਦੇ ਹੋ, ਅਤੇ ਖੁੱਲੇ ਬਜ਼ਾਰ ਵਿੱਚ ਕੇ ਤੁਸੀਂ ਵਪਾਰ ਕਰ ਸਕਦੇ ਹੋ। ਜਿਵੇਂ ਫਸਲ ਉਗਾਉਂਦੇ ਹਾਂ, ਉਵੇਂ ਬੈਂਬੂ ਵੀ ਉਗਾ ਸਕਦੇ ਹਾਂ।

 

ਭਾਈਓ ਅਤੇ ਭੈਣੋਂ,

ਗ਼ਰੀਬ ਜਿਵੇਂ ਹੀ ਜੀਵਨ ਦੀ ਬੁਨਿਆਦੀ ਚਿੰਤਾਵਾਂ ਤੋਂ ਆਜ਼ਾਦ ਹੁੰਦਾ ਹੈ, ਉਹ ਆਪਣੇ ਨਾਲ-ਨਾਲ ਦੇਸ਼ ਦੇ ਵਿਕਾਸ ਦੇ ਵੀ ਨਵੇਂ ਆਯਾਮ ਗੜ੍ਹਣ ਲਗਦਾ ਹੈ। ਇਸ ਲਈ, ਅੱਜ ਗਰੀਬ ਤੋਂ ਗਰੀਬ ਵਿਅਕਤੀ ਅਪੇਕਸਾ ਅਤੇ ਬਦਹਾਲੀ ਤੋਂ ਬਾਹਰ ਆਵੇ, ਉਸ ਨੂੰ ਗਰਿਮਾਣਪੂਰਨ ਜੀਵਨ ਮਿਲੇ, ਇਹ ਦੇਸ਼ ਦੀ ਪ੍ਰਾਥਮਿਕਤਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਪਹਾੜਾਂ ‘ਤੇ ਸਿੱਖਿਆ ਅਤੇ ਇਲਾਜ ਹਮੇਸ਼ਾ ਇੱਕ ਸੰਕਟ ਰਹਿੰਦਾ ਹੈ। ਲੇਕਿਨ ਹੁਣ ਚੰਗੀ ਸਿਹਤ ਸੁਵਿਧਾਵਾਂ ਦੇ ਨਾਲ-ਨਾਲ ਆਯੁਸ਼ਮਾਨ ਭਾਰਤ ਯੋਜਨਾ ਦੇ ਜ਼ਰੀਏ 5 ਲੱਖ ਰੁਪਏ ਦੇ ਮੁਫਤ ਇਲਾਜ ਦੀ ਵਿਵਸਥਾ ਵੀ ਕੀਤੀ ਗਈ ਹੈ। ਹਰ ਗਰੀਬ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੱਕਾ ਘਰ ਦਿੱਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਆਦਿਵਾਸੀ ਇਲਾਕਿਆਂ ਵਿੱਚ ਕੇਂਦਰ ਸਰਕਾਰ 500 ਕਰੋੜ ਰੁਪਏ ਖਰਚ ਕਰਕੇ ਏਕਲਵਯ ਮਾਡਲ ਸਕੂਲ ਖੋਲ ਰਹੀ ਹੈ, ਤਾਕਿ ਕੋਈ ਵੀ ਆਦਿਵਾਸੀ ਬੱਚਾ ਪੜ੍ਹਾਈ ਵਿੱਚ ਪਿੱਛੇ ਨਾ ਰਹਿ ਜਾਵੇ।

 

ਜੋ ਯੁਵਾ ਕਿਸੇ ਕਾਰਨਾਂ ਤੋਂ ਹਿੰਸਾ ਦੇ ਰਸਤੇ ‘ਤੇ ਚਲੇ ਗਏ ਹਨ, ਉਨ੍ਹਾਂ ਨੂੰ ਇੱਕ ਅਲੱਗ ਨੀਤੀ ਦੇ ਜ਼ਰੀਏ ਮੁੱਖ ਧਾਰਾ ਵਿੱਚ ਲਿਆਉਣ ਦਾ ਪ੍ਰਯਤਨ ਹੋ ਰਿਹਾ ਹੈ। ਉਨ੍ਹਾਂ ਦੇ ਲਈ ਅਲੱਗ ਨਾਲ ਫੰਡ ਬਣਾਇਆ ਗਿਆ ਹੈ। ਸਟਾਰਟ-ਅੱਪ ਇੰਡੀਆ ਦੀ ਤਾਕਤ ਨਾਲ ਜੁੜਣ ਦੇ ਲਈ ਅਰੁਣਾਚਲ ਸਟਾਰਟਅੱਪ ਪੌਲਿਸੀ ਦੇ ਜ਼ਰੀਏ ਅਰੁਣਾਚਲ ਪ੍ਰਦੇਸ਼ ਵੀ ਕਦਮ ਨਾਲ ਕਦਮ ਮਿਲਾ ਰਿਹਾ ਹੈ। ਯਾਨੀ, ਵਿਕਾਸ ਦੀ ਜੋ ਸਾਡੀ ਅਮਰ ਧਾਰਾ ਹੈ, ਉੱਪਰ ਤੋਂ ਸ਼ੁਰੂ ਹੁੰਦੀ ਹੈ, ਉਹ ਅੱਜ ਪਿੰਡ-ਗ਼ਰੀਬ, ਨੌਜਵਾਨਾਂ-ਮਹਿਲਾਵਾਂ ਤੱਕ ਪਹੁੰਚ ਕੇ ਉਨ੍ਹਾਂ ਦੀ ਤਾਕਤ ਬਣ ਰਹੀ ਹੈ।

 

ਸਾਥੀਓ,

ਦੇਸ਼ ਨੇ 2014 ਦੇ ਬਾਅਦ ਹਰ ਪਿੰਡ ਤੱਕ ਬਿਜਲੀ ਪਹੁੰਚਾਉਣ ਦਾ ਅਭਿਯਾਨ ਸ਼ੁਰੂ ਕੀਤਾ ਸੀ। ਇਸ ਅਭਿਯਾਨ ਦਾ ਬਹੁਤ ਵੱਡਾ ਲਾਭ ਅਰੁਣਾਚਲ ਪ੍ਰਦੇਸ਼ ਦੇ ਪਿੰਡਾਂ ਨੂੰ ਵੀ ਹੋਇਆ ਹੈ। ਇੱਥੇ ਅਜਿਹੇ ਅਨੇਕ ਪਿੰਡ ਸਨ, ਜਿੱਥੇ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਬਿਜਲੀ ਪਹੁੰਚੀ ਸੀ। ਇਸ ਦੇ ਬਾਅਦ ਕੇਂਦਰ ਸਰਕਾਰ ਨੇ ਸੁਭਾਗ ਯੋਜਨਾ ਬਣਾ ਕੇ ਹਰ ਘਰ ਨੂੰ ਬਿਜਲੀ ਕਨੈਕਸ਼ਨ ਨਾਲ ਜੋੜਣ ਦਾ ਅਭਿਯਾਨ ਚਲਾਇਆ ਸੀ। ਇੱਥੇ ਅਰੁਣਾਚਲ ਪ੍ਰਦੇਸ਼ ਵਿੱਚ ਵੀ ਹਜ਼ਾਰਾਂ ਘਰਾਂ ਨੂੰ ਮੁਫਤ ਬਿਜਲੀ ਕਨੈਕਸ਼ਨ ਨਾਲ ਜੋੜਿਆ ਗਿਆ। ਅਤੇ ਜਦੋਂ ਇੱਥੇ ਦੇ ਘਰਾਂ ਵਿੱਚ ਬਿਜਲੀ ਪਹੁੰਚੀ ਤਾਂ ਘਰਾਂ ਵਿੱਚ ਕੇਵਲ ਉਜਾਲਾ ਹੀ ਨਹੀਂ ਫੈਲਿਆ, ਬਲਕਿ ਇੱਥੇ ਦੇ ਲੋਕਾਂ ਦੇ ਜੀਵਨ ਵਿੱਚ ਵੀ ਉਜਾਲਾ ਆਇਆ ਹੈ।

 

ਭਾਈਓ ਅਤੇ ਭੈਣੋਂ,

ਅਰੁਣਾਚਲ ਪ੍ਰਦੇਸ਼ ਵਿੱਚ ਵਿਕਾਸ ਦੀ ਜੋ ਯਾਤਰਾ ਰਫਤਾਰ ਪਕੜ ਚੁੱਕੀ ਹੈ, ਇਸ ਨੂੰ ਅਸੀਂ ਪਿੰਡ-ਪਿੰਡ ਤੱਕ, ਘਰ-ਘਰ ਤੱਕ ਪਹੁੰਚਾਉਣ ਦੇ ਮਿਸ਼ਨ ‘ਤੇ ਕੰਮ ਕਰ ਰਹੇ ਹਾਂ। ਸਾਡਾ ਪ੍ਰਯਤਨ ਹੈ ਕਿ ਸੀਮਾ ਨਾਲ ਸਟੇ ਪਿੰਡਾਂ ਨੂੰ ਵਾਈਬ੍ਰੈਂਟ ਬੌਰਡਰ ਵਿਲੇਜ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਇਆ ਜਾਵੇ। ਜਦੋਂ ਸੀਮਾ ਤੋਂ ਸਟੇ ਹਰ ਪਿੰਡ ਵਿੱਚ ਸੰਭਾਵਨਾਵਾਂ ਦੇ ਨਵੇਂ ਦੁਆਰ ਖੁਲਣਗੇ, ਉੱਥੋਂ ਸਮ੍ਰਿੱਧੀ ਦੀ ਸ਼ੁਰੂਆਤ ਹੋਵੇਗੀ।

 

ਵਾਈਬ੍ਰੈਂਟ ਬੌਰਡਰ ਵਿਲੇਜ ਪ੍ਰੋਗਰਾਮ ਦੇ ਤਹਿਤ ਸਰਹਦੀ ਪਿੰਡਾਂ ਤੋਂ ਪਲਾਯਨ ਨੂੰ ਰੋਕਣ ਅਤੇ ਉੱਥੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੀ ਯੋਜਨਾ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਸਰਕਾਰ ਦੁਆਰਾ ਸੀਮਾਵਰਤੀ ਖੇਤਰਾਂ ਦੇ ਨੌਜਵਾਨਾਂ ਨੂੰ NCC ਨਾਲ ਜੋੜਣ ਦੇ ਲਈ ਇੱਕ ਵਿਸ਼ੇਸ਼ ਅਭਿਯਾਨ ਚਲ ਰਿਹਾ ਹੈ। ਪ੍ਰਯਤਨ ਇਹ ਹੈ ਕਿ ਬੌਰਡਰ ਕਿਨਾਰੇ ਬਸੇ ਪਿੰਡਾਂ, ਉੱਥੇ ਦੇ ਨੌਜਵਾਨਾਂ ਦੀ NCC ਵਿੱਚ ਜ਼ਿਆਦਾ ਤੋਂ ਜ਼ਿਆਦਾ ਭਾਗੀਦਾਰੀ ਹੋਵੇ। NCC ਨਾਲ ਜੁੜਣ ਵਾਲੇ ਇਨ੍ਹਾਂ ਪਿੰਡਾਂ ਦੇ ਬੱਚਿਆਂ ਨੂੰ ਸੈਨਾ ਦੇ ਅਫਸਰਾਂ ਤੋਂ ਟ੍ਰੇਨਿੰਗ ਮਿਲੇਗੀ। ਇਸ ਨਾਲ ਨੌਜਵਾਨਾਂ ਦੇ ਉੱਜਵਲ ਭਵਿੱਖ ਦਾ ਰਸਤਾ ਤਾਂ ਤਿਆਰ ਹੋਵੇਗਾ ਹੀ, ਨਾਲ ਹੀ ਉਨ੍ਹਾਂ ਵਿੱਚ ਦੇਸ਼ ਦੇ ਪ੍ਰਤੀ ਸੇਵਾ ਦਾ ਇੱਕ ਜਜ਼ਬਾ ਵੀ ਹੋਰ ਜ਼ਿਆਦਾ ਪੈਦਾ ਹੋਵੇਗਾ, ਅਤੇ ਹੋਰ ਜ਼ਿਆਦਾ ਵਧੇਗਾ।

 

ਸਾਥੀਓ,

ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ‘ਤੇ ਚਲਦੇ ਹੋਏ ਡਬਲ ਇੰਜਣ ਦੀ ਸਰਕਾਰ, ਅਰੁਣਾਚਲ ਦੇ ਵਿਕਾਸ ਦੇ ਲਈ, ਲੋਕਾਂ ਦੀ Ease of Living ਦੇ ਲਈ ਪ੍ਰਤੀਬੱਧ ਹੈ। ਮੇਰੀ ਕਾਮਨਾ ਹੈ ਵਿਕਾਸ ਦਾ ਇਹ ਅਰੁਣਾਚਲ ਇਸੇ ਤਰ੍ਹਾਂ ਆਪਣੇ ਪ੍ਰਕਾਸ਼ ਨੂੰ ਬਿਖੇਰਦਾ ਰਹੇ।

 

ਮੈਂ ਇੱਕ ਵਾਰ ਫਿਰ ਪੇਮਾ ਜੀ ਅਤੇ ਉਨ੍ਹਾਂ ਦੀ ਪੂਰੀ ਸਰਕਾਰ ਨੂੰ ਇਨ੍ਹਾਂ ਸਾਰੀਆਂ ਭਾਰਤ ਸਰਕਾਰ ਦੀਆਂ ਯੋਜਨਵਾਂ ਨੂੰ ਅੱਗੇ ਵਧਾਉਣ ਵਿੱਚ ਸਕ੍ਰਿਯ ਸਹਿਯੋਗ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਸਾਡੇ ਪੂਰੇ ਉੱਤਰ-ਪੂਰਬ ਦੇ ਸਾਡੇ ਸਾਥੀਆਂ ਨੂੰ ਵੀ ਸਾਡੀਆਂ ਮਾਤਾਵਾਂ-ਭੈਣਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੀ ਤਰਫ ਤੋਂ ਆਪ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ!

************

ਡੀਐੱਸ/ਐੱਸਟੀ/ਐੱਨਐੱਸ



(Release ID: 1877388) Visitor Counter : 109