ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੰਗਲੁਰੂ ਟੈੱਕ ਸੰਮੇਲਨ ਨੂੰ ਸੰਬੋਧਨ ਕੀਤਾ
"ਬੰਗਲੁਰੂ ਇੱਕ ਸਮਾਵੇਸ਼ੀ ਅਤੇ ਨਵਾਚਾਰੀ ਸ਼ਹਿਰ ਹੈ ਅਤੇ ਟੈਕਨੋਲੋਜੀ ਅਤੇ ਸੋਚ ਦੀ ਅਗਵਾਈ ਦਾ ਬਸੇਰਾ ਹੈ"
"ਭਾਰਤ ਦੇ ਨਵਾਚਾਰੀ ਨੌਜਵਾਨਾਂ ਅਤੇ ਤਕਨੀਕੀ ਪਹੁੰਚ ਵਧਣ ਕਾਰਨ ਭਵਿੱਖ ਬਹੁਤ ਵਿਸ਼ਾਲ ਹੋਵੇਗਾ"
"ਭਾਰਤ ਵਿੱਚ, ਟੈਕਨੋਲੋਜੀ ਸਮਾਨਤਾ ਅਤੇ ਸਸ਼ਕਤੀਕਰਣ ਦੀ ਤਾਕਤ ਹੈ"
"ਏਕੀਕਰਣ ਦੀ ਮਦਦ ਨਾਲ ਨਵਾਚਰ ਇੱਕ ਸ਼ਕਤੀ ਬਣ ਜਾਂਦਾ ਹੈ"
“ਭਾਰਤ ਹੁਣ ਲਾਲ ਫੀਤਾਸ਼ਾਹੀ ਲਈ ਜਾਣਿਆ ਜਾਂਦਾ ਸਥਾਨ ਨਹੀਂ ਰਿਹਾ। ਇਹ ਨਿਵੇਸ਼ਕਾਂ ਦੇ ਰੈੱਡ ਕਾਰਪੇਟ ਲਈ ਜਾਣਿਆ ਜਾਂਦਾ ਹੈ"
Posted On:
16 NOV 2022 11:25AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟਿੱਪਣੀ ਕੀਤੀ ਕਿ ਭਾਰਤ ਦੇ ਨਵਾਚਾਰੀ ਨੌਜਵਾਨਾਂ ਨੇ ਤਕਨੀਕੀ ਅਤੇ ਪ੍ਰਤਿਭਾ ਦੇ ਵਿਸ਼ਵੀਕਰਨ ਨੂੰ ਯਕੀਨੀ ਬਣਾਇਆ ਹੈ ਅਤੇ ਕਿਹਾ ਕਿ "ਭਾਰਤ ਵਿੱਚ ਟੈਕਨੋਲੋਜੀ ਸਮਾਨਤਾ ਅਤੇ ਸਸ਼ਕਤੀਕਰਣ ਦੀ ਤਾਕਤ ਹੈ।" ਪ੍ਰਧਾਨ ਮੰਤਰੀ ਵੀਡੀਓ ਸੰਦੇਸ਼ ਰਾਹੀਂ ਬੰਗਲੁਰੂ ਟੈੱਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਬੰਗਲੁਰੂ ਨੂੰ ਟੈਕਨੋਲੋਜੀ ਅਤੇ ਸੋਚ ਦੀ ਅਗਵਾਈ ਦਾ ਬਸੇਰਾ, ਇੱਕ ਸਮਾਵੇਸ਼ੀ ਅਤੇ ਨਵਾਚਾਰੀ ਸ਼ਹਿਰ ਦੱਸਿਆ। ਉਨ੍ਹਾਂ ਅੱਗੇ ਕਿਹਾ, "ਕਈ ਸਾਲਾਂ ਤੋਂ, ਬੰਗਲੁਰੂ ਭਾਰਤ ਦੇ ਇਨੋਵੇਸ਼ਨ ਇੰਡੈਕਸ ਵਿੱਚ ਪਹਿਲੇ ਨੰਬਰ 'ਤੇ ਰਿਹਾ ਹੈ।"
ਭਾਰਤ ਦੀ ਟੈਕਨੋਲੋਜੀ ਅਤੇ ਨਵਾਚਾਰ ਨੇ ਪਹਿਲਾਂ ਹੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਨਵਾਚਾਰੀ ਨੌਜਵਾਨਾਂ ਅਤੇ ਤਕਨੀਕੀ ਪਹੁੰਚ ਵਧਣ ਕਾਰਨ ਭਵਿੱਖ ਵਰਤਮਾਨ ਨਾਲੋਂ ਬਹੁਤ ਵਿਸ਼ਾਲ ਹੋਵੇਗਾ। ਉਨ੍ਹਾਂ ਕਿਹਾ, "ਭਾਰਤੀ ਨੌਜਵਾਨਾਂ ਨੇ ਤਕਨੀਕੀ ਵਿਸ਼ਵੀਕਰਨ ਅਤੇ ਪ੍ਰਤਿਭਾ ਵਿਸ਼ਵੀਕਰਨ ਨੂੰ ਯਕੀਨੀ ਬਣਾਇਆ ਹੈ। । ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਆਪਣੀ ਪ੍ਰਤਿਭਾ ਦੀ ਵਰਤੋਂ ਵਿਸ਼ਵ ਭਲਾਈ ਲਈ ਕਰ ਰਹੇ ਹਾਂ।"
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਇਸ ਸਾਲ 2015 ਦੇ 81ਵੇਂ ਰੈਂਕ ਤੋਂ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 40ਵੇਂ ਰੈਂਕ 'ਤੇ ਪਹੁੰਚ ਗਿਆ ਹੈ। ਭਾਰਤ ਵਿੱਚ ਯੂਨੀਕੌਰਨ ਸਟਾਰਟ-ਅੱਪਸ ਦੀ ਸੰਖਿਆ 2021 ਤੋਂ ਦੁੱਗਣੀ ਹੋ ਗਈ ਹੈ, ਕਿਉਂਕਿ ਭਾਰਤ 81,000 ਮਾਨਤਾ ਪ੍ਰਾਪਤ ਸਟਾਰਟ-ਅੱਪਸ ਦੇ ਨਾਲ ਤੀਜੇ ਸਭ ਤੋਂ ਵੱਡੇ ਸਟਾਰਟ-ਅੱਪ ਦੇ ਰੂਪ ਵਿੱਚ ਉੱਭਰ ਰਿਹਾ ਹੈ। ਭਾਰਤੀ ਪ੍ਰਤਿਭਾ ਪੂਲ ਨੇ ਸੈਂਕੜੇ ਅੰਤਰਰਾਸ਼ਟਰੀ ਕੰਪਨੀਆਂ ਨੂੰ ਭਾਰਤ ਵਿੱਚ ਆਪਣੇ ਖੋਜ ਅਤੇ ਵਿਕਾਸ ਕੇਂਦਰ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ।
ਭਾਰਤੀ ਨੌਜਵਾਨਾਂ ਲਈ ਵਧਦੀ ਤਕਨੀਕੀ ਪਹੁੰਚ ਬਾਰੇ ਵਿਸਥਾਰ ਵਿੱਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਹੋ ਰਹੀ ਮੋਬਾਈਲ ਅਤੇ ਡਾਟਾ ਕ੍ਰਾਂਤੀ ਬਾਰੇ ਗੱਲ ਕੀਤੀ। ਪਿਛਲੇ 8 ਸਾਲਾਂ ਵਿੱਚ, ਬ੍ਰੌਡਬੈਂਡ ਕਨੈਕਸ਼ਨ 60 ਮਿਲੀਅਨ ਤੋਂ ਵਧ ਕੇ 810 ਮਿਲੀਅਨ ਹੋ ਗਏ ਹਨ। ਸਮਾਰਟਫੋਨ ਉਪਭੋਗਤਾ 150 ਮਿਲੀਅਨ ਤੋਂ 750 ਮਿਲੀਅਨ ਹੋ ਗਏ ਹਨ। ਸ਼ਹਿਰੀ ਖੇਤਰਾਂ ਦੇ ਮੁਕਾਬਲੇ ਗ੍ਰਾਮੀਣ ਖੇਤਰਾਂ ਵਿੱਚ ਇੰਟਰਨੈਟ ਦਾ ਵਾਧਾ ਤੇਜ਼ ਹੈ। ਸ਼੍ਰੀ ਮੋਦੀ ਨੇ ਕਿਹਾ, “ਇਨਫਰਮੇਸ਼ਨ ਸੁਪਰ-ਹਾਈਵੇ ਨਾਲ ਇੱਕ ਨਵੀਂ ਅਬਾਦੀ ਨੂੰ ਜੋੜਿਆ ਜਾ ਰਿਹਾ ਹੈ”। ਉਨ੍ਹਾਂ ਭਾਰਤ ਵਿੱਚ ਟੈਕਨੋਲੋਜੀ ਦੇ ਲੋਕਤੰਤਰੀਕਰਨ 'ਤੇ ਵੀ ਜ਼ੋਰ ਦਿੱਤਾ। ਭਾਰਤ ਨੇ ਇਹ ਵੀ ਦਿਖਾਇਆ ਹੈ ਕਿ ਤਕਨੀਕ ਨੂੰ ਮਨੁੱਖੀ ਅਹਿਸਾਸ ਕਿਵੇਂ ਦੇਣਾ ਹੈ। ਉਨ੍ਹਾਂ ਕਿਹਾ, "ਭਾਰਤ ਵਿੱਚ, ਟੈਕਨੋਲੋਜੀ ਸਮਾਨਤਾ ਅਤੇ ਸਸ਼ਕਤੀਕਰਣ ਦੀ ਸ਼ਕਤੀ ਹੈ।" ਉਨ੍ਹਾਂ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ, ਆਯੁਸ਼ਮਾਨ ਭਾਰਤ ਦੀ ਉਦਾਹਰਣ ਦਿੱਤੀ, ਜੋ ਲਗਭਗ 200 ਮਿਲੀਅਨ ਪਰਿਵਾਰਾਂ ਯਾਨੀ 600 ਮਿਲੀਅਨ ਲੋਕਾਂ ਲਈ ਸੁਰੱਖਿਆ ਜਾਲ ਪ੍ਰਦਾਨ ਕਰਦੀ ਹੈ ਅਤੇ ਕੋਵਿਡ ਟੀਕਾਕਰਨ ਡ੍ਰਾਈਵ, ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਜੋ ਕਿ ਤਕਨੀਕੀ ਪਲੇਟਫਾਰਮਾਂ 'ਤੇ ਚੱਲਦੀ ਹੈ। ਉਨ੍ਹਾਂ ਸਿੱਖਿਆ ਖੇਤਰ ਦੀਆਂ ਉਦਾਹਰਣਾਂ ਨੂੰ ਵੀ ਸੂਚੀਬੱਧ ਕੀਤਾ ਜਿਵੇਂ ਕਿ ਓਪਨ ਕੋਰਸਾਂ ਦੇ ਸਭ ਤੋਂ ਵੱਡੇ ਔਨਲਾਈਨ ਭੰਡਾਰਾਂ ਵਿੱਚੋਂ ਇੱਕ ਜਿੱਥੇ 10 ਮਿਲੀਅਨ ਤੋਂ ਵੱਧ ਸਫਲ ਔਨਲਾਈਨ ਅਤੇ ਮੁਫਤ ਪ੍ਰਮਾਣੀਕਰਣ ਹੋਏ ਹਨ। ਸਭ ਤੋਂ ਘੱਟ ਡੇਟਾ ਟੈਰਿਫ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਮਹਾਮਾਰੀ ਦੌਰਾਨ ਗਰੀਬ ਵਿਦਿਆਰਥੀਆਂ ਨੂੰ ਔਨਲਾਈਨ ਕਲਾਸਾਂ ਵਿੱਚ ਸ਼ਾਮਲ ਹੋਣ ਵਿੱਚ ਮਦਦ ਕੀਤੀ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਗਰੀਬੀ ਵਿਰੁੱਧ ਜੰਗ ਵਿੱਚ ਟੈਕਨੋਲੋਜੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਉਨ੍ਹਾਂ ਨੇ ਗ਼ਰੀਬ ਦੋਸਤਾਨਾ ਉਪਾਵਾਂ ਬਾਰੇ ਵਿਸਤ੍ਰਿਤ ਕਰਨ ਲਈ ਸਵਾਮਿਤਵ ਯੋਜਨਾ ਅਤੇ ਜਨ ਧਨ ਆਧਾਰ ਮੋਬਾਈਲ (ਜੇਏਐੱਮ) ਟ੍ਰਿਨਿਟੀ ਲਈ ਡਰੋਨ ਦੀ ਵਰਤੋਂ ਦੀਆਂ ਉਦਾਹਰਣਾਂ ਦਿੱਤੀਆਂ। ਸਵਾਮਿਤਵ ਸਕੀਮ ਨੇ ਜਾਇਦਾਦ ਦੇ ਰਿਕਾਰਡ ਵਿੱਚ ਪ੍ਰਮਾਣਿਕਤਾ ਲਿਆਂਦੀ ਅਤੇ ਗਰੀਬਾਂ ਨੂੰ ਕਰਜ਼ੇ ਤੱਕ ਪਹੁੰਚ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, ਜੇਏਐੱਮ ਨੇ ਸਿੱਧੇ ਲਾਭ ਦੇ ਤਬਾਦਲੇ ਨੂੰ ਯਕੀਨੀ ਬਣਾਇਆ ਅਤੇ ਕਈ ਕਲਿਆਣਕਾਰੀ ਯੋਜਨਾਵਾਂ ਦੀ ਰੀੜ੍ਹ ਦੀ ਹੱਡੀ ਬਣ ਗਈ। ਪ੍ਰਧਾਨ ਮੰਤਰੀ ਨੇ ‘ਸਰਕਾਰ ਦੁਆਰਾ ਚਲਾਏ ਜਾਂਦੇ ਇੱਕ ਸਫਲ ਈ-ਕਾਮਰਸ ਪਲੇਟਫਾਰਮ’ ਜੀਈਐੱਮ ਦਾ ਵੀ ਜ਼ਿਕਰ ਕੀਤਾ। “ਟੈਕਨੋਲੋਜੀ ਨੇ ਛੋਟੇ ਕਾਰੋਬਾਰਾਂ ਨੂੰ ਇੱਕ ਵੱਡਾ ਗਾਹਕ ਲੱਭਣ ਵਿੱਚ ਮਦਦ ਕੀਤੀ ਹੈ। ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਵੀ ਘਟ ਗਈ ਹੈ। ਇਸੇ ਤਰ੍ਹਾਂ ਟੈਕਨੋਲੋਜੀ ਨੇ ਔਨਲਾਈਨ ਟੈਂਡਰਿੰਗ ਵਿੱਚ ਮਦਦ ਕੀਤੀ ਹੈ। ਇਸ ਨਾਲ ਪ੍ਰੋਜੈਕਟਾਂ ਵਿੱਚ ਤੇਜ਼ੀ ਆਈ ਹੈ ਅਤੇ ਪਾਰਦਰਸ਼ਤਾ ਵਧੀ ਹੈ। ਸ਼੍ਰੀ ਮੋਦੀ ਨੇ ਜੀਈਐੱਮ ਦੁਆਰਾ ਕੀਤੀਆਂ ਗਈਆਂ ਤਰੱਕੀਆਂ ਨੂੰ ਉਜਾਗਰ ਕਰਦੇ ਹੋਏ ਕਿਹਾ, "ਇਹ ਪਿਛਲੇ ਸਾਲ ਇੱਕ ਟ੍ਰਿਲੀਅਨ ਰੁਪਏ ਦੇ ਖਰੀਦ ਮੁੱਲ 'ਤੇ ਵੀ ਪਹੁੰਚ ਗਿਆ ਹੈ।"
ਪ੍ਰਧਾਨ ਮੰਤਰੀ ਨੇ ਸਾਇਲੋਜ਼ ਨੂੰ ਹਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ "ਨਵਾਚਾਰ ਮਹੱਤਵਪੂਰਨ ਹੈ। ਪਰ ਜਦੋਂ ਏਕੀਕਰਣ ਦੁਆਰਾ ਸਮਰਥਨ ਕੀਤਾ ਜਾਂਦਾ ਹੈ, ਇਹ ਇੱਕ ਤਾਕਤ ਬਣ ਜਾਂਦਾ ਹੈ। ਟੈਕਨੋਲੋਜੀ ਦੀ ਵਰਤੋਂ ਸਾਇਲੋਜ਼ ਨੂੰ ਖਤਮ ਕਰਨ, ਤਾਲਮੇਲ ਨੂੰ ਸਮਰੱਥ ਬਣਾਉਣ ਅਤੇ ਸੇਵਾ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ। ਸਾਂਝੇ ਪਲੇਟਫਾਰਮ 'ਤੇ, ਕੋਈ ਸਾਇਲੋਜ਼ ਨਹੀਂ ਹੈ। ਪ੍ਰਧਾਨ ਮੰਤਰੀ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੀ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਗਲੇ ਕੁਝ ਸਾਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ 100 ਟ੍ਰਿਲੀਅਨ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਰਿਹਾ ਹੈ। ਗਤੀ ਸ਼ਕਤੀ ਸਾਂਝੇ ਪਲੇਟਫਾਰਮ ਦੇ ਨਾਲ, ਕੇਂਦਰ ਸਰਕਾਰ, ਰਾਜ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗ ਤਾਲਮੇਲ ਕਰ ਸਕਦੇ ਹਨ। ਪ੍ਰੋਜੈਕਟਾਂ, ਜ਼ਮੀਨ ਦੀ ਵਰਤੋਂ ਅਤੇ ਸੰਸਥਾਵਾਂ ਨਾਲ ਸਬੰਧਤ ਜਾਣਕਾਰੀ ਇੱਕੋ ਥਾਂ 'ਤੇ ਉਪਲਬਧ ਹੈ। ਇਸ ਲਈ, ਹਰੇਕ ਹਿਤਧਾਰਕ ਇੱਕੋ ਡੇਟਾ ਦੇਖਦਾ ਹੈ। ਇਸ ਨਾਲ ਤਾਲਮੇਲ ਵਿੱਚ ਸੁਧਾਰ ਹੁੰਦਾ ਹੈ ਅਤੇ ਸਮੱਸਿਆਵਾਂ ਹੋਣ ਤੋਂ ਪਹਿਲਾਂ ਹੀ ਹੱਲ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ, "ਇਹ ਪ੍ਰਵਾਨਗੀਆਂ ਅਤੇ ਮਨਜ਼ੂਰੀਆਂ ਨੂੰ ਤੇਜ਼ ਕਰ ਰਿਹਾ ਹੈ।"
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹੁਣ ਲਾਲ ਫੀਤਾਸ਼ਾਹੀ ਲਈ ਜਾਣਿਆ ਜਾਣ ਵਾਲਾ ਸਥਾਨ ਨਹੀਂ ਰਿਹਾ। ਇਹ ਨਿਵੇਸ਼ਕਾਂ ਲਈ ਰੈੱਡ ਕਾਰਪੇਟ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ, "ਭਾਵੇਂ ਇਹ ਐੱਫਡੀਆਈ ਸੁਧਾਰ ਹੋਵੇ, ਜਾਂ ਡਰੋਨ ਨਿਯਮਾਂ ਦਾ ਉਦਾਰੀਕਰਨ, ਸੈਮੀ-ਕੰਡਕਟਰ ਸੈਕਟਰ ਵਿੱਚ ਕਦਮ, ਜਾਂ ਵੱਖ-ਵੱਖ ਖੇਤਰਾਂ ਵਿੱਚ ਉਤਪਾਦਨ ਪ੍ਰੋਤਸਾਹਨ ਯੋਜਨਾਵਾਂ, ਜਾਂ ਕਾਰੋਬਾਰ ਕਰਨ ਵਿੱਚ ਅਸਾਨੀ ਦਾ ਵਾਧਾ, ਭਾਰਤ ਵਿੱਚ ਬਹੁਤ ਸਾਰੇ ਵਧੀਆ ਕਾਰਕ ਇਕੱਠੇ ਆ ਰਹੇ ਹਨ।" ਪ੍ਰਧਾਨ ਮੰਤਰੀ ਨੇ ਇੱਕ ਅਪੀਲ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ। ਉਨ੍ਹਾਂ ਕਿਹਾ, "ਤੁਹਾਡਾ ਨਿਵੇਸ਼ ਅਤੇ ਸਾਡਾ ਨਵਾਚਾਰ ਚਮਤਕਾਰ ਕਰ ਸਕਦਾ ਹੈ। ਤੁਹਾਡਾ ਭਰੋਸਾ ਅਤੇ ਸਾਡੀ ਤਕਨੀਕੀ ਪ੍ਰਤਿਭਾ ਬਹੁਤ ਕੁਝ ਸਕਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਸਾਡੇ ਨਾਲ ਕੰਮ ਕਰਨ ਲਈ ਸੱਦਾ ਦਿੰਦਾ ਹਾਂ ਕਿਉਂਕਿ ਅਸੀਂ ਦੁਨੀਆ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਗਵਾਈ ਕਰ ਰਹੇ ਹਾਂ।
******
ਡੀਐੱਸ/ਵੀਜੇ
(Release ID: 1876488)
Visitor Counter : 207
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam