ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਡਿਜੀਲੌਕਰ ਦੇਉਪਯੋਗਕਰਤਾ ਹੁਣ ਆਪਣੇ ਸਿਹਤ ਰਿਕਾਰਡਾਂ ਨੂੰ ਡਿਜੀਟਲ ਰੂਪ ਨਾਲ ਰੱਖ ਸਕਦੇ ਹਨ ਅਤੇ ਉਨ੍ਹਾਂ ਨੂੰ ਆਯੁਸ਼ਮਾਨ ਭਾਰਤ ਸਿਹਤ ਖਾਤੇ (ਏਬੀਐੱਚਏ) ਨਾਲ ਜੋੜ ਸਕਦੇ ਹਨ

Posted On: 10 NOV 2022 12:04PM by PIB Chandigarh

ਡਿਜੀਲੌਕਰਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਨਾਲ ਆਪਣੇ ਦੂਸਰੇ ਪੱਧਰ ਦੇ ਏਕੀਕਰਨ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਇੱਕ ਪ੍ਰਮਾਣਿਕ ਦਸਤਾਵੇਜ਼ ਐਕਸਚੇਂਜ ਮੰਚ ਹੈ। ਡਿਜੀਲੌਕਰਦੇ ਸੁਰੱਖਿਅਤ ਕਲਾਊਡ ਆਧਾਰਤ ਸਟੋਰੇਜ ਮੰਚ ਦੀ ਵਰਤੋਂ ਹੁਣ ਸਿਹਤ ਰਿਕਾਰਡ ਜਿਵੇਂ ਕਿ ਟੀਕਾਕਰਨ ਰਿਕਾਰਡ, ਡਾਕਟਰ ਦੇ ਨੁਸਖੇ, ਲੈਬ ਰਿਪੋਰਟਾਂ, ਹਸਪਤਾਲ ਤੋਂ ਛੁੱਟੀ ਦੇ ਸਾਰ ਆਦਿ ਨੂੰ ਰੱਖਣ ਅਤੇ ਇਸ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਸਿਹਤ ਲੌਕਰ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਡਿਜੀਲੌਕਰਨੇ ਏਬੀਡੀਐੱਮਦੇ ਨਾਲ ਪਹਿਲੇ ਪੱਧਰ ਦਾ ਏਕੀਕਰਨ ਪੂਰਾ ਕੀਤਾ ਸੀ। ਇਸ ਦੇ ਤਹਿਤ ਇਸ ਨੇ ਆਪਣੇ 13 ਕਰੋੜ ਉਪਯੋਗਕਰਤਾਵਾਂ ਦੇ ਵਿੱਚ ਏਬੀਐੱਚਏ ਜਾਂ ਆਯੁਸ਼ਮਾਨ ਭਾਰਤ ਸਿਹਤ ਖਾਤਾ ਨਿਰਮਾਣ ਸੁਵਿਧਾ ਨੂੰ ਜੋੜਿਆ ਸੀ। ਇਹ ਨਵੀਨਤਮ ਏਕੀਕਰਨ ਹੁਣ ਉਪਯੋਗਕਰਤਾਵਾਂ ਨੂੰ ਵਿਅਕਤੀਗਤ ਸਿਹਤ ਰਿਕਾਰਡ (ਪੀਐੱਚਆਰ) ਐਪ ਦੇ ਰੂਪ ਵਿੱਚ ਡਿਜੀਲੌਕਰ ਦੀ ਵਰਤੋਂ ਕਰਨ ਵਿੱਚ ਸਮਰੱਥ ਬਣਾਵੇਗਾ। ਇਸ ਤੋਂ ਇਲਾਵਾ ਏਬੀਐੱਚਏ ਧਾਰਕ ਆਪਣੇ ਸਿਹਤ ਰਿਕਾਰਡ ਨੂੰ ਵਿਭਿੰਨ ਏਬੀਡੀਐੱਮ ਰਜਿਸਟਰਡ ਸਿਹਤ ਸੁਵਿਧਾਵਾਂ ਜਿਵੇਂ ਕਿ ਹਸਪਤਾਲ ਅਤੇ ਲੈਬਾਰਟਰੀਆਂ ਨਾਲ ਵੀ ਜੋੜ ਸਕਦੇ ਹਨ ਅਤੇ ਡਿਜੀਲੌਕਰ ਦੇ ਮਾਧਿਅਮ ਨਾਲ ਉਨ੍ਹਾਂ ਤੱਕ ਪਹੁੰਚ ਸਕਦੇ ਹਨ। ਇਸ ਐਪ ’ਤੇ ਉਪਯੋਗਕਰਤਾ ਆਪਣੇ ਪੁਰਾਣੇ ਸਿਹਤ ਰਿਕਾਰਡ ਨੂੰ ਸਕੈਨ ਅਤੇ ਅਪਲੋਡ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਏਬੀਡੀਐੱਮ ਰਜਿਸਟਰਡ ਸਿਹਤ ਪੇਸ਼ੇਵਰਾਂ ਦੇ ਨਾਲ ਚੁਣੇ ਹੋਏ ਰਿਕਾਰਡ ਸਾਂਝਾ ਕਰ ਸਕਦੇ ਹਨ।

ਨੈਸ਼ਨਲ ਹੈਲਥ ਅਥਾਰਟੀ (ਐੱਨਐੱਚਏ) ਦੇ ਸੀਈਓ ਡਾ. ਆਰਐੱਮ ਸ਼ਰਮਾ ਨੇ ਉਪਯੋਗਕਰਤਾਵਾਂ ਦੇ ਲਈ ਇਸ ਏਕੀਕਰਨ ਦੇ ਲਾਭ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ,“ਏਬੀਡੀਐੱਮ ਦੇ ਤਹਿਤ ਅਸੀਂ ਇੱਕ ਅੰਤਰ-ਪਰਿਚਾਲਤ ਸਿਹਤ ਈਕੋਸਿਸਟਮ ਦਾ ਨਿਰਮਾਣ ਕਰ ਰਹੇ ਹਾਂ। ਏਬੀਡੀਐੱਮ ਦੇ ਨਾਲ ਏਕੀਕ੍ਰਿਤ ਜਨਤਕ ਤੇ ਨਿੱਜੀ, ਦੋਵਾਂ ਖੇਤਰਾਂ ਦੇ ਭਾਗੀਦਾਰਾਂ ਦੇ ਵਿਭਿੰਨ ਐਪਲੀਕੇਸ਼ਨ ਇਸ ਯੋਜਨਾ ਦੀ ਪਹੁੰਚ ਨੂੰ ਜ਼ਿਆਦਾ ਉਪਯੋਗਕਰਤਾਵਾਂ ਤੱਕ ਵਿਸਤਾਰਤ ਕਰਨ ਅਤੇ ਜ਼ਿਆਦਾ ਸੁਵਿਧਾਵਾਂ ਨੂੰ ਜੋੜਨ ਵਿੱਚ ਸਹਾਇਤਾ ਕਰ ਰਹੇ ਹਨ। ਡਿਜੀਲੌਕਰ, ਪ੍ਰਮਾਣਿਕ ਦਸਤਾਵੇਜ਼ਾਂ ਨੂੰ ਰੱਖਣ ਅਤੇ ਇਸ ਨੂੰ ਪ੍ਰਾਪਤ ਕਰਨ ਦੇ ਲਈ ਭਰੋਸੇਯੋਗ ਅਤੇ ਲੋਕਪ੍ਰਿਅ ਐਪ ਹੈ। ਇਸ ਨੂੰ ਦੇਖਦੇ ਹੋਏ ਇਹ ਇੱਕ ਮਹੱਤਵਪੂਰਨ ਵਿਕਾਸ ਹੈ, ਕਿਉਂਕਿ ਉਪਯੋਗਕਰਤਾ ਹੁਣ ਇਸ ਨੂੰ ਪੀਐੱਚਆਰ ਐਪ ਦੇ ਰੂਪ ਵਿੱਚ ਵਰਤੋਂ ਕਰ ਸਕਣਗੇ ਅਤੇ ਪੇਪਰਲੈੱਸ ਰਿਕਾਰਡ ਸੰਭਾਲ ਦਾ ਲਾਭ ਪ੍ਰਾਪਤ ਕਰ ਸਕਣਗੇ।

ਡਿਜੀਟਲ ਇੰਡੀਆ ਕਾਰਪੋਰੇਸ਼ਨ ਦੇ ਐੱਮਡੀ ਅਤੇ ਸੀਈਓ ਸ਼੍ਰੀ ਅਭਿਸ਼ੇਕ ਸਿੰਘ ਨੇ ਏਕੀਕਰਨ ਦੇ ਬਾਰੇ ਵਿੱਚ ਕਿਹਾ,“ਸਾਨੂੰ ਆਪਣੇ 130 ਕਰੋੜ ਰਜਿਸਟਰਡ ਉਪਯੋਗਕਰਤਾਵਾਂ ਤੱਕ ਏਬੀਡੀਐੱਮ ਦੇ ਲਾਭਾਂ ਦਾ ਵਿਸਤਾਰ ਕਰਨ ’ਤੇ ਮਾਣ ਹੈ। ਇਸ ਮੰਚ ਨੇ ਪਹਿਲਾਂ ਹੀ ਲਗਭਗ 85 ਹਜ਼ਾਰ ਏਬੀਐੱਚਐੱਮਏ ਸੰਖਿਆ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ। ਸਿਹਤ ਲੌਕਰ ਏਕੀਕਰਨ ਦੇ ਨਾਲ ਅਸੀਂ ਇਸ ਗੱਲ ਨੂੰ ਲੈ ਕੇ ਸਕਾਰਾਤਮਕ ਹਾਂ ਕਿ ਜ਼ਿਆਦਾ ਲੋਕ ਅਸਾਨੀ ਨਾਲ ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੂਪ ਨਾਲ ਲਿੰਕ ਅਤੇ ਪ੍ਰਬੰਧਿਤ ਕਰਨ ਵਿੱਚ ਸਮਰੱਥ ਹੋਣਗੇ। ਡਿਜੀਲੌਕਰ ਦਾ ਲਕਸ਼ ਏਬੀਐੱਚਏ ਉਪਯੋਗਕਰਤਾਵਾਂ ਦੇ ਲਈ ਇਸ ਨੂੰ ਇੱਕ ਪਸੰਦੀਦਾ ਸਿਹਤ ਲੌਕਰ ਬਣਾਉਣਾ ਹੈ।”

ਸਿਹਤ ਲੌਕਰ ਦੀਆਂ ਸੇਵਾਵਾਂ ਹੁਣ ਡਿਜੀਲੌਕਰ ਦੇ ਸਾਰੇ ਰਜਿਸਟਰਡ ਉਪਯੋਗਕਰਤਾਵਾਂ ਦੇ ਲਈ ਉਪਲਬਧ ਹਨ।

****

ਐੱਮਵੀ/ ਪੀਆਰ

ਐੱਚਐਫਡਬਲਿਊ/ ਐੱਨਐੱਚਏ/ਏਬੀਡੀਐੱਮ/ ਡਿਜੀਲੌਕਰ ਏਕੀਕ੍ਰਿਤ/ 10 ਨਵੰਬਰ, 2022(Release ID: 1874972) Visitor Counter : 112