ਸੂਚਨਾ ਤੇ ਪ੍ਰਸਾਰਣ ਮੰਤਰਾਲਾ
#ਇੱਫੀ ਕਿਉਂ?
ਅਸੀਂ ਗੱਲ ਕਰ ਰਹੇ ਹਾਂ ਇੱਫੀ ਦੀ। ਜੀ ਹਾਂ, ਇੱਫੀ! ਆਸ਼ਾ ਹੈ ਤੁਸੀਂ ਇਸ ਫਿਲਮ ਮਹੋਤਸਵ ਬਾਰੇ ਸੁਣਿਆ ਹੋਵੇਗਾ, ਜੋ ਹੁਣ ਸਾਡੇ ਅਤੇ ਤੁਹਾਡੇ ਦਿਲਾਂ ਦੇ ਦਰਵਾਜੇ ‘ਤੇ ਦਸਤਕ ਦੇਣ ਜਾ ਰਿਹਾ ਹੈ।
ਇੱਫੀ ਯਾਨੀ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ 70 ਤੋਂ ਵੀ ਜ਼ਿਆਦਾ ਸਾਲ ਪਹਿਲਾਂ 1952 ਵਿੱਚ ਸਥਾਪਿਤ ਕੀਤਾ ਗਿਆ ਸੀ, ਅਤੇ ਤਦ ਤੋਂ ਇਹ ਸਲਾਨਾ, ਨਵੰਬਰ ਦੇ ਮਹੀਨੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। 2004 ਵਿੱਚ ਪਹਿਲੀ ਵਾਰ ਗੋਆ ਵਿੱਚ ਆਯੋਜਿਤ ਹੋਏ ਇਸ ਫਿਲਮ ਮਹੋਤਸਵ ਨੂੰ ਤਦ ਤੋਂ ਇਸ ਸੁਰਮਯ ਟੂਰਿਜ਼ਮ ਵਾਲੇ ਰਾਜ ਵਿੱਚ ਆਪਣਾ ਘਰ ਮਿਲ ਗਿਆ ਹੈ, ਅਤੇ ਇਹ ਮਹੋਤਸਵ ਹਰ ਸਾਲ ਇੱਥੇ ਵਾਪਸ ਲੌਟਤਾ ਹੈ। ਅਤੇ 2014 ਵਿੱਚ ਗੋਆ ਨੂੰ ਇੱਫੀ ਦੇ ਲਈ ਸਥਾਈ ਜਗ੍ਹਾ ਐਲਾਨ ਕਰ ਦਿੱਤਾ ਗਿਆ ਸੀ।
ਉਮੀਦ ਹੈ ਤੁਸੀਂ ਜਾਣਦੇ ਹੋਵੋਗੇ ਕਿ ਇੱਫੀ ਦਾ ਸੰਚਾਲਨ ਭਾਰਤ ਸਰਕਾਰ ਦੁਆਰਾ ਕੀਤਾ ਜਾਂਦਾ ਹੈ। ਜੀ ਹਾਂ, ਭਾਰਤ ਸਰਕਾਰ ਦੁਆਰਾ ਮੇਜ਼ਬਾਨ ਰਾਜ ਗੋਆ ਦੀ ਸਰਕਾਰ ਦੇ ਸਹਿਯੋਗ ਨਾਲ ਹਰ ਸਾਲ ਇਹ ਮਹੋਤਸਵ ਆਯੋਜਿਤ ਕੀਤਾ ਜਾਂਦਾ ਹੈ।
ਤਾਂ, ਸੁਭਾਵਿਕ ਤੌਰ ‘ਤੇ ਇਹ ਸਵਾਲ ਉਠਦਾ ਹੈ ਜੋ ਤੁਹਾਡੇ ਦਿਮਾਗ ਵਿੱਚ ਵੀ ਹੁਣ ਤੱਕ ਉਠ ਚੁੱਕਿਆ ਹੋਵੇਗਾ ਕਿ: #ਇੱਫੀ ਕਿਉਂ? ਇਸ ਵਿੱਚ ਅਜਿਹਾ ਕੀ ਖ਼ਾਸ ਹੈ।
#ਇੱਫੀ ਕਿਉਂ?
ਤਾਂ, ਅਸੀਂ ਇੱਫੀ ਦਾ ਆਯੋਜਨ ਕਿਉਂ ਕਰਦੇ ਹਾਂ? ਜਾਂ ਅਸੀਂ ਕੋਈ ਵੀ ਫਿਲਮ ਮਹੋਤਸਵ ਕਿਉਂ ਆਯੋਜਿਤ ਕਰਦੇ ਹਾਂ? ਖਾਸ ਤੌਰ ‘ਤੇ ਸਰਕਾਰ ਖੁਦ ਫਿਲਮ ਮਹੋਤਸਵ ਕਿਉਂ ਆਯੋਜਿਤ ਕਰਦੀ ਹੈ? ਅਤੇ ਇਸ ਵਿੱਚ ਵੀ ਵਿਸ਼ੇਸ਼ ਗੱਲ ਇਹ ਹੈ ਕਿ ਸਰਕਾਰ ਇੱਫੀ ਦਾ ਆਯੋਜਨ ਕਿਉਂ ਕਰਦੀ ਹੈ?
ਬੇਸ਼ਕ, ਅਸੀਂ ਇਨ੍ਹਾਂ ਸਵਾਲਾਂ ਨੂੰ ਅਲੰਕਾਰਪੂਰਨ ਢੰਗ ਨਾਲ ਨਹੀਂ ਪੁੱਛ ਰਹੇ ਹਾਂ। ਕੁਝ ਲੋਕਾਂ ਨੂੰ ਲਗ ਸਕਦਾ ਹੈ ਲੇਕਿਨ ਸਾਨੂੰ ਇਹ ਵੀ ਨਹੀਂ ਸੁਝਾ ਰਹੇ ਕਿ ਸਾਨੂੰ ਇੱਫੀ ਦਾ ਆਯੋਜਨ ਨਹੀਂ ਕਰਨਾ ਚਾਹੀਦਾ ਹੈ। ਬਲਕਿ, ਇਹ ਸਵਾਲ ਇਸ ਲਈ ਪੁਛ ਰਹੇ ਹਾਂ ਤਾਕਿ ਇਸ ਗੱਲ ਦੀ ਜੜ ਤੱਕ ਪਹੁੰਚ ਸਕੀਏ ਕਿ ਅਸੀਂ ਇਹ ਕਿਉਂ ਕਰਦੇ ਹਾਂ। ਤਾਕਿ ਅਸੀਂ ਜਾਣ ਸਕੀਏ, ਸਿੱਖ ਸਕੀਏ, ਖੋਜ ਸਕੀਏ ਕਿ ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਦੀ ਸਰਕਾਰ ਦੁਆਰਾ ਆਯੋਜਿਤ ਇਸ ਮਹਾਨ ਅੰਤਰਰਾਸ਼ਟਰੀ ਫਿਲਮ ਸਮਾਰੋਹ ਦੇ ਪਿੱਛੇ ਦਾ ਮਿਸ਼ਨ ਕੀ ਹੈ।
ਅਤੇ ਸਵਾਲ ਸਿਰਫ਼ ਇੱਫੀ ਆਯੋਜਿਤ ਕਰਨਾ ਦਾ ਨਹੀਂ ਹੈ। ਯੀਕਨਨ, ਇਹ ਮਹੋਤਸਵ ਆਯੋਜਿਤ ਕਰਨਾ ਆਪਣੇ ਆਪ ਕੋਈ ਅੰਤਿਮ ਚੀਜ਼ ਨਹੀਂ ਹੈ।
ਇਸ ਲਈ ਇਹ ਸਾਡਾ ਸੁਭਾਵਿਕ ਤੌਰ ‘ਤੇ ਜਨ ਭਾਗੀਦਾਰੀ, ਜੁੜਾਵ ਅਤੇ ਯੋਗਦਾਨ ਨਾਲ ਜੁੜੇ ਸਵਾਲਾਂ ਦੇ ਵੱਲ ਲੈ ਜਾਂਦਾ ਹੈ। ਇੱਫੀ ਵਿੱਚ ਜਨਤਾ ਕਿਉਂ ਹਿੱਸਾ ਲੈਂਦੀ ਹੈ? ਉਹ ਕਿਸ ਚੀਜ਼ ਦੀ ਉਮੀਦ ਕਰਦੀ ਹੈ, ਅਤੇ ਇਸ ਮਹੋਤਸਵ ਨਾਲ ਉਨ੍ਹਾਂ ਨੂੰ ਕੀ ਅਰਥ ਪ੍ਰਾਪਤ ਹੁੰਦਾ ਹੈ?
ਇੱਫੀ ਦੇ ਫਿਲਮ ਸਮਾਰੋਹ ਦੇ ਦਰਸ਼ਕ ਕੌਣ ਹਨ? ਇਹ ਦਰਸ਼ਕ ਕਿਨ੍ਹਾਂ ਨੂੰ ਹੋਣਾ ਚਾਹੀਦਾ ਹੈ? ਕੀ ਇਹ ਦਰਸ਼ਕ ਫਿਲਮਕਾਰ, ਫਿਲਮ ਬਿਰਾਦਰੀ, ਫਿਲਮ ਪ੍ਰੇਮੀ ਅਤੇ ਫਿਲਮ ਪਾਰਖੀ ਹਨ? ਜਾਂ ਹੋਰ ਲੋਕ ਵੀ ਹਨ? ਕੀ ਇਹ ਆਮ ਆਦਮੀ ਦੇ ਲਈ ਹੈ, “ਸੜਕ ‘ਤੇ ਚਲਦੀ ਮਹਿਲਾ ਅਤੇ ਪੁਰਸ਼” ਦੇ ਲਈ ਹੈ? ਜਾਂ ਇਹ ਸਿਰਫ ਕੁਝ ਵਿਸ਼ੇਸ਼ ਦਰਸ਼ਕਾਂ ਦੇ ਲਈ ਹੈ?
ਆਓ ਅਸੀਂ ਇੱਫੀ-1 ‘ਤੇ ਜਾਂਦੇ ਹਾਂ: ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ
ਇਨ੍ਹਾਂ ਵਿਸ਼ਿਸ਼ਟ ਪ੍ਰਸ਼ਨਾਂ ‘ਤੇ ਵਿਚਾਰ ਕਰਦੇ ਹੋਏ ਆਓ ਅਸੀਂ ਸ਼ੁਰੂਆਤ ਵਿੱਚ ਚਲਦੇ ਹਾਂ। ਆਓ ਜਾਣਦੇ ਹਾਂ ਇੱਫੀ ਦੇ ਪਹਿਲੇ ਸੰਸਕਰਣ ਦੀ ਆਯੋਜਨ ਕਮੇਟੀ ਦੇ ਚੇਅਰਪਰਸਨ ਸੀ. ਐੱਮ. ਅਗ੍ਰਵਾਲ ਦਾ ਕੀ ਕਹਿਣਾ ਹੈ।
“”ਜਦੋਂ ਭਾਰਤ ਵਿੱਚ ਇੱਕ ਅੰਤਰਰਾਸ਼ਟਰੀ ਫਿਲਮ ਮਹੋਤਸਵ ਆਯੋਜਿਤ ਕਰਨ ਦਾ ਪ੍ਰਸਤਾਵ ਪਹਿਲੀ ਵਾਰ ਰੱਖਿਆ ਗਿਆ ਤਾਂ ਇੱਕ ਪ੍ਰਸ਼ਨ ਜੋ ਅਕਸਰ ਪੁੱਛਿਆ ਜਾਂਦਾ ਸੀ ਉਹ ਸੀ; ਇਸ ਤਰ੍ਹਾਂ ਦੇ ਮਹੋਤਸਵ ਦਾ ਉਦੇਸ਼ ਕੀ ਹੈ, ਇਸ ਨਾਲ ਕਿਸ ਉਦੇਸ਼ ਦੀ ਸੇਵਾ ਹੋਵੇਗੀ? ਇਸ ਦਾ ਉੱਤਰ ਦੋ-ਤਰਫਾ ਸੀ: ਪਹਿਲਾਂ ਤਾਂ ਇਹ ਕਿ, ਕੋਈ ਵੀ ਫਿਲਮ ਮਹੋਤਸਵ ਮੇਜਬਾਨ ਦੇਸ਼ ਦੇ ਦਰਸ਼ਕਾਂ ਨੂੰ ਸਮਰੱਥ ਬਣਾਉਂਦਾ ਹੈ ਕਿ ਮਹੋਤਸਵ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਵਿੱਚ ਬਣਾਈ ਗਈ ਸਰਵਸ਼੍ਰੇਸ਼ਠ ਫਿਲਮਾਂ ਨੂੰ ਦੇਖ ਸਕੀਏ। ਦੂਸਰਾ, ਇੱਕ ਅੰਤਰਰਾਸ਼ਟਰੀ ਫਿਲਮ ਮਹੋਤਸਵ ਇਸ ਵਿੱਚ ਹਿੱਸਾ ਲੈਣ ਵਾਲੇ ਮੁਲਕਾਂ ਦੇ ਫਿਲਮ ਉਦਯੋਗਾਂ ਨਾਲ ਜੁੜੇ ਲੋਕਾਂ ਨੂੰ ਆਪਸ ਵਿੱਚ ਮਿਲਣ ਅਤੇ ਬਰਾਬਰ ਚਿੰਤਾਵਾਂ ਵਾਲੇ ਵਿਸ਼ਿਆਂ ‘ਤੇ ਚਰਚਾ ਕਰਨਾ, ਕਲਾ ਦੇ ਇਸ ਰੂਪ ਦੀ ਪ੍ਰਗਤੀ ‘ਤੇ ਤੁਲਨਾ ਕਰਨਾ ਅਤੇ ਇਸ ਦੇ ਭਵਿੱਖ ਦੇ ਵਿਕਾਸ ਦੇ ਪ੍ਰੋਗਰਾਮਾਂ ਦੀ ਯੋਜਨਾ ਬਣਾਉਣ ਦਾ ਅਵਸਰ ਪ੍ਰਦਾਨ ਕਰਦਾ ਹੈ। “”
ਜੀ ਹਾਂ, ਇਹ ਸ਼ਬਦ ਹਨ ਏਸ਼ੀਆ ਦੇ ਸਭ ਤੋਂ ਪੁਰਾਣੇ ਫਿਲਮ ਸਮਾਰੋਹਾਂ ਵਿੱਚੋਂ ਇੱਕ ਦੇ ਪਹਿਲੇ ਸੰਸਕਰਣ ਦੇ ਆਯੋਜਕ ਦੇ। ਇਸ ਮਹੋਤਸਵ ਨੂੰ 1952 ਵਿੱਚ ਪਹਿਲੀ ਵਾਰ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਸ਼ਬਦ 24 ਜਨਵਰੀ 1952 ਨੂੰ ਆਪਣੇ ਸੁਆਗਤ ਭਾਸ਼ਣ ਦੇ ਦੌਰਾਨ ਕਹੇ ਸਨ।
ਸ਼੍ਰੀ ਅਗ੍ਰਵਾਲ ਨੇ ਅੱਗੇ ਵਿਚਾਰ ਵਿਅਕਤ ਕੀਤੇ ਕਿ ਇਸ ਸਿਨੇਮਾਈ ਮਾਧਿਅਮ ਦਾ ਮਾਨਵ ਦੇ ਰੂਪ ਵਿੱਚ ਸਾਡੇ ਸਬੰਧਾਂ ‘ਤੇ, ਸਾਡੇ ਸੱਭਿਆਚਾਰਕ, ਅਕਾਦਮਿਕ ਅਤੇ ਰਾਜਨੀਤਿਕ ਖੇਤਰਾਂ ‘ਤੇ ਕਿੰਨਾ ਵਿਆਪਕ ਅਸਰ ਹੈ।
ਉਨ੍ਹਾਂ ਨੇ ਕਿਹਾ ਸੀ – “ਇਸ ਮਹੋਤਸਵ ਵਿੱਚ ਜੋ ਫਿਲਮਾਂ ਦਿਖਾਈਆਂ ਜਾਣਗੀਆਂ, ਉਨ੍ਹਾਂ ਵਿੱਚੋਂ ਕੁਝ ਅਜਿਹੀਆਂ ਹਨ ਜੋ ਪ੍ਰਦਰਸ਼ਿਤ ਕਰਨਗੀਆਂ ਕਿ ਜਿਸ ਮੋਸ਼ਨ-ਪਿਕਚਰ ਨੂੰ ਮਨੋਰੰਜਨ ਦੇ ਇੱਕ ਨਵੇਂ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ਉਸ ਨੇ ਮਨੁੱਖੀ ਸਬੰਧਾਂ, ਸੱਭਿਆਚਾਰਕ, ਅਕਾਦਮਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਕਿੰਨੀ ਦੂਰ ਤੱਕ ਪਹੁੰਚ ਬਣਾਈ ਹੈ। ਖਾਸ ਤੌਰ ‘ਤੇ ਸਿੱਖਿਆ ਦੇ ਖੇਤਰ ਵਿੱਚ ਇਸ ਨੇ ਨਵੇਂ ਰਸਤੇ ਖੋਲ੍ਹੇ ਹਨ, ਜਿਸ ਦਾ ਮਹੱਤਵ ਹਾਲੇ ਜਰਾ ਜਿਹਾ ਹੀ ਸਮਝਿਆ ਜਾ ਸਕਦਾ ਹੈ। ਸੱਭਿਆਚਾਰਕ ਖੇਤਰ ਦੀ ਗੱਲ ਕਰੀਏ ਤਾਂ ਇਹ ‘ਅੰਤਰਰਾਸ਼ਟਰੀ ਸੱਭਿਆਚਾਰ ਦੀ ਨੀਂਹ ਰੱਖਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਲੇਕਿਨ ਮਨੁੱਖੀ ਸਬੰਧਾਂ ਦੇ ਤਮਾਮ ਖੇਤਰਾਂ ਦੀ ਗੱਲ ਕਰੀਏ ਤਾਂ ਮੋਸ਼ਨ ਪਿਕਚਰ ਦਾ ਸਭ ਤੋਂ ਅਧਿਕ ਮਹੱਤਵ ਅੰਤਰਰਾਸ਼ਟਰੀ ਸਬੰਧਾਂ ਦੇ ਖੇਤਰ ਵਿੱਚ ਹੈ। ਰਾਸ਼ਟਰਾਂ ਦੇ ਸੱਭਿਆਚਾਰਕ ਅਤੇ ਵਪਾਰਕ ਰਿਸ਼ਤਿਆਂ ਦੇ ਸਬੰਧ ਵਿੱਚ ਅੱਛਾਈ ਜਾਂ ਬੁਰਾਈ ਦੇ ਲਈ ਇਸ ਦੀ ਤਾਕਤ ਸਭ ਨੂੰ ਪਤਾ ਹੈ। ਇੱਥੇ ਕਿਸੇ ਦੇਸ਼ ਦੀ ਫਿਲਮ ਦੇ ਪ੍ਰਤੀ ਦੂਸਰੇ ਰਾਸ਼ਟਰਾਂ ਦੇ ਲੋਕਾਂ ਦੇ ਰਾਸ਼ਟਰੀ ਰਵੱਈਏ ਦੇ ਵਿੱਚ ਦਾ ਰਿਸ਼ਤਾ ਵੀ ਘੱਟ ਸਮਸ਼ਟ ਨਹੀਂ ਹੈ। ”
ਇੱਫੀ ਨੇ ਇਨ੍ਹਾਂ ਚੇਅਰਪਰਸਨ ਨੇ ਵਿਭਿੰਨ ਦੇਸ਼ਾਂ ਦੇ ਲੋਕਾਂ ਦੇ ਵਿੱਚ ਆਪਸੀ ਸਦਭਾਵਨਾ ਅਤੇ ਸਮਝ ਨੂੰ ਹੁਲਾਰਾ ਦੇਣ ਵਿੱਚ ਸਿਨੇਮਾ ਦੀ ਤਾਕਤ ਨੂੰ ਰੇਖਾਂਕਿਤ ਕੀਤਾ ਅਤੇ ਇਹ ਕਿ ਕਿਵੇਂ ਇਹ “ਇੱਕ ਵਿਸ਼ਵਵਿਆਪੀ ਸਾਹਿਤ ਦਾ ਆਗਾਜ਼ ਕਰਦਾ ਹੈ।”
“ਲੋਕਾਂ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਸਹਿਤ ਫਿਲਮਾਂ ਦੇ ਨਿਰਮਾਣ ਅਤੇ ਵੰਡ ਵਿੱਚ ਵਾਸਤਵਿਕ ਅੰਤਰਰਾਸ਼ਟਰੀ ਸਹਿਯੋਗ ਦਾ ਨਤੀਜਾ ਪਰੰਪਰਾਗਤ ਸਦਭਾਵਨਾ ਅਤੇ ਸਮਝ ਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ। ਹਰ ਮੋਸ਼ਨ ਪਿਕਚਰ ਜੋ ਵਿਦੇਸ਼ਾਂ ਵਿੱਚ ਹੋਰ ਦੇਸ਼ਾਂ ਦੇ ਲੋਕਾਂ ਦੇ ਦੇਖਣ ਦੇ ਲਈ ਭੇਜੀਆਂ ਜਾਂਦੀਆਂ ਹਨ, ਉਹ ਨਿਰਮਾਤਾ ਦੇਸ਼ ਦੇ ਲੋਕਾਂ ਦੁਆਰਾ ਦੁਨੀਆ ਦੀ ਜਨਤਾ ਦੇ ਲਈ ਭੇਜਿਆ ਗਿਆ ਇੱਕ ਰਾਜਦੂਤ ਹੁੰਦਾ ਹੈ। ਇਹ ਫਿਲਮ ਸਰਵਭੌਮਿਕ ਭਾਸ਼ਾ ਬੋਲਦੀ ਹੈ ਜਿਸ ਨੂੰ ਸਾਰੇ ਸਮਝ ਸਕਦੇ ਹਨ। ਜੋ ਲੋਕ ਭਾਸ਼ਾ ਤੋਂ ਅਲੱਗ ਹੁੰਦੇ ਹਨ, ਉਹ ਸਿਨੇ ਪਰਦੇ ਤੋਂ ਸਿੱਖਣ ਦੇ ਲਈ ਉਤਸੁਕ ਹੁੰਦੇ ਹਨ। ਇਹ ਚੀਜ਼ ਉਹ ਰੇਡੀਓ ਜਾਂ ਮੀਡੀਆ ਦੇ ਹੋਰ ਦੇਸ਼ਾਂ ਵਿੱਚ ਆਪਣੇ ਸਾਥੀਆਂ ਤੋਂ ਨਹੀਂ ਸਿੱਖ ਸਕਦੇ ਹਨ। ਅਤੇ ਇਹ ਸਿਨੇ ਪਰਦੇ ਤੋਂ ਜੋ ਸਿੱਖਦੇ ਹਨ ਉਹ ਅੰਤਰ-ਨਸਲੀਯ ਅਵਿਸ਼ਵਾਸ ਅਤੇ ਘ੍ਰਿਣਾ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।”
ਕਿਉਂਕਿ ਫਿਲਮਾਂ ਇੱਕ ਸਰਵਭੌਮਿਕ ਭਾਸ਼ਾ ਬੋਲਦੀਆਂ ਹਨ। ਚਲਚਿੱਤਰ ਇੱਕ ਅਜਿਹੇ ਵਿਸ਼ਵਵਿਆਪੀ ਸਾਹਿਤ ਦਾ ਆਗਾਜ਼ ਕਰਦੇ ਹਨ, ਇੱਕ ਅਜਿਹਾ ਸਾਹਿਤ ਜੋ ਲਗਾਤਾਰ ਮਾਨਵ ਜਾਤੀ ਦੀ ਤਮਾਮ ਜਾਂ ਲਗਭਗ ਤਮਾਮ ਗਤੀਵਿਧੀਆਂ ਨੂੰ ਰਿਕਾਰਡ ਕਰ ਰਿਹਾ ਹੈ। ਸਾਡੇ ਮਨੋਰੰਜਨ ਅਤੇ ਜਾਣਕਾਰੀ ਦੇ ਲਈ ਇਹ ਅਤੀਤ ਨੂੰ ਮੁੜ ਪੇਸ਼ ਕਰਦਾ ਹੈ, ਵਰਤਮਾਨ ਨੂੰ ਜੀਵੰਤ ਕਰਦਾ ਹੈ, ਅਤੇ ਜਿੱਥੇ ਤੱਕ ਭਵਿੱਖ ਦਾ ਪ੍ਰਸ਼ਨ ਹੈ ਤਾਂ ਇਹ ਸਾਨੂੰ ਸਮਰੱਥ ਕਰਦਾ ਹੈ ਕਿ ਸਾਨੂੰ “ਭਵਿੱਖ ਵਿੱਚ ਗੋਤਾ ਲਗਾ ਸਕੀਏ, ਉਤਨਾ ਅੱਗੇ ਤੱਕ ਜਿਤਨਾ ਕਿ ਇਨਸਾਨੀ ਅੱਖ ਦੇਖ ਸਕਦੀ ਹੈ। ਅਸੀਂ ਦੁਨੀਆ ਦੇ ਵਿਜ਼ਨ ਨੂੰ ਦੇਖ ਸਕਈਏ, ਅਤੇ ਉਹ ਸਾਰੇ ਚਮਤਕਾਰ ਜੋ ਅੱਗੇ ਹੋਣਗੇ। ”
ਇਸ ਸਭ ਤੋਂ ਪਹਿਲਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਲੋਕਾਂ ਦਾ ਸੁਆਗਤ ਕਰਦੇ ਹੋਏ ਆਯੋਜਕ ਨੇ ਕਿਹਾ ਕਿ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਨੂੰ ਅੰਤਰਰਾਸ਼ਟਰੀ ਆਦਾਨ-ਪ੍ਰਦਾਨ ਦੀਆਂ ਯੋਜਨਾਵਾਂ ਨੂੰ ਵਿਕਸਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ, ਤਾਕਿ ਇੱਕ ਦੇਸ਼ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਜੋ ਫਿਲਮਾਂ ਭੇਜਦਾ ਹੈ, ਉਹ ਫਿਲਮਾਂ ਆਪਣੇ ਹੀ ਲੋਕਾਂ ਦੇ ਜੀਵਨ ਜਿਉਣ ਦਾ ਤਰੀਕਾ ਅਤੇ ਸੱਭਿਅਤਾ ਦੇ ਸਾਹਮਣੇ ਮੌਜੂਦ ਵੱਡੀਆਂ ਸਮੱਸਿਆਵਾਂ ਦੇ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਗਲਤ ਤਰੀਕੇ ਨਾਲ ਪੇਸ਼ ਨਾ ਕਰੀਏ।
ਚੇਅਰਪਰਸਨ ਨੇ ਆਪਣੇ ਸੰਬੋਧਨ ਦਾ ਸਮਾਪਨ ਕੁਝ ਇੰਝ ਕੀਤਾ। ਜਿੱਥੇ ਉਹ ਉਸ ਮਹਾਨ ਉਦੇਸ਼ ‘ਤੇ ਵਾਪਸ ਆਉਣ ਜੋ ਇਸ ਮਹਾਨ ਦੇਸ਼ ਦੇ ਇਸ ਅੰਤਰਰਾਸ਼ਟਰੀ ਫਿਲਮ ਮਹੋਤਸਵ ਨੂੰ ਪ੍ਰੇਰਿਤ ਕਰਦਾ ਹੈ।
ਉਨ੍ਹਾਂ ਨੇ ਕਿਹਾ – “ਅੰਤ ਵਿੱਚ, ਮੈਂ ਤੁਹਾਨੂੰ ਯਾਦ ਦਿਲਵਾਂਦਾ ਹਾਂ ਕਿ ਇਹ ਮੌਜੂਦਾ ਮਹੋਤਸਵ ਜੋ ਭਾਰਤ ਵਿੱਚ ਪਹਿਲਾ ਹੈ ਜਾਂ ਏਸ਼ੀਆ ਵਿੱਚ ਆਪਣੀ ਤਰ੍ਹਾਂ ਦਾ ਪਹਿਲਾਂ ਹੈ, ਉਹ ਪ੍ਰਤੀਸਪਰਧੀ (ਮੁਕਾਬਲਾ) ਨਹੀਂ ਬਲਕਿ ਪ੍ਰਤੀਨਿਧੀ ਹੈ। ਇੱਥੇ ਅਸੀਂ ਪ੍ਰਤੀਦਵੰਦਵਿਤਾ ਵਿੱਚ ਨਹੀਂ, ਬਲਕਿ ਇੱਕ-ਦੂਸਰੇ ਦੀ ਕਲਾ, ਕੌਸ਼ਲ ਅਤੇ ਪ੍ਰਗਤੀ ਨੂੰ ਦੇਖਣ ਅਤੇ ਉਸ ਦੀ ਸ਼ਲਾਗਾ ਕਰਨ ਦੇ ਲਈ ਮਿਲਦੇ ਹਾਂ। ਇੱਕ ਦੂਸਰੇ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਲਈ ਮਿਲਦੇ ਹਾਂ। ਇੱਕ ਦੂਸਰੇ ਦੇ ਜੀਵਨ ਜਿਉਣ ਦੇ ਤਰੀਕਿਆਂ ਬਾਰੇ ਕੁਝ ਸਿੱਖਣ ਦੇ ਲਈ ਮਿਲਦੇ ਹਾਂ। ਅਤੇ ਦੁਨੀਆ ਦੇ ਲੋਕਾਂ ਦੇ ਵਿੱਚ ਇੱਕ ਸਮ੍ਰਿੱਧ ਸੱਭਿਆਚਾਰਕ ਜੀਵਨ ਨੂੰ ਹੁਲਾਰਾ ਦੇਣ ਦੇ ਲਈ। ”
ਸਾਨੂੰ ਦੱਸਿਓ ਕਿ ਅਤੀਤ ਦੀਆਂ ਇੱਨ੍ਹਾਂ ਯਾਦਾਂ ਵਿੱਚ ਜਾਂਦੇ ਹੋਏ, ਪ੍ਰੇਰਣਾ ਦੀਆਂ ਇਨ੍ਹਾਂ ਗਹਿਰਾਈਆਂ ਨੂੰ ਛੂਹੰਦੇ ਹੋਏ ਤੁਹਾਨੂੰ ਕਿਹੋ ਜਾ ਮਹਿਸੂਸ ਹੁੰਦਾ ਹੈ। ਕੀ ਇਹ ਤੁਹਾਡੇ ਮਨ ਦੀ ਤਾਰ ਨੂੰ ਛੇੜਦਾ ਹੈ? ਕੀ ਇਹ ਤੁਹਾਨੂੰ ਇੱਫੀ ਅਤੇ ਫਿਲਮਾਂ ਤੇ ਜੀਵਨ ਦੇ ਨਾਲ ਫਿਰ ਤੋਂ ਪਿਆਰ ਵਿੱਚ ਪੈਣ ਵਿੱਚ ਮਦਦ ਕਰਦਾ ਹੈ? ਸਾਨੂੰ ਜ਼ਰੂਰ ਦੱਸੋ ਕਿ ਅਸੀਂ ਇੱਫੀ ਨੂੰ ਹੋਰ ਬਿਹਤਰ ਤਰੀਕੇ ਨਾਲ ਕਿਵੇਂ ਸੈਲਿਬ੍ਰੇਟ ਕਰ ਸਕਦੇ ਹਾਂ।
ਅਤੇ ਨਿਸ਼ਚਿਤ ਤੌਰ ‘ਤੇ ਸਾਨੂੰ ਜ਼ਰੂਰ ਦੱਸੋ ਕਿ - #ਇੱਫੀ ਕਿਉਂ? ਤੁਸੀਂ ਆਪਣੀ ਪ੍ਰਤੀਕਿਰਿਆ ਸਾਨੂੰ iffi-pib[at]nic[dot]in ‘ਤੇ ਭੇਜ ਸਕਦੇ ਹੋ। ਹੋਰ ਵੀ ਬਿਹਤਰ ਹੋਵੇਗਾ ਕਿ ਉਨ੍ਹਾਂ ਨੂੰ ਟਵੀਟ ਕਰਕੇ ਦੁਨੀਆ ਦੇ ਨਾਲ ਸਾਂਝਾ ਕਰੀਏ (ਹੈਸ਼ਟੈਗ #WhyIFFI ਦਾ ਇਸਤੇਮਾਲ ਕਰਨਾ ਨਾ ਭੁੱਲੋ, ਤਾਕਿ ਅਸੀਂ ਤੁਹਾਡਾ ਉੱਤਰ ਲੈਣਾ ਭੁੱਲ ਨਾ ਜਾਈਏ)।
53ਵੇਂ ਇੱਫੀ ਮਹੋਤਸਵ ਦੀ ਤਮਾਮ ਜ਼ਰੂਰੀ ਅਪਡੇਟਸ ਇਸ ਮਹੋਤਸਵ ਦੀ ਵੈੱਬਸਾਈਟ www.iffigoa.org, ਪੀਆਈ ਬੀ ਦੀ ਵੈੱਬਸਾਈਟ (pib.gov.in), ਇੱਫੀ ਦੇ ਸੋਸ਼ਲ ਮੀਡੀਆ ਅਕਾਉਂਟਸ, ਟਵਿਟਰ, ਫੇਸਬੁਕ ਅਤੇ ਇੰਸਟਾਗ੍ਰਾਮ ‘ਤੇ ਅਤੇ ਪੀਆਈਬੀ ਗੋਆ ਦੇ ਸੋਸ਼ਲ ਮੀਡੀਆ ‘ਤੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤਾਂ ਜੁੜੇ ਰਹੋ। ਆਓ ਅਤੇ ਸਿਨੇਮਾਈ ਉਤਸਵ ਦੇ ਇਸ ਪਿਆਲੇ ਨਾਲ ਭਰਪੂਰ ਅੰਮ੍ਰਿਤ ਪੀਂਦੇ ਰਹੀਏ ਅਤੇ ਇਸ ਦੀ ਖੁਸ਼ੀ ਸਾਂਝਾ ਕਰੀਏ।
**********
ਪੀਆਈਬੀਆਈਐੱਫਐੱਫਆਈ ਕਾਸਟ ਐਂਡ ਕ੍ਰਿਉ । ਧੀਪ । ਆਈਐੱਫਐੱਫ 53-10
(Release ID: 1874663)
Visitor Counter : 217