ਸਿੱਖਿਆ ਮੰਤਰਾਲਾ

ਸਿੱਖਿਆ ਮੰਤਰਾਲਾ ਦੇਸ਼ ਭਰ ਦੇ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਵੱਡੇ ਤਰੀਕੇ ਨਾਲ ‘ਜਨਜਾਤੀ ਗੌਰਵ ਦਿਵਸ’ ਮਨਾਏਗਾ


ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਾਲੇ ਇਹ ਸਮਾਰੋਹ, ਜਨਜਾਤੀ ਸੁਤੰਤਰਤਾ ਸੈਨਾਨੀਆਂ ਦੇ ਦੇਸ਼ ਦੇ ਲਈ ਦਿੱਤੇ ਗਏ ਬਲੀਦਾਨ ਨੂੰ ਰੇਖਾਂਕਿਤ ਕਰਨਗੇ

15 ਨਵੰਬਰ ਨੂੰ ਦੇਸ਼ ਭਰ ਦੇ ਜਨਜਾਤੀ ਸਮੁਦਾਇਆਂ ਦੇ ਲਈ ਭਗਵਾਨ ਦੇ ਰੂਪ ਵਿੱਚ ਪੂਜਨੀਯ ਬਿਰਸਾ ਮੁੰਡਾ ਦੀ ਜੈਯੰਤੀ ਹੈ

Posted On: 06 NOV 2022 2:16PM by PIB Chandigarh

 

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰਾਲਾ ਦੇਸ਼ ਭਰ ਦੇ ਸਕੂਲਾਂ, ਕੌਸ਼ਲ ਸੰਸਥਾਨਾਂ ਅਤੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਵੱਡੇ ਤਰੀਕੇ ਨਾਲ ‘ਜਨਜਾਤੀ ਗੌਰਵ ਦਿਵਸ’ ਮਨਾਏਗਾ

ਪਿਛਲੇ ਸਾਲ, ਸਰਕਾਰ ਨੇ ਵੀਰ ਜਨਜਾਤੀ ਸੁਤੰਤਰਤਾ ਸੈਨਾਨੀਆਂ ਦੀ ਯਾਦ ਵਿੱਚ 15 ਨਵੰਬਰ ਨੂੰ ‘ਜਨਜਾਤੀ ਗੌਰਵ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਸੀ15 ਨਵੰਬਰ, ਬਿਰਸਾ ਮੁੰਡਾ ਦੀ ਜੈਯੰਤੀ ਹੈ, ਜਿਨ੍ਹਾਂ ਨੂੰ ਦੇਸ਼ ਭਰ ਦੇ ਜਨਜਾਤੀ ਸਮੁਦਾਇ ਭਗਵਾਨ ਦੇ ਰੂਪ ਵਿੱਚ ਸਨਮਾਨ ਦਿੰਦੇ ਹਨਬਿਰਸਾ ਮੁੰਡਾ ਦੇਸ਼ ਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ, ਸਮਾਜ ਸੁਧਾਰਕ ਅਤੇ ਸਨਮਾਨਯੋਗ ਜਨਜਾਤੀ ਨਾਇਕ ਸੀ, ਜਿਨ੍ਹਾਂ ਨੇ ਬ੍ਰਿਟਿਸ਼ ਉਪ-ਨਿਵੇਸ਼ਕ ਸਰਕਾਰ ਦੀ ਸ਼ੋਸ਼ਣਕਾਰੀ ਵਿਵਸਥਾ ਦੇ ਖ਼ਿਲਾਫ਼ ਬਹਾਦਰੀ ਨਾਲ ਲੜਾਈ ਲੜੀ ਅਤੇ ਆਪਣੇ ਜੀਵਨ ਕਾਲ ਵਿੱਚ ਹੀ ਇੱਕ ਮਹਾਨ ਵਿਅਕਤੀ ਬਣ ਗਏ, ਜਿਨ੍ਹਾਂ ਨੂੰ ਅਕਸਰ ‘ਭਗਵਾਨ’ ਕਿਹਾ ਜਾਂਦਾ ਹੈਉਨ੍ਹਾਂ ਨੇ ਜਨਜਾਤੀਆਂ ਨੂੰ “ਉਲਗੁਲਾਨ” (ਵਿਦਰੋਹ) ਦਾ ਸੱਦਾ ਦਿੱਤਾ ਅਤੇ ਜਨਜਾਤੀ ਅੰਦੋਲਨ ਨੂੰ ਸੰਗਠਿਤ ਕਰਨ ਦੇ ਨਾਲ ਅਗਵਾਈ ਪ੍ਰਦਾਨ ਕੀਤੀਉਨ੍ਹਾਂ ਨੇ ਜਨਜਾਤੀਆਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਸਮਝਣ ਅਤੇ ਏਕਤਾ ਦਾ ਪਾਲਣ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ

ਜਨਜਾਤੀਆਂ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਯਾਦ ਕਰਨ ਦੇ ਲਈ ਸਿੱਖਿਆ ਮੰਤਰਾਲਾ ਏਆਈਸੀਟੀਈ, ਯੂਜੀਸੀ, ਕੇਂਦਰੀ ਯੂਨੀਵਰਸਿਟੀਆਂ, ਪ੍ਰਾਈਵੇਟ ਯੂਨੀਵਰਸਿਟੀਆਂ, ਹੋਰ ਐੱਚਈਆਈ, ਸੀਬੀਐੱਸਈ, ਕੇਬੀਐੱਸ, ਐੱਨਵੀਐੱਸ ਅਤੇ ਕੌਸ਼ਲ ਵਿਕਾਸ ਸੰਸਥਾਵਾਂ ਦੇ ਸਹਿਯੋਗ ਨਾਲ ‘ਜਨਜਾਤੀ ਗੌਰਵ ਦਿਵਸ’ ਮਨਾਇਆ ਜਾ ਰਿਹਾ ਹੈਜਨਜਾਤੀ ਗੌਰਵ ਦਿਵਸ ਦੇ ਰਾਸ਼ਟਰਵਿਆਪੀ ਸਮਾਰੋਹ ਵਿੱਚ ਦੇਸ਼ ਭਰ ਦੇ ਸਿੱਖਿਆ ਸੰਸਥਾਵਾਂ ਵਿੱਚ ‘ਸੁਤੰਤਰਤਾ ਸੰਗ੍ਰਾਮ ਵਿੱਚ ਜਨਜਾਤੀ ਨਾਇਕਾਂ ਦਾ ਯੋਗਦਾਨ’ ਵਿਸ਼ੇ ’ਤੇ ਵਾਦ-ਵਿਵਾਦ ਪ੍ਰਤੀਯੋਗਤਾ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇਇਨ੍ਹਾਂ ਸਮਾਰੋਹਾਂ ਦੇ ਦੌਰਾਨ, ਭਗਵਾਨ ਬਿਰਸਾ ਮੁੰਡਾ ਤੇ ਹੋਰ ਵੀਰ ਜਨਜਾਤੀ ਨਾਇਕਾਂ ਦੇ ਯੋਗਦਾਨ ’ਤੇ ਚਾਨਣਾ ਪਾਇਆ ਜਾਵੇਗਾਵਿਦਿਆਰਥੀਆਂ ਨੂੰ ਚੰਗੇ ਕੰਮ ਕਰਨ ਦੇ ਲਈ ਸਨਮਾਨਤ ਵੀ ਕੀਤਾ ਜਾਵੇਗਾ

ਇਹ ਸਮਾਰੋਹ, ਜਨਜਾਤੀ ਸੁਤੰਤਰਤਾ ਸੈਨਾਨੀਆਂਦੁਆਰਾ ਦੇਸ਼ ਦੇ ਲਈ ਦਿੱਤੇ ਗਏ ਬਲੀਦਾਨ ਨੂੰ ਰੇਖਾਂਕਿਤ ਕਰਨ,ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਜਨਜਾਤੀ ਸੱਭਿਆਚਾਰ, ਕਲਾ ਤੇ ਖੁਸ਼ਹਾਲ ਜਨਜਾਤੀ ਵਿਰਾਸਤ ਦੀ ਸੰਭਾਲ ਕਰਨ ਦੇ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਗੇ

*****

ਐੱਮਜੇਪੀਐੱਸ/ ਏਕੇ



(Release ID: 1874265) Visitor Counter : 116