ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਦੇ ਅਹਿਮਦਾਬਾਦ ਤੋਂ ਕਈ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 31 OCT 2022 8:43PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਦਰਸ਼ਨਾ ਬੇਨ ਜਰਦੋਸ਼, ਗੁਜਾਰਤ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਗੁਜਰਾਤ ਦੇ ਵਿਕਾਸ ਦੇ ਲਈ, ਗੁਜਾਰਤ ਦੀ ਕਨੈਕਟੀਵਿਟੀ ਦੇ ਲਈ ਅੱਜ ਬਹੁਤ ਬੜਾ ਦਿਨ ਹੈ। ਗੁਜਰਾਤ ਦੇ ਲੱਖਾਂ ਲੋਕ ਜੋ ਇੱਕ ਬੜੇ ਖੇਤਰ ਵਿੱਚ ਬ੍ਰੌਡ ਗੇਜ ਲਾਈਨ ਨਾ ਹੋਣ ਦੀ ਵਜ੍ਹਾ ਨਾਲ ਪਰੇਸ਼ਾਨ ਰਹਿੰਦੇ ਸਨ, ਉਨ੍ਹਾਂ ਨੂੰ ਅੱਜ ਤੋਂ ਬਹੁਤ ਰਾਹਤ ਮਿਲਣ ਜਾ ਰਹੀ ਹੈ। ਹੁਣ ਤੋਂ ਕੁਝ ਦੇਰ ਪਹਿਲਾਂ ਮੈਨੂੰ ਅਸਾਰਵਾ ਰੇਲਵੇ ਸਟੇਸ਼ਨ ‘ਤੇ, ਅਸਾਰਵਾ ਤੋਂ ਉਦੈਪੁਰ ਜਾਣ ਵਾਲੀ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦਾ ਅਵਸਰ ਮਿਲਿਆ। ਲੂਣੀਧਰ ਤੋਂ ਜੇਤਲਸਰ ਦੇ ਦਰਮਿਆਨ ਬੜੀ ਲਾਈਨ ‘ਤੇ ਚਲਣ ਵਾਲੀਆਂ ਟ੍ਰੇਨਾਂ ਨੂੰ ਵੀ ਅੱਜ ਹਰੀ ਝੰਡੀ ਦਿਖਾਈ ਗਈ ਹੈ।

ਸਾਥੀਓ,

ਅੱਜ ਦਾ ਇਹ ਆਯੋਜਨ, ਸਿਰਫ਼ ਦੋ ਰੇਲਵੇ ਰੂਟਾਂ ‘ਤੇ ਦੋ ਟ੍ਰੇਨਾਂ ਦਾ ਚਲਣਾ ਹੀ ਨਹੀਂ ਹੈ। ਇਹ ਕਿਤਨਾ ਬੜਾ ਕੰਮ ਪੂਰਾ ਹੋਇਆ ਹੈ, ਇਸ ਦਾ ਅੰਦਾਜ਼ਾ ਬਾਹਰ ਦੇ ਲੋਕ ਅਸਾਨੀ ਤੋਂ ਨਹੀਂ ਲਗਾ ਸਕਦੇ। ਦਹਾਕੇ ਬੀਤ ਗਏ ਇਸ ਕੰਮ ਨੂੰ ਪੂਰਾ ਹੋਣ ਦਾ ਇੰਤਜ਼ਾਰ ਕਰਦੇ-ਕਰਦੇ। ਲੇਕਿਨ ਇਹ ਕੰਮ ਪੂਰਾ ਕਰਨ ਦ ਸੁਭਾਗ ਵੀ ਮੇਰੇ ਹੀ ਖਾਤੇ ਵਿੱਚ ਲਿਖਿਆ ਹੋਇਆ ਸੀ।

ਸਾਥੀਓ,

ਬਿਨਾ ਬ੍ਰੌਡ ਗੇਜ ਦੀ ਰੇਲਵੇ ਲਾਈਨ ਇੱਕ ਇਕੱਲੇ ਟਾਪੂ ਦੀ ਤਰ੍ਹਾਂ ਹੁੰਦੀ ਹੈ। ਯਾਨੀ ਬਿਨਾ ਕਿਸੇ ਨਾਲ ਜੁੜੀ ਹੋਈ। ਇਹ ਵੈਸੇ ਹੀ ਹੈ, ਜੈਸੇ ਬਿਨਾ ਇੰਟਰਨੈੱਟ ਦਾ ਕੰਪਿਊਟਰ ਬਿਨਾ ਕਨੈਕਸ਼ਨ ਦਾ ਟੀਵੀ, ਬਿਨਾ ਨੈੱਟਵਰਕ ਦਾ ਮੋਬਾਈਲ। ਇਸ ਰੂਟ ‘ਤੇ ਚਲਣ ਵਾਲੀਆਂ ਟ੍ਰੇਨਾਂ, ਦੇਸ਼ ਦੇ ਦੂਸਰੇ ਰਾਜਾਂ ਵਿੱਚ ਨਹੀਂ ਜਾ ਸਕਦੀਆਂ ਸਨ, ਨਾ ਹੀ ਦੂਸਰੇ ਰਾਜਾਂ ਦੀਆਂ ਟ੍ਰੇਨਾਂ ਇੱਥੇ ਆ ਸਕਦੀਆਂ ਸਨ। ਹੁਣ ਅੱਜ ਤੋਂ ਇਸ ਪੂਰੇ ਰੂਟ ਦਾ ਕਾਇਆਕਲਪ ਹੋ ਗਿਆ ਹੈ। ਹੁਣ ਅਸਾਰਵਾ ਤੋਂ ਹਿੰਮਤਨਗਰ ਹੁੰਦੇ ਹੋਏ ਉਦੈਪੁਰ ਤੱਕ ਮੀਟਰ ਗੇਜ ਲਾਈਨ, ਬ੍ਰੌਡ ਗੇਜ ਵਿੱਚ ਬਦਲ ਗਈ ਹੈ। ਅਤੇ ਅੱਜ ਸਾਡੇ ਇਸ ਪ੍ਰੋਗਰਾਮ ਵਿੱਚ ਗੁਜਰਾਤ ਦੇ ਨਾਲ-ਨਾਲ ਰਾਜਸਥਾਨ ਦੇ ਲੋਕ ਵੀ ਬਹੁਤ ਬੜੀ ਸੰਖਿਆ ਵਿੱਚ ਜੁੜੇ ਹੋਏ ਹਨ। ਲੂਣੀਧਰ-ਜੇਤਲਸਰ ਦੇ ਦਰਮਿਆਨ ਜੋ ਗੇਜ ਪਰਿਵਰਤਨ ਦਾ ਕੰਮ ਹੋਇਆ ਹੈ, ਉਹ ਵੀ ਇਸ ਖੇਤਰ ਵਿੱਚ ਰੇਲਵੇ ਕਨੈਕਟੀਵਿਟੀ ਨੂੰ ਅਸਾਨ ਕਰੇਗਾ। ਇੱਥੋਂ ਨਿਕਲੀਆਂ ਟ੍ਰੇਨਾਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਣਗੀਆਂ।

ਸਾਥੀਓ,

ਜਦੋਂ ਕਿਸੇ ਰੂਟ ‘ਤੇ ਮੀਟਰ ਗੇਜ ਦੀ ਲਾਈਨ, ਬ੍ਰੌਡ ਗੇਜ ਵਿੱਚ ਬਦਲਦੀ ਹੈ, ਤਾਂ ਉਹ ਆਪਣੇ ਨਾਲ ਅਨੇਕਾਂ ਨਵੀਆਂ ਸੰਭਾਵਨਾਵਾਂ ਲੈ ਕੇ ਆਉਂਦੀ ਹੈ। ਅਸਾਰਵਾ ਤੋਂ ਉਦੈਪੁਰ ਤੱਕ ਲਗਭਗ 300 ਕਿਲੋਮੀਟਰ ਲੰਬੀ ਰੇਲ ਲਾਈਨ, ਉਸ ਦਾ ਬ੍ਰੌਡ ਗੇਜ ਵਿੱਚ ਬਦਲਣਾ, ਇਸ ਲਈ ਵੀ ਮਹੱਤਵਪੂਰਨ ਹੈ। ਇਸ ਰੇਲ ਖੰਡ ਦੇ ਬ੍ਰੌਡ ਗੇਜ ਹੋ ਜਾਣ ਨਾਲ ਗੁਜਰਾਤ ਅਤੇ ਰਾਜਸਥਾਨ ਦੇ ਆਦਿਵਾਸੀ ਖੇਤਰ, ਦਿੱਲੀ ਨਾਲ ਜੁੜ ਜਾਣਗੇ, ਉੱਤਰ ਭਾਰਤ ਨਾਲ ਜੁੜ ਜਾਣਗੇ। ਇਸ ਰੇਲ ਲਾਈਨ ਦੇ ਬ੍ਰੌਡ ਗੇਜ ਵਿੱਚ ਬਦਲਣ ਦੇ ਕਾਰਨ ਅਹਿਮਦਾਬਾਦ ਅਤੇ ਦਿੱਲੀ ਦੇ ਲਈ ਇੱਕ ਵੈਕਲਪਿਕ ਰੂਟ ਵੀ ਉਪਲਬਧ ਹੋ ਗਿਆ ਹੈ। ਇਤਨਾ ਹੀ ਨਹੀਂ, ਹੁਣ ਕੱਛ ਦੇ ਟੂਰਿਜ਼ਮ ਸਥਲ ਅਤੇ ਉਦੈਪੁਰ ਦੇ ਟੂਰਿਜ਼ਮ ਸਥਲਾਂ ਦੇ ਦਰਮਿਆਨ ਵੀ ਇੱਕ ਡਾਇਰੈਕਟ ਰੇਲ ਕਨੈਕਟੀਵਿਟੀ ਸਥਾਪਿਤ ਹੋ ਗਈ ਹੈ। ਇਸ ਨਾਲ ਕੱਛ, ਉਦੈਪੁਰ, ਚਿਤੌੜਗੜ੍ਹ ਅਤੇ ਨਾਥਦੁਆਰਾ ਦੇ ਟੂਰਿਜ਼ਮ ਸਥਲਾਂ ਨੂੰ ਬਹੁਤ ਹੁਲਾਰਾ ਮਿਲੇਗਾ। ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਜਿਹੇ ਬੜੇ ਉਦਯੋਗਿਕ ਕੇਂਦਰਾਂ ਨਾਲ ਸਿੱਧੇ ਜੁੜਨ ਦਾ ਵੀ ਲਾਭ ਇੱਥੋਂ ਦੇ ਵਪਾਰੀਆਂ ਨੂੰ ਮਿਲੇਗਾ। ਖਾਸ ਤੌਰ ‘ਤੇ ਹਿੰਮਤਨਗਰ ਦੇ ਟਾਈਲਸ ਉਦਯੋਗ ਨੂੰ ਤਾਂ ਬਹੁਤ ਮਦਦ ਮਿਲਣ ਵਾਲੀ ਹੈ। ਇਸੇ ਪ੍ਰਕਾਰ, ਲੂਣੀਧਰ-ਜੇਤਲਸਰ ਰੇਲ ਲਾਈਨ ਦੇ ਬ੍ਰੌਡ ਗੇਜ ਵਿੱਚ ਬਦਲਣ ਨਾਲ ਹੁਣ ਢਸਾ-ਜੇਤਲਸਰ ਖੰਡ ਪੂਰੀ ਤਰ੍ਹਾਂ ਨਾਲ ਬ੍ਰੌਡਗੇਜ ਵਿੱਚ ਪਰਿਵਰਤਿਤ ਹੋ ਗਿਆ ਹੈ। ਇਹ ਰੇਲ ਲਾਈਨ ਬੋਟਾਦ, ਅਮਰੇਲੀ ਅਤੇ ਰਾਜਕੋਟ ਜਿਲ੍ਹਿਆਂ ਤੋਂ ਹੋ ਕੇ ਗੁਜਰਦੀ ਹੈ, ਜਿੱਥੇ ਹੁਣ ਤੱਕ ਸੀਮਿਤ ਰੇਲ ਕਨੈਕਟੀਵਿਟੀ ਰਹੀ ਹੈ। ਇਸ ਲਾਈਨ ਦਾ ਕਾਰਜ ਪੂਰਾ ਹੋਣ ਨਾਲ ਹੁਣ ਭਾਵਨਗਰ ਅਤੇ ਅਮਰੇਲੀ, ਇਸ ਖੇਤਰ ਦੇ ਲੋਕਾਂ ਨੂੰ ਸੋਮਨਾਥ ਅਤੇ ਪੋਰਬੰਦਰ ਨਾਸ ਸਿੱਧੀ ਕਨੈਕਟੀਵਿਟੀ ਦਾ ਲਾਭ ਮਿਲਣ ਵਾਲਾ ਹੈ।

ਅਤੇ ਸਾਥੀਓ, ਇਸ ਦਾ ਇੱਕ ਹੋਰ ਲਾਭ ਹੋਵੇਗਾ। ਇਸ ਰੂਟ ਨਾਲ ਭਾਵਨਗਰ ਅਤੇ ਸੌਰਾਸ਼ਟਰ ਖੇਤਰ ਦੇ ਸਾਡੇ ਰਾਜਕੋਟ, ਪੋਰਬੰਦਰ ਅਤੇ ਵੇਰਾਵਲ, ਐਸੇ ਸ਼ਹਿਰਾਂ ਦੀ ਦੂਰੀ ਵੀ ਘੱਟ ਹੋ ਗਈ ਹੈ। ਹੁਣ ਭਾਵਨਗਰ-ਵੇਰਾਵਲ ਦੀ ਦੂਰੀ ਲਗਭਗ 470 ਕਿਲੋਮੀਟਰ ਹੈ, ਜਿਸ ਵਿੱਚ 12 ਘੰਟੇ ਲਗਦੇ ਹਨ। ਇਹ ਬ੍ਰੌਡਗੇਜ ਦਾ ਕੰਮ ਪੂਰਾ ਹੋਣ ਦੇ ਬਾਅਦ, ਨਵਾਂ ਰੂਟ ਖੁੱਲ੍ਹਣ ਦੇ ਬਾਅਦ ਹੁਣ ਇਹ ਘਟ ਕੇ ਕਰੀਬ 290 ਕਿਲੋਮੀਟਰ ਤੋਂ ਵੀ ਘੱਟ ਰਹਿ ਗਈ ਹੈ। ਇਸ ਵਜ੍ਹਾ ਨਾਲ ਯਾਤਰਾ ਦਾ ਸਮਾਂ ਵੀ 12 ਘੰਟੇ ਤੋਂ ਘਟ ਕੇ ਸਾਢੇ ਛੇ ਘੰਟੇ ‘ਤੇ ਹੀ ਰਹਿ ਜਾਵੇਗਾ।

ਸਾਥੀਓ,

ਨਵਾਂ ਰੂਟ ਖੁੱਲ੍ਹਣ ਦੇ ਬਾਅਦ ਭਾਵਨਗਰ-ਪੋਰਬੰਦਰ ਦੇ ਦਰਮਿਆਨ ਦੀ ਦੂਰੀ ਕਰੀਬ-ਕਰੀਬ 200 ਕਿਲੋਮੀਟਰ ਅਤੇ ਭਾਵਨਗਰ-ਰਾਜਕੋਟ ਦੇ ਦਰਮਿਆਨ ਦੀ ਦੂਰੀ ਕਰੀਬ 30 ਕਿਲੋਮੀਟਰ ਘੱਟ ਹੋ ਗਈ ਹੈ। ਇਹ ਰੇਲ ਰੂਟ, ਇਤਨਾ ਬਿਜ਼ੀ ਰਹਿਣ ਵਾਲੇ ਸੁਰੇਂਦਰਨਗਰ-ਰਾਜਕੋਟ-ਸੋਮਨਾਥ-ਪੋਰਬੰਦਰ ਮਾਰਗ ਦੇ ਦਰਮਿਆਨ ਇੱਕ ਵੈਕਲਪਿਕ ਰੂਟ ਦੇ ਰੂਪ ਵਿੱਚ ਉਪਲਬਧ ਹੋ ਗਿਆ ਹੈ। ਬ੍ਰੌਡ ਗੇਜ ਰੂਟ ‘ਤੇ ਚਲਣ ਵਾਲੀਆਂ ਟ੍ਰੇਨਾਂ, ਗੁਜਰਾਤ ਦੇ ਉਦਯੋਗਿਕ ਵਿਕਾਸ ਨੂੰ ਗਤੀ ਦੇਣਗੀਆਂ, ਗੁਜਰਾਤ ਵਿੱਚ ਟੂਰਿਜ਼ਮ ਵੀ ਅਸਾਨ ਬਣਾਉਣਗੀਆਂ ਅਤੇ ਜੋ ਖੇਤਰ, ਦੇਸ਼ ਤੋਂ ਕਟੇ ਹੋਏ ਸਨ, ਉਨ੍ਹਾਂ ਨੂੰ ਪੂਰੇ ਦੇਸ਼ ਨਾਲ ਜੋੜ ਦੇਣਗੀਆਂ। ਅੱਜ ਰਾਸ਼ਟਰੀਯ ਏਕਤਾ ਦਿਵਸ ਦੇ ਦਿਨ, ਇਸ ਪਰਿਯੋਜਨਾ ਦਾ ਲੋਕਅਰਪਣ ਕਰਨਾ, ਇਸ ਨੂੰ ਹੋਰ ਵਿਸ਼ੇਸ਼ ਬਣਾ ਦਿੰਦਾ ਹੈ।

ਸਾਥੀਓ,

ਜਦੋਂ ਡਬਲ ਇੰਜਣ ਦੀ ਸਰਕਾਰ ਕੰਮ ਕਰਦੀ ਹੈ, ਤਾਂ ਉਸ ਦਾ ਅਸਰ ਸਿਰਫ਼ ਡਬਲ ਨਹੀਂ ਹੁੰਦਾ, ਬਲਕਿ ਕਈ ਗੁਣਾ ਜ਼ਿਆਦਾ ਹੁੰਦਾ ਹੈ। ਇੱਥੇ ਇੱਕ ਅਤੇ  ਇੱਕ ਮਿਲ ਕੇ 2 ਨਹੀਂ ਬਲਕਿ 1 ਦੇ ਬਗਲ ਵਿੱਚ 1, 11 ਦੀ ਸ਼ਕਤੀ ਧਾਰਨ ਕਰ ਲੈਂਦੇ ਹਨ। ਗੁਜਰਾਤ ਵਿੱਚ ਰੇਲ ਇਨਫ੍ਰਾਸਟ੍ਰਕਚਰ ਦਾ ਵਿਕਾਸ ਵੀ ਇਸ ਦੀ ਉਦਾਹਰਣ ਹੈ। ਮੈਂ ਉਹ ਦਿਨ ਕਦੇ ਭੁੱਲ ਨਹੀਂ ਸਕਦਾ, ਜਦੋਂ 2014 ਤੋਂ ਪਹਿਲਾਂ ਗੁਜਰਾਤ ਵਿੱਚ ਨਵੇਂ ਰੇਲ ਰੂਟਾਂ ਦੇ ਲਈ ਮੈਨੂੰ ਕੇਂਦਰ ਸਰਕਾਰ ਦੇ ਪਾਸ ਵਾਰ-ਵਾਰ ਜਾਣਾ ਪੈਂਦਾ ਸੀ। ਲੇਕਿਨ ਤਦ ਬਾਕੀ ਖੇਤਰਾਂ ਦੀ ਤਰ੍ਹਾਂ ਹੀ ਰੇਲਵੇ ਦੇ ਸਬੰਧ ਵਿੱਚ ਵੀ ਗੁਜਰਾਤ ਦੇ ਨਾਲ ਅਨਿਆਂਪੂਰਨ ਵਿਵਹਾਰ ਕੀਤਾ ਜਾਂਦਾ ਸੀ। ਡਬਲ ਇੰਜਣ ਦੀ ਸਰਕਾਰ ਬਣੇ ਰਹਿਣ ਨਾਲ ਗੁਜਰਾਤ ਵਿੱਚ ਕੰਮ ਦੀ ਰਫ਼ਤਾਰ ਤੇਜ਼ ਹੋਈ ਹੀ, ਉਸ ਦਾ ਵਿਸਤਾਰ ਕਰਨ ਦੀ ਤਾਕਤ ਵੀ ਤੇਜ਼ ਹੋਈ ਹੈ। 2009 ਤੋਂ 2014 ਦੇ ਵਿੱਚ ਸਵਾ ਸੌ ਕਿਲੋਮੀਟਰ ਤੋਂ ਵੀ ਘੱਟ ਰੇਲਵੇ ਲਾਈਨ ਦਾ ਦੋਹਰੀਕਰਣ ਹੋਇਆ ਸੀ, 2009-2014 ਸਵਾ ਸੌ ਕਿਲੋਮੀਟਰ ਤੋਂ ਘੱਟ। ਜਦਕਿ 2014 ਤੋਂ 2022 ਦੇ ਦਰਮਿਆਨ ਸਾਢੇ ਪੰਜ ਸੌ ਤੋਂ ਜ਼ਿਆਦਾ ਕਿਲੋਮੀਟਰ ਰੇਲਵੇ ਲਾਈਨ ਦਾ doubling ਦੋਹਰੀਕਰਣ, ਇਹ ਗੁਜਰਾਤ ਵਿੱਚ ਹੋਇਆ ਹੈ। ਇਸੇ ਤਰ੍ਹਾਂ, ਗੁਜਰਾਤ ਵਿੱਚ 2009 ਤੋਂ 2014 ਦੇ ਦਰਮਿਆਨ ਕਰੀਬ 60 ਕਿਲੋਮੀਟਰ ਟ੍ਰੈਕ ਦਾ ਹੀ ਬਿਜਲੀਕਰਣ ਹੋਇਆ ਸੀ। ਜਦਕਿ 2014 ਤੋਂ 2022 ਦੇ ਦਰਮਿਆਨ 1700 ਕਿਲੋਮੀਟਰ ਤੋਂ ਅਧਿਕ ਟ੍ਰੈਕ ਦਾ ਬਿਜਲੀਕਰਣ ਕੀਤਾ ਜਾ ਚੁੱਕਿਆ ਹੈ। ਯਾਨੀ ਡਬਲ ਇੰਜਣ ਦੀ ਸਰਕਾਰ ਨੇ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਕੰਮ ਕਰਕੇ ਦਿਖਾਇਆ ਹੈ।

ਅਤੇ ਸਾਥੀਓ, ਅਸੀਂ ਸਿਰਫ਼ ਸਕੇਲ ਅਤੇ ਸਪੀਡ ਨੂੰ ਹੀ ਬਿਹਤਰ ਨਹੀਂ ਕੀਤਾ, ਬਲਕਿ ਅਨੇਕ ਪੱਧਰਾਂ ‘ਤੇ ਸੁਧਾਰ ਕੀਤਾ ਹੈ। ਇਹ ਸੁਧਾਰ ਕੁਆਲਿਟੀ ਵਿੱਚ ਹੋਇਆ ਹੈ, ਸੁਵਿਧਾ ਵਿੱਚ ਹੋਇਆ ਹੈ, ਸੁਰੱਖਿਆ ਵਿੱਚ ਹੋਇਆ ਹੈ, ਸਵੱਛਤਾ ਵਿੱਚ ਹੋਇਆ ਹੈ। ਦੇਸ਼ ਭਰ ਵਿੱਚ ਰੇਲਵੇ ਸਟੇਸ਼ਨਾਂ ਦੀ ਸਥਿਤੀ ਵਿੱਚ ਸੁਧਾਰ ਅੱਜ ਸਪਸ਼ਟ ਦਿਖਦਾ ਹੈ। ਗ਼ਰੀਬ ਅਤੇ ਮੱਧ ਵਰਗ ਨੂੰ ਵੀ ਅੱਜ ਉਹੀ ਮਾਹੌਲ ਦਿੱਤਾ ਜਾ ਰਿਹਾ ਹੈ, ਜੋ ਕਦੇ ਸਾਧਨ-ਸੰਪੰਨ ਲੋਕਾਂ ਦੀ ਪਹੁੰਚ ਵਿੱਚ ਹੀ ਹੁੰਦਾ ਸੀ। ਇੱਥੇ ਗਾਂਧੀਨਗਰ ਸਟੇਸ਼ਨ ਕਿਤਨਾ ਆਧੁਨਿਕ ਅਤੇ ਸ਼ਾਨਦਾਰ ਹੈ, ਇਹ ਆਪ ਦੇਖ ਹੀ ਰਹੇ ਹੋ। ਹੁਣ ਅਹਿਮਦਾਬਾਦ ਸਟੇਸ਼ਨ ਨੂੰ ਵੀ ਇਸੇ ਤਰ੍ਹਾਂ ਹੀ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਭਵਿੱਖ ਵਿੱਚ ਸੂਰਤ, ਉਧਨਾ, ਸਾਬਰਮਤੀ, ਸੋਮਨਾਥ ਅਤੇ ਨਿਊ ਭੁਜ ਜਿਹੇ ਸਟੇਸ਼ਨ ਵੀ ਆਧੁਨਿਕ ਅਵਤਾਰ ਦੇ ਸਾਹਮਣੇ ਨਵੇਂ ਰੂਪ ਵਿੱਚ ਆਉਣ ਲਗੇ ਹਨ। ਹੁਣ ਤਾਂ ਗਾਂਧੀਨਗਰ ਤੋਂ ਮੁੰਬਈ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਸੇਵਾ ਵੀ ਸ਼ੁਰੂ ਹੋ ਗਈ ਹੈ। ਇਸ ਰੂਟ ‘ਤੇ ਸਭ ਤੋਂ ਤੇਜ਼ ਰਫ਼ਤਾਰ ਵਾਲੀ ਟ੍ਰੇਨ ਸੇਵਾ ਸ਼ੁਰੂ ਹੋਣ ਨਾਲ ਇਹ ਦੇਸ਼ ਦਾ ਸਭ ਤੋਂ ਮਹੱਤਵਪੂਰਨ ਬਿਜ਼ਨਸ ਕੌਰੀਡੋਰ ਬਣ ਗਿਆ ਹੈ। ਇਹ ਉਪਲਬਧੀ ਡਬਲ ਇੰਜਣ ਦੀ ਸਰਕਾਰ ਦੀ ਵਜ੍ਹਾ ਨਾਲ ਹੀ ਸੰਭਵ ਹੋ ਪਾਈ ਹੈ।

ਸਾਥੀਓ,

ਪੱਛਮ ਰੇਲਵੇ ਦੇ ਵਿਕਾਸ ਨੂੰ ਨਵਾਂ ਆਯਾਮ ਦੇਣ ਦੇ ਲਈ 12 ਗਤੀ ਸ਼ਕਤੀ ਕਾਰਗੋ ਟਰਮੀਨਲ ਦੀ ਯੋਜਨਾ ਵੀ ਬਣਾਈ ਗਈ ਹੈ। ਵਡੋਦਰਾ ਸਰਕਲ ਵਿੱਚ ਪਹਿਲਾ ਗਤੀ ਸ਼ਕਤੀ ਮਲਟੀਮੋਡਲ ਕਾਰਗੋ ਟਰਮੀਨਲ ਸ਼ੁਰੂ ਹੋ ਚੁੱਕਿਆ ਹੈ। ਜਲਦੀ ਹੀ ਬਾਕੀ ਟਰਮੀਨਲ ਵੀ ਆਪਣੀਆਂ ਸੇਵਾਵਾਂ ਦੇਣ ਦੇ ਲਈ ਤਿਆਰ ਹੋ ਜਾਣਗੇ। ਡਬਲ ਇੰਜਣ ਦੀ ਸਰਕਾਰ ਨਾਲ ਹਰ ਖੇਤਰ ਵਿੱਚ ਵਿਕਾਸ ਦੀ ਗਤੀ ਵੀ ਵਧ ਰਹੀ ਹੈ, ਅਤੇ ਉਸ ਦੀ ਸ਼ਕਤੀ ਵੀ ਵਧ ਰਹੀ ਹੈ

ਸਾਥੀਓ,

ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਸਾਡੇ ਦੇਸ਼ ਵਿੱਚ ਅਮੀਰ-ਗ਼ਰੀਬ ਦੀ ਖਾਈ, ਪਿੰਡ-ਸ਼ਹਿਰ ਦੀ ਖਾਈ, ਅਸੰਤੁਲਿਤ ਵਿਕਾਸ, ਬਹੁਤ ਬੜੀ ਚੁਣੌਤੀ ਰਹੇ ਹਨ। ਸਾਡੀ ਸਰਕਾਰ ਦੇਸ਼ ਦੀ ਇਸ ਚੁਣੌਤੀ ਦਾ ਵੀ ਸਮਾਧਾਨ ਕਰਨ ਵਿੱਚ ਜੁਟੀ ਹੈ। ਸਬਕੇ ਵਿਕਾਸ ਦੇ ਲਈ ਸਾਡੀ ਨੀਤੀ ਇੱਕ ਦਮ ਸਾਫ ਰਹੀ ਹੈ। ਇਨਫ੍ਰਾਸਟ੍ਰਕਚਰ ‘ਤੇ ਜੋਰ ਦੇਵੋ, ਮੱਧ ਵਰਗ ਨੂੰ ਸੁਵਿਧਾ ਦੇਵੋ ਅਤੇ ਗ਼ਰੀਬ ਨੂੰ ਗ਼ਰੀਬੀ ਖ਼ਿਲਾਫ਼ ਲੜਨ ਦੇ ਲਈ ਸਾਧਨ ਦੇਵੋ। ਵਿਕਾਸ ਦੀ ਇਹੀ ਪਰੰਪਰਾ ਅੱਜ ਪੂਰੇ ਦੇਸ਼ ਵਿੱਚ ਸਥਾਪਿਤ ਹੋ ਚੁੱਕੀ ਹੈ। ਗ਼ਰੀਬ ਦੇ ਲਈ ਪੱਕਾ ਘਰ, ਟਾਇਲਟ, ਬਿਜਲੀ, ਪਾਣੀ, ਗੈਸ, ਮੁਫ਼ਤ ਇਲਾਜ ਅਤੇ ਬੀਮਾ ਦੀਆਂ ਸੁਵਿਧਾਵਾਂ, ਇਹ ਅੱਜ ਸੁਸ਼ਾਸਨ ਦੀ ਪਹਿਚਾਣ ਹਨ। ਅੱਜ ਮੈਟਰੋ ਕਨੈਕਟੀਵਿਟੀ, ਇਲੈਕਟ੍ਰਿਕ ਵਾਹਨ, ਸੋਲਰ ਪਾਵਰ, ਸਸਤਾ ਇੰਟਰਨੈੱਟ, ਬਿਹਤਰ ਸੜਕਾਂ, ਏਮਸ, ਮੈਡੀਕਲ ਕਾਲਜ, ਆਈਆਈਟੀ, ਇਸ ਪ੍ਰਕਾਰ ਦਾ ਇਨਫ੍ਰਾਸਟ੍ਰਕਚਰ ਅੱਜ ਦੇਸ਼ਵਾਸੀਆਂ ਨੂੰ ਨਵੇਂ ਅਵਸਰ ਦੇ ਰਿਹਾ ਹੈ। ਕੋਸ਼ਿਸ਼ ਇਹੀ ਹੈ ਕਿ ਸਾਧਾਰਣ ਪਰਿਵਾਰਾਂ ਦਾ ਜੀਵਨ ਕਿਵੇਂ ਅਸਾਨ ਹੋਵੇ। ਆਉਣਾ-ਜਾਣਾ, ਵਪਾਰ-ਕਾਰੋਬਾਰ ਕਰਨਾ ਸਰਲ ਕਿਵੇਂ ਹੋਵੇ।

ਭਾਈਓ ਅਤੇ ਭੈਣੋਂ

ਦੇਸ਼ ਵਿੱਚ ਹੁਣ ਕਨੈਕਟੀਵਿਟੀ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਅਪ੍ਰੋਚ ਵਿੱਚ ਬਹੁਤ ਬੜਾ ਬਦਲਾਅ ਆਇਆ ਹੈ। ਹੁਣ ਸਿਰਫ਼ ਇਹ ਨਹੀਂ ਹੈ ਕਿ ਕਿਤੇ ਇੱਕ ਜਗ੍ਹਾ ਸੜਕ ਬਣੀ, ਕਿਤੇ ਦੂਸਰੀ ਜਗ੍ਹਾ ਰੇਲ ਟ੍ਰੈਕ ਵਿਛ ਗਿਆ, ਕਿਤੇ ਤੀਸਰੀ ਜਗ੍ਹਾ ਏਅਰਪੋਰਟ ਬਣ ਗਿਆ। ਹੁਣ ਕਨੈਕਟੀਵਿਟੀ ਦਾ ਇੱਕ ਸੰਪੂਰਨ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਯਾਨੀ ਯਾਤਾਯਾਤ ਦੇ ਅਲੱਗ-ਅਲੱਗ ਮਾਧਿਅਮ ਇੱਕ ਦੂਸਰੇ ਨਾਲ ਵੀ ਕਨੈਕਟ ਹੋਣ, ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਇੱਥੇ ਅਹਿਮਦਾਬਾਦ ਵਿੱਚ ਹੀ ਰੇਲ, ਮੈਟਰੋ ਅਤੇ ਬੱਸਾਂ ਦੀ ਸੁਵਿਧਾ ਇੱਕ ਦੂਸਰੇ ਨਾਲ ਜੋੜੀ ਜਾ ਰਹੀ ਹੈ। ਇਸੇ ਪ੍ਰਕਾਰ ਦੂਸਰੇ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਕੰਮ ਹੋ ਰਿਹਾ ਹੈ। ਕੋਸ਼ਿਸ਼ ਇਹੀ ਹੈ ਕਿ ਚਾਹੇ ਯਾਤਰਾ  ਹੋਵੇ ਜਾਂ ਫਿਰ ਮਾਲ ਢੁਆਈ, ਹਰ ਪ੍ਰਕਾਰ ਨਾਲ ਇੱਕ ਨਿਰੰਤਰਤਾ ਬਣੀ ਰਹੇ। ਇੱਕ ਮੋਡ ਤੋਂ ਨਿਕਲੇ ਅਤੇ ਸਿੱਧਾ ਦੂਸਰੇ ਮੋਡ ‘ਤੇ ਚੜ੍ਹੇ। ਇਸ ਨਾਲ ਸਮਾਂ ਵੀ ਬਚੇਗਾ ਅਤੇ ਪੈਸਿਆਂ ਦੀ ਵੀ ਬੱਚਤ ਹੋਵੇਗੀ।

ਸਾਥੀਓ,

ਗੁਜਰਾਤ ਇੱਕ ਬਹੁਤ ਬੜਾ ਉਦਯੋਗਿਕ ਸੈਂਟਰ ਹੈ। ਇੱਥੇ ਲੌਜਿਸਟਿਕ ਕੌਸਟ ਇੱਕ ਬਹੁਤ ਬੜਾ ਵਿਸ਼ਾ ਸੀ। ਇਸ ਨਾਲ ਵਪਾਰ-ਕਾਰੋਬਾਰ ਨੂੰ, ਉਦਯੋਗ ਜਗਤ ਨੂੰ ਤਾਂ ਪਰੇਸ਼ਾਨੀ ਹੁੰਦੀ ਹੀ, ਇਸ ਨਾਲ ਸਮਾਨ ਦੀ ਕੀਮਤ ਵੀ ਵਧ ਜਾਂਦੀ ਹੈ। ਇਸ ਲਈ ਅੱਜ ਰੇਲਵੇ ਹੋਵੇ, ਹਾਈਵੇਅ ਹੋਣ, ਏਅਰਪੋਰਟ ਹੋਣ, ਪੋਰਟਸ ਹੋਣ, ਇਨ੍ਹਾਂ ਦੀ ਕਨੈਕਟੀਵਿਟੀ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਗੁਜਰਾਤ ਦੇ ਪੋਰਟਸ ਜਦੋਂ ਸਸ਼ਕਤ ਹੁੰਦੇ ਹਨ, ਤਾਂ ਇਸ ਦਾ ਸਿੱਧਾ ਅਸਰ ਪੂਰੇ ਦੇਸ਼ ਦੀ ਅਰਥਵਿਵਸਥਾ ‘ਤੇ ਪੈਂਦਾ ਹੈ। ਇਹ ਅਸੀਂ ਬੀਤੇ 8 ਵਰ੍ਹਿਆਂ ਵਿੱਚ ਅਨੁਭਵ ਕੀਤਾ ਹੈ ਇਸ ਦੌਰਾਨ ਗੁਜਰਾਤ ਦੇ ਪੋਰਟਸ ਦੀ ਸਮਰੱਥਾ ਲਗਭਗ ਦੁੱਗਣੀ ਹੋ ਚੁੱਕੀ ਹੈ। ਹੁਣ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਨਾਲ ਗੁਜਰਾਤ ਦੇ ਪੋਰਟਸ ਨੂੰ ਦੇਸ਼ ਦੇ ਦੂਸਰੇ ਹਿੱਸਿਆਂ ਨਾਲ ਜੋੜਿਆ ਜਾ ਰਿਹਾ ਹੈ। ਇਸ ਦਾ ਇੱਕ ਬਹੁਤ ਬੜਾ ਹਿੱਸਾ ਪੂਰਾ ਵੀ ਹੋ ਚੁੱਕਿਆ ਹੈ। ਮਾਲਗੱਡੀਆਂ ਦੇ ਲਈ ਜੋ ਸਪੈਸ਼ਲ ਟ੍ਰੈਕ ਵਿਛਾਏ ਜਾ ਰਹੇ ਹਨ, ਇਸ ਨਾਲ ਗੁਜਰਾਤ ਵਿੱਚ ਵੀ ਉਦਯੋਗਾਂ ਦਾ ਵਿਸਤਾਰ ਹੋਵੇਗਾ। ਨਵੇਂ ਸੈਕਟਰ ਦੇ ਲਈ ਅਵਸਰ ਬਣਨਗੇ। ਇਸੇ ਪ੍ਰਕਾਰ ਸਾਗਰਮਾਲਾ ਯੋਜਨਾ ਨਾਲ ਪੂਰੀ ਕੋਸਟਲਾਈਨ ਵਿੱਚ ਅੱਛੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ।

ਸਾਥੀਓ,

ਵਿਕਾਸ ਇੱਕ ਸਤਤ (ਨਿਰੰਤਰ) ਪ੍ਰਕਿਰਿਆ ਹੁੰਦੀ ਹੈ। ਵਿਕਾਸ ਨਾਲ ਜੁੜੇ ਲਕਸ਼ ਕਿਸੇ ਪਰਬਤ ਦੇ ਸਿਖਰ ਦੀ ਤਰ੍ਹਾਂ ਹੁੰਦੇ ਹਨ। ਇੱਕ ਸਿਖਰ ‘ਤੇ ਪਹੁੰਚਦੇ ਹੀ ਦੂਸਰਾ ਉਸ ਤੋਂ ਉੱਚਾ ਸਿਖਰ ਦਿਖਣ ਲਗਦਾ ਹੈ। ਫਿਰ ਉਸ ਤੱਕ ਪਹੁੰਚਣ ਦੇ ਪ੍ਰਯਾਸ ਹੁੰਦੇ ਹਨ। ਵਿਕਾਸ ਵੀ ਐਸੀ ਹੀ ਇੱਕ ਪ੍ਰਕਿਰਿਆ ਹੁੰਦੀ ਹੈ। ਬੀਤੇ 20 ਵਰ੍ਹਿਆਂ ਵਿੱਚ ਗੁਜਰਾਤ ਨੇ ਵਿਕਾਸ ਦੇ ਅਨੇਕ ਸਿਖਰ ਪਾਰ ਕੀਤੇ  ਹਨ। ਲੇਕਿਨ ਆਉਣ ਵਾਲੇ 25 ਵਰ੍ਹਿਆਂ ਵਿੱਚ ਵਿਕਸਿਤ ਗੁਜਰਾਤ ਦਾ ਇੱਕ ਵਿਰਾਟ ਲਕਸ਼ ਸਾਡੇ ਸਾਹਮਣੇ ਹੈ। ਜਿਸ ਪ੍ਰਕਾਰ ਬੀਤੇ 2 ਦਹਾਕਿਆਂ ਵਿੱਚ ਅਸੀਂ ਮਿਲ ਕੇ ਸਫ਼ਲਤਾ ਹਾਸਲ ਕੀਤੀ ਹੈ, ਉਸੇ ਪ੍ਰਕਾਰ ਅੰਮ੍ਰਿਤਕਾਲ ਵਿੱਚ ਵੀ ਇੱਕ-ਇੱਕ ਗੁਜਰਾਤੀ ਨੂੰ ਜੁਟਣਾ ਹੈ, ਇੱਕ-ਇੱਕ ਗੁਜਰਾਤਵਾਸੀ ਨੂੰ ਜੁਟਣਾ ਹੈ। ਵਿਕਸਿਤ ਭਾਰਤ ਦੇ ਲਈ ਵਿਕਸਿਤ ਗੁਜਰਾਤ ਦਾ ਨਿਰਮਾਣ, ਇਹੀ ਸਾਡਾ ਉਦੇਸ਼ ਹੈ। ਅਤੇ ਅਸੀਂ ਸਭ ਜਾਣਦੇ ਹਾਂ, ਇੱਕ ਵਾਰ ਕੋਈ ਗੁਜਰਾਤੀ ਕੁਝ ਠਾਣ ਲਵੇ, ਤਾਂ ਉਸ ਨੂੰ ਪੂਰਾ ਕਰਕੇ ਹੀ ਰੁਕਦਾ ਹੈ। ਇਸੇ ਸੰਕਲਪ-ਬੋਧ ਦੇ ਨਾਲ ਅਤੇ ਮੈਂ ਅੱਜ ਹੈਰਾਨ ਹਾਂ, ਅੱਜ ਸਰਦਾਰ ਪਟੇਲ ਦੀ ਜਨਮ ਜਯੰਤੀ ਹੈ। ਦੇਸ਼ ਦੇ ਲਈ ਗੌਰਵ  ਦੇ ਪਲ ਹਨ। ਜਿਸ ਪੁਰਸ਼ ਨੇ, ਜਿਸ ਮਹਾਪੁਰਸ਼ ਨੇ ਹਿੰਦੁਸਤਾਨ ਨੂੰ ਜੋੜਿਆ, ਹਿੰਦੁਸਤਾਨ ਨੂੰ ਇੱਕ ਕੀਤਾ, ਅੱਜ ਉਸੇ ਏਕਤਾ ਦਾ ਲਾਭ ਅਸੀਂ ਲੈ ਰਹੇ ਹਾਂ। ਸਰਦਾਰ ਵੱਲਭ ਭਾਈ ਪਟੇਲ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਨ। ਦੇਸ਼ ਨੂੰ ਜੋੜਨ ਦਾ ਕੰਮ ਕੀਤਾ ਸੀ। ਹਰ ਹਿੰਦੁਸਤਾਨੀ ਨੂੰ ਸਰਦਾਰ ਪਟੇਲ ‘ਤੇ ਗਰਵ (ਮਾਣ) ਹੁੰਦਾ ਹੈ, ਹੁੰਦਾ ਹੈ ਕਿ ਨਹੀਂ ਹੁੰਦਾ ਹੈ ਭਾਈਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈਹੁੰਦਾ ਹੈ ਕਿ ਨਹੀਂ ਹੁੰਦਾ ਹੈ? ਸਰਦਾਰ ਵੱਲਭ ਭਾਈ ਪਟੇਲ ਭਾਜਪਾ ਦੇ ਸਨ?  ਉਹ ਤਾਂ ਭਾਜਪਾ ਦੇ ਨਹੀਂ ਸਨ। ਸਰਦਾਰ ਵੱਲਭ ਭਾਈ ਪਟੇਲ ਕਾਂਗਰਸ ਦੇ ਬਹੁਤ ਬੜੇ ਨੇਤਾ ਰਹੇ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਮੇਰੀ ਦੋ ਅਖ਼ਬਾਰ ‘ਤੇ ਨਜ਼ਰ ਗਈ, ਦੋ ਅਖ਼ਬਾਰ ‘ਤੇ। ਕਾਂਗਰਸ ਪਾਰਟੀ ਰਾਜਸਥਾਨ ਦੀ ਕਾਂਗਰਸ ਸਰਕਾਰ ਗੁਜਰਾਤੀ ਅਖ਼ਬਾਰਾਂ ਵਿੱਚ full page ਉਨ੍ਹਾਂ ਦਾ advertisement ਛਪਿਆ ਹੈ। ਕਾਂਗਰਸ ਦੀ ਸਰਕਾਰ ਦਾ advertisement, ਲੇਕਿਨ ਉਸ advertisement ਵਿੱਚ ਅੱਜ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ‘ਤੇ ਉਸ advertisement ਵਿੱਚ ਨਾ ਸਰਦਾਰ ਪਟੇਲ ਦਾ ਨਾਮ ਹੈ, ਨਾ ਸਰਦਾਰ ਪਟੇਲ ਦੀ ਫੋਟੋ ਹੈ, ਨਾ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਹੈ। ਇਹ ਅਪਮਾਨ, ਉਹ ਵੀ ਗੁਜਰਾਤ ਦੀ ਧਰਤੀ ‘ਤੇ, ਜੋ ਕਾਂਗਰਸ ਸਰਦਾਰ ਪਟੇਲ ਨੂੰ ਆਪਣੇ ਨਾਲ ਜੋੜ ਨਹੀਂ ਪਾ ਰਹੀ ਹੈ, ਉਹ ਕੀ ਜੋੜ ਸਕਦੀ ਹੈਇਹ ਸਰਦਾਰ ਸਾਹਬ ਦਾ ਅਪਮਾਨ ਹੈ, ਇਹ ਦੇਸ਼ ਦਾ ਅਪਮਾਨ ਹੈ। ਉਹ ਤਾਂ ਭਾਜਪਾ ਦੇ ਨਹੀਂ ਸਨ, ਉਹ ਕਾਂਗਰਸ ਦੇ ਸਨ। ਲੇਕਿਨ ਦੇਸ਼ ਦੇ ਲਈ ਜੀਏ, ਦੇਸ਼ ਨੂੰ ਕੁਝ ਦੇ ਕੇ ਗਏ। ਅੱਜ ਅਸੀਂ ਗਰਵ(ਮਾਣ) ਕਰਦੇ ਹਾਂ, ਦੁਨੀਆ ਦਾ ਸਭ ਤੋਂ ਬੜਾ statue ਬਣਾ ਕੇ ਸਾਨੂੰ ਸੰਤੋਸ਼ ਹੋ ਰਿਹਾ ਹੈ, ਇਹ ਨਾਮ ਤੱਕ ਲੈਣ ਨੂੰ ਤਿਆਰ ਨਹੀਂ ਹਨ।

ਭਾਈਓ ਭੈਣੋਂ,

ਗੁਜਰਾਤ ਇਨ੍ਹਾਂ ਚੀਜ਼ਾਂ ਨੂੰ ਕਦੇ ਮਾਫ ਨਹੀਂ ਕਰਦਾ ਹੈ ਅਤੇ ਦੇਸ਼ ਵੀ ਕਦੇ ਮਾਫ ਨਹੀਂ ਕਰਦਾ ਹੈ।

ਸਾਥੀਓ,

ਇਹ ਰੇਲਵੇ ਵੀ ਜੋੜਨ ਦਾ ਕੰਮ ਕਰਦੀ ਹੈ। ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ, ਇਹ ਜੋੜਨ ਦੀ ਪ੍ਰਕਿਰਿਆ ਨੂੰ ਗਤੀ ਦੇਣਾ, ਉਸ ਦਾ ਵਿਸਤਾਰ ਕਰਨਾ, ਇਹ ਨਿਰੰਤਰ ਕੰਮ ਚਲਦਾ ਹੈ, ਤੇਜ਼ ਗਤੀ ਨਾਲ ਚਲਦਾ ਹੈ ਅਤੇ ਉਸ ਦਾ ਇੱਕ ਲਾਭ ਅੱਜ ਤੁਹਾਨੂੰ ਵੀ ਮਿਲ ਰਿਹਾ ਹੈ। ਮੇਰੀ ਤਰਫ ਤੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

ਬਹੁਤ-ਬਹੁਤ ਧੰਨਵਾਦ!

*****

 


ਡੀਐੱਸ/ਐੱਸਟੀ/ਏਵੀ


(Release ID: 1873306) Visitor Counter : 134