ਪ੍ਰਧਾਨ ਮੰਤਰੀ ਦਫਤਰ

ਵਡੋਦਰਾ ਵਿੱਚ ਏਅਰਕ੍ਰਾਫਟ ਮੈਨੂਫੈਕਚਰਿੰਗ ਪਲਾਂਟ ਦੇ ਨੀਂਹ ਪੱਥਰ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 30 OCT 2022 6:57PM by PIB Chandigarh

ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਸ਼੍ਰੀਮਾਨ ਜਯੋਤੀਰਾਦਿੱਤਿਆ ਸਿੰਧੀਆ ਜੀ, ਟਾਟਾ ਸਨਸ ਦੇ ਚੇਅਰਮੈਨ, Airbus ਇੰਟਰਨੈਸ਼ਨਲ ਦੇ ਚੀਫ ਕਮਰਸ਼ੀਅਲ ਔਫਿਸਰ, ਡਿਫੈਂਸ ਅਤੇ ਏਵੀਏਸ਼ਨ ਸੈਕਟਰ ਦੇ ਉਦਯੋਗਾਂ ਦੇ ਨਾਲ ਜੁੜੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ! ਨਮਸਕਾਰ।

 

ਆਪਣੇ ਇੱਥੇ ਗੁਜਰਾਤ ਵਿੱਚ ਤਾਂ ਦਿਵਾਲੀ ਦੇਵ ਦਿਵਾਲੀ ਤੱਕ ਚਲਦੀ ਹੈ, ਅਤੇ ਦਿਵਾਲੀ ਦੇ ਇਸ ਪਰਵ ਦੇ ਦੌਰਾਨ ਵਡੋਦਰਾ ਨੂੰ, ਗੁਜਰਾਤ ਨੂੰ, ਦੇਸ਼ ਨੂੰ ਇੱਕ ਅਨਮੋਲ ਭੇਟ ਮਿਲੀ ਹੈ। ਗੁਜਰਾਤ ਦੇ ਲਈ ਤਾਂ ਨਵਾਂ ਸਾਲ ਹੈ, ਮੈਂ ਵੀ ਨਵੇਂ ਸਾਲ ਵਿੱਚ ਅੱਜ ਪਹਿਲੀ ਵਾਰ ਗੁਜਰਾਤ ਆਇਆ ਹਾਂ। ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਅੱਜ ਭਾਰਤ ਨੂੰ ਦੁਨੀਆ ਦਾ ਵੱਡਾ Manufacturing Hub ਬਣਾਉਣ ਦੀ ਦਿਸ਼ਾ ਵਿੱਚ, ਅਸੀਂ ਬਹੁਤ ਵੱਡਾ ਕਦਮ ਉਠਾ ਰਹੇ ਹਾਂ। ਭਾਰਤ ਅੱਜ ਆਪਣਾ ਫਾਈਟਰ ਪਲੇਨ ਬਣਾ ਰਿਹਾ ਹੈ। ਭਾਰਤ ਅੱਜ ਆਪਣਾ ਟੈਂਕ ਬਣਾ ਰਿਹਾ ਹੈ, ਆਪਣੀ ਸਬਮਰੀਨ ਬਣਾ ਰਿਹਾ ਹੈ। ਅਤੇ ਸਿਰਫ ਇੰਨਾ ਹੀ ਨਹੀਂ, ਭਾਰਤ ਵਿੱਚ ਬਣੀਆਂ ਦਵਾਈਆਂ ਅਤੇ ਵੈਕਸੀਨ ਵੀ ਅੱਜ ਦੁਨੀਆ ਦੇ ਲੱਖਾਂ ਲੋਕਾਂ ਦਾ ਜੀਵਨ ਬਚਾ ਰਹੀਆਂ ਹਨ। ਭਾਰਤ ਵਿੱਚ ਬਣੇ ਇਲੈਕਟ੍ਰੌਨਿਕ ਗੈਜੇਟਸ, ਭਾਰਤ ਵਿੱਚ ਬਣੇ ਮੋਬਾਈਲ ਫੋਨ, ਭਾਰਤ ਵਿੱਚ ਬਣੀਆਂ ਕਾਰਾਂ, ਅੱਜ ਕਿੰਨੇ ਹੀ ਦੇਸ਼ਾਂ ਵਿੱਚ ਛਾਈ ਹੋਈਆਂ ਹਨ। ਮੇਕ ਇਨ ਇੰਡੀਆ, ਮੇਕ ਫਾਰ ਦ ਗਲੋਬ ਇਸ ਮੰਤਰ ‘ਤੇ ਅੱਗੇ ਵਧਦਾ ਰਿਹਾ ਭਾਰਤ , ਅੱਜ ਆਪਣੇ ਸਮਰੱਥ ਨੂੰ ਹੋਰ ਵਧਾ ਰਿਹਾ ਹੈ। ਹੁਣ ਭਾਰਤ, ਟ੍ਰਾਂਸਪੋਰਟ ਪਲੇਨਸ ਦਾ ਵੀ ਬਹੁਤ ਵੱਡਾ ਨਿਰਮਾਤਾ ਬਣੇਗਾ। ਅੱਜ ਭਾਰਤ ਵਿੱਚ ਇਸ ਦੀ ਸ਼ੁਰੂਆਤ ਹੋ ਰਹੀ ਹੈ। ਅਤੇ ਮੈਂ ਉਹ ਦਿਨ ਦੇਖ ਰਿਹਾ ਹਾਂ, ਜਦੋਂ ਦੁਨੀਆ ਦੇ ਵੱਡੇ ਪੈਸੰਜਰ ਪਲੇਨਸ ਵੀ ਭਾਰਤ ਵਿੱਚ ਹੀ ਬਣਨਗੇ ਅਤੇ ਉਨ੍ਹਾਂ ‘ਤੇ ਵੀ ਲਿਖਿਆ ਹੋਵੇਗਾ - Make in India.

ਸਾਥੀਓ,

ਅੱਜ ਵਡੋਦਰਾ ਵਿੱਚ ਜਿਸ Facility ਦਾ ਸ਼ਿਲਾਨਯਾਸ (ਨੀਂਹ ਪੱਥਰ ਰੱਖਿਆ) ਹੋਇਆ ਹੈ, ਉਹ ਦੇਸ਼ ਦੇ ਡਿਫੈਂਸ ਅਤੇ ਏਅਰੋਸਪੇਸ ਸੈਂਟਰ ਨੂੰ ਟ੍ਰਾਂਸਫੋਮ ਕਰਨ ਦੀ ਤਾਕਤ ਰੱਖਦਾ ਹੈ। ਇਹ ਪਹਿਲੀ ਬਾਰ ਹੈ ਕਿ ਭਾਰਤ ਦੇ ਡਿਫੈਂਸ ਏਰੋਸਪੇਸ ਸੈਕਟਰ ਵਿੱਚ ਇੰਨਾ ਵੱਡਾ ਨਿਵੇਸ਼ ਹੋ ਰਿਹਾ ਹੈ। ਇੱਥੇ ਬਣਨ ਵਾਲੇ ਟ੍ਰਾਂਸਪੋਰਟ ਏਅਰਕ੍ਰਾਫਟ ਸਾਡੀ ਸੈਨਾ ਨੂੰ ਤਾਂ ਤਾਕਤ ਦੇਣਗੇ ਹੀ, ਇਸ ਨਾਲ Aircraft manufacturing ਦੇ ਲਈ ਇੱਕ ਨਵੇਂ ਈਕੋਸਿਸਟਮ ਦਾ ਵੀ ਵਿਕਾਸ ਹੋਵੇਗਾ। ਸਿੱਖਿਆ ਅਤੇ ਸੰਸਕ੍ਰਿਤੀ (ਸੱਭਿਆਚਾਰ) ਦੇ ਕੇਂਦਰ ਦੇ ਰੂਪ ਵਿੱਚ ਪ੍ਰਤਿਸ਼ਠਿਤ ਇਹ ਸਾਡਾ ਵਡੋਦਰਾ ਹੁਣ ਏਵੀਏਸ਼ਨ ਸੈਕਟਰ ਦੇ ਹੱਬ ਦੇ ਰੂਪ ਵਿੱਚ ਨਵੀਂ ਪਹਿਚਾਣ ਲੈ ਕੇ ਦੁਨੀਆ ਦੇ ਸਾਹਮਣੇ ਸਿਰ ਉੱਚਾ ਕਰੇਗਾ। ਉਂਝ ਤਾਂ ਭਾਰਤ ਪਹਿਲਾਂ ਤੋਂ ਹੀ ਬਹੁਤ ਦੇਸ਼ਾਂ ਵਿੱਚ ਵਿਮਾਨ ਦੇ ਛੋਟੇ-ਮੋਟੇ ਪੁਰਜੇ, Parts ਨਿਰਯਾਤ ਕਰਦਾ ਰਿਹਾ ਹੈ, ਲੇਕਿਨ ਹੁਣ ਦੇਸ਼ ਵਿੱਚ ਪਹਿਲੀ ਬਾਰ ਮਿਲਿਟ੍ਰੀ ਟ੍ਰਾਂਸਪੋਰਟ ਏਅਰਕ੍ਰਾਫਟ ਬਣਨ ਵਾਲਾ ਹੈ। ਮੈਂ ਇਸ ਦੇ ਲਈ ਟਾਟਾ ਗਰੁੱਪ ਨੂੰ ਅਤੇ Airbus ਡਿਫੈਂਸ ਕੰਪਨੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾਂ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਇਸ ਪ੍ਰੋਜੈਕਟ ਨਾਲ ਭਾਰਤ ਦੀ 100 ਤੋਂ ਜ਼ਿਆਦਾ MSMEs ਵੀ ਜੁੜਣਗੀਆਂ। ਭਵਿੱਖ ਵਿੱਚ ਇੱਥੇ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਲਈ ਐਕਸਪੋਰਟ ਦੇ ਆਰਡਰ ਵੀ ਲਏ ਜਾ ਸਕਣਗੇ। ਯਾਨੀ ਮੇਕ ਇਨ ਇੰਡੀਆ, ਮੇਕ ਫੋਰ ਦ ਗਲੋਬ ਦਾ ਸੰਕਲਪ ਵੀ ਇਸ ਧਰਤੀ ਨਾਲ ਹੋਰ ਮਜ਼ਬੂਤ ਹੋਣ ਵਾਲਾ ਹੈ।

ਸਾਥੀਓ,

ਅੱਜ ਭਾਰਤ ਵਿੱਚ, ਦੁਨੀਆ ਦਾ ਤੇਜ਼ੀ ਨਾਲ ਵਿਕਸਿਤ ਹੁੰਦਾ ਏਵੀਏਸ਼ਨ ਸੈਕਟਰ ਹੈ। ਏਅਰ ਟ੍ਰੈਫਿਕ ਦੇ ਮਾਮਲੇ ਵਿੱਚ ਅਸੀਂ ਦੁਨੀਆ ਦੇ ਟੌਪ ਤਿੰਨ ਦੇਸ਼ਾਂ ਵਿੱਚ ਪਹੁੰਚਣ ਵਾਲੇ ਹਨ। ਅਗਲੇ 4-5 ਵਰ੍ਹਿਆਂ ਵਿੱਚ ਕਰੋੜਾਂ ਨਵੇਂ ਯਾਤਰੀ ਹਵਾਈ ਸਫਰ ਦੇ ਯਾਤਰੀ ਹੋਣ ਵਾਲੇ ਹਨ। ਉਡਾਨ ਯੋਜਨਾ ਨਾਲ ਵੀ ਇਸ ਵਿੱਚ ਬਹੁਤ ਮਦਦ ਮਿਲ ਰਹੀ ਹੈ। ਅਨੁਮਾਨ ਹੈ ਕਿ ਆਉਣ ਵਾਲੇ 10-15 ਵਰ੍ਹਿਆਂ ਵਿੱਚ ਭਾਰਤ ਨੂੰ ਕਰੀਬ-ਕਰੀਬ 2000 ਤੋਂ ਜ਼ਿਆਦਾ ਪੈਸੰਜਰ ਅਤੇ ਕਾਰਗੋ ਏਅਰਕ੍ਰਾਫਟ ਦੀ ਜ਼ਰੂਰਤ ਹੋਵੇਗੀ। ਇਕੱਲੇ ਭਾਰਤ ਨੂੰ 2000 ਏਅਰਕ੍ਰਾਫਟ ਦੀ ਜ਼ਰੂਰ ਹੋਣਾ ਯਾਨੀ ਇਹ ਦੱਸਦਾ ਹੈ ਕਿ ਵਿਕਾਸ ਕਿੰਨੀ ਤੇਜ਼ੀ ਨਾਲ ਹੋਣ ਵਾਲਾ ਹੈ। ਇਸ ਵੱਡੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਭਾਰਤ ਹੁਣ ਤੋਂ ਤਿਆਰੀ ਕਰ ਰਿਹਾ ਹੈ। ਅੱਜ ਦਾ ਇਹ ਆਯੋਜਨ ਉਸੇ ਦਿਸ਼ਾ ਵਿੱਚ ਵੀ ਇੱਕ ਮਹੱਤਵਪੂਰਨ ਕਦਮ ਹੈ।

ਸਾਥੀਓ,

ਅੱਜ ਦੇ ਇਸ ਆਯੋਜਨ ਵਿੱਚ ਵਿਸ਼ਵ ਦੇ ਲਈ ਵੀ ਇੱਕ ਸੰਦੇਸ਼ ਹੈ। ਅੱਜ ਭਾਰਤ ਦੁਨੀਆ ਦੇ ਲਈ ਇੱਕ Golden Opportunity ਲੈ ਕੇ ਆਇਆ ਹੈ। ਕੋਰੋਨਾ ਅਤੇ ਯੁੱਧ ਤੋਂ ਬਣੀਆਂ ਸਥਿਤੀਆਂ ਦੇ ਬਾਵਜੂਦ, Supply-chain ਵਿੱਚ ਰੁਕਾਵਟਾਂ ਦੇ ਬਾਵਜੂਦ, ਭਾਰਤ ਦੇ manufacturing sector ਦਾ growth momentum ਬਣਿਆ ਹੋਇਆ ਹੈ। ਇਹ ਇਵੇਂ ਹੀ ਨਹੀਂ ਹੋਇਆ ਹੈ। ਅੱਜ ਭਾਰਤ ਵਿੱਚ operating conditions ਲਗਾਤਾਰ ਸੁਧਰ ਰਹੀਆਂ ਹਨ। ਅੱਜ ਭਾਰਤ ਵਿੱਚ ਜੋਰ cost competitiveness ‘ਤੇ ਹੈ, Quality ‘ਤੇ ਵੀ ਹੈ। ਅੱਜ ਭਾਰਤ, Low Cost Manufacturing ਅਤੇ High Output ਦਾ ਅਵਸਰ ਦੇ ਰਿਹਾ ਹੈ। ਅੱਜ ਭਾਰਤ ਦੇ ਕੋਲ Skilled Manpower ਦਾ ਬਹੁਤ ਵੱਡਾ Talented Pool  ਹੈ। ਬੀਤੇ ਅੱਠ ਵਰ੍ਹਿਆਂ ਵਿੱਚ ਜੋ Reforms ਸਾਡੀ ਸਰਕਾਰ ਨੇ ਕੀਤੇ ਹਨ, ਉਨ੍ਹਾਂ ਨੇ ਭਾਰਤ ਵਿੱਚ Manufacturing ਦਾ ਇੱਕ ਬੇਮਿਸਾਲ Environment ਤਿਆਰ ਕਰ ਦਿੱਤਾ ਹੈ।

Ease of Doing Bussiness ‘ਤੇ ਜਿੰਨਾ ਜੋਰ ਅੱਜ ਭਾਰਤ ਦਾ ਹੈ, ਓਨਾ ਪਹਿਲਾਂ ਕਦੇ ਨਹੀਂ ਸੀ। Corporate tax structure ਨੂੰ ਅਸਾਨ ਬਣਾਉਣਾ ਹੋਵੇ, ਉਸ ਨੂੰ globally competitive ਬਣਾਉਣਾ ਹੋਵੇ, ਅਨੇਕ ਸੈਕਟਰਸ ਵਿੱਚ automatic route ਨਾਲ 100 ਪਰਸੈਂਟ FDI ਦਾ ਰਸਤਾ ਖੋਲ੍ਹਣਾ ਹੋਵੇ, ਡਿਫੈਂਸ, ਮਾਈਨਿੰਗ, ਸਪੇਸ ਜਿਹੇ ਸੈਕਟਰਸ ਨੂੰ ਪ੍ਰਾਈਵੇਟ ਕੰਪਨੀਆਂ ਦੇ ਲਈ ਖੋਲ੍ਹਣਾ ਹੋਵੇ, Labour Reforms ਕਰਨਾ ਹੋਵੇ, 29 central labor laws ਨੂੰ ਸਿਰਫ 4 codes ਵਿੱਚ ਬਦਲਣਾ ਹੋਵੇ, 33 ਹਜ਼ਾਰ ਤੋਂ ਜ਼ਿਆਦਾ compliances ਨੂੰ ਖਤਮ ਕਰਨਾ ਹੋਵੇ, ਦਰਜਨਾਂ Taxes  ਦੇ ਜਾਲ ਨੂੰ ਖਤਮ ਕਰਕੇ, ਇੱਕ Goods and Services Tax ਬਣਾਉਣਾ ਹੋਵੇ, ਭਾਰਤ ਵਿੱਚ ਅੱਜ Economic Reforms ਦੀ ਨਵੀਂ ਗਾਥਾ ਲਿਖੀ ਜਾ ਰਹੀ ਹੈ। ਇਨ੍ਹਾਂ Reforms ਦਾ ਬਹੁਤ ਫਾਇਦਾ ਸਾਡੇ ਮੈਨੂਫੈਕਚਰਿੰਗ ਸੈਕਟਰ ਨੂੰ ਹੀ ਮਿਲ ਰਿਹਾ ਹੈ, ਅਤੇ ਖੇਤਰ ਤਾਂ ਫਾਇਦਾ ਉਠਾ ਹੀ ਰਹੇ ਹਨ।

ਅਤੇ ਸਾਥੀਓ,

ਇਸ ਸਫਲਤਾ ਦੇ ਪਿੱਛੇ ਇੱਕ ਹੋਰ ਵੱਡੀ ਵਜ੍ਹਾ ਹੈ, ਬਲਕਿ ਮੈਂ ਕਹਾਂਗਾ ਕਿ ਸਭ ਤੋਂ ਵੱਡੀ ਵਜ੍ਹਾ ਹੈ ਅਤੇ ਉਹ ਹੈ, ਮਾਈਂਡਸੈੱਟ ਵਿੱਚ ਬਦਲਾਵ, ਮਾਨਸਿਕਤਾ ਵਿੱਚ ਬਦਲਾਵ। ਸਾਡੇ ਇੱਥੇ ਲੰਬੇ ਸਮੇਂ ਤੋਂ ਸਰਕਾਰਾਂ ਇਸੇ ਮਾਈਂਡਸੈੱਟ ਤੋਂ ਚਲੀਆਂ ਕਿ ਸਭ ਕੁਝ ਸਰਕਾਰ ਹੀ ਜਾਣਦੀ ਹੈ, ਸਭ ਕੁਝ ਸਰਕਾਰ ਨੂੰ ਹੀ ਕਰਨਾ ਚਾਹੀਦਾ ਹੈ। ਇਸ ਮਾਈਂਡਸੈੱਟ ਨੇ ਦੇਸ਼ ਦੇ ਟੈਲੇਂਟ ਨੂੰ ਦਬਾ ਦਿੱਤਾ, ਭਾਰਤ ਦੇ ਪ੍ਰਾਈਵੇਟ ਸੈਕਟਰ ਦਾ ਸਮਰੱਥ ਵਧਣ ਨਹੀਂ ਦਿੱਤਾ। ਸਬਕਾ ਪ੍ਰਯਾਸ ਦੀ ਭਾਵਨਾ ਨੂੰ ਲੈ ਕੇ ਅੱਗੇ ਵਧ ਰਹੇ ਦੇਸ਼ ਨੇ ਹੁਣ ਪਬਲਿਕ ਅਤੇ ਪ੍ਰਾਈਵੇਟ ਸੈਕਟਰ, ਦੋਵਾਂ ਨੂੰ ਬਰਾਬਰ ਭਾਵਨਾ ਨਾਲ ਦੇਖਣਾ ਸ਼ੁਰੂ ਕੀਤਾ ਹੈ।

ਸਾਥੀਓ,

ਪਹਿਲਾਂ ਦੀਆਂ ਸਰਕਾਰਾਂ ਵਿੱਚ ਮਾਈਂਡਸੈੱਟ ਅਜਿਹਾ ਵੀ ਸੀ ਕਿ ਸਮੱਸਿਆਵਾਂ ਨੂੰ ਟਾਲ ਦਿੱਤਾ ਜਾਵੇ, ਕੁਝ ਸਬਸਿਡੀ ਦੇ ਕੇ manufacturing sector ਨੂੰ ਜਿੰਦਾ ਰੱਖਿਆ ਜਾਵੇ। ਇਸ ਸੋਚ ਨੇ ਵੀ ਭਾਰਤ ਦੇ manufacturing sector ਦਾ ਬਹੁਤ ਨੁਕਸਾਨ ਕੀਤਾ। ਇਸ ਵਜ੍ਹਾ ਨਾਲ ਪਹਿਲਾਂ ਨਾ ਹੀ ਕੋਈ ਠੋਸ ਨੀਤੀ ਬਣਾਈ ਗਈ ਅਤੇ ਨਾਲ ਹੀ, logistics, Electricity Supply- Water Supply ਅਜਿਹੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸ ਦਾ ਪਰਿਣਾਮ ਕੀ ਹੋਇਆ, ਮੇਰੇ ਦੇਸ਼ ਦੀ ਯੁਵਾ ਪੀੜ੍ਹੀ ਇਸ ਨੂੰ ਭਲੀਭਾਂਤੀ ਜਾਣ ਸਕਦੀ ਹੈ। ਹੁਣ ਅੱਜ ਦਾ ਭਾਰਤ, ਇੱਕ ਨਵੇਂ ਮਾਈਂਡਸੈੱਟ, ਇੱਕ ਨਵੇਂ work-culture ਦੇ ਨਾਲ ਕੰਮ ਕਰ ਰਿਹਾ ਹੈ। ਅਸੀਂ ਕੰਮ ਚਲਾਉ ਫੈਸਲਿਆਂ ਦਾ ਤਰੀਕਾ ਛੱਡਿਆ ਹੈ ਅਤੇ ਵਿਕਾਸ ਦੇ ਲਈ, ਨਿਵੇਸ਼ਕਾਂ ਦੇ ਲਈ ਕਈ ਤਰ੍ਹਾਂ ਦੇ incentive ਲੈ ਕੇ ਆਏ ਹਾਂ। ਅਸੀਂ Production Linked Incentive ਸਕੀਮ ਲਾਂਚ ਕੀਤੀ, ਜਿਸ ਨਾਲ ਬਦਲਾਵ ਦਿਖਣ ਲਗਿਆ। ਅੱਜ ਸਾਡੀ ਪੌਲਿਸੀ stable ਹੈ, predictable ਹੈ ਅਤੇ futuristic ਹੈ। ਅਸੀਂ ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਅਤੇ national logistics policies  ਦੇ ਜ਼ਰੀਏ ਦੇਸ਼ ਦੀ ਲੌਜਿਸਟਿਕ ਵਿਵਸਥਾ ਵਿੱਚ ਸੁਧਾਰ ਲਿਆ ਰਹੇ ਹਨ।

ਸਾਥੀਓ,

ਪਹਿਲਾਂ ਇੱਕ ਮਾਈਂਡਸੈੱਟ ਇਹ ਵੀ ਸੀ ਕਿ ਭਾਰਤ manufacturing ਵਿੱਚ ਬਿਹਤਰ ਨਹੀਂ ਕਰ ਸਕਦਾ, ਇਸ ਲਈ ਉਸ ਨੂੰ ਸਿਰਫ ਸਰਵਿਸ ਸੈਕਟਰ ‘ਤੇ ਧਿਆਨ ਦੇਣਾ ਚਾਹੀਦਾ ਹੈ। ਅੱਜ ਅਸੀਂ ਸਰਵਿਸ ਵੀ ਸੰਵਾਰ ਰਹੇ ਹਾਂ ਅਤੇ ਮੈਨੂਫੈਕਚਰਿੰਗ ਸੈਕਟਰ ਨੂੰ ਵੀ ਸਮ੍ਰਿੱਧ ਬਣਾ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਅੱਜ ਦੁਨੀਆ ਵਿੱਚ ਕੋਈ ਵੀ ਦੇਸ਼ ਸਿਰਫ ਸਰਵਿਸ ਸੈਕਟਰ ਜਾਂ ਮੈਨੂਫੈਕਚਰਿੰਗ ਸੈਕਟਰ ਦਾ ਵਿਕਾਸ ਕਰਕੇ ਅੱਗੇ ਨਹੀਂ ਵਧ ਸਕਦਾ। ਸਾਨੂੰ ਵਿਕਾਸ ਦੇ holistic approach ਨੂੰ ਅਪਣਾਉਣਾ ਹੋਵੇਗਾ। ਅਤੇ ਅੱਜ ਦਾ ਨਵਾਂ ਭਾਰਤ ਉਸੇ ਰਸਤੇ ‘ਤੇ ਆਤਮਵਿਸ਼ਵਾਸ ਦੇ ਨਾਲ ਚਲ ਪਿਆ ਹੈ। ਪਹਿਲਾਂ ਦੀ ਸੋਚ ਵਿੱਚ ਇੱਕ ਹੋਰ ਗਲਤੀ ਵੀ ਸੀ। ਮਾਈਂਡਸੈੱਟ ਇਹ ਸੀ ਕਿ ਸਾਡੇ ਇੱਥੇ skilled manpower ਦੀ ਕਮੀ ਹੈ, ਦੇਸ਼ ਦੀ ਸਕਿੱਲ ‘ਤੇ ਭਰੋਸਾ ਨਹੀਂ ਸੀ, ਦੇਸ਼ ਦੇ ਟੈਲੇਂਟ ‘ਤੇ ਭਰੋਸਾ ਨਹੀਂ ਸੀ ਅਤੇ ਇਸ ਲਈ manufacturing  ਦੇ ਖੇਤਰ ‘ਤੇ ਇੱਕ ਪ੍ਰਕਾਰ ਨਾਲ ਉਦਾਸੀਨਤਾ ਰਹੀ, ਉਸ ‘ਤੇ ਘੱਟ ਧਿਆਨ ਦਿੱਤਾ ਗਿਆ। ਲੇਕਿਨ ਅੱਜ ਭਾਰਤ manufacturing ਵਿੱਚ ਵੀ ਸਭ ਤੋਂ ਅੱਗੇ ਰਹਿਣ ਦੀ ਤਿਆਰੀ ਵਿੱਚ ਹੈ। ਸੈਮੀ-ਕੰਡਕਟਰ ਤੋਂ ਲੈ ਕੇ ਏਅਰਕ੍ਰਾਫਟ ਤੱਕ, ਅਸੀਂ ਹਰ ਖੇਤਰ ਵਿੱਚ ਸਭ ਤੋਂ ਅੱਗੇ ਰਹਿਣ ਦੇ ਇਰਾਦੇ ਦੇ ਨਾਲ ਵਧ ਰਹੇ ਹਾਂ। ਇਹ ਇਸ ਲਈ ਸੰਭਵ ਹੋਇਆ, ਕਿਉਂਕਿ ਪਿਛਲੇ 8 ਵਰ੍ਹਿਆਂ ਵਿੱਚ ਅਸੀਂ ਸਕਿੱਲ ਡਿਵੈਲਪਮੈਂਟ ‘ਤੇ ਫੋਕਸ ਕੀਤਾ ਅਤੇ ਉਸ ਦੇ ਲਈ ਮਾਹੌਲ ਤਿਆਰ ਕੀਤਾ। ਇਨ੍ਹਾਂ ਸਾਰੇ ਬਦਲਾਵਾਂ ਨੂੰ ਆਤਮਸਾਤ ਕਰਦੇ ਹੋਏ ਅੱਜ ਮੈਨੂਫੈਕਚਰਿੰਗ ਸੈਕਟਰ ਵਿੱਚ ਭਾਰਤ ਦੀ ਵਿਕਾਸ ਯਾਤਰਾ ਇਸ ਪੜਾਵ ‘ਤੇ ਪਹੁੰਚੀ ਹੈ।

ਸਾਥੀਓ,

ਸਾਡੀ ਸਰਕਾਰ ਦੀ investment-friendly ਨੀਤੀਆਂ ਦਾ ਫਲ FDI ਵਿੱਚ ਵੀ ਦਿਖਦਾ ਹੈ। ਪਿਛਲੇ ਅੱਠ ਵਰ੍ਹਿਆਂ ਵਿੱਚ 160 ਦੇਸ਼ਾਂ ਤੋਂ ਜ਼ਿਆਦਾ ਦੀ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕੀਤਾ ਹੈ। ਅਤੇ ਅਜਿਹਾ ਵੀ ਨਹੀਂ ਕਿ ਇਹ ਵਿਦੇਸ਼ੀ ਨਿਵੇਸ਼ ਸਿਰਫ ਕੁਝ industries ਵਿੱਚ ਹੀ ਆਇਆ ਹੋਵੇ। ਇਸ ਦਾ ਫੈਲਾਵ ਅਰਥਵਿਵਸਥਾ ਦੇ 60 ਤੋਂ ਜ਼ਿਆਦਾ sectors ਨੂੰ ਕਵਰ ਕਰਦਾ ਹੈ, 31 ਰਾਜਾਂ ਦੇ ਅੰਦਰ ਇਨਵੈਸਟਮੈਂਟ ਪਹੁੰਚਿਆ ਹੈ। ਇਕੱਲੇ aerospace ਸੈਕਟਰ ਵਿੱਚ ਹੀ 3 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਸਾਲ 2000 ਤੋਂ 2014 ਤੱਕ ਇਸ ਸੈਕਟਰ ਵਿੱਚ ਜਿੰਨਾ ਨਿਵੇਸ਼ ਹੋਇਆ ਸੀ, ਉਸ ਤੋਂ ਯਾਨੀ ਉਹ 14 ਸਾਲ ਦੀ ਤੁਲਨਾ ਵਿੱਚ ਇਨ੍ਹਾਂ ਅੱਠ ਵਰ੍ਹਿਆਂ ਵਿੱਚ ਪੰਜ ਗੁਣਾ ਜ਼ਿਆਦਾ ਨਿਵੇਸ਼ ਹੋਇਆ ਹੈ। ਆਉਣ ਵਾਲੇ ਵਰ੍ਹਿਆਂ ਵਿੱਚ, ਆਤਮਨਿਰਭਰ ਭਾਰਤ ਅਭਿਯਾਨ ਦੇ ਵੱਡੇ Pillars –ਡਿਫੈਂਸ ਅਤੇ ਏਰੋਸਪੇਸ ਸਾਡੇ ਹੋਣ ਵਾਲੇ ਹਨ। ਸਾਡਾ ਲਕਸ਼ ਹੈ ਕਿ 2025 ਤੱਕ ਸਾਡੀ ਡਿਫੈਂਸ manufacturing ਦਾ ਸਕੇਲ 25 ਬਿਲੀਅਨ ਡਾਲਰ ਪਾਰ ਕਰ ਜਾਵੇਗਾ। ਸਾਡੇ ਡਿਫੈਂਸ ਐਕਸਪੋਰਟਸ ਵੀ 5 ਬਿਲੀਅਨ ਡਾਲਰ ਤੋਂ ਵੱਧ ਹੋਣਗੇ।

ਉੱਤਰ ਪ੍ਰਦੇਸ਼ ਅਤੇ ਤਮਿਲਨਾਡੂ ਵਿੱਚ ਵਿਕਸਿਤ ਹੋ ਰਹੇ ਡਿਫੈਂਸ ਕੌਰੀਡੋਰ ਤੋਂ ਵੀ ਇਸ ਸੈਕਟਰ ਨੂੰ ਸਕੇਲ-ਅਪ ਕਰਨ ਵਿੱਚ ਮਦਦ ਮਿਲੇਗੀ। ਉਂਝ ਮੈਂ ਅੱਜ ਦੇਸ਼ ਦੇ ਰੱਖਿਆ ਮੰਤਰਾਲੇ ਅਤੇ ਗੁਜਰਾਤ ਸਰਕਾਰ ਦੀ ਵੀ ਪ੍ਰਸ਼ੰਸਾ ਕਰਦਾ ਹਾਂ, ਤਾਰੀਫ ਕਰਦਾ ਹਾਂ। ਤੁਸੀਂ ਦੇਖਿਆ ਹੋਵੇਗਾ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਗਾਂਧੀਨਗਰ ਵਿੱਚ ਬਹੁਤ ਸ਼ਾਨਦਾਰ Def-expo ਦਾ ਆਯੋਜਨ ਕੀਤਾ। Defence ਨਾਲ ਜੁੜੇ ਸਾਰੇ equipments ਦਾ ਉੱਥੇ ਬਹੁਤ ਵੱਡਾ ਪ੍ਰੋਗਰਾਮ ਹੋਇਆ, ਅਤੇ ਮੈਨੂੰ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਰਾਜਨਾਥ ਜੀ ਨੂੰ ਮੈਂ ਵਧਾਈ ਦਿੰਦਾ ਹਾਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ Def-expo ਸੀ। ਅਤੇ ਇਸ ਵਿੱਚ ਸਭ ਤੋਂ ਵੱਡੀ ਖੂਬੀ ਇਹ ਸੀ ਕਿ Def-expo ਵਿੱਚ ਪ੍ਰਦਰਸ਼ਿਤ ਸਾਰੇ ਉਪਕਰਣ ਅਤੇ technologies ਸਾਰੇ ਦੇ ਸਾਰੇ ਭਾਰਤ ਵਿੱਚ ਬਣੇ ਸੀ। ਯਾਨੀ ਪ੍ਰੋਜੈਕਟ C-295 ਦਾ ਪ੍ਰਤੀਬਿੰਬ ਸਾਨੂੰ ਆਉਣ ਵਾਲੇ ਵਰ੍ਹਿਆਂ ਦੇ Def-expo ਵਿੱਚ ਵੀ ਦਿਖਾਈ ਦੇਵੇਗਾ। ਮੈਂ ਟਾਟਾ ਗਰੁੱਪ ਨੂੰ ਅਤੇ Airbus ਨੂੰ ਇਸ ਦੇ ਲਈ ਵੀ ਅਗ੍ਰਿਮ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਅੱਜ ਦੇ ਇਸ ਇਤਿਹਾਸਿਕ ਅਵਸਰ ‘ਤੇ ਮੈਂ ਇੰਡਸਟ੍ਰੀ ਨਾਲ ਜੁੜੇ ਸਾਥੀਆਂ ਨੂੰ ਆਪਣਾ ਇੱਕ ਆਗ੍ਰਹ ਦੋਹਰਾਣਾ ਚਾਹੁੰਦਾ ਹਾਂ। ਅਤੇ ਮੈਨੂੰ ਖੁਸ਼ੀ ਹੈ ਕਿ ਅਨੇਕ ਖੇਤਰ ਦੇ ਸਾਰੇ ਸੀਨੀਅਰ ਉਦਯੋਗ ਜਗਤ ਦੇ ਸਾਥੀ ਅੱਜ ਇੱਸ ਮਹੱਤਵਪੂਰਨ ਘਟਨਾ ਦੇ ਸਾਕਸ਼ੀ (ਗਵਾਹ) ਬਣਨ ਦੇ ਲਈ ਸਾਡੇ ਵਿੱਚ ਪਧਾਰੇ ਹਨ। ਦੇਸ਼ ਵਿੱਚ ਇਸ ਸਮੇਂ ਨਿਵੇਸ਼ ਦੇ ਲਈ ਜੋ ਬੇਮਿਸਾਲ ਵਿਸ਼ਵਾਸ ਬਣਿਆ ਹੈ, ਉਸ ਦਾ ਵੱਧ ਤੋਂ ਵੱਧ ਲਾਭ ਤੁਸੀਂ ਲਵੋ, ਤੁਸੀਂ ਜਿੰਨੇ aggressively ਅੱਗੇ ਵਧ ਸਕਦੇ ਹੋ ਇਹ ਮੌਕਾ ਜਾਣ ਨਾ ਦਿਓ। ਦੇਸ਼ ਦੇ ਜੋ ਸਟਾਰਟ-ਅੱਪਸ ਹਨ, ਮੈਂ ਉਦਯੋਗ ਜਗਤ ਦੇ establish ਜੇ ਪਲੇਅਰਸ ਹਨ ਉਨ੍ਹਾਂ ਨੂੰ ਆਗ੍ਰਹ ਕਰਾਂਗਾ, ਦੇਸ਼ ਦੇ ਜੋ ਸਟਾਰਟ-ਅੱਪਸ ਹਨ ਅਸੀਂ ਉਨ੍ਹਾਂ ਨੂੰ ਕਿਵੇਂ ਅੱਗ ਵਧਣ ਵਿੱਚ ਮਦਦ ਕਰ ਸਕਦੇ ਹਾਂ, ਮੈਂ ਤਾਂ ਚਾਹੁੰਦਾ ਹਾਂ ਸਾਰੀਆਂ ਵੱਡੀਆਂ ਇੰਡਸਟ੍ਰੀਆਂ ਇੱਕ-ਇੱਕ ਸਟਾਰਟ-ਅੱਪ ਸੈੱਲ ਆਪਣੇ ਇੱਥੇ ਬਣਾਉਣ ਅਤੇ ਦੇਸ਼ ਭਰ ਵਿੱਚ ਜੋ ਸਾਡੇ ਨਵੇਂ ਨੌਜਵਾਨ ਸਟਾਰਟ-ਅੱਪ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੀ ਸਟਡੀ ਕਰਨ ਅਤੇ ਉਨ੍ਹਾਂ ਦੇ ਕੰਮ ਵਿੱਚ ਉਨ੍ਹਾਂ ਦੀ ਰਿਸਰਚ ਕੀ ਮੈਚ ਕਰ ਸਕਦੀ ਹੈ, ਉਸ ਦਾ hand holding ਕਰਨ, ਤੁਸੀਂ ਦੇਖੋ ਬਹੁਤ ਤੇਜ਼ੀ ਨਾਲ ਤੁਸੀਂ ਵੀ ਵਧੋਗੇ ਅਤੇ ਮੇਰੇ ਉਹ ਨੌਜਵਾਨ ਅੱਜ ਸਟਾਰਟ-ਅੱਪ ਦੀ ਦੁਨੀਆ ਵਿੱਚ ਹਿੰਦੁਸਤਾਨ ਦਾ ਨਾਮ ਰੌਸ਼ਨ ਕਰ ਰਹੇ ਹਨ, ਉਨ੍ਹਾਂ ਦੀ ਵੀ ਤਾਕਤ ਅਨੇਕ ਗੁਣਾ ਵਧ ਜਾਵੇਗੀ।

ਰਿਸਰਚ ਵਿੱਚ ਹਾਲੇ ਵੀ ਪ੍ਰਾਈਵੇਟ ਸੈਕਟਰ ਦੀ ਹਿੱਸੇਦਾਰੀ ਸੀਮਿਤ ਹੀ ਹੈ। ਇਸ ਨੂੰ ਅਸੀਂ ਮਿਲ ਕੇ ਵਧਾਵਾਂਗੇ ਤਾਂ ਇਨੋਵੇਸ਼ਨ ਦਾ, ਮੈਨੂਫੈਕਚਰਿੰਗ ਦਾ ਅਤੇ ਸਸ਼ਕਤ ਈਕੋਸਿਸਟਮ ਵਿਕਸਿਤ ਕਰ ਪਾਵਾਂਗੇ। ਸਬਕਾ ਪ੍ਰਯਾਸ ਦਾ ਮੰਤਰ ਸਾਡੇ ਸਭ ਦੇ ਕੰਮ ਆਵੇਗਾ, ਸਾਡੇ ਸਭ ਦੇ ਲਈ ਮਾਰਗਦਰਸ਼ਕ ਰਹੇਗਾ ਅਤੇ ਅਸੀਂ ਸਾਰੇ ਉਸੇ ਰਾਹ ‘ਤੇ ਚਲ ਪਵਾਂਗੇ। ਇੱਕ ਬਾਰ ਫਿਰ ਸਾਰੇ ਦੇਸ਼ਵਾਸੀਆਂ ਨੂੰ ਇਸ ਆਧੁਨਿਕ ਏਅਰਕ੍ਰਾਫਟ ਮੈਨੂਫੈਕਚਰਿੰਗ ਫੈਸਿਲਿਟੀ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਦੇਸ਼ ਦੇ ਨੌਜਵਾਨਾਂ ਦੇ ਲਈ ਅਨੇਕ ਨਵੇਂ ਅਵਸਰ ਇੰਤਜ਼ਾਰ ਕਰ ਰਹੇ ਹਨ। ਮੈਂ ਦੇਸ਼ ਦੀ ਯੁਵਾ ਪੀੜ੍ਹੀ ਨੂੰ ਵੀ ਵਿਸ਼ੇਸ਼ ਤੌਰ ‘ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ! 

ਡਿਸਕਲੇਮਰ: ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਕੁਝ ਅੰਸ਼ ਗੁਜਰਾਤੀ ਭਾਸ਼ਾ ਵਿੱਚ ਵੀ ਹੈ, ਜਿਸ ਦਾ ਇੱਥੇ ਭਾਵਅਨੁਵਾਦ ਕੀਤਾ ਗਿਆ ਹੈ।

 

*****

ਡੀਐੱਸ/ਐੱਸਟੀ/ਡੀਕੇ



(Release ID: 1872705) Visitor Counter : 171