ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਰੋਜ਼ਗਾਰ ਮੇਲੇ ਨੂੰ ਸੰਬੋਧਿਤ ਕੀਤਾ


ਗੁਜਰਾਤ ਦਾ ਇੱਕ ਵਰ੍ਹੇ ਵਿੱਚ 35 ਹਜ਼ਾਰ ਪੋਸਟਾਂ ਨੂੰ ਭਰਨ ਦਾ ਲਕਸ਼

ਕੇਂਦਰ ਸਰਕਾਰ 10 ਲੱਖ ਨੌਕਰੀਆਂ ਦੇਣ ‘ਤੇ ਕੰਮ ਕਰ ਰਹੀ ਹੈ

Posted On: 29 OCT 2022 12:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਗੁਜਰਾਤ ਰੋਜ਼ਗਾਰ ਮੇਲੇ ਨੂੰ ਸੰਬੋਧਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਹਜ਼ਾਰਾਂ ਯੁਵਾ ਉਮੀਦਵਾਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੂੰ ਵਿਭਿੰਨ ਗ੍ਰੇਡਾਂ ਵਿੱਚ ਵਿਭਿੰਨ ਪੋਸਟਾਂ ‘ਤੇ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਧਰਤੇਰਸ ਦੇ ਸ਼ੁਭ ਦਿਵਸ ‘ਤੇ ਉਨ੍ਹਾਂ ਨੇ ਰਾਸ਼ਟਰੀ ਪੱਧਰ ‘ਤੇ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਜਿੱਥੇ ਉਨ੍ਹਾਂ ਨੇ 75,000 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਪ੍ਰਧਾਨ ਮੰਤਰੀ ਨੇ ਧਨਤੇਰਸ ਦਿਵਸ ‘ਤੇ ਕਿਹਾ ਸੀ ਕਿ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸੇ ਤਰ੍ਹਾਂ ਦੇ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਤੇਜ਼ੀ ਨਾਲ ਅੱਗੇ ਵਧਿਆ ਹੈ ਅਤੇ ਅੱਜ ਗੁਜਰਾਤ ਪੰਚਾਇਤ ਸੇਵਾ ਬੋਰਡ ਤੋਂ 5000 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹਨ, 8000 ਉਮੀਦਵਾਰਾਂ ਨੂੰ ਗੁਜਰਾਤ ਸਬ ਇੰਸਪੈਕਟਰ ਭਰਤੀ ਬੋਰਡ ਅਤੇ ਲੋਕਰਕਸ਼ਕ ਭਰਤੀ ਬੋਰਡ ਤੋਂ ਨਿਯੁਕਤੀ ਪੱਤਰ ਮਿਲ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਮਾਮਲੇ ਵਿੱਚ ਤੇਜ਼ ਪ੍ਰਤੀਕਿਰਿਆ ਦੇ ਲਈ ਗੁਜਰਾਤ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਾਲ ਦੇ ਦਿਨਾਂ ਵਿੱਚ ਗੁਜਰਾਤ ਵਿੱਚ 10 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਅਗਲੇ ਇੱਕ ਵਰ੍ਹੇ ਵਿੱਚ 35 ਹਜ਼ਾਰ ਪੋਸਟਾਂ ਨੂੰ ਭਰਨ ਦਾ ਲਕਸ਼ ਰੱਖਿਆ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਕਈ ਅਵਸਰਾਂ ਦੇ ਸਿਰਜਣ ਦਾ ਕ੍ਰੈਡਿਟ ਰਾਜ ਦੀ ਨਵੀਂ ਉਦਯੋਗਿਕ ਨੀਤੀ ਨੂੰ ਦਿੱਤਾ। ਉਨ੍ਹਾਂ ਨੇ ਓਜਸ ਜਿਹੇ ਡਿਜੀਟਲ ਪਲੈਟਫਾਰਮ ਅਤੇ ਵਰਗ 3 ਤੇ 4 ਪੋਸਟਾਂ ਵਿੱਚ ਇੰਟਰਵਿਊ ਪ੍ਰਕਿਰਿਆ ਨੂੰ ਸਮਾਪਤ ਕਰਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ‘ਅਨੁਬੰਧਮ’ ਮੋਬਾਈਲ ਐਪ ਅਤੇ ਵੈਬ ਪੋਰਟਲ ਦੇ ਮਾਧਿਅਮ ਨਾਲ ਰਾਜ ਵਿੱਚ ਰੋਜ਼ਗਾਰ ਦੇ ਇੱਛੁਕ ਤੇ ਨਿਯੋਕਤਾ ਨੂੰ ਜੋੜ ਕੇ ਰੋਜ਼ਗਾਰ ਨੂੰ ਸੁਗਮ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ, ਗੁਜਰਾਤ ਲੋਕ ਸੇਵਾ ਆਯੋਗ ਦੇ ਤੇਜ਼ੀ ਨਾਲ ਭਰਤੀ ਦੇ ਮਾਡਲ ਦੀ ਰਾਸ਼ਟਰੀ ਪੱਧਰ ‘ਤੇ ਸ਼ਲਾਘਾ ਹੋਈ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਸ ਪ੍ਰਕਾਰ ਦੇ ਰੋਜ਼ਗਾਰ ਮੇਲਿਆਂ ਦਾ ਆਯੋਜਨ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਹੁੰਦਾ ਰਹੇਗਾ। ਜਿੱਥੇ ਕੇਂਦਰ ਸਰਕਾਰ 10 ਲੱਖ ਨੌਕਰੀਆਂ ਦੇਣ ‘ਤੇ ਕੰਮ ਕਰ ਰਹੀ ਹੈ, ਉੱਥੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਇਸ ਅਭਿਯਾਨ ਨਾਲ ਜੁੜ ਰਹੇ ਹਨ, ਇਸ ਨਾਲ ਰੋਜ਼ਗਾਰ ਦੀ ਸੰਖਿਆ ਵਿੱਚ ਬਹੁਤ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਅੰਤਿਮ ਛੋਰ ਤੱਕ ਵੰਡ ਅਤੇ ਸਰਕਾਰੀ ਯੋਜਨਾਵਾਂ ਦੇ ਕਵਰੇਜ ਦੀ ਵਿਆਪਕਤਾ ਜਿਹੇ ਅਭਿਯਾਨਾਂ ਨੂੰ ਬੇਹਦ ਮਜ਼ਬੂਤ ਬਣਾਵੇਗਾ।

 

2047 ਤੱਕ ਭਾਰਤ ਦੇ ਵਿਕਸਿਤ ਰਾਸ਼ਟਰ ਦੇ ਦਰਜੇ ਦੇ ਵੱਲ ਵਧਣ ਵਿੱਚ ਇਨ੍ਹਾਂ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਮਾਜ ਅਤੇ ਦੇਸ਼ ਦੇ ਪ੍ਰਤੀ ਆਪਣੇ ਕਰਤੱਵ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਸਿੱਖਿਅਣ (Learning) ਅਤੇ ਕੌਸ਼ਲ ਵਿੱਚ ਪ੍ਰਵੀਣ ਹੋਣ ਦੇ ਲਈ ਨਿਰੰਤਰ ਪ੍ਰਯਤਨ ਜਾਰੀ ਰੱਖਣ ਤੇ ਰੋਜ਼ਗਾਰ ਤਲਾਸ਼ਣ ਦੇ ਮਾਮਲੇ ਵਿੱਚ ਮਿਲੀ ਸਫਲਤਾ ਨੂੰ ਹੀ ਅੰਤਿਮ ਉਪਲਬਧੀ ਦੇ ਤੌਰ ‘ਤੇ ਨਾ ਸਵੀਕਾਰਨ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਰੰਤਰ ਸਕਾਰਾਤਮਕ ਪ੍ਰਯਤਨ ਤੁਹਾਡੇ ਲਈ ਕਈ ਨਵੇਂ ਮਾਰਗ ਖੋਲਦਾ ਹੈ। ਸਮਰਪਣ ਦੇ ਨਾਲ ਆਪਣਾ ਕਾਰਜ ਕਰਨ ਨਾਲ ਤੁਹਾਨੂੰ ਅਸੀਮ ਸੰਤੁਸ਼ਟੀ ਮਿਲੇਗੀ ਅਤੇ ਵਿਕਾਸ ਤੇ ਪ੍ਰਗਤੀ ਦੇ ਦੁਆਰ ਵੀ ਖੁਲਣਗੇ।

**********

ਡੀਐੱਸ



(Release ID: 1871905) Visitor Counter : 123