ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮਾਨਯੋਗ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦਾ ਦੌਰਾ ਹੀ ਵਿਸ਼ੇਸ਼ ਅਭਿਆਨ 2.0 ਦੇ ਤਹਿਤ ਡੀਡੀਕੇ ਅਹਿਮਦਾਬਾਦ ਦੀ ਸਫਲਤਾ ਦੀ ਗਾਥਾ ਦੇ ਪਿੱਛੇ ਦਾ ਰਾਜ਼ ਹੈ
प्रविष्टि तिथि:
25 OCT 2022 6:03PM by PIB Chandigarh
ਸਵੱਛਤਾ ਅਭਿਆਨ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਆਨ (ਐੱਸਸੀਪੀਡੀਐੱਮ) 2.0 ਦੇ ਤਹਿਤ ਮਾਨਯੋਗ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ 29 ਸਤੰਬਰ, 2022 ਨੂੰ ਦੂਰਦਰਸ਼ਨ ਕੇਂਦਰ ਅਹਿਮਦਾਬਾਦ ਦਾ ਦੌਰਾ ਕੀਤਾ। ਇਸ ਦੌਰੇ ਦੀ ਖ਼ਬਰ ਮਿਲਦਿਆਂ ਹੀ ਮੰਤਰਾਲੇ ਦੇ ਅਧਿਕਾਰੀਆਂ ਵਿੱਚ ਇਸ ਅਭਿਆਨ ਨੂੰ ਵੱਡੀ ਪੱਧਰ ’ਤੇ ਸਫ਼ਲ ਬਣਾਉਣ ਲਈ ਭਾਰੀ ਉਤਸ਼ਾਹ ਉਤਪੰਨ ਹੋ ਗਿਆ ਹੈ। ਆਪਣੇ ਦੌਰੇ ਤੋਂ ਉਤਸ਼ਾਹਿਤ, ਡੀਡੀਕੇ ਅਹਿਮਦਾਬਾਦ ਨੇ ਐਸਸੀਪੀਡੀਐਮ 2.0 ਦੇ ਤਹਿਤ ਹੇਠ ਲਿਖੀਆਂ ਸ਼ਾਨਦਾਰ ਉਪਲੱਬਧੀਆਂ ਹਾਸਲ ਹੋਣ ਦੀ ਸੂਚਨਾ ਦਿੱਤੀ ਹੈ:
-
ਦਫ਼ਤਰ ਨੇ ਆਪਣੇ ਪਰਿਸਰ ਵਿੱਚੋਂ ਕਰੀਬ 44 ਟਰੈਕਟਰਾਂ ਵਿੱਚ ਭਰਿਆ ਘਾਹ, ਜੰਗਲੀ ਘਾਹ ਅਤੇ ਕੂੜੇ ਦਾ ਨਿਪਟਾਰਾ ਕੀਤਾ ਹੈ।
-
ਕਈ ਜੰਗਲੀ ਅਤੇ ਜ਼ਹਿਰੀਲੇ ਰੈਪਟਾਈਲਸ (ਰੀਂਗਣ ਵਾਲੇ ਜੀਵ) ਜੰਗਲੀ ਘਾਹ ਵਿੱਚ ਛੁਪੇ ਹੋਏ ਸਨ ਅਤੇ ਉਨ੍ਹਾਂ ਨੂੰ ਇਸ ਕੰਪਲੈਕਸ ਤੋਂ ਹਟਾ ਦਿੱਤਾ ਗਿਆ ਹੈ।
-
ਦਫਤਰ ਨੇ 8558 ਕਿੱਲੋ ਪੇਪਰ ਵੇਸਟ, 1250 ਕਿੱਲੋ ਪਲਾਸਟਿਕ ਵੇਸਟ, 1355 ਕਿੱਲੋ ਲੱਕੜ ਦੀ ਰਹਿੰਦ-ਖੂੰਹਦ ਅਤੇ 2755 ਕਿੱਲੋ ਮੈਟਲ ਵੇਸਟ ਨੂੰ ਲੱਭ ਕੇ ਉਸ ਦਾ ਨਿਪਟਾਰਾ ਕੀਤਾ ਹੈ।
-
ਰਹਿੰਦ-ਖੂੰਹਦ ਦੇ ਨਿਪਟਾਰੇ ਤੋਂ ਹੁਣ ਤੱਕ ਕੁੱਲ ਆਮਦਨ 20.40 ਲੱਖ ਰੁਪਏ ਹੋਣ ਦਾ ਅਨੁਮਾਨ ਹੈ।
-
1070 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ 94 ਭੌਤਿਕ ਫਾਈਲਾਂ ਨੂੰ ਹਟਾ ਦਿੱਤਾ ਗਿਆ ਹੈ।
-
ਇਸ ਅਭਿਆਨ ਦੇ ਦੌਰਾਨ ਲਗਭਗ 3900 ਵਰਗ ਫੁੱਟ ਇਨਡੋਰ ਸਪੇਸ ਅਤੇ ਲਗਭਗ 10000 ਵਰਗ ਫੁੱਟ ਬਾਹਰੀ (ਆਉਟਡੋਰ) ਜਗ੍ਹਾ ਨੂੰ ਖਾਲ੍ਹੀ ਕੀਤੇ ਜਾਣ ਦੀ ਸੰਭਾਵਨਾ ਹੈ।
************
ਸੌਰਭ ਸਿੰਘ
(रिलीज़ आईडी: 1870976)
आगंतुक पटल : 124