ਪ੍ਰਧਾਨ ਮੰਤਰੀ ਦਫਤਰ

ਭਾਰਤ-ਵੀਅਤਨਾਮ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ

Posted On: 21 DEC 2020 2:22PM by PIB Chandigarh

ਮਹਾਮਹਿਮਨਮਸਕਾਰ!

ਸਭ ਤੋਂ ਪਹਿਲਾਂਮੈਂ ਕੇਂਦਰੀ ਵਿਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਲਈ ਭਾਰਤ ਦੇ ਸਾਰੇ ਲੋਕਾਂ ਦੀ ਤਰਫ਼ੋਂ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਭਾਰਤ ਦੁਆਰਾ ਭੇਜੀ ਗਈ ਰਾਹਤ ਸਮੱਗਰੀ ਇਸ ਸਥਿਤੀ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰੇਗੀ।

ਮਹਾਮਹਿਮ,

ਜਿਸ ਸਫਲਤਾ ਨਾਲ ਵੀਅਤਨਾਮ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਿਆ ਹੈਉਸ ਦੀ ਪੂਰੀ ਦੁਨੀਆ ਵਿਚ ਸ਼ਲਾਘਾ ਹੋ ਰਹੀ ਹੈ। ਮੈਂ ਤੁਹਾਨੂੰ ਅਤੇ ਵੀਅਤਨਾਮ ਦੇ ਨਾਗਰਿਕਾਂ ਨੂੰ ਇਸ ਲਈ ਵਧਾਈ ਦਿੰਦਾ ਹਾਂ।

ਮਹਾਮਹਿਮ,

ਪਿਛਲੇ ਮਹੀਨੇ ਅਸੀਂ ਆਸੀਆਨ-ਇੰਡੀਆ ਵਰਚੁਅਲ ਸਮਿਟ ਵਿੱਚ ਮਿਲੇ ਸੀ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਫਿਰ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ। ਵੀਅਤਨਾਮ ਭਾਰਤ ਦੀ ਐਕਟ ਈਸਟ ਨੀਤੀ ਦਾ ਇੱਕ ਮਹੱਤਵਪੂਰਨ ਥੰਮ੍ਹ ਹੈਅਤੇ ਸਾਡੇ ਇੰਡੋ-ਪੈਸਿਫਿਕ ਵਿਜ਼ਨ ਦਾ ਇੱਕ ਮਹੱਤਵਪੂਰਨ ਭਾਈਵਾਲ ਹੈ। ਸਾਡੀ ਵਿਆਪਕ ਰਣਨੀਤਕ ਭਾਈਵਾਲੀ ਦਾ ਦਾਇਰਾ ਅੱਜ ਬਹੁਤ ਵਿਸ਼ਾਲ ਹੈ। ਸਾਡੇ ਦੁਵੱਲੇ ਸੰਪਰਕ ਵੀ ਤੇਜ਼ੀ ਨਾਲ ਵਧ ਰਹੇ ਹਨ ਅਤੇ ਨਵੇਂ ਖੇਤਰਾਂ ਵਿੱਚ ਫੈਲ ਰਹੇ ਹਨ।

ਅਸੀਂ ਵੀਅਤਨਾਮ ਦੇ ਨਾਲ ਆਪਣੇ ਸਬੰਧਾਂ ਨੂੰ ਲੰਬੇ ਸਮੇਂ ਅਤੇ ਰਣਨੀਤਕ ਨਜ਼ਰੀਏ ਤੋਂ ਦੇਖਦੇ ਹਾਂ। ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀਸਥਿਰਤਾ ਅਤੇ ਖੁਸ਼ਹਾਲੀ ਸਾਡਾ ਸਾਂਝਾ ਉਦੇਸ਼ ਹੈ। ਸਾਡੀ ਭਾਈਵਾਲੀ ਖੇਤਰ ਵਿੱਚ ਸਥਿਰਤਾ ਅਤੇ ਸ਼ਾਂਤੀ ਬਣਾਈ ਰੱਖਣ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ।

ਅੱਜ ਦੇ ਵਰਚੁਅਲ ਸਮਿਟ ਵਿੱਚ ਅਸੀਂ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਦੇ ਤਹਿਤ ਸਾਡੇ ਚੱਲ ਰਹੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ਦਾ ਮੁੱਲਾਂਕਣ ਕਰਾਂਗੇ। ਖੇਤਰੀ ਅਤੇ ਬਹੁਪੱਖੀ ਪੱਧਰ 'ਤੇ ਸਾਡੇ ਆਪਸੀ ਸਹਿਯੋਗ 'ਤੇ ਚਰਚਾ ਕਰਨ ਦਾ ਵੀ ਇਹ ਵਧੀਆ ਮੌਕਾ ਹੈ।

ਬਹੁਤ ਸਾਰੀਆਂ ਵਿਸ਼ਵ–ਪੱਧਰੀ ਚੁਣੌਤੀਆਂਅਤੇ ਸਾਡੇ ਖੇਤਰ ਦੇ ਭਵਿੱਖ ਬਾਰੇ ਸਾਡੇ ਵਿਚਾਰਾਂ ਵਿੱਚ ਸਮਾਨਤਾ ਹੈਅਤੇ ਅਸੀਂ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਾਂ। ਅਗਲੇ ਸਾਲ ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਬਣਾਂਗੇ। ਅਤੇ ਇਸ ਤਰ੍ਹਾਂਵਿਸ਼ਵ ਪੱਧਰ 'ਤੇ ਸਾਡੇ ਸਹਿਯੋਗ ਦੀ ਮਹੱਤਤਾ ਹੋਰ ਵਧ ਗਈ ਹੈ।

ਇਹ ਨੋਟ ਕਰਨਾ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ 2021 ਤੋਂ 2023 ਤੱਕ ਦੇ ਆਪਣੇ ਦੁਵੱਲੇ ਸਬੰਧਾਂ ਲਈ ਇੱਕ ਸੰਯੁਕਤ ਵਿਜ਼ਨ ਦਸਤਾਵੇਜ਼ ਅਤੇ ਕਾਰਜ ਯੋਜਨਾ ਜਾਰੀ ਕਰ ਰਹੇ ਹਾਂ। ਸ਼ਾਂਤੀਖੁਸ਼ਹਾਲੀ ਅਤੇ ਲੋਕਾਂ ਲਈ ਇਹ ਸੰਯੁਕਤ ਵਿਜ਼ਨ ਸਾਡੇ ਸਬੰਧਾਂ ਦੀ ਡੂੰਘਾਈ ਬਾਰੇ ਇੱਕ ਮਜ਼ਬੂਤ ਸੰਦੇਸ਼ ਦੇਵੇਗਾ। ਸਾਰਾ ਸੰਸਾਰ ਸਾਡੀ ਗੱਲਬਾਤ ਦੇ ਨਾਲ ਹੀ ਦੋਹਾਂ ਦੇਸ਼ਾਂ ਵਿਚਾਲੇ ਸੱਤ ਮਹੱਤਵਪੂਰਨ ਸਮਝੌਤਿਆਂ 'ਤੇ ਵੀ ਦਸਤਖਤ ਹੋਏ ਹਨ।

ਇਨ੍ਹਾਂ ਵਿੱਚ ਰੱਖਿਆਵਿਗਿਆਨਕ ਖੋਜਪ੍ਰਮਾਣੂ ਊਰਜਾਪੈਟਰੋ-ਕੈਮੀਕਲਸਅਖੁੱਟ ਊਰਜਾ ਅਤੇ ਕੈਂਸਰ ਦੇ ਇਲਾਜ ਜਿਹੇ ਵੱਖ-ਵੱਖ ਵਿਸ਼ੇ ਸ਼ਾਮਲ ਹਨ। ਅਸੀਂ ਆਪਣੇ ਵਿਕਾਸ ਸਹਿਯੋਗ ਅਤੇ ਸੱਭਿਆਚਾਰਕ ਸੁਰੱਖਿਆ ਦੇ ਖੇਤਰ ਵਿੱਚ ਵੀ ਨਵੀਆਂ ਪਹਿਲਾਂ ਕਰ ਰਹੇ ਹਾਂ। ਇਹ ਸਭ ਸਾਡੇ ਵਧ ਰਹੇ ਆਪਸੀ ਸਹਿਯੋਗ ਦੇ ਵਿਸਤਾਰ ਅਤੇ ਸੰਭਾਵਨਾ ਨੂੰ ਦਰਸਾਉਂਦਾ ਹੈ।

ਮਹਾਮਹਿਮ,

ਮੈਂ ਇੱਕ ਵਾਰ ਫਿਰ ਇਸ ਵਰਚੁਅਲ ਸਮਿਟ ਵਿੱਚ ਤੁਹਾਡਾ ਸੁਆਗਤ ਕਰਦਾ ਹਾਂਹੁਣ ਮੈਂ ਤੁਹਾਡੀਆਂ ਸ਼ੁਰੂਆਤੀ ਟਿੱਪਣੀਆਂ ਨੂੰ ਸੱਦਾ ਦੇਣਾ ਚਾਹਾਂਗਾ।

 

 

 *********

ਡੀਐੱਸ/ਐੱਲਪੀ


(Release ID: 1870530) Visitor Counter : 96