ਪ੍ਰਧਾਨ ਮੰਤਰੀ ਦਫਤਰ

ਬਹਿਰੀਨ ਦੇ ਦੌਰੇ ਦੌਰਾਨ ‘ਦ ਕਿੰਗ ਹਮਾਦ ਆਰਡਰ ਆਵ੍ ਦ ਰੇਨੇਸੈਂਸ ਦਿੱਤੇ ਜਾਣ ਸਮੇਂ ਪ੍ਰਧਾਨ ਮੰਤਰੀ ਦਾ ਪ੍ਰਵਾਨਗੀ ਭਾਸ਼ਣ

Posted On: 24 AUG 2019 3:02PM by PIB Chandigarh

ਬਹਿਰੀਨ ਦੇ ਮਹਾਮਹਿਮ ਰਾਜਾ,

ਮੈਂ ਦ ਕਿੰਗ ਹਮਾਦ ਆਰਡਰ ਆਵ੍ ਦ ਰੇਨੇਸੈਂਸ’ ਪੁਰਸਕਾਰ ਮਿਲਣ ਤੇ ਬਹੁਤ ਹੀ ਸਨਮਾਨਿਤ ਅਤੇ ਖ਼ੁਸ਼ਕਿਸਮਤ ਮਹਿਸੂਸ ਕਰਦਾ ਹਾਂ। ਮੇਰੇ ਲਈ ਅਤੇ ਮੇਰੇ ਦੇਸ਼ ਲਈ ਮਹਾਮਹਿਮ ਦੀ ਦੋਸਤੀ ਤੋਂ ਵੀ ਮੈਂ ਉਤਨਾ ਹੀ ਸਨਮਾਨਿਤ ਹਾਂ।

ਮੈਂ 1.3 ਅਰਬ ਭਾਰਤੀਆਂ ਦੀ ਤਰਫੋਂ ਇਸ ਵੱਕਾਰੀ ਸਨਮਾਨ ਨੂੰ ਨਿਮਰਤਾ ਨਾਲ ਪ੍ਰਵਾਨ ਕਰਦਾ ਹਾਂ। ਇਹ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ। ਇਹ ਬਹਿਰੀਨ ਦੇ ਰਾਜ ਅਤੇ ਭਾਰਤ ਵਿਚਕਾਰ ਨਜ਼ਦੀਕੀ ਅਤੇ ਦੋਸਤਾਨਾ ਸਬੰਧਾਂ ਦੀ ਮਾਨਤਾ ਹੈ। ਇਹ ਰਿਸ਼ਤੇ ਹਜ਼ਾਰਾਂ ਸਾਲ ਪੁਰਾਣੇ ਹਨ।

ਅਤੇ 21ਵੀਂ ਸਦੀ ਵਿੱਚਉਹ ਸਾਰੇ ਖੇਤਰਾਂ ਵਿੱਚ ਫੈਲ ਰਹੇ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੀ ਗੱਲਬਾਤ ਦੌਰਾਨ ਅਸੀਂ ਸਹਿਯੋਗ ਦੇ ਨਵੇਂ ਖੇਤਰਾਂ ਨੂੰ ਜੋੜਨ ਅਤੇ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ।

ਸਾਡਾ ਲਕਸ਼ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣਾ ਹੈ। ਅਸੀਂ ਚਾਹੁੰਦੇ ਹਾਂ ਕਿ ਬਹਿਰੀਨ ਸਾਂਝੀ ਤਰੱਕੀ ਲਈ ਭਾਰਤ ਨੂੰ ਹੋਰ ਨੇੜਤਾ ਨਾਲ ਭਾਈਵਾਲੀ ਕਰੇ।

ਮੈਨੂੰ ਇਹ ਨੋਟ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਬਹਿਰੀਨ ਵਿੱਚ ਭਾਰਤੀ ਮੂਲ ਦੇ ਲੋਕ ਸਭ ਤੋਂ ਵੱਡੇ ਵਿਦੇਸ਼ੀ ਭਾਈਚਾਰੇ ਹਨ। ਉਨ੍ਹਾਂ ਦਾ ਇੱਥੇ ਖੁੱਲ੍ਹੇ ਦਿਲ ਨਾਲ ਸੁਆਗਤ ਕੀਤਾ ਗਿਆ ਹੈ।

ਮੈਂ ਉਨ੍ਹਾਂ ਦੀ ਦੇਖਭਾਲ਼ ਕਰਨ ਅਤੇ ਉਨ੍ਹਾਂ ਨੂੰ ਇੱਥੇ ਘਰ ਮਹਿਸੂਸ ਕਰਨ ਲਈ ਰਾਜ ਦੀ ਅਗਵਾਈ ਦਾ ਧੰਨਵਾਦ ਕਰਦਾ ਹਾਂ। ਮੈਂ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਸਾਡੇ ਗੁਆਂਢ ਵਿੱਚ ਇਸ ਕਰੀਬੀ ਦੋਸਤ ਨੂੰ ਮਿਲਣ ਵਾਲਾ ਪਹਿਲਾ ਭਾਰਤੀ ਪ੍ਰਧਾਨ ਮੰਤਰੀ ਹਾਂ।

ਮੈਂ ਬਹਿਰੀਨ ਦੀ ਲੀਡਰਸ਼ਿਪ ਦਾ ਮੇਰੇ ਵਫ਼ਦ ਤੇ ਮੇਰੇ ਲਈ ਉਦਾਰ ਪ੍ਰਾਹੁਣਚਾਰੀ ਵਾਸਤੇ ਧੰਨਵਾਦੀ ਹਾਂ। ਭਾਰਤ ਦੌਰੇ 'ਤੇ ਮਹਾਮਹਿਮ ਦਾ ਸੁਆਗਤ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।

ਤੁਹਾਡਾ ਧੰਨਵਾਦ।

 

 

 **********

ਡੀਐੱਸ/ਐੱਲਪੀ



(Release ID: 1869828) Visitor Counter : 81