ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਦੇ ਅਡਾਲਜ ਵਿੱਚ ਮਿਸ਼ਨ ਸਕੂਲ ਆਵ੍ ਐਕਸੀਲੈਂਸ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 19 OCT 2022 5:21PM by PIB Chandigarh

ਨਮਸਤੇ,

ਕੈਸੇ ਹੋ ਸਭੀ ਹਾਂਹੁਣ ਕੁਝ ਜੋਸ਼ ਆਇਆ।

ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰੀਆ ਦੇਵਵ੍ਰਤ ਜੀਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲਗੁਜਰਾਤ ਸਰਕਾਰ ਦੇ ਮੰਤਰੀਗਣਸਿੱਖਿਆ ਜਗਤ ਦੇ ਸਾਰੇ ਦਿੱਗਜਗੁਜਰਾਤ ਦੇ ਹੋਣਹਾਰ ਵਿਦਿਆਰਥੀ ਮਿੱਤਰਹੋਰ ਸਾਰੇ ਮਹਾਨੁਭਾਵਦੇਵੀਓ ਅਤੇ ਸੱਜਣੋਂ!

ਅੱਜ ਗੁਜਰਾਤ ਅੰਮ੍ਰਿਤਕਾਲ ਦੀ ਅੰਮ੍ਰਿਤ ਪੀੜ੍ਹੀ ਦੇ ਨਿਰਮਾਣ ਦੀ ਤਰਫ਼ ਬਹੁਤ ਬੜਾ ਕਦਮ ਉਠਾ ਰਿਹਾ ਹੈ। ਵਿਕਸਿਤ ਭਾਰਤ ਦੇ ਲਈ ਵਿਕਸਿਤ ਗੁਜਰਾਤ ਦੇ ਨਿਰਮਾਣ ਦੀ ਤਰਫ਼ ਇਹ ਇੱਕ ਮੀਲ ਦਾ ਪੱਥਰ ਸਿੱਧ ਹੋਣ ਵਾਲਾ ਹੈ। Mission Schools of Excellence ਇਸ ਦੇ ਸ਼ੁਭ ਅਰੰਭ 'ਤੇਮੈਂ ਸਾਰੇ ਗੁਜਰਾਤਵਾਸੀਆਂ ਨੂੰਸਾਰੇ ਅਧਿਆਪਕਾਂ ਨੂੰਸਾਰੇ ਯੁਵਾ ਸਾਥੀਆਂ ਨੂੰਇਤਨਾ ਹੀ ਨਹੀਂਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਹਾਲ ਹੀ ਵਿੱਚ ਦੇਸ਼ ਨੇ ਮੋਬਾਈਲ ਅਤੇ ਇੰਟਰਨੈੱਟ ਦੀ 5th generation ਯਾਨੀ 5G ਦੇ ਯੁਗ ਵਿੱਚ ਪ੍ਰਵੇਸ਼ ਕੀਤਾ ਹੈ। ਅਸੀਂ ਇੰਟਰਨੈੱਟ ਦੀ 1G ਤੋਂ ਲੈ ਕੇ 4G ਤੱਕ ਦੀਆਂ ਸੇਵਾਵਾਂ ਦਾ ਉਪਯੋਗ ਕੀਤਾ ਹੈ। ਹੁਣ ਦੇਸ਼ ਵਿੱਚ 5G ਬੜਾ ਬਦਲਾਅ ਲਿਆਉਣ ਵਾਲਾ ਹੈ। ਹਰ ਜਨਰੇਸ਼ਨ ਦੇ ਨਾਲ ਸਿਰਫ਼ ਸਪੀਡ ਹੀ ਨਹੀਂ ਵਧੀ ਹੈਬਲਕਿ ਹਰ ਜਨਰੇਸ਼ਨ ਨੇ ਟੈਕਨੋਲੋਜੀ ਨੂੰ ਜੀਵਨ ਦੇ ਕਰੀਬ-ਕਰੀਬ ਹਰ ਪਹਿਲੂ ਨਾਲ ਜੋੜਿਆ ਹੈ।

ਸਾਥੀਓ,

ਇਸੇ ਪ੍ਰਕਾਰ ਅਸੀਂ ਦੇਸ਼ ਵਿੱਚ ਸਕੂਲਾਂ ਦੀ ਵੀ ਅਲੱਗ-ਅਲੱਗ ਜਨਰੇਸ਼ਨ ਨੂੰ ਦੇਖਿਆ ਹੈ। ਅੱਜ 5G, ਸਮਾਰਟ ਸੁਵਿਧਾਵਾਂਸਮਾਰਟ ਕਲਾਸਰੂਮਸਮਾਰਟ ਟੀਚਿੰਗ ਤੋਂ ਅੱਗੇ ਵਧ ਕੇ ਸਾਡੀ ਸਿੱਖਿਆ ਵਿਵਸਥਾ ਨੂੰ Next Level 'ਤੇ ਲੈ ਜਾਵੇਗਾ। ਹੁਣ ਵਰਚੁਅਲ ਰੀਐਲਿਟੀਇੰਟਰਨੈੱਟ ਆਵ੍ ਥਿੰਗਸਇਸ ਦੀ ਤਾਕਤ ਨੂੰ ਵੀ ਸਾਡੇ ਛੋਟੇ-ਛੋਟੇ ਬਾਲ ਸਾਥੀਸਾਡੇ ਵਿਦਿਆਰਥੀ ਸਕੂਲਾਂ ਵਿੱਚ ਬੜੀ ਅਸਾਨੀ ਨਾਲ ਅਨੁਭਵ ਕਰ ਪਾਉਣਗੇ।

ਮੈਨੂੰ ਖੁਸ਼ੀ ਹੈ ਕਿ ਇਸ ਦੇ ਲਈ ਗੁਜਰਾਤ ਨੇ ਇਸ Mission Schools of Excellence ਦੇ ਤੌਰ ’ਤੇ ਪੂਰੇ ਦੇਸ਼ ਵਿੱਚ ਬਹੁਤ ਬੜਾ ਅਤੇ ਮਹੱਤਵਪੂਰਨ ਅਤੇ ਸਭ ਤੋਂ ਪਹਿਲਾ ਕਦਮ ਉਠਾ ਦਿੱਤਾ ਹੈ। ਮੈਂ ਭੂਪੇਂਦਰ ਭਾਈ ਨੂੰਉਨ੍ਹਾਂ ਦੀ ਸਰਕਾਰ ਨੂੰਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਸਾਧੂਵਾਦ ਦਿੰਦਾ ਹਾਂਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਬੀਤੇ ਦੋ ਦਹਾਕਿਆਂ ਵਿੱਚ ਗੁਜਰਾਤ ਵਿੱਚ ਸਿੱਖਿਆ ਦੇ ਖੇਤਰ ਵਿੱਚ ਜੋ ਪਰਿਵਰਤਨ ਆਇਆ ਹੈਉਹ ਅਭੂਤਪੂਰਵ (ਬੇਮਿਸਾਲ) ਹੈ। 20 ਸਾਲ ਪਹਿਲਾਂ ਹਾਲਤ ਇਹ ਸੀ ਕਿ ਗੁਜਰਾਤ ਵਿੱਚ 100 ਵਿੱਚੋਂ 20 ਬੱਚੇ ਸਕੂਲ ਨਹੀਂ ਜਾਂਦੇ ਸਨ। ਯਾਨੀ 5ਵਾਂ ਹਿੱਸਾ ਸਿੱਖਿਆ ਤੋਂ ਬਾਹਰ ਰਹਿ ਜਾਂਦਾ ਸੀ। ਅਤੇ ਜੋ ਬੱਚੇ ਸਕੂਲ ਜਾਂਦੇ ਸਨਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ 8ਵੀਂ ਤੱਕ ਪਹੁੰਚਦੇ-ਪਹੁੰਚਦੇ ਹੀ ਸਕੂਲ ਛੱਡ ਦਿੰਦੇ ਸਨ। ਅਤੇ ਉਸ ਵਿੱਚ ਵੀ ਦੁਰਭਾਗ ਸੀ ਕਿ ਬੇਟੀਆਂ ਦੀ ਸਥਿਤੀ ਤਾਂ ਹੋਰ ਖਰਾਬ ਸੀ। ਪਿੰਡ ਦੇ ਪਿੰਡ ਐਸੇ ਸਨਜਿੱਥੇ ਬੇਟੀਆਂ ਨੂੰ ਸਕੂਲ ਨਹੀਂ ਭੇਜਿਆ ਜਾਂਦਾ ਸੀ।

ਆਦਿਵਾਸੀ ਖੇਤਰਾਂ ਵਿੱਚ ਜੋ ਥੋੜ੍ਹੇ ਬਹੁਤ ਪੜ੍ਹਾਈ ਦੇ ਕੇਂਦਰ ਸਨਉੱਥੇ ਸਾਇੰਸ ਪੜ੍ਹਾਉਣ ਦੀਆਂ ਸੁਵਿਧਾਵਾਂ ਤੱਕ ਨਹੀ ਸਨ। ਅਤੇ ਮੈਨੂੰ ਖੁਸ਼ੀ ਹੈਮੈਂ ਜੀਤੂ ਭਾਈ ਨੂੰ ਅਤੇ ਉਨ੍ਹਾਂ ਦੀ ਟੀਮ ਦੀ ਕਲਪਨਾ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ। ਸ਼ਾਇਦ ਤੁਸੀਂ ਉੱਥੋਂ ਦੇਖ ਰਹੇ ਸੀਕੀ ਹੋ ਰਿਹਾ ਹੈ ਮੰਚ ’ਤੇਸਮਝ ਨਹੀਂ ਆਇਆ ਹੋਵੇਗਾ। ਲੇਕਿਨ ਮੇਰਾ ਮਨ ਕਰਦਾ ਹੈਮੈਂ ਦੱਸ ਦੇਵਾਂ।

ਹੁਣੇ ਜੋ ਬੱਚੇ ਮੈਨੂੰ ਮਿਲੇਉਹ ਉਹ ਬੱਚੇ ਸਨਜਦੋਂ 2003 ਵਿੱਚ ਪਹਿਲਾ ਸਕੂਲ ਪ੍ਰਵੇਸ਼ ਉਤਸਵ ਕੀਤਾ ਸੀ ਅਤੇ ਮੈਂ ਆਦਿਵਾਸੀ ਪਿੰਡ ਵਿੱਚ ਗਿਆ ਸੀ। 40-45 ਡਿਗਰੀ ਗਰਮੀ ਸੀ। 13, 14 ਅਤੇ 15 ਜੂਨ ਦੇ ਉਹ ਦਿਨ ਸਨ ਅਤੇ ਜਿਸ ਪਿੰਡ ਵਿੱਚ ਬੱਚਿਆਂ ਦਾ ਸਭ ਤੋਂ ਘੱਟ ਸ਼ਿਕਸ਼ਣ (ਪੜ੍ਹਾਈ) ਸੀਅਤੇ ਲੜਕੀਆਂ ਦੀ ਸਭ ਤੋਂ ਘੱਟ ਸਿੱਖਿਆ ਸੀਉਸ ਪਿੰਡ ਵਿੱਚ ਮੈਂ ਗਿਆ ਸੀ। ਅਤੇ ਮੈਂ ਪਿੰਡ ਵਿੱਚ ਕਿਹਾ ਸੀ ਕਿ ਮੈਂ ਭਿੱਖਿਆ ਮੰਗਣ ਆਇਆ ਹਾਂ। 

ਅਤੇ ਤੁਸੀਂ ਮੈਨੂੰ ਭਿੱਖਿਆ ਵਿੱਚ ਵਚਨ ਦੇਵੋਕਿ ਮੈਨੂੰ ਤੁਹਾਡੀ ਬਾਲਿਕਾ ਨੂੰ ਪੜ੍ਹਾਉਣਾ ਹੈਅਤੇ ਤੁਸੀਂ ਆਪਣੀਆਂ ਲੜਕੀਆਂ ਨੂੰ ਪੜ੍ਹਾਓਗੇ। ਅਤੇ ਉਸ ਤੋਂ ਪਹਿਲੇ ਪ੍ਰੋਗਰਾਮ ਵਿੱਚ ਜਿਨ੍ਹਾਂ ਬੱਚਿਆਂ ਦੀ ਉਂਗਲੀ ਪਕੜ ਕੇ ਮੈਂ ਸਕੂਲ ਲੈ ਗਿਆ ਸੀਉਨ੍ਹਾਂ ਬੱਚਿਆਂ ਦਾ ਅੱਜ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ’ਤੇ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੰਦਨ ਕਰਦਾ ਹਾਂਕਿਉਂਕਿ ਉਨ੍ਹਾਂ ਨੇ ਮੇਰੀ ਬਾਤ ਨੂੰ ਸਵੀਕਾਰਿਆ । 

ਮੈਂ ਸਕੂਲ ਲੈ ਗਿਆਪਰ ਉਨ੍ਹਾਂ ਨੇ ਉਸ ਦੇ ਮਹਾਤਮ ਨੂੰ ਸਮਝ ਕੇ ਉਨ੍ਹਾਂ ਨੇ ਬੱਚਿਆਂ ਨੂੰ ਜਿਤਨਾ ਪੜ੍ਹਾ ਸਕੇਉਤਨਾ ਪੜ੍ਹਾਇਆ ਅਤੇ ਅੱਜ ਉਹ ਖ਼ੁਦ ਦੇ ਪੈਰਾਂ 'ਤੇ ਖੜ੍ਹੇ ਹੋਏ ਮਿਲੇ। ਮੈਨੂੰ ਇਨ੍ਹਾਂ ਬੱਚਿਆਂ ਨੂੰ ਮਿਲ ਕੇ ਖਾਸ ਕਰਕੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੰਦਨ ਕਰਨ ਦਾ ਮਨ ਹੁੰਦਾ ਹੈ। ਅਤੇ ਗੁਜਰਾਤ ਸਰਕਾਰ ਜੀਤੂਭਾਈ ਨੂੰ ਵਧਾਈ ਦਿੰਦਾ ਹੈ ਕਿ ਮੈਨੂੰ ਇਨ੍ਹਾਂ ਬੱਚਿਆਂ ਨਾਲ ਮਿਲਣ ਦਾ ਅੱਜ ਅਵਸਰ ਮਿਲਿਆਜਿਸ ਨੂੰ ਪੜ੍ਹਾਉਣ ਦੇ ਲਈ ਉਂਗਲੀ ਪਕੜ ਕੇ ਲੈ ਜਾਣ ਦਾ ਸੁਭਾਗ ਮੈਨੂੰ ਮਿਲਿਆ ਸੀ।

ਸਾਥੀਓ,

ਇਨ੍ਹਾਂ ਦੋ ਦਹਾਕਿਆਂ ਵਿੱਚ ਗੁਜਰਾਤ ਦੇ ਲੋਕਾਂ ਨੇ ਆਪਣੇ ਰਾਜ ਵਿੱਚ ਸਿੱਖਿਆ ਵਿਵਸਥਾ ਦਾ ਕਾਇਆਕਲਪ ਕਰਕੇ ਦਿਖਾ ਦਿੱਤਾ ਹੈ। ਇਨ੍ਹਾਂ ਦੋ ਦਹਾਕਿਆਂ ਵਿੱਚ ਗੁਜਰਾਤ ਵਿੱਚ ਸਵਾ ਲੱਖ ਤੋਂ ਅਧਿਕ ਨਵੇਂ ਕਲਾਸਰੂਮ ਬਣੇ, 2 ਲੱਖ ਤੋਂ ਜ਼ਿਆਦਾ ਅਧਿਆਪਕ ਭਰਤੀ ਕੀਤੇ ਗਏ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈਜਦੋਂ ਸ਼ਾਲਾ ਪ੍ਰਵੇਸ਼ ਉਤਸਵ ਅਤੇ ਕੰਨਿਆ ਕੇਲਵਨੀ ਮਹੋਤਸਵ ਦਾ ਅਰੰਭ ਹੋਇਆ ਸੀ।

ਪ੍ਰਯਾਸ ਇਹ ਸੀ ਕਿ ਬੇਟਾ-ਬੇਟੀ ਜਦੋਂ ਪਹਿਲੀ ਵਾਰ ਸਕੂਲ ਜਾਣ ਤਾਂ ਉਸ ਨੂੰ ਉਤਸਵ ਦੀ ਤਰ੍ਹਾਂ ਮਨਾਇਆ ਜਾਵੇ। ਪਰਿਵਾਰ ਵਿੱਚ ਉਤਸਵ ਹੋਵੇਮੁਹੱਲੇ ਵਿੱਚ ਉਤਸਵ ਹੋਵੇਪੂਰੇ ਪਿੰਡ ਵਿੱਚ ਉਤਸਵ ਹੋਵੇਕਿਉਂਕਿ ਦੇਸ਼ ਦੀ ਨਵੀਂ ਪੀੜ੍ਹੀ ਨੂੰ ਅਸੀਂ ਸਿੱਖਿਅਤ ਅਤੇ ਸੰਸਕਾਰਿਤ ਕਰਨ ਦਾ ਅਰੰਭ ਕਰ ਰਹੇ ਹਾਂ। 

ਮੁੱਖ ਮੰਤਰੀ ਰਹਿੰਦੇ ਹੋਏ ਮੈਂ ਪਿੰਡ-ਪਿੰਡ ਜਾ ਕੇ ਖ਼ੁਦਸਾਰੇ ਲੋਕਾਂ ਨੂੰ ਆਪਣੀਆਂ ਬੇਟੀਆਂ ਨੂੰ ਸਕੂਲ ਭੇਜਣ ਦੀ ਤਾਕੀਦ ਕੀਤੀ ਸੀ ਅਤੇ ਪਰਿਣਾਮ ਇਹ ਹੋਇਆ ਕਿ ਅੱਜ ਗੁਜਰਾਤ ਵਿੱਚ ਕਰੀਬ-ਕਰੀਬ ਹਰ ਬੇਟਾ-ਬੇਟੀ ਸਕੂਲ ਪਹੁੰਚਣ ਲਗਿਆ ਹੈਸਕੂਲ ਦੇ ਬਾਅਦ ਹੁਣ ਕਾਲਜ ਜਾਣ ਲਗਿਆ ਹੈ।

ਸਾਥੀਓ,

ਇਸ ਦੇ ਨਾਲ ਹੀ ਅਸੀਂ ਸਿੱਖਿਆ ਦੀ ਗੁਣਵੱਤਾ 'ਤੇ ਵੀ ਸਭ ਤੋਂ ਜ਼ਿਆਦਾ ਬਲ ਦਿੱਤਾ, Outcome 'ਤੇ ਬਲ ਦਿੱਤਾ। ਇਸ ਲਈ ਅਸੀਂ ਪ੍ਰਵੇਸੋਤਸਵ ਦੇ ਨਾਲ-ਨਾਲ ਗੁਣੋਤਸਵ ਦੀ ਸ਼ੁਰੂਆਤ ਕੀਤੀ ਸੀ। ਕੁਆਲਿਟੀ ਐਜੂਕੇਸ਼ਨਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਗੁਣੋਤਸਵ ਵਿੱਚਹਰ ਇੱਕ ਵਿਦਿਆਰਥੀ ਦਾਉਸ ਦੀਆਂ ਸਮਰੱਥਾਵਾਂ ਦਾਉਸ ਦੀ ਰੁਚੀ ਦਾਉਸ ਦੀ ਅਰੁਚੀ ਦਾ ਵਿਸਤਾਰ ਨਾਲ ਆਕਲਨ ਕੀਤਾ ਜਾਂਦਾ ਸੀਨਾਲ-ਨਾਲ ਹੀ ਅਧਿਆਪਕਾਂ ਦਾ ਵੀ ਆਕਲਨ ਹੁੰਦਾ ਸੀ।

ਇਸ ਬਹੁਤ ਬੜੇ ਅਭਿਯਾਨ ਵਿੱਚ ਸਕੂਲੀ ਵਿਵਸਥਾ ਦੇ ਨਾਲ-ਨਾਲ ਸਾਡੇ ਬਿਊਰੋਕ੍ਰੇਟਸਸਾਡੇ ਅਧਿਕਾਰੀ, Even ਪੁਲਿਸ ਦੇ ਅਧਿਕਾਰੀਫੋਰੈਸਟ ਦੇ ਅਧਿਕਾਰੀਉਹ ਵੀ ਤਿੰਨ ਦਿਨ ਦੇ ਲਈ ਪਿੰਡ-ਪਿੰਡ ਸਕੂਲਾਂ ਵਿੱਚ ਜਾਂਦੇ ਸਨਹਿੱਸਾ ਬਣ ਜਾਂਦੇ ਸਨ ਅਭਿਯਾਨ ਦਾ।

ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਮੈਂ ਗਾਂਧੀਨਗਰ ਆਇਆ ਸੀਤਾਂ ਉਸ ਗੁਣੋਤਸਵ ਦਾ ਇੱਕ ਬਹੁਤ ਹੀ Advanced, Technology Based Version, ਵਿੱਦਿਆ ਸਮੀਖਿਆ ਕੇਂਦਰ ਦੇ ਰੂਪ ਵਿੱਚ ਮੈਨੂੰ ਦੇਖਣ ਨੂੰ ਮਿਲਿਆ। ਵਿੱਦਿਆ ਸਮੀਖਿਆ ਕੇਂਦਰਾਂ ਦੀ ਆਧੁਨਿਕਤਾ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਅਤੇ ਸਾਡੀ ਭਾਰਤ ਸਰਕਾਰ ਨੇਸਾਡੇ ਸਿੱਖਿਆ ਮੰਤਰੀ ਨੇਦੇਸ਼ ਭਰ ਦੇ ਸਿੱਖਿਆ ਮੰਤਰੀਆਂ ਨੂੰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇੱਥੇ ਗਾਂਧੀਨਗਰ ਬੁਲਾਇਆ ਸੀ।

ਅਤੇ ਸਭ ਦੇ ਸਭ ਇਹ ਵਿੱਦਿਆ ਸਮੀਖਿਆ ਕੇਂਦਰ ਨੂੰ ਘੰਟਿਆਂ ਤੱਕ ਉਸ ਦਾ ਅਧਿਐਨ ਕਰਨ ਵਿੱਚ ਲਗੇ ਰਹੇ। ਅਤੇ ਬਾਅਦ ਵਿੱਚ ਵੀ ਰਾਜਾਂ ਤੋਂ ਡੈਲੀਗੇਸ਼ਨ ਆਉਂਦੇ ਹਨ ਅਤੇ ਵਿੱਦਿਆ ਸਮੀਖਿਆ ਕੇਂਦਰ ਦਾ ਅਧਿਐਨ ਕਰਕੇ ਉਸ ਮਾਡਲ ਨੂੰ ਆਪਣੇ ਰਾਜ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਗੁਜਰਾਤ ਇਸ ਦੇ ਲਈ ਵੀ ਅਭਿਨੰਦਨ ਦਾ ਅਧਿਕਾਰੀ ਹੈ।

ਰਾਜ ਦੀ ਪੂਰੀ ਸਕੂਲੀ ਸਿੱਖਿਆ ਦੇ ਪਲ-ਪਲ ਦੀ ਜਾਣਕਾਰੀ ਲੈਣ ਦੇ ਲਈ ਇਹ ਕੇਂਦਰੀ ਵਿਵਸਥਾ ਬਣਾਈ ਗਈ ਹੈਇੱਕ ਅਭਿਨਵ ਪ੍ਰਯੋਗ ਕੀਤਾ ਗਿਆ ਹੈ। ਗੁਜਰਾਤ ਦੇ ਹਜ਼ਾਰਾਂ ਸਕੂਲਾਂਲੱਖਾਂ ਅਧਿਆਪਕਾਂ ਅਤੇ ਕਰੀਬ ਸਵਾ ਕਰੋੜ ਸਟੂਡੈਂਟਸ ਦੀ ਇੱਥੋਂ ਸਮੀਖਿਆ ਕੀਤੀ ਜਾਂਦੀ ਹੈਉਨ੍ਹਾਂ ਨੂੰ ਫੀਡਬੈਕ ਦਿੱਤਾ ਜਾਂਦਾ ਹੈ। ਜੋ ਡੇਟਾ ਆਉਂਦਾ ਹੈਉਸ ਦਾ ਬਿਗ ਡੇਟਾ ਅਨੈਲਿਸਿਸਮਸ਼ੀਨ ਲਰਨਿੰਗਆਰਟੀਫਿਸ਼ਲ ਇੰਟੈਲੀਜੈਂਸਵੀਡੀਓ ਵਾਲ ਅਤੇ ਐਸੀ ਤਕਨੀਕਾਂ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਉਸ ਦੇ ਆਧਾਰ 'ਤੇ ਬੱਚਿਆਂ ਨੂੰ ਬਿਹਤਰ ਪ੍ਰਦਰਸ਼ਨ ਦੇ ਲਈ ਜ਼ਰੂਰੀ ਸੁਝਾਅ ਦਿੱਤੇ ਜਾਂਦੇ ਹਨ।

ਸਾਥੀਓ,

ਗੁਜਰਾਤ ਵਿੱਚ ਸਿੱਖਿਆ ਦੇ ਖੇਤਰ ਵਿੱਚਹਮੇਸ਼ਾ ਹੀ ਕੁਝ ਨਵਾਂਕੁਝ unique ਅਤੇ ਬੜੇ ਪ੍ਰਯੋਗ ਕਰਨਾਇਹ ਗੁਜਰਾਤ ਦੇ ਡੀਐੱਨਏ ਵਿੱਚ ਹੈਸੁਭਾਅ ਵਿੱਚ ਹੈ। ਗੁਜਰਾਤ ਵਿੱਚ ਪਹਿਲੀ ਵਾਰ ਟੀਚਰਸ ਟ੍ਰੇਨਿੰਗ ਇੰਸਟੀਟਿਊਟਇੰਸਟੀਟਿਊਟ ਆਵ੍ ਟੀਚਰਸ ਐਜੂਕੇਸ਼ਨ ਦੀ ਸਥਾਪਨਾ ਅਸੀਂ ਕੀਤੀ ਸੀ।

Children University, ਦੁਨੀਆ ਵਿੱਚ ਇੱਕਮਾਤਰ ਯੂਨੀਵਰਸਿਟੀਅਤੇ ਉਸ ਖੇਲ ਮਹਾਕੁੰਭ ਦਾ ਅਨੁਭਵ ਦੇਖੋਉਸ ਦੇ ਕਾਰਨ ਸਰਕਾਰੀ ਮਸ਼ੀਨਰੀ ਨੂੰ ਜੋ ਕੰਮ ਕਰਨ ਦੀ ਆਦਤ ਬਣ ਗਈਗੁਜਰਾਤ ਦੇ ਯੁਵਾ ਧਨ ਦੀ ਖੇਡ ਦੇ ਪ੍ਰਤੀ ਜੋ ਰੁਚੀ ਬਣੀਇਹ ਜੋ ਈਕੋ-ਸਿਸਟਮ ਤਿਆਰ ਹੋਇਆਉਸ ਦਾ ਪਰਿਣਾਮ ਹੈ ਜਦੋਂ ਅੱਜ ਬਹੁਤ ਸਾਲਾਂ ਦੇ ਬਾਅਦ ਰਾਸ਼ਟਰੀ ਖੇਲ ਮਹੋਤਸਵ ਗੁਜਰਾਤ ਵਿੱਚ ਹੋਇਆ ਹੁਣੇ ਪਿਛਲੇ ਸਪਤਾਹ।

ਮੈਂ ਇਤਨੀ ਤਾਰੀਫ਼ ਸੁਣੀ ਹੈਕਿਉਂਕਿ ਮੈਂ ਖਿਡਾਰੀਆਂ ਦੇ ਸੰਪਰਕ ਵਿੱਚ ਰਹਿੰਦਾ ਹਾਂਉਨ੍ਹਾਂ ਦੀ ਕੋਚਿੰਗ ਦੇ ਸੰਪਰਕ ਵਿੱਚ ਰਹਿੰਦਾ ਹਾਂਢੇਰ ਸਾਰੀਆਂ ਵਧਾਈਆਂ ਮੈਨੂੰ ਦੇ ਰਹੇ ਹਨ। ਮੈਂ ਕਿਹਾ ਭਾਈਵਧਾਈਆਂ ਮੈਨੂੰ ਨਾ ਦਿਓਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਗੁਜਰਾਤ ਸਰਕਾਰ ਨੂੰ ਦਿਓਇਹ ਸਭ ਉਨ੍ਹਾਂ ਦਾ ਪੁਰਸ਼ਾਰਥ ਹੈਉਨ੍ਹਾਂ ਦਾ ਪਰਿਸ਼੍ਰਮ (ਮਿਹਨਤ) ਹੈਜਿਨ੍ਹਾਂ ਦੇ ਕਾਰਨ ਇਤਨਾ ਬੜਾ ਦੇਸ਼ ਦਾ ਖੇਲ ਉਤਸਵ ਹੋਇਆ ਹੈ।

ਅਤੇ ਸਾਰੇ ਖਿਡਾਰੀ ਕਹਿ ਰਹੇ ਸਨ ਕਿ ਸਾਹਬ ਅਸੀਂ ਅੰਤਰਰਾਸ਼ਟਰੀ ਖੇਡਾਂ ਵਿੱਚ ਜਾਂਦੇ ਹਾਂ ਅਤੇ ਜੋ ਅਸੀਂ ਹੌਸਪਿਟੈਲਿਟੀ ਅਤੇ ਵਿਵਸਥਾ ਦੇਖਦੇ ਹਾਂਗੁਜਰਾਤ ਨੇ ਉਸੇ ਤਰ੍ਹਾਂ ਨਾਲ ਮਨ ਲਗਾ ਕੇ ਯੋਜਨਾਵਾਂ ਬਣਾਈਆਂਸਾਡਾ ਸੁਆਗਤ-ਸਨਮਾਨ ਕੀਤਾ। ਮੈਂ ਸੱਚਮੁੱਚ ਇਸ ਪ੍ਰੋਗਰਾਮ ਨੂੰ ਸਫ਼ਲ ਬਣਾ ਕੇ ਖੇਡ ਜਗਤ ਨੂੰ ਗੁਜਰਾਤ ਨੇ ਜਿਸ ਪ੍ਰਕਾਰ ਨਾਲ ਪ੍ਰੋਤਸਾਹਿਤ ਕੀਤਾ ਹੈਇਸ ਪ੍ਰੋਗਰਾਮ ਨੂੰ host ਕਰਕੇਜੋ ਇੱਕ ਨਵੇਂ standard ’ਤੇ ਸਥਾਪਿਤ ਕੀਤੇ ਹਨਇਸ ਦੇ ਲਈ ਗੁਜਰਾਤ ਨੇ ਦੇਸ਼ ਦੀ ਬਹੁਤ ਬੜੀ ਸੇਵਾ ਕੀਤੀ ਹੈ। ਮੈਂ ਗੁਜਰਾਤ ਦੇ ਸਾਰੇ ਅਧਿਕਾਰੀਆਂ ਨੂੰਗੁਜਰਾਤ ਸਰਕਾਰ ਨੂੰਗੁਜਰਾਤ ਦੇ ਖੇਡ ਜਗਤ ਦੇ ਸਾਰੇ ਲੋਕਾਂ ਨੂੰ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।

ਸਾਥੀਓ,

ਇੱਕ ਦਹਾਕੇ ਪਹਿਲਾਂ ਹੀ ਗੁਜਰਾਤ ਦੇ 15 ਹਜ਼ਾਰ ਸਕੂਲਾਂ ਵਿੱਚ TV ਪਹੁੰਚ ਚੁੱਕਿਆ ਸੀ। 20 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਵਿੱਚ Computer aided learning labs, ਅਜਿਹੀਆਂ ਅਨੇਕਾਂ ਵਿਵਸਥਾਵਾਂ ਬਹੁਤ ਸਾਲ ਪਹਿਲਾਂ ਹੀ ਗੁਜਰਾਤ ਦੇ ਸਕੂਲਾਂ ਦਾ ਅਭਿੰਨ ਅੰਗ ਬਣ ਗਈਆਂ ਸਨ। ਅੱਜ ਗੁਜਰਾਤ ਵਿੱਚ ਕਰੋੜ ਤੋਂ ਅਧਿਕ ਸਟੂਡੈਂਟਸ ਅਤੇ ਲੱਖ ਤੋਂ ਅਧਿਕ ਟੀਚਰਸ ਦੀ ਔਨਲਾਈਨ ਅਟੈਂਡੈਂਸ ਹੁੰਦੀ ਹੈ। 

ਨਵੇਂ ਪ੍ਰਯੋਗਾਂ ਦੇ ਇਸੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਅੱਜ ਗੁਜਰਾਤ ਦੇ 20 ਹਜ਼ਾਰ ਸਕੂਲ ਸਿੱਖਿਆ ਦੇ 5G ਦੌਰ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। Mission schools of excellence ਦੇ ਤਹਿਤ ਇਨ੍ਹਾਂ ਸਕੂਲਾਂ ਵਿੱਚ 50 ਹਜ਼ਾਰ ਨਵੇਂ ਕਲਾਸਰੂਮਇੱਕ ਲੱਖ ਤੋਂ ਅਧਿਕ ਸਮਾਰਟ ਕਲਾਸਰੂਮ ਇਨ੍ਹਾਂ ਨੂੰ ਆਧੁਨਿਕ ਰੂਪ ਨਾਲ ਵਿਕਸਿਤ ਕੀਤਾ ਜਾਵੇਗਾ। 

ਇਨ੍ਹਾਂ ਸਕੂਲਾਂ ਵਿੱਚ ਆਧੁਨਿਕ ਡਿਜੀਟਲ ਅਤੇ ਫਿਜੀਕਲ ਇਨਫ੍ਰਾਸਟ੍ਰਕਚਰ ਤਾਂ ਹੋਵੇਗਾ ਹੀਇਹ ਬੱਚਿਆਂ ਦੇ ਜੀਵਨਉਨ੍ਹਾਂ ਦੀ ਸਿੱਖਿਆ ਵਿੱਚ ਵਿਆਪਕ ਬਦਲਾਅ ਦਾ ਵੀ ਅਭਿਯਾਨ ਹੈ। ਇੱਥੇ ਬੱਚਿਆਂ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਹਰ ਪਹਿਲੂਹਰ ਪੱਖ 'ਤੇ ਕੰਮ ਕੀਤਾ ਜਾਵੇਗਾ। ਯਾਨੀ ਵਿਦਿਆਰਥੀ ਦੀ ਤਾਕਤ ਕੀ ਹੈਸੁਧਾਰ ਦੀ ਗੁੰਜਾਇਸ਼ ਕੀ ਹੈਇਸ 'ਤੇ ਫੋਕਸ ਕੀਤਾ ਜਾਵੇਗਾ।

ਸਾਥੀਓ,

5G ਟੈਕਨੋਲੋਜੀਇਸ ਵਿਵਸਥਾ ਦਾ ਲਾਭ ਬਹੁਤ ਅਸਾਨ ਹੋਣ ਵਾਲਾ ਹੈ। ਅਤੇ ਸਰਲ ਸ਼ਬਦਾਂ ਵਿੱਚ ਕਿਸੇ ਨੂੰ ਸਮਝਾਉਣਾ ਹੈਸਾਧਾਰਣ ਮਾਨਵੀ ਨੂੰ ਇਹ ਲਗਦਾ ਹੈ ਕਿ ਪਹਿਲਾਂ 2G ਸੀ, 4G ਸੀ, 5G ਹੋਇਆ। ਐਸਾ ਨਹੀਂ ਹੈਅਗਰ 4G ਨੂੰ ਮੈਂ ਸਾਈਕਲ ਕਹਾਂਬਾਇਸਾਈਕਲ ਕਹਾਂ ਤਾਂ 5G ਹਵਾਈ ਜਹਾਜ਼ ਹੈਇਤਨਾ ਫ਼ਰਕ ਹੈ। ਟੈਕਨੋਲੋਜੀ ਨੂੰ ਅਗਰ ਮੈਨੂੰ ਪਿੰਡ ਦੀ ਭਾਸ਼ਾ ਵਿੱਚ ਸਮਝਾਉਣਾ ਹੈਤਾਂ ਮੈਂ ਐਸਾ ਕਹਾਂਗਾ। 4ਜੀ ਮਤਲਬ ਸਾਈਕਲ, 5ਜੀ ਮਤਲਬ ਹੈ ਤੁਹਾਡੇ ਪਾਸ ਹਵਾਈ ਜਹਾਜ਼ ਹੈਉਹ ਤਾਕਤ ਹੈ ਇਸ ਵਿੱਚ।

ਹੁਣ ਗੁਜਰਾਤ ਨੂੰ ਵਧਾਈ ਇਸ ਲਈ ਹੈ ਕਿ ਉਸ ਨੇ ਇਸ 5ਜੀ ਦੀ ਤਾਕਤ ਨੂੰ ਸਮਝਦੇ ਹੋਏ ਇਸ ਆਧੁਨਿਕ ਸਿੱਖਿਆਇਸ ਦਾ ਬਹੁਤ ਬੜਾ ਮਿਸ਼ਨ excellency ਦੇ ਲਈ ਕੀਤਾ ਹੈਇਹ ਗੁਜਰਾਤ ਦੇ ਭਾਗ ਨੂੰ ਬਦਲਣ ਵਾਲੀ ਚੀਜ਼ ਹੈ। ਅਤੇ ਇਸ ਨਾਲ ਹਰ ਬੱਚੇ ਨੂੰ ਉਸ ਦੀ ਜ਼ਰੂਰਤ ਦੇ ਹਿਸਾਬ ਨਾਲ ਸਿੱਖਣ ਦਾ ਮੌਕਾ ਮਿਲ ਪਾਵੇਗਾ। ਇਸ ਨਾਲ ਵਿਸ਼ੇਸ਼ ਤੌਰ ’ਤੇ ਦੂਰ-ਸੁਦੂਰ ਪਿੰਡਾਂ ਦੇ ਸਕੂਲਾਂ ਦੀ ਪੜ੍ਹਾਈ ਵਿੱਚ ਬਹੁਤ ਮਦਦ ਮਿਲੇਗੀ। 

ਜਿੱਥੇ ਦੂਰ ਬੈਸਟ ਟੀਚਰਸ ਦੀ ਜ਼ਰੂਰਤ ਹੈਅਰਾਮ ਨਾਲ ਇਸ ਤੋਂ ਉਪਲਬਧ ਹੋ ਜਾਵੇਗਾ ਬੈਸਟ ਕਲਾਸ ਲੈਣ ਵਾਲਾ ਵਿਅਕਤੀ ਹਜ਼ਾਰਾਂ ਕਿਲੋਮੀਟਰ ਦੂਰ ਹੋਵੇਗਾਐਸਾ ਹੀ ਲਗੇਗਾਜੈਸੇ ਮੇਰੇ ਸਾਹਮਣੇ ਬੈਠ ਕੇ ਮੈਨੂੰ ਪੜ੍ਹਾ ਰਿਹਾ ਹੈ। ਹਰ ਵਿਸ਼ੇ ਦੇ ਬੈਸਟ ਕੰਟੈਂਟ ਹਰ ਕਿਸੇ ਦੇ ਪਾਸ ਪਹੁੰਚ ਪਾਉਣਗੇ। 

ਹੁਣ ਜਿਵੇਂ ਅਲੱਗ-ਅਲੱਗ ਸਕਿੱਲਸ ਨੂੰ ਸਿਖਾਉਣ ਨਾਲੇ ਸ੍ਰੇਸ਼ਠ ਟੀਚਰ ਹੁਣ ਇੱਕ ਜਗ੍ਹਾ ਤੋਂ ਹੀਅਲੱਗ-ਅਲੱਗ ਪਿੰਡਾਂ-ਸ਼ਹਿਰਾਂ ਵਿੱਚ ਬੈਠੇ ਬੱਚਿਆਂ ਨੂੰ ਇੱਕ ਹੀ ਸਮੇਂ ਵਿੱਚ ਵਰਚੁਅਲੀ ਰੀਅਲ ਟਾਈਮ ਵਿੱਚ ਪੜ੍ਹਾ ਸਕਣਗੇਸਿਖਾ ਸਕਣਗੇ। ਇਸ ਨਾਲ ਅਲੱਗ-ਅਲੱਗ ਸਕੂਲਾਂ ਵਿੱਚ ਜੋ ਗੈਪ ਸਾਨੂੰ ਦੇਖਣ ਨੂੰ ਮਿਲਦਾ ਹੈਉਹ ਵੀ ਕਾਫ਼ੀ ਹੱਦ ਤੱਕ ਦੂਰ ਹੋਵੇਗਾ।

ਆਂਗਣਵਾੜੀ ਅਤੇ ਬਾਲ ਵਾਟਿਕਾ ਤੋਂ ਲੈ ਕੇ ਕਰੀਅਰ ਗਾਈਡੈਂਸ ਅਤੇ ਕੰਪੀਟੀਟਿਵ ਐਗਜ਼ਾਮ ਦੀਆਂ ਤਿਆਰੀਆਂ ਤੱਕਇਹ ਆਧੁਨਿਕ ਸਕੂਲਵਿਦਿਆਰਥੀਆਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਨਗੇ। ਕਲਾਸ਼ਿਲਪਵਪਾਰ ਤੋਂ ਲੈ ਕੇ ਕੋਡਿੰਗ ਅਤੇ ਰੋਬੋਟਿਕਸ ਤੱਕਹਰ ਪ੍ਰਕਾਰ ਦੀ ਸਿੱਖਿਆ ਛੋਟੀ ਉਮਰ ਤੋਂ ਹੀ ਇੱਥੇ ਉਪਲਬਧ ਰਹੇਗੀ। ਯਾਨੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਹਰ ਪਹਿਲੂ ਨੂੰ ਇੱਥੇ ਜ਼ਮੀਨ 'ਤੇ ਉਤਾਰਿਆ ਜਾਵੇਗਾ।

ਭਾਈਓ ਅਤੇ ਭੈਣੋਂ,

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਮਾਧਿਅਮ ਨਾਲ ਪੂਰੇ ਦੇਸ਼ ਵਿੱਚ ਇਸੇ ਪ੍ਰਕਾਰ ਦੇ ਬਦਲਾਅ ਨੂੰ ਅੱਜ ਕੇਂਦਰ ਸਰਕਾਰ ਪ੍ਰੋਤਸਾਹਿਤ ਕਰ ਰਹੀ ਹੈ। ਇਸ ਲਈ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ ਸਾਢੇ 14 ਹਜ਼ਾਰ ਤੋਂ ਅਧਿਕ ਪੀਐੱਮ ਸ਼੍ਰੀ ਸਕੂਲ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ। ਇਹ ਪਾਇਲਟ ਪ੍ਰੋਜੈਕਟ ਹੈਹਿੰਦੁਸਤਾਨ ਦੇ ਅਲੱਗ-ਅਲੱਗ ਕੋਨਿਆਂ ਵਿੱਚ ਇਸ ਦੀ ਸ਼ੁਰੂਆਤ ਹੋਵੇਗੀਇਸ ਦੀ ਮੌਨਿਟਰਿੰਗ ਕੀਤੀ ਜਾਵੇਗੀ। 

ਅਤੇ ਸਾਲ ਭਰ ਦੇ ਅੰਦਰ ਉਸ ਵਿੱਚ ਜੋ ਅਗਰ ਕੁਝ ਕਮੀਆਂ ਹਨਕੁਝ ਜੋੜਨ ਦੀ ਜ਼ਰੂਰਤ ਹੈਬਦਲਦੀ ਹੋਈ ਟੈਕਨੋਲੋਜੀ ਨੂੰ ਉਸ ਦੇ ਨਾਲ ਜੋੜਨ ਦੀ ਜ਼ਰੂਰਤ ਹੈਉਸ ਵਿੱਚ ਬਦਲਾਅ ਕਰਕੇ ਇੱਕ ਪਰਫੈਕਟ ਮਾਡਲ ਬਣਾ ਕੇ ਦੇਸ਼ ਦੇ ਸਭ ਤੋ ਜ਼ਿਆਦਾ ਸਕੂਲਾਂ ਵਿੱਚ ਲੈ ਜਾਣ ਦਾ ਭਵਿੱਖ ਵਿੱਚ ਪ੍ਰਯਾਸ ਕੀਤਾ ਜਾਵੇਗਾ। ਇਹ ਸਕੂਲ ਪੂਰੇ ਦੇਸ਼ ਵਿੱਚ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਲਈ ਮਾਡਲ ਸਕੂਲ ਹੋਣਗੇ।

ਕੇਂਦਰ ਸਰਕਾਰ ਇਸ ਯੋਜਨਾ 'ਤੇ 27 ਹਜ਼ਾਰ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਜਿਸ ਪ੍ਰਕਾਰ ਕ੍ਰਿਟੀਕਲ ਥਿੰਕਿੰਗ 'ਤੇ ਫੋਕਸ ਕੀਤਾ ਗਿਆ ਹੈਬੱਚਿਆਂ ਨੂੰ ਆਪਣੀ ਹੀ ਭਾਸ਼ਾ ਵਿੱਚ ਬਿਹਤਰ ਸਿੱਖਿਆ ਦਾ ਵਿਜ਼ਨ ਹੋਵੇਉਸ ਨੂੰ ਇਹ ਸਕੂਲ ਜ਼ਮੀਨ 'ਤੇ ਉਤਾਰਨਗੇ। ਇਹ ਇੱਕ ਪ੍ਰਕਾਰ ਨਾਲ ਬਾਕੀ ਸਕੂਲਾਂ ਦੇ ਲਈ ਪਥਪ੍ਰਦਰਸ਼ਕ ਦੇ ਰੂਪ ਵਿੱਚ ਕੰਮ ਕਰਨਗੇ।

ਸਾਥੀਓ,

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦਾ ਸੰਕਲਪ ਲਿਆ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਦੇਸ਼ ਨੂੰ ਬਾਹਰ ਕੱਢ ਕੇ ਟੈਲੰਟ ਨੂੰਇਨੋਵੇਸ਼ਨ ਨੂੰ ਨਿਖਾਰਨ ਦਾ ਪ੍ਰਯਾਸ ਹੈ। ਹੁਣ ਦੇਖੋਦੇਸ਼ ਵਿੱਚ ਕੀ ਸਥਿਤੀ ਬਣਾ ਕੇ ਰੱਖ ਦਿੱਤੀ ਗਈ ਸੀ। ਅੰਗ੍ਰੇਜ਼ੀ ਭਾਸ਼ਾ ਦੇ ਗਿਆਨ ਨੂੰ ਇੰਟੈਲੀਜੈਂਸ ਦਾ ਪੈਮਾਨਾ ਮੰਨ ਲਿਆ ਗਿਆ ਸੀ। 

ਜਦਕਿ ਭਾਸ਼ਾ ਤਾਂ ਸਿਰਫ਼ ਸੰਵਾਦ ਦਾ ਕਮਿਊਨਿਕੇਸ਼ਨ ਦਾ ਇੱਕ ਮਾਧਿਅਮ ਭਰ ਹੈ। ਲੇਕਿਨ ਇਤਨੇ ਦਹਾਕਿਆਂ ਤੱਕ ਭਾਸ਼ਾ ਇੱਕ ਐਸੀ ਰੁਕਾਵਟ ਬਣ ਗਈ ਸੀਜਿਸ ਨੇ ਦੇਸ਼ ਦੇ ਪਿੰਡਾਂ ਵਿੱਚਗ਼ਰੀਬ ਪਰਿਵਾਰਾਂ ਵਿੱਚ ਪ੍ਰਤਿਭਾ ਦਾ ਜੋ ਭੰਡਾਰ ਸੀਉਸ ਦਾ ਲਾਭ ਦੇਸ਼ ਨੂੰ ਨਹੀਂ ਮਿਲ ਪਾਇਆ। 

ਨਾ ਜਾਣੇ ਕਿਤਨੇ ਹੀ ਪ੍ਰਤਿਭਾਸ਼ਾਲੀ ਬੱਚੇਦੇਸ਼ਵਾਸੀ ਸਿਰਫ਼ ਇਸ ਲਈ ਡਾਕਟਰਇੰਜੀਨੀਅਰ ਨਹੀਂ ਬਣ ਪਾਏਕਿਉਂਕਿ ਉਨ੍ਹਾਂ ਨੂੰ ਜੋ ਭਾਸ਼ਾ ਸਮਝ ਆਉਂਦੀ ਸੀਉਸ ਵਿੱਚ ਉਨ੍ਹਾਂ ਨੂੰ ਪੜ੍ਹਾਈ ਦਾ ਅਵਸਰ ਨਹੀਂ ਮਿਲਿਆ। ਹੁਣ ਇਹ ਸਥਿਤੀ ਬਦਲੀ ਜਾ ਰਹੀ ਹੈ। ਭਾਰਤੀ ਭਾਸ਼ਾਵਾਂ ਵਿੱਚ ਵੀ ਸਾਇੰਸਟੈਕਨੋਲੋਜੀਮੈਡੀਕਲਦੀ ਪੜ੍ਹਾਈ ਦਾ ਵਿਕਲਪ ਹੁਣ ਵਿਦਿਆਰਥੀਆਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ।

ਗ਼ਰੀਬ ਮਾਤਾ ਵੀ ਬੱਚੇ ਨੂੰ ਅੰਗ੍ਰੇਜ਼ੀ ਸਕੂਲ ਵਿੱਚ ਨਾ ਪੜ੍ਹਾ ਸਕਦੀ ਹੋਵੇਤਦ ਵੀ ਉਹ ਲੜਕੇ-ਲੜਕੀ ਨੂੰ ਡਾਕਟਰ ਬਣਾਉਣ ਦਾ ਸੁਪਨਾ ਦੇਖ ਸਕਦੀ ਹੈ। ਅਤੇ ਉਸ ਦੀ ਮਾਤ੍ਰਭਾਸ਼ਾ ਵਿੱਚ ਵੀ ਬੱਚਾ ਡਾਕਟਰ ਬਣ ਸਕਦਾ ਹੈਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂਜਿਸ ਨਾਲ ਗ਼ਰੀਬ ਦੇ ਘਰ ਵਿੱਚ ਵੀ ਡਾਕਟਰ ਤਿਆਰ ਹੋਵੇ। 

ਗੁਜਰਾਤੀ ਸਮੇਤ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਪਾਠਕ੍ਰਮ ਬਣਾਉਣ ਦੇ ਲਈ ਪ੍ਰਯਾਸ ਚਲ ਰਹੇ ਹਨ। ਇਹ ਵਿਕਸਿਤ ਭਾਰਤ ਦੇ ਲਈ ਸਭ ਦੇ ਪ੍ਰਯਾਸ ਦਾ ਸਮਾਂ ਹੈ। ਦੇਸ਼ ਵਿੱਚ ਐਸਾ ਕੋਈ ਨਹੀਂ ਹੋਣਾ ਚਾਹੀਦਾਜੋ ਕਿਸੇ ਵੀ ਕਾਰਨ ਤੋਂ ਛੁਟ ਜਾਵੇ। ਇਹੀ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਸਪਿਰਿਟ ਹੈ ਅਤੇ ਇਸੇ ਸਪਿਰਿਟ ਨੂੰ ਅੱਗੇ ਵਧਾਉਣਾ ਹੈ।

ਸਾਥੀਓ,

ਸਿੱਖਿਆਪੁਰਾਤਨ ਕਾਲ ਤੋਂ ਭਾਰਤ ਦੇ ਵਿਕਾਸ ਦੀ ਧੁਰੀ ਰਹੀ ਹੈ। ਅਸੀਂ ਸੁਭਾਅ ਤੋਂ ਹੀ ਨਾਲੇਜ ਦੇਗਿਆਨ ਦੇ ਸਮਰਥਕ ਰਹੇ ਹਾਂ। ਅਤੇ ਇਸ ਲਈ ਸਾਡੇ ਪੂਰਵਜਾਂ ਨੇ ਗਿਆਨ-ਵਿਗਿਆਨ ਵਿੱਚ ਪਹਿਚਾਣ ਬਣਾਈਸੈਂਕੜੇ ਵਰ੍ਹੇ ਪਹਿਲਾਂ ਦੁਨੀਆ ਦੀਆਂ ਸਭ ਤੋਂ ਉੱਤਮ ਯੂਨੀਵਰਸਿਟੀਜ਼ ਬਣਾਈਆਂਵਿਸ਼ਾਲਤਮ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ।

ਹਾਲਾਂਕਿਫਿਰ ਇੱਕ ਦੌਰ ਆਇਆਜਦੋਂ ਹਮਲਾਵਰਾਂ ਨੇ ਭਾਰਤ ਦੀ ਇਸ ਸੰਪਦਾ ਨੂੰ ਤਬਾਹ ਕਰਨ ਦਾ ਅਭਿਯਾਨ ਛੇੜਿਆ । ਲੇਕਿਨ ਸਿੱਖਿਆ ਦੇ ਵਿਸ਼ੇ ਵਿੱਚ ਭਾਰਤ ਨੇ ਆਪਣੇ ਮਜ਼ਬੂਤ ਇਰਾਦਿਆਂ ਨੂੰ ਨਾ ਛੱਡਿਆਮਜ਼ਬੂਤ ਆਗ੍ਰਹ ਨੂੰ ਕਦੇ ਨਹੀਂ ਛੱਡਿਆ। ਜ਼ੁਲਮ ਸਹੇਲੇਕਿਨ ਸਿੱਖਿਆ ਦਾ ਰਸਤਾ ਨਹੀਂ ਛੱਡਿਆ।

ਇਹੀ ਕਾਰਨ ਹੈ ਕਿ ਅੱਜ ਵੀ ਗਿਆਨ-ਵਿਗਿਆਨ ਦੀ ਦੁਨੀਆ ਵਿੱਚਇਨੋਵੇਸ਼ਨ ਵਿੱਚ ਸਾਡੀ ਅਲੱਗ ਪਹਿਚਾਣ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਆਪਣੀ ਪ੍ਰਾਚੀਨ ਪ੍ਰਤਿਸ਼ਠਾ ਨੂੰ ਵਾਪਸ ਲਿਆਉਣ ਦਾ ਅਵਸਰ ਹੈ। ਭਾਰਤ ਦੇ ਪਾਸ ਦੁਨੀਆ ਦੀ ਸਰਬੋਤਮ ਨਾਲੇਜ ਇਕੌਨਮੀ ਬਣਨ ਦੀ ਭਰਪੂਰ ਸਮਰੱਥਾ ਪਈ ਹੈਅਵਸਰ ਵੀ ਇੰਤਜ਼ਾਰ ਕਰ ਰਹੇ ਹਨ।

21ਵੀਂ ਸਦੀ ਵਿੱਚ ਸਾਇੰਸ ਨਾਲ ਜੁੜੇਟੈਕਨੋਲੋਜੀ ਨਾਲ ਜੁੜੇ ਜ਼ਿਆਦਾਤਰ ਇਨੋਵੇਸ਼ਨਜ਼ਿਆਦਾਤਰ ਇਨਨਵੈਂਸ਼ਨ ਭਾਰਤ ਵਿੱਚ ਹੀ ਹੋਣਗੇਅਤੇ ਮੈਂ ਜਦੋਂ ਕਹਿੰਦਾ ਹਾਂਉਸ ਦਾ ਕਾਰਨ ਮੇਰਾ ਮੇਰੇ ਦੇਸ਼ ਦੇ ਨੌਜਵਾਨਾਂ ’ਤੇਮੇਰੇ ਦੇਸ਼ ਦੇ ਨੌਜਵਾਨਾਂ ਦੇ ਟੈਲੰਟ ਤੇ ਮੇਰਾ ਭਰੋਸਾ ਹੈਇਸ ਲਈ ਇਹ ਕਹਿਣ ਦਾ ਮੈਂ ਸਾਹਸ ਕਰ ਰਿਹਾ ਹਾਂ।

ਇਸ ਵਿਚ ਵੀ ਗੁਜਰਾਤ ਦੇ ਪਾਸ ਬਹੁਤ ਬੜਾ ਅਵਸਰ ਹੈ। ਹੁਣ ਤੱਕ ਗੁਜਰਾਤ ਦੀ ਪਹਿਚਾਣਕੀ ਸੀਅਸੀਂ ਵਪਾਰੀਕਾਰੋਬਾਰੀ। ਇੱਕ ਥਾਂ ਤੋਂ ਮਾਲ ਲੈਂਦੇ ਸਾਂਦੂਸਰੀ ਥਾਂ ’ਤੇ ਵੇਚਦੇ ਸਾਂ ਅਤੇ ਵਿੱਚੋਂ ਦਲਾਲੀ ਤੋਂ ਜੋ ਮਿਲਦਾ ਸੀਉਸ ਨਾਲ ਰੋਜ਼ੀ-ਰੋਟੀ ਕਮਾਉਂਦੇ ਸਾਂ। ਉਸ ਵਿੱਚੋਂ ਬਾਹਰ ਨਿਕਲ ਕੇ ਗੁਜਰਾਤ ਹੌਲ਼ੀ-ਹੌਲ਼ੀ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਆਪਣਾ ਨਾਅ ਕਮਾਉਣ ਲਗਿਆ ਹੈ। ਅਤੇ ਹੁਣ 21ਵੀਂ ਸਦੀ ਵਿੱਚਗੁਜਰਾਤ ਦੇਸ਼ ਦੇ ਨਾਲੇਜ ਹਬ ਦੇ ਰੂਪ ਵਿੱਚਇਨੋਵੇਸ਼ਨ ਹਬ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਗੁਜਰਾਤ ਸਰਕਾਰ ਦਾ Mission Schools of Excellence, ਇਸੇ ਸਪਿਰਿਟ ਨੂੰ ਬੁਲੰਦ ਕਰੇਗਾ।

ਸਾਥੀਓ,

ਮੈਨੂੰ ਇਸ ਅਤਿਅੰਤ ਮਹੱਤਵਪੂਰਨ ਪ੍ਰੋਗਰਾਮ ਵਿੱਚ ਅੱਜ ਆਉਣ ਦਾ ਮੌਕਾ ਮਿਲਿਆ ਹੈ। ਹੁਣੇ ਇੱਕ ਘੰਟਾ ਪਹਿਲਾਂ ਮੈਂ ਦੇਸ਼ ਦੀ ਰੱਖਿਆ ਸ਼ਕਤੀ ਵਾਲੇ ਪ੍ਰੋਗਰਾਮ ਨਾਲ ਜੁੜਿਆ ਸੀਘੰਟੇ ਭਰ ਦੇ ਬਾਅਦ ਦੇਸ਼ ਦੀਗੁਜਰਾਤ ਦੀ ਗਿਆਨ ਸ਼ਕਤੀ ਦੇ ਇਸ ਪ੍ਰੋਗਰਾਮ ਵਿੱਚ ਜੁੜਨ ਦਾ ਅਵਸਰ ਮਿਲਿਆ ਹੈ। ਅਤੇ ਇੱਥੋਂ ਵੀ ਹੁਣੇ ਜਾ ਰਿਹਾ ਹਾਂ ਜੂਨਾਗੜ੍ਹਫਿਰ ਰਾਜਕੋਟਉੱਥੇ ਸਮ੍ਰਿੱਧੀ ਦੇ ਖੇਤਰ ਨੂੰ ਛੂਹਣ ਦਾ ਮੈਨੂੰ ਪ੍ਰਯਾਸ ਕਰਨ ਦਾ ਅਵਸਰ ਮਿਲੇਗਾ।

धन्यवाद।

ਸਾਥੀਓ,

ਇੱਕ ਵਾਰ ਫਿਰ ਮੈਂ ਗੁਜਰਾਤ ਦੇ ਵਿੱਦਿਆ ਜਗਤ ਨੂੰਗੁਜਰਾਤ ਦੀ ਭਾਵੀ ਪੀੜ੍ਹੀ ਨੂੰਉਨ੍ਹਾਂ ਦੇ ਮਾਤਾ-ਪਿਤਾ ਨੂੰ ਅੱਜ ਇਸ ਮਹੱਤਵਪੂਰਨ ਅਵਸਰ ’ਤੇ। ਇਹ ਮਹੱਤਵਪੂਰਨ ਅਵਸਰ ਹੈਸਾਥੀਓਇਸ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਟੀਮ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਧੰਨਵਾਦ।

 

*****

ਡੀਐੱਸ/ਐੱਸਟੀ/ਐੱਨਐੱਸ


(Release ID: 1869597) Visitor Counter : 128