ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਚਾਂਦਨੀ ਚੌਕ ਤੋਂ ਸਵੱਛ ਭਾਰਤ 2022 ਦੇ ਤਹਿਤ ਪੂਰੇ ਭਾਰਤ ਵਿੱਚ ਮੈਗਾ ਸਵੱਛਤਾ ਡਰਾਈਵ ਦੀ ਸ਼ੁਰੂਆਤ ਕੀਤੀ


ਸਵੱਛ ਭਾਰਤ 2022 ਤਹਿਤ ਸਿਰਫ਼ 18 ਦਿਨਾਂ ਵਿੱਚ ਹੀ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ 84 ਲੱਖ ਕਿਲੋਗ੍ਰਾਮ ਪਲਾਸਟਿਕ ਕਚਰਾ ਇਕੱਠਾ ਕੀਤਾ ਗਿਆ ਹੈ: ਸ਼੍ਰੀ ਅਨੁਰਾਗ ਸਿੰਘ ਠਾਕੁਰ

ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕੀਤੇ ਬਿਨਾਂ, ਇੱਕ ਨਵੇਂ ਭਾਰਤ, ਇੱਕ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ: ਸ਼੍ਰੀ ਅਨੁਰਾਗ ਸਿੰਘ ਠਾਕੁਰ

Posted On: 19 OCT 2022 2:39PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਨੇ ਅੱਜ ਚਾਂਦਨੀ ਚੌਕ, ਦਿੱਲੀ ਤੋਂ ਸਵੱਛ ਭਾਰਤ 2022 ਦੇ ਤਹਿਤ ਪੂਰੇ ਭਾਰਤ ਵਿੱਚ ਮੈਗਾ ਸਵੱਛਤਾ ਡਰਾਈਵ ਦੀ ਸ਼ੁਰੂਆਤ ਕੀਤੀ।  ਇਸ ਮੌਕੇ ਸਵੱਛਤਾ ਪ੍ਰਣ ਵੀ ਲਿਆ ਗਿਆ। ਇਸ ਮੌਕੇ 'ਤੇ ਯੁਵਾ ਮਾਮਲੇ ਅਤੇ ਖੇਡ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। 19 ਅਕਤੂਬਰ 2022 ਨੂੰ ਦੇਸ਼ ਭਰ ਦੇ ਸਾਰੇ ਪਿੰਡਾਂ ਅਤੇ ਜ਼ਿਲ੍ਹਿਆਂ ਵਿੱਚ ਇਸੇ ਤਰ੍ਹਾਂ ਦੀ ਸਵੱਛਤਾ ਮੁਹਿੰਮ ਚਲਾਈ ਜਾ ਰਹੀ ਹੈ।

 

ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਠਾਕੁਰ ਨੇ ਕਿਹਾ ਕਿ ਸਵੱਛ ਭਾਰਤ ਸਿਰਫ ਇੱਕ ਪ੍ਰੋਗਰਾਮ ਨਹੀਂ ਹੈ, ਬਲਕਿ ਇਹ ਆਮ ਆਦਮੀ ਦੀਆਂ ਅਸਲ ਚਿੰਤਾਵਾਂ ਅਤੇ ਇਸ ਮੁੱਦੇ ਨੂੰ ਸਿਰੇ ਤੋਂ ਹੱਲ ਕਰਨ ਦੇ ਉਸ ਦੇ ਸੰਕਲਪ ਨੂੰ ਦਰਸਾਉਂਦਾ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਮੇਸ਼ਾ ‘ਜਨ ਭਾਗੀਦਾਰੀ ਸੇ ਜਨ ਅੰਦੋਲਨ’ ਨੂੰ ਦੁਹਰਾਇਆ ਹੈ ਅਤੇ ਕੋਈ ਵੀ ਮੁਹਿੰਮ ਨੌਜਵਾਨਾਂ ਦੀ ਸ਼ਮੂਲੀਅਤ ਤੋਂ ਬਿਨਾਂ ਅਧੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕੀਤੇ ਬਿਨਾਂ, ਇੱਕ ਨਵੇਂ ਭਾਰਤ, ਇੱਕ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ।

 

ਸ਼੍ਰੀ ਠਾਕੁਰ ਨੇ ਕਿਹਾ ਕਿ ਇਹ ਪ੍ਰੋਗਰਾਮ ਇੱਕ ਮਹੀਨੇ ਵਿੱਚ ਇੱਕ ਕਰੋੜ ਕਿਲੋਗ੍ਰਾਮ ਕਚਰਾ ਇਕੱਠਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਅਸੀਂ 18 ਦਿਨਾਂ ਵਿੱਚ ਪਹਿਲਾਂ ਹੀ 84 ਲੱਖ ਕਿਲੋਗ੍ਰਾਮ ਪਲਾਸਟਿਕ ਕਚਰਾ ਇਕੱਠਾ ਕਰ ਚੁੱਕੇ ਹਾਂ ਅਤੇ ਲਕਸ਼ ਨੂੰ ਪਾਰ ਕਰਨ ਲਈ ਤਿਆਰ ਹਾਂ। ਇਹ ਕੰਮ ਜ਼ਿਲ੍ਹਿਆਂ ਵਿੱਚ ਇਤਿਹਾਸਕ ਸਥਾਨਾਂ, ਕਮਿਊਨਿਟੀ ਸੈਂਟਰਾਂ, ਸਕੂਲਾਂ, ਪਿੰਡਾਂ ਅਤੇ ਹੋਰ ਥਾਵਾਂ ’ਤੇ ਕੀਤਾ ਗਿਆ। ਲੋਕ ਖਾਸ ਤੌਰ 'ਤੇ ਨੌਜਵਾਨ, ਆਪਣੇ ਪਿਛੋਕੜ ਅਤੇ ਸਬੰਧਤਾਂ ਦੇ ਬਾਵਜੂਦ, ਪ੍ਰੋਗਰਾਮ ਵਿੱਚ ਨਾ ਸਿਰਫ ਹਿੱਸਾ ਲੈ ਰਹੇ ਹਨ, ਬਲਕਿ ਸਵੈਇੱਛਤ ਤੌਰ 'ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਦੂਜਿਆਂ ਨੂੰ ਪ੍ਰੇਰਿਤ ਕਰਨ ਅਤੇ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

 

ਸ਼੍ਰੀ ਠਾਕੁਰ ਨੇ ਸਫਾਈ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਫਾਈ ਤੋਂ ਬਿਨਾਂ ਅਸੀਂ ਲੋਕਾਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਨਹੀਂ ਬਣਾ ਸਕਦੇ। ਕੇਂਦਰੀ ਮੰਤਰੀ ਨੇ ਅਪੀਲ ਕੀਤੀ ਕਿ ਸਾਨੂੰ 'ਸਵੱਛ ਭਾਰਤ' ਦੇ ਦੂਤ ਬਣਨਾ ਪਵੇਗਾ। ਇਸ ਦੇ ਲਈ ਸਾਨੂੰ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਮੰਤਰੀ ਨੇ ਨੌਜਵਾਨਾਂ ਨੂੰ ਦੀਵਾਲੀ ਦੇ ਤਿਉਹਾਰ ਦੇ ਦੋ ਦਿਨ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਸਮਰਪਿਤ ਕਰਨ ਦੀ ਵੀ ਤਾਕੀਦ ਕੀਤੀ।

 

ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿਖੇ 1 ਅਕਤੂਬਰ 2022 ਤੋਂ ਮਹੀਨਾ ਭਰ ਚੱਲਣ ਵਾਲਾ ਦੇਸ਼ ਵਿਆਪੀ ਸਵੱਛ ਭਾਰਤ 2022 ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। 

ਸਵੱਛ ਭਾਰਤ 2022 ਪ੍ਰੋਗਰਾਮ ਦੇਸ਼ ਭਰ ਦੇ 744 ਜ਼ਿਲ੍ਹਿਆਂ ਦੇ 6 ਲੱਖ ਪਿੰਡਾਂ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਨਾਲ ਸਬੰਧਤ ਯੁਵਾ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਨਾਲ ਸਬੰਧਤ ਸੰਸਥਾਵਾਂ ਦੇ ਇੱਕ ਨੈੱਟਵਰਕ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ।

 

ਇਸ ਦਾ ਉਦੇਸ਼ ਯੁਵਾ ਮਾਮਲਿਆਂ ਦੇ ਵਿਭਾਗ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਜਿਵੇਂ ਕਿ ਐੱਨਵਾਈਕੇਐੱਸ ਅਤੇ ਐੱਨਐੱਸਐੱਸ ਦੁਆਰਾ ਸਵੱਛ ਭਾਰਤ 2022 ਦੇ ਪ੍ਰਯਤਨਾਂ ਨੂੰ ਮਜ਼ਬੂਤ ​​ਕਰਨਾ ਅਤੇ ਦੇਸ਼ ਭਰ ਦੇ ਸਾਰੇ ਪਿੰਡਾਂ ਵਿੱਚ ਇਹੋ ਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਮੁਹਿੰਮ ਵਿੱਚ ਜਨ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨਾ ਹੈ।

 

ਇੱਕ ਨਿਮਰ ਸ਼ੁਰੂਆਤ ਮਹਾਨ ਪਰਿਵਰਤਨ ਅਤੇ ਵੱਡੀ ਤਬਦੀਲੀ ਦੀ ਅਗਵਾਈ ਕਰ ਸਕਦੀ ਹੈ।  ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਯੁਵਾ ਮਾਮਲੇ ਵਿਭਾਗ ਦੁਆਰਾ ਸ਼ੁਰੂ ਕੀਤਾ ਗਿਆ ਸਵੱਛ ਭਾਰਤ ਪ੍ਰੋਗਰਾਮ ਇਸ ਗੱਲ ਦੀ ਗਵਾਹੀ ਭਰਦਾ ਹੈ।

 

ਇਹ ਪ੍ਰੋਗਰਾਮ ਪੈਮਾਨੇ ਅਤੇ ਆਊਟਰੀਚ ਦੋਵਾਂ ਪੱਖੋਂ ਵਿਲੱਖਣ ਹੈ ਅਤੇ ਇਸ ਨੂੰ ਯੁਵਾ ਭਾਗੀਦਾਰੀ ਤੋਂ ਜਨ ਅੰਦੋਲਨ ਦੇ ਮਾਡਲ 'ਤੇ ਦਰਸਾਇਆ ਗਿਆ ਹੈ ਅਤੇ ਇਸ ਰਾਹੀਂ ਪ੍ਰੋਗਰਾਮ ਦੀ ਸਫਲਤਾ ਅਤੇ ਸਥਿਰਤਾ ਲਈ ਹਰੇਕ ਨਾਗਰਿਕ ਦੀ ਭੂਮਿਕਾ ਅਤੇ ਯੋਗਦਾਨ ਨੂੰ ਉਕਰਿਆ ਗਿਆ ਹੈ।

 

ਇਸ ਪਹਿਲ ਦਾ ਮੁੱਖ ਕਾਰਕ ਆਪਣੇ ਸਿਲੋਜ਼ ਨੂੰ ਭੁੱਲ ਕੇ ਸਾਰੇ ਹਿਤਧਾਰਕਾਂ ਵਿੱਚ ਸਹਿਯੋਗ ਅਤੇ ਤਾਲਮੇਲ ਰਿਹਾ ਹੈ। ਵੱਖ-ਵੱਖ ਵਿਭਾਗ/ਏਜੰਸੀਆਂ, ਸੀਬੀਓ’ਸ ਅਤੇ ਸਿਵਲ ਸੁਸਾਇਟੀ ਸੰਸਥਾਵਾਂ;  ਇਹ ਸਾਰੇ ਸਿੰਗਲ ਯੂਜ਼ ਪਲਾਸਟਿਕ ਨੂੰ ਖ਼ਤਮ ਕਰਨ ਅਤੇ ਸਫਾਈ ਨੂੰ ਯਕੀਨੀ ਬਣਾਉਣ ਦੇ ਸਾਂਝੇ ਟੀਚੇ ਨੂੰ ਸਾਕਾਰ ਕਰਨ ਲਈ ਇਕੱਠੇ ਹੋ ਰਹੇ ਹਨ।

 

 ********

 

 ਐੱਨਬੀ/ਓਏ


(Release ID: 1869303) Visitor Counter : 168