ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਾ ਬੈਂਕਾਕ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ
Posted On:
04 NOV 2019 2:12PM by PIB Chandigarh
Kingdom of Thailand, ਇੱਥੋਂ ਦੇ ਮਾਣਯੋਗ Social Development ਮੰਤਰੀ,
ਥਾਈਲੈਂਡ-ਭਾਰਤ ਪਾਰਲਿਆਮੈਂਟਰੀ ਫਰੈਂਡਸ਼ਿਪ ਗਰੁੱਪ ਦੇ ਸਨਮਾਨਿਤ ਮੈਂਬਰ ਸਾਹਿਬਾਨ,
ਸਾਥੀਓ,
ਨਮਸਕਰ
ਕੇਮ ਛੋ?
ਸਤਿ ਸ਼੍ਰੀ ਅਕਾਲ,
ਵੜਕਮ,
ਨਮਸਕਾਰਮ,
ਸਵਾਦੀ ਖਰਪ
ਪ੍ਰਾਚੀਨ ਸਵਰਣਭੂਮੀ, ਥਾਈਲੈਂਡ ਵਿੱਚ ਤੁਹਾਡੇ ਸਾਰਿਆਂ ਦੇ ਵਿਚਕਾਰ ਆ ਕੇ ਅਜਿਹਾ ਲਗ ਰਿਹਾ ਹੈ ਕਿ ਤੁਸੀਂ ਇਸ ਸਵਰਣਭੂਮੀ ਵਿੱਚ ਆ ਕੇ ਵੀ ਇਸ ਨੂੰ ਆਪਣੇ ਰੰਗ ਨਾਲ ਰੰਗ ਦਿੱਤਾ ਹੈ। ਇਹ ਮਾਹੌਲ, ਇਹ ਵੇਸ਼ਭੂਸ਼ਾ, ਹਰ ਪਾਸੇ ਆਪਣੇਪਣ ਦਾ ਅਹਿਸਾਸ ਦਿਵਾਉਂਦਾ ਹੈ, ਆਪਣਾਪਣ ਝਲਕਦਾ ਹੈ। ਤੁਸੀਂ ਭਾਰਤੀ ਮੂਲ ਦੇ ਹੋ, ਸਿਰਫ਼ ਇਸ ਲਈ ਨਹੀ, ਬਲਕਿ ਥਾਈਲੈਂਡ ਦੇ ਕਣ-ਕਣ ਵਿੱਚ, ਜਨ-ਜਨ ਵਿੱਚ ਵੀ ਆਪਣਾਪਣ ਨਜ਼ਰ ਆਉਂਦਾ ਹੈ। ਇੱਥੋਂ ਦੀ ਗੱਲਬਾਤ ਵਿੱਚ, ਇੱਥੋਂ ਦੇ ਖਾਣ-ਪੀਣ ਵਿੱਚ, ਇੱਥੋਂ ਦੀਆਂ ਪਰੰਪਰਾਵਾਂ ਵਿੱਚ, ਆਸਥਾ ਵਿੱਚ, ਆਰਕੀਟੈਕਚਰ ਵਿੱਚ, ਕਿਧਰੇ ਨਾ ਕਿਧਰੇ ਭਾਰਤੀਅਤਾ ਦੀ ਮਹਿਕ ਅਸੀਂ ਜ਼ਰੂਰ ਮਹਿਸੂਸ ਕਰਦੇ ਹਾਂ। ਸਾਥੀਓ, ਪੂਰੀ ਦੁਨੀਆ ਨੇ ਹਾਲ ਹੀ ਵਿੱਚ ਦੀਵਾਲੀ ਦਾ ਤਿਓਹਾਰ ਮਨਾਇਆ ਹੈ। ਇੱਥੇ ਥਾਈਲੈਂਡ ਵਿੱਚ ਵੀ ਭਾਰਤ ਦੇ ਪੁਰਵਾਂਚਲ ਤੋਂ ਵੀ ਕਾਫ਼ੀ ਸੰਖਿਆ ਵਿੱਚ ਲੋਕ ਆਏ ਹਨ। ਅਤੇ ਪੂਰਬੀ ਭਾਰਤ ਵਿੱਚ ਅਤੇ ਹੁਣ ਤਾਂ ਕਰੀਬ-ਕਰੀਬ ਪੂਰੇ ਹਿੰਦੁਸਤਾਨ ਵਿੱਚ ਸੂਰਜ ਦੇਵਤਾ ਅਤੇ ਛਠ ਮਾਤਾ ਦੀ ਉਪਾਸਨਾ ਦਾ ਮਹਾਪਰਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੈਂ ਭਾਰਤ ਵਾਸੀਆਂ ਦੇ ਨਾਲ ਹੀ ਥਾਈਲੈਂਡ ਵਿੱਚ ਰਹਿਣ ਵਾਲੇ ਆਪਣੇ ਸਾਥੀਆਂ ਨੂੰ ਵੀ ਛਠ ਪੂਜਾ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਥਾਈਲੈਂਡ ਦੀ ਇਹ ਮੇਰੀ ਪਹਿਲੀ official ਯਾਤਰਾ ਹੈ। ਤਿੰਨ ਸਾਲ ਪਹਿਲਾਂ ਥਾਈਲੈਂਡ ਨਰੇਸ਼ ਦੇ ਸਵਰਗਵਾਸ ’ਤੇ ਮੈਂ ਸੋਗਗ੍ਰਸਤ ਭਾਰਤ ਵੱਲੋਂ ਇੱਥੇ ਰੂਬਰੂ ਵਿੱਚ ਆ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਸੀ। ਅਤੇ ਅੱਜ, ਥਾਈਲੈਂਡ ਦੇ ਨਵੇਂ ਨਰੇਸ਼ ਦੇ ਰਾਜ ਕਾਲ ਵਿੱਚ, ਅਤੇ ਮੇਰੇ ਮਿੱਤਰ ਪ੍ਰਧਾਨ ਮੰਤਰੀ ਪ੍ਰਯੁਤ ਚਾਨ ਓ ਚ ਦੇ ਸੱਦੇ ’ਤੇ ਮੈਂ ਭਾਰਤ-ਆਸੀਆਨ ਸਮਿਟ ਵਿੱਚ ਹਿੱਸਾ ਲੈਣ ਅੱਜ ਇੱਥੇ ਆਇਆ ਹਾਂ। ਮੈਂ ਸੰਪੂਰਨ ਰਾਜ ਪਰਿਵਾਰ, ਥਾਈਲੈਂਡ ਸਾਮਰਾਜ ਦੀ ਸਰਕਾਰ ਅਤੇ ਥਾਈ ਮਿੱਤਰਾਂ ਨੂੰ ਭਾਰਤ ਦੇ 1.3 ਬਿਲੀਅਨ ਲੋਕਾਂ ਵੱਲੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਥਾਈਲੈਂਡ ਦੇ ਰਾਜ ਪਰਿਵਾਰ ਦਾ ਭਾਰਤ ਪ੍ਰਤੀ ਲਗਾਅ ਸਾਡੇ ਗਹਿਰੇ ਅਤੇ ਇਤਿਹਾਸਕ ਸਬੰਧਾਂ ਦਾ ਪ੍ਰਤੀਕ ਹੈ। ਰਾਜਕੁਮਾਰੀ ਮਹਾਚਕਰੀ ਖ਼ੁਦ ਸੰਸਕ੍ਰਿਤ ਭਾਸ਼ਾ ਦੇ ਬਹੁਤ ਵੱਡੇ ਵਿਦਵਾਨ ਹਨ ਅਤੇ ਸੰਸਕ੍ਰਿਤ ਵਿੱਚ ਉਨ੍ਹਾਂ ਦੀ ਗਹਿਰੀ ਰੁਚੀ ਹੈ। ਭਾਰਤ ਨਾਲ ਉਨ੍ਹਾਂ ਦਾ ਗੂੜ੍ਹਾ ਨਾਤਾ ਬਹੁਤ ਗਹਿਰਾ ਹੈ, ਜਾਣ-ਪਛਾਣ ਬਹੁਤ ਵਿਆਪਕ ਹੈ ਅਤੇ ਸਾਡੇ ਲਈ ਸੁਭਾਗ ਦੀ ਗੱਲ ਹੈ ਕਿ ਪਦਮ ਭੂਸ਼ਣ ਅਤੇ ਸੰਸਕ੍ਰਿਤ ਸਨਮਾਨ ਨਾਲ ਭਾਰਤ ਨੇ ਉਨ੍ਹਾਂ ਪ੍ਰਤੀ ਆਪਣਾ ਆਭਾਰ ਪ੍ਰਗਟ ਕੀਤਾ ਹੈ।
ਸਾਥੀਓ,
ਕੀ ਤੁਸੀਂ ਸੋਚਿਆ ਹੈ ਕਿ ਸਾਡੇ ਰਿਸ਼ਤਿਆਂ ਵਿੱਚ ਇੰਨੀ ਗਹਿਰਾਈ ਆਈ ਕਿਵੇਂ? ਸਾਡੇ ਵਿਚਕਾਰ ਸੰਪਰਕ ਅਤੇ ਸਬੰਧ ਦੀ ਇਸ ਗਹਿਰਾਈ ਦਾ ਕਾਰਨ ਕੀ ਹੈ? ਇਹ ਆਪਸੀ ਵਿਸ਼ਵਾਸ, ਇਹ ਘੁਲ- ਮਿਲ ਕੇ ਰਹਿਣਾ, ਇਹ ਸਦਭਾਵਨਾ-ਇਹ ਆਈ ਕਿੱਥੋਂ ਸੀ? ਇਨ੍ਹਾਂ ਸਵਾਲਾਂ ਦਾ ਇੱਕ ਸਿੱਧਾ ਜਿਹਾ ਜਵਾਬ ਹੈ। ਦਰਅਸਲ, ਸਾਡੇ ਰਿਸ਼ਤੇ ਸਿਰਫ਼ ਸਰਕਾਰਾਂ ਦੇ ਵਿਚਕਾਰ ਨਹੀਂ ਹਨ। ਅਤੇ ਨਾ ਹੀ ਕਿਸੇ ਇੱਕ ਸਰਕਾਰ ਨੂੰ ਇਨ੍ਹਾਂ ਰਿਸ਼ਤਿਆਂ ਲਈ ਅਸੀਂ ਕਹਿ ਸਕੀਏ ਕਿ ਇਸ ਸਮੇਂ ਹੋਇਆ, ਉਸ ਸਮੇਂ ਹੋਇਆ, ਅਜਿਹਾ ਵੀ ਨਹੀਂ ਕਹਿ ਸਕਦੇ। ਹਕੀਕਤ ਤਾਂ ਇਹ ਹੈ ਕਿ ਇਤਿਹਾਸ ਦੇ ਹਰ ਪਲ ਨੇ, ਇਤਿਹਾਸ ਦੀ ਹਰ ਤਵਾਰੀਖ਼ ਨੇ, ਇਤਿਹਾਸ ਦੀ ਹਰ ਘਟਨਾ ਨੇ ਸਾਡੇ ਇਨ੍ਹਾਂ ਸਬੰਧਾਂ ਨੂੰ ਵਿਕਸਤ ਕੀਤਾ ਹੈ, ਵਿਸਤ੍ਰਿਤ ਕੀਤਾ ਹੈ, ਗਹਿਰਾ ਕੀਤਾ ਹੈ ਅਤੇ ਨਵੀਂ ਉੱਚਾਈਆਂ ’ਤੇ ਪਹੁੰਚਾਇਆ ਹੈ। ਇਹ ਰਿਸ਼ਤੇ ਦਿਲ ਦੇ ਹਨ, ਆਤਮਾ ਦੇ ਹਨ, ਆਸਥਾ ਦੇ ਹਨ, ਅਧਿਆਤਮ ਦੇ ਹਨ। ਭਾਰਤ ਦਾ ਨਾਮ ਪੌਰਾਣਿਕ ਕਾਲ ਦੇ ਜੰਬੂਦੀਪ ਨਾਲ ਜੁੜਿਆ ਹੈ। ਉੱਥੇ ਹੀ ਥਾਈਲੈਂਡ ਸਵਰਣਭੂਮੀ ਦਾ ਹਿੱਸਾ ਸੀ। ਜੰਬੂਦੀਪ ਅਤੇ ਸਵਰਣਭੂਮੀ, ਭਾਰਤ ਅਤੇ ਥਾਈਲੈਂਡ-ਇਹ ਜੁੜਾਅ ਹਜ਼ਾਰਾਂ ਸਾਲ ਪੁਰਾਣਾ ਹੈ। ਭਾਰਤ ਦੇ ਦੱਖਣ, ਪੂਰਬੀ ਅਤੇ ਪੱਛਮੀ ਤਟ ਹਜ਼ਾਰਾਂ ਸਾਲ ਪਹਿਲਾਂ ਦੱਖਣ-ਪੂਰਬੀ ਏਸ਼ੀਆ ਦੇ ਨਾਲ ਸਮੁੰਦਰ ਦੇ ਰਸਤੇ ਨਾਲ ਜੁੜੇ। ਸਾਡੇ ਮਲਾਹਾਂ ਨੇ ਉਦੋਂ ਸਮੁੰਦਰ ਦੀਆਂ ਲਹਿਰਾਂ ’ਤੇ ਹਜ਼ਾਰਾਂ ਮੀਲ ਦਾ ਫਾਸਲਾ ਤੈਅ ਕਰਕੇ ਸਮੁੰਦਰੀ ਅਤੇ ਸੰਸਕ੍ਰਿਤੀ ਦੇ ਜੋ ਸੇਤੂ ਬਣਾਏ, ਉਹ ਹੁਣ ਵੀ ਮੌਜੂਦ ਹਨ। ਇਨ੍ਹਾਂ ਰਸਤਿਆਂ ਦੇ ਜ਼ਰੀਏ ਸਮੁੰਦਰੀ ਵਪਾਰ ਹੋਇਆ। ਇਨ੍ਹਾਂ ਰਸਤਿਆਂ ਤੋਂ ਲੋਕ ਆਏ-ਗਏ। ਅਤੇ ਇਨ੍ਹਾਂ ਜ਼ਰੀਏ ਸਾਡੇ ਪੂਰਵਜਾਂ ਨੇ ਧਰਮ ਅਤੇ ਦਰਸ਼ਨ, ਗਿਆਨ ਅਤੇ ਵਿਗਿਆਨ, ਭਾਸ਼ਾ ਅਤੇ ਸਾਹਿਤ ਕਲਾ ਅਤੇ ਸੰਗੀਤ ਅਤੇ ਆਪਣੀ ਜੀਵਨਸ਼ੈਲੀ ਵੀ ਸਾਂਝੀ ਕੀਤੀ।
ਭਰਾਵੋ ਅਤੇ ਭੈਣੋਂ,
ਮੈਂ ਅਕਸਰ ਕਹਿੰਦਾ ਹਾਂ ਕਿ ਭਗਵਾਨ ਰਾਮ ਦੀ ਮਰਿਆਦਾ ਅਤੇ ਭਗਵਾਨ ਬੁੱਧ ਦੀ ਕਰੁਣਾ, ਇਹ ਦੋਵੇਂ ਸਾਡੀ ਸਾਂਝੀ ਵਿਰਾਸਤ ਹਨ। ਕਰੋੜਾਂ ਭਾਰਤੀਆਂ ਦਾ ਜੀਵਨ ਜਿੱਥੇ ਰਮਾਇਣ ਤੋਂ ਪ੍ਰੇਰਿਤ ਹੁੰਦਾ ਹੈ, ਇਹੀ ਬ੍ਰਹਮਤਾ ਥਾਈਲੈਂਡ ਦੇ ਰਾਮਾਕੀਅਨ ਦੀ ਹੈ। ਭਾਰਤ ਦੀ ਅਯੁੱਧਿਆ ਨਗਰੀ, ਥਾਈਲੈਂਡ ਵਿੱਚ ਅ-ਯੁਥਿਆ ਹੋ ਜਾਂਦੀ ਹੈ। ਜਿਸ ਨਾਰਾਇਣ ਨੇ ਅਯੁੱਧਿਆ ਵਿੱਚ ਅਵਤਾਰ ਲਿਆ, ਉਨ੍ਹਾਂ ਦੇ ਪਾਵਨ ਪਵਿੱਤਰ ਵਾਹਨ-‘ਗਰੁੜ’ ਪ੍ਰਤੀ ਥਾਈਲੈਂਡ ਵਿੱਚ ਅਦਭੁੱਤ ਸ਼ਰਧਾ ਹੈ।
ਸਾਥੀਓ,
ਅਸੀਂ ਭਾਸ਼ਾ ਦੇ ਹੀ ਨਹੀਂ, ਭਾਵਨਾ ਦੇ ਪੱਧਰ ’ਤੇ ਵੀ ਇੱਕ ਦੂਜੇ ਦੇ ਬਹੁਤ ਨਜ਼ਦੀਕ ਹਾਂ। ਇੰਨੇ ਨਜ਼ਦੀਕ ਕਿ ਕਦੇ- ਕਦੇ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ। ਜਿਵੇਂ ਤੁਸੀਂ ਮੈਨੂੰ ਕਿਹਾ ਸਵਾਦੀ ਮੋਦੀ। ਸਵਾਦੀ ਦਾ ਸਬੰਧ ਸੰਸਕ੍ਰਿਤ ਦੇ ਸ਼ਬਦ ਸਵਾਸਤੀ ਤੋਂ ਹੈ। ਇਸ ਦਾ ਅਰਥ ਹੈ-ਸੂ ਪਲਸ ਅਸਤੀ, ਯਾਨੀ ਕਲਿਆਣ। ਯਾਨੀ, ਤੁਹਾਡਾ ਕਲਿਆਣ ਹੋਵੇ। ਅਭਿਵਾਦਨ ਹੋਵੇ, Greetings ਹੋਵੇ, ਆਸਥਾ ਹੋਵੇ, ਸਾਨੂੰ ਹਰ ਪਾਸੇ ਆਪਣੇ ਨਜ਼ਦੀਕੀ ਸਬੰਧਾਂ ਦੇ ਗਹਿਰੇ ਨਿਸ਼ਾਨ ਮਿਲਦੇ ਹਨ।
ਸਾਥੀਓ,
ਪਿਛਲੇ ਪੰਜ ਸਾਲਾਂ ਵਿੱਚ ਮੈਨੂੰ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਣ ਦਾ ਅਵਸਰ ਮਿਲਿਆ ਅਤੇ ਹਰ ਜਗ੍ਹਾ ਭਾਰਤੀ ਸਮੁਦਾਇ ਨਾਲ ਮਿਲਣਾ, ਉਨ੍ਹਾਂ ਦੇ ਦਰਸ਼ਨ ਕਰਨਾ, ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਨਾ, ਇਹ ਕੋਸ਼ਿਸ਼ ਮੈਂ ਕਰਦਾ ਰਹਿੰਦਾ ਹਾਂ। ਅਤੇ ਅੱਜ ਵੀ ਤੁਸੀਂ ਇੰਨੀ ਵੱਡੀ ਸੰਖਿਆ ਵਿੱਚ ਆਸ਼ੀਰਵਾਦ ਦੇਣ ਲਈ ਆਏ, ਮੈਂ ਤੁਹਾਡਾ ਬਹੁਤ ਆਭਾਰੀ ਹਾਂ, ਲੇਕਿਨ ਜਦੋਂ ਵੀ ਅਜਿਹੀ ਮੁਲਾਕਾਤ ਹੋਈ ਹੈ, ਹਰੇਕ ਵਿੱਚ ਮੈਂ ਦੇਖਿਆ ਕਿ ਭਾਰਤੀ ਸਮੁਦਾਇ ਵਿੱਚ ਭਾਰਤ ਅਤੇ ਉਨ੍ਹਾਂ ਦੇ ਮੇਜ਼ਬਾਨ ਦੇਸ਼ ਦੀਆਂ ਸੱਭਿਆਤਾਵਾਂ ਦਾ ਇੱਕ ਅਦਭੁੱਤ ਸੰਗਮ ਸਾਨੂੰ ਨਜ਼ਰ ਆਉਂਦਾ ਹੈ। ਮੈਨੂੰ ਬਹੁਤ ਮਾਣ ਹੁੰਦਾ ਹੈ ਕਿ ਤੁਸੀਂ ਜਿੱਥੇ ਵੀ ਰਹੇ, ਤੁਹਾਡੇ ਵਿੱਚ ਭਾਰਤ ਰਹਿੰਦਾ ਹੈ, ਤੁਹਾਡੇ ਅੰਦਰ, ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਮੁੱਲ ਜੀਵੰਤ ਰਹਿੰਦੇ ਹਨ। ਮੈਨੂੰ ਓਨੀ ਹੀ ਖੁਸ਼ੀ ਉਦੋਂ ਵੀ ਹੁੰਦੀ ਹੈ ਜਦੋਂ ਉਨ੍ਹਾਂ ਦੇਸ਼ਾਂ ਦੀ ਅਗਵਾਈ, ਉੱਥੋਂ ਦੇ ਨੇਤਾ, ਉੱਥੋਂ ਦੇ ਬਿਜ਼ਨਸ ਲੀਡਰਜ਼ ਭਾਰਤੀ ਸਮੁਦਾਇ ਦੀ ਪ੍ਰਤਿਭਾ, ਮਿਹਨਤ ਅਤੇ ਅਨੁਸ਼ਾਸਨ ਦੀ ਤਾਰੀਫ਼ ਕਰਦੇ ਹਨ, ਮੈਨੂੰ ਬਹੁਤ ਮਾਣ ਹੁੰਦਾ ਹੈ। ਉਹ ਤੁਹਾਡੇ ਮੇਲ-ਜੋਲ ਅਤੇ ਸ਼ਾਂਤੀ ਨਾਲ ਰਹਿਣ ਦੀ ਪ੍ਰਵਿਰਤੀ ਦੇ ਕਾਇਲ ਨਜ਼ਰ ਆਉਂਦੇ ਹਨ। ਪੂਰੇ ਵਿਸ਼ਵ ਵਿੱਚ ਭਾਰਤੀ ਸਮੁਦਾਇ ਦਾ ਇਹ ਅਕਸ ਹਰ ਹਿੰਦੁਸਤਾਨੀ ਲਈ, ਪੂਰੇ ਭਾਰਤ ਲਈ ਬਹੁਤ ਮਾਣ ਦੀ ਗੱਲ ਹੈ ਅਤੇ ਇਸ ਲਈ ਵਿਸ਼ਵ ਭਰ ਵਿੱਚ ਫੈਲੇ ਹੋਏ ਤੁਸੀਂ ਸਾਰੇ ਭਰਾ ਵਧਾਈ ਦੇ ਪਾਤਰ ਹੋ।
ਸਾਥੀਓ,
ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ ਵਿਸ਼ਵ ਵਿੱਚ ਜਿੱਥੇ ਵੀ ਭਾਰਤੀ ਹਨ, ਉਹ ਭਾਰਤ ਨਾਲ ਸੰਪਰਕ ਵਿੱਚ ਰਹਿੰਦੇ ਹਨ। ਭਾਰਤ ਵਿੱਚ ਕੀ ਹੋ ਰਿਹਾ ਹੈ, ਇਸ ਦੀ ਖ਼ਬਰ ਰੱਖਦੇ ਹਨ ਅਤੇ ਕੁਝ ਲੋਕ ਤਾਂ ਖ਼ਬਰ ਲੈ ਵੀ ਲੈਂਦੇ ਹਨ। ਅਤੇ ਭਾਰਤ ਦੀ ਪ੍ਰਗਤੀ ਨਾਲ, ਖਾਸ ਕਰਕੇ ਪਿਛਲੇ ਪੰਜ ਸਾਲ ਦੀਆਂ ਉਪਲਬਧੀਆਂ ਨਾਲ, ਵਿਸ਼ਵ ਭਰ ਵਿੱਚ ਰਹਿਣ ਵਾਲੇ ਮੇਰੇ ਦੇਸ਼ ਵਾਸੀਆਂ ਦਾ ਸਿਰ ਉੱਚਾ ਹੋ ਜਾਂਦਾ ਹੈ, ਸੀਨਾ ਚੌੜਾ ਹੋ ਜਾਂਦਾ ਹੈ। ਉਸ ਦਾ ਆਤਮਵਿਸ਼ਵਾਸ ਅਨੇਕ ਗੁਣਾ ਵਧ ਜਾਂਦਾ ਹੈ ਅਤੇ ਇਹੀ ਤਾਂ ਦੇਸ਼ ਦੀ ਤਾਕਤ ਹੁੰਦੀ ਹੈ। ਉਹ ਆਪਣੇ ਵਿਦੇਸ਼ੀ ਮਿੱਤਰਾਂ ਨੂੰ ਕਹਿ ਸਕਦੇ ਹਨ, ਦੇਖੋ-ਮੈਂ ਭਾਰਤੀ ਮੂਲ ਦਾ ਹਾਂ ਅਤੇ ਮੇਰਾ ਭਾਰਤ ਕਿਵੇਂ ਤੇਜ਼ੀ ਨਾਲ, ਕਿੰਨਾ ਅੱਗੇ ਵਧ ਰਿਹਾ ਹੈ। ਅਤੇ ਜਦੋਂ ਕੋਈ ਵੀ ਭਾਰਤੀ ਦੁਨੀਆ ਵਿੱਚ ਜਦੋਂ ਕੁਝ ਕਹਿੰਦਾ ਹੈ ਤਾਂ ਅੱਜ ਦੁਨੀਆ ਉਸ ਨੂੰ ਬਹੁਤ ਗੌਰ ਨਾਲ ਸੁਣਦੀ ਹੈ, ਤੁਸੀਂ ਥਾਈਲੈਂਡ ਵਿੱਚ ਵੀ ਮਹਿਸੂਸ ਕੀਤਾ ਹੋਵੇਗਾ ਕਿਉਂਕਿ 130 ਕਰੋੜ ਭਾਰਤੀ ਅੱਜ New India ਦੇ ਨਿਰਮਾਣ ਵਿੱਚ ਲੱਗੇ ਹੋਏ ਹਨ। ਤੁਹਾਡੇ ਵਿੱਚੋਂ ਅਨੇਕ ਸਾਥੀ, ਜੋ 5-7 ਸਾਲ ਪਹਿਲਾਂ ਭਾਰਤ ਗਏ ਹਨ, ਉਨ੍ਹਾਂ ਨੂੰ ਹੁਣ ਉੱਥੇ ਜਾਣ ’ਤੇ, ਸਾਰਥਿਕ ਪਰਿਵਰਤਨ ਸਪੱਸ਼ਟ ਮਹਿਸੂਸ ਹੁੰਦਾ ਹੋਵੇਗਾ। ਅੱਜ ਜੋ ਪਰਿਵਰਤਨ ਭਾਰਤ ਵਿੱਚ ਆ ਰਿਹਾ ਹੈ, ਉਸੀ ਦਾ ਨਤੀਜਾ ਹੈ ਕਿ ਦੇਸ਼ ਦੇ ਲੋਕਾਂ ਨੇ ਇੱਕ ਵਾਰ ਫਿਰ, ਦੇਸ਼ ਵਾਸੀਆਂ ਨੇ ਫਿਰ ਇੱਕ ਵਾਰ ਮੈਨੂੰ, ਆਪਣੇ ਇਸ ਸੇਵਕ ਨੂੰ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਆਸ਼ੀਰਵਦਾ ਦਿੱਤਾ ਹੈ।
ਸਾਥੀਓ,
ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਪੂਰੇ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਹਾਂ ਅਤੇ ਦੁਨੀਆ ਇਹ ਜਾਣਦੀ ਵੀ ਹੈ, ਲੇਕਿਨ ਲੋਕਤੰਤਰ ਦਾ ਮਹਾਕੁੰਭ ਯਾਨੀ ਚੋਣਾਂ, ਸਭ ਤੋਂ ਵੱਡੀਆਂ ਚੋਣਾ ਕਿਵੇਂ ਹੁੰਦੀਆਂ ਹਨ, ਇਹ ਸਹੀ ਮਾਅਨੇ ਵਿੱਚ ਉਹੀ ਸਮਝ ਸਕਦਾ ਹੈ ਜਿਸ ਨੇ ਇਸ ਨੂੰ ਖ਼ੁਦ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇ। ਤੁਸੀਂ ਸੰਭਾਵਿਤ: ਜਾਣਦੇ ਹੋਵੋਗੇ ਕਿ ਇਸ ਸਾਲ ਦੀਆਂ ਆਮ ਚੋਣਾਂ ਵਿੱਚ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ 60 ਕਰੋੜ ਵੋਟਰਾਂ ਨੇ ਵੋਟਾਂ ਪਾਈਆਂ। ਇਹ ਵਿਸ਼ਵ ਦੇ ਲੋਕਤੰਤਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਹੈ ਅਤੇ ਹਰ ਭਾਰਤੀ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ। ਲੇਕਿਨ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਵੋਟਰਾਂ ਦੀ ਸੰਖਿਆ, ਯਾਨੀ ਮਤਦਾਨ ਕਰਨ ਵਾਲੀਆਂ ਔਰਤਾਂ ਹੁਣ ਪੁਰਸ਼ਾਂ ਦੇ ਪਿੱਛੇ ਨਹੀਂ ਹਨ, ਜਿੰਨੇ ਪੁਰਸ਼ ਵੋਟਾਂ ਪਾਉਂਦੇ ਹਨ, ਇੰਨੀਆਂ ਹੀ ਔਰਤਾਂ ਵੋਟਾਂ ਪਾਉਂਦੀਆਂ ਹਨ। ਇੰਨਾ ਹੀ ਨਹੀਂ, ਇਸ ਵਾਰ ਪਹਿਲਾਂ ਤੋਂ ਕਿਧਰੇ ਜ਼ਿਆਦਾ ਮਹਿਲਾ MP ਲੋਕ ਸਭਾ ਵਿੱਚ ਚੁਣ ਕੇ ਆਈਆਂ ਹਨ। ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਲੋਕਤੰਤਰ ਦੇ ਪ੍ਰਤੀ ਸਾਡੀ commitment ਇੰਨੀ ਗਹਿਰੀ ਹੈ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਗੁਜਰਾਤ ਵਿੱਚ ਗੀਰ ਦੇ ਜੰਗਲਾਂ ਵਿੱਚ, ਇੱਕ ਵੋਟਰ ਰਹਿੰਦਾ ਹੈ, ਇੱਕ ਜੰਗਲ ਵਿੱਚ, ਪਹਾੜੀ ਵਿੱਚ, ਉਸ ਇੱਕ ਵੋਟਰ ਲਈ ਇੱਕ ਅਲੱਗ polling ਬੂਥ ਬਣਾਇਆ ਜਾਂਦਾ ਹੈ ਯਾਨੀ ਸਾਡੇ ਲਈ ਲੋਕਤੰਤਰ ਕਿੰਨੀ ਵੱਡੀ ਤਰਜੀਹ ਹੈ, ਕਿੰਨਾ ਮਹੱਤਵਪੂਰਨ ਹੈ, ਇਸ ਦਾ ਇਹ ਉਦਾਹਰਣ ਹੈ।
ਭਰਾਵੋ ਅਤੇ ਭੈਣੋਂ,
ਭਾਰਤ ਵਿੱਚ, ਅਤੇ ਇਹ ਵੀ ਸ਼ਾਇਦ ਤੁਹਾਡੇ ਲੋਕਾਂ ਲਈ ਨਵੀਂ ਖ਼ਬਰ ਹੋਵੇਗੀ, ਭਾਰਤ ਵਿੱਚ ਛੇ ਦਹਾਕਿਆਂ ਬਾਅਦ ਯਾਨੀ 60 ਸਾਲ ਦੇ ਬਾਅਦ ਕਿਸੇ ਸਰਕਾਰ ਨੂੰ ਪੰਜ ਸਾਲ ਦਾ ਟਰਮ ਪੂਰਾ ਕਰਨ ਦੇ ਬਾਅਦ ਪਹਿਲਾਂ ਤੋਂ ਵੀ ਵੱਡਾ mandate ਮਿਲਿਆ ਹੈ। 60 ਸਾਲ ਪਹਿਲਾਂ ਇੱਕ ਵਾਰ ਅਜਿਹਾ ਹੋਇਆ ਸੀ, 60 ਸਾਲ ਦੇ ਬਾਅਦ ਇਹ ਪਹਿਲੀ ਵਾਰ ਹੋਇਆ ਹੈ। ਅਤੇ ਇਸ ਦੀ ਵਜ੍ਹਾ, ਪਿਛਲੇ ਪੰਜ ਸਾਲ ਵਿੱਚ ਭਾਰਤ ਦੀਆਂ ਉਪਲਬਧੀਆਂ ਹਨ। ਲੇਕਿਨ ਇਸ ਦਾ ਇੱਕ ਅਰਥ ਇਹ ਵੀ ਹੈ ਕਿ ਭਾਰਤ ਦੇ ਲੋਕਾਂ ਦੀਆਂ ਖਹਾਇਸ਼ਾਂ ਅਤੇ ਉਮੀਦਾਂ ਹੋਰ ਵਧ ਗਈਆਂ ਹਨ। ਜੋ ਕੰਮ ਕਰਦਾ ਹੈ, ਲੋਕ ਉਸੀ ਤੋਂ ਤਾਂ ਕੰਮ ਮੰਗਦੇ ਹਨ। ਜੋ ਕੰਮ ਨਹੀਂ ਕਰਦਾ ਹੈ, ਲੋਕ ਉਸ ਦੇ ਦਿਨ ਗਿਣਦੇ ਰਹਿੰਦੇ ਹਨ, ਜੋ ਕੰਮ ਕਰਦਾ ਹੈ, ਉਸ ਨੂੰ ਲੋਕ ਕੰਮ ਦਿੰਦੇ ਰਹਿੰਦੇ ਹਨ। ਅਤੇ ਇਸ ਲਈ ਸਾਥੀਓ, ਹੁਣ ਅਸੀਂ ਉਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਕੰਮ ਕਰ ਰਹੇ ਹਾਂ ਜੋ ਕਦੇ ਅਸੰਭਵ ਲੱਗਦੇ ਸਨ। ਸੋਚ ਵੀ ਨਹੀਂ ਸਕਦੇ ਸਨ, ਮੰਨ ਕੇ ਬੈਠੇ ਸਨ ਇਹ ਤਾਂ ਹੋ ਨਹੀਂ ਸਕਦਾ ਹੈ। ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿ ਦਹਿਸ਼ਤ ਅਤੇ ਵੱਖਵਾਦ ਦੇ ਬੀਜ ਬੀਜਣ ਵਾਲੇ ਇੱਕ ਬਹੁਤ ਵੱਡੇ ਕਾਰਨ ਤੋਂ ਦੇਸ਼ ਨੂੰ ਮੁਕਤ ਕਰਨ ਦਾ ਫ਼ੈਸਲਾ ਭਾਰਤ ਨੇ ਕਰ ਲਿਆ ਹੈ। ਪਤਾ ਹੈ, ਪਤਾ ਹੈ ਕੀ ਕੀ ਕੀਤਾ? ਕੀ ਕੀਤਾ? ਥਾਈਲੈਂਡ ਵਿੱਚ ਰਹਿਣ ਵਾਲੇ ਹਰ ਹਿੰਦੁਸਤਾਨੀ ਨੂੰ ਪਤਾ ਹੈ ਕਿ ਕੀ ਕੀਤਾ। ਜਦੋਂ ਫ਼ੈਸਲਾ ਸਹੀ ਹੁੰਦਾ ਹੈ, ਇਰਾਦਾ ਸਹੀ ਹੁੰਦਾ ਹੈ ਤਾਂ ਉਸ ਦੀ ਗੂੰਜ ਦੁਨੀਆ ਭਰ ਵਿੱਚ ਸੁਣਾਈ ਦਿੰਦੀ ਹੈ ਅਤੇ ਅੱਜ ਮੈਨੂੰ ਥਾਈਲੈਂਡ ਵਿੱਚ ਵੀ ਸੁਣਾਈ ਦੇ ਰਹੀ ਹੈ। ਇਹ ਤੁਹਾਡਾ standing ovation ਭਾਰਤ ਦੀ ਸੰਸਦ ਲਈ ਹੈ, ਭਾਰਤ ਦੀ ਪਾਰਲੀਮੈਂਟ ਲਈ ਹੈ, ਭਾਰਤ ਦੀ ਪਾਰਲੀਮੈਂਟ ਦੇ ਮੈਂਬਰਸ ਲਈ ਹੈ। ਤੁਹਾਡਾ ਇਹ ਪਿਆਰ, ਤੁਹਾਡਾ ਇਹ ਉਤਸ਼ਾਹ, ਤੁਹਾਡਾ ਇਹ ਸਮਰਥਨ ਹਿੰਦੁਸਤਾਨ ਦੇ ਹਰ ਪਾਰਲੀਮੈਂਟ ਮੈਂਬਰ ਲਈ ਬਹੁਤ ਵੱਡੀ ਤਾਕਤ ਬਣੇਗਾ। ਮੈਂ ਤੁਹਾਡਾ ਆਭਾਰੀ ਹਾਂ, ਤੁਸੀਂ ਬੈਠੋ। Thank You.
ਸਾਥੀਓ,
ਹਾਲ ਹੀ ਵਿੱਚ, ਗਾਂਧੀ ਜੀ ਦੀ 150ਵੀਂ ਜਯੰਤੀ ’ਤੇ, ਭਾਰਤ ਨੇ ਖ਼ੁਦ ਨੂੰ Open Defecation ਫ੍ਰੀ ਘੋਸ਼ਿਤ ਕੀਤਾ ਹੈ। ਇੰਨਾ ਹੀ ਨਹੀਂ, ਅੱਜ ਭਾਰਤ ਦੇ ਗਰੀਬ ਤੋਂ ਗਰੀਬ ਦੀ ਕਿਚਨ, ਧੂੰਏ ਤੋਂ ਮੁਕਤ, Smoke Free ਹੋ ਰਹੀ ਹੈ। 8 ਕਰੋੜ ਘਰਾਂ ਨੂੰ ਅਸੀਂ 3 ਸਾਲ ਤੋਂ ਵੀ ਘੱਟ ਸਮੇਂ ਵਿੱਚ ਮੁਫ਼ਤ LPG ਗੈਸ ਕਨੈਕਸ਼ਨ ਦਿੱਤੇ ਹਨ। 8 ਕਰੋੜ, ਇਹ ਸੰਖਿਆ ਥਾਈਲੈਂਡ ਦੀ ਅਬਾਦੀ ਤੋਂ ਵੱਡੀ ਹੈ। ਦੁਨੀਆ ਦੀ ਸਭ ਤੋਂ ਵੱਡੀ ਹੈਲਥਕੇਅਰ ਸਕੀਮ ਆਯੂਸ਼ਮਾਨ ਭਾਰਤ ਅੱਜ ਕਰੀਬ 50 ਕਰੋੜ ਭਾਰਤੀਆਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ Health Coverage ਦੇ ਰਹੀ ਹੈ। ਹੁਣ ਇਸ ਯੋਜਨਾ ਨੂੰ ਹਾਲ ਹੀ ਵਿੱਚ ਇੱਕ ਸਾਲ ਪੂਰਾ ਹੋਇਆ ਹੈ, ਲੇਕਿਨ ਕਰੀਬ 60 ਲੱਖ ਲੋਕਾਂ ਨੂੰ ਇਸ ਤਹਿਤ ਮੁਫ਼ਤ ਵਿੱਚ ਇਲਾਜ ਮਿਲ ਚੁੱਕਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਇਹ ਸੰਖਿਆ ਬੈਂਕਾਕ ਦੀ ਕੁੱਲ ਅਬਾਦੀ ਤੋਂ ਵੀ ਜ਼ਿਆਦਾ ਹੋ ਜਾਵੇਗੀ।
ਸਾਥੀਓ,
ਬੀਤੇ 5 ਸਾਲਾਂ ਵਿੱਚ ਅਸੀਂ ਹਰ ਭਾਰਤੀ ਨੂੰ ਬੈਂਕ ਖਾਤੇ ਨਾਲ ਜੋੜਿਆ ਹੈ, ਬਿਜਲੀ ਕਨੈਕਸ਼ਨ ਨਾਲ ਜੋੜਿਆ ਹੈ ਅਤੇ ਹੁਣ ਇੱਕ ਮਿਸ਼ਨ ਲੈ ਕੇ ਅਸੀਂ ਚੱਲ ਪਏ ਹਾਂ, ਹਰ ਘਰ ਤੱਕ ਉਚਿੱਤ ਪਾਣੀ ਲਈ ਕੰਮ ਕਰ ਰਹੇ ਹਾਂ। 2022, ਜਦੋਂ ਹਿੰਦੁਸਤਾਨ ਆਜ਼ਾਦੀ ਦੇ 75 ਸਾਲ ਮਨਾਏਗਾ। 2022 ਵਿੱਚ ਭਾਰਤ ਦੀ ਆਜ਼ਾਦੀ ਦੇ 75 ਸਾਲ ਹੋ ਰਹੇ ਹਨ। 2022 ਤੱਕ ਹਰ ਗਰੀਬ ਨੂੰ ਆਪਣਾ ਪੱਕਾ ਘਰ ਦੇਣ ਲਈ ਵੀ ਪੂਰੀ ਸ਼ਕਤੀ ਨਾਲ ਯਤਨ ਕੀਤੇ ਜਾ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੀਆਂ ਇਨ੍ਹਾਂ ਉਪਲਬਧੀਆਂ ਬਾਰੇ ਜਦੋਂ ਤੁਸੀਂ ਸੁਣਦੇ ਹੋਵੋਗੇ ਤਾਂ ਮਾਣ ਦਾ ਅਹਿਸਾਸ ਹੋਰ ਵਧ ਜਾਂਦਾ ਹੋਵੇਗਾ।
ਸਾਥੀਓ,
ਮੰਚ ’ਤੇ ਜਦੋਂ ਮੈਂ ਆਇਆ, ਉਸ ਦੇ ਤੁਰੰਤ ਬਾਅਦ, ਥੋੜ੍ਹੀ ਦੇਰ ਪਹਿਲਾਂ ਭਾਰਤ ਦੇ ਦੋ ਮਹਾਨ ਸਪੂਤਾਂ, ਦੋ ਮਹਾਨ ਸੰਤਾਂ ਨਾਲ ਜੁੜੇ ਸਮਾਰਕ ਚਿੰਨ੍ਹ ਰਿਲੀਜ਼ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ। ਮੈਨੂੰ ਯਾਦ ਹੈ ਕਿ 3-4 ਸਾਲ ਪਹਿਲਾਂ ਸੰਤ ਥਿਰੁ ਵੱਲੁਵਰ ਦੀ ਮਹਾਨ ਕ੍ਰਿਤੀ ਥਿਰੁਕੁਰਾਲ ਦੇ ਗੁਜਰਾਤੀ ਅਨੁਵਾਦ ਨੂੰ launch ਕਰਨ ਦਾ ਅਵਸਰ ਮੈਨੂੰ ਮਿਲਿਆ ਸੀ। ਅਤੇ ਹੁਣ ਥਿਰੁਕੁਰਾਲ ਦੇ ਥਾਈ ਭਾਸ਼ਾ ਵਿੱਚ ਅਨੁਵਾਦ ਨਾਲ ਮੈਨੂੰ ਵਿਸ਼ਵਾਸ ਹੈ, ਇਸ ਭੂ- ਭਾਗ ਦੇ ਲੋਕਾਂ ਨੂੰ ਵੀ ਬਹੁਤ ਲਾਭ ਹੋਵੇਗਾ। ਕਿਉਂਕਿ ਇਹ ਸਿਰਫ਼ ਇੱਕ ਗ੍ਰੰਥ ਨਹੀਂ, ਬਲਕਿ ਜੀਵਨ ਜਿਉਣ ਲਈ ਇੱਕ ਗਾਈਡਿੰਗ ਲਾਈਟ ਹੈ। ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਦੇ ਇਸ ਗ੍ਰੰਥ ਵਿੱਚ ਜਿਨ੍ਹਾਂ ਕਦਰਾਂ ਕੀਮਤਾਂ ਦਾ ਸਮਾਵੇਸ਼ ਹੈ, ਉਹ ਅੱਜ ਵੀ ਸਾਡੀ ਅਨਮੋਲ ਵਿਰਾਸਤ ਹਨ। ਉਦਾਹਰਣ ਲਈ, ਸੰਤ ਥਿਰੁ ਵੱਲੁਵਰ ਕਹਿੰਦੇ ਹਨ-ਤਾਲਾਟ੍ਰਿ ਤੰਦ ਪੋਰੁਲ-ਐਲਾਮ ਤੱਕਰਕ ਵੇਲਾਣਮਈ ਸਈਦਰ ਪੋਰੂਟਟ, ਯਾਨੀ ਯੋਗ ਵਿਅਕਤੀ ਮਿਹਨਤ ਨਾਲ ਜੋ ਧਨ ਕਮਾਉਂਦੇ ਹਨ, ਉਸ ਨੂੰ ਦੂਜਿਆਂ ਦੀ ਭਲਾਈ ਵਿੱਚ ਲਗਾਉਂਦੇ ਹਨ। ਭਾਰਤ ਅਤੇ ਭਾਰਤੀਆਂ ਦਾ ਜੀਵਨ ਅੱਜ ਵੀ ਇਸ ਆਦਰਸ਼ ਤੋਂ ਪ੍ਰੇਰਣਾ ਲੈਂਦਾ ਹੈ।
ਸਾਥੀਓ,
ਅੱਜ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਯਾਦਗਾਰੀ ਸਿੱਕੇ ਵੀ ਜਾਰੀ ਕੀਤੇ ਗਏ ਹਨ। ਅਤੇ ਮੈਨੂੰ ਦੱਸਿਆ ਗਿਆ ਕਿ ਇੱਥੇ ਬੈਂਕਾਕ ਵਿੱਚ ਅੱਜ ਤੋਂ 50 ਸਾਲ ਪਹਿਲਾਂ, ਗੁਰੂ ਨਾਨਕ ਦੇਵ ਜੀ ਦਾ ‘ਪੰਜ ਸੌਵਾਂ’ ਪ੍ਰਕਾਸ਼ ਉਤਸਵ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ ਸੀ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ‘ਪੰਜ ਸੌ ਪੰਜਾਹਵਾਂ’ ਪ੍ਰਕਾਸ਼ ਉਤਸਵ ਉਸ ਤੋਂ ਜ਼ਿਆਦਾ ਵਿਸ਼ਾਲਾ ਤਰੀਕੇ ਨਾਲ ਮਨਾਇਆ ਜਾਵੇਗਾ। ਇੱਥੇ ਸਿੱਖ ਸਮੁਦਾਇ ਨੇ ਫਿਤਸਾ-ਨੁਲੋਕ ਜਾਂ ਵਿਸ਼ਣੂਲੋਕ-ਵਿੱਚ ਜੋ ਗੁਰੂ ਨਾਨਕ ਦੇਵ ਜੀ ਗਾਰਡਨ ਬਣਾਇਆ ਹੈ, ਉਹ ਇੱਕ ਸ਼ਲਾਘਾਯੋਗ ਯਤਨ ਹੈ।
ਭਰਾਵੋ ਅਤੇ ਭੈਣੋਂ,
ਇਸ ਪਵਿੱਤਰ ਪਰਵ ਦੇ ਮੌਕੇ ’ਤੇ ਭਾਰਤ ਸਰਕਾਰ ਬੀਤੇ ਇੱਕ ਸਾਲ ਤੋਂ ਬੈਂਕਾਕ ਸਮੇਤ ਪੂਰੇ ਵਿਸ਼ਵ ਵਿੱਚ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਗੁਰੂ ਨਾਨਕ ਦੇਵ ਜੀ ਸਿਰਫ਼ ਭਾਰਤ ਦੇ, ਸਿਰਫ਼ ਸਿੱਖ ਪੰਥ ਦੇ ਹੀ ਨਹੀਂ ਸਨ, ਬਲਕਿ ਉਨ੍ਹਾਂ ਦੇ ਵਿਚਾਰ ਪੂਰੀ ਦੁਨੀਆ, ਪੂਰੀ ਮਾਨਵਤਾ ਦੀ ਵਿਰਾਸਤ ਹਨ। ਅਤੇ ਅਸੀਂ ਭਾਰਤੀਆਂ ਦੀ, ਇਹ ਵਿਸ਼ੇਸ਼ ਜ਼ਿੰਮੇਵਾਰੀ ਹੈ ਕਿ ਆਪਣੀ ਵਿਰਾਸਤ ਦਾ ਲਾਭ ਪੂਰੀ ਦੁਨੀਆ ਨੂੰ ਦਈਏ। ਸਾਡਾ ਯਤਨ ਹੈ ਕਿ ਦੁਨੀਆ ਭਰ ਵਿੱਚ ਸਿੱਖ ਪੰਥ ਨਾਲ ਜੁੜੇ ਸਾਥੀਆਂ ਨੂੰ ਆਪਣੀ ਆਸਥਾ ਦੇ ਕੇਂਦਰਾਂ ਨਾਲ ਜੁੜਨ ਵਿੱਚ ਅਸਾਨੀ ਹੋਵੇ।
ਸਾਥੀਓ,
ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਵੇਗੀ ਕਿ ਕੁਝ ਦਿਨਾਂ ਬਾਅਦ ਕਰਤਾਰਪੁਰ ਸਾਹਿਬ ਨਾਲ ਵੀ ਸਿੱਧੀ ਕਨੈਕਟੀਵਿਟੀ ਸੁਨਿਸ਼ਚਤ ਹੋਣ ਵਾਲੀ ਹੈ। 9 ਨਵੰਬਰ ਨੂੰ ਕਰਤਾਰਪੁਰ ਕੌਰੀਡੋਰ ਖੁੱਲ੍ਹਣ ਦੇ ਬਾਅਦ ਹੁਣ ਭਾਰਤ ਤੋਂ ਸ਼ਰਧਾਲੂ ਸਿੱਧੇ ਕਰਤਾਰਪੁਰ ਸਾਹਿਬ ਜਾ ਸਕਣਗੇ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ, ਪਰਿਵਾਰ ਸਮੇਤ ਭਾਰਤ ਆਓ ਅਤੇ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਦਾ ਖ਼ੁਦ ਅਨੁਭਵ ਕਰੋ।
ਸਾਥੀਓ,
ਭਾਰਤ ਵਿੱਚ ਭਗਵਾਨ ਬੁੱਧ ਨਾਲ ਜੁੜੇ ਤੀਰਥ ਸਥਾਨਾਂ ਦਾ ਆਕਰਸ਼ਣ ਹੋਰ ਵਧਾਉਣ ਲਈ ਵੀ ਸਰਕਾਰ ਨਿਰੰਤਰ ਕਾਰਜ ਕਰ ਰਹੀ ਹੈ। ਲੱਦਾਖ ਤੋਂ ਲੈ ਕੇ ਬੋਧਗਯਾ, ਸਾਰਨਾਥ ਤੋਂ ਸਾਂਚੀ ਤੱਕ, ਜਿੱਥੇ ਜਿੱਥੇ ਭਗਵਾਨ ਬੁੱਧ ਦੇ ਸਥਾਨ ਹਨ, ਉਨ੍ਹਾਂ ਦੀ ਕਨੈਕਟੀਵਿਟੀ ਲਈ ਬੇਮਿਸਾਲ ਯਤਨ ਕੀਤੇ ਜਾ ਰਹੇ ਹਨ। ਅਜਿਹੇ ਸਥਾਨਾਂ ਨੂੰ ਬੁੱਧ ਸਰਕਿਟ ਦੇ ਰੂਪ ਵਿੱਚ Develop ਕੀਤਾ ਜਾ ਰਿਹਾ ਹੈ। ਉੱਥੇ ਆਧੁਨਿਕ ਸੁਵਿਧਾਵਾਂ ਦਾ ਨਿਰਮਾਣ ਕੀਤਾ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਸਾਰੇ, ਥਾਈਲੈਂਡ ਦੇ ਆਪਣੇ ਮਿੱਤਰਾਂ ਨਾਲ ਉੱਥੇ ਜਾਓਗੇ, ਤਾਂ ਇੱਕ ਬੇਮਿਸਾਲ ਅਨੁਭਵ ਤੁਹਾਨੂੰ ਮਿਲੇਗਾ।
ਸਾਥੀਓ,
ਸਾਡੇ ਪ੍ਰਾਚੀਨ Trade Relations ਵਿੱਚ textile ਦੀ ਅਹਿਮ ਭੂਮਿਕਾ ਰਹੀ ਹੈ। ਹੁਣ Tourism ਇਸ ਕੜੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਥਾਈਲੈਂਡ ਸਮੇਤ ਇਸ ਪੂਰੇ ਆਸੀਆਨ Region ਦੇ ਸਾਥੀਆਂ ਲਈ ਵੀ ਭਾਰਤ ਹੁਣ ਆਕਰਸ਼ਕ Destination ਬਣ ਕੇ ਉੱਭਰ ਰਿਹਾ ਹੈ। ਬੀਤੇ 4 ਸਾਲ ਵਿੱਚ ਭਾਰਤ ਨੇ ਟਰੈਵਲ ਅਤੇ ਟੂਰਿਜ਼ਮ ਦੇ ਗਲੋਬਲ ਇੰਡੈਕਸ ਵਿੱਚ 18 ਰੈਂਕ ਦਾ ਜੰਪ ਲਿਆ ਹੈ। ਆਉਣ ਵਾਲੇ ਸਮੇਂ ਵਿੱਚ Tourism ਦੇ ਇਹ ਸਬੰਧ ਹੋਰ ਮਜ਼ਬੂਤ ਹੋਣ ਵਾਲੇ ਹਨ। ਅਸੀਂ ਆਪਣੇ Heritage, Spiritual ਅਤੇ Medical Tourism ਨਾਲ ਜੁੜੀਆਂ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਇੰਨਾ ਹੀ ਨਹੀਂ Tourism ਲਈ ਕਨੈਕਟੀਵਿਟੀ ਦੇ ਇਨਫ੍ਰਾਸਟ੍ਰਕਚਰ ਵਿੱਚ ਵੀ ਬੇਮਿਸਾਲ ਕੰਮ ਕੀਤਾ ਗਿਆ ਹੈ।
ਸਾਥੀਓ,
ਮੈਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਆਸੀਆਨ-ਭਾਰਤ ਅਤੇ ਉਸ ਨਾਲ ਜੁੜੀਆਂ ਮੁਲਾਕਾਤਾਂ ਲਈ ਇੱਥੇ ਆਇਆ ਹਾਂ। ਦਰਅਸਲ, ਆਸੀਆਨ ਦੇਸ਼ਾਂ ਦੇ ਨਾਲ ਆਪਣੇ ਸਬੰਧਾ ਨੂੰ ਪ੍ਰੋਤਸਾਹਨ ਦੇਣਾ ਸਾਡੀ ਸਰਕਾਰ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਵਿੱਚੋਂ ਇੱਕ ਮਹੱਤਵਪੂਰਨ ਬਿੰਦੂ ਹੈ। ਇਸ ਲਈ ਅਸੀਂ Act East Policy ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਪਿਛਲੇ ਸਾਲ ਭਾਰਤ-ਆਸੀਆਨ dialogue partnership ਦੀ silver ਜੁਬਲੀ ਸੀ। ਇਸ ਅਵਸਰ ’ਤੇ ਪਹਿਲੀ ਵਾਰ ਅਜਿਹਾ ਹੋਇਆ ਕਿ ਸਾਰੇ ਦਸ ਆਸੀਆਨ ਦੇਸ਼ਾਂ ਦੇ ਸਿਖਰਲੇ ਨੇਤਾ ਇਕੱਠੇ ਭਾਰਤ ਵਿੱਚ ਕਮੇ-ਮੋ-ਰੇਟਿਵ ਸਮਿਟ ਲਈ ਆਏ ਅਤੇ ਉਨ੍ਹਾਂ ਨੇ 26 ਜਨਵਰੀ ਨੂੰ ਸਾਡੇ Republic Day ਵਿੱਚ ਭਾਗ ਲੈ ਕੇ ਸਾਡਾ ਮਾਣ ਵਧਾਇਆ।
ਭਰਾਵੋ ਅਤੇ ਭੈਣੋਂ,
ਇਹ ਕੇਵਲ diplomatic event ਨਹੀਂ ਸੀ। ਆਸੀਆਨ ਦੇ ਨਾਲ ਭਾਰਤ ਦੀ ਸਾਂਝੀ ਸੰਸਕ੍ਰਿਤੀ ਸਿਰਫ਼ Republic Day parade ਵਿੱਚ ਰਾਜਪਥ ’ਤੇ ਹੀ ਨਹੀਂ, ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚੀ।
ਸਾਥੀਓ,
ਫਿਜੀਕਲ ਇਨਫ੍ਰਾਸਟ੍ਰਕਚਰ ਹੋਵੇ ਜਾਂ ਫਿਰ Digital Infrastructure, ਅੱਜ ਭਾਰਤ ਦੀਆਂ World Class ਸੁਵਿਧਾਵਾਂ ਦਾ ਵਿਸਤਾਰ ਅਸੀਂ ਥਾਈਲੈਂਡ ਅਤੇ ਦੂਜੇ ਆਸੀਆਨ ਦੇਸ਼ਾਂ ਨੂੰ ਜੋੜਨ ਵਿੱਚ ਵੀ ਕਰ ਰਹੇ ਹਾਂ। ਏਅਰ ਹੋਵੇ, Sea ਹੋਵੇ ਜਾਂ ਫਿਰ ਰੋਡ ਕਨੈਕਟੀਵਿਟੀ, ਭਾਰਤ ਅਤੇ ਥਾਈਲੈਂਡ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਅੱਜ ਹਰ ਹਫ਼ਤੇ ਕਰੀਬ 300 ਫਲਾਈਟਸ ਦੋਵੇਂ ਦੇਸ਼ਾਂ ਵਿਚਕਾਰ ਚੱਲ ਰਹੀਆਂ ਹਨ। ਭਾਰਤ ਦੇ 18 Destinations ਅੱਜ ਥਾਈਲੈਂਡ ਤੋਂ ਸਿੱਧੇ ਕਨੈਕਟੇਡ ਹਨ। ਅੱਜ ਸਥਿਤੀ ਇਹ ਹੈ ਕਿ ਦੋਵੇਂ ਦੇਸ਼ਾਂ ਦੇ ਕਿਸੇ ਵੀ ਦੋ Destinations ਦੇ ਵਿਚਕਾਰ Average Flight Time 2 ਤੋਂ 4 ਘੰਟੇ ਹੈ। ਇਹ ਤਾਂ ਅਜਿਹਾ ਹੀ ਹੈ ਜਿਵੇਂ ਤੁਸੀਂ ਭਾਰਤ ਵਿੱਚ ਹੀ ਦੋ ਥਾਵਾਂ ਦੇ ਵਿਚਕਾਰ Fly ਕਰ ਰਹੇ ਹੋ। ਮੇਰੇ ਸੰਸਦੀ ਖੇਤਰ, ਦੁਨੀਆ ਦੀ ਸਭ ਤੋਂ ਪ੍ਰਾਚੀਨ ਨਗਰੀ ਕਾਸ਼ੀ ਤੋਂ ਜੋ ਸਿੱਧੀ ਫਲਾਇਟ ਬੈਂਕਾਕ ਲਈ ਇਸ ਸਾਲ ਸ਼ੁਰੂ ਹੋਈ, ਉਹ ਵੀ ਬਹੁਤ Popular ਹੋ ਚੁੱਕੀ ਹੈ। ਇਸ ਨਾਲ ਸਾਡੀਆਂ ਪ੍ਰਾਚੀਨ ਸੰਸਕ੍ਰਿਤੀਆਂ ਦਾ ਜੁੜਾਅ ਹੋਰ ਮਜ਼ਬੂਤ ਹੋਇਆ ਹੈ ਅਤੇ ਬਹੁਤ ਵੱਡੀ ਮਾਤਰਾ ਵਿੱਚ ਬੁਧਿਸਟ ਟੂਰਿਸਟ, ਸਾਰਨਾਥ ਜੋ ਜਾਣਾ ਚਾਹੁੰਦੇ ਹਨ, ਉਹ ਕਾਫ਼ੀ ਆਉਂਦੇ ਹਨ। ਸਾਡਾ ਫੋਕਸ ਭਾਰਤ ਦੇ North East ਨੂੰ ਥਾਈਲੈਂਡ ਨਾਲ ਜੋੜਨ ’ਤੇ ਹੈ। ਨੌਰਥ ਈਸਟ ਨੂੰ ਅਸੀਂ ਸਾਊਥ ਈਸਟ ਦੇ ਗੇਟਵੇ ਦੇ ਦੌਰ ’ਤੇ Develop ਕਰ ਰਹੇ ਹਾਂ। ਭਾਰਤ ਦਾ ਇਹ ਹਿੱਸਾ ਸਾਡੀ Act East Policy ਅਤੇ ਥਾਈਲੈਂਡ ਦੀ Act West Policy, ਦੋਵਾਂ ਨੂੰ ਤਾਕਤ ਦੇਵੇਗਾ। ਇਸੀ ਫਰਵਰੀ ਵਿੱਚ ਬੈਂਕਾਕ ਵਿੱਚ, ਭਾਰਤ ਦੇ ਬਾਹਰ ਪਹਿਲਾ North East India festival ਮਨਾਉਣ ਦੇ ਪਿੱਛੇ ਵੀ ਇਹੀ ਸੋਚ ਸੀ। ਮੈਨੂੰ ਦੱਸਿਆ ਗਿਆ ਹੈ ਕਿ ਇਸ ਤੋਂ ਨੌਰਥ ਈਸਟ ਇੰਡੀਆ ਦੇ ਪ੍ਰਤੀ ਥਾਈਲੈਂਡ ਵਿੱਚ ਜਗਿਆਸਾ ਵੀ ਵਧੀ ਹੈ ਅਤੇ ਸਮਝ ਵੀ ਬਿਹਤਰ ਹੋਈ ਹੈ। ਅਤੇ ਹਾਂ, ਇੱਕ ਵਾਰ ਭਾਰਤ-ਮਿਆਂਮਾਰ-ਥਾਈਲੈਂਡ ਹਾਈਵੇ ਯਾਨੀ Trilateral Highway ਸ਼ੁਰੂ ਹੋ ਜਾਵੇਗਾ ਤਾਂ ਨੌਰਥ ਈਸਟ ਇੰਡੀਆ ਅਤੇ ਥਾਈਲੈਂਡ ਦੇ ਵਿਚਕਾਰ Seamless Connectivity ਤੈਅ ਹੈ। ਇਸ ਨਾਲ ਇਸ ਪੂਰੇ ਖੇਤਰ ਵਿੱਚ Trade ਵੀ ਵਧੇਗਾ, Tourism ਵੀ ਅਤੇ Tradition ਨੂੰ ਵੀ ਤਾਕਤ ਮਿਲੇਗੀ।
ਭਰਾਵੋ ਅਤੇ ਭੈਣੋਂ,
ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਸੀਂ ਸਾਰੇ ਥਾਈਲੈਂਡ ਦੀ Economy ਨੂੰ ਸਸ਼ਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਤੁਸੀਂ ਥਾਈਲੈਂਡ ਅਤੇ ਭਾਰਤ ਦੇ ਮਜ਼ਬੂਤ ਵਪਾਰਕ ਅਤੇ ਸੰਸਕ੍ਰਿਤਕ ਰਿਸ਼ਤਿਆਂ ਦੀ ਸਭ ਤੋਂ ਮਜ਼ਬੂਤ ਕੜੀ ਹੋ। ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਤ ਹੋਣ ਵਾਲੀ Economy ਵਿੱਚੋਂ ਇੱਕ ਹੈ। ਆਉਣ ਵਾਲੇ 5 ਸਾਲਾਂ ਵਿੱਚ ਟ੍ਰਿਲੀਅਨ Dollar ਦੀ Economy ਬਣਨ ਲਈ ਭਾਰਤ ਪੂਰੀ ਸ਼ਕਤੀ ਨਾਲ ਜੁਟਿਆ ਹੈ। ਇਸ ਲਕਸ਼ ਨੂੰ ਲੈ ਕੇ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਜ਼ਾਹਿਰ ਹੈ ਕਿ ਇਸ ਵਿੱਚ ਤੁਹਾਡੀ ਸਾਰਿਆਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ।
ਸਾਥੀਓ,
ਅੱਜ ਅਸੀਂ ਭਾਰਤ ਵਿੱਚ Talent ਨੂੰ, Innovative Mind ਨੂੰ Encourage ਕਰ ਰਹੇ ਹਾਂ। Information and Communication Technology ਵਿੱਚ ਭਾਰਤ ਜੋ ਕੰਮ ਕਰ ਰਿਹਾ ਹੈ, ਉਸ ਦਾ ਲਾਭ ਥਾਈਲੈਂਡ ਨੂੰ ਵੀ ਮਿਲੇ, ਇਸ ਲਈ ਵੀ ਯਤਨ ਚੱਲ ਰਹੇ ਹਨ। Space Technology ਹੋਵੇ, Bio-technology ਹੋਵੇ, Pharma ਹੋਵੇ, ਭਾਰਤ ਅਤੇ ਥਾਈਲੈਂਡ ਦੇ ਵਿਚਕਾਰ ਸਹਿਯੋਗ ਤੇਜ਼ੀ ਨਾਲ ਵਧ ਰਿਹਾ ਹੈ। ਹਾਲ ਹੀ ਵਿੱਚ ਸਾਡੀ ਸਰਕਾਰ ਨੇ ਭਾਰਤ ਅਤੇ ਆਸੀਆਨ ਦੇਸ਼ਾਂ ਦੇ ਵਿਚਕਾਰ ਰਿਸਰਚ ਐਂਡ ਡਿਵਲਪਮੈਂਟ ਦੇ ਖੇਤਰ ਵਿੱਚ ਇੱਕ ਅਹਿਮ ਫ਼ੈਸਲਾ ਲਿਆ ਹੈ। ਅਸੀਂ ਤੈਅ ਕੀਤਾ ਹੈ ਕਿ ਆਸੀਆਨ ਦੇਸ਼ਾਂ ਦੇ 1 ਹਜ਼ਾਰ ਨੌਜਵਾਨਾਂ ਲਈ IITs ਵਿੱਚ Post-Doctoral Fellowship ਦਿੱਤੀ ਜਾਵੇਗੀ। ਤੁਹਾਡੇ Thai ਸਾਥੀਆਂ, ਇੱਥੋਂ ਦੇ Students ਨੂੰ ਮੇਰੀ ਤਾਕੀਦ ਰਹੇਗੀ ਕਿ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਅਤੇ ਤੁਸੀਂ ਵੀ ਉਨ੍ਹਾਂ ਲੋਕਾਂ ਨੂੰ ਦੱਸੋ।
ਸਾਥੀਓ,
ਬੀਤੇ 5 ਸਾਲਾਂ ਵਿੱਚ ਅਸੀਂ ਇਹ ਨਿਰੰਤਰ ਯਤਨ ਕੀਤਾ ਹੈ ਕਿ ਦੁਨੀਆ ਭਰ ਵਿੱਚ ਵਸੇ ਭਾਰਤੀਆਂ ਲਈ ਸਰਕਾਰ ਹਰ ਸਮੇਂ ਉਪਲਬਧ ਰਹੇ ਅਤੇ ਭਾਰਤ ਨਾਲ ਉਨ੍ਹਾਂ ਦੇ ਕਨੈਕਟ ਨੂੰ ਮਜ਼ਬੂਤ ਕੀਤਾ ਜਾਵੇ। ਇਸ ਲਈ OCI Card ਸਕੀਮ ਨੂੰ ਜ਼ਿਆਦਾ Flexible ਬਣਾਇਆ ਗਿਆ ਹੈ। ਅਸੀਂ ਹਾਲ ਹੀ ਵਿੱਚ ਫ਼ੈਸਲਾ ਲਿਆ ਹੈ ਕਿ ਓਸੀਆਈ ਕਾਰਡ holders ਵੀ New Pension scheme ਵਿੱਚ ਐਨਰੋਲ ਕਰ ਸਕਦੇ ਹਨ। ਸਾਡੀ Embassies ਤੁਹਾਡੇ ਮੁੱਦਿਆਂ ਨੂੰ ਸੁਲਝਾਉਣ ਵਿੱਚ ਹੁਣ ਜ਼ਿਆਦਾ Proactive ਹੈ ਅਤੇ 24 ਘੰਟੇ Available ਹੈ। Consular Services ਨੂੰ ਹੋਰ Efficient ਬਣਾਉਣ ’ਤੇ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।
ਸਾਥੀਓ,
ਅੱਜ ਜੇਕਰ ਭਾਰਤ ਦੀ ਦੁਨੀਆ ਵਿੱਚ ਪਹੁੰਚ ਵਧੀ ਹੈ ਤਾਂ ਇਸ ਦੇ ਪਿੱਛੇ ਤੁਹਾਡੇ ਵਰਗੇ ਸਾਥੀਆਂ ਦਾ ਬਹੁਤ ਵੱਡਾ ਰੋਲ ਹੈ। ਇਸ ਰੋਲ ਨੂੰ ਸਾਨੂੰ ਹੋਰ ਸਸ਼ਕਤ ਕਰਨਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਜਿੱਥੇ ਵੀ ਹੋਵੋਗੋ, ਤੁਹਾਡੇ ਕੋਲ ਜੋ ਵੀ ਸਰੋਤ ਹੋਣਗੇ, ਤੁਹਾਡੀ ਜੋ ਵੀ ਸਮਰੱਥਾ ਹੋਵੇਗਾ, ਤੁਸੀਂ ਜ਼ਰੂਰ ਮਾਂ ਭਾਰਤੀ ਦੀ ਸੇਵਾ ਦਾ ਮੌਕਾ ਲੱਭਦੇ ਹੀ ਹੋਵੋਗੇ। ਇਸ ਵਿਸ਼ਵਾਸ ਨਾਲ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਇੰਨੀ ਵੱਡੀ ਸੰਖਿਆ ਵਿੱਚ ਇੱਥੇ ਆਉਣ ਲਈ, ਸਾਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ, ਇਸ ਲਈ ਮੈਂ ਤਹਿ ਦਿਲੋਂ ਤੁਹਾਡਾ ਆਭਾਰ ਪ੍ਰਗਟ ਕਰਦਾ ਹਾਂ।
ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ!
ਖੋਪ ਖੁਨ ਖਰਪ!!!
************
ਡੀਐੱਸ/ਐੱਲਪੀ
(Release ID: 1869055)
Visitor Counter : 74