ਪ੍ਰਧਾਨ ਮੰਤਰੀ ਦਫਤਰ
ਆਦਿੱਤਿਆ ਬਿਰਲਾ ਸਮੂਹ ਦੇ ਸਵਰਨ ਜਯੰਤੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ
Posted On:
03 NOV 2019 2:18PM by PIB Chandigarh
ਸ਼੍ਰੀ ਕੁਮਾਰ ਮੰਗਲਮ ਬਿਰਲਾ ਜੀ, ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ,
ਥਾਈਲੈਂਡ ਦੇ ਸਨਮਾਨਤ ਪਤਵੰਤੇ
ਬਿਰਲਾ ਪਰਿਵਾਰ ਅਤੇ ਪ੍ਰਬੰਧਨ ਦੇ ਮੈਂਬਰ,
ਥਾਈਲੈਂਡ ਅਤੇ ਭਾਰਤ ਦੇ ਬਿਜ਼ਨਸ ਲੀਡਰਸ,
ਮਿੱਤਰੋ,
ਨਮਸਕਾਰ,
ਸਾਵਾਦੀ ਖਰਪ।
ਅਸੀਂ ਇੱਥੇ ਥਾਈਲੈਂਡ ਦੀ ਸੁਵਰਣਾ ਭੂਮੀ ਵਿੱਚ ਆਦਿੱਤਿਆ ਬਿਰਲਾ ਸਮੂਹ ਦੀ ਸਵਰਨ ਜਯੰਤੀ ਮਨਾਉਣ ਲਈ ਇਕੱਤਰ ਹੋਏ ਹਾਂ। ਇਹ ਵਾਸਤਵ ਵਿੱਚ ਇੱਕ ਵਿਸ਼ੇਸ਼ ਅਵਸਰ ਹੈ। ਮੈਂ ਆਦਿੱਤਿਆ ਬਿਰਲਾ ਗਰੁੱਪ ਦੀ ਟੀਮ ਨੂੰ ਵਧਾਈ ਦਿੰਦਾ ਹਾਂ। ਅਸੀਂ ਹਾਲ ਹੀ ਵਿੱਚ ਸ਼੍ਰੀ ਕੁਮਾਰ ਮੰਗਲਮ ਬਿਰਲਾ ਸਮੂਹ ਦੁਆਰਾ ਥਾਈਲੈਂਡ ਵਿੱਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮ ਬਾਰੇ ਸੁਣਿਆ। ਇਹ ਇਸ ਦੇਸ਼ ਵਿੱਚ ਕਈ ਲੋਕਾਂ ਲਈ ਅਸਵਰ ਅਤੇ ਖੁਸ਼ਹਾਲੀ ਪੈਦਾ ਕਰ ਰਿਹਾ ਹੈ।
ਮਿੱਤਰੋ,
ਇੱਥੇ ਅਸੀਂ ਥਾਈਲੈਂਡ ਵਿੱਚ ਹਾਂ, ਜਿਨ੍ਹਾਂ ਨਾਲ ਭਾਰਤ ਦੇ ਮਜ਼ਬੂਤ ਸੱਭਿਆਚਾਰਕ ਸਬੰਧ ਹਨ। ਅਤੇ, ਅਸੀਂ ਇਸ ਦੇਸ਼ ਵਿੱਚ ਇੱਕ ਮੋਹਰੀ ਭਾਰਤੀ ਉਦਯੋਗਿਕ ਘਰਾਣੇ ਦੇ ਪੰਜਾਹ ਸਾਲਾਂ ਨੂੰ ਚਿੰਨ੍ਹਹਿਤ ਕਰ ਰਹੇ ਹਾਂ। ਇਹ ਮੇਰੀ ਧਾਰਨਾ ਨੂੰ ਪੁਸ਼ਟ ਕਰਦਾ ਹੈ ਕਿ ਵਣਜ ਅਤੇ ਸੰਸਕ੍ਰਿਤੀ ਵਿੱਚ ਇਕਜੁੱਟ ਹੋਣ ਦੀ ਸ਼ਕਤੀ ਹੈ। ਸਦੀਆਂ ਤੋਂ, ਭਿਕਸ਼ੂਆਂ ਅਤੇ ਵਪਾਰੀਆਂ ਨੇ ਦੂਰ-ਦੂਰ ਦੇ ਸਥਾਨਾਂ ਦਾ ਭ੍ਰਮਣ ਕੀਤਾ। ਉਨ੍ਹਾਂ ਨੇ ਘਰ ਤੋਂ ਬਹੁਤ ਦੂਰ ਯਾਤਰਾ ਕੀਤੀ ਹੈ ਅਤੇ ਕਈ ਸੰਸਕ੍ਰਿਤੀਆਂ ਨੂੰ ਇਕੱਠੇ ਮਿਲਾਇਆ ਹੈ। ਸੰਸਕ੍ਰਿਤ ਦੇ ਬੰਧਨ ਅਤੇ ਵਣਜ ਦੇ ਉਤਸ਼ਾਹ ਆਉਣ ਵਾਲੇ ਸਮੇਂ ਵਿੱਚ ਦੁਨੀਆ ਨੂੰ ਕਰੀਬ ਲਿਆਉਂਦੇ ਰਹਿਣਗੇ।
ਮਿੱਤਰੋ,
ਮੈਂ ਅੱਜ ਤੁਹਾਨੂੰ ਭਾਰਤ ਵਿੱਚ ਹੋ ਰਹੇ ਕੁਝ ਸਕਾਰਾਤਮਕ ਬਦਲਾਵਾਂ ਦੀ ਤਸਵੀਰ ਦੇਣ ਲਈ ਉਤਸੁਕ ਹਾਂ। ਮੈਂ ਇਸ ਨੂੰ ਪੂਰੇ ਆਤਮਵਿਸ਼ਵਾਸ ਨਾਲ ਕਹਿੰਦਾ ਹਾਂ-ਇਹ ਭਾਰਤ ਵਿੱਚ ਹੋਣ ਦਾ ਸਭ ਤੋਂ ਚੰਗਾ ਸਮਾਂ ਹੈ। ਅੱਜ ਦੇ ਭਾਰਤ ਵਿੱਚ, ਕਈ ਚੀਜ਼ਾਂ ਵਧ ਰਹੀਆਂ ਹਨ ਅਤੇ ਕਈ ਗਿਰ ਰਹੀਆਂ ਹਨ। ‘ਈਜ਼ ਆਵ੍ ਡੂਇੰਗ ਬਿਜ਼ਨਸ’ ਵਧ ਰਿਹਾ ਹੈ ਅਤੇ ਇਸ ਲਈ ਈਜ਼ ਆਵ੍ ਲਿਵਿੰਗ।’ ਪ੍ਰਤੱਖ ਵਿਦੇਸ਼ੀ ਨਿਵੇਸ਼ ਵਧ ਰਿਹਾ ਹੈ। ਸਾਡਾ ਫੌਰੈਸਟ ਕਵਰ ਵਧ ਰਿਹਾ ਹੈ। ਪੇਟੈਂਟ ਅਤੇ ਟ੍ਰੇਡਮਾਰਕ ਦੀ ਸੰਖਿਆ ਵਧ ਰਹੀ ਹੈ। ਉਤਪਾਦਕਤਾ ਅਤੇ ਕੁਸ਼ਲਤਾ ਵਧ ਰਹੀ ਹੈ। ਬੁਨਿਆਦੀ ਢਾਂਚਾ ਨਿਰਮਾਣ ਦੀ ਗਤੀ ਵਧ ਰਹੀ ਹੈ। ਉੱਚ ਗੁਣਵੱਤਾ ਵਾਲੀ ਸਿਹਤ ਸੇਵਾ ਪ੍ਰਾਪਤ ਕਰਨ ਵਾਲਿਆਂ ਦੀ ਸੰਖਿਆ ਵਧ ਰਹੀ ਹੈ। ਇਸੀ ਸਮੇਂ, ਕਰਾਂ ਦੀ ਸੰਖਿਆ ਘੱਟ ਹੋ ਰਹੀ ਹੈ। ਟੈਕਸ ਦੀਆਂ ਦਰਾਂ ਘੱਟ ਹੋ ਰਹੀਆਂ ਹਨ। ਲਾਲਫੀਤਾਸ਼ਾਹੀ ਘੱਟ ਹੋ ਰਹੀ ਹੈ। ਕ੍ਰੋਨਿਜਮ ਘੱਟ ਹੋ ਰਿਹਾ ਹੈ। ਭ੍ਰਿਸ਼ਟਾਚਾਰ ਘੱਟ ਹੋ ਰਿਹਾ ਹੈ। ਭ੍ਰਿਸ਼ਟਾਚਾਰੀ ਕਵਰ ਲਈ ਦੌੜ ਰਹੇ ਹਨ। ਸੱਤਾ ਦੇ ਗਲਿਆਰਿਆਂ ਵਿੱਚ ਵਿਚੋਲੀਏ ਇਤਿਹਾਸ ਹਨ।
ਮਿੱਤਰੋ,
ਭਾਰਤ ਨੇ ਪਿਛਲੇ ਪੰਜ ਸਾਲਾਂ ਵਿੱਚ ਵਿਭਿੰਨ ਖੇਤਰਾਂ ਵਿੱਚ ਕਈ ਸਫ਼ਲਤਾ ਦੀਆਂ ਕਹਾਣੀਆਂ ਦੇਖੀਆਂ ਹਨ। ਇਸ ਦਾ ਕਾਰਨ ਕੇਵਲ ਸਰਕਾਰਾਂ ਹੀ ਨਹੀਂ ਹਨ। ਭਾਰਤ ਨੇ ਇੱਕ ਨਿਯਮਿਤ, ਨੌਕਰਸ਼ਾਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਹੈ। ਖ਼ਾਹਿਸ਼ੀ ਮਿਸ਼ਨਾਂ ਦੇ ਕਾਰਨ ਪਰਿਵਰਤਨਕਾਰੀ ਪਰਿਵਰਤਨ ਹੋ ਰਹੇ ਹਨ। ਜਦੋਂ ਇਹ ਖ਼ਾਹਿਸ਼ੀ ਮਿਸ਼ਨ ਲੋਕਾਂ ਦੀ ਸਾਂਝੇਦਾਰੀ ਨਾਲ ਸਰਗਰਮ ਹੁੰਦੇ ਹਨ, ਤਾਂ ਉਹ ਜੀਵੰਤ ਜਨ ਅੰਦੋਲਨ ਬਣ ਜਾਂਦੇ ਹਨ। ਅਤੇ, ਇਹ ਜਨ ਅੰਦੋਲਨ ਚਮਤਕਾਰ ਪ੍ਰਾਪਤ ਕਰਦੇ ਹਨ। ਜਿਨ੍ਹਾਂ ਚੀਜ਼ਾਂ ਨੂੰ ਪਹਿਲਾਂ ਅਸੰਭਵ ਮੰਨਿਆ ਜਾਂਦਾ ਸੀ, ਉਹ ਹੁਣ ਸੰਭਵ ਹੋ ਗਈਆਂ ਹਨ। ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਲਈ ਕਵਰੇਜ ਲਗਭਗ ਸੌ ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਸ ਲਈ ਚੰਗੇ ਉਦਾਹਰਨ ਹਨ-ਜਨ ਧਨ ਯੋਜਨਾ ਜੋ ਕੁੱਲ ਵਿੱਤੀ ਸਮਾਵੇਸ਼ਨ ਦੇ ਕੋਲ ਸੁਨਿਸ਼ਚਿਤ ਹੋ ਗਈ ਹੈ। ਅਤੇ, ਸਵੱਛ ਭਾਰਤ ਮਿਸ਼ਨ, ਜਿੱਥੇ ਸਵੱਛਤਾ ਕਵਰੇਜ ਲਗਭਗ ਸਾਰੇ ਘਰਾਂ ਤੱਕ ਪਹੁੰਚ ਗਈ ਹੈ।
ਮਿੱਤਰੋ,
ਭਾਰਤ ਵਿੱਚ ਅਸੀਂ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕੀਤਾ ਜਦੋਂ ਇਹ ਸੇਵਾ ਵਿਤਰਣ-ਲੀਕੇਜ਼ ਦੀ ਗੱਲ ਆਈ। ਇਸ ਦੇ ਕਾਰਨ ਗ਼ਰੀਬਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣਾ ਪਿਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਲਾਂ ਤੱਕ ਗ਼ਰੀਬਾਂ ’ਤੇ ਪੈਸਾ ਖਰਚ ਕੀਤਾ ਗਿਆ ਜੋ ਵਾਸਤਵ ਵਿੱਚ ਗ਼ਰੀਬਾਂ ਤੱਕ ਨਹੀਂ ਪਹੁੰਚਿਆ। ਸਾਡੀ ਸਰਕਾਰ ਨੇ ਡੀਬੀਟੀ ਦੀ ਬਦੌਲਤ ਇਸ ਸੰਸਕ੍ਰਿਤੀ ਨੂੰ ਖ਼ਤਮ ਕਰ ਦਿੱਤਾ। ਡੀਬੀਟੀ ਦਾ ਸਿੱਧਾ ਫਾਇਦਾ ਟ੍ਰਾਂਸਫਰ ਲਈ ਹੈ। ਡੀਬੀਟੀ ਨੇ ਵਿਚੋਲਿਆਂ ਅਤੇ ਅਸਮਰੱਥਾ ਦੀ ਸੰਸਕ੍ਰਿਤੀ ਨੂੰ ਖ਼ਤਮ ਕਰ ਦਿੱਤਾ ਹੈ। ਇਸ ਵਿੱਚ ਗਲਤੀ ਦੀ ਬਹੁਤ ਘੱਟ ਗੁੰਜਾਇਸ਼ ਬਚੀ ਹੈ। ਡੀਬੀਟੀ ਨੇ ਹੁਣ ਤੱਕ ਵੀਹ ਅਰਬ ਡਾਲਰ ਤੋਂ ਜ਼ਿਆਦਾ ਦੀ ਬੱਚਤ ਕੀਤੀ ਹੈ। ਤੁਸੀਂ ਘਰਾਂ ਵਿੱਚ ਐੱਲਈਡੀ ਲਾਈਟ ਦੇਖੀ ਹੋਵੇਗੀ। ਤੁਸੀਂ ਜਾਣਦੇ ਹੋ ਕਿ ਉਹ ਜ਼ਿਆਦਾ ਕੁਸ਼ਲ ਅਤੇ ਊਰਜਾ ਸੰਭਾਲ਼ ਕਰ ਰਹੇ ਹਨ। ਲੇਕਿਨ ਕੀ ਤੁਸੀਂ ਭਾਰਤ ਵਿੱਚ ਇਸ ਦੇ ਪ੍ਰਭਾਵ ਨੂੰ ਜਾਣਦੇ ਹੋ? ਅਸੀਂ ਪਿਛਲੇ ਕੁਝ ਸਾਲਾਂ ਵਿੱਚ 360 ਮਿਲੀਅਨ ਤੋਂ ਜ਼ਿਆਦਾ ਐੱਲਈਡੀ ਬਲਬ ਵੰਡੇ ਹਨ। ਅਸੀਂ 10 ਮਿਲੀਅਨ ਸਟ੍ਰੀਟ ਲਾਈਟਸ ਨੂੰ ਐੱਲਈਡੀ ਲਾਈਟਸ ਵਿੱਚ ਬਦਲ ਦਿੱਤਾ ਹੈ। ਇਸ ਜ਼ਰੀਏ ਅਸੀਂ ਲਗਭਗ ਤਿੰਨ ਦਸ਼ਮਵਲ ਪੰਜ ਬਿਲੀਅਨ ਡਾਲਰ ਦੀ ਬੱਚਤ ਕੀਤੀ ਹੈ। ਕਾਰਬਨ ਉਤਸਰਜਨ ਵਿੱਚ ਵੀ ਕਮੀ ਆਈ ਹੈ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ-ਬਚੇ ਹੋਏ ਧਨ ਤੋਂ ਧਨ ਹਾਸਲ ਹੁੰਦਾ ਹੈ। ਊਰਜਾ ਦੀ ਬੱਚਤ ਨਾਲ ਊਰਜਾ ਉਤਪੰਨ ਹੁੰਦੀ ਹੈ। ਇਸ ਧਨ ਦਾ ਉਪਯੋਗ ਹੁਣ ਹੋਰ ਸਮਾਨ ਰੂਪ ਨਾਲ ਪ੍ਰਭਾਵੀ ਪ੍ਰੋਗਰਾਮਾਂ ਜ਼ਰੀਏ ਲੱਖਾਂ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਕੀਤਾ ਜਾ ਰਿਹਾ ਹੈ।
ਮਿੱਤਰੋ,
ਅੱਜ ਦੇ ਭਾਰਤ ਵਿੱਚ, ਸਖ਼ਤ ਮਿਹਨਤ ਕਰਦਾਤਾ ਦਾ ਯੋਗਦਾਨ ਪੋਸ਼ਿਤ ਹੈ। ਇੱਕ ਖੇਤਰ ਜਿੱਥੇ ਅਸੀਂ ਮਹੱਤਵਪੂਰਨ ਕੰਮ ਕੀਤਾ ਹੈ, ਉਹ ਹੈ ਕਰ। ਮੈਨੂੰ ਖੁਸ਼ੀ ਹੈ ਕਿ ਭਾਰਤ ਸਭ ਤੋਂ ਜ਼ਿਆਦਾ ਲੋਕਾਂ ਦੇ ਅਨੁਕੂਲ ਕਰ ਵਿਵਸਥਾਵਾਂ ਵਿੱਚੋਂ ਇੱਕ ਹੈ। ਅਸੀਂ ਇਸ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਪ੍ਰਤੀਬੱਧ ਹਾਂ। ਪਿਛਲੇ 5 ਸਾਲਾਂ ਵਿੱਚ ਅਸੀਂ ਮੱਧ ਵਰਗ ’ਤੇ ਕਰ ਦਾ ਬੋਝ ਕਾਫ਼ੀ ਘੱਟ ਕਰ ਦਿੱਤਾ ਹੈ। ਅਸੀਂ ਹੁਣ ਫੇਸਲੈੱਸ ਟੈਕਸ ਅਸੈੱਸਮੈਂਟ ਸ਼ੁਰੂ ਕਰ ਰਹੇ। ਹਾਂ ਤਾਂ ਕਿ ਸ਼ਨਾਖਤ ਜਾਂ ਉਤਪੀੜਨ ਦੀ ਕੋਈ ਗੁੰਜਾਇਸ਼ ਨਾ ਰਹੇ। ਕਾਰਪੋਰੇਟ ਟੈਕਸ ਦਰਾਂ ਵਿੱਚ ਕਟੌਤੀ ਦੇ ਭਾਰਤ ਦੇ ਫ਼ੈਸਲੇ ਬਾਰੇ ਤੁਸੀਂ ਪਹਿਲਾਂ ਹੀ ਸੁਣਿਆ ਹੋਵੇਗਾ। ਸਾਡੀ ਜੀਐੱਸਟੀ ਨੇ ਭਾਰਤ ਦੇ ਆਰਥਿਕ ਏਕੀਕਰਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਅਸੀਂ ਇਸ ਨੂੰ ਹੋਰ ਜ਼ਿਆਦਾ ਲੋਕਾਂ ਦੇ ਅਨੁਕੂਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਾਂ। ਮੈਂ ਅਜੇ ਜੋ ਕੁਝ ਕਿਹਾ ਹੈ, ਉਹ ਸਾਰੇ ਭਾਰਤ ਨੂੰ ਨਿਵੇਸ਼ ਲਈ ਦੁਨੀਆ ਦੀਆਂ ਸਭ ਤੋਂ ਆਕਰਸ਼ਕ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਾਉਂਦਾ ਹੈ।
ਮਿੱਤਰੋ,
ਭਾਰਤ ਨੂੰ ਪਿਛਲੇ ਪੰਜ ਸਾਲਾਂ ਵਿੱਚ 286 ਬਿਲੀਅਨ ਅਮਰੀਕੀ ਡਾਲਰ ਦਾ ਐੱਫਡੀਆਈ ਪ੍ਰਾਪਤ ਹੋਇਆ। ਇਹ ਪਿਛਲੇ ਵੀਹ ਸਾਲਾਂ ਵਿੱਚ ਭਾਰਤ ਵਿੱਚ ਕੁੱਲ ਪ੍ਰਤੱਖ ਵਿਦੇਸ਼ੀ ਨਿਵੇਸ਼ ਦਾ ਲਗਭਗ ਅੱਧਾ ਹੈ। ਇਸ ਦਾ 90% ਆਟੋਮੈਟਿਕ ਪ੍ਰਵਾਨਗੀ ਜ਼ਰੀਏ ਆਇਆ ਸੀ। ਅਤੇ ਇਸ ਵਿੱਚ 40% ਗ੍ਰੀਨ ਫੀਲਡ ਇਨਵੈਸਟਮੈਂਟ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਨਿਵੇਸ਼ਕ ਭਾਰਤ ਵਿੱਚ ਇੱਕ ਦੀਰਘਕਾਲੀ ਨਿਵੇਸ਼ ਕਰ ਰਿਹਾ ਹੈ। ਭਾਰਤ ਦਾ ਵਿਕਾਸ ਪਥ ਕਈ ਰੇਟਿੰਗਾਂ ਵਿੱਚ ਝਲਕਦਾ ਹੈ। ਅਸੀਂ ਪੰਜ ਸਾਲਾਂ ਵਿੱਚ ਡਬਲਯੂਆਈਪੀਓ ਦੇ ਗਲੋਬਲ ਇਨੋਵੇਸ਼ਨ ਇੰਡੈਕਸ ’ਤੇ ਚੌਵੀ ਸਥਾਨਾਂ ’ਤੇ ਤਬਦੀਲ ਕੀਤੇ ਗਏ ਸਿਖਰਲੇ 10 ਐੱਫਡੀਆਈ ਡੈਸਟੀਨੇਸ਼ਨਾਂ ਵਿੱਚੋਂ ਇੱਕ ਹਾਂ। ਲੇਕਿਨ, ਉਨ੍ਹਾਂ ਵਿੱਚੋ ਦੋ ਹਨ ਜਿਨ੍ਹਾਂ ਬਾਰੇ ਮੈਂ ਵਿਸ਼ੇਸ਼ ਰੂਪ ਨਾਲ ਗੱਲ ਕਰਨੀ ਚਾਹੁੰਦਾ ਹਾਂ। ਭਾਰਤ ਨੇ ਪੰਜ ਸਾਲਾਂ ਵਿੱਚ ਵਿਸ਼ਵ ਬੈਂਕ ਦੀ ਈਜ਼ ਆਵ੍ ਡੂਇੰਗ ਬਿਜ਼ਨਸ’ ਰੈਂਕਿੰਗ ਵਿੱਚ 79 ਸਥਾਨਾਂ ਦੀ ਛਾਲ ਲਗਾਈ ਹੈ। 2014 ਵਿੱਚ 142 ਤੋਂ ਅਸੀਂ 2019 ਵਿੱਚ 63 ’ਤੇ ਹਾਂ। ਇਹ ਇੱਕ ਵੱਡੀ ਉਪਲਬਧੀ ਹੈ। ਲਗਾਤਾਰ ਤੀਜੇ ਸਾਲ ਵਿੱਚ, ਅਸੀਂ ਸਿਖਰਲੇ ਦਸ ਸੁਧਾਰਕਾਂ ਵਿੱਚੋਂ ਹਾਂ। ਭਾਰਤ ਵਿੱਚ ਵਪਾਰ ਕਰਨ ਲਈ ਚਰ ਕਈ ਹਨ। ਅਸੀਂ ਇੱਕ ਵੱਡਾ ਤੇ ਵਿਵਿਧਤਾ ਭਰਪੂਰ ਰਾਸ਼ਟਰ ਹਾਂ। ਇਸ ਵਿੱਚ ਕੇਂਦਰ, ਰਾਜ ਅਤੇ ਸਥਾਨਕ ਸਰਕਾਰਾਂ ਹਨ। ਇਸ ਤਰ੍ਹਾਂ ਦੇ ਸੰਦਰਭ ਵਿੱਚ, ਇੱਕ ਦਿਸ਼ਾਤਮਕ ਬਦਲਾਅ ਸੁਧਾਰਾਂ ਲਈ ਸਾਡੀ ਪ੍ਰਤੀਬੱਧਤਾ ਦਰਸਾਉਂਦਾ ਹੈ। ਕਾਰੋਬਾਰੀ ਮਾਹੌਲ ਨੂੰ ਬਿਹਤਰ ਬਣਾਉਣ ਲਈ ਲੋਕ ਅਤੇ ਸਰਕਾਰ ਨਾਲ ਆਏ।
ਮਿੱਤਰੋ,
ਦੂਜਾ, ਵਿਸ਼ਵ ਆਰਥਿਕ ਮੰਚ ਦੀ ਯਾਤਰਾ ਅਤੇ ਟੂਰਿਜ਼ਮ ਪ੍ਰਤੀਯੋਗਤਾ ਸੂਚਕ ਅੰਕ ਵਿੱਚ ਭਾਰਤ ਦੀ ਬਿਤਹਰ ਰੈਂਕਿੰਗ ਹੈ। 2013 ਵਿੱਚ 65 ਵਿੱਚੋਂ ਅਸੀਂ 2019 ਵਿੱਚ 34ਵੇਂ ਸਥਾਨ ’ਤੇ ਹਾਂ। ਇਹ ਛਾਲ ਸਭ ਤੋਂ ਵੱਡੀ ਹੈ। ਵਿਦੇਸ਼ੀ ਸੈਲਾਨੀਆਂ ਦੀ ਸੰਖਿਆ ਵਿੱਚ ਵੀ 50% ਦਾ ਵਾਧਾ ਹੋਇਆ ਹੈ। ਤੁਸੀਂ ਸਾਰੇ ਇਹ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ ਇੱਕ ਸੈਲਾਨੀ ਇੱਕ ਜਗ੍ਹਾ ’ਤੇ ਨਹੀਂ ਜਾਵੇਗਾ ਜਦੋਂ ਤੱਕ ਕਿ ਉਸ ਨੂੰ ਅਰਾਮ, ਸੁਵਿਧਾ ਅਤੇ ਸੁਰੱਖਿਆ ਨਹੀਂ ਮਿਲਦੀ। ਇਸ ਪ੍ਰਕਾਰ, ਜੇਕਰ ਅਸੀਂ ਬਹੁਤ ਜ਼ਿਆਦਾ ਸੈਲਾਨੀ ਪ੍ਰਾਪਤ ਕਰ ਰਹੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਜ਼ਮੀਨ ’ਤੇ ਸਾਡੇ ਯਤਨ ਫਲ ਫੁੱਲ ਰਹੇ ਹਨ। ਇਹ ਤੱਥ ਕਿ ਭਾਰਤ ਦੇ ਕੋਲ ਬਿਹਤਰ ਸੜਕਾਂ, ਬਿਹਤਰ ਹਵਾਈ ਸੰਪਰਕ, ਬਿਹਤਰ ਸਵੱਛਤਾ ਅਤੇ ਬਿਹਤਰ ਕਾਨੂੰਨ ਵਿਵਸਥਾ ਹੈ ਅਤੇ ਦੁਨੀਆ ਨੂੰ ਭਾਰਤ ਵਿੱਚ ਲਿਆ ਰਹੀ ਹੈ।
ਮਿਤਰੋ,
ਇਹ ਰੈਂਕਿੰਗ ਪਰਿਵਰਤਨ ਦੇ ਪ੍ਰਭਾਵ ਨੂੰ ਦੇਖਣ ਦੇ ਬਾਅਦ ਆਉਂਦੀ ਹੈ। ਇਹ ਰੈਂਕਿੰਮ ਪੂਰਵ ਅਨੁਮਾਨ ਨਹੀਂ ਹੈ। ਇਹ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਪਹਿਲਾਂ ਤੋਂ ਹੀ ਜ਼ਮੀਨ ’ਤੇ ਕੀ ਹੋਇਆ ਹੈ।
ਮਿੱਤਰੋ,
ਭਾਰਤ ਹੁਣ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਲਈ ਇੱਕ ਹੋਰ ਸੁਪਨਾ ਦੇਖ ਰਿਹਾ ਹੈ। ਜਦੋਂ 2014 ਵਿੱਚ ਮੇਰੀ ਸਰਕਾਰ ਨੇ ਕਾਰਜਭਾਰ ਸੰਭਾਲ਼ਿਆ, ਉਦੋਂ ਭਾਰਤ ਦੀ ਜੀਡੀਪੀ ਲਗਭਗ 2 ਟ੍ਰਿਲੀਅਨ ਡਾਲਰ ਸੀ। 65 ਸਾਲਾਂ ਵਿੱਚ, 2 ਟ੍ਰਿਲੀਅਨ। ਲੇਕਿਨ ਕੇਵਲ 5 ਸਾਲਾਂ ਵਿੱਚ, ਅਸੀਂ ਇਸ ਨੂੰ ਲਗਭਗ 3 ਟ੍ਰਿਲਿਅਨ ਡਾਲਰ ਤੱਕ ਵਧਾ ਦਿੱਤਾ। ਇਹ ਮੈਨੂੰ ਨਿਸ਼ਚਿੰਤ ਕਰਦਾ ਹੈ ਕਿ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਸੁਪਨਾ ਜਲਦੀ ਹੀ ਇੱਕ ਵਾਸਤਵਿਕ ਬਣ ਜਾਵੇਗਾ। ਅਸੀਂ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਲਈ ਇੱਕ ਦਸ਼ਮਲਵ ਪੰਜ ਟ੍ਰਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੇ ਹਾਂ।
ਮਿੱਤਰੋ,
ਜੇਕਰ ਇੱਕ ਚੀਜ਼ ’ਤੇ ਮੈਨੂੰ ਵਿਸ਼ੇਸ਼ ਮਾਣ ਹੈ ਤਾਂ ਉਹ ਭਾਰਤ ਦੀ ਪ੍ਰਤਿਭਾਸ਼ਾਲੀ ਅਤੇ ਕੁਸ਼ਲ ਮਾਨਵ ਪੂੰਜੀ ਹੈ। ਕੋਈ ਹੈਰਾਨੀ ਨਹੀਂ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਟਾਰਟ-ਅਪ ਈਕੋ-ਸਿਸਟਮ ਵਿੱਚੋਂ ਇੱਕ ਹੈ। ਭਾਰਤ ਡਿਜੀਟਲ ਉਪਭੋਗਤਾਵਾਂ ਲਈ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ੀ ਨਾਲ ਵਧਦੇ ਬਜ਼ਾਰਾਂ ਵਿੱਚੋਂ ਇੱਕ ਹੈ। ਇੱਕ ਅਰਬ ਸਮਾਰਟ ਫੋਨ ਉਪਯੋਗਕਰਤਾ ਹਨ ਅਤੇ ਅੱਧੇ ਤੋਂ ਜ਼ਿਆਦਾ ਅਰਬ ਇੰਟਰਨੈੱਟ ਗ੍ਰਾਹਕ ਹਨ। ਅਸੀਂ ਉਦਯੋਗ ਦੇ ਚਾਰ ਬਿੰਦੂ ਜ਼ੀਰੋ ਦੇ ਨਾਲ ਤਾਲਮੇਲ ਬਿਠਾ ਰਹੇ ਹਾਂ ਅਤੇ ਵਿਕਾਸ ਅਤੇ ਸ਼ਾਸਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਟੈਕਨੋਲੋਜੀ ਦੇ ਅਨੁਕੂਲਨ ਲਈ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਾਂ। ਇਨ੍ਹਾਂ ਸਾਰੇ ਫਾਇਦਿਆਂ ਨਾਲ, ਅਸੀਂ ਗਲੋਬਲ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਉੱਭਰਨਾ ਚਾਹੁੰਦੇ ਹਾਂ।
ਮਿੱਤਰੋ,
‘ਥਾਈਲੈਂਡ ਫੋਰ ਪਵਾਇੰਟ ਜ਼ੀਰੋ’ ਥਾਈਲੈਂਡ ਨੂੰ ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਰਚਨਾਤਮਕਤਾ ’ਤੇ ਅਧਾਰਿਤ ਮੁੱਲ ਅਧਾਰਿਤ ਅਰਥਵਿਵਸਥਾ ਵਿੱਚ ਬਦਲਣ ’ਤੇ ਕੇਂਦ੍ਰਿਤ ਹੈ। ਇਹ ਭਾਰਤ ਦੀਆਂ ਤਰਜੀਹਾਂ ਦੇ ਨਾਲ ਵੀ ਸੰਗਤ ਕਰਦਾ ਹੈ। ਭਾਰਤ ਦੀ ਪਹਿਲ ਜਿਵੇਂ ਕਿ ਡਿਜੀਟਲ ਇੰਡੀਆ, ਸਕਿੱਲ ਇੰਡੀਆ, ਗੰਗਾ ਕਾਇਆਕਲਪ ਪ੍ਰੋਜੈਕਟ, ਸਵੱਛ ਭਾਰਤ ਮਿਸ਼ਨ, ਸਮਾਰਟ ਸਿਟੀਜ਼ ਅਤੇ ਜਲ ਜੀਵਨ ਮਿਸ਼ਨ ਸਾਂਝੇਦਾਰੀ ਲਈ ਚੰਗੇ ਅਵਸਰ ਪ੍ਰਦਾਨ ਕਰਦੇ ਹਨ।
ਮਿੱਤਰੋ,
ਜਦੋਂ ਭਾਰਤ ਅੱਗੇ ਵਧਦਾ ਹੈ, ਤਾਂ ਦੁਨੀਆ ਅੱਗੇ ਵਧਦੀ ਹੈ। ਭਾਰਤ ਦੇ ਵਿਕਾਸ ਲਈ ਸਾਡੀ ਦ੍ਰਿਸ਼ਟੀ ਅਜਿਹੀ ਹੈ ਕਿ ਇਹ ਇੱਕ ਬਿਹਤਰ ਗ੍ਰਹਿ ਵੱਲ ਲੈ ਜਾਂਦੀ ਹੈ। ਜਦੋਂ ਅਸੀਂ ਆਯੂਸ਼ਮਾਨ ਭਾਰਤ ਦੇ ਜ਼ਰੀਏ 500 ਮਿਲੀਅਨ ਭਾਰਤੀਆਂ ਨੂੰ ਉੱਚ ਗੁਣਵੱਤਾ ਅਤੇ ਸਸਤੀ ਸਿਹਤ ਸੇਵਾ ਦੇ ਰਹੇ ਹਾਂ, ਤਾਂ ਇਹ ਸੁਭਾਵਿਕ ਰੂਪ ਨਾਲ ਇੱਕ ਸਵੱਸਥ ਗ੍ਰਹਿ ਵੱਲ ਲੈ ਜਾਵੇਗਾ। ਜਦੋਂ ਅਸੀਂ 2025 ਵਿੱਚ ਆਲਮੀ ਟੀਚੇ ਤੋਂ ਪੰਜ ਸਾਲ ਪਹਿਲਾਂ 2025 ਵਿੱਚ ਟੀਬੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਲੈਂਦੇ ਹਾਂ ਤਾਂ ਇਹ ਨਿਸ਼ਚਿਤ ਰੂਪ ਨਾਲ ਟੀਬੀ ਦੇ ਖ਼ਿਲਾਫ਼ ਆਲਮੀ ਲੜਾਈ ਨੂੰ ਮਜ਼ਬੂਤ ਕਰੇਗਾ। ਨਾਲ ਹੀ, ਅਸੀਂ ਆਪਣੀਆਂ ਉਪਲਬਧੀਆਂ ਅਤੇ ਬਿਹਤਰੀਨ ਪਿਰਤਾਂ ਨੂੰ ਵੀ ਦੁਨੀਆ ਨਾਲ ਸਾਂਝਾ ਕਰ ਰਹੇ ਹਾਂ। ਸਾਡਾ ਦੱਖਣੀ ਏਸ਼ੀਆ ਉਪਗ੍ਰਹਿ ਸਾਡੇ ਖੇਤਰ ਦੇ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਰਿਹਾ ਹੈ, ਖਾਸ ਕਰਕੇ ਵਿਦਿਆਰਥੀ ਅਤੇ ਮਛੇਰੇ।
ਮਿੱਤਰੋ,
ਸਾਡੀ ਐਕਟ ਪੂਰਬ ਨੀਤੀ ਦੀ ਭਾਵਨਾ ਵਿੱਚ, ਅਸੀਂ ਇਸ ਖੇਤਰ ਦੇ ਨਾਲ ਸੰਪਰਕ ਵਧਾਉਣ ਲਈ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਥਾਈਲੈਂਡ ਦੇ ਪੱਛਮੀ ਤਟ ਅਤੇ ਭਾਰਤ ਦੇ ਪੂਰਬੀ ਤਟ ’ਤੇ ਬੰਦਰਗਾਹਾਂ ਜਿਵੇਂ ਚੇਨਈ, ਵਿਸ਼ਾਖਾਪਟਨਮ ਅਤੇ ਕੋਲਕਾਤਾ ਦੇ ਵਿਚਕਾਰ ਸਿੱਧੀ ਕਨੈਕਟੀਵਿਟੀ ਸਾਡੀ ਆਰਥਿਕ ਸਾਂਝੇਦਾਰੀ ਨੂੰ ਵਧਾਏਗੀ। ਸਾਨੂੰ ਇਨ੍ਹਾਂ ਸਾਰੇ ਅਨੁਕੂਲ ਕਾਰਕਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਸਾਨੂੰ ਆਪਣੀ ਭੂਗੋਲਿਕ ਨੇੜਤਾ ਦਾ ਲਾਭ ਉਠਾਉਣਾ ਚਾਹੀਦਾ ਹੈ, ਜਿਵੇਂ ਕਿ ਸਾਡੇ ਪੂਰਵਜਾਂ ਨੇ ਕੀਤਾ।
ਮਿੱਤਰੋ,
ਇਹ ਦੇਖਦੇ ਹੋਏ ਕਿ ਸਾਡੀਆਂ ਅਰਥਵਿਵਸਥਾਵਾਂ ਸਮਰੱਥ ਹਨ ਅਤੇ ਇੱਕ-ਦੂਸਰੇ ਦੇ ਪੂਰਕ ਹਨ, ਸਾਡੀਆਂ ਸੰਸਕ੍ਰਿਤੀਆਂ ਵਿੱਚ ਸਮਾਨਤਾ ਨੂੰ ਦੇਖਦੇ ਹੋਏ, ਇੱਕ-ਦੂਸਰੇ ਲਈ ਕੁਦਰਤੀ ਸਦਭਾਵਨਾ ਨੂੰ ਦੇਖਦੇ ਹੋਏ, ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜਿੱਤ ਦੀ ਸਥਿਤੀ ਲਈ ਆਪਣੀ ਵਪਾਰਕ ਸਾਂਝੇਦਾਰੀ ਨੂੰ ਵਧਾ ਸਕਦੇ ਹਾਂ। ਮੈਂ ਇਹ ਕਹਿ ਕੇ ਖ਼ਤਮ ਕਰਨਾ ਚਾਹਾਂਗਾ: ਨਿਵੇਸ਼ ਅਤੇ ਅਸਾਨ ਕਾਰੋਬਾਰ ਲਈ, ਭਾਰਤ ਆਓ। ਨਵਾਂ ਕਰਨ ਅਤੇ ਸ਼ੁਰੂ ਕਰਨ ਲਈ, ਭਾਰਤ ਆਓ। ਕੁਝ ਬਿਹਤਰੀਨ ਟੂਰਿਜ਼ਮ ਸਥਾਨਾਂ ਅਤੇ ਲੋਕਾਂ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਅਨੁਭਵ ਕਰਨ ਲਈ, ਭਾਰਤ ਆਓ। ਭਾਰਤ ਖੁੱਲ੍ਹੀਆਂ ਬਾਹਾਂ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।
ਧੰਨਵਾਦ।
ਖੋਬ ਖੁਨ ਖਰਪ।
ਤੁਹਾਡਾ ਬਹੁਤ-ਬਹੁਤ ਧੰਨਵਾਦ।
********
ਡੀਐੱਸ/ਐੱਲਪੀ
(Release ID: 1869052)
Visitor Counter : 70