ਸੈਰ ਸਪਾਟਾ ਮੰਤਰਾਲਾ
ਲੋਕਸਭਾ ਸਪੀਕਰ ਸ਼੍ਰੀ ਓਮ ਬਿਰਲਾ 19 ਅਕਤੂਬਰ ਨੂੰ ਨੈਸ਼ਨਲ ਕਾਨਫਰੰਸ ਯੋਜਨਾ ਸੰਮੇਲਨ ਨੂੰ ਸੰਬੋਧਿਤ ਕਰਨਗੇ
ਟੂਰਿਜ਼ਮ ਮੰਤਰਾਲਾ ਐੱਮਐੱਚਏ ਅਤੇ ਬੀਪੀਆਰਐਂਡਡੀ ਦੇ ਤਾਲਮੇਲ ਵਿੱਚ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ
ਨੈਸ਼ਨਲ ਕਾਨਫਰੰਸ ਦਾ ਏਜੰਡਾ, ਟੂਰਿਸਟ ਸਪੈਸੀਫਿਕ ਪੁਲਿਸਿੰਗ ਵਿਵਸਥਾ ਵਿਕਸਿਤ ਕਰਨ ਦੇ ਲਈ ਅਖਿਲ ਭਾਰਤੀ ਪੱਧਰ ‘ਤੇ ਇੱਕ ਸਮਾਨ ਟੂਰਿਸਟ ਪੁਲਿਸ ਯੋਜਨਾ ਦੇ ਲਾਗੂਕਰਨ ‘ਤੇ ਅਧਾਰਿਤ ਹੈ
ਕੇਂਦਰੀ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ ਅਤੇ ਰਾਜ ਮੰਤਰੀ ਸ਼੍ਰੀ ਨਿੱਤਿਯਾਨੰਦ ਰਾਏ ਵੀ ਸੰਮੇਲਨ ਨੂੰ ਸੰਬੋਧਿਤ ਕਰਨਗੇ
Posted On:
18 OCT 2022 11:07AM by PIB Chandigarh
ਗ੍ਰਹਿ ਮੰਤਰਾਲਾ ਅਤੇ ਪੁਲਿਸ ਰਿਸਰਚ ਅਤੇ ਵਿਕਾਸ ਬਿਊਰੋ (ਬੀਪੀਆਰਐਂਡਡੀ) ਦੇ ਤਾਲਮੇਲ ਵਿੱਚ ਟੂਰਿਜ਼ਮ ਮੰਤਰਾਲਾ 19 ਅਕਤੂਬਰ, 2022 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਇੱਕ ਸਮਾਨ ਟੂਰਿਸਟ ਪੁਲਿਸ ਯੋਜਨਾ ਦੇ ਲਾਗੂਕਰਮ ਦੇ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਵਿਭਾਗ ਦੇ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ (ਡੀਜੀਸ/ਆਈਜੀਸ) ਦੇ ਨੈਸ਼ਨਲ ਕਾਨਫਰੰਸ ਦਾ ਆਯੋਜਨ ਕਰ ਰਿਹਾ ਹੈ। ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਸੰਮੇਲਨ ਦੇ ਮੁੱਖ ਮਹਿਮਾਨ ਹੋਣਗੇ। ਸੰਮੇਲਨ ਵਿੱਚ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਡੋਨਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਵੀ ਹਿੱਸਾ ਲੈਣਗੇ।
ਸੰਮੇਲਨ ਵਿੱਚ ਕੇਂਦਰੀ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ; ਗ੍ਰਹਿ ਰਾਜ ਮੰਤਰੀ ਸ਼੍ਰੀ ਨਿੱਤਿਯਾਨੰਦ ਰਾਏ; ਸਕੱਤਰ (ਗ੍ਰਹਿ) ਸ਼੍ਰੀ ਅਜੈ ਕੁਮਾਰ ਭੱਲਾ; ਸਕੱਤਰ (ਟੂਰਿਜ਼ਮ) ਸ਼੍ਰੀ ਅਰਵਿੰਦ ਸਿੰਘ; ਡਾਇਰੈਕਟਰ ਜਨਰਲ (ਬੀਪੀਆਰਐਂਡਡੀ, ਐੱਮਐੱਚਏ) ਸ਼੍ਰੀ ਬਾਲਾਜੀ ਸ੍ਰੀਵਾਸਤਵ; ਸੰਯੁਕਤ ਸਕੱਤਰ (ਵਿਦੇਸ਼ੀ ਪ੍ਰਭਾਗ, ਐੱਮਐੱਚਏ); ਰਾਜਸਥਾਨ, ਕੇਰਲ, ਗੋਆ ਤੇ ਮੇਘਾਲਯ ਰਾਜਾਂ ਦੇ ਰਾਜ ਟੂਰਿਜ਼ਮ ਸਕੱਤਰ; ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀਜੀ/ਆਈਜੀ ਤੇ ਐੱਮਐੱਚਏ, ਐੱਮਓਟੀ, ਬੀਪੀਆਰਐਂਡਡੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
ਸਾਰੇ ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਵਿਭਾਗ ਦੇ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੇ ਨੈਸ਼ਨਲ ਕਾਨਫਰੰਸ ਦਾ ਏਜੰਡਾ ਘਰੇਲੂ ਤੇ ਵਿਦੇਸ਼ੀ ਲੋਕਾਂ ਨੂੰ ਟੂਰਿਸਟ ਸਥਲਾਂ ਵਿੱਚ ਅਤੇ ਆਸਪਾਸ ਸੁਰੱਖਿਅਤ ਈਕੋਸਿਸਟਮ ਪ੍ਰਦਾਨ ਕਰਨ ਦੇ ਲਈ ਅਖਿਲ ਭਾਰਤੀ ਪੱਧਰ ‘ਤੇ ਇੱਕ ਸਮਾਨ ਟੂਰਿਸਟ ਪੁਲਿਸ ਯੋਜਨਾ ਦਾ ਲਾਗੂਕਰਨ ਹੈ, ਕਿਉਂਕਿ ਕਿਸੇ ਵੀ ਟੂਰਿਸਟ ਦੀ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਪ੍ਰਾਥਮਿਕਤਾ ਸੰਭਾਲ ਤੇ ਸੁਰੱਖਿਆ ਹੁੰਦੀ ਹੈ। ਸੰਮੇਲਨ ਵਿੱਚ ਉਪਯੁਕਤ ਭੂਮਿਕਾਵਾਂ, ਜ਼ਿੰਮੇਦਾਰੀ ਅਤੇ ਟ੍ਰੇਨਿੰਗ ਪਹਿਲੂਆਂ ਦੇ ਨਾਲ ਟੂਰਿਸਟ ਪੁਲਿਸ ਵਿਵਸਥਾ ਵਿਕਸਿਤ ਕਰਨ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਸੰਮੇਲਨ ਦੇ ਦੌਰਾਨ, ਬੀਪੀਆਰਐਂਡਡੀ ਦੁਆਰਾ ਤਿਆਰ ਕੀਤੀ ਗਈ ‘ਟੂਰਿਸਟ ਪੁਲਿਸ ਸਕੀਮ’ ਦੀ ਰਿਪੋਰਟ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਬੀਪੀਆਰਐਂਡਡੀ ਰਿਪੋਰਟ ਦੇ ਨਿਸ਼ਕਰਸ਼ਾਂ ਤੇ ਸਿਫਾਰਸ਼ਾਂ ਨੂੰ ਐੱਮਐੱਚਏ, ਐੱਮਓਟੀ ਅਤੇ ਰਾਜ ਸਰਕਾਰਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਦੇ ਪ੍ਰਤੀਨਿਧੀਆਂ ਦੇ ਨਾਲ ਸਾਂਝਾ ਕੀਤਾ ਜਾਵੇਗਾ। ਸੰਮੇਲਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪੁਲਿਸ ਕਰਮੀਆਂ ਦੀ ਇੱਕ ਸਮਰਪਿਤ ਟੀਮ ਵਿਕਸਿਤ ਕਰਨ ‘ਤੇ ਵੀ ਚਰਚਾ ਕੀਤੀ ਜਾਵੇਗੀ, ਜੋ ਵਿਦੇਸ਼ੀ ਅਤੇ ਘਰੇਲੂ ਟੂਰਿਸਟਾਂ ਦੀਆਂ ਜ਼ਰੂਰਤਾਂ ਦੀ ਦੇਖਭਾਲ, ਉਨ੍ਹਾਂ ਦੀ ਸੰਭਾਲ ਅਤੇ ਸੁਰੱਖਿਆ ਦੀ ਦਿਸ਼ਾ ਵਿੱਚ ਕੰਮ ਕਰ ਸਕੇ।
ਨੈਸ਼ਨਲ ਕਾਨਫਰੰਸ ਪੁਲਿਸ ਸਕੀਮ ਸੰਮੇਲਨ ਦਾ ਉਦੇਸ਼ ਟੂਰਿਜ਼ਮ ਮੰਤਰਾਲਾ, ਗ੍ਰਹਿ ਮੰਤਰਾਲਾ, ਪੁਲਿਸ ਰਿਸਰਚ ਤੇ ਵਿਕਾਸ ਬਿਊਰੋ ਅਤੇ ਰਾਜ ਸਰਕਾਰਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਨੂੰ ਇੱਕ ਮੰਚ ‘ਤੇ ਲਿਆਉਣਾ ਹੈ, ਤਾਕਿ ਉਹ ਰਾਜ/ਯੂਟੀ ਪੁਲਿਸ ਵਿਭਾਗ ਦੇ ਨਜ਼ਦੀਕੀ ਤਾਲਮੇਲ ਵਿੱਚ ਮਿਲ ਕੇ ਕੰਮ ਕਰ ਸਕਣ ਅਤੇ ਅਖਿਲ ਭਾਰਤੀ ਪੱਧਰ ‘ਤੇ ਇੱਕ ਸਮਾਨ ਟੂਰਿਸਟ ਪੁਲਿਸ ਸਕੀਮ ਦੇ ਪ੍ਰਭਾਵੀ ਲਾਗੂਕਰਣ ਦੇ ਲਈ ਵਿਦੇਸ਼ੀ ਅਤੇ ਘਰੇਲੂ ਟੂਰਿਸਟਾਂ ਦੀ ਵਿਸ਼ਿਸ਼ਟ ਜ਼ਰੂਰਤਾਵਾਂ ਬਾਰੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾ ਸਕਣ। ਇਹ ਆਲਮੀ ਤੌਰ ‘ਤੇ ਭਾਰਤ ਦੀ ਸੰਭਾਲ਼ ਅਤੇ ਸੁਰੱਖਿਆ ਸੰਬੰਧੀ ਧਾਰਣਾ ਨੂੰ ਬਦਲ ਦੇਵੇਗਾ ਅਤੇ ਭਾਰਤ ਨੂੰ ਦੁਨੀਆ ਭਰ ਵਿੱਚ ਇੱਕ ਜ਼ਰੂਰੀ ਯਾਤਰਾ ਡੈਸਟੀਨੇਸ਼ਨ ਬਣਾਉਣ ਵਿੱਚ ਮਦਦ ਕਰੇਗਾ।
*****
ਐੱਨਬੀ/ਓਏ
(Release ID: 1868938)
Visitor Counter : 136