ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 16 ਅਕਤੂਬਰ ਨੂੰ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਰਾਸ਼ਟਰ ਨੂੰ ਸਮਰਪਿਤ ਕਰਨਗੇ


ਡਿਜੀਟਲ ਬੈਂਕਿੰਗ ਯੂਨਿਟ (ਡੀਬੀਯੂ’ਸ) ਦੇਸ਼ ਵਿੱਚ ਵਿੱਤੀ ਸਮਾਵੇਸ਼ ਨੂੰ ਹੋਰ ਗਹਿਰਾਈ ਪ੍ਰਦਾਨ ਕਰਨਗੇ



ਡੀਬੀਯੂ ਡਿਜੀਟਲ ਵਿੱਤੀ ਸਾਖਰਤਾ ਫੈਲਾਉਣਗੇ; ਗਾਹਕਾਂ ਨੂੰ ਸਾਈਬਰ ਸੁਰੱਖਿਆ ਜਾਗਰੂਕਤਾ ਅਤੇ ਸੁਰੱਖਿਆ ਉਪਾਵਾਂ ਬਾਰੇ ਵੀ ਸਿੱਖਿਅਤ ਕਰਨਗੇ



ਡੀਬੀਯੂ ਸਾਲ ਭਰ ਬੈਂਕਿੰਗ ਉਤਪਾਦਾਂ ਅਤੇ ਸੇਵਾਵਾਂ ਦਾ ਬਿਹਤਰ ਡਿਜੀਟਲ ਅਨੁਭਵ ਪ੍ਰਦਾਨ ਕਰਨਗੇ

Posted On: 14 OCT 2022 3:43PM by PIB Chandigarh

ਵਿੱਤੀ ਸਮਾਵੇਸ਼ ਨੂੰ ਗਹਿਰਾਈ ਪ੍ਰਦਾਨ ਕਰਨ ਲਈ ਇੱਕ ਹੋਰ ਉਪਾਅ ਵਜੋਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਅਕਤੂਬਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ 75 ਡਿਜੀਟਲ ਬੈਂਕਿੰਗ ਯੂਨਿਟਾਂ (ਡੀਬੀਯੂ’ਸ) ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।

 

2022-23 ਲਈ ਕੇਂਦਰੀ ਬਜਟ ਭਾਸ਼ਣ ਦੇ ਹਿੱਸੇ ਵਜੋਂ, ਵਿੱਤ ਮੰਤਰੀ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ 75 ਵਰ੍ਹਿਆਂ ਦੀ ਯਾਦ ਵਿੱਚ ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡੀਬੀਯੂ ਸਥਾਪਤ ਕਰਨ ਦਾ ਐਲਾਨ ਕੀਤਾ ਸੀ।

 

ਡੀਬੀਯੂ ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਜਾ ਰਹੀ ਹੈ ਕਿ ਡਿਜੀਟਲ ਬੈਂਕਿੰਗ ਦੇ ਲਾਭ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਣਗੇ ਅਤੇ ਇਹ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਨਗੇ। 11 ਪਬਲਿਕ ਸੈਕਟਰ ਬੈਂਕ, 12 ਪ੍ਰਾਈਵੇਟ ਸੈਕਟਰ ਬੈਂਕ ਅਤੇ ਇੱਕ ਸਮਾਲ ਫਾਇਨਾਂਸ ਬੈਂਕ ਇਸ ਉਪਰਾਲੇ ਵਿੱਚ ਹਿੱਸਾ ਲੈ ਰਹੇ ਹਨ।

 

ਡੀਬੀਯੂ ਬ੍ਰਿਕ ਐਂਡ ਮੋਰਟਾਰ ਆਊਟਲੇਟ ਹੋਣਗੇ ਜੋ ਲੋਕਾਂ ਨੂੰ ਬੱਚਤ ਖਾਤਾ ਖੋਲ੍ਹਣ, ਬੈਲੇਂਸ-ਚੈੱਕ, ਪ੍ਰਿੰਟ ਪਾਸਬੁੱਕ, ਫੰਡ ਟ੍ਰਾਂਸਫਰ, ਫਿਕਸਡ ਡਿਪਾਜ਼ਿਟ ਵਿੱਚ ਨਿਵੇਸ਼, ਲੋਨ ਐਪਲੀਕੇਸ਼ਨ, ਜਾਰੀ ਕੀਤੇ ਗਏ ਚੈੱਕਾਂ ਲਈ ਭੁਗਤਾਨ ਰੋਕਣ ਦੇ ਨਿਰਦੇਸ਼, ਕ੍ਰੈਡਿਟ/ਡੈਬਿਟ ਕਾਰਡ ਲਈ ਅਰਜ਼ੀ ਦੇਣ, ਖਾਤਾ ਸਟੇਟਮੈਂਟ ਦੇਖਣ, ਟੈਕਸਾਂ ਦਾ ਭੁਗਤਾਨ ਕਰਨ, ਬਿੱਲਾਂ ਦਾ ਭੁਗਤਾਨ ਕਰਨ, ਨਾਮਾਂਕਣ ਕਰਨ, ਆਦਿ ਜਿਹੀਆਂ ਕਈ ਤਰ੍ਹਾਂ ਦੀਆਂ ਡਿਜੀਟਲ ਬੈਂਕਿੰਗ ਸੁਵਿਧਾਵਾਂ ਪ੍ਰਦਾਨ ਕਰਨਗੇ।

 

ਡੀਬੀਯੂ ਗਾਹਕਾਂ ਨੂੰ ਸਾਰਾ ਸਾਲ ਬੈਂਕਿੰਗ ਉਤਪਾਦਾਂ ਅਤੇ ਸੇਵਾਵਾਂ ਦਾ ਲਾਗਤ ਪ੍ਰਭਾਵੀ, ਸੁਵਿਧਾਜਨਕ ਪਹੁੰਚ ਅਤੇ ਬਿਹਤਰ ਡਿਜੀਟਲ ਅਨੁਭਵ ਪ੍ਰਾਪਤ ਕਰਨ ਦੇ ਸਮਰੱਥ ਬਣਾਉਣਗੇ। ਉਹ ਡਿਜੀਟਲ ਵਿੱਤੀ ਸਾਖਰਤਾ ਫੈਲਾਉਣਗੇ ਅਤੇ ਸਾਈਬਰ ਸੁਰੱਖਿਆ ਜਾਗਰੂਕਤਾ ਅਤੇ ਸੁਰੱਖਿਆ ਉਪਾਵਾਂ ਸਬੰਧੀ ਗਾਹਕ ਸਿੱਖਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

 

ਨਾਲ ਹੀ, ਰੀਅਲ ਟਾਈਮ ਵਿੱਚ ਸਹਾਇਤਾ ਦੀ ਪੇਸ਼ਕਸ਼ ਕਰਨ ਅਤੇ ਡੀਬੀਯੂ ਦੁਆਰਾ ਸਿੱਧੇ ਤੌਰ 'ਤੇ ਜਾਂ ਵਪਾਰਕ ਫੈਸਿਲੀਟੇਟਰਾਂ/ਸੰਵਾਦਦਾਤਾਵਾਂ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਕਾਰੋਬਾਰਾਂ ਅਤੇ ਸੇਵਾਵਾਂ ਤੋਂ ਪੈਦਾ ਹੋਣ ਵਾਲੀਆਂ ਗਾਹਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉਚਿਤ ਡਿਜੀਟਲ ਵਿਧੀ ਵੀ  ਮੁਹੱਈਆ ਹੋਵੇਗੀ।

 

 ********

 

 ਡੀਐੱਸ/ਐੱਲਪੀ/ਏਕੇ

 


(Release ID: 1867916) Visitor Counter : 141