ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਨਿਊਮੋਕੋਕਲ ਵੈਕਸੀਨ ਦੀ ਕਮੀ ਦਾ ਦਾਅਵਾ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਝੂਠੀਆਂ ਅਤੇ ਅਫਵਾਹਾਂ ਹਨ


ਪੀਸੀਵੀ ਦੀਆਂ 70.18 ਲੱਖ ਤੋਂ ਵੱਧ ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਉਪਲਬਧ ਹਨ

ਕੇਂਦਰ ਸਰਕਾਰ ਦੁਆਰਾ ਸਪਲਾਈ ਕੀਤੀਆਂ 3.27 ਕਰੋੜ ਤੋਂ ਵੱਧ ਪੀਸੀਵੀ ਖੁਰਾਕਾਂ ਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਜਨਵਰੀ 2022 ਤੋਂ ਸਤੰਬਰ 2022 ਦੀ ਅਵਧੀ ਦੌਰਾਨ ਵਰਤੋਂ ਕੀਤੀ ਗਈ ਹੈ

Posted On: 08 OCT 2022 11:18AM by PIB Chandigarh

ਇੱਕ ਰਾਸ਼ਟਰੀ ਰੋਜ਼ਾਨਾ ਅਖਬਾਰ ਦੀ ਇੱਕ ਤਾਜ਼ਾ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਭਰ ਵਿੱਚ ਨਿਮੋਕੋਕਲ (ਪੀਸੀਵੀ) ਵੈਕਸੀਨ ਦੀ ਕਮੀ ਹੈ ਇਹ ਰਾਜਾਂ ਦੇ ਸਿਹਤ ਅਧਿਕਾਰੀਆਂ (ਐੱਸਆਈਓ, ਮਹਾਰਾਸ਼ਟਰ ਸਮੇਤ) ਦਾ ਹਵਾਲਾ ਦਿੰਦਾ ਹੈ ਕਿ ਟੈਂਡਰ ਵਿੱਚ ਦੇਰੀ ਨੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦੇਸ਼ ਭਰ ਵਿੱਚ ਹਜ਼ਾਰਾਂ ਬੱਚਿਆਂ ਦੇ ਪ੍ਰੋਗਰਾਮ ਵਿੱਚ ਰੁਕਾਵਟ ਪਾਈ ਹੈ

 

ਖਬਰਾਂ ਦੀ ਰਿਪੋਰਟ ਗ਼ਲਤ ਹੈ ਅਤੇ ਗ਼ਲਤ ਜਾਣਕਾਰੀ ਪ੍ਰਦਾਨ ਕਰਦੀ ਹੈ

 

7 ਅਕਤੂਬਰ 2022 ਤੱਕ ਉਪਲਬਧ ਅੰਕੜਿਆਂ ਅਨੁਸਾਰ, ਪੀਸੀਵੀ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਉਪਲਬਧ ਹਨ ਪੀਸੀਵੀ ਦੀਆਂ ਕੁੱਲ 70,18,817 (70.18 ਲੱਖ) ਖੁਰਾਕਾਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਪਲਬਧ ਹਨ ਇਸ ਵਿੱਚ ਮਹਾਰਾਸ਼ਟਰ ਰਾਜ ਕੋਲ ਪਈਆਂ ਪੀਸੀਵੀ ਦੀਆਂ 3,01,794 (3.01 ਲੱਖ) ਖੁਰਾਕਾਂ ਸ਼ਾਮਲ ਹਨ

 

ਇਸ ਤੋਂ ਇਲਾਵਾ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਐੱਚਐੱਮਆਈਐੱਸ ਅੰਕੜਿਆਂ ਅਨੁਸਾਰ, ਜਨਵਰੀ 2022 ਤੋਂ ਸਤੰਬਰ 2022 ਦੀ ਅਵਧੀ ਵਿੱਚ, ਕੇਂਦਰ ਸਰਕਾਰ ਦੁਆਰਾ ਸਪਲਾਈ ਕੀਤੀਆਂ ਗਈਆਂ ਪੀਸੀਵੀ ਦੀਆਂ ਕੁੱਲ 3,27,67,028 (3.27 ਕਰੋੜ) ਖੁਰਾਕਾਂ ਦੀ ਵਰਤੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਕੀਤੀ ਗਈ ਹੈ ਇਸ ਵਿੱਚ ਮਹਾਰਾਸ਼ਟਰ ਰਾਜ ਵਿੱਚ ਵਰਤੀਆਂ ਗਈਆਂ ਪੀਸੀਵੀ ਦੀਆਂ 18,80,722 (18.80 ਲੱਖ) ਖੁਰਾਕਾਂ ਸ਼ਾਮਲ ਹਨ

 

ਸਾਲ 2022-23 ਲਈ ਪੀਸੀਵੀ ਦੀ ਖਰੀਦ ਲਈ ਸਪਲਾਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ੁਰੂ ਵੀ ਕਰ ਦਿੱਤੀ ਗਈ ਹੈ

 

ਨਿਮੋਨੀਆ ਬਾਲ ਮੌਤ ਦਰ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਤੇ ਭਾਰਤ ਸਰਕਾਰ ਨੇ ਇਸ ਸਮੱਸਿਆ ਨੂੰ ਪ੍ਰਭਾਵੀ ਢੰਗ ਨਾਲ ਹੱਲ ਕਰਨ ਲਈ ਸਰਗਰਮ ਕਦਮ ਚੁੱਕੇ ਹਨ

 

ਨਿਮੋਕੋਕਲ ਕੰਨਜੁਗੇਟ ਵੈਕਸੀਨ (ਪੀਸੀਵੀ) ਭਾਰਤ ਸਰਕਾਰ ਦੁਆਰਾ 2017 ਵਿੱਚ ਭਾਰਤ ਦੇ ਸਭ ਤੋਂ ਵੱਧ ਪ੍ਰਭਾਵਿਤ ਪੰਜ ਰਾਜਾਂ ਯਾਨੀ ਬਿਹਾਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ ਇਸ ਤੋਂ ਬਾਅਦ, ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਦੇ ਤਹਿਤ ਪੀਸੀਵੀ ਦਾ ਪੂਰੇ ਦੇਸ਼ ਵਿੱਚ ਵਿਸਤਾਰ ਕੀਤਾ ਗਿਆ ਹੈ

 

ਪੀਸੀਵੀ ਹੁਣ ਭਾਰਤ ਦੇ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਦਾ ਇੱਕ ਅਭਿੰਨ ਅੰਗ ਹੈ ਅਤੇ 27.1 ਮਿਲੀਅਨ ਦੇ ਪੂਰੇ ਜਨਮ ਸਮੂਹ ਲਈ ਮੁਫਤ ਉਪਲਬਧ ਹੈ

ਇਹ ਤਿੰਨ ਖੁਰਾਕਾਂ ਦੇ ਪ੍ਰੋਗਰਾਮ (6 ਹਫ਼ਤੇ, 14 ਹਫ਼ਤੇ ਅਤੇ 9-12 ਮਹੀਨਿਆਂ ਵਿੱਚ ਬੂਸਟਰ ਖੁਰਾਕ) ਅਨੁਸਾਰ ਦਿੱਤੀ ਜਾਂਦੀ ਹੈ

 

**********

ਐੱਮਵੀ

 



(Release ID: 1866130) Visitor Counter : 93