ਪ੍ਰਧਾਨ ਮੰਤਰੀ ਦਫਤਰ
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
प्रविष्टि तिथि:
05 OCT 2022 5:41PM by PIB Chandigarh
ਜੈ ਮਾਤਾ ਨੈਣਾ ਦੇਵਿਯਾ ਰੀ, ਜੈ ਬਜਿਏ ਬਾਬੇ ਰੀ।
(जै माता नैणा देविया री, जै बजिए बाबे री।)
ਬਿਲਾਸਪੁਰਾ ਆਲਯੋ...ਅਉਂ ਧਨਯ ਓਇ ਗਯਾ, ਆੱਜ...ਮਿੰਜੋ.....ਦਸ਼ੈਰੇ ਰੇ, ਇਸ ਪਾਵਨ ਮੌਕੇ ਪਰ, ਮਾਤਾ ਨੈਣਾ ਦੇਵਿਯਾ ਰੇ, ਆਸ਼ੀਰਵਾਦਾ ਨੇ, ਤੁਹਾਂ ਸਾਰਯਾਂ ਰੇ ਦਰਸ਼ਨਾ ਰਾ ਸੌਭਾਗਯ ਮਿਲਯਾ! ਤੁਹਾਂ ਸਾਰਯਾਂ ਜੋ, ਮੇਰੀ ਰਾਮ-ਰਾਮ। ਕਨੇ ਏਮਸ ਰੀ ਬੜੀ-ਬੜੀ ਬਦਾਈ। (बिलासपुरा आल्यो...अऊं धन्य ओइ गया, आज्ज...मिंजो.....दशैरे रे, इस पावन मौके पर, माता नैणा देविया रे, आशीर्वादा ने, तुहाँ सारयां रे दर्शना रा सौभाग्य मिल्या! तुहाँ सारयां जो, मेरी राम-राम। कने एम्स री बड़ी-बड़ी बदाई।)
ਹਿਮਾਚਲ ਦੇ ਰਾਜਪਾਲ ਸ਼੍ਰੀ ਰਾਜੇਂਦਰ ਆਰਲੇਕਰ ਜੀ, ਹਿਮਾਚਲ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਜੈ ਰਾਮ ਠਾਕੁਰ ਜੀ, ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ, ਸਾਡੇ ਸਭ ਦੇ ਮਾਰਦਗਰਸ਼ਕ ਅਤੇ ਇਸੇ ਧਰਤੀ ਦੀ ਸੰਤਾਨ, ਸ਼੍ਰੀਮਾਨ ਜੇਪੀ ਨੱਡਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਤੇ ਸਾਡੇ ਸਾਂਸਦ ਸ਼੍ਰੀ ਅਨੁਰਾਗ ਠਾਕੁਰ ਜੀ, ਹਿਮਾਚਲ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਵਿੱਚ ਮੇਰੇ ਸਾਥੀ ਸੁਰੇਸ਼ ਕਸ਼ਯਪ ਜੀ, ਸੰਸਦ ਵਿੱਚ ਮੇਰੇ ਸਾਥੀ ਕਿਸ਼ਨ ਕਪੂਰ ਜੀ, ਭੈਣ ਇੰਦੂ ਗੋਸਵਾਮੀ ਜੀ, ਡਾ. ਸਿਕੰਦਰ ਕੁਮਾਰ ਜੀ, ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਅਤੇ ਭਾਰੀ ਸੰਖਿਆ ਵਿੱਚ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਪਧਾਰੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਆਪ ਸਭ ਨੂੰ, ਸੰਪੂਰਨ ਦੇਸ਼ਵਾਸੀਆਂ ਨੂੰ ਵਿਜੈਦਸ਼ਮੀ ਦੇ ਅਵਸਰ 'ਤੇ ਅਨੰਤ-ਅਨੰਤ ਸ਼ੁਭਕਾਮਨਾਵਾਂ।
ਇਹ ਪਾਵਨ ਪੁਰਬ, ਹਰ ਬੁਰਾਈ ਤੋਂ ਪਾਰ ਪਾਉਂਦੇ ਹੋਏ, ਅੰਮ੍ਰਿਤਕਾਲ ਦੇ ਲਈ ਜਿਨ੍ਹਾਂ ਪੰਚ ਪ੍ਰਣਾਂ ਦਾ ਸੰਕਲਪ ਦੇਸ਼ ਨੇ ਲਿਆ ਹੈ।, ਉਨ੍ਹਾਂ ’ਤੇ ਚਲਣ ਦੇ ਲਈ ਨਵੀਂ ਊਰਜਾ ਦੇਵੇਗਾ। ਮੇਰਾ ਸੁਭਾਗ ਹੈ ਕਿ ਵਿਜੈਦਸ਼ਮੀ 'ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸਿਹਤ, ਸਿੱਖਿਆ, ਰੋਜ਼ਗਾਰ ਅਤੇ ਇਨਫ੍ਰਾਸਟ੍ਰਕਚਰ ਦੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਸ, ਇਸ ਦਾ ਉਪਹਾਰ ਦੇਣ ਦਾ ਅਵਸਰ ਮਿਲਿਆ ਹੈ। ਅਤੇ ਇਹ ਵੀ ਦੇਖੋ ਸੰਜੋਗ, ਵਿਜੈਦਸ਼ਮੀ ਹੋਵੇ ਅਤੇ ਵਿਜੈ ਦਾ ਰਣਸਿੰਘਾ ਵਜਾਉਣ ਦਾ ਅਵਸਰ ਮਿਲੇ, ਇਹ ਭਵਿੱਖ ਦੇ ਹਰ ਵਿਜੈ ਦਾ ਆਗਾਜ ਲੈ ਕਰਕੇ ਆਇਆ ਹੈ। ਬਿਲਾਸਪੁਰ ਨੂੰ ਤਾਂ ਸਿੱਖਿਆ ਅਤੇ ਸਿਹਤ ਸੇਵਾ ਦਾ ਡਬਲ ਗਿਫਟ ਮਿਲਿਆ ਹੈ। ਕਹਲੂਰਾ ਰੀ... ਬੰਦਲੇ ਧਾਰਾ ਉੱਪਰ, ਹਾਈਡ੍ਰੋ ਕਾਲਜ... ਕਨੇ ਥੱਲੇ ਏਮਸ...ਹੁਣ ਏਥੀ ਰੀ ਪਹਿਚਾਣ ਹੂਣੀ ! (कहलूरा री... बंदले धारा ऊप्पर, हाइड्रो कालेज ... कने थल्ले एम्स... हुण एथी री पहचान हूणी !)
ਭਾਈਓ ਅਤੇ ਭੈਣੋਂ,
ਇੱਥੇ ਵਿਕਾਸ ਯੋਜਨਾਵਾਂ ਨੂੰ ਤੁਹਾਨੂੰ ਸੌਂਪਣ ਦੇ ਬਾਅਦ, ਜਿਹਾ ਜੈਰਾਮ ਜੀ ਨੇ ਦੱਸਿਆ, ਇੱਕ ਹੋਰ ਸੱਭਿਆਚਾਰਕ ਵਿਰਾਸਤ ਦਾ ਸਾਖੀ ਬਣਨ ਜਾ ਰਿਹਾ ਹਾਂ ਅਤੇ ਬਹੁਤ ਵਰ੍ਹਿਆਂ ਦੇ ਬਾਅਦ ਮੈਨੂੰ ਇੱਕ ਵਾਰ ਫਿਰ ਕੁੱਲੂ ਦੁਸ਼ਹਿਰੇ ਦਾ ਹਿੱਸਾ ਬਣਨ ਦਾ ਸੁਭਾਗ ਮਿਲੇਗਾ। ਸੈਂਕੜੇ ਦੇਵੀ-ਦੇਵਤਿਆਂ ਦੇ ਨਾਲ ਭਗਵਾਨ ਰਘੁਨਾਥ ਜੀ ਦੀ ਯਾਤਰਾ ਵਿੱਚ ਸ਼ਾਮਲ ਹੋ ਕੇ ਮੈਂ ਦੇਸ਼ ਦੇ ਲਈ ਵੀ ਅਸ਼ੀਰਵਾਦ ਵੀ ਮੰਗਾਂਗਾ। ਅਤੇ ਅੱਜ ਜਦੋਂ ਇੱਥੇ ਬਿਲਾਸਪੁਰ ਆਇਆ ਹਾਂ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਹੋਣਾ ਬਹੁਤ ਸੁਭਾਵਿਕ ਹੈ।
ਉਹ ਵੀ ਇੱਕ ਵਕਤ ਸੀ, ਇੱਥੇ ਪੈਦਲ ਟਹਿਲਦੇ ਸਾਂ। ਕਦੇ ਮੈਂ, ਧੂਮਲ ਜੀ, ਨੱਡਾ ਜੀ, ਪੈਦਲ ਇੱਥੇ ਬਜ਼ਾਰ ਤੋਂ ਨਿਕਲ ਪੈਂਦੇ ਸਾਂ। ਅਸੀਂ ਇੱਕ ਬਹੁਤ ਬੜਾ ਰਥਯਾਤਰਾ ਦਾ ਪ੍ਰੋਗਰਾਮ ਲੈ ਕੇ ਵੀ ਇੱਥੋਂ ਬਿਲਾਸਪੁਰ ਦੀਆਂ ਗਲੀਆਂ ਤੋਂ ਗੁਜਰੇ ਸੀ। ਅਤੇ ਤਦ ਸਵਰਣ ਜਯੰਤੀ ਰਥਯਾਤਰਾ ਇੱਥੋਂ ਹੋ ਕੇ ਅਤੇ ਉਹ ਵੀ ਮੇਨ ਮਾਰਕਿਟ ਤੋਂ ਨਿਕਲੀ ਸੀ ਅਤੇ ਉੱਥੇ ਜਨ ਸਭਾ ਹੋਈ ਸੀ। ਅਤੇ ਅਨੇਕ ਵਾਰ ਮੇਰਾ ਇੱਥੇ ਆਉਣਾ ਹੋਇਆ, ਆਪ ਲੋਕਾਂ ਦੇ ਦਰਮਿਆਨ ਰਹਿਣਾ ਹੋਇਆ ਹੈ।
ਹਿਮਾਚਲ ਦੀ ਇਸ ਭੂਮੀ 'ਤੇ ਕੰਮ ਕਰਦੇ ਹੋਏ ਮੈਨੂੰ ਨਿਰੰਤਰ ਹਿਮਾਚਲ ਦੀ ਵਿਕਾਸ ਯਾਤਰਾ ਦਾ ਸਹਿ-ਯਾਤਰੀ ਬਣਨ ਦਾ ਅਵਸਰ ਮਿਲਿਆ ਹੈ। ਅਤੇ ਮੈਂ ਹੁਣੇ ਸੁਣ ਰਿਹਾ ਸਾਂ, ਅਨੁਰਾਗ ਜੀ ਬੜੇ ਜ਼ੋਰ-ਜ਼ੋਰ ਨਾਲ ਬੋਲ ਰਹੇ ਸਨ, ਇਹ ਮੋਦੀ ਜੀ ਨੇ ਕੀਤਾ, ਇਹ ਮੋਦੀ ਜੀ ਨੇ ਕੀਤਾ, ਇਹ ਮੋਦੀ ਜੀ ਨੇ ਕਿਹਾ। ਸਾਡੇ ਨੱਡਾ ਜੀ ਵੀ ਕਹਿ ਰਹੇ ਸਨ, ਇਹ ਮੋਦੀ ਜੀ ਨੇ ਕੀਤਾ, ਇਹ ਮੋਦੀ ਜੀ ਨੇ ਕੀਤਾ ਅਤੇ ਸਾਡੇ ਮੁੱਖ ਮੰਤਰੀ ਜੈਰਾਮ ਜੀ ਵੀ ਕਹਿ ਰਹੇ ਸਨ, ਮੋਦੀ ਜੀ ਨੇ ਕੀਤਾ, ਮੋਦੀ ਜੀ ਨੇ ਕੀਤਾ। ਲੇਕਿਨ ਮੈਂ ਸਚਾਈ ਦੱਸ ਦੇਵਾਂ, ਸਚਾਈ ਦੱਸ ਦੇਵਾਂ ਕਿਸ ਨੇ ਕੀਤਾ, ਦੱਸ ਦੇਵਾਂ? ਇਹ ਜੋ ਕੁਝ ਵੀ ਹੋ ਰਿਹਾ ਹੈ ਨਾ, ਉਹ ਤੁਸੀਂ ਕੀਤਾ ਹੈ। ਤੁਹਾਡੇ ਕਾਰਨ ਹੋਇਆ ਹੈ। ਅਗਰ ਤੁਸੀਂ ਦਿੱਲੀ ਵਿੱਚ ਸਿਰਫ਼ ਮੋਦੀ ਜੀ ਨੂੰ ਅਸ਼ੀਰਵਾਦ ਦਿੰਦੇ ਅਤੇ ਹਿਮਾਚਲ ਵਿੱਚ ਮੋਦੀ ਜੀ ਦੇ ਸਾਥੀਆਂ ਨੂੰ ਅਸ਼ੀਰਵਾਦ ਨਾ ਦਿੰਦੇ ਤਾਂ ਇਹ ਸਾਰੇ ਕੰਮਾਂ ਵਿੱਚ ਉਹ ਅੜੰਗੇ ਪਾ ਦਿੰਦੇ। ਇਹ ਤਾਂ ਜੈਰਾਮ ਜੀ ਅਤੇ ਉਨ੍ਹਾਂ ਦੀ ਟੀਮ ਹੈ ਕਿ ਜੋ ਕੰਮ ਦਿੱਲੀ ਤੋਂ ਮੈਂ ਲੈ ਕੇ ਆਉਂਦਾ ਹਾਂ, ਉਸ ਨੂੰ ਤੇਜ਼ ਗਤੀ ਨਾਲ ਇਹ ਲੋਕ ਦੌੜਾਉਂਦੇ ਹਨ, ਇਸ ਲਈ ਹੋ ਰਿਹਾ ਹੈ। ਅਤੇ ਇਹ ਅਗਰ ਏਮਸ ਬਣਿਆ ਹੈ ਤਾਂ ਤੁਹਾਡੇ ਇੱਕ ਵੋਟ ਦੀ ਤਾਕਤ ਹੈ, ਅਗਰ ਟਨਲ (ਸੁਰੰਗ) ਬਣਿਆ ਹੈ ਤਾਂ ਤੁਹਾਡੇ ਇੱਕ ਵੋਟ ਦੀ ਤਾਕਤ ਹੈ, ਹਾਈਡ੍ਰੋ ਇੰਜੀਨੀਅਰਿੰਗ ਕਾਲਜ ਬਣਿਆ ਹੈ ਤਾਂ ਇਹ ਤੁਹਾਡੇ ਵੋਟ ਦੀ ਤਾਕਤ ਹੈ, ਅਗਰ ਮੈਡੀਕਲ ਡਿਵਾਈਸ ਪਾਰਕ ਬਣ ਰਿਹਾ ਹੈ ਤਾਂ ਇਹ ਵੀ ਤੁਹਾਡੇ ਇੱਕ ਵੋਟ ਦੀ ਤਾਕਤ ਹੈ। ਅਤੇ ਇਸ ਲਈ ਅੱਜ ਮੈਂ ਹਿਮਾਚਲ ਦੀਆਂ ਅਪੇਖਿਆਵਾਂ ਉਮੀਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਦੇ ਬਾਅਦ ਇੱਕ ਵਿਕਾਸ ਦੇ ਕੰਮ ਕਰ ਰਿਹਾ ਹਾਂ।
ਵਿਕਾਸ ਨੂੰ ਲੈ ਕੇ ਅਸੀਂ ਦੇਸ਼ ਵਿੱਚ ਲੰਬੇ ਸਮੇਂ ਤੱਕ ਇੱਕ ਵਿਕ੍ਰਿਤ ਸੋਚ ਨੂੰ ਹਾਵੀ ਹੁੰਦੇ ਦੇਖਿਆ ਹੈ। ਇਹ ਸੋਚ ਕੀ ਸੀ? ਅੱਛੀਆਂ ਸੜਕਾਂ ਹੋਣਗੀਆਂ ਤਾਂ ਕੁਝ ਰਾਜਾਂ ਅਤੇ ਕੁਝ ਬੜੇ ਸ਼ਹਿਰਾਂ ਵਿੱਚ ਹੋਣਗੀਆਂ, ਦਿੱਲੀ ਦੇ ਆਸ-ਪਾਸ ਹੋਣਗੀਆਂ। ਅੱਛੇ ਵਿੱਦਿਅਕ ਸੰਸਥਾਨ ਹੋਣਗੇ, ਤਾਂ ਬਹੁਤ ਬੜੇ-ਬੜੇ ਸ਼ਹਿਰਾਂ ਵਿੱਚ ਹੋਣਗੇ। ਅੱਛੇ ਹਸਪਤਾਲ ਹੋਣਗੇ ਉਹ ਤਾਂ ਦਿੱਲੀ ਵਿੱਚ ਹੀ ਹੋ ਸਕਦਾ ਹੈ, ਬਾਹਰ ਹੋ ਹੀ ਨਹੀਂ ਸਕਦਾ ਹੈ। ਉਦਯੋਗ-ਧੰਦੇ ਲਗਣਗੇ ਤਾਂ ਬੜੀਆਂ-ਬੜੀਆਂ ਜਗ੍ਹਾਂ 'ਤੇ ਲਗਣਗੇ, ਅਤੇ ਵਿਸ਼ੇਸ਼ ਕਰ ਦੇਸ਼ ਦੇ ਪਹਾੜੀ ਪ੍ਰਦੇਸ਼ਾਂ ਵਿੱਚ ਮੂਲ ਸੁਵਿਧਾਵਾਂ ਤੱਕ ਸਭ ਤੋਂ ਅੰਤ ਵਿੱਚ, ਕਈ-ਕਈ ਵਰ੍ਹਿਆਂ ਦੇ ਇੰਤਜ਼ਾਰ ਦੇ ਬਾਅਦ ਪਹੁੰਚਦੀਆਂ ਸਨ। ਉਸ ਪੁਰਾਣੀ ਸੋਚ ਦਾ ਨਤੀਜਾ ਇਹ ਹੋਇਆ ਕਿ ਇਸ ਨਾਲ ਦੇਸ਼ ਵਿੱਚ ਵਿਕਾਸ ਦਾ ਇੱਕ ਬੜਾ ਅਸੰਤੁਲਨ ਪੈਦਾ ਹੋ ਗਿਆ। ਇਸ ਵਜ੍ਹਾ ਨਾਲ ਦੇਸ਼ ਦਾ ਇੱਕ ਬੜਾ ਹਿੱਸਾ, ਉੱਥੋਂ ਦੇ ਲੋਕ ਅਸੁਵਿਧਾ ਵਿੱਚ, ਅਭਾਵ ਵਿੱਚ ਰਹੇ।
ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਹੁਣ ਉਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ, ਨਵੀਂ ਸੋਚ, ਆਧੁਨਿਕ ਸੋਚ ਦੇ ਨਾਲ ਅੱਗੇ ਵਧ ਰਿਹਾ ਹੈ। ਹੁਣ ਦੇਖੋ, ਲੰਬੇ ਸਮੇਂ ਤੱਕ, ਅਤੇ ਮੈਂ ਤਾਂ ਜਦੋਂ ਇੱਥੇ ਆਉਂਦਾ ਸਾਂ, ਮੈਂ ਲਗਾਤਾਰ ਦੇਖਦਾ ਸਾਂ, ਇੱਥੇ ਇੱਕ ਯੂਨੀਵਰਸਿਟੀ ਨਾਲ ਹੀ ਗੁਜ਼ਾਰਾ ਹੁੰਦਾ ਸੀ। ਅਤੇ ਇਲਾਜ ਹੋਵੇ ਜਾਂ ਫਿਰ ਮੈਡੀਕਲ ਦੀ ਪੜ੍ਹਾਈ, IGMC ਸ਼ਿਮਲਾ ਅਤੇ ਟਾਟਾ ਮੈਡੀਕਲ ਕਾਲਜ 'ਤੇ ਹੀ ਨਿਰਭਰਤਾ ਸੀ। ਗੰਭੀਰ ਬਿਮਾਰੀਆਂ ਦਾ ਇਲਾਜ ਹੋਵੇ ਜਾਂ ਫਿਰ ਸਿੱਖਿਆ ਜਾਂ ਰੋਜ਼ਗਾਰ, ਚੰਡੀਗੜ੍ਹ ਅਤੇ ਦਿੱਲੀ ਜਾਣਾ ਤਦ ਹਿਮਾਚਲ ਦੇ ਲਈ ਮਜਬੂਰੀ ਬਣ ਗਿਆ ਸੀ। ਲੇਕਿਨ ਬੀਤੇ ਅੱਠ ਵਰ੍ਹਿਆਂ ਵਿੱਚ ਸਾਡੀ ਡਬਲ ਇੰਜਣ ਦੀ ਸਰਕਾਰ ਨੇ ਹਿਮਾਚਲ ਦੀ ਵਿਕਾਸ ਗਾਥਾ ਨੂੰ ਨਵੇਂ ਆਯਾਮ ’ਤੇ ਪਹੁੰਚਾ ਦਿੱਤਾ ਹੈ। ਅੱਜ ਹਿਮਾਚਲ ਵਿੱਚ ਇੱਕ ਸੈਂਟਰਲ ਯੂਨੀਵਰਸਿਟੀ ਵੀ ਹੈ, ਆਈਆਈਟੀ ਵੀ ਹੈ, ਟ੍ਰਿਪਲ ਆਈਟੀ ਵੀ ਹੈ, ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ (IIM) ਜਿਹੇ ਪ੍ਰਤਿਸ਼ਠਿਤ ਸੰਸਥਾਨ ਵੀ ਹਨ। ਦੇਸ਼ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਦਾ ਸਭ ਤੋਂ ਬੜਾ ਸੰਸਥਾਨ, ਏਮਸ ਵੀ ਹੁਣ ਬਿਲਾਸਪੁਰ ਅਤੇ ਹਿਮਾਚਲ ਦੀ ਜਨਤਾ ਦੀ ਆਨ-ਬਾਨ-ਸ਼ਾਨ ਵਧਾ ਰਿਹਾ ਹੈ।
ਬਿਲਾਸਪੁਰ ਏਮਸ ਇੱਕ ਹੋਰ ਬਦਲਾਅ ਦਾ ਵੀ ਪ੍ਰਤੀਕ ਹੈ ਅਤੇ ਏਮਸ ਦੇ ਅੰਦਰ ਵੀ ਇਹ ਗ੍ਰੀਨ ਏਮਸ ਦੇ ਨਾਮ ਨਾਲ ਜਾਣਿਆ ਜਾਵੇਗਾ, ਪੂਰੀ ਤਰ੍ਹਾਂ ਵਾਤਾਵਰਣ ਪ੍ਰੇਮੀ ਏਮਸ, ਪ੍ਰਕਿਰਤੀ ਪ੍ਰੇਮੀ ਏਮਸ। ਹੁਣੇ ਸਾਡੇ ਸਾਰੇ ਸਾਥੀਆਂ ਨੇ ਦੱਸਿਆ ਪਹਿਲਾਂ ਸਰਕਾਰਾਂ ਨੀਂਹ ਪੱਥਰ ਰੱਖਣ ਦਾ ਪੱਥਰ ਲਗਾਉਂਦੀਆਂ ਸਨ ਅਤੇ ਚੋਣਾਂ ਹੋਣ ਤੋਂ ਬਾਅਦ ਭੁੱਲ ਜਾਂਦੀਆਂ ਸਨ। ਅੱਜ ਵੀ ਹਿਮਾਚਲ ਵਿੱਚ ਜਾਓਗੇ, ਸਾਡੇ ਧੂਮਲ ਜੀ ਨੇ ਇੱਕ ਵਾਰ ਪ੍ਰੋਗਰਾਮ ਕੀਤਾ ਸੀ, ਕਿੱਥੇ-ਕਿੱਥੇ ਪੱਥਰ ਪਏ ਹਨ ਢੂੰਢਣ ਦਾ, ਅਤੇ ਢੇਰ ਸਾਰੇ ਐਸੇ ਪ੍ਰੋਗਰਾਮ ਜਿੱਥੇ ਪੱਥਰ ਪਏ ਸਨ, ਕੰਮ ਨਹੀਂ ਹੋਇਆ ਸੀ।
ਮੈਨੂੰ ਯਾਦ ਹੈ ਮੈਂ ਇੱਕ ਵਾਰ ਰੇਲਵੇ ਦਾ ਰੀਵਿਊ ਲੈ ਰਿਹਾ ਸਾਂ, ਤੁਹਾਡੇ ਊਨਾ ਦੇ ਪਾਸ ਇੱਕ ਰੇਲਵੇ ਲਾਈਨ ਵਿਛਾਈ ਸੀ। 35 ਸਾਲ ਪਹਿਲਾਂ ਨਿਰਣੈ ਹੋਇਆ ਸੀ, 35 ਸਾਲ ਪਹਿਲਾਂ। ਪਾਰਲੀਮੈਂਟ ਵਿੱਚ ਐਲਾਨ ਹੋਇਆ ਸੀ, ਲੇਕਿਨ ਫਿਰ ਫਾਈਲ ਬੰਦ। ਹਿਮਾਚਲ ਨੂੰ ਕੌਣ ਪੁੱਛੇਗਾ ਭਾਈ? ਲੇਕਿਨ ਇਹ ਤਾਂ ਹਿਮਾਚਲ ਦਾ ਬੇਟਾ ਹੈ ਅਤੇ ਹਿਮਾਚਲ ਨੂੰ ਭੁੱਲ ਨਹੀਂ ਸਕਦਾ। ਲੇਕਿਨ ਸਾਡੀ ਸਰਕਾਰ ਦੀ ਪਹਿਚਾਣ ਹੈ ਕਿ ਉਹ ਜਿਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦੀ (ਕਰਦੀ) ਹੈ, ਉਸ ਦਾ ਲੋਕਅਰਪਣ ਵੀ ਕਰਦੀ ਹੈ। ਅਟਕਣਾ, ਲਟਕਣਾ, ਭਟਕਣਾ, ਉਹ ਜ਼ਮਾਨਾ ਚਲਾ ਗਿਆ, ਦੋਸਤੋਂ!
ਸਾਥੀਓ,
ਰਾਸ਼ਟਰ ਰੱਖਿਆ ਵਿੱਚ ਹਮੇਸ਼ਾ ਤੋਂ ਹਿਮਾਚਲ ਦਾ ਬਹੁਤ ਬੜਾ ਯੋਗਦਾਨ ਰਿਹਾ ਹੈ, ਜੋ ਹਿਮਾਚਲ ਪੂਰੇ ਦੇਸ਼ ਵਿੱਚ ਰਾਸ਼ਟਰ ਰੱਖਿਆ ਦੇ ਵੀਰਾਂ ਦੇ ਲਈ ਜਾਣਿਆ ਜਾਂਦਾ ਹੈ ਉਹ ਹਿਮਾਚਲ ਹੁਣ ਇਸ ਏਮਸ ਦੇ ਬਾਅਦ ਜੀਵਨ ਰੱਖਿਆ ਦੇ ਲਈ ਵੀ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਹੈ। ਸਾਲ 2014 ਤੱਕ ਹਿਮਾਚਲ ਵਿੱਚ ਸਿਰਫ਼ 3 ਮੈਡੀਕਲ ਕਾਲਜ ਸਨ, ਜਿਸ ਵਿੱਚ 2 ਸਰਕਾਰੀ ਸਨ। ਪਿਛਲੇ 8 ਸਾਲਾਂ ਵਿੱਚ 5 ਨਵੇਂ ਸਰਕਾਰੀ ਮੈਡੀਕਲ ਕਾਲਜ ਹਿਮਾਚਲ ਵਿੱਚ ਬਣੇ ਹਨ। 2014 ਤੱਕ ਅੰਡਰ ਅਤੇ ਪੋਸਟ ਗ੍ਰੈਜੂਏਟ ਮਿਲਾ ਕੇ ਸਿਰਫ਼ 500 ਵਿਦਿਆਰਥੀ ਪੜ੍ਹ ਸਕਦੇ ਸਨ, ਅੱਜ ਇਹ ਸੰਖਿਆ 1200 ਤੋਂ ਅਧਿਕ, ਯਾਨੀ ਦੁੱਗਣੇ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਏਮਸ ਵਿੱਚ ਹਰ ਸਾਲ ਅਨੇਕ ਨਵੇਂ ਡਾਕਟਰ ਬਣਨਗੇ, ਨਰਸਿੰਗ ਨਾਲ ਜੁੜੇ ਯੁਵਾ ਇੱਥੇ ਟ੍ਰੇਨਿੰਗ ਪ੍ਰਾਪਤ ਕਰਨਗੇ। ਅਤੇ ਮੈਨੂੰ ਜੈਰਾਮ ਜੀ ਦੀ ਟੀਮ ਨੂੰ, ਜੈਰਾਮ ਜੀ ਨੂੰ, ਭਾਰਤ ਸਰਕਾਰ ਦੇ ਆਰੋਗਯ ਮੰਤਰੀ ਅਤੇ ਆਰੋਗਯ ਮੰਤਰਾਲੇ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦੇਣੀ ਹੈ। ਜਦੋਂ ਨੱਡਾ ਜੀ ਆਰੋਗਯ ਮੰਤਰੀ ਸਨ, ਉਸ ਸਮੇਂ ਅਸੀਂ ਨਿਰਣੈ ਕੀਤਾ ਤਾਂ ਨੱਡਾ ਜੀ ਦੇ ਜ਼ਿੰਮੇ ਬਹੁਤ ਬੜੀ ਜ਼ਿੰਮੇਵਾਰੀ ਆ ਗਈ, ਮੈਂ ਨੀਂਹ ਪੱਥਰ ਵੀ ਰੱਖ ਗਿਆ। ਇਸੇ ਕਾਲਖੰਡ ਵਿੱਚ ਕੋਰੋਨਾ ਦੀ ਭਿਆਨਕ ਮਹਾਮਾਰੀ ਆਈ ਅਤੇ ਅਸੀਂ ਜਾਣਦੇ ਹਾਂ ਕਿ ਹਿਮਾਚਲ ਦੇ ਲੋਕ ਤਾਂ ਹਿਮਾਚਲ ਵਿੱਚ ਕੋਈ ਵੀ ਕੰਸਟ੍ਰਕਸ਼ਨ ਦਾ ਕੰਮ ਕਰਦਾ ਹੈ ਤਾਂ ਕਿਤਨਾ ਮੁਸ਼ਕਿਲ ਹੁੰਦਾ ਹੈ, ਇੱਕ-ਇੱਕ ਚੀਜ਼ ਪਹਾੜ ’ਤੇ ਲਿਆਉਣਾ, ਕਿਤਨਾ ਦਿੱਕਤ ਭਰਿਆ ਹੁੰਦਾ ਹੈ। ਜੋ ਕੰਮ ਨੀਚੇ ਇੱਕ ਘੰਟੇ ਵਿੱਚ ਹੁੰਦਾ ਹੈ, ਉਸ ਨੂੰ ਇੱਥੇ ਪਹਾੜਾਂ ਵਿੱਚ ਕਰਨ ਦੇ ਲਈ ਇੱਕ ਦਿਨ ਲਗ ਜਾਂਦਾ ਹੈ। ਉਸ ਦੇ ਬਾਵਜੂਦ ਵੀ, ਕੋਰੋਨਾ ਦੀ ਕਠਿਨਾਈ ਦੇ ਬਾਵਜੂਦ ਵੀ ਭਾਰਤ ਸਰਕਾਰ ਦਾ ਆਰੋਗਯ ਮੰਤਰਾਲਾ ਅਤੇ ਜੈਰਾਮ ਜੀ ਦੇ ਰਾਜ ਸਰਕਾਰ ਦੀ ਟੀਮ ਨੇ ਮਿਲ ਕੇ ਜੋ ਕੰਮ ਕੀਤਾ, ਅੱਜ ਏਮਸ ਮੌਜੂਦ ਹੈ, ਏਮਸ ਕੰਮ ਕਰਨ ਵਿੱਚ ਲਗ ਗਿਆ ਹੈ।
ਮੈਡੀਕਲ ਕਾਲਜ ਹੀ ਨਹੀਂ, ਅਸੀਂ ਇੱਕ ਹੋਰ ਦਿਸ਼ਾ ਵਿੱਚ ਅੱਗੇ ਵਧੇ, ਦਵਾਈਆਂ ਅਤੇ ਜੀਵਨ ਰੱਖਿਅਕ ਟੀਕਿਆਂ ਦੇ ਨਿਰਮਾਤਾ ਦੇ ਰੂਪ ਵਿੱਚ ਵੀ ਹਿਮਾਚਲ ਦੀ ਭੂਮਿਕਾ ਦਾ ਬਹੁਤ ਅਧਿਕ ਵਿਸਤਾਰ ਕੀਤਾ ਜਾ ਰਿਹਾ ਹੈ। ਬਲਕ ਡਰੱਗਸ ਪਾਰਕ ਦੇ ਲਈ ਦੇਸ਼ ਦੇ ਸਿਰਫ਼ ਤਿੰਨ ਰਾਜਾਂ ਨੂੰ ਚੁਣਿਆ ਗਿਆ ਹੈ, ਅਤੇ ਉਸ ਵਿੱਚੋਂ ਇੱਕ ਕਿਹੜਾ ਰਾਜ ਹੈ ਭਾਈ, ਕਿਹੜਾ ਰਾਜ ਹੈ? ਹਿਮਾਚਲ ਹੈ, ਤੁਹਾਨੂੰ ਗਰਵ (ਮਾਣ) ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ? ਕੀ ਤੁਹਾਡੇ ਬੱਚਿਆਂ ਦੇ ਉੱਜਵਲ ਭਵਿੱਖ ਦਾ ਨੀਂਹ ਪੱਥਰ ਰੱਖਿਆ ਹੈ ਕਿ ਨਹੀਂ ਹੈ? ਇਹ ਤੁਹਾਡੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਗਰੰਟੀ ਹੈ ਕਿ ਨਹੀਂ ਹੈ? ਅਸੀਂ ਕੰਮ ਬੜੀ ਮਜ਼ਬੂਤੀ ਨਾਲ ਕਰਦੇ ਹਾਂ ਅਤੇ ਅੱਜ ਦੀ ਪੀੜ੍ਹੀ ਦੇ ਲਈ ਵੀ ਕਰਦੇ ਹਾਂ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਕਰਦੇ ਹਾਂ। ਉਸੇ ਪ੍ਰਕਾਰ ਨਾਲ ਮੈਡੀਕਲ ਡਿਵਾਈਸ ਪਾਰਕ ਦੇ ਲਈ 4 ਰਾਜਾਂ ਨੂੰ ਚੁਣਿਆ ਗਿਆ ਹੈ, ਜਿੱਥੇ ਅੱਜ ਮੈਡੀਕਲ ਵਿੱਚ ਟੈਕਨੋਲੋਜੀ ਦਾ ਭਰਪੂਰ ਉਪਯੋਗ ਹੋ ਰਿਹਾ ਹੈ। ਵਿਸ਼ਿਸ਼ਟ ਪ੍ਰਕਾਰ ਦੇ ਔਜ਼ਾਰਾਂ ਦੀ ਜ਼ਰੂਰਤ ਪੈਂਦੀ ਹੈ, ਉਸ ਨੂੰ ਬਣਾਉਣ ਦੇ ਲਈ ਦੇਸ਼ ਵਿੱਚ ਚਾਰ ਰਾਜ ਚੁਣੇ ਗਏ ਹਨ। ਇਤਨਾ ਬੜਾ ਹਿੰਦੁਸਤਾਨ, ਇਤਨੀ ਬੜੀ ਜਨਸੰਖਿਆ, ਹਿਮਾਚਲ ਤਾਂ ਮੇਰਾ ਛੋਟਾ ਜਿਹਾ ਰਾਜ ਹੈ, ਲੇਕਿਨ ਇਹ ਵੀਰਾਂ ਦੀ ਧਰਤੀ ਹੈ ਅਤੇ ਮੈਂ ਇੱਥੋਂ ਦੀ ਰੋਟੀ ਖਾਈ ਹੈ, ਮੈਨੂੰ ਕਰਜ਼ ਵੀ ਚੁਕਾਉਣਾ ਹੈ। ਅਤੇ ਇਸ ਲਈ ਚੌਥਾ ਮੈਡੀਕਲ ਡਿਵਾਈਸ ਪਾਰਕ ਕਿੱਥੇ ਬਣ ਰਿਹਾ ਹੈ, ਇਹ ਚੌਥਾ ਮੈਡੀਕਲ ਡਿਵਾਈਸ ਪਾਰਕ ਕਿੱਥੇ ਬਣ ਰਿਹਾ ਹੈ- ਤੁਹਾਡੇ ਹਿਮਾਚਲ ਵਿੱਚ ਬਣ ਰਿਹਾ ਹੈ ਦੋਸਤੋ। ਦੁਨੀਆ ਭਰ ਦੇ ਬੜੇ-ਬੜੇ ਲੋਕ ਇੱਥੇ ਆਉਣਗੇ। ਨਾਲਾਗੜ੍ਹ ਵਿੱਚ ਇਹ ਮੈਡੀਕਲ ਡਿਵਾਈਸ ਪਾਰਕ ਦਾ ਨੀਂਹ ਪੱਥਰ ਇਸੇ ਦਾ ਹਿੱਸਾ ਹੈ। ਇਸ ਡਿਵਾਈਸ ਪਾਰਕ ਦੇ ਨਿਰਮਾਣ ਦੇ ਲਈ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਇੱਥੇ ਹੋਵੇਗਾ। ਇਸ ਨਾਲ ਜੁੜੇ ਅਨੇਕ ਛੋਟੇ ਅਤੇ ਲਘੂ ਉਦਯੋਗ ਆਸ-ਪਾਸ ਵਿਕਸਿਤ ਹੋਣਗੇ। ਇਸ ਨਾਲ ਇੱਥੋਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮਿਲਣਗੇ।
ਸਾਥੀਓ,
ਹਿਮਾਚਲ ਦਾ ਇੱਕ ਪੱਖ ਹੋਰ ਹੈ, ਜਿਸ ਵਿੱਚ ਇੱਥੇ ਵਿਕਾਸ ਦੀਆਂ ਅਨੰਤ ਸੰਭਾਵਨਾਵਾਂ ਛਿਪੀਆਂ ਹੋਈਆਂ ਹਨ। ਇਹ ਪੱਖ ਹੈ ਮੈਡੀਕਲ ਟੂਰਿਜ਼ਮ ਦਾ। ਇੱਥੋਂ ਦੀ ਆਬੋ-ਹਵਾ, ਇੱਥੋਂ ਦਾ ਮੌਸਮ, ਇੱਥੋਂ ਦਾ ਵਾਤਾਵਰਣ, ਇੱਥੋਂ ਦੀਆਂ ਜੜੀ-ਬੂਟੀਆਂ, ਇੱਥੋਂ ਦਾ ਅੱਛੇ ਸਿਹਤ ਦੇ ਲਈ ਬਹੁਤ ਉਚਿਤ ਵਾਤਾਵਰਣ। ਅੱਜ ਭਾਰਤ ਮੈਡੀਕਲ ਟੂਰਿਜ਼ਮ ਨੂੰ ਲੈ ਕੇ ਦੁਨੀਆ ਦਾ ਇੱਕ ਬਹੁਤ ਬੜਾ ਆਕਰਸ਼ਣ ਕੇਂਦਰ ਬਣ ਰਿਹਾ ਹੈ। ਜਦੋਂ ਦੇਸ਼ ਅਤੇ ਦੁਨੀਆ ਦੇ ਲੋਕ ਹਿੰਦੁਸਤਾਨ ਵਿੱਚ ਮੈਡੀਕਲ ਟ੍ਰੀਟਮੈਂਟ ਦੇ ਲਈ ਆਉਣਾ ਚਾਹੁਣਗੇ ਤਾਂ ਇੱਥੋਂ ਦੀ ਪ੍ਰਾਕ੍ਰਿਤਿਕ ਸੁੰਦਰਤਾ ਇਤਨੀ ਵਧੀਆ ਹੈ ਕਿ ਉਹ ਇੱਥੇ ਆਉਣਗੇ, ਇੱਕ ਪ੍ਰਕਾਰ ਨਾਲ ਉਨ੍ਹਾਂ ਦੇ ਲਈ ਆਰੋਗਯ ਦਾ ਲਾਭ ਵੀ ਹੋਵੇਗਾ ਅਤੇ ਟੂਰਿਜ਼ਮ ਦਾ ਵੀ ਲਾਭ ਹੋਣ ਵਾਲਾ ਹੈ। ਹਿਮਾਚਲ ਦੇ ਤਾਂ ਦੋਨੋਂ ਹੱਥਾਂ ਵਿੱਚ ਲੱਡੂ ਹਨ।
ਸਾਥੀਓ,
ਕੇਂਦਰ ਸਰਕਾਰ ਦਾ ਪ੍ਰਯਾਸ ਹੈ ਕਿ ਗ਼ਰੀਬ ਅਤੇ ਮੱਧ ਵਰਗ ਦਾ ਇਲਾਜ, ਉਸ ’ਤੇ ਖਰਚ ਘੱਟ ਤੋਂ ਘੱਟ ਹੋਵੇ, ਇਹ ਇਲਾਜ ਵੀ ਬਿਹਤਰ ਮਿਲੇ ਅਤੇ ਇਸ ਦੇ ਲਈ ਉਸ ਨੂੰ ਦੂਰ ਤੱਕ ਜਾਣਾ ਵੀ ਨਾ ਪਵੇ। ਇਸ ਲਈ ਅੱਜ ਏਮਸ ਮੈਡੀਕਲ ਕਾਲਜ, ਜ਼ਿਲ੍ਹਾ ਹਸਪਤਾਲਾਂ ਵਿੱਚ ਕ੍ਰਿਟੀਕਲ ਕੇਅਰ ਸੁਵਿਧਾਵਾਂ ਅਤੇ ਪਿੰਡਾਂ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰ ਬਣਾਉਣ ’ਤੇ ਇੱਕ seamless connectivity ’ਤੇ ਅਸੀਂ ਕੰਮ ਕਰ ਰਹੇ ਹਾਂ। ਉਸ 'ਤੇ ਬਲ ਦਿੱਤਾ ਜਾ ਰਿਹਾ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਹਿਮਾਚਲ ਦੇ ਅਧਿਕਤਰ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਮਿਲ ਰਹੀ ਹੈ। ਇਸ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 3 ਕਰੋੜ 60 ਲੱਖ ਗ਼ਰੀਬ ਮਰੀਜ਼ਾਂ ਦਾ ਮੁਫ਼ਤ ਇਲਾਜ ਹੋ ਚੁੱਕਿਆ ਹੈ, ਅਤੇ ਇਨ੍ਹਾਂ ਵਿੱਚੋਂ 1.5 ਲੱਖ ਤਾਂ ਲਾਭਾਰਥੀ ਇਹ ਮੇਰੇ ਹਿਮਾਚਲ ਦੇ ਮੇਰੇ ਪਰਿਵਾਰਜਨ ਹਨ। ਦੇਸ਼ ਵਿੱਚ ਇਨ੍ਹਾਂ ਸਾਰੇ ਸਾਥੀਆਂ ਦੇ ਇਲਾਜ 'ਤੇ ਸਰਕਾਰ ਹੁਣ ਤੱਕ 45 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕਰ ਚੁੱਕੀ ਹੈ। ਅਗਰ ਆਯੁਸ਼ਮਾਨ ਭਾਰਤ ਯੋਜਨਾ ਨਾ ਹੁੰਦੀ ਤਾਂ ਇਸ ਦਾ ਕਰੀਬ ਦੁੱਗਣਾ ਯਾਨੀ ਲਗਭਗ 90 ਹਜ਼ਾਰ ਕਰੋੜ ਰੁਪਏ ਇਹ ਜੋ ਮਰੀਜ਼ ਲੋਕ ਸਨ, ਉਨ੍ਹਾਂ ਪਰਿਵਾਰਾਂ ਨੂੰ ਆਪਣੀ ਜੇਬ ਤੋਂ ਦੇਣਾ ਪੈਂਦਾ। ਯਾਨੀ ਇਤਨੀ ਬੜੀ ਬੱਚਤ ਵੀ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰ ਨੂੰ ਬਿਹਤਰੀਨ ਇਲਾਜ ਦੇ ਨਾਲ ਮਿਲੀ ਹੈ।
ਸਾਥੀਓ,
ਮੇਰੇ ਲਈ ਇੱਕ ਹੋਰ ਸੰਤੋਸ਼ ਦੀ ਬਾਤ ਹੈ। ਸਰਕਾਰ ਦੀਆਂ ਇਸ ਪ੍ਰਕਾਰ ਦੀਆਂ ਯੋਜਨਾਵਾਂ ਦਾ ਸਭ ਤੋਂ ਅਧਿਕ ਲਾਭ ਸਾਡੀਆਂ ਮਾਤਾਵਾਂ ਨੂੰ, ਭੈਣਾਂ ਨੂੰ, ਬੇਟੀਆਂ ਨੂੰ ਮਿਲਿਆ ਹੈ। ਅਤੇ ਅਸੀਂ ਜਾਣਦੇ ਹਾਂ, ਸਾਡੀਆਂ ਮਾਤਾਵਾਂ-ਭੈਣਾਂ ਦਾ ਸੁਭਾਅ ਹੁੰਦਾ ਹੈ, ਕਿਤਨੀ ਵੀ ਤਕਲੀਫ਼ ਹੋਵੇ, ਸਰੀਰ ਵਿੱਚ ਕਿਤਨੀ ਹੀ ਪੀੜਾ ਹੁੰਦੀ ਹੋਵੇ, ਲੇਕਿਨ ਉਹ ਪਰਿਵਾਰ ਵਿੱਚ ਕਿਸੇ ਨੂੰ ਦੱਸਦੀਆਂ ਨਹੀਂ ਹਨ। ਉਹ ਸਹਿਣ ਕਰਦੀਆਂ ਵੀ ਹਨ, ਕੰਮ ਵੀ ਕਰਦੀਆਂ ਹਨ, ਪੂਰੇ ਪਰਿਵਾਰ ਨੂੰ ਸੰਭਾਲਦੀਆਂ ਵੀ ਹਨ, ਕਿਉਂਕਿ ਉਸ ਦੇ ਮਨ ਵਿੱਚ ਰਹਿੰਦਾ ਹੈ ਕਿ ਅਗਰ ਬਿਮਾਰੀ ਦਾ ਪਤਾ ਪਰਿਵਾਰ ਦੇ ਲੋਕਾਂ ਨੂੰ ਲਗੇਗਾ, ਬੱਚਿਆਂ ਨੂੰ ਲਗੇਗਾ ਤਾਂ ਉਹ ਕਰਜ਼ਾ ਕਰ-ਕਰਕੇ ਵੀ ਮੇਰਾ ਇਲਾਜ ਕਰਵਾਉਣਗੇ, ਅਤੇ ਮਾਂ ਸੋਚਦੀ ਹੈ, ਅਰੇ ਬਿਮਾਰੀ ਵਿੱਚ ਹੀ ਥੋੜ੍ਹਾ ਸਮਾਂ ਕੱਢ ਲਵਾਂਗੀ, ਲੇਕਿਨ ਬੱਚਿਆਂ ’ਤੇ ਕਰਜ਼ ਨਹੀਂ ਹੋਣ ਦੇਵਾਂਗੀ, ਮੈਂ ਹਸਪਤਾਲ ਜਾ ਕੇ ਖਰਚ ਨਹੀਂ ਕਰਾਂਗੀ। ਇਨ੍ਹਾਂ ਮਾਤਾਵਾਂ ਦੀ ਚਿੰਤਾ ਕੌਣ ਕਰੇਗਾ? ਕੀ ਮੇਰੀਆਂ ਮਾਤਾਵਾਂ ਇਸ ਪ੍ਰਕਾਰ ਦੀਆਂ ਯਾਤਨਾਵਾਂ ਚੁੱਪਚਾਪ ਸਹਿੰਦੀਆਂ ਰਹਿਣ। ਇਹ ਬੇਟਾ ਕਿਸ ਕੰਮ ਦਾ ਹੈ, ਅਤੇ ਉਸੇ ਭਾਵਨਾ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦਾ ਜਨਮ ਹੋਇਆ ਹੈ। ਤਾਕਿ ਮੇਰੀਆਂ ਮਾਤਾਵਾਂ-ਭੈਣਾਂ ਨੂੰ ਬਿਮਾਰੀ ਨਾਲ ਗੁਜਾਰਾ ਨਾ ਕਰਨਾ ਪਵੇ। ਜੀਵਨ ਵਿੱਚ ਇਸ ਮਜਬੂਰੀ ਨਾਲ ਜੀਣਾ ਨਾ ਪਵੇ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਾਭ ਲੈਣ ਵਾਲੀਆਂ ਮਾਤਾਵਾਂ-ਭੈਣਾਂ 50 ਪ੍ਰਤੀਸ਼ਤ ਤੋਂ ਜ਼ਿਆਦਾ ਹਨ। ਸਾਡੀਆਂ ਮਾਤਾਵਾਂ-ਭੈਣਾਂ ਅਤੇ ਬੇਟੀਆਂ ਹਨ।
ਸਾਥੀਓ,
ਚਾਹੇ ਪਖਾਨੇ ਬਣਾਉਣ ਦੇ ਲਈ ਸਵੱਛ ਭਾਰਤ ਅਭਿਯਾਨ ਹੋਵੇ, ਮੁਫ਼ਤ ਗੈਸ ਕਨੈਕਸ਼ਨ ਦੇਣ ਦੇ ਲਈ ਉੱਜਵਲਾ ਯੋਜਨਾ ਹੋਵੇ, ਮੁਫ਼ਤ ਸੈਨੇਟਰੀ ਨੈਪਕਿਨ ਦੇਣ ਦਾ ਅਭਿਯਾਨ ਹੋਵੇ, ਮਾਤ੍ਰਵੰਦਨਾ ਯੋਜਨਾ ਦੇ ਤਹਿਤ ਹਰ ਗਰਭਵਤੀ ਮਹਿਲਾ ਨੂੰ ਪੋਸ਼ਕ ਆਹਾਰ ਦੇ ਲਈ ਹਜ਼ਾਰਾਂ ਰੁਪਏ ਦੀ ਮਦਦ ਕੀਤੀ ਹੋਵੇ, ਜਾਂ ਫਿਰ ਹੁਣ ਹਰ ਘਰ ਜਲ ਪਹੁੰਚਾਉਣ ਦਾ ਸਾਡਾ ਅਭਿਯਾਨ ਹੋਵੇ, ਇਹ ਸਾਰਾ ਮੇਰੀਆਂ ਮਾਤਾਵਾਂ-ਭੈਣਾਂ ਨੂੰ ਸਸ਼ਕਤ ਕਰਨ ਵਾਲੇ ਕੰਮ ਅਸੀਂ ਇੱਕ ਤੋਂ ਬਾਅਦ ਇੱਕ ਕਰਦੇ ਚਲੇ ਜਾ ਰਹੇ ਹਾਂ। ਮਾਤਾਵਾਂ-ਭੈਣਾਂ-ਬੇਟੀਆਂ ਦਾ ਸੁਖ, ਸੁਵਿਧਾ, ਸਨਮਾਨ, ਸੁਰੱਖਿਆ ਅਤੇ ਸਿਹਤ ਡਬਲ ਇੰਜਣ ਦੀ ਸਰਕਾਰ ਦੀ ਬਹੁਤ ਬੜੀ ਪ੍ਰਾਥਮਿਕਤਾ ਹੈ। ਕੇਂਦਰ ਸਰਕਾਰ ਨੇ ਜੋ ਵੀ ਯੋਜਨਾਵਾਂ ਬਣਾਈਆਂ ਹਨ, ਉਨ੍ਹਾਂ ਨੂੰ ਜੈਰਾਮ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ, ਉਨ੍ਹਾਂ ਦੀ ਸਰਕਾਰ ਨੇ ਬਹੁਤ ਤੇਜ਼ ਗਤੀ ਨਾਲ ਅਤੇ ਬੜੀ ਸਪਿਰਿਟ ਦੇ ਨਾਲ ਉਸ ਨੂੰ ਜ਼ਮੀਨ 'ਤੇ ਉਤਾਰਿਆ ਹੈ ਅਤੇ ਉਨ੍ਹਾਂ ਦਾ ਦਾਇਰਾ ਵੀ ਵਧਾਇਆ ਹੈ। ਹਰ ਘਰ ਨਲ ਸੇ ਜਲ ਪਹੁੰਚਾਉਣ ਦਾ ਕੰਮ ਇੱਥੇ ਕਿਤਨੀ ਤੇਜ਼ੀ ਨਾਲ ਹੋਇਆ ਹੈ, ਇਹ ਸਾਡੇ ਸਭ ਦੇ ਸਾਹਮਣੇ ਹੈ। ਪਿਛਲੇ 7 ਦਹਾਕਿਆਂ ਵਿੱਚ ਜਿਤਨੇ ਜਲ ਕਨੈਕਸ਼ਨ ਹਿਮਾਚਲ ਵਿੱਚ ਦਿੱਤੇ ਗਏ ਹਨ, ਉਸ ਤੋਂ ਦੁੱਗਣੇ ਤੋਂ ਵੀ ਅਧਿਕ ਸਿਰਫ਼ ਬੀਤੇ 3 ਸਾਲਾਂ ਵਿੱਚ ਦੇ ਚੁੱਕੇ ਹਾਂ ਅਸੀਂ, ਮਿਲ ਚੁੱਕੇ ਹਾਂ ਲੋਕਾਂ ਨੂੰ। ਇਨ੍ਹਾਂ ਤਿੰਨ ਵਰ੍ਹਿਆਂ ਵਿੱਚ ਸਾਢੇ 8 ਲੱਖ ਤੋਂ ਅਧਿਕ ਨਵੇਂ ਪਰਿਵਾਰਾਂ ਨੂੰ ਪਾਈਪ ਦੇ ਪਾਣੀ ਦੀ ਸੁਵਿਧਾ ਮਿਲੀ ਹੈ।
ਭਾਈਓ ਅਤੇ ਭੈਣੋਂ,
ਜੈਰਾਮ ਜੀ ਅਤੇ ਉਨ੍ਹਾਂ ਦੀ ਟੀਮ ਦੀ ਇੱਕ ਹੋਰ ਮਾਮਲੇ ਵਿੱਚ ਦੇਸ਼ ਬਹੁਤ ਅਧਿਕ ਪ੍ਰਸ਼ੰਸਾ ਕਰ ਰਿਹਾ ਹੈ। ਇਹ ਪ੍ਰਸ਼ੰਸਾ ਸਮਾਜਿਕ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਦੇ ਪ੍ਰਯਾਸਾਂ ਨੂੰ ਵਿਸਤਾਰ ਦੇਣ ਦੇ ਲਈ ਹੋ ਰਹੀ ਹੈ। ਅੱਜ ਹਿਮਾਚਲ ਦਾ ਸ਼ਾਇਦ ਹੀ ਕੋਈ ਪਰਿਵਾਰ ਐਸਾ ਹੋਵੇ, ਜਿੱਥੇ ਕਿਸੇ ਨਾ ਕਿਸੇ ਮੈਂਬਰ ਨੂੰ ਪੈਨਸ਼ਨ ਦੀ ਸੁਵਿਧਾ ਨਾ ਮਿਲਦੀ ਹੋਵੇ। ਵਿਸ਼ੇਸ਼ ਰੂਪ ਨਾਲ ਜੋ ਸਾਥੀ ਬੇਸਹਾਰਾ ਹੈ, ਜਿਨ੍ਹਾਂ ਨੂੰ ਗੰਭੀਰ ਬਿਮਾਰੀ ਨੇ ਜਕੜ ਲਿਆ ਹੈ, ਐਸੇ ਪਰਿਵਾਰਾਂ ਨੂੰ ਪੈਨਸ਼ਨ ਅਤੇ ਇਲਾਜ ਦੇ ਖਰਚ ਨਾਲ ਜੁੜੀ ਸਹਾਇਤਾ ਦੇ ਪ੍ਰਯਾਸ ਸ਼ਲਾਘਾਯੋਗ ਹਨ। ਹਿਮਾਚਲ ਪ੍ਰਦੇਸ਼ ਦੇ ਹਜ਼ਾਰਾਂ ਪਰਿਵਾਰਾਂ ਨੂੰ ਵੰਨ-ਰੈਂਕ ਵੰਨ-ਪੈਨਸ਼ਨ ਲਾਗੂ ਹੋਣ ਨਾਲ ਵੀ ਬੜਾ ਲਾਭ ਹੋਇਆ ਹੈ।
ਸਾਥੀਓ,
ਹਿਮਾਚਲ ਅਵਸਰਾਂ ਦਾ ਪ੍ਰਦੇਸ਼ ਹੈ। ਅਤੇ ਮੈਂ ਜੈਰਾਮ ਜੀ ਨੂੰ ਇੱਕ ਹੋਰ ਵਧਾਈ ਦਿੰਦਾ ਹਾਂ। ਵੈਕਸੀਨੇਸ਼ਨ ਦਾ ਕੰਮ ਤਾਂ ਪੂਰੇ ਦੇਸ਼ ਵਿੱਚ ਚਲ ਰਿਹਾ ਹੈ, ਲੇਕਿਨ ਤੁਹਾਡੀ ਜ਼ਿੰਦਗੀ ਦੀ ਸੁਰੱਖਿਆ ਦੇ ਲਈ ਹਿਮਾਚਲ ਦੇਸ਼ ਦਾ ਉਹ ਪਹਿਲਾ ਪ੍ਰਦੇਸ਼ ਹੈ, ਜਿਸ ਨੇ ਸ਼ਤ-ਪ੍ਰਤੀਸ਼ਤ ਵੈਕਸੀਨੇਸ਼ਨ ਦਾ ਕੰਮ ਪੂਰਾ ਕਰ ਲਿਆ ਹੈ। ਹੁੰਦੀ ਹੈ, ਚਲਦੀ ਹੈ, ਵਾਲਾ ਮਾਮਲਾ ਨਹੀਂ, ਠਾਣ ਲਿਆ ਹੈ ਤਾਂ ਕਰਕੇ ਰਹਿਣਾ ਹੈ। ਇੱਥੇ ਬਿਜਲੀ ਪੈਦਾ ਹੁੰਦੀ ਹੈ ਹਾਇਡ੍ਰੋ ਨਾਲ, ਫ਼ਲ-ਸਬਜ਼ੀ ਦੇ ਲਈ ਉਪਜਾਊ ਜ਼ਮੀਨ ਹੈ ਅਤੇ ਰੋਜ਼ਗਾਰ ਦੇ ਅਨੰਤ ਅਵਸਰ ਦੇਣ ਵਾਲਾ ਟੂਰਿਜ਼ਮ ਇੱਥੇ ਹੈ। ਇਨ੍ਹਾਂ ਅਵਸਰਾਂ ਦੇ ਸਾਹਮਣੇ ਬਿਹਤਰ ਕਨੈਕਟੀਵਿਟੀ ਦਾ ਅਭਾਵ ਸਭ ਤੋਂ ਬੜੀ ਰੁਕਾਵਟ ਸੀ। 2014 ਦੇ ਬਾਅਦ ਤੋਂ ਹਿਮਾਚਲ ਪ੍ਰਦੇਸ਼ ਵਿੱਚ ਬਿਹਤਰੀਨ ਇਨਫ੍ਰਾਸਟ੍ਰਕਚਰ ਪਿੰਡ-ਪਿੰਡ ਤੱਕ ਪਹੁੰਚਾਉਣ ਦਾ ਪ੍ਰਯਾਸ ਹੋ ਰਿਹਾ ਹੈ। ਅੱਜ ਹਿਮਾਚਲ ਦੀਆਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਵੀ ਚਾਰੋਂ ਤਰਫ਼ ਚਲ ਰਿਹਾ ਹੈ। ਹਿਮਾਚਲ ਵਿੱਚ ਇਸ ਸਮੇਂ ਕਨੈਕਟੀਵਿਟੀ ਦੇ ਕੰਮਾਂ 'ਤੇ ਲਗਭਗ 50 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਪਿੰਜੌਰ ਤੋਂ ਨਾਲਾਗੜ੍ਹ ਹਾਈਵੇਅ ਦੇ ਫੋਰਲੇਨ ਦਾ ਕੰਮ ਜਦੋਂ ਪੂਰਾ ਹੋ ਜਾਵੇਗਾ, ਤਾਂ ਉਦਯੋਗਿਕ ਖੇਤਰ ਨਾਲਾਗੜ੍ਹ ਅਤੇ ਬੱਦੀ ਨੂੰ ਤਾਂ ਲਾਭ ਹੋਵੇਗਾ ਹੀ, ਚੰਡੀਗੜ੍ਹ ਅਤੇ ਅੰਬਾਲਾ ਤੋਂ ਬਿਲਾਸਪੁਰ, ਮੰਡੀ ਅਤੇ ਮਨਾਲੀ ਦੀ ਤਰਫ਼ ਜਾਣ ਵਾਲੇ ਯਾਤਰੀਆਂ ਨੂੰ ਵੀ ਸੁਵਿਧਾ ਵਧਣ ਵਾਲੀ ਹੈ। ਇਹੀ ਨਹੀਂ, ਹਿਮਾਚਲ ਦੇ ਲੋਕਾਂ ਨੂੰ ਘੁਮਾਅਦਾਰ ਰਸਤਿਆਂ ਤੋਂ ਮੁਕਤੀ ਦਿਵਾਉਣ ਦੇ ਲਈ ਸੁਰੰਗਾਂ ਦਾ ਜਾਲ ਵੀ ਵਿਛਾਇਆ ਜਾ ਰਿਹਾ ਹੈ।
ਸਾਥੀਓ,
ਡਿਜੀਟਲ ਕਨੈਕਟੀਵਿਟੀ ਨੂੰ ਲੈ ਕੇ ਵੀ ਹਿਮਾਚਲ ਵਿੱਚ ਅਭੂਤਪੂਰਵ ਕੰਮ ਹੋਇਆ ਹੈ। ਪਿਛਲੇ 8 ਵਰ੍ਹਿਆਂ ਵਿੱਚ ਮੇਡ ਇਨ ਇੰਡੀਆ ਮੋਬਾਈਲ ਫੋਨ ਸਸਤੇ ਵੀ ਹੋਏ ਅਤੇ ਪਿੰਡ-ਪਿੰਡ ਵਿੱਚ ਨੈੱਟਵਰਕ ਵੀ ਪਹੁੰਚਿਆ ਹੈ। ਬਿਹਤਰ 4G ਕਨੈਕਟੀਵਿਟੀ ਦੇ ਕਾਰਨ ਹਿਮਾਚਲ ਪ੍ਰਦੇਸ਼ ਡਿਜੀਟਲ ਲੈਣ-ਦੇਣ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਡਿਜੀਟਲ ਇੰਡੀਆ ਦਾ ਸਭ ਤੋਂ ਅਧਿਕ ਲਾਭ ਸਭ ਤੋਂ ਅਧਿਕ ਕਿਸੇ ਨੂੰ ਹੋ ਰਿਹਾ ਹੈ, ਤਾਂ ਮੇਰੇ ਹਿਮਾਚਲ ਦੇ ਭਾਈਆਂ-ਭੈਣਾਂ ਨੂੰ ਹੋ ਰਿਹਾ ਹੈ, ਮੇਰੇ ਹਿਮਾਚਲ ਦੇ ਨਾਗਰਿਕਾਂ ਨੂੰ ਹੋ ਰਿਹਾ ਹੈ।
ਵਰਨਾ ਬਿਲ ਭਰਨ ਤੋਂ ਲੈ ਕੇ ਬੈਂਕ ਨਾਲ ਜੁੜੇ ਕੰਮ ਹੋਣ, ਐਡਮੀਸ਼ਨ ਹੋਵੇ, ਐਪਲੀਕੇਸ਼ਨ ਹੋਵੇ, ਐਸੇ ਹਰ ਛੋਟੇ-ਛੋਟੇ ਕੰਮ ਦੇ ਲਈ ਪਹਾੜਾਂ ਤੋਂ ਹੇਠਾਂ ਉਤਰ ਕੇ ਦਫ਼ਤਰਾਂ ਵਿੱਚ ਜਾਣਾ, ਇੱਕ-ਇੱਕ ਦਿਨ ਲਗਦਾ ਸੀ, ਕਦੇ ਰਾਤ ਨੂੰ ਰੁਕਣਾ ਪੈਂਦਾ ਸੀ। ਹੁਣ ਤਾਂ ਦੇਸ਼ ਵਿੱਚ ਪਹਿਲੀ ਵਾਰ ਮੇਡ ਇਨ ਇੰਡੀਆ 5G ਸੇਵਾਵਾਂ ਵੀ ਸ਼ੁਰੂ ਹੋ ਚੁੱਕੀਆਂ ਹਨ, ਜਿਸ ਦਾ ਲਾਭ ਹਿਮਾਚਲ ਨੂੰ ਵੀ ਬਹੁਤ ਜਲਦੀ ਮਿਲਣ ਵਾਲਾ ਹੈ।
ਭਾਰਤ ਨੇ ਡ੍ਰੋਨ ਨੂੰ ਲੈ ਕੇ ਜੋ ਨਿਯਮ ਬਣਾਏ, ਬਦਲੇ ਹਨ, ਉਸ ਦੇ ਬਾਅਦ ਅਤੇ ਮੈਂ ਹਿਮਾਚਲ ਨੂੰ ਇਸ ਦੇ ਲਈ ਵੀ ਵਧਾਈ ਦਿੰਦਾ ਹਾਂ, ਦੇਸ਼ ਵਿੱਚ ਸਭ ਤੋਂ ਪਹਿਲਾ ਰਾਜ ਹਿਮਾਚਲ ਹੈ, ਜਿਸ ਨੇ ਰਾਜ ਦੀ ਡ੍ਰੋਨ ਪਾਲਿਸੀ ਬਣਾਈ ਹੈ। ਹੁਣ ਡ੍ਰੋਨ ਨਾਲ ਟ੍ਰਾਂਸਪੋਰਟੇਸ਼ਨ ਦੇ ਲਈ ਡ੍ਰੋਨ ਦਾ ਇਸਤੇਮਾਲ ਬਹੁਤ ਜ਼ਿਆਦਾ ਵਧਣ ਵਾਲਾ ਹੈ। ਅਤੇ ਇਸ ਵਿੱਚ ਕਿੰਨੌਰ ਤੱਕ ਦੇ ਸਾਡੇ ਅਗਰ ਆਲੂ ਵੀ ਹਨ, ਤਾਂ ਅਸੀਂ ਉੱਥੇ ਤੋਂ ਡ੍ਰੋਨ ਤੋਂ ਉਠਾ ਕਰਕੇ ਬੜੀ ਮੰਡੀ ਵਿੱਚ ਤੁਰੰਤ ਲਿਆ ਸਕਦੇ ਹਾਂ।
ਸਾਡੇ ਫ਼ਲ ਖਰਾਬ ਹੋ ਜਾਂਦੇ ਸਨ, ਡ੍ਰੋਨਾਂ ਨਾਲ ਉਠਾ ਕਰਕੇ ਲਿਆ ਸਕਦੇ ਹਾਂ। ਅਨੇਕ ਪ੍ਰਕਾਰ ਦੇ ਲਾਭ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਹਨ। ਇਸੇ ਪ੍ਰਕਾਰ ਦਾ ਵਿਕਾਸ, ਜਿਸ ਨਾਲ ਹਰ ਨਾਗਰਿਕ ਦੀ ਸੁਵਿਧਾ ਵਧੇ, ਹਰ ਨਾਗਰਿਕ ਸਮ੍ਰਿੱਧੀ ਨਾਲ ਜੁੜੇ, ਇਸ ਦੇ ਲਈ ਅਸੀਂ ਪ੍ਰਯਾਸਰਤ ਹਾਂ। ਇਹੀ ਵਿਕਸਿਤ ਭਾਰਤ, ਵਿਕਸਿਤ ਹਿਮਾਚਲ ਪ੍ਰਦੇਸ਼ ਦੇ ਸੰਕਲਪ ਨੂੰ ਸਿੱਧ ਕਰੇਗਾ।
ਮੈਨੂੰ ਖੁਸ਼ੀ ਹੈ ਕਿ ਵਿਜੈਦਸ਼ਮੀ ਦੇ ਪਾਵਨ ਪੁਰਬ ’ਤੇ ਵਿਜੈ ਨਾਦ ਕਰਨ ਦਾ ਅਵਸਰ ਮਿਲਿਆ ਅਤੇ ਮੈਨੂੰ ਰਣਸਿੰਘਾ ਨੂੰ ਵਜਾ ਵਿਜੈ ਦਾ ਆਗਾਜ ਕਰਨ ਦਾ ਅਵਸਰ ਮਿਲਿਆ ਅਤੇ ਇਹ ਸਭ ਆਪ ਸਭ ਦੇ ਇਤਨੇ ਅਸ਼ੀਰਵਾਦ ਦੇ ਦਰਮਿਆਨ ਕਰਨ ਦਾ ਅਵਸਰ ਮਿਲਿਆ। ਮੈਂ ਫਿਰ ਇੱਕ ਵਾਰ ਏਮਸ ਸਹਿਤ ਸਾਰੀਆਂ ਵਿਕਾਸ ਪਰਿਯੋਜਨਾਵਾਂ ਦੇ ਲਈ ਆਪ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਦੋਨੋਂ ਮੁੱਠੀਆਂ ਬੰਦ ਕਰਕੇ ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ-ਜੈ। ਪੂਰੀ ਤਾਕਤ ਨਾਲ ਆਵਾਜ਼ ਚਾਹੀਦੀ ਹੈ-
ਭਾਰਤ ਮਾਤਾ ਕੀ-ਜੈ
ਭਾਰਤ ਮਾਤਾ ਕੀ-ਜੈ
ਭਾਰਤ ਮਾਤਾ ਕੀ-ਜੈ
ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਐੱਸਟੀ/ਐੱਨਐੱਸ
(रिलीज़ आईडी: 1865957)
आगंतुक पटल : 203
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam