ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਅੰਬਾਜੀ ਵਿੱਚ ਵਿਭਿੰਨ ਵਿਕਾਸ ਪ੍ਰੋਗਰਾਮਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 30 SEP 2022 10:53PM by PIB Chandigarh

"ਬੋਲ ਮਾਰੀ ਮਾਂ, ਬੋਲ ਮਾਰੀ ਮਾਂ!"

ਜੈ ਮਾਂ ਅੰਬੇ!

ਅੱਜ ਮਾਂ ਦੇ ਪੰਜਵੇਂ ਸਵਰੂਪ, ਸਕੰਦਮਾਤਾ ਦੀ ਪੂਜਾ ਦਾ ਦਿਨ ਹੈ। ਇਸ ਸ਼ੁਭ ਅਵਸਰ 'ਤੇ ਅੱਜ ਮਾਂ ਅੰਬੇ ਦੇ ਦਰਸ਼ਨ ਅਤੇ ਪੂਜਨ ਕਰਨ ਦਾ ਸੁਭਾਗ ਮਿਲ ਰਿਹਾ ਹੈ। ਅੰਬਾਜੀ ਵਿੱਚ ਮਾਤਾ ਦੇ ਦਰਸ਼ਨ ਕਰਨ ਦੇ ਲਈ ਇੱਕ ਪ੍ਰਕਾਰ ਨਾਲ ਮੈਂ ਕਹਾਂ ਤਾਂ ਮਾਂ ਦੀ ਗੋਦ ਵਿੱਚ ਹੀ ਸਾਡੀ ਜ਼ਿੰਦਗੀ ਬੀਤੀ ਹੈ, ਆਪ ਸਭ ਦੀ ਵੀ ਬੀਤੀ ਹੈ ਅਤੇ ਅਸੀਂ ਹਮੇਸ਼ਾ ਅਨੁਭਵ ਕਰਦੇ ਹਾਂ, ਜਦੋਂ ਵੀ ਇੱਥੇ ਆਉਂਦੇ ਹਾਂ ਇੱਕ ਨਵੀਂ ਊਰਜਾ, ਨਵੀਂ ਪ੍ਰੇਰਣਾ ਲੈ ਕੇ ਜਾਂਦੇ ਹਾਂ, ਨਵਾਂ ਵਿਸ਼ਵਾਸ ਲੈ ਕੇ ਜਾਂਦੇ ਹਾਂ। ਇਸ ਵਾਰ ਐਸੇ ਸਮੇਂ ਵਿੱਚ ਇੱਥੇ ਆਇਆ ਹਾਂ, ਜਦੋਂ ਵਿਕਸਿਤ ਭਾਰਤ ਦਾ ਵਿਰਾਟ ਸੰਕਲਪ ਦੇਸ਼ ਨੇ ਲਿਆ ਹੈ। 130 ਕਰੋੜ ਦੇਸ਼ਵਾਸੀਆਂ ਨੇ ਸੰਕਲਪ ਲਿਆ ਹੈ ਕਿ 25 ਸਾਲ ਦੇ ਅੰਦਰ-ਅੰਦਰ ਅਸੀਂ ਹਿੰਦੁਸਤਾਨ ਨੂੰ ਵਿਕਸਿਤ ਰਾਸ਼ਟਰ ਬਣਾ ਕੇ ਰਹਾਂਗੇ। ਮਾਂ ਅੰਬਾ ਦੇ ਅਸ਼ੀਰਵਾਦ ਨਾਲ ਸਾਨੂੰ ਸਾਡੇ ਸੰਕਲਪਾਂ ਸਿੱਧੀ ਦੇ ਲਈ ਸ਼ਕਤੀ ਮਿਲੇਗੀ, ਤਾਕਤ ਮਿਲੇਗੀ। ਇਸ ਪਾਵਨ ਅਵਸਰ 'ਤੇ, ਮੈਨੂੰ ਬਨਾਸਕਾਂਠਾ ਦੇ ਨਾਲ-ਨਾਲ ਗੁਜਰਾਤ ਦੇ ਅਨੇਕ ਜ਼ਿਲ੍ਹਿਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਉਪਹਾਰ ਦੇਣ ਦਾ ਅਵਸਰ ਵੀ ਮਿਲਿਆ ਹੈ। ਅੱਜ ਜਿਨ੍ਹਾਂ 45 ਹਜ਼ਾਰ ਤੋਂ ਅਧਿਕ ਘਰਾਂ ਦਾ ਲੋਕਅਰਪਣ ਅਤੇ ਕਰੀਬ ਲੋਕਅਰਪਣ ਅਤੇ ਨੀਂਹ ਪੱਥਰ ਰੱਖਣਾ ਮਿਲਾ ਦੇਈਏ ਤਾਂ 61 ਹਜ਼ਾਰ, ਉਨ੍ਹਾਂ ਸਾਰੇ ਲਾਭਾਰਥੀਆਂ ਨੂੰ ਵੀ ਮੇਰੀ ਤਰਫ਼ੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਭੈਣਾਂ ਨੂੰ ਵਿਸ਼ੇਸ਼ ਸ਼ੁਭਕਾਮਨਾਵਾਂ, ਜਿਨ੍ਹਾਂ ਨੂੰ ਅੱਜ ਆਪਣਾ ਘਰ ਮਿਲਿਆ ਹੈ। ਇਸ ਵਾਰ ਆਪ ਸਭ ਦੀ ਦੀਵਾਲੀ ਨਵੇਂ ਘਰ ਵਿੱਚ ਮਨਾਈ ਜਾਵੇਗੀ, ਆਪਣੇ ਖ਼ੁਦ ਦੇ ਘਰ ਵਿੱਚ ਮਨਾਈ ਜਾਵੇਗੀ। ਸਾਨੂੰ ਆਨੰਦ ਹੋਵੇਗਾ ਕਿ ਨਹੀਂ ਹੋਵੇਗਾ, ਖ਼ੁਦ ਦੇ ਘਰ ਵਿੱਚ ਦੀਵਾਲੀ ਮਨਾਉਣ ਦੀ ਬਾਤ ਕੀਤੀ ਜਾਵੇ, ਜਿਸ ਨੇ ਜ਼ਿੰਦਗੀ ਝੌਂਪੜੀ ਵਿੱਚ ਬਿਤਾਈ ਹੋਵੇ, ਤਦ ਉਹ ਖ਼ੁਦ ਦੇ ਪੱਕੇ ਘਰ ਵਿੱਚ ਦੀਵਾਲੀ ਮਨਾਵੇ,ਤਦ ਇਹ ਉਸ ਦੀ ਜ਼ਿੰਦਗੀ ਦੀ ਬੜੀ ਤੋਂ ਬੜੀ ਦੀਵਾਲੀ ਹੋਵੇਗੀ ਕਿ ਨਹੀਂ ਹੋਵੇਗੀ।

ਭਾਈਓ ਅਤੇ ਭੈਣੋਂ,

ਜਦੋਂ ਅਸੀਂ ਨਾਰੀ ਸਨਮਾਨ ਦੀ ਬਾਤ ਕਰਦੇ ਹਾਂ, ਤਾਂ ਸਾਡੇ ਲਈ ਇਹ ਬਹੁਤ ਸਹਿਜ ਜਿਹੀ ਬਾਤ ਲਗਦੀ ਹੈ ਲੇਕਿਨ ਜਦੋਂ ਅਸੀਂ ਗੰਭੀਰਤਾ ਨਾਲ ਇਸ ’ਤੇ ਵਿਚਾਰ ਕਰਦੇ ਹਾਂ,ਤਾਂ ਪਾਉਂਦੇ ਹਾਂ ਕਿ ਸਾਡੇ ਸੰਸਕਾਰਾਂ ਵਿੱਚ ਨਾਰੀ ਸਨਮਾਨ ਕਿਤਨਾ ਰਚਿਆ-ਵਸਿਆ ਹੈ। ਦੁਨੀਆ ਭਰ  ਵਿੱਚ ਜੋ ਸ਼ਕਤੀਸ਼ਾਲੀ ਲੋਕ ਹੁੰਦੇ ਹਨ, ਜਿੱਥੇ ਸ਼ਕਤੀ ਦੀ ਚਰਚਾ ਹੁੰਦੀ ਹੈ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ ਦਾ ਨਾਮ ਜੁੜਦਾ ਹੈ। ਤੁਸੀਂ ਸੁਣਿਆ ਹੋਵੇਗਾ ਕਿ ਉਹ ਫਲਾਣਾ ਭਾਈ ਦਾ ਲੜਕਾ ਬਹਾਦੁਰ ਹੈ, ਐਸਾ ਕਹਿੰਦੇ ਹਨ ਕਿ ਨਹੀਂ। ਭਾਰਤ ਵਿੱਚ ਸਾਡੇ ਇੱਥੇ ਵੀਰ ਪੁਰਸ਼ਾਂ ਦੇ ਨਾਲ ਮਾਂ ਦਾ ਨਾਮ ਜੋੜਿਆ ਗਿਆ ਹੈ। ਮੈਂ ਉਦਾਹਰਣ ਦਿੰਦਾ ਹਾਂ,ਤੁਸੀਂ ਵੀ ਸੋਚੋ, ਹੁਣ ਦੇਖੋ, ਅਰਜੁਨ, ਮਹਾਨ ਵੀਰ ਪੁਰਸ਼ ਸਨ, ਲੇਕਿਨ ਕਦੇ ਅਸੀਂ  ਇਹ ਨਹੀਂ ਸੁਣਦੇ ਹਾਂ ਕਿ ਪਾਂਡੂ ਪੁੱਤਰ ਅਰਜੁਨ, ਐਸਾ ਨਹੀਂ ਬੋਲਦੇ ਲੋਕ,ਲੋਕ ਕੀ ਕਹਿੰਦੇ ਹਨ ਅਸੀਂ ਜਦੋਂ ਵੀ ਸੁਣਦੇ ਹਾਂ ਤਾਂ ਅਸੀਂ ਉਸ ਦਾ ਨਾਮ ਪਾਰਥ ਸੁਣਿਆ, ਇਹ ਪਾਰਥ ਕੀ ਹੈ, ਜੋ ਪ੍ਰਿਥਾ ਯਾਨੀ ਕੁੰਤੀ ਦੇ ਪੁੱਤਰ ਹਨ। ਅਰਜੁਨ ਦਾ ਜਦੋਂ ਵਰਣਨ ਆਉਂਦਾ ਹੈ ਤਾਂ ਕੌਂਤੇਯ ਦੇ ਪੁੱਤਰ ਨੂੰ ਕੁੰਤੀਪੁਤਰ ਦੇ ਨਾਮ ਨਾਲ ਵੀ ਜਾਣਿਆ ਗਿਆ ਹੈ। ਇਸੇ ਪ੍ਰਕਾਰ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ,ਸਰਬਸ਼ਕਤੀਮਾਨ ਉਨ੍ਹਾਂ ਦਾ ਵੀ ਜਦੋਂ ਪਰੀਚੈ ਦਿੱਤਾ ਜਾਂਦਾ ਹੈ,ਤਾਂ ਦੇਵਕੀਨੰਦਨ ਕਹਿੰਦੇ ਹਨ। ਦੇਵਕੀ ਦਾ ਪੁੱਤਰ ਕ੍ਰਿਸ਼ਨ, ਇਸ ਪ੍ਰਕਾਰ ਨਾਲ ਕਹਿੰਦੇ ਹਨ। ਹਨੂੰਮਾਨ ਜੀ ਦੀ ਬਾਤ ਆਉਂਦੀ ਹੈ ਤਾਂ ਹਨੂੰਮਾਨ ਜੀ ਨੂੰ ਵੀ, ਹਨੂੰਮਾਨ ਜੀ ਤੋਂ ਬੜਾ ਕੋਈ ਵੀਰ ਤਾਂ ਅਸੀਂ ਕਦੇ ਸੁਣਿਆ ਨਹੀਂ ਹੈ, ਲੇਕਿਨ ਉਨ੍ਹਾਂ ਦੀ ਵੀ ਬਾਤ ਆਉਂਦੀ ਹੈ ਤਾਂ ਕਹਿੰਦੇ ਹਨ ਅੰਜਨੀ ਪੁੱਤਰ ਹਨੂੰਮਾਨ ਯਾਨੀ ਮਾਂ ਦੇ ਨਾਮ ਦੇ ਨਾਲ ਵੀਰਾਂ ਦੇ ਨਾਮ ਸਾਡੇ ਦੇਸ਼ ਵਿੱਚ, ਇਹ ਮਾਂ ਦੇ ਨਾਮ ਦੇ ਮਹਾਤਮ ਨੂੰ, ਨਾਰੀ ਦੇ ਮਹਾਤਮ ਨੂੰ, ਇਸਤ੍ਰੀ ਸ਼ਕਤੀ ਦਾ ਮਹਾਤਮ ਸਾਨੂੰ ਸਾਡੇ ਸੰਸਕਾਰ ਦੀ ਪੂੰਜੀ ਦੇ ਨਾਲ ਮਿਲਿਆ ਹੋਇਆ ਹੈ। ਇਤਨਾ ਹੀ ਨਹੀਂ, ਇਹ ਸਾਡੇ ਸੰਸਕਾਰ ਹੀ ਹਨ, ਕਿ ਅਸੀਂ ਆਪਣੇ ਦੇਸ਼ ਭਾਰਤ ਨੂੰ ਵੀ ਮਾਂ ਦੇ ਰੂਪ ਵਿੱਚ ਦੇਖਦੇ ਹਾਂ, ਖ਼ੁਦ ਨੂੰ ਮਾਂ ਭਾਰਤੀ ਦੀ ਸੰਤਾਨ ਮੰਨਦੇ ਹਾਂ।

ਸਾਥੀਓ,

ਐਸੇ ਮਹਾਨ ਸੱਭਿਆਚਾਰ ਨਾਲ ਜੁੜੇ ਹੋਣ ਦੇ ਬਾਵਜੂਦ ਸਾਡੇ ਦੇਸ਼ ਵਿੱਚ ਇਹ ਵੀ ਅਸੀਂ ਦੇਖਿਆ, ਕਿ ਘਰ ਦੀ ਸੰਪਤੀ 'ਤੇ, ਘਰ ਦੇ ਆਰਥਿਕ ਫ਼ੈਸਲਿਆਂ 'ਤੇ, ਜ਼ਿਆਦਾਤਰ ਹੱਕ ਪਿਤਾ ਦਾ ਜਾਂ ਬੇਟੇ ਦਾ ਰਿਹਾ। ਸਾਨੂੰ ਸਾਰਿਆਂ ਨੂੰ ਪਤਾ ਹੈ ਘਰ ਹੋਵੇ ਤਾਂ ਪੁਰਸ਼ ਦੇ ਨਾਮ,ਗੱਡੀ ਹੋਵੇ ਤਾਂ ਪੁਰਸ਼ ਦੇ ਨਾਮ ਤੇ, ਦੁਕਾਨ ਹੋਵੇ ਤਾਂ ਪੁਰਸ਼ ਦੇ ਨਾਮ ’ਤੇ, ਖੇਤ ਹੋਵੇ ਤਾਂ ਪੁਰਸ਼ ਦੇ ਨਾਮ ’ਤੇ। ਮਹਿਲਾ ਦੇ ਨਾਮ ’ਤੇ ਕੁਝ ਨਹੀਂ ਹੁੰਦਾ, ਅਤੇ ਪਤੀ ਜੋ ਗੁਜਰ ਜਾਵੇ ਤਾਂ ਸਭ ਕੁਝ ਪੁੱਤਰ ਦੇ ਨਾਮ ’ਤੇ ਹੋ ਜਾਂਦਾ ਹੈ। ਅਸੀਂ ਨਿਰਣਾ ਲਿਆ ਹੈ ਕਿ ਪ੍ਰਧਾਨ ਮੰਤਰੀ ਆਵਾਸ ਜੋ ਅਸੀਂ ਦੇਵਾਂਗੇ, ਦੀਨਦਿਆਲ ਆਵਾਸ ਜੋ ਅਸੀਂ ਦੇਵਾਂਗੇ ਉਸ ਵਿੱਚ ਮਾਤਾ ਦਾ ਵੀ ਨਾਮ ਹੋਵੇਗਾ। ਇਸ ਲਈ 2014 ਦੇ ਬਾਅਦ ਅਸੀਂ ਫ਼ੈਸਲਾ ਲਿਆ ਹੈ ਕਿ ਗ਼ਰੀਬਾਂ ਨੂੰ ਸਰਕਾਰ ਜੋ ਪੱਕੇ ਘਰ ਬਣਾ ਕੇ ਦੇ ਰਹੀ ਹੈ,ਉਹ ਮਾਂ ਦੇ ਨਾਮ ਹੋਵੇਗਾ ਜਾਂ ਫਿਰ ਮਾਂ ਅਤੇ ਉਸ ਦੇ ਪਤੀ ਦੇ ਨਾਮ 'ਤੇ ਹੋਵੇਗਾ,ਮਾਂ ਜਾਂ ਉਸ ਦੇ ਬੇਟੇ ਦੇ ਸੰਯੁਕਤ ਨਾਮ 'ਤੇ ਹੋਵੇਗਾ। ਹੁਣ ਤੱਕ ਦੇਸ਼ ਵਿੱਚ ਗ਼ਰੀਬਾਂ ਨੂੰ 3 ਕਰੋੜ ਤੋਂ ਅਧਿਕ ਘਰ ਬਣਾ ਕੇ ਅਸੀਂ ਗ਼ਰੀਬਾਂ ਨੂੰ ਦਿੱਤੇ ਹਨ।  ਇਹ ਜੋ ਖੁਸ਼ੀ ਤੁਸੀਂ ਜਿਨ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਦੇਖ ਰਹੇ ਸੀ,ਨਾ ਇਸ ਦੇਸ਼ ਦੇ 30 ਕਰੋੜ ਲੋਕਾਂ ਨੂੰ ਘਰ ਮਿਲਿਆ ਅਤੇ ਐਸੀ ਹੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਅੱਜ ਨਜ਼ਰ ਆ ਰਹੀ ਹੈ ਅਤੇ ਜਿਨ੍ਹਾਂ ਵਿੱਚੋਂ ਅਧਿਕਤਰ ਘਰਾਂ ਦੀ ਮਾਲਕਣਾਂ ਮਾਤਾਵਾਂ ਭੈਣਾਂ ਹਨ। ਆਪਣਾ ਘਰ ਹੋਣ ਦੀ ਵਜ੍ਹਾ ਨਾਲ, ਹੁਣ ਜੋ ਇਹ ਘਰ ਮਿਲਿਆ ਹੈ ਨਾ, ਇਸ ਘਰ ਦੀ ਜੋ ਕੀਮਤ ਹੈ ਤਾਂ ਉਸ ਨਾਲ ਇਹ ਸਾਰੀਆਂ ਭੈਣਾਂ ਲਖਪਤੀ ਹੋ ਗਈਆਂ ਹਨ,ਆਪ ਸਭ ਨੂੰ ਪਿੱਛੇ ਬਰਾਬਰ ਸੁਣਾਈ ਦੇ ਰਿਹਾ ਹੈ ਨਾ। ਮੈਂ ਗੁਜਰਾਤ ਸਰਕਾਰ ਨੂੰ ਵਧਾਈ ਦੇਵਾਂਗਾ ਕਿ ਉਹ ਹਰ ਗ਼ਰੀਬ ਨੂੰ ਪੱਕਾ ਘਰ ਦੇਣ ਦੇ ਅਭਿਯਾਨ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਜੁਟੀ ਹੈ। ਮੈਂ ਭੂਪੇਂਦਰ ਭਾਈ ਦਾ ਧੰਨਵਾਦ ਕਰਦਾ ਹਾਂ। ਪਿਛਲੇ ਸਾਲ ਹੀ ਡੇਢ ਲੱਖ ਘਰ ਗੁਜਰਾਤ ਵਿੱਚ ਪੂਰੇ ਹੋ ਚੁੱਕੇ ਹਨ। ਤਿਉਹਾਰਾਂ ਦੇ ਇਸ ਮੌਸਮ ਵਿੱਚ ਗ਼ਰੀਬ ਪਰਿਵਾਰਾਂ ਦੀਆਂ ਭੈਣਾਂ ਨੂੰ ਆਪਣੀ ਰਸੋਈ ਚਲਾਉਣ ਵਿੱਚ ਸਮੱਸਿਆ ਨਾ ਹੋਵੇ, ਇਸ ਲਈ ਸਰਕਾਰ ਨੇ ਮੁਫ਼ਤ ਰਾਸ਼ਨ ਦੀ ਯੋਜਨਾ ਵੀ ਆਉਣ ਵਾਲੇ ਤਿੰਨ ਮਹੀਨਿਆਂ ਦੇ ਲਈ ਹੋਰ ਵਧਾ ਦਿੱਤੀ ਹੈ। ਮੁਸ਼ਕਿਲ ਸਮੇਂ ਵਿੱਚ ਦੇਸ਼ ਦੇ 80 ਕਰੋੜ ਤੋਂ ਅਧਿਕ ਸਾਥੀਆਂ ਨੂੰ ਰਾਹਤ ਦੇਣ ਵਾਲੀ ਇਸ ਸਕੀਮ 'ਤੇ ਕੇਂਦਰ ਸਰਕਾਰ ਕਰੀਬ-ਕਰੀਬ 4 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ। ਬੀਤੇ 2 ਦਹਾਕਿਆਂ ਤੋਂ ਮਾਤਾਵਾਂ-ਭੈਣਾਂ ਦੇ ਸਸ਼ਕਤੀਕਰਣ ਦੇ ਲਈ ਕੰਮ ਕਰਨ ਦਾ ਬਹੁਤ ਬੜਾ ਸੁਭਾਗ ਮੈਨੂੰ ਮਿਲਿਆ ਹੈ। ਬਨਾਸਕਾਂਠਾ ਤਾਂ ਇਸ ਦਾ ਇੱਕ ਬਹੁਤ ਬੜਾ ਸਾਖੀ ਰਿਹਾ ਹੈ। ਮੈਨੂੰ ਬਹੁਤ ਬੜਾ ਕਸ਼ਟ ਹੁੰਦਾ ਸੀ ਕਿ ਜਿੱਥੇ ਮਾਤਾ ਅੰਬਾਜੀ ਅਤੇ ਮਾਤਾ ਨਲੇਸ਼ਵਰੀ ਬਿਰਾਜਮਾਨ ਹਨ,ਉੱਥੇ ਬੇਟੀਆਂ ਦੀ ਪੜ੍ਹਾਈ ਨੂੰ ਲੈ ਕੇ ਵੀ ਅਸੀਂ ਪਿੱਛੇ ਕਿਉਂ ਹਾਂ? ਇਸ ਲਈ ਮੈਂ ਜਦੋਂ ਮਾਂ ਨਰਮਦਾ ਤੋਂ ਬਨਾਸਕਾਂਠਾ ਦੇ ਖੇਤ-ਖਲਿਹਾਨ ਨੂੰ ਲਹਿਲਹਾਣ ਦਾ ਪ੍ਰਣ ਲਿਆ ਸੀ, ਤਦ ਆਪ ਨੂੰ ਮੈਂ ਮਾਂ ਸਰਸਵਤੀ ਨੂੰ ਵੀ ਘਰ ਵਿੱਚ ਸਥਾਨ ਦੇਣ ਦੀ ਤਾਕੀਦ ਕੀਤੀ ਸੀ। ਮੈਨੂੰ ਯਾਦ ਹੈ ਕਿ ਮੈਂ ਭੈਣਾਂ ਨੂੰ ਵਾਰ-ਵਾਰ ਕਹਿੰਦਾ ਸਾਂ ਕਿ ਬੇਟੀਆਂ ਨਹੀਂ ਪੜ੍ਹਨਗੀਆਂ, ਤਾਂ ਮਾਂ ਸਰਸਵਤੀ ਘਰ ਵਿੱਚ ਨਹੀਂ ਆਵੇਗੀ। ਜਿੱਥੇ ਸਰਸਵਤੀ ਨਾ ਹੋਵੇ, ਉੱਥੇ ਲਕਸ਼ਮੀਜੀ ਕਦੇ ਪੈਰ ਤੱਕ ਨਹੀਂ ਰੱਖਦੇ ਹਨ। ਮੈਨੂੰ ਖੁਸ਼ੀ ਹੈ ਕਿ ਬਨਾਸਕਾਂਠਾ ਦੀਆਂ ਭੈਣਾਂ ਨੇ, ਆਦਿਵਾਸੀ ਪਰਿਵਾਰਾਂ ਨੇ ਮੇਰੀ ਤਾਕੀਦ ਨੂੰ ਸਵੀਕਾਰ ਕੀਤਾ। ਅੱਜ ਮਾਂ ਨਰਮਦਾ ਦਾ ਨੀਰ ਇੱਥੋਂ ਦੀ ਤਕਦੀਰ ਬਦਲ ਰਿਹਾ ਹੈ, ਤਾਂ ਬੇਟੀਆਂ ਵੀ ਬੜੇ ਸ਼ੌਕ ਨਾਲ ਸਕੂਲ-ਕਾਲਜ ਜਾ ਰਹੀਆਂ ਹਨ। ਕੁਪੋਸ਼ਣ ਦੇ ਵਿਰੁੱਧ ਲੜਾਈ ਵਿੱਚ ਵੀ ਬਨਾਸਕਾਂਠਾ ਨੇ ਬਹੁਤ ਸਹਿਯੋਗ ਦਿੱਤਾ ਹੈ। ਪ੍ਰਸੂਤੀ (ਜਣੇਪੇ) ਦੇ ਦੌਰਾਨ ਮਾਤਾਵਾਂ ਨੂੰ ਸੁਖੜੀ (ਰੈਸਿਪੀ) ਵੰਡਣ ਦਾ ਪ੍ਰੋਗਰਾਮ ਹੋਵੇ ਜਾਂ ਦੁੱਧ ਦਾਨ ਕਰਨ ਦਾ ਅਭਿਯਾਨ, ਬਨਾਸਕਾਂਠਾ ਨੇ ਸਫ਼ਲਤਾ ਦੇ ਨਾਲ ਇਸ ਨੂੰ ਅੱਗੇ ਵਧਾਇਆ ਹੈ।

ਭਾਈਓ ਅਤੇ ਭੈਣੋਂ,

ਮਾਤ੍ਰ ਸੇਵਾ ਦਾ ਜੋ ਸੰਕਲਪ ਅਸੀਂ ਇੱਥੇ ਲਿਆ, 2014 ਦੇ ਬਾਅਦ ਇਸ ਦੇ ਲਈ ਪੂਰੇ ਦੇਸ਼ ਵਿੱਚ ਕੰਮ ਚਲ ਰਿਹਾ ਹੈ। ਮਾਤਾਵਾਂ-ਭੈਣਾਂ-ਬੇਟੀਆਂ ਦੇ ਜੀਵਨ ਦੀ ਹਰ ਪੀੜਾ, ਹਰ ਅਸੁਵਿਧਾ, ਹਰ ਅੜਚਨ ਨੂੰ ਦੂਰ ਕਰਨ ਦੇ ਲਈ, ਉਨ੍ਹਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਦਾ ਸਾਰਥੀ ਬਣਾਇਆ ਜਾ ਰਿਹਾ ਹੈ। ਬੇਟੀ ਬਚਾਓ, ਬੇਟੀ ਪੜ੍ਹਾਓ ਤੋਂ ਲੈ ਕੇ ਦੇਸ਼ ਦੀ ਸੈਨਾ ਵਿੱਚ ਬੇਟੀਆਂ ਦੀ ਸੰਪੂਰਨ ਭਾਗੀਦਾਰੀ ਤੱਕ, ਬੇਟੀਆਂ ਦੇ ਲਈ ਅਵਸਰਾਂ ਦੇ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ। ਟਾਇਲੇਟਸ ਹੋਣ, ਗੈਸ ਕਨੈਕਸ਼ਨ ਹੋਣ, ਹਰ ਘਰ ਜਲ ਹੋਵੇ, ਜਨਧਨ ਖਾਤੇ ਹੋਣ, ਮੁਦਰਾ ਯੋਜਨਾ ਦੇ ਤਹਿਤ ਮਿਲ ਰਹੇ ਬਿਨਾ ਗਰੰਟੀ ਦੇ ਰਿਣ ਹੋਣ, ਕੇਂਦਰ ਸਰਕਾਰ ਦੀ ਹਰ ਬੜੀ ਯੋਜਨਾ ਦੇ ਕੇਂਦਰ ਵਿੱਚ ਦੇਸ਼ ਦੀ ਮਾਤ੍ਰਸ਼ਕਤੀ ਹੈ, ਨਾਰੀ ਸ਼ਕਤੀ ਹੈ।

ਸਾਥੀਓ,

ਜਦੋਂ ਮਾਂ ਸੁਖੀ ਹੁੰਦੀ ਹੈ, ਤਾਂ ਪਰਿਵਾਰ ਸੁਖੀ ਹੁੰਦਾ ਹੈ,ਜਦੋਂ ਪਰਿਵਾਰ ਸੁਖੀ ਹੁੰਦਾ ਹੈ,ਤਾਂ ਸਮਾਜ ਸੁਖੀ ਹੁੰਦਾ ਹੈ, ਅਤੇ ਸਮਾਜ ਸੁਖੀ ਹੁੰਦਾ ਹੈ ਤਾਂ ਦੇਸ਼ ਸੁਖੀ ਹੁੰਦਾ ਹੈ,ਮੇਰੇ ਭਾਈਓ। ਇਹੀ ਸਹੀ ਵਿਕਾਸ ਹੈ, ਇਸੇ ਵਿਕਾਸ ਦੇ ਲਈ ਅਸੀਂ ਨਿਰੰਤਰ ਕੰਮ ਕਰ ਰਹੇ ਹਾਂ। ਤੁਸੀਂ ਮੈਨੂੰ ਦੱਸੋ, ਇੱਥੇ ਮੰਦਿਰ ਦੇ ਸਾਹਮਣੇ ਇਤਨਾ ਜਾਮ ਲਗਦਾ ਸੀ, ਇਸ ਤੋਂ ਮੁਕਤੀ ਮਿਲਣੀ ਚਾਹੀਦੀ ਸੀ ਕਿ ਨਹੀਂ ਮਿਲਣੀ ਚਾਹੀਦੀ ਸੀ? ਉੱਥੇ ਸ਼ਾਂਤੀ ਦਾ ਵਾਤਾਵਰਣ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ? ਮਾਰਬਲ ਲੈ ਕੇ ਜੋ ਇਹ ਬੜੇ-ਬੜੇ ਟ੍ਰੱਕ ਮੰਦਿਰ ਦੇ ਸਾਹਮਣੇ ਤੋਂ ਗੁਜਰਦੇ ਹਨ, ਇਨ੍ਹਾਂ ਦੇ ਲਈ ਅਲੱਗ ਰਸਤਾ ਹੋਣਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ? ਅੱਜ ਨਵੀਂ ਰੇਲ ਲਾਈਨ ਅਤੇ ਬਾਈਪਾਸ ਦੇ ਰੂਪ ਵਿੱਚ ਅਸੀਂ ਸਭ ਦੀ ਇਹ ਕਾਮਨਾ ਪੂਰੀ ਕਰ ਰਹੇ ਹਾਂ।

ਭਾਈਓ ਅਤੇ ਭੈਣੋਂ,

ਅੱਜ ਮੈਂ ਤੁਹਾਨੂੰ ਇੱਕ ਹੈਰਾਨੀ ਦੀ ਬਾਤ ਵੀ ਦੱਸਾਂਗਾ। ਤੁਹਾਨੂੰ ਸਭ ਨੂੰ ਇਹ ਜਾਣ ਕੇ ਬੜਾ ਅਸਚਰਜ ਹੋਵੋਗਾ ਕਿ ਅੱਜ ਜਿਸ ਤਾਰੰਗਾ ਹਿਲ-ਅੰਬਾਜੀ-ਆਬੂ ਰੋਡ, ਮੇਹਸਾਨਾ ਇਹ ਜੋ ਰੇਲ ਲਾਈਨ ਦਾ ਨੀਂਹ ਪੱਥਰ  ਰੱਖਿਆ ਗਿਆ ਹੈ ਨਾ, ਦੇਸ਼ ਜਦੋਂ ਗ਼ੁਲਾਮ ਸੀ, ਅੰਗ੍ਰੇਜ਼ ਜਦੋਂ ਰਾਜ ਕਰਦੇ ਸਨ, ਅੰਗ੍ਰੇਜ਼ਾਂ ਦੇ ਜ਼ਮਾਨੇ ਵਿੱਚ ਇਹ ਰੇਲ ਲਾਈਨ ਬਣਾਉਣ ਦਾ ਫ਼ੈਸਲਾ ਅੰਗ੍ਰੇਜ਼ਾਂ ਨੇ 1930 ਵਿੱਚ ਕੀਤਾ ਸੀ, ਯਾਨੀ ਕਰੀਬ-ਕਰੀਬ ਸੌ ਸਾਲ ਪਹਿਲਾਂ, ਫਾਈਲਾਂ ਪਈਆਂ ਹਨ। ਇਸ ਦੀ ਪਰਿਕਲਪਨਾ ਅੰਗ੍ਰੇਜ਼ਾਂ ਦੇ ਜ਼ਮਾਨੇ ਵਿੱਚ ਹੋਈ ਸੀ। ਯਾਨੀ ਇਸ ਖੇਤਰ ਵਿੱਚ ਰੇਲ ਲਾਈਨ ਦੀ ਕਿਤਨੀ ਅਹਿਮੀਅਤ ਸੀ, ਰੇਲ ਲਾਈਨ ਦੀ ਜ਼ਰੂਰਤ ਕਿਤਨੀ ਸੀ, ਇਹ ਸੌ ਸਾਲ ਪਹਿਲਾਂ ਪਹਿਚਾਣ ਲਿਆ ਗਿਆ ਸੀ। ਲੇਕਿਨ ਸਾਥੀਓ, ਸ਼ਾਇਦ ਇਹ ਕੰਮ ਵੀ ਪਰਮਾਤਮਾ ਨੇ, ਮਾਂ ਅੰਬਾ ਨੇ ਮੈਨੂੰ ਹੀ ਕਰਨ ਦੇ ਲਈ ਕਿਹਾ ਹੋਵੇਗਾ। ਦੁਰਭਾਗ ਨਾਲ ਆਜ਼ਾਦੀ ਦੇ ਬਾਅਦ ਇਹ ਕੰਮ ਨਹੀਂ ਹੋਇਆ। ਆਜ਼ਾਦੀ ਦੇ ਇਤਨੇ ਦਹਾਕਿਆਂ ਤੱਕ ਇਹ ਫਾਈਲਾਂ ਸੜਦੀਆਂ ਰਹੀਆਂ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ ਤਾਂ ਮੈਂ ਇਸ ਦੇ ਪਿੱਛੇ ਲਗਿਆ ਹੋਇਆ ਸੀ, ਇਸ ਦਾ ਪ੍ਰਸਤਾਵ ਰੱਖਿਆ ਸੀ। ਲੇਕਿਨ ਤਦ ਸਾਡੀ ਕੋਈ ਸੁਣਵਾਈ ਨਹੀਂ ਹੋਈ, ਸਰਕਾਰ ਕੁਝ ਹੋਰ ਸੀ। ਇਹ ਸਾਡਾ ਸੁਭਾਗ ਹੈ ਕਿ ਅੱਜ ਜਦੋਂ ਦੇਸ਼ ਅਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ, ਤਦ ਸਾਡੀ ਡਬਲ ਇੰਜਣ ਦੀ ਸਰਕਾਰ ਨੂੰ ਇਸ ਨੂੰ ਮਾਂ ਦੇ ਚਰਨਾਂ ਵਿੱਚ ਸਮਰਪਿਤ ਕਰਨ ਦਾ ਅਵਸਰ ਮਿਲਿਆ ਹੈ। ਇਸ ਰੇਲ ਲਾਈਨ ਨਾਲ ਅਤੇ ਬਾਈਪਾਸ ਨਾਲ ਜਾਮ ਅਤੇ ਦੂਸਰੀਆਂ ਸਮੱਸਿਆਵਾਂ ਤੋਂ ਮੁਕਤੀ ਮਿਲੇਗੀ ਹੀ, ਨਾਲ ਹੀ ਮਾਰਬਲ ਉਦਯੋਗ ਨੂੰ ਵੀ ਬਲ ਮਿਲੇਗਾ। ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਇੱਕ ਬੜਾ ਹਿੱਸਾ ਇਸੇ ਖੇਤਰ ਵਿੱਚ ਹੈ, ਜੋ ਅੱਜ ਚਾਲੂ ਹੋ ਗਿਆ ਹੈ। ਡੈਡੀਕੇਟਿਡ ਫ੍ਰੇਟ ਕੌਰੀਡੋਰ ਤੋਂ ਇੱਥੋਂ ਦਾ ਮਾਰਬਲ, ਅਤੇ ਇਹ ਸਾਡੇ ਕਿਸਾਨ ਤਾਂ ਇੱਥੇ ਆਲੂ ਦੀ ਖੇਤੀ ਕਰਨ ਵਿੱਚ ਮਸ਼ਗੂਲ ਹੋ ਗਏ ਹੁਣ, ਸਬਜ਼ੀਆਂ ਦੀ ਖੇਤੀ ਕਰ ਰਹੇ ਹਨ, ਟਮਾਟਰ ਦੀ ਖੇਤੀ ਕਰ ਰਹੇ ਹਨ ਅਤੇ ਦੁੱਧ ਵਿੱਚ ਵੀ ਪਿੱਛੇ ਨਹੀਂ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਲਈ ਬਹੁਤ ਅਸਾਨੀ ਨਾਲ ਰਸਤਾ ਮਿਲ ਜਾਵੇਗਾ, ਅਸਾਨੀ ਨਾਲ ਇਨ੍ਹਾਂ ਨੂੰ ਪਹੁੰਚਾਉਣਾ ਸਰਲ ਹੋ ਜਾਵੇਗਾ। ਕਿਸਾਨਾਂ ਨੂੰ ਵਿਸ਼ੇਸ਼ ਲਾਭ ਇਸ ਲਈ ਵੀ ਹੋਵੇਗਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਵਿਸ਼ੇਸ਼ ਕਿਸਾਨ ਰੇਲ ਵੀ ਇੱਥੋਂ ਚਲ ਸਕਦੀ ਹੈ।

ਭਾਈਓ ਅਤੇ ਭੈਣੋਂ,

ਸਭ ਤੋਂ ਬੜਾ ਲਾਭ ਇੱਥੋਂ ਦੇ ਟੂਰਿਜ਼ਮ ਉਦਯੋਗਾਂ ਨੂੰ ਹੋਣ ਵਾਲਾ ਹੈ। ਇੱਥੇ ਤਾਂ ਅੰਬਾਜੀ ਮਾਂ ਖ਼ੁਦ ਬਿਰਾਜਮਾਨ ਹਨ ਅਤੇ ਜਦੋਂ ਮੈਂ ਮੁੱਖ ਮੰਤਰੀ ਸਾਂ ਤਾਂ ਅਸੀਂ ਇੱਥੇ 51 ਸ਼ਕਤੀਪੀਠਾਂ ਦਾ ਵੀ ਨਿਰਮਾਣ ਕੀਤਾ ਹੈ। ਮਾਂ ਅੰਬਾ ਖ਼ੁਦ 51 ਸ਼ਕਤੀਪੀਠਾਂ ਵਿੱਚੋਂ ਇੱਕ ਹੈ ਅਤੇ ਅਸੀਂ ਦੁਨੀਆ ਭਰ ਵਿੱਚ ਜਿੱਥੇ-ਜਿੱਥੇ ਮਾਂ ਅੰਬਾ ਦਾ ਸਥਾਨ ਹੈ ਉਸ ਦੀ replica ਇੱਥੇ ਬਣਾਈ ਹੈ ਯਾਨੀ ਇੱਕ ਪ੍ਰਕਾਰ ਨਾਲ ਇਹ 51 ਤੀਰਥ ਖੇਤਰਾਂ ਦੀ ਯਾਤਰਾ ਅੰਬਾ ਜੀ ਵਿੱਚ ਆਉਣ ਨਾਲ ਹੋ ਜਾਂਦੀ ਹੈ। ਲੇਕਿਨ ਮੈਂ ਦੇਖਿਆ ਹੈ,ਹਾਲੇ ਵੀ ਲੋਕ ਇਤਨੀ ਤੇਜ਼ੀ ਨਾਲ ਆਉਂਦੇ ਹਨ ਕਿ ਮਾਂ ਅੰਬਾ ਦੇ ਦਰਸ਼ਨ ਕੀਤੇ, ਫਿਰ ਭੱਜ ਜਾਂਦੇ ਹਨ। ਮੈਂ ਐਸੀ ਸਥਿਤੀ ਪੈਦਾ ਕਰਨਾ ਚਾਹੁੰਦਾ ਹਾਂ ਕਿ ਜੋ ਅੰਬਾ ਜੀ ਆਵੇਗਾ,ਉਸ ਨੂੰ ਦੋ-ਤਿੰਨ ਦਿਨ ਇੱਥੇ ਰਹਿਣਾ ਪਵੇ,ਇਤਨੀਆਂ ਸਾਰੀਆਂ ਚੀਜ਼ਾਂ ਮੈਂ ਖੜ੍ਹੀਆਂ ਕਰ ਦੇਣੀਆਂ ਹਨ ਤਾਕਿ ਇੱਥੇ ਪੂਰੀ ਰੋਜ਼ੀ-ਰੋਟੀ ਵਧ ਜਾਵੇ। ਦੇਖੋ ਪਾਸ ਵਿੱਚ ਗੱਬਰ,ਹੁਣ ਅਸੀਂ ਗੱਬਰ ਨੂੰ ਬਦਲ ਰਹੇ ਹਾਂ,ਤੁਹਾਨੂੰ ਨਜ਼ਰ ਆਉਂਦਾ ਹੋਵੇਗਾ। ਕਿਸੇ ਨੇ ਸੋਚਿਆ ਹੋਵੇਗਾ ਕੀ? ਅੱਜ ਗੱਬਰ ਤੀਰਥ ਖੇਤਰ ਦੇ ਵਿਕਾਸ ਦੇ ਲਈ ਮੈਂ ਗੁਜਰਾਤ ਦੀ ਸਰਕਾਰ ਦੀ ਬਹੁਤ ਪ੍ਰਸ਼ੰਸਾ ਕਰਦਾ ਹਾਂ। ਹੁਣ ਅਜੀਤਨਾਥ ਜੈਨ ਮੰਦਿਰ, ਤਾਰਾਂਗਾ ਹਿਲ, ਉਸ ਦੇ ਦਰਸ਼ਨ ਵੀ ਅਸਾਨ ਹੋ ਜਾਣਗੇ ਜੈਸੇ ਪਾਲੀਤਲਾ ਦੀ ਮਹੱਤਵ ਵਧ ਗਿਆ ਹੈ, ਵੈਸੇ ਤਾਰਾਂਗਾ ਹਿਲ ਦਾ ਵੀ  ਮਹੱਤਵ ਵਧੇਗਾ। ਇਹ ਤੁਸੀਂ ਲਿਖ ਕੇ ਰੱਖੋ। ਟ੍ਰੇਨ ਚਲੇਗੀ ਤਾਂ ਜ਼ਿਆਦਾ ਤੀਰਥ ਯਾਤਰੀ ਇੱਥੇ ਆਉਣਗੇ, ਹੋਟਲ-ਗੈਸਟ ਹਾਊਸ, ਦੁਕਾਨ-ਢਾਬੇ ਵਾਲਿਆਂ ਦੀ ਯਾਨੀ ਉਨ੍ਹਾਂ ਦੀ ਆਮਦਨ ਵਧੇਗੀ। ਛੋਟੇ-ਛੋਟੇ ਦੁਕਾਨਦਾਰਾਂ ਨੂੰ ਕੰਮ ਮਿਲੇਗਾ। ਨੌਜਵਾਨਾਂ ਦੇ ਲਈ ਗਾਈਡ ਤੋਂ ਲੈ ਕੇ ਟੈਕਸੀ ਸੇਵਾਵਾਂ ਤੱਕ ਨਵੇਂ ਮੌਕੇ ਮਿਲਣਗੇ। ਅਤੇ ਧਰੋਈ ਡੈਮ ਤੋਂ ਲੈ ਕੇ ਅੰਬਾ ਜੀ ਤੱਕ ਪੂਰਾ ਬੈਲਟ ਮੈਨੂੰ ਵਿਕਸਿਤ ਕਰਨਾ ਹੈ। ਜੈਸੇ ਤੁਸੀਂ statue of unity ’ਤੇ ਜਾ ਕੇ ਦੇਖਦੇ ਹੋ ਵੈਸਾ ਹੀ ਮੈਂ ਇੱਥੇ ਕਰਨਾ ਚਾਹੁੰਦਾ ਹਾਂ। ਪੂਰਾ ਇੱਕ ਖੇਤਰ ਧਰੋਈ ਡੈਮ ਵਿੱਚ ਵਾਟਰ ਸਪੋਰਟਸ ਨੂੰ ਲੈ ਕੇ ਸੰਭਾਵਨਾਵਾਂ ਹਨ, ਹੁਣ ਉਨ੍ਹਾਂ ਨੂੰ ਵੀ ਹੋਰ ਵਿਸਤਾਰ ਮਿਲੇਗਾ।

ਭਾਈਓ ਅਤੇ ਭੈਣੋਂ,

ਇੱਕ ਤਰਫ਼ ਆਸਥਾ ਅਤੇ ਉਦਯੋਗਾਂ ਦਾ ਇਹ ਗਲਿਆਰਾ ਹੈ ਅਤੇ ਦੂਸਰੀ ਤਰਫ਼ ਸਾਡਾ ਬਾਰਡਰ ਹੈ, ਜਿੱਥੇ ਸਾਡੇ ਵੀਰ ਜਵਾਨ ਰਾਸ਼ਟਰ ਰੱਖਿਆ ਵਿੱਚ ਤੈਨਾਤ ਰਹਿੰਦੇ ਹਨ। ਹਾਲ ਹੀ ਵਿੱਚ ਸਰਕਾਰ ਨੇ ਸੂਈਗਾਮ ਤਾਲੁਕਾ ਵਿੱਚ ਸੀਮਾ ਦਰਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਪ੍ਰਯਾਸ ਇਹ ਹੈ ਦੇਸ਼ਭਰ ਤੋਂ ਲੋਕ ਇੱਥੇ ਆ ਕੇ ਸਿੱਧੇ ਸਾਡੇ ਬੀਐੱਸਐੱਫ ਦੇ ਜਵਾਨਾਂ ਦੇ ਅਨੁਭਵਾਂ ਨੂੰ ਦੇਖਣ, ਜਾਣ ਸਕਣ। ਇਹ ਪ੍ਰੋਜੈਕਟ ਰਾਸ਼ਟਰੀ ਏਕਤਾ ਦੇ ਪੰਚ ਪ੍ਰਣ ਨੂੰ ਵੀ ਤਾਕਤ ਦੇਣ ਵਾਲਾ ਹੈ ਅਤੇ ਇੱਥੇ ਟੂਰਿਜ਼ਮ ਨਾਲ ਜੁੜੇ ਨਵੇਂ ਰੋਜ਼ਗਾਰਾਂ ਦੀ ਵੀ ਸਿਰਜਣਾ ਕਰੇਗਾ। ਮਿੱਠਾ-ਥਰਾਦ-ਡੀਸਾ ਸੜਕ ਦੇ ਚੌੜੀ ਹੋਣ ਨਾਲ ਵੀ ਇਸ ਪਰਿਯੋਜਨਾ ਨੂੰ ਬਲ ਮਿਲੇਗਾ। ਡੀਸਾ ਵਿੱਚ ਏਅਰਫੋਰਸ ਸਟੇਸ਼ਨ ਵਿੱਚ ਰਨਵੇਅ ਅਤੇ ਦੂਸਰਾ ਇਨਫ੍ਰਾਸਟ੍ਰਕਟਰ ਬਣਨ ਨਾਲ ਸਾਡੀ ਵਾਯੂਸੈਨਾ ਦੀ ਤਾਕਤ ਵੀ ਇਸ ਖੇਤਰ ਵਿੱਚ ਵਧਣ ਵਾਲੀ ਹੈ। ਰਣਨੀਤਕ ਲਿਹਾਜ਼ ਨਾਲ ਏਅਰਫੋਰਸ ਸਟੇਸ਼ਨ ਦੇਸ਼ ਦੇ ਲਈ ਬਹੁਤ ਮਹੱਤਵਪੂਰਨ ਹੋਵੇਗਾ। ਜਦੋਂ ਇਤਨਾ ਬੜਾ ਸਟੇਸ਼ਨ ਇੱਥੇ ਬਣ ਰਿਹਾ ਹੈ, ਤਾਂ ਆਸਪਾਸ ਵਪਾਰ-ਕਾਰੋਬਾਰ ਵੀ ਵਧੇਗਾ। ਇੱਥੇ ਦੁੱਧ-ਫ਼ਲ-ਸਬਜ਼ੀ ਤੋਂ ਲੈ ਕੇ ਅਨੇਕ ਪ੍ਰਕਾਰ ਦੀਆਂ ਜ਼ਰੂਰਤਾਂ ਪੈਦਾ ਹੋਣਗੀਆਂ। ਜਿਸ ਨਾਲ ਇੱਥੋਂ ਦੇ ਕਿਸਾਨਾਂ, ਪਸ਼ੂਪਾਲਕਾਂ, ਸਭ ਨੂੰ ਲਾਭ ਤੈਅ ਹੈ।

ਭਾਈਓ ਅਤੇ ਭੈਣੋਂ,

ਬੀਤੇ 2 ਦਹਾਕਿਆਂ ਦੇ ਨਿਰੰਤਰ ਪ੍ਰਯਾਸਾਂ ਨਾਲ ਬਨਾਸਕਾਂਠਾ ਦੀ ਤਸਵੀਰ ਬਦਲ ਚੁੱਕੀ ਹੈ। ਨਰਮਦਾ ਦੇ ਨੀਰ, ਸੁਜਲਾਮ-ਸੁਫਲਾਮ ਅਤੇ ਡ੍ਰਿੱਪ ਇਰੀਗੇਸ਼ਨ ਨੇ ਸਥਿਤੀ ਨੂੰ ਬਦਲਣ ਵਿੱਚ ਬੜੀ ਭੂਮਿਕਾ ਨਿਭਾਈ ਹੈ। ਇਸ ਵਿੱਚ ਭੈਣਾਂ ਦੀ ਭੂਮਿਕਾ, ਇਸ ਭੂਮਿਕਾ ਵਿੱਚ ਭੈਣਾਂ ਦਾ ਰੋਲ ਬਹੁਤ ਮੋਹਰੀ ਰਿਹਾ ਹੈ। ਬਨਾਸਕਾਂਠਾ ਵਿੱਚ ਕਦੇ ਅਨਾਰ ਦੀ ਖੇਤੀ ਹੋਵੇਗੀ, ਅੰਗੂਰ ਦੀ ਖੇਤੀ ਹੋਵੇਗੀ, ਆਲੂ ਅਤੇ ਟਮਾਟਰ ਇਤਨੇ ਬੜੇ ਪੈਮਾਨੇ ਵਿੱਚ ਪੈਦਾ ਹੋਣਗੇ, ਕੁਝ ਸਾਲ ਪਹਿਲਾਂ ਤੱਕ ਇਹ ਕੋਈ ਸੋਚ ਵੀ ਨਹੀਂ ਸਕਦਾ ਸੀ। ਅੱਜ ਜੋ ਪਰਿਯੋਜਨਾਵਾਂ ਸ਼ੁਰੂ ਹੋਈਆਂ ਹਨ, ਉਹ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਸਭ ਦਾ ਜੀਵਨ ਬਦਲਣ ਦਾ ਕੰਮ ਕਰਨਗੀਆਂ। ਇੱਕ ਵਾਰ ਫਿਰ ਮਾਂ ਦੇ ਚਰਨਾਂ ਵਿੱਚ ਵੰਦਨ ਕਰਦੇ ਹੋਏ ਆਪ ਸਭ ਨੂੰ ਵਿਕਾਸ ਪਰਿਯੋਜਨਾਵਾਂ ਦੀ ਬਹੁਤ-ਬਹੁਤ ਵਧਾਈ। ਤੁਹਾਡਾ ਭਰਪੂਰ ਅਸ਼ੀਰਵਾਦ ਸਾਨੂੰ ਐਸੇ ਹੀ ਮਿਲਦਾ ਰਹੇਗਾ, ਇਸੇ ਕਾਮਨਾ ਦੇ ਨਾਲ ਬਹੁਤ-ਬਹੁਤ ਧੰਨਵਾਦ। ਅਤੇ ਸਭ ਤੋਂ ਪਹਿਲਾਂ ਮੈਨੂੰ ਤਾਂ ਤੁਹਾਡੇ ਤੋਂ ਮਾਫੀ ਮੰਗਣੀ ਹੈ, ਕਿਉਂਕਿ ਮੈਨੂੰ ਇੱਥੇ ਆਉਂਦੇ ਹੋਏ ਦੇਰ ਹੋ ਗਈ, ਮੈਨੂੰ ਇਸ ਦਾ ਅੰਦਾਜ਼ਾ ਨਹੀਂ ਸੀ। ਮੈਨੂੰ ਲਗਿਆ ਸੀ ਕਿ ਇੱਥੋਂ  ਸਿੱਧੇ ਨਿਕਲਾਂਗੇ ਅਤੇ ਪਹੁੰਚ ਜਾਵਾਂਗੇ। ਰਸਤੇ ਵਿੱਚ ਇਤਨੀ ਵਿਰਾਟ ਸੰਖਿਆ ਵਿੱਚ ਗ੍ਰਾਮੀਣਾਂ ਨਾਲ ਮੁਲਾਕਾਤ ਹੋਈ, ਤਾਂ ਸੁਭਾਵਿਕ ਰੂਪ ਨਾਲ ਮੇਰਾ ਮਨ ਹੋ ਰਿਹਾ ਸੀ ਕਿ ਉਨ੍ਹਾਂ ਦੇ ਪੈਰ ਛੂਹਣ ਦਾ। ਤਾਂ ਐਸਾ ਕਰਦੇ ਕਰਦੇ ਮੈਨੂੰ ਪਹੁੰਚਣ ਵਿੱਚ ਦੇਰੀ ਹੋ ਗਈ। ਇਸ ਲਈ ਆਪ ਸਭ ਨੂੰ ਜ਼ਿਆਦਾ ਇੰਤਜ਼ਾਰ ਕਰਨਾ ਪਿਆ, ਉਸ ਦੇ ਲਈ ਖਿਮਾ  ਚਾਹੁੰਦਾ ਹਾਂ। ਪਰੰਤੂ ਆਪਣੇ ਬਨਾਸਕਾਂਠਾ ਦੇ ਭਾਈਆਂ, ਅਤੇ ਹੁਣ ਤਾਂ ਪਾਸ ਵਿੱਚ ਆਪਣਾ ਖੇਡਬ੍ਰਹਮਾ ਵੀ ਹੈ, ਸਾਡੇ ਸਾਬਰਕਾਂਠਾ ਦਾ ਪੱਟਾ ਵੀ ਸਾਹਮਣੇ ਆਉਂਦਾ ਹੈ। ਸਾਨੂੰ ਸਭ ਨੂੰ ਵਿਕਾਸ ਅਤੇ ਪ੍ਰਗਤੀ ਦੇ ਨਵੇਂ ਸਿਖਰ ’ਤੇ ਪਹੁੰਚਣਾ ਹੈ। ਅਤੇ ਇਹ 25 ਸਾਲਾਂ ਦਾ ਬੜਾ ਅਵਸਰ ਸਾਡੇ ਪਾਸ ਹੈ, ਅੱਜ ਦੁਨੀਆ ਵਿੱਚ ਲੋਕਾਂ ਦਾ ਭਾਰਤ ਦੇ ਲਈ ਆਕਰਸ਼ਣ ਵਧਿਆ ਹੈ। ਅਸੀਂ ਇਹ ਅਵਸਰ ਜਾਣ ਦੇ ਸਕਦੇ ਹਾਂ? ਇਹ ਅਵਸਰ ਅਸੀਂ ਜਾਣ ਦੇ ਸਕਦੇ ਹਾਂ ਕੀ? ਮਿਹਨਤ ਕਰਨੀ ਪਵੇਗੀ ਕਿ ਨਹੀਂ ਕਰਨੀ ਪਵੇਗੀ, ਵਿਕਾਸ ਦੇ ਕੰਮਾਂ ਵਿੱਚ ਜ਼ੋਰ ਦੇਣਾ ਪਵੇਗਾ ਕਿ ਨਹੀਂ। ਸਭ ਨੂੰ ਸਾਥ (ਨਾਲ)ਮਿਲ ਕੇ ਅੱਗੇ ਵਧਣਾ ਚਾਹੀਦਾ ਹੈ ਕਿ ਨਹੀਂ। ਇਹ ਕਰਾਂਗੇ, ਤਦੇ ਪ੍ਰਗਤੀ ਹੋਵੇਗੀ ਭਾਈਓ ਅਤੇ ਇਹ ਪ੍ਰਗਤੀ ਕਰਨ ਦੇ ਲਈ ਤੁਸੀਂ ਹਮੇਸ਼ਾ ਸਾਥ ਅਤੇ ਸਹਿਯੋਗ ਦਿੱਤਾ ਹੈ। ਇਹੀ ਮੇਰੀ ਤਾਕਤ ਹੈ, ਇਹੀ ਮੇਰੀ ਪੂੰਜੀ ਹੈ। ਇਹੀ ਆਪ ਸਭ ਦਾ ਅਸ਼ੀਰਵਾਦ ਸਾਨੂੰ ਨਵਾਂ-ਨਵਾਂ ਕਰਨ ਦੇ ਲਈ ਪ੍ਰੇਰਣਾ ਦਿੰਦਾ ਹੈ। ਅਤੇ ਇਸ ਲਈ ਇਸ ਮਾਤਾ ਦੇ ਧਾਮ ਵਿੱਚੋਂ ਆਪ ਸਾਰੇ ਗੁਜਰਾਤ ਵਾਸੀਆਂ ਦਾ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।

 

*****

ਡੀਐੱਸ/ਐੱਸਟੀ/ਏਵੀ



(Release ID: 1865490) Visitor Counter : 143