ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀ ਕਿਰੇਨ ਰਿਜਿਜੂ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਗਾਂਧੀ ਜਯੰਤੀ 'ਤੇ ਫਿਟ ਇੰਡੀਆ ਫਰੀਡਮ ਰਨ 3.0 ਦੀ ਸ਼ੁਰੂਆਤ ਕੀਤੀ

Posted On: 02 OCT 2022 3:23PM by PIB Chandigarh

ਫਿਟ ਇੰਡੀਆ ਫ੍ਰੀਡਮ ਰਨ 3.0 ਦੀ ਸ਼ੁਰੂਆਤ ਅੱਜ ਗਾਂਧੀ ਜਯੰਤੀ ਦੇ ਮੌਕੇ 'ਤੇ ਐਤਵਾਰ ਸਵੇਰੇ ਨਵੀਂ ਦਿੱਲੀ ਦੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਖੇ ਹੋਈ।  2020 ਵਿੱਚ ਕੋਵਿਡ -19 ਮਹਾਮਾਰੀ ਦੇ ਸਿਖਰ ਦੌਰਾਨ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਭ ਤੋਂ ਵੱਡੇ ਦੇਸ਼ ਵਿਆਪੀ ਅੰਦੋਲਨਾਂ ਵਿੱਚੋਂ ਇੱਕ, ਦੇ ਤੀਜੇ ਐਡੀਸ਼ਨ ਨੂੰ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ ਚਲਾਏ ਗਏ ਇੱਕ ਫਿਟ ਇੰਡੀਆ ਪਲੌਗ ਰਨ (Fit India Plog Run) ਦੇ ਨਾਲ ਸਾਂਝੇ ਤੌਰ 'ਤੇ ਲਾਂਚ ਕੀਤਾ ਗਿਆ। ਫਿੱਟ ਇੰਡੀਆ ਫਰੀਡਮ ਰਨ ਦਾ ਤੀਜਾ ਐਡੀਸ਼ਨ ਅੱਜ 2 ਅਕਤੂਬਰ ਤੋਂ ਸ਼ੁਰੂ ਹੋਇਆ ਅਤੇ ਇਹ 31 ਅਕਤੂਬਰ ਤੱਕ ਚੱਲੇਗਾ।

 

 

 ਐਤਵਾਰ ਨੂੰ ਭਾਰਤ ਦੇ ਸਾਬਕਾ ਸਿਹਤ ਮੰਤਰੀ ਸ਼੍ਰੀ ਹਰਸ਼ਵਰਧਨ ਗੋਇਲ, ਸਕੱਤਰ ਖੇਡ ਸੁਸ਼੍ਰੀ  ਸੁਜਾਤਾ ਚਤੁਰਵੇਦੀ, ਡਾਇਰੈਕਟਰ ਜਨਰਲ, ਸਪੋਰਟਸ ਅਥਾਰਟੀ ਆਫ ਇੰਡੀਆ ਸ਼੍ਰੀ ਸੰਦੀਪ ਪ੍ਰਧਾਨ, ਫਿਟ ਇੰਡੀਆ ਦੇ ਦੂਤ (Fit India ambassador) ਰਿਪੂ ਦਮਨ ਬੇਵਲੀ ਦੇ ਨਾਲ-ਨਾਲ ਖੇਡ ਮੰਤਰਾਲੇ ਅਤੇ ਸਾਈ (SAI) ਦੇ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਭਾਗ ਲੈਣ ਵਾਲੇ ਵੀ ਹਾਜ਼ਰ ਸਨ।




 

 





 

ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਦੁਹਰਾਉਂਦੇ ਹੋਏ, ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਜਦੋਂ ਸ਼੍ਰੀ ਨਰੇਂਦਰ ਮੋਦੀ ਨੇ 2019 ਵਿੱਚ ਫਿਟ ਇੰਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਤਾਂ ਉਨ੍ਹਾਂ ਦਾ ਵਿਜ਼ਨ ਪੂਰੇ ਦੇਸ਼ ਨੂੰ ਫਿੱਟ ਬਣਾਉਣਾ ਸੀ। ਪਿਛਲੇ ਸਾਲਾਂ ਤੋਂ ਇਹ ਮੁਹਿੰਮ ਹੁਣ ਇੰਨੀ ਵੱਡੀ ਸਫਲਤਾ ਬਣ ਗਈ ਹੈ। ਹਰ ਕੋਈ ਹੁਣ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਦਿਲਚਸਪੀ ਰੱਖਦਾ ਹੈ ਅਤੇ ਫਿਟ ਇੰਡੀਆ ਮੋਬਾਈਲ ਐਪ ਵੀ ਹਰੇਕ ਦਿਨ ਬਹੁਤ ਉਤਸ਼ਾਹ ਨਾਲ ਡਾਊਨਲੋਡ ਕੀਤਾ ਜਾ ਰਿਹਾ ਹੈ। 

 


 

 

 

 ਉਸੇ ਤਰਜ਼ 'ਤੇ ਆਪਣੀਆਂ ਭਾਵਨਾਵਾਂ ਨੂੰ ਦਰਸਾਉਂਦੇ ਹੋਏ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤੋਂ ਲੈ ਕੇ ਅੰਮ੍ਰਿਤ ਕਾਲ ਤੱਕ, ਸਾਨੂੰ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਲਈ ਕੰਮ ਕਰਦੇ ਰਹਿਣਾ ਹੋਵੇਗਾ ਅਤੇ ਉਸ ਟੀਚੇ ਤੱਕ ਪਹੁੰਚਣ ਦਾ ਪਹਿਲਾ ਤਰੀਕਾ ਸਾਡੀ ਫਿਟਨੈਸ ਨੂੰ ਨਵੇਂ ਪੱਧਰ 'ਤੇ ਲੈ ਕੇ ਜਾਣਾ ਹੈ।

 

 ਫ੍ਰੀਡਮ ਰਨ ਦੇ ਇਸ ਐਡੀਸ਼ਨ ਵਿੱਚ ਰਿਕਾਰਡ ਗਿਣਤੀ ਵਿੱਚ ਭਾਗ ਲੈਣ ਦੀ ਤਾਕੀਦ ਕਰਦੇ ਹੋਏ, ਸ਼੍ਰੀ ਠਾਕੁਰ ਨੇ ਅੱਗੇ ਕਿਹਾ, “ਗਾਂਧੀ ਜਯੰਤੀ ਉੱਤੇ ਇਸ ਸਫ਼ਲ ਰਨ ਦੇ ਤੀਜੇ ਸੰਸਕਰਣ ਨੂੰ ਸ਼ੁਰੂ ਕਰਨ ਅਤੇ ਏਕਤਾ ਦਿਵਸ – 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਉੱਤੇ ਇਸਨੂੰ ਸਮਾਪਤ ਕਰਨ ਤੋਂ ਬਿਹਤਰ ਹੋਰ ਕੋਈ ਅਵਸਰ ਨਹੀਂ ਹੋ ਸਕਦਾ। ਪਿਛਲੇ ਸਾਲ ਕੁੱਲ ਭਾਗੀਦਾਰੀ 9 ਕਰੋੜ 30 ਲੱਖ ਤੱਕ ਪਹੁੰਚ ਗਈ ਸੀ ਅਤੇ ਭਾਗੀਦਾਰੀ ਦੀ ਸੰਖਿਆ ਨੂੰ ਦੁੱਗਣਾ ਕਰਨ ਲਈ ਸਾਨੂੰ ਫਿਟ ਫ੍ਰੀਡਮ ਰਨ 3.0 ਨੂੰ ਬਹੁਤ ਤਾਕਤ ਦੇਣੀ ਪਵੇਗੀ।

 

 

 ਪਿਛਲੇ ਦੋ ਵਰ੍ਹਿਆਂ ਦੌਰਾਨ ਫਿਟ ਇੰਡੀਆ ਫਰੀਡਮ ਰਨ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ), ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਸਮੇਤ ਭਾਰਤੀ ਹਥਿਆਰਬੰਦ ਬਲਾਂ, ਭਾਰਤੀ ਰੇਲਵੇ, ਸੀਬੀਐੱਸਈ ਅਤੇ ਆਈਸੀਐੱਸਈ ਸਕੂਲਾਂ ਦੇ ਨਾਲ-ਨਾਲ ਯੁਵਾ ਮਾਮਲਿਆਂ ਦੇ ਮੰਤਰਾਲੇ ਦੇ ਯੁਵਾ ਵਿੰਗ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ) ਦੀ ਭਾਗੀਦਾਰੀ ਵੇਖੀ ਗਈ ਹੈ। 

 

 *********

 

 ਐੱਨਬੀ/ਓਏ



(Release ID: 1864586) Visitor Counter : 111