ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਮੈਟਰੋ ਦੀ ਸਵਾਰੀ ਕੀਤੀ
Posted On:
30 SEP 2022 3:20PM by PIB Chandigarh
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਕਾਲੂਪੁਰ ਸਟੇਸ਼ਨ ਤੋਂ ਦੂਰਦਰਸ਼ਨ ਕੇਂਦਰ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਵੀ ਕੀਤੀ।
ਆਪਣੇ ਗੁਜਰਾਤ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਗਾਂਧੀਨਗਰ ਸਟੇਸ਼ਨ ਤੋਂ ਨਵੀਂ ਵੰਦੇ ਭਾਰਤ ਐਕਸਪ੍ਰੈਸ 2.0 ਵਿੱਚ ਸਵਾਰ ਹੋ ਕੇ ਕਾਲੂਪੁਰ ਸਟੇਸ਼ਨ ਪਹੁੰਚੇ। ਇਸ ਮੌਕੇ ਉਨ੍ਹਾਂ ਮੈਟਰੋ ਰੇਲ ਪ੍ਰਦਰਸ਼ਨੀ ਦੇਖੀ।
ਇਸ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ ਅਤੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ।
ਮੈਟਰੋ ਵਿੱਚ ਆਪਣੀ ਯਾਤਰਾ ਦੌਰਾਨ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ, ਖਿਡਾਰੀਆਂ ਅਤੇ ਆਮ ਯਾਤਰੀਆਂ ਨਾਲ ਗੱਲਬਾਤ ਕੀਤੀ। ਮੈਟਰੋ ਰੇਲ ਵਿੱਚ ਮੌਜੂਦ ਕਈ ਯਾਤਰੀਆਂ ਨੇ ਪ੍ਰਧਾਨ ਮੰਤਰੀ ਦੇ ਆਟੋਗ੍ਰਾਫ ਵੀ ਲਏ।
ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਬਹੁ-ਪੱਖੀ ਬੁਨਿਆਦੀ ਢਾਂਚਾ ਕਨੈਕਟੀਵਿਟੀ ਵੱਲ ਇੱਕ ਮਹੱਤਵਪੂਰਨ ਪ੍ਰੋਤਸਾਹਨ ਹੈ। ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਅਪੈਰਲ ਪਾਰਕ ਤੋਂ ਥਲਤੇਜ ਤੱਕ ਪੂਰਬ-ਪੱਛਮੀ ਕੌਰੀਡੋਰ ਦਾ ਲਗਭਗ 32 ਕਿਲੋਮੀਟਰ ਅਤੇ ਮੋਟੇਰਾ ਤੋਂ ਗਿਆਸਪੁਰ ਦੇ ਵਿਚਕਾਰ ਉੱਤਰ-ਦੱਖਣੀ ਕੌਰੀਡੋਰ ਸ਼ਾਮਲ ਹੈ। ਪੂਰਬ-ਪੱਛਮੀ ਕੌਰੀਡੋਰ ਵਿੱਚ ਥਲਤੇਜ-ਵਸਤਰ ਮਾਰਗ ਵਿੱਚ 17 ਸਟੇਸ਼ਨ ਹਨ। ਇਸ ਕੌਰੀਡੋਰ ਵਿੱਚ ਚਾਰ ਸਟੇਸ਼ਨਾਂ ਦੇ ਨਾਲ 6.6 ਕਿਲੋਮੀਟਰ ਦਾ ਇੱਕ ਭੂਮੀਗਤ ਸੈਕਸ਼ਨ ਵੀ ਹੈ। ਗਿਆਸਪੁਰ ਨੂੰ ਮੋਟੇਰਾ ਸਟੇਡੀਅਮ ਨਾਲ ਜੋੜਨ ਵਾਲੇ 19 ਕਿਲੋਮੀਟਰ ਉੱਤਰ-ਦੱਖਣ ਕੌਰੀਡੋਰ ਵਿੱਚ 15 ਸਟੇਸ਼ਨ ਹਨ। ਪ੍ਰੋਜੈਕਟ ਦਾ ਪੂਰਾ ਪਹਿਲਾ ਪੜਾਅ 12,900 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।
ਅਹਿਮਦਾਬਾਦ ਮੈਟਰੋ ਇੱਕ ਵਿਸ਼ਾਲ ਅਤਿ-ਆਧੁਨਿਕ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ, ਜਿਸ ਵਿੱਚ ਭੂਮੀਗਤ ਸੁਰੰਗਾਂ, ਪੁਲ, ਖੰਭੇ ਅਤੇ ਭੂਮੀਗਤ ਸਟੇਸ਼ਨ, ਗਿੱਟੀ ਰਹਿਤ ਰੇਲ ਟ੍ਰੈਕ ਅਤੇ ਡਰਾਈਵਰ ਰਹਿਤ ਰੇਲ ਸੰਚਾਲਨ ਦੇ ਰੂਪ ਵਿੱਚ ਰੋਲਿੰਗ ਸਟਾਕ ਸ਼ਾਮਲ ਹਨ। ਇਹ ਮੈਟਰੋ ਟ੍ਰੇਨ ਊਰਜਾ-ਕੁਸ਼ਲ ਪ੍ਰੋਪਲਸ਼ਨ ਪ੍ਰਣਾਲੀ ਨਾਲ ਲੈਸ ਹੈ, ਜਿਸ ਨਾਲ ਊਰਜਾ ਦੀ ਖਪਤ ਵਿੱਚ ਲਗਭਗ 30-35 ਫੀਸਦੀ ਦੀ ਬਚਤ ਹੋ ਸਕਦੀ ਹੈ। ਟ੍ਰੇਨ ਵਿੱਚ ਇੱਕ ਅਤਿ-ਆਧੁਨਿਕ ਸਸਪੈਂਸ਼ਨ ਸਿਸਟਮ ਹੈ, ਜੋ ਯਾਤਰੀਆਂ ਨੂੰ ਇੱਕ ਬਹੁਤ ਹੀ ਸਹਿਜ ਸਵਾਰੀ ਅਨੁਭਵ ਪ੍ਰਦਾਨ ਕਰਦਾ ਹੈ।
At Kalupur Station my Vande Bharat journey ended and my journey on board the Ahmedabad Metro began. In no time, I was headed towards Thaltej, where an exceptional programme was held. Ahmedabad will love their Metro, which will boost connectivity and comfort. pic.twitter.com/M4FNSHeSW8
— Narendra Modi (@narendramodi) September 30, 2022
*****
ਡੀਐੱਸ/ਟੀਐੱਸ
(Release ID: 1864113)
Visitor Counter : 123
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam