ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਦਾ ਐਲਾਨ ਕੀਤਾ



ਪ੍ਰਧਾਨ ਮੰਤਰੀ ਨੇ ਦੇਸਰ ‘ਚ ਵਿਸ਼ਵ ਪੱਧਰੀ ‘ਸਵਰਣਿਮ ਗੁਜਰਾਤ ਸਪੋਰਟਸ ਯੂਨੀਵਰਸਿਟੀ’ ਦਾ ਉਦਘਾਟਨ ਕੀਤਾ



"ਜਦੋਂ ਈਵੈਂਟ ਇੰਨਾ ਸ਼ਾਨਦਾਰ ਤੇ ਵਿਲੱਖਣ ਹੈ, ਤਾਂ ਇਸ ਦੀ ਊਰਜਾ ਉਸੇ ਤਰ੍ਹਾਂ ਅਸਾਧਾਰਣ ਹੋਣੀ ਚਾਹੀਦੀ ਹੈ"



“ਖਿਡਾਰੀਆਂ ਦੀ ਜਿੱਤ ਤੇ ਖੇਡ ਖੇਤਰ ‘ਚ ਉਨ੍ਹਾਂ ਦਾ ਦਮਦਾਰ ਪ੍ਰਦਰਸ਼ਨ ਹੋਰ ਖੇਤਰਾਂ ‘ਚ ਵੀ ਦੇਸ਼ ਦੀ ਜਿੱਤ ਦਾ ਰਾਹ ਪੱਧਰਾ ਕਰਦਾ ਹੈ”



"ਖੇਡਾਂ ਦੀ ਸੌਫਟ ਪਾਵਰ ਦੇਸ਼ ਦੀ ਪਹਿਚਾਣ ਅਤੇ ਅਕਸ ਨੂੰ ਕਈ ਗੁਣਾ ਵਧਾਉਂਦੀ ਹੈ"



"ਸਾਵਜ, ਏਸ਼ਿਆਈ ਸ਼ੇਰ ਦਾ ਸ਼ੁਭੰਕਰ ਭਾਰਤ ਦੇ ਨੌਜਵਾਨਾਂ ਵਿੱਚ ਨਿਡਰ ਭਾਗੀਦਾਰੀ ਦੇ ਰੌਂਅ ਨੂੰ ਦਰਸਾਉਂਦਾ ਹੈ"



"ਜਦੋਂ ਬੁਨਿਆਦੀ ਢਾਂਚਾ ਵਧੀਆ ਪੱਧਰ ਦਾ ਹੁੰਦਾ ਹੈ, ਤਾਂ ਐਥਲੀਟਾਂ ਦਾ ਮਨੋਬਲ ਵੀ ਉੱਚਾ ਹੁੰਦਾ ਹੈ"



“ਅਸੀਂ ਖੇਡਾਂ ਲਈ ਖੇਡ ਭਾਵਨਾ ਨਾਲ ਕੰਮ ਕੀਤਾ। ਟੌਪਸ (TOPS) ਜਿਹੀਆਂ ਸਕੀਮਾਂ ਰਾਹੀਂ ਸਾਲਾਂ ਲਈ ਮਿਸ਼ਨ ਮੋਡ ‘ਚ ਤਿਆਰ ਕੀਤਾ”



"ਫਿੱਟ ਇੰਡੀਆ ਅਤੇ ਖੇਲੋ ਇੰਡੀਆ ਜਿਹੇ ਪ੍ਰਯਤਨ ਜੋ ਇੱਕ ਜਨ ਅੰਦੋਲਨ ਬਣ ਗਏ ਹਨ"



ਪਿਛਲੇ 8 ਸਾਲਾਂ 'ਚ ਦੇਸ਼ ਦਾ ਖੇਡਾਂ ਦਾ ਬਜਟ ਲਗਭਗ 70 ਫੀ ਸਦੀ ਵਧਿਆ ਹੈ



"ਖੇਡਾਂ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਵਿਰਾਸਤ ਅਤੇ ਵਿਕਾਸ ਯਾਤਰਾ ਦਾ ਹਿੱਸਾ ਰਹੀਆਂ ਹਨ"

Posted On: 29 SEP 2022 8:42PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਦਾ ਐਲਾਨ ਕੀਤਾ। ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਦੇਸਰ ਵਿੱਚ ਵਿਸ਼ਵ ਪੱਧਰੀ ਸਵਰਣਿਮ ਗੁਜਰਾਤ ਸਪੋਰਟਸ ਯੂਨੀਵਰਸਿਟੀ” ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਐਥਲੀਟਾਂ ਨੂੰ ਵੀ ਸੰਬੋਧਨ ਕੀਤਾ ਜੋ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਖੇਡਾਂ ਦੇ ਉਦਘਾਟਨ ਮੌਕੇ ਜੋ ਉਤਸ਼ਾਹ ਭਰਿਆ ਮਾਹੌਲ ਹੈਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਟਿੱਪਣੀ ਕੀਤੀ ਕਿ ਅਜਿਹੇ ਸ਼ਾਨਦਾਰ ਸਮਾਗਮ ਦੀ ਭਾਵਨਾ ਤੇ ਊਰਜਾ ਸ਼ਬਦਾਂ ਤੋਂ ਪਰ੍ਹਾਂ ਹੈ। ਉਨ੍ਹਾਂ ਕਿਹਾ ਕਿ 7000 ਤੋਂ ਵੱਧ ਐਥਲੀਟਾਂ, 15000 ਤੋਂ ਵੱਧ ਭਾਗੀਦਾਰਾਂ, 35000 ਤੋਂ ਵੱਧ ਕਾਲਜਾਂਯੂਨੀਵਰਸਿਟੀਆਂ ਅਤੇ ਸਕੂਲਾਂ ਅਤੇ 50 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਰਾਸ਼ਟਰੀ ਖੇਡਾਂ ਨਾਲ ਸਿੱਧਾ ਸਬੰਧ ਹੈਰਾਨੀਜਨਕ ਤੇ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ,“ਦੁਨੀਆਂ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚਦੁਨੀਆ ਦਾ ਅਜਿਹਾ ਨੌਜਵਾਨ ਦੇਸ਼ ਅਤੇ ਦੇਸ਼ ਦਾ ਸਭ ਤੋਂ ਵੱਡਾ ਖੇਡ ਮੇਲਾ! ਜਦੋਂ ਇਹ ਸਮਾਰੋਹ ਇੰਨਾ ਸ਼ਾਨਦਾਰ ਅਤੇ ਵਿਲੱਖਣ ਹੈਤਾਂ ਇਸ ਦੀ ਊਰਜਾ ਵੀ ਓਨੀ ਹੀ ਅਸਾਧਾਰਨ ਹੋਣੀ ਚਾਹੀਦੀ ਹੈ।” ਉਨ੍ਹਾਂ ਸਟੇਡੀਅਮ ਚ ਮੌਜੂਦ ਹਰੇਕ ਦੇ ਜੋਸ਼ੀਲੇ ਸਾਥੀ ਨੂੰ ਰਾਸ਼ਟਰੀ ਖੇਡਾਂ ਦੇ ਗੀਤ ਜੁੜੇਗਾ ਇੰਡੀਆ-ਜੀਤੇਗਾ ਇੰਡੀਆ’ ਦੇ ਮੁੱਖ ਸ਼ਬਦ ਸੁਣਾਏ। ਉਨ੍ਹਾਂ ਕਿਹਾ ਕਿ ਐਥਲੀਟਾਂ ਦੇ ਚਿਹਰੇ 'ਤੇ ਚਮਕਦਾ ਆਤਮਵਿਸ਼ਵਾਸ ਭਾਰਤੀ ਖੇਡਾਂ ਦੇ ਆਉਣ ਵਾਲੇ ਸੁਨਹਿਰੀ ਯੁੱਗ ਦਾ ਅਗਾਊਂ-ਸੂਚਕ ਹੈ। ਉਨ੍ਹਾਂ ਨੇ ਇੰਨੇ ਘੱਟ ਨੋਟਿਸ 'ਤੇ ਇੰਨੇ ਸ਼ਾਨਦਾਰ ਸਮਾਗਮ ਦਾ ਆਯੋਜਨ ਕਰਨ ਲਈ ਗੁਜਰਾਤ ਦੇ ਲੋਕਾਂ ਦੀ ਸਮਰੱਥਾ ਦੀ ਵੀ ਸ਼ਲਾਘਾ ਕੀਤੀ।

ਕੱਲ੍ਹ ਅਹਿਮਦਾਬਾਦ ਵਿੱਚ ਹੋਏ ਸ਼ਾਨਦਾਰ ਡਰੋਨ ਸ਼ੋਅ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਕੌਤਕ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਅਤੇ ਮਾਣ ਮਹਿਸੂਸ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਡਰੋਨ ਵਾਂਗ ਟੈਕਨੋਲੋਜੀ ਦੀ ਅਜਿਹੀ ਸਾਵਧਾਨੀ ਨਾਲ ਵਰਤੋਂ ਗੁਜਰਾਤਭਾਰਤ ਨੂੰ ਨਵੇਂ ਸਿਖ਼ਰਾਂ ਤੇ ਲੈ ਜਾਵੇਗੀ। ਰਾਸ਼ਟਰੀ ਖੇਡਾਂ 2022 ਲਈ ਅਧਿਕਾਰਤ ਸ਼ੁਭੰਕਰ ਸਾਵਜਏਸ਼ਿਆਈ ਸ਼ੇਰ ਬਾਰੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ੁਭੰਕਰ ਭਾਰਤ ਦੇ ਨੌਜਵਾਨਾਂ ਦੇ ਮਨੋਦਸ਼ਾ ਅਤੇ ਖੇਡ ਖੇਤਰ ਵਿੱਚ ਨਿਡਰ ਪ੍ਰਵੇਸ਼ ਕਰਨ ਦੇ ਜਨੂੰਨ ਨੂੰ ਵਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਵਵਿਆਪੀ ਦ੍ਰਿਸ਼ ਵਿੱਚ ਭਾਰਤ ਦੇ ਉਭਰਨ ਦਾ ਪ੍ਰਤੀਕ ਵੀ ਹੈ।

ਸਟੇਡੀਅਮ ਦੀ ਵਿਲੱਖਣਤਾ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਹੋਰ ਕੰਪਲੈਕਸ ਸਿਰਫ਼ ਕੁਝ ਖੇਡ ਸੁਵਿਧਾਵਾਂ ਤੱਕ ਸੀਮਤ ਹਨਸਰਦਾਰ ਪਟੇਲ ਸਪੋਰਟਸ ਕੰਪਲੈਕਸ ਵਿੱਚ ਫੁੱਟਬਾਲਹਾਕੀਬਾਸਕਟਬਾਲਕਬੱਡੀਬਾਕਸਿੰਗ ਅਤੇ ਲਾਅਨ ਟੈਨਿਸ ਜਿਹੀਆਂ ਕਈ ਖੇਡਾਂ ਲਈ ਸੁਵਿਧਾਵਾਂ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇੱਕ ਤਰ੍ਹਾਂ ਨਾਲਇਹ ਪੂਰੇ ਦੇਸ਼ ਲਈ ਇੱਕ ਮਾਡਲ ਹੈ। ਜਦੋਂ ਬੁਨਿਆਦੀ ਢਾਂਚਾ ਇਸ ਮਿਆਰ ਦਾ ਹੁੰਦਾ ਹੈਤਾਂ ਐਥਲੀਟਾਂ ਦਾ ਮਨੋਬਲ ਵੀ ਉੱਚਾ ਹੁੰਦਾ ਹੈ।” ਰਾਸ਼ਟਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਾਜ ਵਿੱਚ ਨਵਰਾਤ੍ਰੀ ਸਮਾਗਮ ਦਾ ਆਨੰਦ ਲੈਣ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰ ਮਾਂ ਦੁਰਗਾ ਦੀ ਪੂਜਾ ਤੋਂ ਅਗਾਂਹ ਹੁੰਦੇ ਹਨ ਅਤੇ ਗਰਬਾ ਦੇ ਖੁਸ਼ੀ ਦੇ ਜਸ਼ਨ ਵੀ ਹੁੰਦੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ,"ਇਸ ਦੀ ਆਪਣੀ ਪਹਿਚਾਣ ਹੈ।"

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਜੀਵਨ ਵਿੱਚ ਖੇਡਾਂ ਦੇ ਮਹੱਤਵ ਨੂੰ ਦੁਹਰਾਇਆ। ਖੇਡ ਦੇ ਖੇਤਰ ਵਿੱਚ ਖਿਡਾਰੀਆਂ ਦੀ ਜਿੱਤਉਨ੍ਹਾਂ ਦਾ ਦਮਦਾਰ ਪ੍ਰਦਰਸ਼ਨ ਹੋਰ ਖੇਤਰਾਂ ਵਿੱਚ ਵੀ ਦੇਸ਼ ਦੀ ਜਿੱਤ ਦਾ ਰਾਹ ਪੱਧਰਾ ਕਰਦਾ ਹੈ। ਖੇਡਾਂ ਦੀ ਸਾਫਟ ਪਾਵਰ ਦੇਸ਼ ਦੀ ਪਹਿਚਾਣ ਅਤੇ ਅਕਸ ਨੂੰ ਕਈ ਗੁਣਾ ਵਧਾਉਂਦੀ ਹੈ।” ਉਨ੍ਹਾਂ ਅੱਗੇ ਕਿਹਾ, "ਮੈਂ ਅਕਸਰ ਆਪਣੇ ਦੋਸਤਾਂ ਨੂੰ ਖੇਡਾਂ ਬਾਰੇ ਦੱਸਦਾ ਹਾਂ - ਸਫ਼ਲਤਾ ਕਾਰਵਾਈ ਨਾਲ ਸ਼ੁਰੂ ਹੁੰਦੀ ਹੈ! ਭਾਵਜਿਸ ਛਿਣ ਤੁਸੀਂ ਸ਼ੁਰੂਆਤ ਕਰਦੇ ਹੋਉਸੇ ਪਲ ਸਫ਼ਲਤਾ ਵੀ ਸ਼ੁਰੂ ਹੋ ਜਾਂਦੀ ਹੈ। ਜੇ ਤੁਸੀਂ ਅੱਗੇ ਵਧਣ ਦਾ ਜਜ਼ਬਾ ਨਹੀਂ ਛੱਡਿਆਤਾਂ ਜਿੱਤ ਤੁਹਾਡਾ ਪਿੱਛਾ ਕਰਦੀ ਰਹਿੰਦੀ ਹੈ।

ਖੇਡਾਂ ਦੇ ਖੇਤਰ ਵਿੱਚ ਹੋਈ ਤਰੱਕੀ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 8 ਸਾਲ ਪਹਿਲਾਂ ਭਾਰਤ ਦੇ ਖਿਡਾਰੀ ਸੌ ਤੋਂ ਘੱਟ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਸਨ। ਇਸ ਦੇ ਉਲਟਭਾਰਤ ਦੇ ਖਿਡਾਰੀ ਜਿਨ੍ਹਾਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨਉਨ੍ਹਾਂ ਦੀ ਗਿਣਤੀ ਹੁਣ 300 ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ,‘‘ਅੱਠ ਸਾਲ ਪਹਿਲਾਂ ਭਾਰਤ ਦੇ ਖਿਡਾਰੀ 20-25 ਮੈਚ ਖੇਡਣ ਜਾਂਦੇ ਸਨ। ਹੁਣ ਭਾਰਤ ਤੋਂ ਖਿਡਾਰੀ ਲਗਭਗ 40 ਵੱਖ-ਵੱਖ ਖੇਡਾਂ ਵਿੱਚ ਭਾਗ ਲੈਣ ਜਾਂਦੇ ਹਨ। ਅੱਜ ਮੈਡਲਾਂ ਦੀ ਗਿਣਤੀ ਦੇ ਨਾਲ-ਨਾਲ ਭਾਰਤ ਦਾ ਆਭਾ ਵੀ ਵਧ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਔਖੇ ਦੌਰ ਦੌਰਾਨ ਵੀ ਖਿਡਾਰੀਆਂ ਦਾ ਮਨੋਬਲ ਡਿੱਗਣ ਨਹੀਂ ਦਿੱਤਾ ਗਿਆ। ਅਸੀਂ ਖੇਡ ਭਾਵਨਾ ਨਾਲ ਖੇਡਾਂ ਲਈ ਕੰਮ ਕੀਤਾ। ਟੌਪਸ ਜਿਹੀਆਂ ਸਕੀਮਾਂ ਰਾਹੀਂ ਸਾਲਾਂ ਤੋਂ ਮਿਸ਼ਨ ਮੋਡ ਵਿੱਚ ਤਿਆਰ ਕੀਤਾ ਗਿਆ। ਅੱਜਵੱਡੇ ਖਿਡਾਰੀਆਂ ਦੀ ਸਫ਼ਲਤਾ ਤੋਂ ਲੈ ਕੇ ਨਵੇਂ ਖਿਡਾਰੀਆਂ ਦੀ ਭਵਿੱਖੀ ਰਚਨਾ ਤੱਕਟੌਪਸ ਇੱਕ ਵੱਡੀ ਭੂਮਿਕਾ ਨਿਭਾ ਰਿਹਾ ਹੈ।” ਉਨ੍ਹਾਂ ਯਾਦ ਕੀਤਾ ਕਿ ਭਾਰਤ ਨੇ ਇਸ ਸਾਲ ਟੋਕੀਓ ਓਲੰਪਿਕ ਵਿੱਚ ਆਪਣਾ ਸਰਬੋਤਮ ਓਲੰਪਿਕ ਪ੍ਰਦਰਸ਼ਨ ਦਿੱਤਾ ਸੀ। ਇਸੇ ਤਰ੍ਹਾਂ ਬੈਡਮਿੰਟਨ ਟੀਮ ਵੱਲੋਂ ਥੌਮਸ ਕੱਪ ਦੀ ਜਿੱਤ ਨੇ ਤਾਜ਼ਗੀ ਭਰੀ। ਉਨ੍ਹਾਂ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਪੈਰਾ-ਐਥਲੀਟਾਂ ਦੀਆਂ ਪ੍ਰਾਪਤੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਪੁਨਰ-ਉਥਾਨ ਵਿੱਚ ਮਹਿਲਾ ਐਥਲੀਟਾਂ ਦੀ ਬਰਾਬਰੀ ਅਤੇ ਮਜ਼ਬੂਤ ਭਾਗੀਦਾਰੀ 'ਤੇ ਖੁਸ਼ੀ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਇਹ ਸਫ਼ਲਤਾ ਪਹਿਲਾਂ ਵੀ ਸੰਭਵ ਸੀ ਪਰ ਭਾਰਤ ਵਿੱਚ ਖੇਡਾਂ ਨੂੰ ਲੋੜੀਂਦੀ ਪੇਸ਼ੇਵਰਤਾ ਦੀ ਬਜਾਏ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੇ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਕਿਹਾ,"ਅਸੀਂ ਇਸ ਨੂੰ ਸਾਫ਼ ਕੀਤਾ ਅਤੇ ਨੌਜਵਾਨਾਂ ਵਿੱਚ ਉਨ੍ਹਾਂ ਦੇ ਸੁਪਨਿਆਂ ਲਈ ਵਿਸ਼ਵਾਸ ਵਧਾਇਆ।" ਨਵੇਂ ਭਾਰਤ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇੱਥੇ ਸਿਰਫ਼ ਨੀਤੀ ਬਣਾਉਣ ਵਿੱਚ ਵਿਸ਼ਵਾਸ ਨਹੀਂ ਰੱਖਿਆ ਜਾਂਦਾਬਲਕਿ ਦੇਸ਼ ਦੇ ਨੌਜਵਾਨਾਂ ਦੇ ਨਾਲ ਮਿਲ ਕੇ ਅੱਗੇ ਵਧਿਆ ਜਾਂਦਾ ਹੈਪ੍ਰਧਾਨ ਮੰਤਰੀ ਨੇ ਫਿਟ ਇੰਡੀਆ’ ਅਤੇ ਖੇਲੋ ਇੰਡੀਆ’ ਵਰਗੇ ਯਤਨਾਂ ਵੱਲ ਇਸ਼ਾਰਾ ਕੀਤਾ ਜੋ ਇੱਕ ਜਨ ਅੰਦੋਲਨ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਦੇਸ਼ ਦੇ ਖੇਡਾਂ ਦੇ ਬਜਟ ਵਿੱਚ ਲਗਭਗ 70 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਖਿਡਾਰੀਆਂ ਲਈ ਵੱਧ ਤੋਂ ਵੱਧ ਸਰੋਤ ਉਪਲਬਧ ਕਰਵਾਏ ਜਾ ਰਹੇ ਹਨ ਜੋ ਖਿਡਾਰੀਆਂ ਲਈ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਵਿੱਚ ਮਦਦ ਕਰਦੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੇਸ਼ ਵਿੱਚ ਖੇਡ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼ ਦੇ ਹਰ ਕੋਣੇ ਵਿੱਚ ਉੱਨਤ ਖੇਡ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਸੇਵਾਮੁਕਤ ਖਿਡਾਰੀਆਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਦਿਸ਼ਾ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਨਵੀਂ ਪੀੜ੍ਹੀ ਸੰਨਿਆਸ ਲੈ ਰਹੇ ਖਿਡਾਰੀਆਂ ਦੇ ਤਜਰਬਿਆਂ ਤੋਂ ਲਾਹਾ ਲੈ ਸਕੇ।

ਭਾਰਤ ਦੀ ਸਭਿਅਤਾ ਅਤੇ ਸਭਿਆਚਾਰ ਦੇ ਇਤਿਹਾਸ 'ਤੇ ਰੋਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਵਿਰਾਸਤ ਅਤੇ ਵਿਕਾਸ ਯਾਤਰਾ ਦਾ ਹਿੱਸਾ ਰਹੀਆਂ ਹਨ। "ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚਦੇਸ਼ ਇਸ ਪਰੰਪਰਾ ਨੂੰ ਆਪਣੀ ਵਿਰਾਸਤ ਵਿੱਚ ਮਾਣ ਨਾਲ ਸੁਰਜੀਤ ਕਰ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਦੀਆਂ ਕੋਸ਼ਿਸ਼ਾਂ ਅਤੇ ਉਤਸ਼ਾਹ ਸਿਰਫ਼ ਇੱਕ ਖੇਡ ਤੱਕ ਸੀਮਤ ਨਹੀਂ ਹਨਬਲਕਿ 'ਕਲਾਰੀਪਯੱਟੂਅਤੇ ਯੋਗਾਸਨ ਜਿਹੀਆਂ ਭਾਰਤੀ ਖੇਡਾਂ ਵੀ ਮਹੱਤਵ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਖੇਡਾਂ ਨੂੰ ਰਾਸ਼ਟਰੀ ਖੇਡਾਂ ਵਰਗੇ ਵੱਡੇ ਮੁਕਾਬਲਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ।" ਇੱਥੇ ਇਨ੍ਹਾਂ ਖੇਡਾਂ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ, ''ਮੈਂ ਖਾਸ ਤੌਰ 'ਤੇ ਇਕ ਗੱਲ ਕਹਿਣਾ ਚਾਹੁੰਦਾ ਹਾਂ। ਤੁਸੀਂ ਇੱਕ ਪਾਸੇ ਜਿੱਥੇ ਹਜ਼ਾਰਾਂ ਸਾਲ ਪੁਰਾਣੀ ਰਵਾਇਤ ਨੂੰ ਅੱਗੇ ਵਧਾ ਰਹੇ ਹੋਉੱਥੇ ਹੀ ਖੇਡ ਜਗਤ ਦੇ ਭਵਿੱਖ ਦੀ ਅਗਵਾਈ ਕਰ ਰਹੇ ਹੋ। ਆਉਣ ਵਾਲੇ ਸਮੇਂ ਵਿਚ ਜਦੋਂ ਇਨ੍ਹਾਂ ਖੇਡਾਂ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲੇਗੀਤਾਂ ਤੁਹਾਡਾ ਨਾਂ ਇਨ੍ਹਾਂ ਖੇਤਰਾਂ ਵਿਚ ਦੰਦਕਥਾਵਾਂ ਵਜੋਂ ਲਿਆ ਜਾਵੇਗਾ।

ਸੰਬੋਧਨ ਦੀ ਸਮਾਪਤੀ ਵਿੱਚਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਇੱਕ ਮੰਤਰ ਸਾਂਝਾ ਕੀਤਾ। ਉਨ੍ਹਾਂ ਕਿਹਾ, "ਜੇ ਤੁਸੀਂ ਮੁਕਾਬਲਾ ਜਿੱਤਣਾ ਚਾਹੁੰਦੇ ਹੋਤਾਂ ਤੁਹਾਨੂੰ ਪ੍ਰਤੀਬੱਧਤਾ ਅਤੇ ਨਿਰੰਤਰਤਾ ਨੂੰ ਜਿਊਣਾ ਸਿੱਖਣਾ ਹੋਵੇਗਾ।" ਖੇਡ ਭਾਵਨਾ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਵਿੱਚ ਹਾਰ-ਜਿੱਤ ਨੂੰ ਕਦੇ ਵੀ ਅੰਤਿਮ ਨਤੀਜਾ ਨਹੀਂ ਮੰਨਿਆ ਜਾਣਾ ਚਾਹੀਦਾ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਵਰਗੇ ਨੌਜਵਾਨ ਦੇਸ਼ ਦੇ ਸੁਪਨੇ ਸਾਕਾਰ ਹੋ ਸਕਦੇ ਹਨ ਜੇ ਖੇਡ ਭਾਵਨਾ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਵੇ। ਸ਼੍ਰੀ ਮੋਦੀ ਨੇ ਅੱਗੇ ਕਿਹਾ,“ਤੁਹਾਨੂੰ ਯਾਦ ਰੱਖਣਾ ਹੋਵੇਗਾਜਿੱਥੇ ਅੰਦੋਲਨ ਹੁੰਦਾ ਹੈਉੱਥੇ ਤਰੱਕੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਅੰਤ ਚ ਕਿਹਾ,“ਤੁਹਾਨੂੰ ਜ਼ਮੀਨ ਤੋਂ ਵੀ ਇਸ ਗਤੀ ਨੂੰ ਬਰਕਰਾਰ ਰੱਖਣਾ ਹੋਵੇਗਾ। ਇਹ ਰਫ਼ਤਾਰ ਤੁਹਾਡੇ ਜੀਵਨ ਦਾ ਮਿਸ਼ਨ ਹੋਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਰਾਸ਼ਟਰੀ ਖੇਡਾਂ ਵਿੱਚ ਤੁਹਾਡੀ ਜਿੱਤ ਰਾਸ਼ਟਰ ਨੂੰ ਜਸ਼ਨ ਮਨਾਉਣ ਦਾ ਮੌਕਾ ਦੇਵੇਗੀਅਤੇ ਭਵਿੱਖ ਵਿੱਚ ਨਵਾਂ ਆਤਮ ਵਿਸ਼ਵਾਸ ਵੀ ਪੈਦਾ ਕਰੇਗੀ।

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰੱਤਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲਗੁਜਰਾਤ ਦੇ ਗ੍ਰਹਿ ਮੰਤਰੀ ਸ਼੍ਰੀ ਹਰਸ਼ ਸੰਘਵੀ ਅਤੇ ਅਹਿਮਦਾਬਾਦ ਦੇ ਮੇਅਰ ਸ਼੍ਰੀ ਕਿਰੀਟ ਪਰਮਾਰ ਆਦਿ ਹਾਜ਼ਰ ਸਨ।

ਪਿਛੋਕੜ

ਗੁਜਰਾਤ ਰਾਜ ਵਿੱਚ ਪਹਿਲੀ ਵਾਰ ਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹ 29 ਸਤੰਬਰ ਤੋਂ ਸ਼ੁਰੂ ਹੋ ਕੇ 12 ਅਕਤੂਬਰ 2022 ਤੱਕ ਚੱਲਣਗੀਆਂ। ਦੇਸ਼ ਭਰ ਦੇ ਲਗਭਗ 15,000 ਖਿਡਾਰੀਕੋਚ ਅਤੇ ਅਧਿਕਾਰੀ 36 ਖੇਡ ਅਨੁਸ਼ਾਸਨਾਂ ਵਿੱਚ ਹਿੱਸਾ ਲੈਣਗੇਜੋ ਇਸ ਨੂੰ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਰਾਸ਼ਟਰੀ ਖੇਡਾਂ ਬਣਾਉਂਦੇ ਹਨ। ਇਹ ਖੇਡ ਮੁਕਾਬਲੇ ਛੇ ਸ਼ਹਿਰਾਂ ਅਹਿਮਦਾਬਾਦਗਾਂਧੀਨਗਰਸੂਰਤਵਡੋਦਰਾਰਾਜਕੋਟ ਅਤੇ ਭਾਵਨਗਰ ਵਿੱਚ ਕਰਵਾਏ ਜਾਣਗੇ। ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠਗੁਜਰਾਤ ਨੇ ਅੰਤਰਰਾਸ਼ਟਰੀ ਪੱਧਰ ਦਾ ਇੱਕ ਮਜ਼ਬੂਤ ਖੇਡ ਬੁਨਿਆਦੀ ਢਾਂਚਾ ਬਣਾਉਣ ਲਈ ਯਾਤਰਾ ਸ਼ੁਰੂ ਕੀਤੀਜਿਸ ਨੇ ਰਾਜ ਨੂੰ ਬਹੁਤ ਘੱਟ ਸਮੇਂ ਵਿੱਚ ਖੇਡਾਂ ਲਈ ਤਿਆਰ ਕਰਨ ਵਿੱਚ ਮਦਦ ਕੀਤੀ।

 

 

https://youtu.be/jNhtjeoCSEg

 

 

 ***************

ਡੀਐੱਸ/ਟੀਐੱਸ


(Release ID: 1863694) Visitor Counter : 222