ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਭਾਰਤੀ ਦੂਰਸੰਚਾਰ ਬਿਲ, 2022 ਦੇ ਡ੍ਰਾਫਟ ‘ਤੇ ਟਿੱਪਣੀਆਂ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ
प्रविष्टि तिथि:
22 SEP 2022 11:16AM by PIB Chandigarh
ਸੰਚਾਰ ਮੰਤਰਾਲੇ ਨੇ ਦੂਰਸੰਚਾਰ ਵਿੱਚ ਆਧੁਨਿਕ ਅਤੇ ਭਵਿੱਖ ਦੇ ਸੰਭਾਵਿਤ ਤਕਾਜਾਂ ਨੂੰ ਦੇਖਦੇ ਹੋਏ ਕਾਨੂੰਨੀ ਪ੍ਰਾਰੂਪ ਵਿਕਸਿਤ ਕਰਨ ਦੇ ਲਈ ਜਨ ਵਿਚਾਰ-ਵਟਾਂਦਰਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਜੁਲਾਈ 2022 ਵਿੱਚ ਇੱਕ ਵਿਚਾਰ-ਵਟਾਂਦਰਾ ਪੇਪਰ ‘ਨੀਡ ਫੋਰ ਏ ਨਿਊ ਲੀਗਲ ਫੇਮਵਰਕ ਗਵਰਨਿੰਗ ਟੈਲੀਕਮਿਊਨੀਕੇਸ਼ੰਸ ਇਨ ਇੰਡੀਆ’ (ਭਾਰਤ ਵਿੱਚ ਦੂਰਸੰਚਾਰ ਪ੍ਰਸ਼ਾਸਨ ਦੇ ਲਈ ਨਵੇਂ ਕਾਨੂੰਨੀ ਪ੍ਰਾਰੂਪ ਦੀ ਜ਼ਰੂਰਤ) ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਪੇਪਰ ‘ਤੇ ਟਿੱਪਣੀਆਂ ਸ਼ਾਮਲ ਕੀਤੀਆਂ ਗਈਆਂ ਸਨ। ਵੱਖ-ਵੱਖ ਹਿਤਧਾਰਕਾਂ ਅਤੇ ਉਦਯੋਗਿਕ ਸੰਘਾਂ ਤੋਂ ਟਿੱਪਣੀਆਂ ਪ੍ਰਾਪਤ ਹੋ ਗਈਆਂ ਹਨ।
ਉਪਰੋਕਤ ਵਿਚਾਰ-ਵਟਾਂਦਰਿਆਂ ਅਤੇ ਚਰਚਾਵਾਂ ਦੇ ਅਧਾਰ ‘ਤੇ ਮੰਤਰਾਲੇ ਨੇ ਹੁਣ ਭਾਰਤੀ ਦੂਰਸੰਚਾਰ ਬਿਲ, 2022 ਦਾ ਡ੍ਰਾਫਟ ਤਿਆਰ ਕੀਤਾ ਹੈ।
ਅੱਗੇ ਹੋਰ ਵਿਚਾਰ-ਵਟਾਂਦਰੇ ਦੇ ਲਈ ਇੱਕ ਵਿਆਖਿਆਤਮਕ ਨੋਟ ਵੀ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਬਿਲ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ।
ਬਿਲ ਦੇ ਡ੍ਰਾਫਟ ਅਤੇ ਵਿਆਖਿਆਤਮਕ ਨੋਟ ਨੂੰ https://dot.gov.in/relatedlinks/indian-telecommunication-bill-2022 ‘ਤੇ ਦੇਖਿਆ ਜਾ ਸਕਦਾ ਹੈ।
ਟਿੱਪਣੀਆਂ ਇਸ ਈ-ਮੇਲ ਪਤੇ ‘ਤੇ ਭੇਜੀਆਂ ਜਾ ਸਕਦੀਆਂ ਹਨ: naveen.kumar71@gov.dot.in
ਟਿੱਪਣੀਆਂ ਭੇਜਣ ਦੀ ਆਖਰੀ ਮਿਤੀ 20 ਅਕਤੂਬਰ, 2022 ਹੈ।
*********
ਆਰਕੇਜੇ/ਬੀਕੇ
(रिलीज़ आईडी: 1861541)
आगंतुक पटल : 259