ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਮਾਨਤਾ ਪ੍ਰਾਪਤ ਚਾਲਕ ਟ੍ਰੇਨਿੰਗ ਕੇਂਦਰਾਂ (ਏਡੀਟੀਸੀ) ਨਾਲ ਸੰਬੰਧਿਤ ਨਿਯਮਾਂ ਵਿੱਚ ਸੰਸ਼ੋਧਨ ਨਾਲ ਜੁੜੀ ਨੋਟੀਫਿਕੇਸ਼ਨ ਜਾਰੀ
Posted On:
21 SEP 2022 3:16PM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਨੇ, ਜੀਐੱਸਆਰ 714(ਈ) ਮਿਤੀ 20 ਸਤੰਬਰ 2022, ਮਾਨਤਾ ਪ੍ਰਾਪਤ ਚਾਲਕ ਟ੍ਰੇਨਿੰਗ ਕੇਂਦਰਾਂ (ਏਡੀਟੀਸੀ) ਨਾਲ ਸੰਬੰਧਿਤ ਨਿਯਮਾਂ ਨੂੰ ਸੰਸ਼ੋਧਨ ਨੂੰ ਨੋਟੀਫਾਇਡ ਕੀਤਾ ਹੈ। ਦੇਖੋ ਜੀ.ਐੱਸ.ਆਰ. 394 ਤਾਰੀਕ 07 ਜੂਨ 2021
ਹਵਾਲੇ ਕਿਤੇ ਨਿਯਮਾਂ ਦੇ ਲਾਗੂਕਰਨ ਦੇ ਦੌਰਾਨ ਇਸ ਮੰਤਰਾਲੇ ਦੇ ਨਾਲ-ਨਾਲ ਹੋਰ ਹਿਤਧਾਰਕਾਂ ਦੁਆਰਾ ਕੁਝ ਮੁੱਦਿਆਂ ਦੀ ਪਹਿਚਾਣ ਕੀਤੀ ਗਈ ਸੀ।
ਨਵੇਂ ਨਿਯਮ ਨਿਮਨਲਿਖਤ ਮੁੱਖ ਵਿਸ਼ੇਸ਼ਤਾਵਾਂ ਦੇ ਨਾਲ ਏਡੀਟੀਸੀ ਦੇ ਕੰਮਕਾਜ ਨੂੰ ਹੋਰ ਸਰਲ ਬਣਾਉਣਗੇ-
-
ਏਡੀਟੀਸੀ ਦੀ ਮਾਨਤਾ ਦਾ ਨਵੀਨੀਕਰਣ ਪੰਜ ਸਾਲਾਂ ਦੀ ਮਿਆਦ ਲਈ ਵੈਧ ਹੋਵੇਗਾ।
-
ਦੋਪਹੀਆ ਵਾਹਨਾਂ ਲਈ ਸਿਖਲਾਈ ਪ੍ਰਦਾਨ ਕਰਨ ਲਈ ਕੋਰਸ ਵਿਸ਼ੇਸ਼ ਤੌਰ ‘ਤੇ ਵਿਵਹਾਰਿਕ ਅਤੇ ਸਿਧਾਂਤਕ ਗਿਆਨ ਨੂੰ ਵਿਆਪਕ ਤੌਰ ‘ਤੇ ਕਵਰ ਕਰਨ ਲਈ ਵਿਸਤ੍ਰਿਤ ਕੀਤਾ ਗਿਆ ਹੈ।
-
ਡਰਾਈਵਿੰਗ ਲਾਇਸੈਂਸ ਜਾਰੀ ਕਰਨ ਲਈ ਪ੍ਰਵੀਣਤਾ ਪਰੀਖਿਆ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਅਪ੍ਰੈਂਟਿਸ ਨੂੰ “ਡਰਾਈਵਿੰਗ ਕਰਨ ਦੀ ਯੋਗਤਾ ਦਾ ਟੈਸਟ” ਪਾਸ ਕਰਨ ਦੀ ਜ਼ਰੂਰਤ ਹੋਵੇਗੀ।
-
ਏਡੀਟੀਸੀ ਨਾਲ ਜੁੜੇ ਹੋਰ ਪ੍ਰਾਵਧਾਨਾਂ ਅਰਥਾਤ ਫੀਸ, ਡਰਾਈਵਿੰਗ ਲਾਇਸੈਂਸ ਜਾਰੀ ਕਰਨ ਆਦਿ ਨੂੰ ਸਪੱਸ਼ਟ ਕੀਤਾ ਗਿਆ ਹੈ।
Click here for the gazette notification
ਗਜ਼ਟ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੇ
*****
ਐੱਮਜੇਪੀਐੱਸ
(Release ID: 1861483)
Visitor Counter : 113