ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਾਸ਼ੀ ਵਿਦਵਤ ਪਰਿਸ਼ਦ ਦੇ ਪ੍ਰਧਾਨ, ਪ੍ਰੋ. ਰਾਮ ਯਤਨ ਸ਼ੁਕਲ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ
प्रविष्टि तिथि:
20 SEP 2022 10:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿਦਵਤ ਪਰਿਸ਼ਦ ਦੇ ਪ੍ਰਧਾਨ, ਪ੍ਰੋ. ਰਾਮ ਯਤਨ ਸ਼ੁਕਲ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਪ੍ਰੋ. ਸ਼ੁਕਲ ਦੇ ਅਕਾਲ ਚਲਾਣੇ ਨੂੰ ਅਕਾਦਮਿਕ, ਅਧਿਆਤਮਕ ਅਤੇ ਸੱਭਿਆਚਾਰਕ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਕਾਸ਼ੀ ਵਿਦਵਤ ਪਰਿਸ਼ਦ ਦੇ ਪ੍ਰਧਾਨ ਪ੍ਰੋ. ਰਾਮ ਯਤਨ ਸ਼ੁਕਲ ਦਾ ਅਕਾਲ ਚਲਾਣਾ ਅਕਾਦਮਿਕ, ਅਧਿਆਤਮਕ ਅਤੇ ਸੱਭਿਆਚਾਰਕ ਜਗਤ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਅਤੇ ਪਰੰਪਰਾਗਤ ਸ਼ਾਸਤਰਾਂ ਦੀ ਸੰਭਾਲ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸੋਗ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ। ਓਮ ਸ਼ਾਂਤੀ!"
*****
ਡੀਐੱਸ/ਟੀਐੱਸ
(रिलीज़ आईडी: 1861364)
आगंतुक पटल : 122
इस विज्ञप्ति को इन भाषाओं में पढ़ें:
English
,
Urdu
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam