ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਮਰੀਕਾ ਵਿੱਚ ਆਯੋਜਿਤ ‘ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਮ’ ਦੀ ਮੀਟਿੰਗ ਭਾਰਤ ਨੂੰ ਵਿਸ਼ਵ ਦੇ ਸਾਹਮਣੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿਸ਼ਟੀਕੋਣ ਪੇਸ਼ ਕਰਨ ਦਾ ਅਵਸਰ ਪ੍ਰਦਾਨ ਕਰੇਗੀ


ਇੱਕ ਉੱਚ ਪੱਧਰੀ ਸੰਯੁਕਤ ਮੰਤਰੀ ਪੱਧਰ ਦੇ ਆਧਿਕਾਰਿਕ ਪ੍ਰਤੀਨਿਧੀਮੰਡਲ ਦੇ ਪ੍ਰਮੁੱਖ ਦੇ ਰੂਪ ਵਿੱਚ ਅਮਰੀਕਾ ਦੀ 5 ਦਿਨਾਂ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲੇ ਡਾ. ਜਿਤੇਂਦਰ ਸਿੰਘ ਨੇ ਮੀਡੀਆ ਕਰਮਚਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਗਲੋਬਲ ਕਨੀਲ ਐਨਰਜੀ ਐਕਸ਼ਨ ਫੋਰਮ ਦੇ ਪੂਰਨ ਸੈਸ਼ਨ ਅਤੇ ਗੋਲਮੇਜ ਸੰਮੇਲਨ ਵਿੱਚ ਵੱਡੇ ਨਜਦੀਕੀ ਸੰਬੰਧ ਸਥਾਪਿਤ ਹੋਣ ਦੀ ਉਮੀਦ ਹੈ

Posted On: 19 SEP 2022 1:35PM by PIB Chandigarh

ਕੇਂਦਰੀ ਵਿਗਿਆਨ, ਟੈਕਨੋਲੋਜੀ, ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ), ਪਰਸੋਨਲ, ਲੋਕ ਸ਼ਿਕਾਇਤਾਂ ਪੈਨਸ਼ਨਾਂ, ਪੁਲਾੜ ਅਤੇ ਪਰਮਾਣੂ ਊਰਜਾ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਮ  ਦੀ ਮੀਟਿੰਗ ਭਾਰਤ ਨੂੰ ਵਿਸ਼ਵ ਦੇ ਸਾਹਮਣੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿਸ਼ਟੀਕੋਣ ਪੇਸ਼ ਕਰਨ ਦਾ ਅਵਸਰ ਪ੍ਰਦਾਨ ਕਰੇਗੀ।

ਇੱਕ ਉੱਚ ਪੱਧਰੀ ਸੰਯੁਕਤ ਮੰਤਰੀ ਪੱਧਰ ਦੇ ਆਧਿਕਾਰਿਕ ਪ੍ਰਤਿਨਿਧੀਮੰਡਲ ਦੇ ਪ੍ਰਮੁੱਖ ਦੇ ਰੂਪ ਵਿੱਚ ਅਮਰੀਕਾ ਦੀ 5 ਦਿਨਾਂ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲੇ ਡਾ. ਜਿਤੇਂਦਰ ਸਿੰਘ ਨੇ ਮੀਡੀਆ ਕਰਮਚਾਰੀਆਂ ਨੂੰ ਦੱਸਿਆ ਕਿ ਇਹ ਮੰਚ ਵੱਖ-ਵੱਖ ਦੇਸ਼ਾਂ ਦੇ ਘੱਟ ਤੋਂ ਘੱਟ 30 ਮੰਤਰੀਆਂ, ਸੈਕੜਿਆਂ ਸੀਈਓ ਅਤੇ ਵਪਾਰ ਦਿੱਗਜਾਂ, ਵਿਗਿਆਨਿਕਾਂ ਅਤੇ ਵਿੱਦਿਅਕਾਂ ਸਹਿਤ ਸਾਰੇ ਹਿਤਧਾਰਕਾਂ ਨੂੰ ਇਕੱਠੇ ਲਿਆਵੇਗਾ ਅਤੇ ਇਹ ਸਵੱਛ ਊਰਜਾ ਦੀਆਂ ਚਿੰਤਾਵਾਂ ਨਾਲ ਸੰਬੰਧਿਤ ਮੁੱਦਿਆਂ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੁਆਰਾ ਅਰਜਿਤ ਕੀਤੀ ਗਈ ਮੋਹਰੀ ਭੂਮਿਕਾ ਨੂੰ ਵੀ ਪ੍ਰਵਾਨਗੀ ਪ੍ਰਦਾਨ ਕਰਦਾ ਹੈ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਕੈਬਨਿਟ ਨੇ ਭਾਰਤ ਦੇ ਨਵੀਨਤਮ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਦੀ ਯੂਨਾਈਟੇਡ ਨੈਸ਼ਨਲ ਫ੍ਰੇਮਵਰਕ ਕਨਵੈਨਸ਼ਨ ਔਨ ਕਲਾਈਮੈਟ ਚੈਂਜ (ਯੂਐੱਨਐੱਫਸੀਸੀਸੀ) ਵਿੱਚ ਜਾਣਕਾਰੀ ਦੇਣ ਦੀ ਮੰਜ਼ੂਰੀ ਪ੍ਰਦਾਨ ਕੀਤੀ ਸੀ।

ਭਾਰਤ ਨੇ ਨਵੰਬਰ, 2021 ਵਿੱਚ ਗਲਾਸਗੋ (ਬ੍ਰਿਟੇਨ) ਵਿੱਚ ਆਯੋਜਿਤ ਯੂਨਾਈਟੇਡ ਨੈਸ਼ਨਲ ਫ੍ਰੇਮਵਰਕ ਕਨਵੈਨਸ਼ਨ ਔਨ ਕਲਾਈਮੈਟ ਚੈਂਜ (ਯੂਐੱਨਐੱਫਸੀਸੀਸੀ) ਦੀਆਂ ਪਾਰਟੀਆਂ ਦੇ ਸੰਮੇਲਨ (ਸੀਓਪੀ26) ਦੇ 26ਵੇਂ ਸੈਸ਼ਨ ਵਿੱਚ ਵਿਸ਼ਵ ਦੇ ਸਮਰੱਥ ਭਾਰਤ ਦੀ ਜਲਵਾਯੂ ਕਰਾਵਾਈ ਦੇ ਪੰਜ ਅਮ੍ਰਿੰਤ ਤੱਤਾਂ (ਪੰਚਾਅੰਮ੍ਰਿਤ) ਨੂੰ ਪੇਸ਼ ਕਰਕੇ ਆਪਣੀ ਜਲਵਾਯੂ ਸੰਬੰਧੀ ਕਾਰਵਾਈ ਨੂੰ ਤੇਜ਼ ਕਰਨ ਦਾ ਵਿਚਾਰ ਵਿਅਕਤ ਕੀਤਾ ਸੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 15 ਅਗਸਤ, 2021 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਦਾ ਸ਼ੁਭਾਰੰਭ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਆਪਣੀ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਅਤੇ ਦੇਸ਼ ਨੂੰ ਇੱਕ ਹਰਿਤ ਹਾਈਡ੍ਰੌਜਨ ਦਾ ਕੇਂਦਰ ਬਣਾਉਣ ਵਿੱਚ ਸਰਕਾਰ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਤੋਂ 2030 ਤੱਕ 50 ਲੱਖ ਟਨ ਗ੍ਰੀਨ ਹਾਈਡ੍ਰੌਜਨ ਦੇ ਉਤਪਾਦਨ ਦੇ ਟੀਚੇ ਨੂੰ ਅਰਜਿਤ ਕਰਨ ਅਤੇ ਨਵਿਆਊਣ ਊਰਜਾ ਸਮਰੱਥਾ ਨਾਲ ਸੰਬੰਧਿਤ ਵਿਕਾਸ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਨੈੱਟ ਜ਼ੀਰੋ ਨਿਕਾਸੀ ਦੇ ਵੱਲੋ ਲੈ ਜਾਣ ਲਈ ਕਈ ਇੱਕ ਹੀ ਮੰਤਰਾਲੇ ਜ਼ਿੰਮੇਦਾਰ ਨਹੀਂ ਹੈ ਬਲਕਿ ਵਾਤਾਵਰਣ, ਵਨ ਅਤੇ ਜਲਵਾਯੂ ਪਰਿਵਤਰਨ (ਐੱਮਓਈਐੱਫਸੀਸੀ) ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਨਐੱਨਆਰਈ) ਅਤੇ ਭਾਰੀ ਉਦਯੋਗ ਮੰਤਰਾਲੇ (ਜੋ ਭਾਰਤ ਵਿੱਚ ਹਾਈਬ੍ਰਿਡ ਅਤੇ ਬਿਜਲੀ ਵਾਹਨਾਂ ਨੂੰ ਤੇਜ਼ੀ ਨਾਲ ਅਪਣਾਉਣ ਅਤੇ ਨਿਰਮਾਣ (ਫੇਮ ਇੰਡੀਆ) ਕਰਨ ਦੀ ਯੋਜਨਾ ਨੂੰ ਲਾਗੂ ਕਰਦਾ ਹੈ ਤਾਕਿ ਬਿਜਲੀ ਵਾਹਨਾਂ ਨੂੰ ਹੁਲਾਰਾ ਮਿਲ ਸਕੇ) ਇਸ ਦਿਸ਼ਾ ਵਿੱਚ ਭਾਰਤ ਦੇ ਯਤਨਾਂ ਵਿੱਚ ਮਦਦ ਕਰਨ ਲਈ ਇੱਕ ਪ੍ਰੇਰਕ ਬਲ ਦੇ ਰੂਪ ਵਿੱਚ ਕੰਮ ਕਰ ਰਹੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਅਤੇ ਵਿਦੇਸ਼ ਦੋਵਾਂ ਵਿੱਚ ਸਵੱਛ ਊਰਜਾ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਹੁਣ ਦੀਆਂ ਸਫਲਤਾਵਾਂ ਨੂੰ ਦੇਖਦੇ ਹੋਏ ਉਨ੍ਹਾਂ ‘ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਮ’ ਦੇ ਪੂਰਣ ਸੈਸ਼ਨ ਅਤੇ ਗੋਲਮੇਜ ਸੰਮੇਲਨ ਵਿੱਚ ਬੜੇ ਨਜਦੀਕੀ ਸੰਬੰਧ ਸਥਾਪਿਤ ਹੋਣ ਦੀ ਉਮੀਦ ਹੈ।

***********

ਐੱਸਐੱਨਸੀ/ਆਰਆਰ



(Release ID: 1860943) Visitor Counter : 105