ਸੈਰ ਸਪਾਟਾ ਮੰਤਰਾਲਾ

ਸ਼੍ਰੀ ਜੈ ਰਾਮ ਠਾਕੁਰ ਅਤੇ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿੱਚ ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦੀ ਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਦਾ ਉਦਘਾਟਨ ਕੀਤਾ


"ਸਾਡੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚ ਕੁਝ ਘੱਟ ਜਾਣੇ-ਪਹਿਚਾਣੇ ਟੂਰਿਸਟ ਸਥਾਨਾਂ ਬਾਰੇ ਜਾਣਕਾਰੀ ਦੇਣ ਵਾਲੀ ‘ਨਈ ਰਾਹੇਂ ਨਈ ਮੰਜ਼ਿਲੇਂ’ ਸਕੀਮ ਸ਼ੁਰੂ ਕੀਤੀ ਹੈ” : ਸ਼੍ਰੀ ਜੈ ਰਾਮ ਠਾਕੁਰ

ਸੰਪੂਰਨ ਸਰਕਾਰੀ ਪਹੁੰਚ ਅਤੇ ਜਨ ਭਾਗੀਦਾਰੀ ਦੇਸ਼ ਵਿੱਚ ਟੂਰਿਜ਼ਮ ਸੈਕਟਰ ਵਿੱਚ ਕ੍ਰਾਂਤੀ ਲਿਆ ਸਕਦੀ ਹੈ: ਸ਼੍ਰੀ ਜੀ ਕਿਸ਼ਨ ਰੈੱਡੀ

ਐੱਨਐੱਸਐੱਸ, ਐੱਨਸੀਸੀ ਦੀ ਤਰ੍ਹਾਂ ਹੀ ਸਾਨੂੰ ਹਰ ਪੱਧਰ 'ਤੇ ਯੁਵਾ ਟੂਰਿਜ਼ਮ ਕਲੱਬ ਬਣਾਉਣ ਲਈ ਕੰਮ ਕਰਨ ਦੀ ਲੋੜ ਹੈ: ਸ਼੍ਰੀ ਜੀ ਕਿਸ਼ਨ ਰੈੱਡੀ

Posted On: 19 SEP 2022 2:02PM by PIB Chandigarh

 ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿਖੇ ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦੀ ਰਾਸ਼ਟਰੀ ਕਾਨਫਰੰਸ ਦੇ ਦੂਸਰੇ ਦਿਨ ਦੀ ਸ਼ੁਰੂਆਤ ਸ਼੍ਰੀ ਜੈ ਰਾਮ ਠਾਕੁਰ, ਮੁੱਖ ਮੰਤਰੀ, ਹਿਮਾਚਲ ਪ੍ਰਦੇਸ਼ ਅਤੇ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਦੁਆਰਾ ਭਾਰਤ ਦੇ ਵਿਭਿੰਨ ਰਾਜਾਂ ਦੇ ਪਤਵੰਤਿਆਂ ਦੇ ਸਨਮਾਨ ਨਾਲ ਸ਼ੁਰੂ ਹੋਈ। ਇਸ ਮੌਕੇ ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਗੋਆ, ਹਰਿਆਣਾ, ਮਿਜ਼ੋਰਮ, ਓਡੀਸ਼ਾ, ਤਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਸਮੇਤ 12 ਰਾਜਾਂ ਦੇ ਟੂਰਿਜ਼ਮ ਮੰਤਰੀ ਮੌਜੂਦ ਸਨ।

 

 ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿਖੇ ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦੀ ਤਿੰਨ ਦਿਨਾ ਰਾਸ਼ਟਰੀ ਕਾਨਫਰੰਸ ਕੱਲ੍ਹ ਸ਼੍ਰੀ ਜੀ ਕਿਸ਼ਨ ਰੈੱਡੀ ਦੀ ਪ੍ਰਧਾਨਗੀ ਹੇਠ ਇੱਕ ਪ੍ਰੈਸ ਕਾਨਫਰੰਸ ਨਾਲ ਸ਼ੁਰੂ ਹੋਈ।


 

 

 ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਮਹਾਮਾਰੀ ਦੇ ਬਾਅਦ ਟੂਰਿਜ਼ਮ ਉਦਯੋਗ ਆਪਣੀ ਪੁਨਰ ਸੁਰਜੀਤੀ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਕ ਟੂਰਿਸਟ ਸਥਾਨ ਵਜੋਂ, ਭਾਰਤ ਉਤਪਾਦਾਂ ਅਤੇ ਅਨੁਭਵਾਂ ਦੀ ਵਿਵਿਧਤਾ ਪ੍ਰਦਾਨ ਕਰਦਾ ਹੈ। ਭਾਰਤ ਦੀ ਸਮ੍ਰਿਧ ਵਿਰਾਸਤ ਦੁਨੀਆ ਦੀਆਂ ਸਭ ਤੋਂ ਪੁਰਾਤਨ ਸਭਿਅਤਾਵਾਂ ਵਿੱਚੋਂ ਇੱਕ ਹੈ ਜੋ ਤਿਉਹਾਰਾਂ, ਧਰਮਾਂ, ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦਾ ਇੱਕ ਸਰਬੋਤਮ ਸੰਗਮ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਕਿਸੇ ਵੀ ਗਲੋਬਲ ਸੈਲਾਨੀ ਲਈ, ਭਾਰਤ ਸਿਰਫ ਦੇਖਣ ਅਤੇ ਯਾਤਰਾ ਕਰਨ ਦਾ ਸਥਾਨ ਨਹੀਂ ਹੈ, ਬਲਕਿ ਅਨੁਭਵ ਕਰਨ ਅਤੇ ਜੀਵਨ ਵਿੱਚ ਬਦਲਾਅ ਲਿਆਉਣ ਦੀ ਮੰਜ਼ਿਲ ਵੀ ਹੈ। ਜੇਕਰ ਭਾਰਤ ਨੂੰ 5 ਟ੍ਰਿਲੀਅਨ ਦੀ ਅਰਥਵਿਵਸਥਾ ਦੇ ਆਪਣੇ ਫੌਰੀ ਲਕਸ਼ਾਂ ਅਤੇ ਇੱਕ ਵਿਕਸਿਤ ਦੇਸ਼ ਦੇ ਲੰਬੇ ਸਮੇਂ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਤਾਂ ਟੂਰਿਜ਼ਮ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। 

 

 

 

 ਸ਼੍ਰੀ ਰੈੱਡੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੋ ਪਹਿਲੂਆਂ 'ਤੇ ਜ਼ੋਰ ਦਿੱਤਾ ਹੈ, ਪਹਿਲਾ ਹੈ ਸੰਪੂਰਨ ਸਰਕਾਰੀ ਪਹੁੰਚ, ਜਿੱਥੇ ਅਸੀਂ ਰੁਕਾਵਟਾਂ ਨੂੰ ਦੂਰ ਕਰਦੇ ਹਾਂ ਅਤੇ ਸਾਰੇ ਸਰਕਾਰੀ ਮੰਤਰਾਲਿਆਂ ਵਿੱਚ ਮਿਲ ਕੇ ਕੰਮ ਕਰਦੇ ਹਾਂ। ਦੂਸਰਾ ਸਾਨੂੰ ਟੀਮ ਇੰਡੀਆ ਦੇ ਤੌਰ 'ਤੇ ਕੰਮ ਕਰਨਾ ਹੋਵੇਗਾ, ਜਿੱਥੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨਾਗਰਿਕਾਂ ਦੇ ਫਾਇਦੇ ਲਈ ਮਿਲ ਕੇ ਕੰਮ ਕਰਦੇ ਹਨ। ਉਨ੍ਹਾਂ ਅੱਗੇ ਕਿਹਾ “ਮੈਂ ਦਿਲੋਂ ਮਹਿਸੂਸ ਕਰਦਾ ਹਾਂ ਕਿ ਸਰਕਾਰ ਦੇ ਸਾਰੇ ਨੁਮਾਇੰਦਿਆਂ ਦੇ ਨਾਲ-ਨਾਲ ਇਹ ਸਾਰੇ ਨੁਕਤਿਆਂ ਨੂੰ ਅੱਗੇ ਰੱਖਣ ਅਤੇ ਇਸ ਸੈਕਟਰ ਲਈ ਇੱਕ ਵਿਜ਼ਨ ਪੇਸ਼ ਕਰਨ ਲਈ ਇੱਕ ਆਦਰਸ਼ ਪਲੈਟਫਾਰਮ ਹੈ।” ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਅਤੇ ਭਾਈਚਾਰਿਆਂ ਦਾ ਸਹਿਯੋਗ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਟੂਰਿਜ਼ਮ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਇਆ ਜਾ ਸਕੇ। ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਗੇ ਕਿਹਾ ਕਿ ਦੇਸ਼ ਦੇ ਟੂਰਿਜ਼ਮ ਸੈਕਟਰ ਵਿੱਚ 'ਸੰਪੂਰਨ ਸਰਕਾਰੀ' ਪਹੁੰਚ ਅਤੇ ਜਨਤਕ ਭਾਗੀਦਾਰੀ ਨਾਲ ਹੀ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ।

 

 ਸ਼੍ਰੀ ਰੈੱਡੀ ਨੇ ਅਪੀਲ ਕੀਤੀ ਕਿ ਐੱਨਐੱਸਐੱਸ, ਐੱਨਸੀਸੀ ਦੀ ਤਰ੍ਹਾਂ ਹੀ ਸਾਨੂੰ ਹਰ ਪੱਧਰ 'ਤੇ ਯੁਵਾ ਟੂਰਿਜ਼ਮ ਕਲੱਬ ਬਣਾਉਣ ਲਈ ਕੰਮ ਕਰਨ ਦੀ ਲੋੜ ਹੈ। ਰਾਜਾਂ ਨੂੰ ਇਨ੍ਹਾਂ ਟੂਰਿਜ਼ਮ ਕਲੱਬਾਂ ਦੀ ਸਥਾਪਨਾ ਲਈ ਜੰਗੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ ਜੋ ਨੌਜਵਾਨਾਂ ਨੂੰ ‘ਦੇਖੋ ਆਪਨਾ ਦੇਸ਼’ ਦੇ ਸੰਕਲਪ ਤੋਂ ਜਾਣੂ ਕਰਵਾਉਣਗੇ। ਸ਼੍ਰੀ ਰੈੱਡੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਟੂਰਿਜ਼ਮ ਦੀ ਅਸਲ ਸੰਭਾਵਨਾ ਨੂੰ ਪ੍ਰਾਪਤ ਕਰਨ ਲਈ, ਸਭ ਤੋਂ ਬੁਨਿਆਦੀ ਲੋੜ ਹਰ ਪੱਧਰ 'ਤੇ ਤਾਲਮੇਲ ਨੂੰ ਯਕੀਨੀ ਬਣਾਉਣ ਦੀ ਹੈ। ਸਾਨੂੰ ਹਰ ਸਟੇਕਹੋਲਡਰ ਤੋਂ, ਭਾਵੇਂ ਉਹ ਕੇਂਦਰ, ਰਾਜ ਜਾਂ ਉਦਯੋਗ ਹੋਵੇ, ਇੱਕ ਕਿਰਿਆਸ਼ੀਲ ਪਹੁੰਚ ਦੀ ਲੋੜ ਹੈ।

 

 ਸ਼੍ਰੀ ਜੈ ਰਾਮ ਠਾਕੁਰ ਨੇ ਕਿਹਾ, "ਇਹ ਸਾਡੇ ਲਈ ਅੱਜ ਬਹੁਤ ਮਹੱਤਵਪੂਰਨ ਦਿਨ ਹੈ ਕਿਉਂਕਿ ਪੂਰੇ ਭਾਰਤ ਦੇ ਪ੍ਰਤੀਨਿਧ ਇੱਥੇ ਸਾਡੇ ਨਾਲ ਹਨ। ਮੈਨੂੰ ਖੁਸ਼ੀ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਤੁਹਾਡੀ ਸਾਰਿਆਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਹ ਭਾਰਤ ਦੇ ਟੂਰਿਜ਼ਮ ਮੰਤਰਾਲੇ ਦੁਆਰਾ ਇੱਕ ਸ਼ਾਨਦਾਰ ਪਹਿਲ ਹੈ। ਹਿਮਾਚਲ ਪ੍ਰਦੇਸ਼ ਦੁਨੀਆ ਨੂੰ ਬਹੁਤ ਸਾਰੀਆਂ ਵਿਲੱਖਣ ਥਾਵਾਂ ਪੇਸ਼ ਕਰਦਾ ਹੈ।"


 

 

 ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਹਿਮਾਚਲ ਵਿੱਚ ਟੂਰਿਜ਼ਮ ਉਦਯੋਗ ਮਹਾਮਾਰੀ ਦੁਆਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ;  ਹਾਲਾਂਕਿ, ਹੁਣ ਅਸੀਂ ਇੱਕ ਤਬਦੀਲੀ ਦੇ ਸਿਖਰ 'ਤੇ ਹਾਂ। ਉਨ੍ਹਾਂ ਕਿਹਾ, "ਹੁਣ, ਸਾਡੀ ਸਰਕਾਰ ਨੇ ਸਾਡੇ ਕੁਝ ਘੱਟ ਜਾਣੇ-ਪਹਿਚਾਣੇ ਟੂਰਿਸਟ ਸਥਾਨਾਂ ਬਾਰੇ ਜਾਣਕਾਰੀ ਦੇਣ ਲਈ "ਨਈ ਰਾਹੇਂ ਨਈ ਮੰਜ਼ਿਲੇਂ" ਸਕੀਮ ਵੀ ਸ਼ੁਰੂ ਕੀਤੀ ਹੈ। ਰਾਜ ਨੇ ਸੈਲਾਨੀਆਂ ਨੂੰ ਨਾ ਸਿਰਫ਼ ਹਫਤੇ ਦੇ ਅੰਤ ਲਈ, ਬਲਕਿ ਲੰਬਾ ਸਮਾਂ ਠਹਿਰਨ ਲਈ ਵੀ ਆਕਰਸ਼ਿਤ ਕਰਨ ਲਈ ਕਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਹਨ।"
 

 


 

 

 ਸ਼੍ਰੀ ਸ਼੍ਰੀਪਦ ਨਾਇਕ, ਟੂਰਿਜ਼ਮ ਅਤੇ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਰਾਜ ਮੰਤਰੀ ਨੇ ਟੂਰਿਜ਼ਮ ਮੰਤਰਾਲੇ ਦੀਆਂ ਪ੍ਰਸ਼ਾਦ ਅਤੇ ਸਵਦੇਸ਼ ਦਰਸ਼ਨ ਯੋਜਨਾਵਾਂ ਦੇ ਸਫਲਤਾਪੂਰਵਕ ਲਾਗੂ ਹੋਣ ਦੀ ਗੱਲ ਕੀਤੀ ਅਤੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀਆਂ ਹੋਰ ਵੱਡੀਆਂ ਪਹਿਲਾਂ ਅਤੇ ਪ੍ਰਯਤਨਾਂ ਨੂੰ ਵੀ ਉਜਾਗਰ ਕੀਤਾ।  ਪ੍ਰਸ਼ਾਦ (PRASHAD) ਯੋਜਨਾ, ਸਾਲ 2014-15 ਵਿੱਚ ਟੂਰਿਜ਼ਮ ਮੰਤਰਾਲੇ ਦੁਆਰਾ ਪਹਿਚਾਣੇ ਗਏ ਤੀਰਥ ਅਸਥਾਨਾਂ ਅਤੇ ਵਿਰਾਸਤੀ ਸਥਾਨਾਂ ਦੇ ਏਕੀਕ੍ਰਿਤ ਵਿਕਾਸ ਲਈ ਸ਼ੁਰੂ ਕੀਤੀ ਗਈ ਸੀ, ਜਿਸਦਾ ਉਦੇਸ਼ ਆਖਰੀ ਮੀਲ ਸੰਪਰਕ ਪ੍ਰਦਾਨ ਕਰਨਾ ਹੈ। ਮੰਤਰੀ ਨੇ ਇਹ ਵੀ ਕਿਹਾ, "ਟੂਰਿਜ਼ਮ ਮੰਤਰਾਲੇ ਨੇ ਭਾਰਤ ਨੂੰ ਸਾਰੇ ਖੇਤਰਾਂ ਵਿੱਚ ਇੱਕ ਟੂਰਿਸਟ ਸਥਾਨ ਵਜੋਂ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਟੂਰਿਜ਼ਮ ਨੀਤੀ ਦਾ ਖਰੜਾ ਤਿਆਰ ਕੀਤਾ ਹੈ ਜਿਸ ਨਾਲ ਇਸ ਨੂੰ ਤੁਲਨਾਤਮਕ ਲਾਭ ਪ੍ਰਾਪਤ ਹੋਇਆ ਹੈ।”

 

 ਸ਼੍ਰੀ ਅਜੈ ਭੱਟ, ਟੂਰਿਜ਼ਮ ਅਤੇ ਰੱਖਿਆ ਰਾਜ ਮੰਤਰੀ ਨੇ ਸੁਝਾਅ ਦਿੱਤਾ ਕਿ ਵੱਧ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸਾਡੇ ਛੁਪੇ ਹੋਏ ਸੱਭਿਆਚਾਰਕ ਅਤੇ ਕੁਦਰਤੀ ਪਹਿਲੂਆਂ ਨੂੰ ਸਾਹਮਣੇ ਲਿਆਉਣਾ ਸਮੇਂ ਦੀ ਲੋੜ ਹੈ। ਮੰਤਰੀ ਨੇ ਕਿਹਾ “ਅਸੀਂ ‘ਦੇਖੋ ਆਪਨਾ ਦੇਸ਼’ ਪਹਿਲ ਨਾਲ ਕੋਵਿਡ-19 ਦੇ ਕਠਿਨ ਸਮਿਆਂ ਨਾਲ ਨਜਿੱਠਿਆ ਹੈ। ਅਸੀਂ ਆਪਣੇ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਹੇਠ ਲਗਾਤਾਰ ਅੱਗੇ ਵਧ ਰਹੇ ਹਾਂ। ਹਾਲਾਂਕਿ, ਸਭ ਤੋਂ ਵਧੀਆ ਕੁਦਰਤੀ ਸੁੰਦਰਤਾ ਹੋਣ ਦੇ ਬਾਵਜੂਦ, ਭਾਰਤ 2% ਤੋਂ ਵੀ ਘੱਟ ਗਲੋਬਲ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ; ਅਤੇ, ਇਹ ਸਿਰਫ ਉਸ ਸੰਭਾਵਨਾ ਵੱਲ ਇਸ਼ਾਰਾ ਕਰਦਾ ਹੈ ਜੋ ਅਸੀਂ ਪ੍ਰਾਪਤ ਕਰ ਸਕਦੇ ਹਾਂ।"

 

 

 

 ਇੱਕਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਸੰਬਿਤ ਪਾਤਰਾ, ਚੇਅਰਮੈਨ, ਇੰਡੀਆ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਕਿਹਾ, "ਮੇਰਾ ਪੱਕਾ ਵਿਸ਼ਵਾਸ ਹੈ ਕਿ ਜਿੱਥੋਂ ਤੱਕ ਟੂਰਿਜ਼ਮ ਦਾ ਸਬੰਧ ਹੈ, ਇਸ ਦਾ ਮਨ ਦੀ ਸਥਿਤੀ ਨਾਲ ਗਹਿਰਾ ਸਬੰਧ ਹੈ। ਪਹਿਲਾ ਮੰਤਰ ਸਾਡੇ ਅਤੁੱਲਯ ਭਾਰਤ ਬਾਰੇ ਸਹੀ ਇਸ਼ਤਿਹਾਰ ਦੇ ਨਾਲ ਮਨ ਦੀ ਸਥਿਤੀ ਨੂੰ ਮੋਹਿਤ ਕਰਨਾ ਹੈ। ਰਾਸ਼ਟਰ ਦੀ ਵਿਸ਼ਾਲ ਅਤੇ ਵਿਵਿਧ ਸੰਸਕ੍ਰਿਤੀ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਵਿੱਚ 'ਕੰਕਰ ਕੰਕਰ ਮੈਂ ਹੈ ਸ਼ੰਕਰ' ਅਤੇ ਸਾਨੂੰ ਸੰਭਾਵੀ ਸੈਲਾਨੀਆਂ ਲਈ ਇਸ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਨ ਦੀ ਲੋੜ ਹੈ।"  ਉਨ੍ਹਾਂ ਇਹ ਵੀ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਵਿੱਚ, ਭਾਰਤ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਰਾਮਾਇਣ ਸਰਕਟ, ਬੋਧੀ ਸਰਕਟ, ਹਿਮਾਲਿਆ ਸਰਕਟ, ਆਦਿ ਦੇ ਨਾਲ ਟੂਰਿਜ਼ਮ ਸੈਕਟਰ ਵਿੱਚ ਨਵੀਂ ਤਰੱਕੀ ਕਰਨ ਲਈ ਪ੍ਰਯਤਨਸ਼ੀਲ ਹੈ।”

 

 ਸੈਸ਼ਨ ਦੌਰਾਨ, ਟੂਰਿਜ਼ਮ ਮੰਤਰਾਲੇ ਦੇ ਸਕੱਤਰ, ਸ਼੍ਰੀ ਅਰਵਿੰਦ ਸਿੰਘ ਨੇ ਕਿਹਾ, "ਕੋਵਿਡ-19 ਕਾਰਨ ਪਿਛਲੇ ਦੋ ਵਰ੍ਹਿਆਂ ਵਿੱਚ ਟੂਰਿਜ਼ਮ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਦੋ ਵਰ੍ਹਿਆਂ ਦੇ ਵਕਫ਼ੇ ਤੋਂ ਬਾਅਦ ਪਹਿਲੀ ਵਾਰ, ਅਸੀਂ ਇੱਥੇ ਚਰਚਾ ਕਰਨ ਲਈ ਸਰੀਰਕ ਤੌਰ 'ਤੇ ਇਕੱਠੇ ਹੋਏ ਹਾਂ।  ਟੂਰਿਜ਼ਮ ਸੈਕਟਰ ਦੀ ਪੁਨਰ ਸੁਰਜੀਤੀ; ਅਤੇ, ਇਹ ਆਪਣੇ ਆਪ ਵਿੱਚ ਟੂਰਿਜ਼ਮ ਸੈਕਟਰ ਵਿੱਚ ਤਬਦੀਲੀ ਦਾ ਪ੍ਰਤੀਕ ਹੈ।"  ਸ਼੍ਰੀ ਅਰਵਿੰਦ ਸਿੰਘ ਨੇ ਇਹ ਵੀ ਕਿਹਾ ਕਿ ਜੀ-20 ਪ੍ਰੈਜ਼ੀਡੈਂਸੀ ਭਾਰਤ ਲਈ ਟੂਰਿਜ਼ਮ ਸੈਕਟਰ ਨੂੰ ਹੁਲਾਰਾ ਦੇਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ ਅਤੇ ਟੂਰਿਜ਼ਮ ਸੈਕਟਰ ਦੇ ਪੁਨਰ ਸੁਰਜੀਤ ਹੋਣ ਨਾਲ ਭਾਰਤ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

 

 ਪਤਵੰਤਿਆਂ ਦਾ ਸੁਆਗਤ ਕਰਦੇ ਹੋਏ, ਐੱਫਏਆਈਟੀਐੱਚ (FAITH) ਦੇ ਚੇਅਰਮੈਨ, ਸ਼੍ਰੀ ਨਕੁਲ ਆਨੰਦ ਨੇ ਕਿਹਾ, "ਅਸੀਂ ਇੱਕ ਸਾਂਝੇ ਉਦੇਸ਼ ਦੇ ਤਹਿਤ ਇਕੱਠੇ ਹੋਏ ਹਾਂ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਆਜੀਵਕਾ ਪ੍ਰਦਾਨ ਕੀਤੀ ਹੈ। ਭਾਰਤ, ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦੇ ਬਾਵਜੂਦ, ਦੁਨੀਆ ਦੇ ਟੂਰਿਜ਼ਮ ਹਿੱਸੇ ਵਿੱਚ ਬਹੁਤ ਘੱਟ ਹਿੱਸਾ ਰੱਖਦਾ ਹੈ। ਕੋਵਿਡ19 ਟੂਰਿਜ਼ਮ ਸੈਕਟਰ ਵਿੱਚ ਸਭ ਤੋਂ ਵੱਡਾ ਸੰਕਟ ਬਣਿਆ ਰਿਹਾ। ਇਹ ਵਰ੍ਹਾ ਉਮੀਦ ਦੀ ਇੱਕ ਨਵੀਂ ਕਿਰਨ ਲੈ ਕੇ ਆਇਆ ਹੈ। ਜਿਵੇਂ-ਜਿਵੇਂ ਰਾਸ਼ਟਰ ਮਹਾਮਾਰੀ ਦੇ ਦੌਰ ਵਿੱਚੋਂ ਉਭਰਦਾ ਹੈ, ਆਉਣ ਵਾਲੇ ਵਰ੍ਹੇ ਵਿੱਚ ਭਾਰਤ ਵਿੱਚ ਯਾਤਰਾਵਾਂ ਦਾ ਵਾਧਾ ਵੀ ਦੇਖਣ ਨੂੰ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਮੌਜੂਦਾ ਟੂਰਿਜ਼ਮ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਅਤੇ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ "ਟੂਰਿਜ਼ਮ ਉਦਯੋਗ ਹੁਣ ਸਮੇਂ ਦੀਆਂ ਮੰਗਾਂ ਦਾ ਜਵਾਬ ਦੇ ਰਿਹਾ ਹੈ ਅਤੇ ਅਸੀਂ ਇੱਕ ਟੂਰਿਜ਼ਮ ਸੈਕਟਰ ਵੱਲ ਵਧ ਰਹੇ ਹਾਂ ਜੋ ਅਨੁਭਵੀ ਕਦਰਾਂ-ਕੀਮਤਾਂ 'ਤੇ ਕੇਂਦਰਿਤ ਹੈ।"


 

 

 ਕਾਨਫਰੰਸ ਨੂੰ ਟੂਰਿਜ਼ਮ ਬੁਨਿਆਦੀ ਢਾਂਚੇ ਦੇ ਵਿਕਾਸ, ਸੱਭਿਆਚਾਰਕ, ਅਧਿਆਤਮਿਕ ਅਤੇ ਵਿਰਾਸਤੀ ਟੂਰਿਜ਼ਮ, ਹਿਮਾਲੀਅਨ ਰਾਜਾਂ ਵਿੱਚ ਟੂਰਿਜ਼ਮ, ਜ਼ਿੰਮੇਵਾਰ ਅਤੇ ਟਿਕਾਊ ਟੂਰਿਜ਼ਮ, ਟੂਰਿਜ਼ਮ ਦੇ ਸਥਾਨਾਂ ਦੀ ਮਾਰਕੀਟਿੰਗ ਅਤੇ ਪ੍ਰੋਤਸਾਹਨ ਲਈ ਡਿਜੀਟਲ ਟੈਕਨੋਲੋਜੀ ਦੀ ਭੂਮਿਕਾ, ਭਾਰਤੀ ਪ੍ਰਾਹੁਣਚਾਰੀ ਸੈਕਟਰ ਵਿੱਚ ਹੋਮਸਟੇਜ਼ ਦੀ ਉੱਭਰ ਰਹੀ ਮਹੱਤਤਾ, ਆਯੁਰਵੇਦ, ਤੰਦਰੁਸਤੀ, ਅਤੇ ਮੈਡੀਕਲ ਵੈਲਿਊ ਟ੍ਰੈਵਲ, ਅਤੇ ਅੰਤ ਵਿੱਚ ਜੰਗਲ ਅਤੇ ਜੰਗਲੀ ਜੀਵ ਟੂਰਿਜ਼ਮ ਬਾਰੇ ਥੀਮੈਟਿਕ ਸੈਸ਼ਨਾਂ ਵਿੱਚ ਵੰਡਿਆ ਗਿਆ ਹੈ।


 ***********           



(Release ID: 1860707) Visitor Counter : 113