ਪ੍ਰਧਾਨ ਮੰਤਰੀ ਦਫਤਰ

ਰੂਸ ਦੇ ਰਾਸ਼ਟਰਪਤੀ ਦੇ ਨਾਲ ਦੁਵੱਲੀ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਉਦਘਾਟਨੀ ਟਿੱਪਣੀਆਂ

Posted On: 16 SEP 2022 11:57PM by PIB Chandigarh

Excellency,

ਫਿਰ ਤੋਂ ਇੱਕ ਵਾਰ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਬਹੁਤ ਸਾਰੇ ਵਿਸ਼ਿਆਂ 'ਤੇ ਬਾਤਚੀਤ ਕਰਨ ਦਾ ਅਵਸਰ ਵੀ ਮਿਲਿਆ ਹੈ। ਪਿਛਲੇ ਸਾਲ ਦਸੰਬਰ ਵਿੱਚ ਜਦੋਂ ਤੁਸੀਂ ਆਏ ਸੀ, ਤਾਂ ਕਈ ਵਿਸ਼ਿਆਂ 'ਤੇ ਸਾਡੀ ਚਰਚਾ ਹੋਈ ਸੀ ਅਤੇ ਉਸ ਦੇ ਬਾਅਦ ਵੀ ਜਿਹਾ ਤੁਸੀਂ ਕਿਹਾ, ਪਹਿਲਾਂ ਇੱਕ ਵਾਰ ਸਾਡੀ telephone 'ਤੇ ਵੀ ਚਰਚਾ ਹੋਈ ਹੈ ਅਤੇ ਉਸ ਵਿੱਚ ਭਾਰਤ ਅਤੇ Russia ਦੇ bilateral ਸਬੰਧਿਤ ਵੀ ਬਾਤਾਂ ਹੋਈਆਂ ਹਨ ਅਤੇ ਦੁਨੀਆ ਦੀਆਂ ਜੋ ਸਮੱਸਿਆਵਾਂ ਹਨ ਉਸ ਦੇ ਸਬੰਧ ਵਿੱਚ ਵੀ ਕਾਫੀ ਵਿਸਤਾਰ ਨਾਲ ਸਾਡੀ ਬਾਤਚੀਤ ਹੋਈ ਹੈ

ਅੱਜ ਫਿਰ ਇੱਕ ਵਾਰ ਅਸੀਂ ਮਿਲ ਰਹੇ ਹਾਂ ਅਤੇ ਅੱਜ ਵੀ ਦੁਨੀਆ ਦੇ ਸਾਹਮਣੇ ਜੋ ਸਭ ਤੋਂ ਬੜੀ ਚਿੰਤਾ ਹੈ 'ਤੇ ਖਾਸ ਕਰਕੇ developing countries ਨੂੰ food security ਦੀ, fuel security ਦੀ, fertilizer ਦੀਆਂ ਅਜਿਹੀਆਂ ਜੋ ਸਮੱਸਿਆਵਾਂ ਹਨ, ਸਾਨੂੰ ਜ਼ਰੂਰ ਕੁਝ ਨਾ ਕੁਝ ਰਸਤੇ ਕੱਢਣੇ ਹੋਣਗੇ ਅਤੇ ਤੁਸੀਂ ਵੀ ਉਸ ਵਿੱਚ ਪਹਿਲ ਕਰਨੀ ਹੋਵੇਗੀ, ਉਨ੍ਹਾਂ ਵਿਸ਼ਿਆਂ 'ਤੇ ਵੀ ਅੱਜ ਚਰਚਾ ਕਰਨ ਦਾ ਮੌਕਾ ਮਿਲੇਗਾ

Excellency,

ਮੈਂ ਤੁਹਾਡਾ ਅਤੇ Ukraine ਦੋਹਾਂ ਦਾ ਇਸ ਬਾਤ ਦੇ ਲਈ ਆਭਾਰ ਵਿਅਕਤ ਕਰਨਾ ਚਾਹਾਂਗਾ ਕਿਉਂਕਿ ਜਦੋਂ ਸ਼ੁਰੂ ਦੇ ਦਿਨਾਂ ਵਿੱਚ, ਸੰਕਟ ਦੇ ਕਾਲ ਵਿੱਚ ਸਾਡੇ ਹਜ਼ਾਰਾਂ students Ukraine ਵਿੱਚ ਫਸੇ ਹੋਏ ਸਨ, ਤੁਹਾਡੀ ਅਤੇ Ukraine ਦੀ ਮਦਦ ਨਾਲ ਸਾਡੇ students ਨੂੰ ਅਸੀਂ ਸੁਰੱਖਿਅਤ ਰੂਪ ਨਾਲ ਬਾਹਰ ਕੱਢ ਪਾਏ, ਉਨ੍ਹਾਂ ਦੇ ਘਰ ਤੱਕ ਅਸੀਂ ਪਹੁੰਚਾ ਪਾਏ ਅਤੇ ਇਸ ਲਈ ਮੈਂ ਆਪ ਦੋਨੋਂ ਦੇਸ਼ਾਂ ਦਾ ਆਭਾਰੀ ਹਾਂ

Excellency,

ਮੈਂ ਜਾਣਦਾ ਹਾਂ ਕਿ ਅੱਜ ਦਾ ਯੁਗ ਯੁੱਧ ਦਾ ਹੈ ਨਹੀਂ ਅਤੇ ਅਸੀਂ phone ’ਤੇ ਵੀ ਕਈ ਵਾਰ ਤੁਹਾਡੇ ਨਾਲ ਇਸ ਵਿਸ਼ੇ 'ਤੇ ਬਾਤ ਕੀਤੀ ਹੈ ਕਿ democracy ਅਤੇ diplomacy ਅਤੇ dialogue ਇਹ ਸਾਰੀਆਂ ਬਾਤਾਂ ਅਜਿਹੀਆਂ ਹਨ ਕਿ ਜੋ ਦੁਨੀਆ ਨੂੰ ਇੱਕ ਸਪਰਸ਼ ਕਰਦੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਸ਼ਾਂਤੀ ਦੇ ਰਸਤੇ 'ਤੇ ਅਸੀਂ ਕਿਵੇਂ ਅੱਗੇ ਵਧ ਸਕੀਏ ਉਸ ਦੇ ਵਿਸ਼ੇ ਵਿੱਚ ਜ਼ਰੂਰ ਅੱਜ ਸਾਨੂੰ ਚਰਚਾ ਕਰਨ ਦਾ ਮੌਕਾ ਮਿਲੇਗਾ, ਤੁਹਾਡਾ view point ਸਮਝਣ ਦਾ ਮੈਨੂੰ ਵੀ ਇੱਕ ਅਵਸਰ ਮਿਲੇਗਾ। ਦੇਖੋ, ਫਿਰ ਵੀ ਜੋ ਵਿਸ਼ਾ ਹੈ ਜਿਸ ਦੀਆਂ ਬਾਤਾਂ ਮੈਂ ਕਰਦਾ ਰਹਿੰਦਾ ਹਾਂ

Excellency,

ਭਾਰਤ ਅਤੇ Russia ਦੇ ਸਬੰਧ ਅਨੇਕ ਗੁਣਾ ਵਧੇ ਹਨ, ਅਸੀਂ ਇਨ੍ਹਾਂ ਸਬੰਧਾਂ ਨੂੰ ਇਸ ਲਈ ਵੀ ਮਹੱਤਵ ਦਿੰਦੇ ਹਾਂ ਕਿ ਅਸੀਂ ਇੱਕ ਐਸੇ ਮਿੱਤਰ ਰਹੇ ਹਾਂ ਜੋ ਪਿਛਲੇ ਕਈ ਦਹਾਕਿਆਂ ਤੋਂ ਹਰ ਪਲ ਇੱਕ-ਦੂਸਰੇ ਦੇ ਨਾਲ ਰਹੇ ਹਾਂ ਅਤੇ ਪੂਰੀ ਦੁਨੀਆ ਵੀ ਜਾਣਦੀ ਹੈ ਕਿ ਭਾਰਤ ਦੇ ਨਾਲ Russia ਦਾ ਨਾਤਾ ਕੈਸਾ ਰਿਹਾ ਹੈ ਅਤੇ Russia ਦੇ ਨਾਲ ਭਾਰਤ ਦਾ ਕੈਸਾ ਨਾਤਾ ਰਿਹਾ ਹੈ ਅਤੇ ਇਸ ਲਈ ਦੁਨੀਆ ਦੇ ਮਨ ਵਿੱਚ ਵੀ ਇਹ ਬਾਤ ਹੈ ਕਿ ਇੱਕ ਅਟੁੱਟ ਮਿੱਤਰਤਾ ਹੈ ਅਤੇ ਵਿਅਕਤੀਗਤ ਰੂਪ ਨਾਲ ਮੈਂ ਕਹਾਂ ਤਾਂ ਇੱਕ ਪ੍ਰਕਾਰ ਨਾਲ ਸਾਡੀ ਦੋਹਾਂ ਦੀ ਯਾਤਰਾ ਵੀ ਸਮਾਨ ਸ਼ੁਰੂ ਹੋਈ

 

ਮੈਂ ਸਭ ਤੋਂ ਪਹਿਲਾਂ ਤੁਹਾਨੂੰ 2001 ਵਿੱਚ ਮਿਲਿਆ, ਜਦੋਂ ਤੁਸੀਂ Head of the government ਦੇ ਰੂਪ ਵਿੱਚ ਸੀ ਅਤੇ ਮੈਂ Head of the state government ਦੇ ਰੂਪ ਵਿੱਚ ਕੰਮ ਸ਼ੁਰੂ ਕੀਤਾ। ਅੱਜ 22 ਸਾਲ ਹੋ ਗਏ ਹਨ, ਅਸੀਂ ਲਗਾਤਾਰ ਸਾਡੀ ਦੋਸਤੀ ਵਧਦੀ ਚਲੀ ਜਾ ਰਹੀ ਹੈ, ਲਗਾਤਾਰ ਅਸੀਂ ਦੋਨੋਂ ਦੇਸ਼ ਮਿਲ ਕਰ ਕੇ ਇਸ region ਦੀ ਭਲਾਈ ਦੇ ਲਈ, ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੇ ਹਾਂ। ਅੱਜ SCO summit ਵਿੱਚ ਵੀ ਤੁਸੀਂ ਭਾਰਤ ਦੇ ਲਈ ਜੋ ਕੁਝ ਵੀ ਭਾਵਨਾਵਾਂ ਵਿਅਕਤ ਕੀਤੀਆਂ ਹਨ, ਮੈਂ ਇਸ ਦੇ ਲਈ ਤੁਹਾਡਾ ਬਹੁਤ ਆਭਾਰੀ ਹਾਂ

Excellency,

ਮੈਨੂੰ ਵਿਸ਼ਵਾਸ ਹੈ ਕਿ ਅੱਜ ਦੇ ਸਾਡੇ ਜੋ bilateral ਹੋਈ, ਅੱਜ ਦੀ ਸਾਡੀ ਜੋ ਬਾਤਚੀਤ ਹੋਈ ਆਉਣ ਵਾਲੇ ਦਿਨਾਂ ਵਿੱਚ ਸਾਡੇ ਸਬੰਧਾਂ ਨੂੰ ਵੀ ਗਹਿਰੇ ਕਰਨਗੇ, ਵਿਸ਼ਵ ਦੀਆਂ ਜੋ ਆਸ਼ਾਵਾਂ-ਅਪੇਖਿਆਵਾਂ ਹਨ ਉਸ ਨੂੰ ਪੂਰਾ ਕਰਨ ਵਿੱਚ ਵੀ ਬਹੁਤ ਕੰਮ ਆਉਣਗੀਆਂ, ਐਸਾ ਮੈਨੂੰ ਪੂਰਾ ਭਰੋਸਾ ਹੈ। ਮੈਂ ਫਿਰ ਇੱਕ ਵਾਲ ਅੱਜ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ

 

***

 

ਡੀਐੱਸ/ਏਕੇ(Release ID: 1860500) Visitor Counter : 82