ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 17 ਸਤੰਬਰ ਨੂੰ ਨੈਸ਼ਨਲ ਲੌਜਿਸਟਿਕਸ ਪਾਲਿਸੀ ਦੀ ਸ਼ੁਰੂਆਤ ਕਰਨਗੇ
ਅੰਤਰ-ਅਨੁਸ਼ਾਸਨੀ, ਅੰਤਰ-ਖੇਤਰੀ ਅਤੇ ਬਹੁ-ਅਧਿਕਾਰਿਤ ਢਾਂਚਾ ਬਣਾ ਕੇ ਲੌਜਿਸਟਿਕਸ ਲਾਗਤ ਨੂੰ ਘਟਾਉਣ ਦੀ ਪਾਲਿਸੀ
ਸੰਪੂਰਨ ਯੋਜਨਾਬੰਦੀ ਅਤੇ ਲਾਗੂ ਕਰਨ ਲਈ ਸਾਰੇ ਹਿੱਸੇਦਾਰਾਂ ਨੂੰ ਇਕੱਠੇ ਲਿਆ ਕੇ ਕੁਸ਼ਲਤਾ ਅਤੇ ਤਾਲਮੇਲ ਪ੍ਰਾਪਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ
ਕਾਰੋਬਾਰ ਕਰਨ ਦੀ ਸੌਖ (ਈਜ਼ ਆਵ੍ ਡੂਇੰਗ ਬਿਜ਼ਨਸ) ਦੇ ਨਾਲ-ਨਾਲ ਰਹਿਣ ਦੀ ਸੌਖ (ਈਜ਼ ਆਵ੍ ਲਿਵਿੰਗ) ਦੋਵਾਂ ਨੂੰ ਹੁਲਾਰਾ ਦੇਣ ਵਾਲੀ ਨੀਤੀ
ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਪੂਰਕ ਲਈ ਨੀਤੀ
Posted On:
16 SEP 2022 6:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ, 2022 ਨੂੰ ਸ਼ਾਮ 5:30 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਰਾਸ਼ਟਰੀ ਲੌਜਿਸਟਿਕਸ ਪਾਲਿਸੀ (ਐੱਨਐੱਲਪੀ) ਦੀ ਸ਼ੁਰੂਆਤ ਕਰਨਗੇ।
ਇੱਕ ਨੈਸ਼ਨਲ ਲੌਜਿਸਟਿਕਸ ਪਾਲਿਸੀ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਕਿਉਂਕਿ ਭਾਰਤ ਵਿੱਚ ਲੌਜਿਸਟਿਕਸ ਲਾਗਤ ਹੋਰ ਵਿਕਸਤ ਅਰਥਵਿਵਸਥਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਘਰੇਲੂ ਅਤੇ ਬਰਾਮਦ ਬਜ਼ਾਰਾਂ ਵਿੱਚ ਭਾਰਤੀ ਵਸਤਾਂ ਦੀ ਮੁਕਾਬਲੇਬਾਜ਼ੀ ਵਿੱਚ ਸੁਧਾਰ ਲਈ ਭਾਰਤ ਵਿੱਚ ਲੌਜਿਸਟਿਕਸ ਲਾਗਤ ਨੂੰ ਘਟਾਉਣਾ ਲਾਜ਼ਮੀ ਹੈ। ਘਟੀ ਹੋਈ ਲੌਜਿਸਟਿਕਸ ਲਾਗਤ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਕੁਸ਼ਲਤਾ ਵਿੱਚ ਕਟੌਤੀ ਵਿੱਚ ਸੁਧਾਰ ਕਰਦੀ ਹੈ, ਮੁੱਲ ਜੋੜਨ ਅਤੇ ਉੱਦਮ ਨੂੰ ਉਤਸ਼ਾਹਿਤ ਕਰਦੀ ਹੈ।
2014 ਤੋਂ, ਸਰਕਾਰ ਨੇ ਕਾਰੋਬਾਰ ਕਰਨ ਦੀ ਸੌਖ (ਈਜ਼ ਆਵ੍ ਡੂਇੰਗ ਬਿਜ਼ਨਸ) ਅਤੇ ਰਹਿਣ ਦੀ ਸੌਖ (ਈਜ਼ ਆਵ੍ ਲਿਵਿੰਗ) ਦੋਹਾਂ ਨੂੰ ਬਿਹਤਰ ਬਣਾਉਣ 'ਤੇ ਮਹੱਤਵਪੂਰਨ ਜ਼ੋਰ ਦਿੱਤਾ ਹੈ। ਨੈਸ਼ਨਲ ਲੌਜਿਸਟਿਕਸ ਪਾਲਿਸੀ, ਸਮੁੱਚੇ ਲੌਜਿਸਟਿਕ ਈਕੋਸਿਸਟਮ ਦੇ ਵਿਕਾਸ ਲਈ ਇੱਕ ਵਿਆਪਕ ਅੰਤਰ-ਅਨੁਸ਼ਾਸਨੀ, ਅੰਤਰ-ਖੇਤਰੀ ਅਤੇ ਬਹੁ-ਅਧਿਕਾਰਿਤ ਢਾਂਚੇ ਨੂੰ ਤਿਆਰ ਕਰਕੇ ਉੱਚ ਲਾਗਤ ਅਤੇ ਅਯੋਗਤਾ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਇੱਕ ਵਿਆਪਕ ਪ੍ਰਯਤਨ, ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਇਹ ਪਾਲਿਸੀ ਭਾਰਤੀ ਵਸਤਾਂ ਦੀ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ, ਆਰਥਿਕ ਵਿਕਾਸ ਨੂੰ ਵਧਾਉਣ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਦਾ ਇੱਕ ਪ੍ਰਯਤਨ ਹੈ।
ਸੰਪੂਰਨ ਯੋਜਨਾਬੰਦੀ ਅਤੇ ਲਾਗੂ ਕਰਨ ਵਿੱਚ ਸਾਰੇ ਹਿਤਧਾਰਕਾਂ ਦੇ ਏਕੀਕਰਣ ਦੁਆਰਾ ਵਿਸ਼ਵ ਪੱਧਰੀ ਆਧੁਨਿਕ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਰਿਹਾ ਹੈ ਤਾਂ ਜੋ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਕੁਸ਼ਲਤਾ ਅਤੇ ਤਾਲਮੇਲ ਪ੍ਰਾਪਤ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਗਤੀ–ਸ਼ਕਤੀ - ਮਲਟੀ-ਮੋਡਲ ਕਨੈਕਟੀਵਿਟੀ ਲਈ ਰਾਸ਼ਟਰੀ ਮਾਸਟਰ ਪਲਾਨ - ਪ੍ਰਧਾਨ ਮੰਤਰੀ ਦੁਆਰਾ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ, ਇਸ ਦਿਸ਼ਾ ਵਿੱਚ ਇਹ ਇੱਕ ਮੋਹਰੀ ਕਦਮ ਸੀ। ਨੈਸ਼ਨਲ ਲੌਜਿਸਟਿਕਸ ਪਾਲਿਸੀ ਦੀ ਸ਼ੁਰੂਆਤ ਨਾਲ ਪ੍ਰਧਾਨ ਮੰਤਰੀ ਗਤੀ ਸ਼ਕਤੀ ਨੂੰ ਹੋਰ ਹੁਲਾਰਾ ਅਤੇ ਪੂਰਕਤਾ ਮਿਲੇਗੀ।
********
ਡੀਐੱਸ/ਐੱਸਟੀ
(Release ID: 1860039)
Visitor Counter : 148
Read this release in:
Bengali
,
Odia
,
English
,
Urdu
,
Marathi
,
Hindi
,
Manipuri
,
Assamese
,
Gujarati
,
Tamil
,
Telugu
,
Kannada
,
Malayalam