ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਮਕ੍ਰਿਸ਼ਣ ਮਿਸ਼ਨ ਦੇ ‘ਜਾਗ੍ਰਿਤੀ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ
ਉਨ੍ਹਾਂ ਨੇ ਸਾਰੇ ਸਕੂਲਾਂ ਵਿੱਚ ਮੁੱਲ ਅਧਾਰਿਤ ਸਿੱਖਿਆ ਦੇ ਲਈ ਇੱਕ ਰੂਪ-ਰੇਖਾ ਦਾ ਸੱਦਾ ਦਿੱਤਾ
Posted On:
15 SEP 2022 3:41PM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪਹਿਲੀ ਤੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਦੇ ਲਈ ਰਾਮਕ੍ਰਿਸ਼ਣ ਮਿਸ਼ਨ ਦੇ ‘ਜਾਗ੍ਰਿਤੀ’’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਰਾਮਕ੍ਰਿਸ਼ਣ ਮਿਸ਼ਨ, ਦਿੱਲੀ ਦੇ ਸਕੱਤਰ ਵੀ. ਸਵਾਮੀ ਸ਼ਾਂਤਾਤਮਾਨੰਦਾ, ਸੀਬੀਐੱਸਈ ਦੀ ਚੇਅਰਪਰਸਨ, ਸ਼੍ਰੀਮਤੀ ਨਿਧੀ ਛਿੱਬਰ ਅਤੇ ਕੇਵੀਐੱਸ, ਐੱਨਵੀਐੱਸ ਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਅਵਸਰ ‘ਤੇ ਮੌਜੂਦ ਸਨ।
ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਐੱਨਈਪੀ 2020 ਸਵਾਮੀ ਵਿਵੇਕਾਨੰਦ ਦੇ ਦਰਸ਼ਨ ਨਾਲ ਗਹਿਰਾਈ ਤੋਂ ਪ੍ਰੇਰਿਤ ਹੈ। ਸਵਾਮੀ ਵਿਵੇਕਾਨੰਦ ਤੋਂ ਲੈ ਕੇ ਸ਼੍ਰੀ ਅਰਬਿੰਦੋ ਅਤੇ ਮਹਾਤਮਾ ਗਾਂਧੀ ਤੱਕ, ਸਾਡੇ ਕਈ ਮਹਾਨ ਲੋਕਾਂ ਨੇ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਦੀ ਕਲਪਨਾ ਕੀਤੀ ਸੀ ਜੋ ਦੇਸ਼ ਨੂੰ ਅੱਗੇ ਲੈ ਜਾਣ ਦੇ ਲਈ ਪ੍ਰਗਤੀਸ਼ੀਲ ਹੋਵੇ ਅਤੇ ਸਾਡੇ ਸੱਭਿਆਗਤ ਮੁੱਲ ਵਿੱਚ ਨਿਹਿਤ ਹੋਵੇ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਪਰਿਵਰਤਨ ਸਿੱਖਿਆ ਦੇ ਪ੍ਰਮੁੱਖ ਲਕਸ਼ਾਂ ਵਿੱਚੋਂ ਇੱਕ ਹੈ। ਭੌਤਿਕ ਧਨ ਤੋਂ ਜ਼ਿਆਦਾ ਮਹੱਤਵਪੂਰਨ ਮੁੱਲ ਅਤੇ ਗਿਆਨ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਦੇ ਲਈ ਤਿਆਰ ਅਤੇ ਸਮਾਜਿਕ ਤੌਰ ‘ਤੇ ਜਾਗਰੂਕ ਪੀੜ੍ਹੀ ਦੇ ਨਿਰਮਾਣ ਦੇ ਲਈ ਮੁੱਲ ਅਧਾਰਿਤ ਸਿੱਖਿਆ ਬਹੁਤ ਮਹੱਤਵਪੂਰਨ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਰਾਮਕ੍ਰਿਸ਼ਣ ਮਿਸ਼ਨ ਦੇ ਕੋਲ ਵਿਵਹਾਰਿਕ ਸਿੱਖਿਆ ਪ੍ਰਧਾਨ ਕਰਨ ਦੀ ਵਿਰਾਸਤ ਹੈ। ਅਜਿਹੇ ਸਮੇਂ ਵਿੱਚ ਜਦੋਂ ਅਸੀਂ ਐੱਨਈਪੀ 2020 ਨੂੰ ਲਾਗੂ ਕਰ ਰਹੇ ਹਾਂ, ਤਦ ਜਮਾਤ ਇੱਕ ਤੋਂ 8ਵੀਂ ਤੱਕ ਦੇ ਲਈ ਪ੍ਰੋਗਰਾਮ ਬਣਾਉਣ ਦੇ ਇਲਾਵਾ ਇਸ ਨੂੰ 9ਵੀਂ ਤੋਂ 12ਵੀਂ ਦੇ ਲਈ ਅਜਿਹੇ ਹੀ ਮੁੱਲ-ਅਧਾਰਿਤ ਸਿੱਖਿਅਕ ਪ੍ਰੋਗਰਾਮ ਬਣਾਉਣ ‘ਤੇ ਵੀ ਜੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਨੂਠੀ ਪਹਿਲ ਐੱਨਈਪੀ 2020 ਦੇ ਦਰਸ਼ਨ ਦੇ ਅਨੁਰੂਪ ਇੱਕ ਬੱਚੇ ਦੇ ਸਮੁੱਚੇ ਵਿਅਕਤੀਤਵ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
ਸ਼੍ਰੀ ਪ੍ਰਧਾਨ ਨੇ ਜੋਰ ਦੇ ਕੇ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀ ਨੂੰ ਸਾਡੀ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਅਨੁਰੂਪ ਹੋਣਾ ਚਾਹੀਦਾ ਹੈ। ਸਾਨੂੰ 21ਵੀਂ ਸਦੀ ਦੇ ਅਜਿਹੇ ਨਾਗਰਿਕਾਂ ਦਾ ਨਿਰਮਾਣ ਕਰਨਾ ਹੈ ਜੋ ਆਲਮੀ ਜ਼ਿੰਮੇਦਾਰੀਆਂ ਨਿਭਾਉਣ ਵਿੱਚ ਸਮਰੱਥ ਹੋਣ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਲਈ ਅਧਿਆਪਕ ਦੀ ਅਗਵਾਈ ਵਾਲੀ ਸਮੁੱਚੀ ਸਿੱਖਿਆ ਪ੍ਰਣਾਲੀ ‘ਤੇ ਧਿਆਨ ਦੇਣ ਦੇ ਨਾਲ ਐੱਨਈਪੀ 2020 ਉਸੇ ਦਿਸ਼ਾ ਵਿੱਚ ਚੁੱਕਿਆ ਇੱਕ ਕਦਮ ਹੈ।
ਮੰਤਰੀ ਮਹੋਦਯ ਨੇ ਸੀਬੀਐੱਸਈ ਤੋਂ ਤਾਕੀਦ ਕੀਤੀ ਕਿ ਬਾਲਵਾਟਿਕਾ ਤੋਂ ਲੈ ਕੇ 12ਵੀਂ ਜਮਾਤ ਤੱਕ ਸਾਰੇ ਸਕੂਲਾਂ ਵਿੱਚ ਮੁੱਲ-ਅਧਾਰਿਤ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਇੱਕ ਵਿਚਾਰ-ਵਟਾਂਦਰਾ ਢਾਂਚਾ ਸਥਾਪਿਤ ਕਰੋ, ਤਾਕਿ ਇੱਕ ਅਜਿਹਾ ਟੈਲੇਂਟ ਪੂਲ ਤਿਆਰ ਕੀਤਾ ਜਾ ਸਕੇ ਜੋ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਨੂੰ ਤਿਆਰ ਹੋਵੇ ਅਤੇ ਰਾਸ਼ਟਰੀ ਪ੍ਰਗਤੀ ਤੇ ਆਲਮੀ ਕਲਿਆਣ ਦੇ ਲਈ ਪ੍ਰਤੀਬੱਧ ਹੋਵੇ।
*****
ਐੱਮਜੇਪੀਐੱਸ/ਏਕੇ
(Release ID: 1859845)
Visitor Counter : 147