ਗ੍ਰਹਿ ਮੰਤਰਾਲਾ

‘ਪਦਮ ਪੁਰਸਕਾਰ -2023’ ਦੇ ਲਈ ਨਾਮਾਂਕਨ 15 ਸਤੰਬਰ, 2022 ਤੱਕ ਖੁੱਲ੍ਹੇ ਹਨ

Posted On: 14 SEP 2022 5:56PM by PIB Chandigarh

ਗਣਤੰਤਰ ਦਿਵਸ, 2023 ਦੇ ਅਵਸਰ ‘ਤੇ ਐਲਾਨ ਕੀਤੇ ਜਾਣ ਵਾਲੇ ਪਦਮ ਪੁਰਸਕਾਰ 2023 ਦੇ ਲਈ ਔਨਲਾਈਨ ਨਾਮਾਂਕਨ/ਅਨੁਸ਼ੰਸਾਵਾਂ 1 ਮਈ, 2022 ਨੂੰ ਸ਼ੁਰੂ ਹੋ ਗਈਆਂ ਹਨ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ ਦੀ ਆਖਰੀ ਮਿਤੀ 15 ਸਤੰਬਰ, 2022 ਹੈ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ/ਅਨੁਸ਼ੰਸਾਵਾਂ ਸਿਰਫ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) ‘ਤੇ ਹੀ ਔਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।

ਇਸ ਸੰਬੰਧ ਵਿੱਚ ਵੇਰਵਾ ਗ੍ਰਹਿ ਮੰਤਰਾਲੇ ਦੀ ਵੈਬਸਾਈਟ (https://mha.gov.in) ‘ਤੇ ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) ‘ਤੇ ‘ਪੁਰਸਕਾਰ ਅਤੇ ਮੈਡਲ’ ਹੈਡਿੰਗ/ਸਿਰਲੇਖ ਦੇ ਤਹਿਤ ਵੀ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸੰਬੰਧਿਤ ਕਾਨੂੰਨ ਅਤੇ ਨਿਯਮ ਵੈਬਸਾਈਟ ‘ਤੇ ਉਪਲਬਧ ਹਨ ਜਿਸ ਦੇ ਲਈ ਲਿੰਕ https://padmaawards.gov.in/AboutAwards.aspx ਹੈ।

 

*******

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1859564) Visitor Counter : 87