ਆਯੂਸ਼
ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੈਦ ਨੇ ਆਯੁਰਵੈਦ ਦਿਵਸ 2022 ’ਤੇ 6 ਹਫ਼ਤਿਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ
Posted On:
12 SEP 2022 6:25PM by PIB Chandigarh
ਆਯੁਸ਼ ਮੰਤਰਾਲੇ ਨੇ ਤਹਿਤ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੈਦ (ਏਆਈਆਈਏ) ਨੇ ਅੱਜ ਆਯੁਰਵੈਦ ਦਿਵਸ 2022 ਪ੍ਰੋਗਰਾਮ ਦਾ ਸ਼ੁਭਰੰਭ ਕੀਤਾ। ਇਸ ਸਾਲ ਆਯੁਰਵੈਦ ਦਿਵਸ ਦੇ ਲਈ ਆਯੁਸ਼ ਮੰਤਰਾਲੇ ਨੇ ਸ਼ਾਸਨਾਦੇਸ਼ ਨੂੰ ਅੱਗੇ ਵਧਾਉਣ ਦੇ ਲਈ ਏਆਈਆਈਏ ਨੂੰ ਨੋਡਲ ਏਜੰਸੀ ਦੇ ਰੂਪ ਵਿੱਚ ਚੁਣਿਆ ਗਿਆ ਹੈ। ਪ੍ਰੋਗਰਾਮ ਦਾ ਵਿਸ਼ਾ ਵਸਤੂ ਹੈ ‘ਹਰ ਦਿਨ ਹਰ ਘਰ ਆਯੁਰਵੈਦ’।
ਛੇ ਹਫ਼ਤੇ ਤੱਕ ਚਲਣ ਵਾਲਾ ਪ੍ਰੋਗਰਾਮ (12 ਸਤੰਬਰ-23 ਅਕਤੂਬਰ) ਦੇ ਲਈ ਆਯੁਰਵੈਦ ਦਿਵਸ ਪੂਰਵਾਲੋਕਨ ਵਿੱਚ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਆਯੁਸ਼ ਰਾਜ ਮੰਤਰੀ ਡਾ. ਮੁੰਜਪਰਾ ਮਹੇਂਦਰਭਾਈ ਕਾਲੂਭਾਈ, ਸਕੱਤਰ ਵੈਦ ਰਾਜੇਸ਼ ਕੋਟੇਚਾ, ਵਿਸ਼ੇਸ਼ ਸਕੱਤਰ ਸ਼੍ਰੀ ਪੀ. ਕੇ ਪਾਠਕ ਅਤੇ ਐੱਨਸੀਐੱਸਆਈਐੱਸ ਦੇ ਚੇਅਰਮੈਨ ਵੈਦ ਜਯੰਤ ਦੇਵਪੁਜਾਰੀ ਦੀ ਵਰਚੁਅਲ ਉਪਸਥਿਤੀ ਦੇਖੀ ਗਈ।
ਆਯੁਸ਼ ਮੰਤਰਾਲੇ ਹਰ ਸਾਲ ਧੰਵਤਰੀ ਜਯੰਤੀ ’ਤੇ ਆਯੁਰਵੈਦ ਦਿਵਸ ਮਨਾਉਂਦਾ ਹੈ ਅਤੇ ਇਸ ਸਾਲ ਇਹ 23 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਸਾਲ ਮੰਤਰਾਲੇ ਇਸ ਨੂੰ ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਮਨਾ ਰਿਹਾ ਹੈ ਤਾਕਿ ਦੇਸ਼ ਦੇ ਹਰੇਕ ਵਿਅਕਤੀ ਪਰੰਪਰਿਕ ਮੈਡੀਕਲ ਪ੍ਰਣਾਲੀ ਤੋਂ ਜਾਣੂ ਕਰਵਾਇਆ ਜਾ ਸਕੇ।
ਇਸ ਅਵਸਰ ’ਤੇ ਸ਼੍ਰੀ ਸੋਨੋਵਾਲ ਨੇ ਕਿਹਾ, “ਛੇ ਹਫ਼ਤਿਆਂ ਦਾ ਪ੍ਰੋਗਰਾਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਲਪਨਾ ਨੂੰ ਅੱਗੇ ਵਧਾਉਣ ਦੇ ਲਈ ਇੱਕ ਯਤਨ ਹੈ। ਇਸ ਪ੍ਰੋਗਰਾਮ ਦੀ ਸਫਲਤਾ ਉਦੋਂ ਸੰਭਵ ਹੋਵੇਗੀ ਜਦੋਂ ਅਸੀਂ ਭਾਰਤ ਦੇ ਹਰੇਕ ਨਾਗਰਿਕ ਤੱਕ ਪਹੁੰਚਣ ਵਿੱਚ ਸਮਰੱਥ ਹੋਣਗੇ ਅਤੇ ਇਸ ਲਈ, ਆਉਣ ਵਾਲੇ ਹਫ਼ਤਿਆਂ ਵਿੱਚ, ਅਸੀਂ ਆਪਣੀ ਸਾਰੀ ਊਰਜਾ ਲੋਕਾਂ ਦੇ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਉਣ ’ਤੇ ਕੇਂਦ੍ਰਿਤ ਕਰਾਂਗੇ ਤਾਕਿ ਆਯੁਰਵੈਦ ਦਾ ਸੰਦੇਸ਼ ਸਭ ਪੱਧਰਾਂ ਤੱਕ ਫੈਲ ਸਕੇ। ‘ਹਰ ਦਿਨ ਹਰ ਘਰ ਆਯੁਰਵੈਦ’ ਹਰ ਘਰ ਵਿੱਚ ֹ‘ਸਮੁੱਚੀ ਸਿਹਤ ਦੇ ਲਈ ਆਯੁਵੈਦ’ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਜ਼ੋਰ ਦਿੰਦਾ ਹੈ। ਇਸ ਨਾਲ ਸਾਡੇ ਦੇਸ਼ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ਵਿੱਚ ਮਦਦ ਮਿਲੇਗੀ।”
ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਡਾ. ਮਹੇਂਦਰਭਾਈ ਨੇ ਕਿਹਾ, “ਹੋਰ ਦੇਸ਼ਾਂ ਦੇ ਨਾਲ ਮਿਲ ਕੇ, ਸਾਡਾ ਉਦੇਸ਼ ਆਯੁਰਵੈਦ ਨੂੰ ਹਰ ਘਰ ਵਿੱਚ ਲਿਜਾਣ ਅਤੇ “ਸਵਸਥ ਭਾਰਤ ਤੋਂ ਸਵਸਥ ਦੁਨੀਆਂ ਵੱਲ” ਦੇ ਸੁਪਨੇ ਨੂੰ ਸਾਕਾਰ ਕਰਨਾ ਹੈ।”
ਏਆਈਆਈਏ ਦੇ ਡਾਇਰੈਕਟਰ ਪ੍ਰੋ. ਤਨੁਜਾ ਨੇਸਾਰੀ ਨੇ ਪ੍ਰੋਗਰਾਮ ਦਾ ਵੇਰਵਾ ਸਾਂਝਾ ਕੀਤਾ ਅਤੇ ਅਗਲੇ ਕੁਝ ਹਫ਼ਤਿਆਂ ਵਿੱਚ ਹੋਣ ਵਾਲੇ ਪ੍ਰਮੁੱਖ ਪ੍ਰੋਗਰਾਮਾਂ ’ਤੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿੱਚ 3ਜੇਐੱਸ- ਜਨ ਸੰਦੇਸ਼, ਜਨ ਭਾਗੀਦਾਰੀ, ਅਤੇ ਜਨ ਅੰਦੋਲਨ ਦੇ ਉਦੇਸ਼ ਦੇ ਨਾਲ ਭਾਰਤ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਦੀ ਭਾਗੀਦਾਰੀ ਦਿਖਾਈ ਦੇਵੇਗੀ।
****
ਕੇਐੱਸ
(Release ID: 1859026)
Visitor Counter : 124