ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗ੍ਰੇਟਰ ਨੌਇਡਾ ਵਿਖੇ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਵਰਲਡ ਡੇਅਰੀ ਸਮਿਟ 2022 ਦਾ ਉਦਘਾਟਨ ਕੀਤਾ



"ਭਾਰਤ ਦੇ ਡੇਅਰੀ ਸੈਕਟਰ ਦੀ ਵਿਸ਼ੇਸ਼ਤਾ 'ਵਧੇਰੇ ਉਤਪਾਦਨ' ਦੀ ਬਜਾਏ 'ਵਧੇਰੇ ਲੋਕਾਂ ਦੁਆਰਾ ਉਤਪਾਦਨ' ਹੈ"



"ਭਾਰਤ ਵਿੱਚ ਡੇਅਰੀ ਸਹਿਕਾਰਤਾ ਸਮੁੱਚੇ ਵਿਸ਼ਵ ਵਿੱਚ ਵਿਲੱਖਣ ਹੈ ਅਤੇ ਗ਼ਰੀਬ ਦੇਸ਼ਾਂ ਲਈ ਇੱਕ ਵਧੀਆ ਕਾਰੋਬਾਰੀ ਮਾਡਲ ਹੋ ਸਕਦਾ ਹੈ"



"ਸਹਿਕਾਰੀ ਡੇਅਰੀਆਂ ਦੇਸ਼ ਦੇ ਦੋ ਲੱਖ ਤੋਂ ਵੱਧ ਪਿੰਡਾਂ ਵਿੱਚ ਲਗਭਗ ਦੋ ਕਰੋੜ ਕਿਸਾਨਾਂ ਤੋਂ ਦਿਨ ਵਿੱਚ ਦੋ ਵਾਰ ਦੁੱਧ ਇਕੱਠਾ ਕਰਦੀਆਂ ਅਤੇ ਗਾਹਕਾਂ ਤੱਕ ਪਹੁੰਚਾਉਂਦੀਆਂ ਹਨ"



"ਗਾਹਕਾਂ ਤੋਂ ਪ੍ਰਾਪਤ ਹੋਣ ਵਾਲੇ ਪੈਸੇ ਦਾ 70 ਪ੍ਰਤੀਸ਼ਤ ਤੋਂ ਵੱਧ ਸਿੱਧਾ ਕਿਸਾਨ ਨੂੰ ਜਾਂਦਾ ਹੈ"



"ਮਹਿਲਾਵਾਂ ਹੀ ਭਾਰਤ ਦੇ ਡੇਅਰੀ ਸੈਕਟਰ ਦੀਆਂ ਅਸਲ ਲੀਡਰ ਹਨ"



“ਸਾਢੇ ਅੱਠ ਲੱਖ ਕਰੋੜ ਰੁਪਏ ਤੋਂ ਵੱਧ ਦਾ ਡੇਅਰੀ ਸੈਕਟਰ ਕਣਕ ਅਤੇ ਚਾਵਲ ਦੇ ਉਤਪਾਦਨ ਦੇ ਕੁੱਲ ਮੁੱਲ ਤੋਂ ਵੀ ਵਧੇਰੇ ਹੈ”



“ਭਾਰਤ ਨੇ 2014 ਵਿੱਚ 146 ਮਿਲੀਅਨ ਟਨ ਦੁੱਧ ਦਾ ਉਤਪਾਦਨ ਕੀਤਾ ਸੀ। ਹੁਣ ਇਹ ਵਧ ਕੇ 210 ਮਿਲੀਅਨ ਟਨ ਹੋ ਗਿਆ ਹੈ। ਜੋ ਲਗਭਗ 44 ਪ੍ਰਤੀਸ਼ਤ ਵਾਧਾ ਹੈ”



"ਭਾਰਤੀ ਦੁੱਧ ਦਾ ਉਤਪਾਦਨ 2 ਪ੍ਰਤੀਸ਼ਤ ਵਿਸ਼ਵ ਵਿਕਾਸ ਦਰ ਦੇ ਮੁਕਾਬਲੇ 6 ਪ੍ਰਤੀਸ਼ਤ ਸਲਾਨਾ ਦਰ ਨਾਲ ਵਧ ਰਿਹਾ ਹੈ"



"ਭਾਰਤ ਡੇਅਰੀ ਪਸ਼ੂਆਂ ਦਾ ਸਭ ਤੋਂ ਵੱਡਾ ਡੇਟਾਬੇਸ ਬਣਾ ਰਿਹਾ ਹੈ ਅਤੇ ਡੇਅ

Posted On: 12 SEP 2022 12:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗ੍ਰੇਟਰ ਨੌਇਡਾ ਦੇ ਇੰਡੀਆ ਐਕਸਪੋ ਸੈਂਟਰ ਐਂਡ ਮਾਰਟ ਵਿੱਚ ਆਯੋਜਿਤ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਵਰਲਡ ਡੇਅਰੀ ਸਮਿਟ (ਆਈਡੀਐੱਫ ਡਬਲਿਊਡੀਐੱਸ) 2022 ਦਾ ਉਦਘਾਟਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਡੇਅਰੀ ਦੀ ਦੁਨੀਆ ਦੇ ਸਾਰੇ ਪਤਵੰਤੇ ਅੱਜ ਭਾਰਤ ਵਿੱਚ ਇਕੱਠੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਲਡ ਡੇਅਰੀ ਸਮਿਟ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਇੱਕ ਵਧੀਆ ਮਾਧਿਅਮ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ, "ਡੇਅਰੀ ਸੈਕਟਰ ਦੀ ਸੰਭਾਵਨਾ ਨਾ ਸਿਰਫ਼ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦਿੰਦੀ ਹੈਸਗੋਂ ਦੁਨੀਆ ਭਰ ਦੇ ਕਰੋੜਾਂ ਲੋਕਾਂ ਲਈ ਰੋਜ਼ੀ-ਰੋਟੀ ਦਾ ਇੱਕ ਵੱਡਾ ਸਾਧਨ ਵੀ ਹੈ।"

ਪ੍ਰਧਾਨ ਮੰਤਰੀ ਨੇ ਭਾਰਤ ਦੇ ਸੱਭਿਆਚਾਰਕ ਦ੍ਰਿਸ਼ ਵਿੱਚ ਪਸ਼ੂ ਧਨ’ ਅਤੇ ਦੁੱਧ ਨਾਲ ਸਬੰਧਿਤ ਕਾਰੋਬਾਰ ਦੀ ਕੇਂਦਰੀਅਤਾ ਨੂੰ ਰੇਖਾਂਕਿਤ ਕੀਤਾ। ਇਸ ਨੇ ਭਾਰਤ ਦੇ ਡੇਅਰੀ ਸੈਕਟਰ ਨੂੰ ਕਈ ਵਿਲੱਖਣ ਵਿਸ਼ੇਸ਼ਤਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਦੁਨੀਆ ਦੇ ਹੋਰ ਵਿਕਸਿਤ ਦੇਸ਼ਾਂ ਦੇ ਉਲਟਭਾਰਤ ਵਿੱਚ ਡੇਅਰੀ ਖੇਤਰ ਦੀ ਚਲਾਇਮਾਨ ਤਾਕਤ ਛੋਟੇ ਕਿਸਾਨ ਹਨ। ਭਾਰਤ ਦੇ ਡੇਅਰੀ ਸੈਕਟਰ ਦੀ ਵਿਸ਼ੇਸ਼ਤਾ 'ਵਧੇਰੇ ਉਤਪਾਦਨਦੀ ਬਜਾਏ 'ਵਧੇਰੇ ਲੋਕਾਂ ਦੁਆਰਾ ਉਤਪਾਦਨਹੈ। ਇੱਕਦੋ ਜਾਂ ਤਿੰਨ ਪਸ਼ੂਆਂ ਵਾਲੇ ਇਨ੍ਹਾਂ ਛੋਟੇ ਕਿਸਾਨਾਂ ਦੇ ਯਤਨਾਂ ਦੇ ਅਧਾਰ 'ਤੇ ਭਾਰਤ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ। ਉਨ੍ਹਾਂ ਦੱਸਿਆ ਕਿ ਇਹ ਖੇਤਰ ਦੇਸ਼ ਵਿੱਚ 8 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ।

ਭਾਰਤੀ ਡੇਅਰੀ ਪ੍ਰਣਾਲੀ ਦੀ ਦੂਜੀ ਵਿਲੱਖਣ ਵਿਸ਼ੇਸ਼ਤਾ ਦੀ ਵਿਆਖਿਆ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਡੇਅਰੀ ਸਹਿਕਾਰਤਾ ਦਾ ਬਹੁਤ ਵੱਡਾ ਨੈਟਵਰਕ ਹੈ ਅਤੇ ਪੂਰੀ ਦੁਨੀਆ ਵਿੱਚ ਅਜਿਹੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਸ਼੍ਰੀ ਮੋਦੀ ਨੇ ਕਿਹਾ ਕਿ ਸਹਿਕਾਰੀ ਡੇਅਰੀਆਂ ਦੇਸ਼ ਦੇ ਦੋ ਲੱਖ ਤੋਂ ਵੱਧ ਪਿੰਡਾਂ ਵਿੱਚ ਲਗਭਗ ਦੋ ਕਰੋੜ ਕਿਸਾਨਾਂ ਤੋਂ ਦਿਨ ਵਿੱਚ ਦੋ ਵਾਰ ਦੁੱਧ ਇਕੱਠਾ ਕਰਦੀਆਂ ਅਤੇ ਗਾਹਕਾਂ ਤੱਕ ਪਹੁੰਚਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਧਿਆਨ ਇਸ ਤੱਥ ਵੱਲ ਦਿਵਾਇਆ ਕਿ ਇਸ ਸਾਰੀ ਪ੍ਰਕਿਰਿਆ ਵਿੱਚ ਕੋਈ ਵਿਚੋਲਾ ਨਹੀਂ ਹੈ ਅਤੇ ਗਾਹਕਾਂ ਤੋਂ ਪ੍ਰਾਪਤ ਹੋਣ ਵਾਲੇ ਪੈਸੇ ਦਾ 70 ਪ੍ਰਤੀਸ਼ਤ ਤੋਂ ਵੱਧ ਹਿੱਸਾ ਸਿੱਧਾ ਕਿਸਾਨਾਂ ਦੀਆਂ ਜੇਬਾਂ ਵਿੱਚ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਪੂਰੀ ਦੁਨੀਆ ਵਿੱਚ ਕਿਸੇ ਹੋਰ ਦੇਸ਼ ਵਿੱਚ ਇਹ ਅਨੁਪਾਤ ਨਹੀਂ ਹੈ।" ਉਨ੍ਹਾਂ ਨੇ ਡੇਅਰੀ ਸੈਕਟਰ ਵਿੱਚ ਭੁਗਤਾਨ ਦੀ ਡਿਜੀਟਲ ਪ੍ਰਣਾਲੀ ਦੀ ਕੁਸ਼ਲਤਾ ਨੂੰ ਵੀ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਸ ਵਿੱਚ ਦੂਜੇ ਦੇਸ਼ਾਂ ਲਈ ਬਹੁਤ ਸਾਰੇ ਸਬਕ ਹਨ।

ਪ੍ਰਧਾਨ ਮੰਤਰੀ ਦੇ ਅਨੁਸਾਰਇੱਕ ਹੋਰ ਵਿਲੱਖਣ ਵਿਸ਼ੇਸ਼ਤਾਪਸ਼ੂਆਂ ਦੀਆਂ ਸਵਦੇਸ਼ੀ ਨਸਲਾਂ ਹਨ ਜੋ ਬਹੁਤ ਸਾਰੇ ਪ੍ਰਤੀਕੂਲ ਹਾਲਾਤਾਂ ਦਾ ਸਾਮ੍ਹਣਾ ਕਰ ਸਕਦੀਆਂ ਹਨ। ਉਨ੍ਹਾਂ ਨੇ ਗੁਜਰਾਤ ਦੇ ਕੱਛ ਖੇਤਰ ਦੀ ਬੰਨੀ ਮੱਝ ਦੀ ਕਰੜੀ ਨਸਲ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਮੱਝਾਂ ਦੀਆਂ ਹੋਰ ਨਸਲਾਂ ਜਿਵੇਂ ਕਿ ਮੁਰ੍ਹਾਮਹਿਸਾਣਾਜਾਫਰਾਬਾਦੀਨੀਲੀ ਰਾਵੀ ਅਤੇ ਪੰਧਰਪੁਰੀ ਬਾਰੇ ਵੀ ਗੱਲ ਕੀਤੀਗਊਆਂ ਦੀਆਂ ਨਸਲਾਂ ਵਿੱਚ ਉਨ੍ਹਾਂ ਗੀਰਸਾਹੀਵਾਲਰਾਠੀਕੰਕਰੇਜਥਾਰਪਾਰਕਰ ਅਤੇ ਹਰਿਆਣਾ ਦਾ ਜ਼ਿਕਰ ਕੀਤਾ।

ਇੱਕ ਹੋਰ ਵਿਲੱਖਣ ਵਿਸ਼ੇਸ਼ਤਾ ਦੇ ਰੂਪ ਵਿੱਚਪ੍ਰਧਾਨ ਮੰਤਰੀ ਨੇ ਡੇਅਰੀ ਖੇਤਰ ਵਿੱਚ ਮਹਿਲਾਵਾਂ ਦੀ ਸ਼ਕਤੀ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇ ਡੇਅਰੀ ਸੈਕਟਰ ਵਿੱਚ ਕਾਮਿਆਂ ਵਿੱਚ ਮਹਿਲਾਵਾਂ ਦੀ 70% ਪ੍ਰਤੀਨਿਧਤਾ ਹੈ। ਉਨ੍ਹਾਂ ਅੱਗੇ ਕਿਹਾ, "ਮਹਿਲਾਵਾਂ ਹੀ ਭਾਰਤ ਦੇ ਡੇਅਰੀ ਸੈਕਟਰ ਦੀਆਂ ਅਸਲ ਲੀਡਰ ਹਨ।" ਉਨ੍ਹਾਂ ਕਿਹਾ, "ਇੰਨਾ ਹੀ ਨਹੀਂਭਾਰਤ ਵਿੱਚ ਡੇਅਰੀ ਸਹਿਕਾਰੀ ਸਭਾਵਾਂ ਦੀਆਂ ਇੱਕ ਤਿਹਾਈ ਤੋਂ ਵੱਧ ਮੈਂਬਰ ਮਹਿਲਾਵਾਂ  ਹਨ।" ਉਨ੍ਹਾਂ ਕਿਹਾ ਕਿ ਸਾਢੇ ਅੱਠ ਲੱਖ ਕਰੋੜ ਰੁਪਏ ਤੋਂ ਵੱਧ ਦਾ ਡੇਅਰੀ ਸੈਕਟਰ ਕਣਕ ਅਤੇ ਚਾਵਲ ਦੇ ਉਤਪਾਦਨ ਦੇ ਕੁੱਲ ਮੁੱਲ ਤੋਂ ਵੀ ਵਧੇਰੇ ਹੈ। ਇਹ ਸਭ ਭਾਰਤ ਦੀ ਨਾਰੀ ਸ਼ਕਤੀ ਦੁਆਰਾ ਚਲਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਨੇ 2014 ਤੋਂ ਭਾਰਤ ਦੇ ਡੇਅਰੀ ਸੈਕਟਰ ਦੀ ਸਮਰੱਥਾ ਨੂੰ ਵਧਾਉਣ ਲਈ ਲਗਾਤਾਰ ਕੰਮ ਕੀਤਾ ਹੈ। ਇਸ ਨਾਲ ਦੁੱਧ ਉਤਪਾਦਨ ਵਿੱਚ ਵਾਧਾ ਹੋਇਆ ਹੈਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਭਾਰਤ ਨੇ 2014 ਵਿੱਚ 146 ਮਿਲੀਅਨ ਟਨ ਦੁੱਧ ਦਾ ਉਤਪਾਦਨ ਕੀਤਾ ਸੀ। ਹੁਣ ਇਹ ਵਧ ਕੇ 210 ਮਿਲੀਅਨ ਟਨ ਹੋ ਗਿਆ ਹੈ। ਯਾਨੀ ਲਗਭਗ 44 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।"ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਸ਼ਵ ਪੱਧਰ 'ਤੇ ਦੁੱਧ ਉਤਪਾਦਨ ਦੀ ਵਾਧਾ ਦਰ 2 ਪ੍ਰਤੀਸ਼ਤ ਦੇ ਮੁਕਾਬਲੇ ਭਾਰਤ ਵਿੱਚ ਇਹ ਦਰ 6 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬਲੈਂਚਡ ਡੇਅਰੀ ਈਕੋਸਿਸਟਮ ਨੂੰ ਵਿਕਸਿਤ ਕਰਨ 'ਤੇ ਕੰਮ ਕਰ ਰਹੀ ਹੈਜਿੱਥੇ ਉਤਪਾਦਨ ਵਧਾਉਣ 'ਤੇ ਧਿਆਨ ਦੇਣ ਦੇ ਨਾਲ-ਨਾਲ ਸੈਕਟਰਾਂ ਦੀਆਂ ਚੁਣੌਤੀਆਂ ਦਾ ਹੱਲ ਕੀਤਾ ਜਾ ਰਿਹਾ ਹੈ। ਕਿਸਾਨਾਂ ਲਈ ਅਤਿਰਿਕਤ ਆਮਦਨਗ਼ਰੀਬਾਂ ਦਾ ਸਸ਼ਕਤੀਕਰਣਸਵੱਛਤਾਰਸਾਇਣ ਮੁਕਤ ਖੇਤੀਸ਼ੁੱਧ ਊਰਜਾ ਅਤੇ ਪਸ਼ੂਆਂ ਦੀ ਦੇਖਭਾਲ਼ ਇਸ ਈਕੋਸਿਸਟਮ ਵਿੱਚ ਆਪਸ ਵਿੱਚ ਜੁੜੇ ਹੋਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਸ਼ੂ ਪਾਲਣ ਅਤੇ ਡੇਅਰੀ ਨੂੰ ਪਿੰਡਾਂ ਵਿੱਚ ਹਰਿਆਲੀ ਅਤੇ ਟਿਕਾਊ ਵਿਕਾਸ ਦੇ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਰਾਸ਼ਟਰੀ ਗੋਕੁਲ ਮਿਸ਼ਨਗੋਬਰਧਨ ਯੋਜਨਾਡੇਅਰੀ ਸੈਕਟਰ ਦਾ ਡਿਜੀਟਲੀਕਰਣ ਅਤੇ ਪਸ਼ੂਆਂ ਦਾ ਵਿਆਪਕ ਟੀਕਾਕਰਣ ਜਿਹੀਆਂ ਯੋਜਨਾਵਾਂ ਦੇ ਨਾਲ-ਨਾਲ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਜਿਹੇ ਕਦਮ ਵੀ ਉਸੇ ਦਿਸ਼ਾ 'ਚ ਚੁੱਕੇ ਗਏ ਕਦਮ ਹਨ।

ਆਧੁਨਿਕ ਟੈਕਨੋਲੋਜੀ ਦੀ ਵਰਤੋਂ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਡੇਅਰੀ ਪਸ਼ੂਆਂ ਦਾ ਸਭ ਤੋਂ ਵੱਡਾ ਡਾਟਾਬੇਸ ਬਣਾ ਰਿਹਾ ਹੈ ਅਤੇ ਡੇਅਰੀ ਖੇਤਰ ਨਾਲ ਜੁੜੇ ਹਰ ਜਾਨਵਰ ਨੂੰ ਟੈਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਜਾਨਵਰਾਂ ਦੀ ਬਾਇਓਮੈਟ੍ਰਿਕ ਪਹਿਚਾਣ ਕਰ ਰਹੇ ਹਾਂ। ਅਸੀਂ ਇਸ ਨੂੰ "ਪਸ਼ੂ ਆਧਾਰ" ਦਾ ਨਾਮ ਦਿੱਤਾ ਗਿਆ ਹੈ।"

ਸ਼੍ਰੀ ਮੋਦੀ ਨੇ ਐੱਫਪੀਏ ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਸਟਾਰਟਅੱਪਸ ਜਿਹੇ ਵਧ ਰਹੇ ਉੱਦਮੀ ਢਾਂਚੇ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੈਕਟਰ ਵਿੱਚ ਹਾਲ ਹੀ ਦੇ ਸਮੇਂ ਵਿੱਚ 1000 ਤੋਂ ਵੱਧ ਸਟਾਰਟਅੱਪ ਆਏ ਹਨ। ਉਨ੍ਹਾਂ ਨੇ ਗੋਬਰਧਨ ਯੋਜਨਾ ਦੀ ਪ੍ਰਗਤੀ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਇਸਦਾ ਉਦੇਸ਼ ਅਜਿਹੀ ਸਥਿਤੀ 'ਤੇ ਪਹੁੰਚਣਾ ਹੈਜਿੱਥੇ ਡੇਅਰੀ ਪਲਾਂਟ ਗੋਬਰ ਤੋਂ ਆਪਣੀ ਖੁਦ ਦੀ ਬਿਜਲੀ ਪੈਦਾ ਕਰਨ। ਇਸ ਦੇ ਨਤੀਜੇ ਵਜੋਂ ਰੂੜੀ ਵੀ ਕਿਸਾਨਾਂ ਦੀ ਮਦਦ ਕਰੇਗੀ।

ਖੇਤੀ ਦੀ ਅਨੁਰੂਪਤਾ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਸ਼ੂ ਪਾਲਣ ਅਤੇ ਖੇਤੀ ਨੂੰ ਵਿਵਿਧਤਾ ਦੀ ਲੋੜ ਹੁੰਦੀ ਹੈ ਅਤੇ ਇੱਕ ਧੰਦੇ ਦਾ ਸੱਭਿਆਚਾਰ ਹੀ ਇੱਕੋ ਇੱਕ ਹੱਲ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਭਾਰਤ ਸਵਦੇਸ਼ੀ ਨਸਲਾਂ ਅਤੇ ਹਾਈਬ੍ਰਿਡ ਨਸਲਾਂ ਦੋਵਾਂ 'ਤੇ ਬਰਾਬਰ ਧਿਆਨ ਦੇ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਨਾਲ ਜਲਵਾਯੂ ਤਬਦੀਲੀ ਕਾਰਨ ਹੋਣ ਵਾਲੇ ਨੁਕਸਾਨ ਦੇ ਖਤਰੇ ਨੂੰ ਵੀ ਘਟਾਇਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਇੱਕ ਹੋਰ ਵੱਡੀ ਸਮੱਸਿਆ ਜ਼ਿਕਰ ਕੀਤਾ ਜੋ ਕਿਸਾਨਾਂ ਦੀ ਆਮਦਨ ਨੂੰ ਪ੍ਰਭਾਵਿਤ ਕਰ ਰਹੀ ਹੈਜੋ ਪਸ਼ੂਆਂ ਦੀਆਂ ਬਿਮਾਰੀਆਂ ਹਨ। ਉਨ੍ਹਾਂ ਕਿਹਾ, “ਜਦੋਂ ਪਸ਼ੂ ਬਿਮਾਰ ਹੁੰਦਾ ਹੈ ਤਾਂ ਇਹ ਕਿਸਾਨ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈਉਸ ਦੀ ਆਮਦਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਜਾਨਵਰ ਦੀ ਕੁਸ਼ਲਤਾਇਸ ਦੇ ਦੁੱਧ ਦੀ ਗੁਣਵੱਤਾ ਅਤੇ ਹੋਰ ਸਬੰਧਿਤ ਉਤਪਾਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਿਸ਼ਾ ਵਿੱਚਭਾਰਤ ਪਸ਼ੂਆਂ ਦੇ ਵਿਆਪਕ ਟੀਕਾਕਰਣ ਵੱਲ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “2025 ਤੱਕ ਅਸੀਂ 100% ਪਸ਼ੂਆਂ ਨੂੰ ਮੂੰਹ-ਖ਼ੁਰ ਦੀ ਬਿਮਾਰੀ ਅਤੇ ਬਰੂਸੈਲੋਸਿਸ ਦੇ ਵਿਰੁੱਧ ਟੀਕਾਕਰਣ ਦਾ ਸੰਕਲਪ ਲਿਆ ਹੈ। ਅਸੀਂ ਇਸ ਦਹਾਕੇ ਦੇ ਅੰਤ ਤੱਕ ਇਨ੍ਹਾਂ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਣ ਦਾ ਲਕਸ਼ ਰੱਖਿਆ ਹੈ।

ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਹਾਲ ਹੀ ਵਿੱਚ ਭਾਰਤ ਦੇ ਕਈ ਰਾਜਾਂ ਵਿੱਚ ਲੰਪੀ ਸਕਿਨ ਨਾਮਕ ਬਿਮਾਰੀ ਕਾਰਨ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰਵੱਖ-ਵੱਖ ਰਾਜ ਸਰਕਾਰਾਂ ਦੇ ਨਾਲ-ਨਾਲਇਸ ਦੀ ਰੋਕਥਾਮ ਲਈ ਆਪਣੇ ਪੱਧਰ 'ਤੇ ਪੂਰੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਸਾਡੇ ਵਿਗਿਆਨੀਆਂ ਨੇ ਲੰਪੀ ਸਕਿਨ ਰੋਗ ਲਈ ਸਵਦੇਸ਼ੀ ਵੈਕਸੀਨ ਵੀ ਤਿਆਰ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਦੇ ਪ੍ਰਕੋਪ ਨੂੰ ਕਾਬੂ ਵਿੱਚ ਰੱਖਣ ਲਈ ਪਸ਼ੂਆਂ ਦੀ ਗਤੀਵਿਧੀ ਨੂੰ ਟਰੈਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਪਸ਼ੂਆਂ ਦਾ ਟੀਕਾਕਰਣ ਹੋਵੇ ਜਾਂ ਕੋਈ ਹੋਰ ਆਧੁਨਿਕ ਟੈਕਨੋਲੋਜੀਭਾਰਤ ਆਪਣੇ ਭਾਈਵਾਲ ਦੇਸ਼ਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹੋਏ ਡੇਅਰੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਉਤਸੁਕ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਭਾਰਤ ਨੇ ਆਪਣੇ ਭੋਜਨ ਸੁਰੱਖਿਆ ਮਾਪਦੰਡਾਂ 'ਤੇ ਤੇਜ਼ੀ ਨਾਲ ਕੰਮ ਕੀਤਾ ਹੈ।

ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਇੱਕ ਡਿਜੀਟਲ ਪ੍ਰਣਾਲੀ 'ਤੇ ਕੰਮ ਕਰ ਰਿਹਾ ਹੈ ਜੋ ਪਸ਼ੂ ਧਨ ਖੇਤਰ ਦੀਆਂ ਸ਼ੁਰੂ ਤੋਂ ਅੰਤ ਤੱਕ ਦੀਆਂ ਗਤੀਵਿਧੀਆਂ ਨੂੰ ਸ਼ਾਮਲ ਕਰੇਗਾ। ਇਹ ਇਸ ਸੈਕਟਰ ਨੂੰ ਸੁਧਾਰਨ ਲਈ ਲੋੜੀਂਦੀ ਸਹੀ ਜਾਣਕਾਰੀ ਪ੍ਰਦਾਨ ਕਰੇਗਾ। ਇਹ ਸੰਮੇਲਨ ਅਜਿਹੀਆਂ ਕਈ ਤਕਨੀਕਾਂ ਨੂੰ ਲੈ ਕੇ ਦੁਨੀਆ ਭਰ ਵਿੱਚ ਕੀਤੇ ਜਾ ਰਹੇ ਕੰਮ ਨੂੰ ਅੱਗੇ ਰੱਖੇਗਾ। ਪ੍ਰਧਾਨ ਮੰਤਰੀ ਨੇ ਹਾਜ਼ਰ ਸਾਰਿਆਂ ਨੂੰ ਇਸ ਖੇਤਰ ਨਾਲ ਸਬੰਧਿਤ ਮੁਹਾਰਤ ਨੂੰ ਸਾਂਝਾ ਕਰਨ ਦੇ ਤਰੀਕੇ ਸੁਝਾਉਣ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਸਮਾਪਤੀ ਕੀਤੀ, “ਮੈਂ ਡੇਅਰੀ ਉਦਯੋਗ ਦੇ ਆਲਮੀ ਨੇਤਾਵਾਂ ਨੂੰ ਭਾਰਤ ਵਿੱਚ ਡੇਅਰੀ ਸੈਕਟਰ ਨੂੰ ਸਸ਼ਕਤ ਬਣਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹਾਂ। ਮੈਂ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਦੀ ਉਹਨਾਂ ਦੇ ਸ਼ਾਨਦਾਰ ਕੰਮ ਅਤੇ ਯੋਗਦਾਨ ਲਈ ਵੀ ਸ਼ਲਾਘਾ ਕਰਦਾ ਹਾਂ।"

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥਕੇਂਦਰੀ ਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾਕੇਂਦਰੀ ਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਐੱਲ ਮੁਰੂਗਨਕੇਂਦਰੀ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਰਾਜ ਮੰਤਰੀ ਸ਼੍ਰੀ ਸੰਜੀਵ ਕੁਮਾਰ ਬਾਲਿਆਨਸੰਸਦ ਮੈਂਬਰ ਸ਼੍ਰੀ ਸੁਰਿੰਦਰ ਸਿੰਘ ਨਾਗਰ ਅਤੇ ਡਾ. ਮਹੇਸ਼ ਸ਼ਰਮਾਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਪੀ ਬ੍ਰੇਜ਼ਲ ਅਤੇ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਕੈਰੋਲੀਨ ਈਮੰਡ ਵੀ ਇਸ ਮੌਕੇ 'ਤੇ ਹਾਜ਼ਰ ਸਨ। 75 ਲੱਖ ਕਿਸਾਨ ਟੈਕਨੋਲੋਜੀ ਰਾਹੀਂ ਸਮਾਗਮ ਨਾਲ ਜੁੜੇ।

ਪਿਛੋਕੜ

12 ਤੋਂ 15 ਸਤੰਬਰ ਤੱਕ ਆਯੋਜਤ ਚਾਰ-ਦਿਨਾਂ ਦਾ ਆਈਡੀਐੱਫ ਡਬਲਿਊਡੀਐੱਸ 2022, 'ਪੋਸ਼ਣ ਅਤੇ ਆਜੀਵਿਕਾ ਲਈ ਡੇਅਰੀਦੇ ਥੀਮ ਦੇ ਆਲੇ-ਦੁਆਲੇ ਕੇਂਦਰਿਤ ਉਦਯੋਗ ਦੇ ਨੇਤਾਵਾਂਮਾਹਰਾਂਕਿਸਾਨਾਂ ਅਤੇ ਨੀਤੀ ਘਾੜਿਆਂ ਸਮੇਤ ਆਲਮੀ ਅਤੇ ਭਾਰਤੀ ਡੇਅਰੀ ਹਿਤਧਾਰਕਾਂ ਦਾ ਇੱਕ ਇਕੱਠ ਹੈ। ਆਈਡੀਐੱਫ ਡਬਲਿਊਡੀਐੱਸ 2022 ਵਿੱਚ 50 ਦੇਸ਼ਾਂ ਦੇ ਲਗਭਗ 1500 ਭਾਗੀਦਾਰਾਂ ਦੇ ਭਾਗ ਲੈਣ ਦੀ ਉਮੀਦ ਹੈ। ਆਖਰੀ ਅਜਿਹਾ ਸਿਖਰ ਸੰਮੇਲਨ ਲਗਭਗ ਅੱਧੀ ਸਦੀ ਪਹਿਲਾਂ 1974 ਵਿੱਚ ਭਾਰਤ ਵਿੱਚ ਆਯੋਜਿਤ ਕੀਤਾ ਗਿਆ ਸੀ।

ਭਾਰਤੀ ਡੇਅਰੀ ਉਦਯੋਗ ਵਿਲੱਖਣ ਹੈ ਕਿਉਂਕਿ ਇਹ ਇੱਕ ਸਹਿਕਾਰੀ ਮਾਡਲ 'ਤੇ ਅਧਾਰਤ ਹੈਜੋ ਛੋਟੇ ਅਤੇ ਸੀਮਾਂਤ ਡੇਅਰੀ ਕਿਸਾਨਾਂਖਾਸ ਕਰਕੇ ਮਹਿਲਾਵਾਂ ਨੂੰ ਸਸ਼ਕਤ ਕਰਦਾ ਹੈ। ਪ੍ਰਧਾਨ ਮੰਤਰੀ ਦੇ ਵਿਜ਼ਨ ਨਾਲ ਸੰਚਾਲਿਤਸਰਕਾਰ ਨੇ ਡੇਅਰੀ ਸੈਕਟਰ ਦੀ ਬਿਹਤਰੀ ਲਈ ਕਈ ਕਦਮ ਉਠਾਏ ਹਨਜਿਸ ਦੇ ਨਤੀਜੇ ਵਜੋਂ ਪਿਛਲੇ ਅੱਠ ਸਾਲਾਂ ਵਿੱਚ ਦੁੱਧ ਦੇ ਉਤਪਾਦਨ ਵਿੱਚ 44% ਤੋਂ ਵੱਧ ਦਾ ਵਾਧਾ ਹੋਇਆ ਹੈ। ਭਾਰਤੀ ਡੇਅਰੀ ਉਦਯੋਗ ਦੀ ਸਫ਼ਲਤਾ ਦੀ ਕਹਾਣੀਜੋ ਆਲਮੀ ਦੁੱਧ ਦਾ ਲਗਭਗ 23% ਹਿੱਸਾਲਗਭਗ 210 ਮਿਲੀਅਨ ਟਨ ਸਲਾਨਾ ਉਤਪਾਦਨ ਅਤੇ 8 ਕਰੋੜ ਤੋਂ ਵੱਧ ਡੇਅਰੀ ਕਿਸਾਨਾਂ ਨੂੰ ਸਸ਼ਕਤ ਕਰਦਾ ਹੈਨੂੰ ਆਈਡੀਐੱਫ ਡਬਲਿਊਡੀਐੱਸ 2022 ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਸੰਮੇਲਨ ਭਾਰਤੀ ਡੇਅਰੀ ਕਿਸਾਨਾਂ ਦੁਆਰਾ ਬਿਹਤਰੀਨ ਆਲਮੀ ਪਿਰਤਾਂ ਨੂੰ ਅਪਣਾਉਣ ਵਿੱਚ ਵੀ ਮਦਦ ਕਰੇਗਾ।

 

https://twitter.com/narendramodi/status/1569204587906867203

https://twitter.com/PMOIndia/status/1569205362615799808

https://twitter.com/PMOIndia/status/1569205899327344645

https://twitter.com/PMOIndia/status/1569206524328947712

https://twitter.com/PMOIndia/status/1569206526698737664

https://twitter.com/PMOIndia/status/1569207668744794114

https://twitter.com/PMOIndia/status/1569208197336145920

https://twitter.com/PMOIndia/status/1569208199223607305

https://twitter.com/PMOIndia/status/1569209096804667393

https://twitter.com/PMOIndia/status/1569209893906939904

https://twitter.com/PMOIndia/status/1569210224292298752

https://twitter.com/PMOIndia/status/1569210410099970049

https://youtu.be/-T0N2vx0e1w

 

 

 **********

ਡੀਐੱਸ/ਟੀਐੱਸ


(Release ID: 1859013) Visitor Counter : 196