ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਨੇ ਟੋਕੀਓ ਵਿੱਚ ਦੁਵੱਲੀ ਗੱਲਬਾਤ ਦੇ ਦੌਰਾਨ ਰੱਖਿਆ ਸਹਿਯੋਗ ਅਤੇ ਖੇਤਰੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ
ਆਜ਼ਾਦ, ਖੁੱਲ੍ਹੇ ਅਤੇ ਨਿਯਮ-ਅਧਾਰਿਤ ਭਾਰਤ-ਪ੍ਰਸ਼ਾਂਤ ਖੇਤਰ ਸੁਨਿਸ਼ਚਿਤ ਕਰਨ ਵਿੱਚ ਆਪਣੀਅਹਿਮ ਭੂਮਿਕਾ ਨੂੰ ਸਵੀਕਾਰ ਕੀਤਾ
ਰੱਖਿਆ ਉਪਕਰਣ ਅਤੇ ਤਕਨੀਕੀ ਸਹਿਯੋਗ ਵਿੱਚ ਸਾਂਝੇਦਾਰੀ ਦੇ ਦਾਇਰੇ ਵਧਾਉਣ ਦੀ ਜ਼ਰੂਰਤ: ਸ਼੍ਰੀ ਰਾਜਨਾਥ ਸਿੰਘ
Posted On:
08 SEP 2022 10:27AM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 08 ਸਤੰਬਰ, 2022 ਨੂੰ ਟੋਕੀਓ ਵਿੱਚ ਜਪਾਨ ਦੇ ਰੱਖਿਆ ਮੰਤਰੀ ਸ਼੍ਰੀ ਯਾਸੁਕਾਜ਼ੂ ਹਮਦਾ ਨਾਲ ਦੁਵੱਲੀ ਗੱਲਬਾਤ ਕੀਤੀ। ਦੋਹਾਂ ਮੰਤਰੀਆਂ ਨੇ ਦੁਵੱਲੇ ਰੱਖਿਆ ਸਹਿਯੋਗ ਦੇ ਨਾਲ-ਨਾਲ ਖੇਤਰੀ ਮਾਮਲਿਆਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਭਾਰਤ-ਜਪਾਨ ਰੱਖਿਆ ਸਾਂਝੇਦਾਰੀ ਦੇ ਮਹੱਤਵ ਅਤੇ ਇਸਦੇ ਆਜ਼ਾਦ, ਖੁੱਲ੍ਹੇ ਅਤੇ ਨਿਯਮ-ਅਧਾਰਿਤ ਭਾਰਤ-ਪ੍ਰਸ਼ਾਂਤ ਖੇਤਰ ਨੂੰ ਸੁਨਿਸ਼ਚਿਤ ਕਰਨ ਵਿੱਚ ਅਹਿਮ ਭੂਮਿਕਾ ਨੂੰ ਸਵੀਕਾਰ ਕੀਤਾ।
ਵਫ਼ਦ-ਪੱਧਰੀ ਦੀ ਗੱਲਬਾਤ ਦੌਰਾਨ, ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ-ਜਪਾਨ ਦੁਵੱਲੇ ਰੱਖਿਆ ਅਭਿਆਸ ਵਿੱਚ ਵਧਦੀਆਂ ਜਟਿਲਤਾਵਾਂ, ਦੋਵਾਂ ਦੇਸ਼ਾਂ ਦੇ ਦਰਮਿਆਨ ਰੱਖਿਆ ਸਹਿਯੋਗ ਦੇ ਹੋਰ ਡੂੰਘੇ ਹੋਣ ਦਾ ਪ੍ਰਮਾਣ ਹਨ। ਦੋਵੇਂ ਮੰਤਰੀਆਂ ਨੇ ‘ਧਰਮ ਗਾਰਡੀਅਨ’, ‘ਜਿਮੈਕਸ’ ਅਤੇ ‘ਮਾਲਾਬਾਰ’ ਸਮੇਤ ਦੁਵੱਲੇ ਅਤੇ ਬਹੁਪੱਖੀ ਅਭਿਆਸਾਂ ਨੂੰ ਜਾਰੀ ਰੱਖਣ ਦੇ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਇਸ ਸਾਲ ਮਾਰਚ ਵਿੱਚ ਅਭਿਆਸ ‘ਮਿਲਾਨ’ਦੇ ਦੌਰਾਨ ਸਪਲਾਈ ਅਤੇ ਸੇਵਾ ਸਮਝੌਤੇ ਦੇ ਪਰਸਪਰ ਪ੍ਰਾਵਧਾਨ ਦੇ ਸੰਚਾਲਨ ਦਾ ਸੁਆਗਤ ਕੀਤਾ। ਦੋਵੇਂ ਮੰਤਰੀਆਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਉਦਘਾਟਨ ਲੜਾਕੂ ਅਭਿਆਸ ਦੇ ਜਲਦੀ ਆਯੋਜਨ ਨਾਲ ਦੋਵਾਂ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਦੇ ਵਿਚਕਾਰ ਜ਼ਿਆਦਾ ਸਹਿਯੋਗ ਅਤੇ ਅੰਤਰ-ਕਾਰਜਸ਼ੀਲਤਾ ਲਈ ਰਾਹ ਪੱਧਰਾ ਹੋਵੇਗਾ।
ਰੱਖਿਆ ਮੰਤਰੀ ਨੇ ਰੱਖਿਆ ਉਪਕਰਣ ਅਤੇ ਤਕਨੀਕੀ ਸਹਿਯੋਗ ਦੇ ਖੇਤਰ ਵਿੱਚ ਸਾਂਝੇਦਾਰੀ ਦੇ ਦਾਇਰੇ ਨੂੰ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਪਾਨੀ ਉਦਯੋਗਾਂ ਨੂੰ ਭਾਰਤ ਦੇ ਰੱਖਿਆ ਗਲਿਆਰਿਆਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ, ਜਿੱਥੇ ਭਾਰਤ ਸਰਕਾਰ ਦੁਆਰਾ ਰੱਖਿਆ ਉਦਯੋਗ ਦੇ ਵਿਕਾਸ ਦੇ ਲਈ ਇੱਕ ਅਨੁਕੂਲ ਵਾਤਾਵਰਣ ਤਿਆਰ ਕੀਤਾ ਗਿਆ ਹੈ।
ਇਸ ਸਾਲ ਭਾਰਤ ਅਤੇ ਜਪਾਨ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੇ 70 ਸਾਲ ਪੂਰੇ ਹੋ ਰਹੇ ਹਨ। ਦੋ ਮਜ਼ਬੂਤ ਲੋਕਤੰਤਰਦੇਸ਼ਾਂ ਦੇਰੂਪਵਿੱਚ, ਦੋਵੇਂ ਦੇਸ਼ ਇੱਕ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਅੱਗੇ ਵਧਾ ਰਹੇ ਹਨ।
07 ਸਤੰਬਰ, 2022 ਦੀ ਰਾਤ ਨੂੰ ਟੋਕੀਓ ਪਹੁੰਚਣ ਤੋਂ ਬਾਅਦ, ਸ਼੍ਰੀ ਰਾਜਨਾਥ ਸਿੰਘ ਨੇ ਜਪਾਨ ਦੇ ਆਤਮ-ਰੱਖਿਆ ਬਲਾਂ ਦੇ ਜਵਾਨਾਂ,ਜਿਨ੍ਹਾਂ ਨੇ ਡਿਊਟੀ ਦੇ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਨੂੰ ਸਮਰਪਿਤ ਇੱਕ ਸਮਾਰਕ ’ਤੇ ਫੁੱਲਮਾਲਾ ਚੜ੍ਹਾ ਕੇ ਆਪਣੇ ਦਿਨ ਦੇ ਰੁਝੇਵਿਆਂ ਦੀ ਸ਼ੁਰੂਆਤ ਕੀਤੀ। ਇਹ ਸਮਾਰਟ ਰੱਖਿਆ ਮੰਤਰਾਲਾ, ਜਪਾਨ ਵਿੱਚ ਸਥਿਤ ਹਾਈ। ਜਪਾਨੀ ਰੱਖਿਆ ਮੰਤਰੀ ਦੇ ਨਾਲ ਦੁਵੱਲੀ ਬੈਠਕ ਤੋਂ ਪਹਿਲਾਂ ਉਨ੍ਹਾਂ ਨੂੰ ਰਸਮੀ ਗਾਰਡ ਆਵ੍ ਆਨਰ ਦਿੱਤਾ ਗਿਆ।
ਬਾਅਦ ਵਿੱਚ, ਰੱਖਿਆ ਮੰਤਰੀ, ਵਿਦੇਸ਼ ਮੰਤਰੀ ਡਾ: ਐੱਸ ਜੈਸ਼ੰਕਰ ਦੇ ਨਾਲ ਅੱਜਦੂਜੀ ਭਾਰਤ-ਜਪਾਨ 2+2 ਮੰਤਰੀ ਪੱਧਰੀ ਵਾਰਤਾ ਵਿੱਚ ਹਿੱਸਾ ਲੈਣਗੇ। ਜਪਾਨੀ ਪੱਖ ਦੀ ਨੁਮਾਇੰਦਗੀ ਰੱਖਿਆ ਮੰਤਰੀ ਸ਼੍ਰੀ ਯਾਸੁਕਾਜ਼ੂ ਹਮਦਾ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸ਼੍ਰੀ ਯੋਸ਼ੀਮਾਸਾ ਹਯਾਸ਼ੀ ਕਰਨਗੇ। 2+2 ਵਾਰਤਾ ਸਾਰੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਸਮੀਖਿਆ ਕਰੇਗੀ ਅਤੇ ਅੱਗੇ ਦਾ ਰਸਤਾ ਨਿਰਧਾਰਤ ਕਰੇਗੀ।
**********
ਏਬੀਬੀ/ ਸੈਵੀ
(Release ID: 1858082)
Visitor Counter : 135